SukhpalSBir7ਸੌਦਾ ਸਾਧਬਿਆਸਾ ਵਾਲੇ ਅਤੇ ਹੋਰ ਕਈ ਅਖੌਤੀ ਸੰਤ ਬਾਬਿਆਂ ਦੇ ਗੁਰ ਮੰਤਰ ਤਾਂ ਅਸੀਂ ਜਗਿਆਸਾ ਵੱਸ ਹੀ ...
(7 ਜਨਵਰੀ 2024)
ਇਸ ਸਮੇਂ ਪਾਠਕ: 175.


ਚੜ੍ਹਦੀ ਉਮਰ ਵਿੱਚ ਹੀ ਮੈਂ ਕਾਮਰੇਡੀ ਧਿਰ ਨਾਲ ਜੁੜਨ ਅਤੇ ਸ਼ਹੀਦ ਭਗਤ ਸਿੰਘ ਦੀ ਕਿਤਾਬ ‘ਮੈਂ ਨਾਸਤਿਕ ਕਿਉਂ ਹਾਂ
?’ ਪੜ੍ਹਨ ਕਰਕੇ ਨਾਸਤਿਕ ਵਿਚਾਰਧਾਰਾ ਵੱਲ ਰੁਚਿਤ ਹੋ ਗਿਆਰਹੀ ਸਹੀ ਕਸਰ ਮੇਰੇ ਹੱਥ ਲੱਗੀ ਇਬਰਾਹਿਮ ਟੀ ਕਾਵੂਰ ਦੀ ਕਿਤਾਬ ‘ਦੇਵ, ਦੈਂਤ ਤੇ ਰੂਹਾਂਨੇ ਪੂਰੀ ਕਰ ਦਿੱਤੀਫਿਰ ਜਲਦੀ ਹੀ ਅਸੀਂ ਪਿੰਡ ਵਿੱਚ ਤਰਕਸ਼ੀਲ ਸੁਸਾਇਟੀ ਕਾਇਮ ਕਰ ਲਈਤਰਕਸ਼ੀਲ ਸੁਸਾਇਟੀ ਲਈ ਮੈਂ ਤੇ ਮੇਰੇ ਦੋਸਤਾਂ ਨੇ ਜਾਨ ਹੂਲ ਕੇ ਕੰਮ ਕੀਤਾਸੁਸਾਇਟੀ ਦੇ ਮਹੀਨਾਵਾਰੀ ਮੈਗਜ਼ੀਨ ਦੇ ਸੰਪਾਦਕੀ ਮੰਡਲ ਵਿੱਚ ਜ਼ਿੰਮੇਵਾਰੀ ਨਿਭਾਉਂਦਿਆਂ, ਤਰਕਸ਼ੀਲ ਵਿਚਾਰਧਾਰਾ ਦਾ ਪ੍ਰਚਾਰ ਕਰਦਿਆਂ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਦਿਨ ਰਾਤ ਇੱਕ ਕਰੀ ਰੱਖਿਆਇਲਾਕੇ ਦੇ ਕਈ ਢੌਂਗੀ ਬਾਬਿਆਂ ਅਤੇ ਉਨ੍ਹਾਂ ਚੇਲਿਆਂ ਦਾ ਪਰਦਾਫਾਸ਼ ਕੀਤਾਅਸੀਂ ਆਪਣੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਵੇਂ ਕਿ ਜਾਤਾਂ ਗੋਤਾਂ ਦੀ ਬਜਾਏ ਅਸੀਂ ਆਪਣੇ ਨਾਂਵਾਂ ਨਾਲ ਪਿੰਡ ਵਗੈਰਾ ਦਾ ਨਾਮ ਹੀ ਤਖ਼ੱਲਸ ਵਜੋਂ ਵਰਤ ਲੈਂਦੇ ਸੀਮੌਜੂਦਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਦੇ ਪਿਤਾ ਸ੍ਰੀ ਯੋਧਾ ਸਿੰਘ ਮਾਨ ਉਦੋਂ ਸਾਡੇ ਆਗੂ ਹੁੰਦੇ ਸਨ ਤੇ ਅਸੀਂ ਉਨ੍ਹਾਂ ਨੂੰ ਯੋਧਾ ਮਾਨਸਾ ਕਹਿੰਦੇ ਸੀਮੇਘ ਰਾਜ ਰੱਲਾ, ਜਗਦੇਵ ਕੰਮੋਮਾਜ਼ਰਾ, ਜਸਵੰਤ ਵਿਰਲੀ ਤੇ ਸੁਖਚੈਨ ਥਾਂਦੇਵਾਲੀਆ ਯੋਗ ਅਗਵਾਈ ਕਰਨ ਵਾਲੇ ਕਿਰਤੀ ਲੋਕ ਸਨ

ਪੜ੍ਹਨ ਦਾ ਮੈਂਨੂੰ ਸ਼ੁਰੂ ਤੋਂ ਹੀ ਇੰਨਾ ਸੌਂਕ ਸੀ ਕਿ ਕੋਈ ਵੀ ਕਿਤਾਬ ਜਾਂ ਨਾਵਲ ਮੈਂ ਇੱਕ ਰਾਤ ਵਿੱਚ ਹੀ ਖ਼ਤਮ ਕਰ ਲੈਂਦਾ ਸੀ ਅੱਲ੍ਹੜ ਉਮਰ ਦੇ ਜੋਸ਼ ਅਤੇ ਪਿੰਡ ਦੇ ਸਰਵ ਪੱਖੀ ਵਿਕਾਸ ਦਾ ਸੁਪਨਾ ਸੰਯੋਣ ਸਦਕਾ ਇੱਕ ਹਿੰਦੀ ਨਾਵਲ ਪੜ੍ਹ ਕੇ ਅਸੀਂ ਬੈਂਕ ਹੀ ਲੁੱਟ ਲਿਆ ਸੀਉਸਦੀ ਬੜੀ ਚਰਚਾ ਹੋਈ ਤੇ ਸਾਡੀ ਪਿਆਰੀ ਪੁਲਿਸ ਨੇ ਵੀ ਸਾਨੂੰ ਬੇਹੇ ਕੜਾਹ ਵਾਂਗ ਲਿਆਸੱਤ ਅੱਠ ਕੇਸ ਤਾਂ ਸਾਨੂੰ ਤੋਹਫ਼ੇ ਵਜੋਂ ਹੀ ਦੇ ਦਿੱਤੇ

ਖ਼ੈਰ, ਸੌਦਾ ਸਾਧ, ਬਿਆਸਾ ਵਾਲੇ ਅਤੇ ਹੋਰ ਕਈ ਅਖੌਤੀ ਸੰਤ ਬਾਬਿਆਂ ਦੇ ਗੁਰ ਮੰਤਰ ਤਾਂ ਅਸੀਂ ਜਗਿਆਸਾ ਵੱਸ ਹੀ ਯਾਦ ਕਰ ਰੱਖੇ ਸਨਇੱਕ ਘਟਨਾ ਦਾ ਮੈਂ ਖਾਸ ਜ਼ਿਕਰ ਕਰਨਾ ਚਾਹਾਂਗਾ ਜਿਸ ਕਾਰਨ ਕਈ ਦਿਨਾਂ ਤੋਂ ਹੀ ਇਸ ਬਾਰੇ ਲਿਖਣ ਦੀ ਤਾਂਘ ਜਿਹੀ ਪੈਦਾ ਹੋ ਰਹੀ ਸੀ

ਮੇਰੇ ਪਿੰਡੋਂ ਇੱਕ ਪੰਡਤਾਂ ਦਾ ਮੁੰਡਾ ਮੱਦੀ, ਮੇਰਾ ਆੜੀ ਹੁੰਦਾ ਸੀਹਰ ਰੋਜ਼ ਸ਼ਰਾਬ ਪੀਣ ਦੀ ਉਸ ਨੂੰ ਮਾੜੀ ਲਤ ਲੱਗ ਗਈਉਸਦੇ ਘਰਦਿਆਂ ਨੇ ਪੂਰੀ ਕੋਸ਼ਿਸ਼ ਤੇ ਮਿੰਨਤਾਂ ਤਰਲੇ ਕਰਕੇ ਉਸ ਨੂੰ ਸੌਦਾ ਸਾਧ ਦਾ ਨਾਮ ਦਾਨ ਦਿਵਾ ਲਿਆਂਦਾਦੂਸਰੇ ਦਿਨ ਉਹ ਮੈਨੂੰ ਮਿਲਿਆ ਤਾਂ ਬੜੀ ਖੁਸ਼ੀ ਤੇ ਚਾਅ ਨਾਲ ਉਸਨੇ ਮੈਨੂੰ ਦੱਸਿਆ, “ਲੈ ਬਈ ਸੱਜਣਾ, ਆਪਾਂ ਤਾਂ ਦਾਰੂ ਆਲ਼ਾ ਕੋਹੜ ਵੱਢ’ਤਾ ਪਿਤਾ ਜੀ ਤੋਂ ਨਾਮ ਦਾਨ ਲੈ ਕੇ

ਮੈਂ ਉਸ ਨੂੰ ਹੱਸਦਿਆਂ ਕਿਹਾ, “ਤੂੰ ਸਾਨੂੰ ਵੀ ਦੱਸ ਕੇ ਪੁੰਨ ਖੱਟ ਲੈ ਯਾਰ, ਐਂ ਕਿਉਂ ਕਰਦੈਂ

ਉਹ ਚੌੜਾ ਜਿਹਾ ਹੋ ਕੇ ਕਹਿਣ ਲੱਗ, “ਐਂ ਨੀਂ ਮਿਲਦਾ ਬਾਈ ਨਾਮ ਦਾਨ, ਇਹ ਤਾਂ ਕਿਸੇ ਕਿਸੇ ’ਤੇ ਮਿਹਰ ਹੁੰਦੀ ਐ ਸਤਿਗੁਰਾਂ ਦੀ

ਮੈਂ ਕਿਹਾ, “ਜੇ ਮੈਂ ਤੈਨੂੰ ਅਈਂ ਦੱਸ ਦੇਵਾਂ, ਫੇਰ?

ਉਹ ਨਾ ਮੰਨਿਆਮੈਂ ਉਸਦੀ ਅੜ ਭੰਨਣ ਤੇ ਭੁਲੇਖਾ ਦੂਰ ਕਰਨ ਲਈ ਸੌਦਾ ਸਾਧ ਵਾਲਾ ਅਖੌਤੀ ਗੁਰਮੰਤਰ ਦੱਸ ਦਿੱਤਾਉਹ ਪੂਰਾ ਹੈਰਾਨ ਤੇ ਨਿੰਮੋਝੂਣਾ ਜਿਹਾ ਹੁੰਦਿਆਂ ਘਰ ਨੂੰ ਤੁਰ ਗਿਆ

ਸ਼ਾਮ ਹੁੰਦਿਆਂ ਹੀ ਪਤੰਦਰ ਫਿਰ ਡੱਕਿਆ ਫਿਰੇ ਕਹਿੰਦਾ, “ਸਾਲੇ ਗੁਰਮੰਤਰ ਦੇਣ ਦੇ

ਇਸ ਘਟਨਾ ਦਾ ਮੈਨੂੰ ਅੱਜ ਤਕ ਵੀ ਅਫਸੋਸ ਹੈ ਜੇ ਮੈਂ ਚੁੱਪ ਰਹਿੰਦਾ ਤਾਂ ਸ਼ਾਇਦ ਉਹ ਦੁਬਾਰਾ ਸ਼ਰਾਬ ਦੀ ਭੈੜੀ ਲਤ ਤੋਂ ਬਚਿਆ ਰਹਿੰਦਾ।

ਤੁਮ ਇਤਨੇ ਨਾਦਾਨ ਭੀ ਨਹੀਂ ਹੋ, ਕਿ ‘ਸਮਝਨਾ ਸਕੋ,
ਮੇਰੀ ਚੰਦ ਲਾਇਨੋਂ ਮੇਂ ‘ਜ਼ਿਕਰ
ਤੁਮਾਰਾ ਭੀ ਹੋਤਾ ਹੈ

***

 

ਬੁੱਲਿਆ, ਕੀ ਜਾਣਾ ਮੈਂ ਕੌਣ?

ਅਸੀਂ ਕੌਣ ਹਾਂ? ਕੀ ਹਾਂ ਤੇ ਕਿੱਥੋਂ ਆਏ ਹਾਂ? ਆਦਿ ਸਵਾਲਾਂ ਨਾਲ ਸਾਡੀ ਪਹਿਚਾਣ ਅਤੇ ਹੋਂਦ ਦਾ ਮਸਲਾ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਹੈਸ਼ਾਇਦ ਅਜਿਹੇ ਮਸਲੇ ਦੀ ਤਹਿ ਤਕ ਜਾਂਦਿਆਂ ਹੀ ਬਾਬਾ ਬੁੱਲੇ ਸ਼ਾਹ ਕੂਕ ਉੱਠਿਆ ਸੀ:

ਬੁੱਲਿਆ ਧਰਮਸ਼ਾਲ ਧੜਵਾਈ ਰਹਿੰਦੇ,
ਠਾਕੁਰ ਦੁਆਰੇ ਠੱਗ
ਵਿੱਚ ਮਸੀਤੀਂ ਕੁਸਤੀਏ ਰਹਿੰਦੇ,
ਆਸ਼ਕ ਰਹਿਣ ਅਲੱਗ

ਮੈਂ ਸ਼ੁਰੂ ਤੋਂ ਹੀ ਮਨੁੱਖਤਾ ਜਾਂ ਲੋਕਾਈ ਨਾਲ ਜੁੜੇ ਹਰ ਪਹਿਲੂ ਬਾਰੇ ਬੜਾ ਸੰਵੇਦਨਸ਼ੀਲ ਜਿਹਾ ਰਿਹਾ ਹਾਂ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਕਾਵਿ ਵਿਧਾ ਨਾਲ ਜੁੜੇ ਜ਼ਿਆਦਾਤਰ ਲੇਖਕ ਜਾਂ ਪਾਠਕ ਉਰਦੂ, ਫ਼ਾਰਸੀ ਦੀ ਸ਼ਬਦਾਵਲੀ ਤੋਂ ਥੋੜ੍ਹੇ ਬਹੁਤ ਪ੍ਰਭਾਵਿਤ ਹੋ ਹੀ ਜਾਂਦੇ ਹਨਮੇਰੇ ’ਤੇ ਵੀ ਇਹ ਰੰਗ ਅਸਰ ਅੰਦਾਜ਼ ਹੋਇਆਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਤਾਂ ਮੈਂ ਉਸਦਾ ਨਾਂ ‘ਸਰਤਾਜ’ ਰੱਖਿਆ, ਸਰਤਾਜ ਬੀਰਉਦੋਂ ਸਤਿੰਦਰ ਸਰਤਾਜ ਮਸ਼ਹੂਰ ਨਹੀਂ ਸੀ ਹੋਇਆਬਹੁਤੇ ਲੋਕੀਂ ਉਸ ਨੂੰ ਉਦੋਂ ਜਾਣਦੇ ਵੀ ਨਹੀਂ ਸਨਫਿਰ ਬੇਟੀ ਦਾ ਜਨਮ ਹੋਇਆ ਤਾਂ ਉਸਦਾ ਨਾਮ ਵੀ ਅਲੱਗ ਤੇ ਖਾਸ ਜਿਹਾ ਰੱਖਣ ਦੇ ਚਾਅ ਵਿੱਚ ਮੈਂ ‘ਤਸਕੀਨ’ ਰੱਖਿਆ ਕੁਝ ਸਾਲਾਂ ਬਾਅਦ ਪੜ੍ਹਦਿਆਂ-ਲਿਖਦਿਆਂ ਤੇ ਸਮਾਜੀ ਬਣਤਰ ਨਾਲ ਦੋ ਚਾਰ ਹੁੰਦਿਆਂ ਮੇਰੇ ਅੱਗੇ ਆਪੋ ਆਪਣੀ ਹੋਂਦ ਅਤੇ ਪਛਾਣ ਦਾ ਮੁੱਦਾ ਸਿਰ ਉੱਠ ਖਲੋਇਆ ਆਪਣੇ ਵਿਰਸੇ, ਪਿਛੋਕੜ ਅਤੇ ਪਛਾਣ ਬਾਰੇ ਸੋਚਦਿਆਂ ਬੜਾ ਮਹਿਸੂਸ ਜਿਹਾ ਹੋਇਆ ਆਪਣੀ ਮਾਤ ਭੂਮੀ, ਮਾਂ ਬੋਲੀ ਅਤੇ ਧਰਮ ਆਦਿ ਨਾਲ ਅਸੀਂ ਸਿੱਧੇ ਰੂਪ ਵਿੱਚ ਜੁੜੇ ਹੁੰਦੇ ਹਾਂਇਸੇ ਤਰ੍ਹਾਂ ਕਿਸੇ ਦਾ ਵੀ ਨਾਮ ਤੇ ਕਿੱਤਾ ਵੀ ਉਸਦੀ ਪਹਿਚਾਣ ਦਾ ਤਕੜਾ ਪ੍ਰਮਾਣ ਹੁੰਦਾ ਹੈਮੈਂ ਸੋਚਿਆ ਕਿ ਬੇਟੇ ਅਤੇ ਬੇਟੀ ਦੇ ਨਾਮ ਤੋਂ ਤਾਂ ਹੋਰਨਾਂ ਬਹੁਗਿਣਤੀ ਲੋਕਾਂ ਵਾਂਗ ਉਨ੍ਹਾਂ ਦੀ ਪਹਿਚਾਣ ਦੀ ਕੋਈ ਬਹੁਤੀ ਜਾਣਕਾਰੀ ਮਿਲ ਹੀ ਨਹੀਂ ਰਹੀਜਿਵੇਂ, ਇਹ ਕੌਣ ਹਨ? ਕੀ ਹਨ? ਕਿੱਥੋਂ ਹਨ? ਜਾਨੀ ਕਿ ਲੜਕਾ/ਲੜਕੀ, ਮੁਸਲਿਮ/ਹਿੰਦੂ/ਸਿੱਖ ਜਾਂ ਕਿਹੜੇ ਇਲਾਕੇ ਤੋਂ ਹੋਣਗੇ ਆਦਿਮੈਂ ਭੱਜ ਦੌੜ ਕਰਕੇ ਤੇ ਵਿਭਾਗੀ ਕਾਰਵਾਈ ਕਰਵਾ ਕੇ ਦੋਵਾਂ ਬੱਚਿਆਂ ਦਾ ਨਾਮ ਦਰੁਸਤ ਕਰਵਾਇਆ ਨਾਂਵਾਂ ਨਾਲ ਸਿੰਘ ਅਤੇ ਕੌਰ ਲਗਵਾ ਕੇ ਸਰਤਾਜ ਸਿੰਘ ਅਤੇ ਤਸਕੀਨ ਕੌਰ ਅਮਲ ਵਿੱਚ ਲਿਆਂਦਾਸਿਰਫ਼ ਸਿੰਘ ਤੇ ਕੌਰ ਨਾਲ ਹੀ ਉਨ੍ਹਾਂ ਦੀ ਨੱਬੇ ਫੀਸਦੀ ਪਹਿਚਾਣ ਹੋਂਦ ਵਿੱਚ ਆ ਗਈਜੇ ਸਮਝੀਏ ਤਾਂ ਸਿੰਘ ਤੇ ਕੌਰ ਦਾ ਪਿਛੋਕੜ ਹੀ ਸਾਡੀ ਬਹੁਤ ਵੱਡੀ ਪਛਾਣ ਅਤੇ ਮਾਣ ਵਾਲੀ ਗੱਲ ਹੁੰਦੀ ਹੈ

ਇਸੇ ਤਰ੍ਹਾਂ ਪੰਜਾਬੀਅਤ ਅਤੇ ਕਿਸਾਨੀ ਨਾਲ ਸਬੰਧਤ ਮੁੱਦੇ ਹਨ, ਜਿਨ੍ਹਾਂ ਦੀ ਪਛਾਣ ਅਤੇ ਹੋਂਦ ਤੋਂ ਹੀ ਲੁਟੇਰੀਆਂ ਧਿਰਾਂ ਮੁਨਕਰ ਹਨਇਹ ਸਭ ਮਸਲੇ ਸੁਲਝਾਉਣ ਲਈ ਸਾਨੂੰ ਸੰਘਰਸ਼ ਕਰਨਾ ਹੀ ਪੈਣਾ ਹੈ

ਸੋਚਤਾ ਹੂੰ ਅਕਸਰ! ਕੌਨ ਹੂੰ? ਕਿਆ ਹੂੰ? ਕਹਾਂ ਸੇ ਹੂੰ ਮੈਂ?
ਕੁਛ ਕਹੂੰ, ਨਾ ਕਹੂੰ! ਮਸਲਾ ਤੋਂ ਏਕ ਪਹਿਚਾਨ ਕਾ ਹੈ ਮਾਤਰ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4606)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਖਪਾਲ ਸਿੰਘ ਬੀਰ

ਸੁਖਪਾਲ ਸਿੰਘ ਬੀਰ

WhatsApp: (91 - 98725 - 50222)
Email: (esukhpalbir@gmail.com)