VarinderSBhullar7ਸੋਚਣ ਵਾਲੀ ਗੱਲ ਹੈ ਕਿ ਬਾਹਰੀ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਆਪਣਾ ਕਾਰੋਬਾਰ ਸੈੱਟ ਕਰ ਰਹੇ ਮਜ਼ਦੂਰਾਂ ਦਾ ...
(5 ਜਨਵਰੀ 2024)
ਇਸ ਸਮੇਂ ਪਾਠਕ: 145.


ਭਲੇ ਵੇਲਿਆਂ ਦੀ ਗੱਲ ਹੈ, ਇੱਕ ਪਿੰਡ ਵਿੱਚ ਕਿਸੇ ਘਰ ਇੱਕ ਮਹਿਮਾਨ ਆਇਆ ਹੋਇਆ ਸੀ
ਮਹਿਮਾਨ ਬਹੁਤ ਸ਼ਾਤਰ ਦਿਮਾਗੀ ਸੀਕੋਈ ਵੀ ਖੂਬਸੂਰਤ ਵਸਤੂ ਦੇਖਦਾ ਤਾਂ ਝੱਟ ਕਹਿ ਦਿੰਦਾ, “ਕਿਆ ਖੂਬ ਹੈ ਇਹ ਚੀਜ਼!” ਮਹਿਮਾਨ ਨਿਵਾਜ ਪਰਿਵਾਰ ਝੱਟ ਉਹ ਚੀਜ਼ ਉਸ ਮਹਿਮਾਨ ਨੂੰ ਦੇ ਦਿੰਦਾਦਰਅਸਲ ਉਸ ਪਿੰਡ ਦਾ ਰਿਵਾਜ਼ ਸੀ ਕਿ ਘਰ ਆਏ ਕਿਸੇ ਵੀ ਵਿਅਕਤੀ ਨੂੰ ਘਰ ਦੀ ਜੋ ਵੀ ਚੀਜ਼ ਪਸੰਦ ਆ ਜਾਵੇ, ਉਸ ਨੂੰ ਦੇ ਦਿੰਦੇ ਸਨ। ਮਹਿਮਾਨ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਭਾਲਣ ਵਾਲੇ ਉਸ ਪਿੰਡ ਦੇ ਵਾਸੀ ਆਪਣੀ ਮਿੱਟੀ ਨਾਲ ਜੁੜੇ ਹੋਏ ਲੋਕ ਸਨਮਹਿਮਾਨ ਬਹੁਤ ਸਾਰੀਆਂ ਵਸਤੂ ਆਪਣੇ ਨਾਲ ਲੈ ਕੇ ਜਾਣ ਲਈ ਤਿਆਰ ਹੋਇਆ ਤਾਂ ਪਰਿਵਾਰ ਅਤੇ ਪਿੰਡ ਦੇ ਲੋਕ ਉਸ ਪਿੰਡ ਦੇ ਦਰਵਾਜੇ ਦੇ ਵਿਦਾ ਕਰਨ ਲਈ ਨਾਲ ਆਏਮਹਿਮਾਨ ਪਿੰਡ ਦੇ ਦਰਵਾਜ਼ੇ ਤੋਂ ਕਦਮ ਪੁੱਟਣ ਹੀ ਲੱਗਾ ਸੀ ਕਿ ਸਾਰਾ ਪਿੰਡ ਇਕਦਮ ਚੀਕ ਪਿਆ,“ਰੁਕੋ!” ਮਹਿਮਾਨ ਹੈਰਾਨ ਹੋਇਆ ਇਕਦਮ ਰੁਕ ਗਿਆ ਪਿੰਡ ਦੇ ਸੂਝਵਾਨ ਲੋਕਾਂ ਨੇ ਕਿਹਾ ਕਿ ਆਪਣੀ ਜੁੱਤੀ ਉਤਾਰੋ ਅਤੇ ਇੱਥੇ ਝਾੜ ਕੇ ਦੁਬਾਰਾ ਪਹਿਨ ਲਓ ਮਹਿਮਾਨ ਨੇ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਲੋਕਾਂ ਦਾ ਆਪਣੀ ਮਿੱਟੀ ਨਾਲ ਬਹੁਤ ਪਿਆਰ ਹੈ ਉਹ ਆਪਣੀ ਜਾਨ ਤਾਂ ਕਿਸੇ ਨੂੰ ਦੇ ਸਕਦੇ ਨੇ ਪਰ ਆਪਣੇ ਪਿੰਡ ਦੀ ਮਿੱਟੀ ਕਿਸੇ ਬਾਹਰਲੇ ਆਦਮੀ ਦੇ ਪੈਰਾਂ ਰਾਹੀਂ ਵੀ ਪਿੰਡ ਤੋਂ ਬਾਹਰ ਨਹੀਂ ਸਨ ਜਾਣ ਦੇ ਸਕਦੇ ਮਿੱਟੀ ਨਾਲ ਕੈਸਾ ਮੋਹ ਹੈ ਇਨ੍ਹਾਂ ਲੋਕਾਂ ਦਾ? ਇਹ ਸੋਚਦਾ ਹੋਇਆ ਮਹਿਮਾਨ ਆਪਣੇ ਰਾਹ ਪੈ ਗਿਆ।

ਮੌਜੂਦਾ ਦੌਰ ਵਿੱਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਦੀ ਧਰਤੀ ਨਿਰਮੋਹੀ ਹੋ ਗਈ ਹੈ ਇਸ ਨਾਲ ਉਸਦੇ ਧੀਆਂ ਪੁੱਤਰਾਂ ਦਾ ਜ਼ਰਾ ਜਿੰਨਾ ਵੀ ਮੋਹ ਨਹੀਂ ਰਿਹਾ, ਤਾਂ ਹੀ ਤਾਂ ਉਹ ਹਰ ਹਾਲ ਇਸ ਨੂੰ ਛੱਡ ਕੇ ਬਾਹਰ ਜਾਣ ਲਈ ਤਰਲੋਮੱਛੀ ਹੋ ਰਹੇ ਹਨਮੋਹ ਵਿਹੂਣੀ ਧਰਤੀ ’ਤੇ ਕੋਈ ਜੀਅ ਲਾਵੇ ਵੀ ਤਾਂ ਕਿੰਝ ਲਾਵੇ? ਹਰ ਪੰਜਾਬੀ ਇਸ ਧਰਤੀ ਨੂੰ ਛੱਡ ਕੇ ਜਾਣ ਲਈ ਕਾਹਲਾ ਹੈਮਜਬੂਰੀ ਹੋਵੇ ਜਾਂ ਸ਼ੌਕ, ਆਰਥਿਕ ਕਾਰਨ ਹੋਵੇ ਜਾਂ ਸਮਾਜਿਕ ਰਹਿਣ ਸਹਿਣ, ਹਰ ਥਾਂ ਪ੍ਰਵਾਸ ਕਰਨ ਦੀ ਗੱਲ ਹੀ ਜੁੜਿਆਂ ਇਕੱਠਾਂ ਵਿੱਚ ਸੁਣਨ ਮਿਲਦੀ ਹੈਪੰਜਾਬ ਦੀ ਜ਼ਰਖੇਜ਼ ਧਰਤ ਆਪਣੇ ’ਤੇ ਹੋਏ ਹਮਲਿਆਂ, ਮਾਰਾਂ-ਧਾੜਾਂ ਵੇਲੇ ਵੀ ਆਪਣੇ ਵਸਨੀਕਾਂ ਨੂੰ ਹਰ ਤਰ੍ਹਾਂ ਨਾਲ ਪਾਲਣ ਲਈ ਪੂਰਾ ਤਾਣ ਲਾਉਂਦੀ ਰਹੀ ਹੈ ਤੇ ਕਦੇ ਪੰਜਾਬੀਆਂ ਦੇ ਜ਼ਹਿਨ ਵਿੱਚ ਇਸ ਧਰਤ ਨੂੰ ਛੱਡ ਕੇ ਜਾਣ ਦਾ ਖਿਆਲ ਤਕ ਵੀ ਨਹੀਂ ਆਇਆ ਸੀ

ਪਰਵਾਸ ਦਾ ਸਬੰਧ ਧਰਤੀ ’ਤੇ ਜੀਵਨ ਦੀ ਹੋਂਦ ਨਾਲ ਜੁੜਿਆ ਹੋਇਆ ਹੈਜੀਵਨ ਦੀ ਆਰੰਭਤਾ ਹੋਣ ਤੋਂ ਲੈ ਕੇ ਪਰਵਾਸ ਵੀ ਲਗਾਤਾਰ ਬਾਦਸਤੂਰ ਜਾਰੀ ਹੈਜੀਵ ਜੰਤੂ, ਮਨੁੱਖ ਜੀਵਨ ਅਨੁਕੂਲ ਹਾਲਤਾਂ ਲਈ ਪ੍ਰਵਾਸ ਕਰਦੇ ਆਏ ਹਨ ਤੇ ਅਗਾਂਹ ਵੀ ਇਹ ਵਰਤਾਰਾ ਲਗਾਤਾਰ ਜਾਰੀ ਰਹਿਣਾ ਹੈਜਾਨਵਰਾਂ, ਪੰਛੀਆਂ ਦਾ ਪ੍ਰਵਾਸ ਉਹਨਾਂ ਦੀਆਂ ਜੀਵਨ ਲੋੜਾਂ ਦੀ ਪੂਰਤੀ ਹੋਣ ਤਕ ਸੀਮਤ ਹੈ ਠੰਢ ਦਾ ਮੌਸਮ ਸ਼ੁਰੂ ਹੋਣ ਨਾਲ ਪੰਜਾਬ ਦੀ ਧਰਤੀ ’ਤੇ ਹਰੀਕੇ, ਨੰਗਲ ਆਦਿ ਥਾਵਾਂ ’ਤੇ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈਆਪਣੀ ਜ਼ਿਆਦਾ ਠੰਢੀ ਧਰਤੀ ਤੋਂ ਪ੍ਰਵਾਸ ਕਰਕੇ ਸਰਦੀਆਂ ਦਾ ਮੌਸਮ ਖ਼ਤਮ ਹੋ ਜਾਣ ਉਪਰੰਤ ਆਪਣੇ ਇਲਾਕੇ ਵਿੱਚ ਸਾਜ਼ਗਾਰ ਮਾਹੌਲ ਹੋਣ ’ਤੇ ਵਾਪਸ ਪਰਤ ਜਾਂਦੇ ਹਨਪਿਛਲੇ ਸਮੇਂ ਚੀਨ ਵਿੱਚ ਹਾਥੀਆਂ ਦੇ ਪ੍ਰਵਾਸ ਦੀ ਖ਼ਬਰ ਹਰ ਦੇਸ਼ ਦੇ ਮੀਡੀਆ ਦਾ ਸ਼ਿੰਗਾਰ ਰਹੀ ਹੈਜੀਵਨ ਅਨੁਕੂਲ ਹਾਲਾਤ/ਵਾਤਾਵਰਣ ਨਾ ਹੋਣ ਕਾਰਨ ਆਉਣ ਵਾਲਾ ਪਰਵਾਸ ਸਥਾਈ ਪ੍ਰਵਾਸ ਨਹੀਂ ਹੈ ਧਰਤੀ ’ਤੇ ਆਪਣੇ ਜੀਵਨ ਅਤੇ ਹੋਂਦ ਬਰਕਰਾਰ ਰੱਖਣ ਲਈ ਜੀਵ ਜੰਤੂ/ਪੰਛੀ, ਮਨੁੱਖ ਕੀ ਹਰ ਪ੍ਰਾਣੀ ਹੀ ਜੀਵਨ ਅਨੁਕੂਲ ਹਾਲਾਤ ਵਾਲੀਆਂ ਥਾਵਾਂ ’ਤੇ ਪਰਵਾਸ ਕਰਦਾ ਆਇਆ ਹੈ ਪਰ ਇਸ ਪਰਿਵਾਰ ਵਾਸਤੇ ਕਾਰਨ ਆਰਥਿਕ ਸਨਪੇਟ ਦੀ ਭੁੱਖ ਪੂਰਤੀ ਲਈ ਮਨੁੱਖ ਦੇ ਪ੍ਰਵਾਸ ਦੀ ਗੱਲ ਅੱਜ ਕੱਲ੍ਹ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਬਾਕੀ ਪ੍ਰਾਣੀਆਂ ਨਾਲੋਂ ਕਾਰਨ ਮਨੁੱਖੀ ਬੁੱਧੀ ਦਾ ਵਿਕਾਸ ਅਤੇ ਲਾਲਚੀ ਬਿਰਤੀ ਵੀ ਕੁਝ ਹੱਦ ਤਕ ਇਸ ਪ੍ਰਵਾਸ ਲਈ ਜ਼ਿੰਮੇਵਾਰ ਹੈਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਇੱਕ ਕੌਮ ਵੱਲੋਂ ਦੂਜੀ ਕੌਮ ’ਤੇ, ਇੱਕ ਦੇਸ਼ ਵੱਲੋਂ ਦੂਜੇ ਦੇਸ਼ ’ਤੇ ਕੀਤੇ ਹਮਲਿਆਂ ਕਰਕੇ ਹੋਣ ਵਾਲੇ ਪ੍ਰਵਾਸੀਆਂ ਨੂੰ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀ ਵਰਗ ਦਾ ਦਰਜਾ ਦਿੱਤਾ ਜਾਂਦਾ ਹੈ

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਰ ਤੀਜਾ ਪੰਜਾਬੀ ਵਾਹ ਲਗਦੀ ਪੱਛਮੀ ਮੁਲਕਾਂ ਵੱਲ ਪਰਵਾਸ ਕਰਨਾ ਚਾਹੁੰਦਾ ਹੈ ਮਜਬੂਰੀ ਵੀ ਕਾਫੀ ਹੱਦ ਤਕ ਇਸ ਪਰਵਾਸ ਦਾ ਕਾਰਨ ਹੈ ਪਰ ਹੁਣ ਸ਼ੌਕ ਪ੍ਰਸਤੀ ਵੀ ਇਸਦਾ ਵੱਡਾ ਕਾਰਨ ਬਣ ਰਿਹਾ ਹੈਪਹਿਲੇ ਸਮੇਂ ਪ੍ਰਵਾਸ ਕਰਨ ਵਾਲਾ ਵਿਅਕਤੀ ਵਾਪਸ ਆਉਣ ਦੀ ਇੱਛਾ ਆਪਣੇ ਮਨ ਵਿੱਚ ਲੈ ਕੇ ਜਾਂਦਾ ਸੀਉਲਟ ਹੈ ਅੱਜ ਦਾ ਸਮਾਂ, ਇੱਕ ਵਾਰ ਜਹਾਜ਼ ਚੜ੍ਹ ਗਿਆ ਵਿਅਕਤੀ ਉੱਥੇ ਦੇ ਹੀ ਰੰਗ ਵਿੱਚ ਰੰਗਿਆ ਜਾਂਦਾ ਹੈ ਅਤੇ ਉਸ ਧਰਤੀ ਦਾ ਪੱਕਾ ਵਸਨੀਕ ਬਣਨ ਤਕ ਪਿੱਛੇ ਮੁੜ ਕੇ ਨਹੀਂ ਦੇਖਦਾ ਪੱਛਮੀ ਮੁਲਕਾਂ ਵਿੱਚ ਜਾਣ ਲਈ ਪੰਜਾਬੀ ਹਰੇਕ ਹੀਲਾ ਵਰਤ ਰਹੇ ਹਨਇੱਕ ਵਾਰ ਕਿਸੇ ਤਰੀਕੇ ਪਛਮੀ ਮੁਲਕਾਂ ਦੇ ਬਾਸ਼ਿੰਦੇ ਬਣ ਜਾਈਏ, ਪ੍ਰਵਾਸ ਕਰਨ ਲਈ ਹਰ ਕਾਨੂਨੀ, ਗੈਰਕਾਨੂਨੀ ਢੰਗ ਤਰੀਕਾ ਅਪਣਾਉਣ ਤੋਂ ਪੰਜਾਬੀ/ਭਾਰਤੀ ਖਾਸਕਰ ਨੌਜਵਾਨ ਗੁਰੇਜ਼ ਨਹੀਂ ਕਰਦੇਸਮੁੰਦਰੀ ਕੰਢੇ ਇਨਸਾਨੀ ਲਾਸ਼ਾਂ ਨਾਲ ਨੱਕੋ ਨੱਕ ਭਰੇ ਪਏ ਹਨ

ਚੰਗੇ ਭਲੇ ਸਰਕਾਰੀ ਨੌਕਰੀਆਂ ’ਤੇ ਲੱਗੇ ਲੋਕ ਵੀ ਇਸ ਧਰਤੀ ਨੂੰ ਅਲਵਿਦਾ ਕਹਿਣ ’ਤੇ ਲੱਗੇ ਹੋਏ ਹਨਕਾਰਨ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਰਥਿਕਤਾ ਹੈ ਇਸਦੇ ਨਾਲ ਹੀ ਸਮਾਜਿਕ ਮਾਹੌਲ ਵੀ ਠੀਕ ਨਹੀਂ ਰਿਹਾਕਾਨਂਨ ਵਿਵਸਥਾ ਚਰਮਰਾ ਗਈ ਹੈ, ਗੁੰਡਾਗਰਦੀ ਦੀ ਭਰਮਾਰ ਹੈਇਹ ਨਹੀਂ ਕਿ ਵਿਦੇਸ਼ੀ ਧਰਤੀਆ ਉੱਤੇ ਇਹ ਸਭ ਨਹੀਂ ਹੈਇਹ ਹਾਲ ਹਰ ਦੇਸ਼ ਦਾ ਜਿਉਂ ਦਾ ਤਿਉਂ ਹੀ ਬਰਕਰਾਰ ਹੈਅਖ਼ਬਾਰ ਹਰ ਰੋਜ਼ ਨਸ਼ਿਆਂ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਆਪਣਾ ਸ਼ਿੰਗਾਰ ਬਣਾ ਰਹੇ ਹਨਪੱਛਮੀ ਦੇਸ਼ਾਂ ਵਿੱਚ ਵੀ ਨਸ਼ੇ ਦੀ ਭਰਮਾਰ ਹੈ, ਪਰ ਪੰਜਾਬੀ ਅਖਾਣ ਹੈ ਕਿ ਅੱਖੀਂ ਵੇਖ ਕੇ ਮੱਖੀ ਨਿਗਲ ਨਹੀਂ ਹੁੰਦੀ ਇਸ ਕਰਕੇ ਪੰਜਾਬੀ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਪੱਛਮੀ ਦੇਸ਼ਾਂ ਵੱਲ ਭੇਜਣ ਦਾ ਯਤਨ ਕਰਦੇ ਰਹਿੰਦੇ ਹਨ

ਇਸਦੇ ਨਾਲ ਨਾਲ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਨੌਕਰੀਆਂ ਦੀ ਬਹੁਤ ਵੱਡੀ ਘਾਟ ਹੋਣ ਕਰਕੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧ ਗਈ ਹੈ ਨਤੀਜੇ ਵਜੋਂ ਹਰ ਮਾਂ ਪਿਉ ਆਪਣੇ ਬੱਚੇ ਦੇ ਸੁਰੱਖਿਅਤ ਭਵਿੱਖ ਨੂੰ ਮੁੱਖ ਰੱਖ ਕੇ ਪ੍ਰਵਾਸ ਹੀ ਬਿਹਤਰ ਬਦਲ ਦੇ ਤੌਰ ’ਤੇ ਦੇਖਦਾ ਹੈ। ਬੇਰੁਜ਼ਗਾਰਾਂ ਦੀਆਂ ਹੜਤਾਲਾਂ ਇਹ ਦੱਸਦੀਆਂ ਹਨ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਕਿਸ ਹੱਦ ਤਕ ਵੱਧ ਚੁੱਕੀ ਹੈਆਏ ਦਿਨ ਸਰਕਾਰਾਂ ਵੱਲੋਂ ਹਰ ਸਰਕਾਰੀ ਵਿਭਾਗ ਵਿੱਚ ਨੌਕਰੀਆਂ ਦੀ ਕਟੌਤੀ ਕੀਤੀ ਜਾਂਦੀ ਹੈ ਕਈ ਵਿਭਾਗਾਂ ਵਿੱਚ ਜ਼ਰੂਰੀ ਅਸਾਮੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈਪ੍ਰਾਈਵੇਟ ਸੈਕਟਰ ਪ੍ਰਫੁੱਲਤ ਕਰਨ ਲਈ ਨੌਜਵਾਨਾਂ ਨੂੰ ਭਰਮਾਉਣ ਲਈ ਰੁਜ਼ਗਾਰ ਮੇਲੇ ਲਾਏ ਜਾਂਦੇ ਹਨ ਜੋ ਕਿ ਉਹਨਾਂ ਦੀ ਪੜ੍ਹਾਈ ਅਤੇ ਬੌਧਿਕ ਪੱਧਰ ਦੀ ਤੌਹੀਨ ਹੈਇਸ ਤੋਂ ਭੱਦਾ ਮਜ਼ਾਕ ਨੌਜਵਾਨ ਵਰਗ ਨਾਲ ਹੋਰ ਕੀ ਹੋ ਸਕਦਾ ਹੈ, ਐੱਮ.ਏ. ਪੀਐੱਚ. ਡੀ. ਇੰਜਨੀਅਰਿੰਗ ਪਾਸ ਕਰਨ ਵਾਲੇ ਨੌਜਵਾਨਾਂ ਦਸ ਦਸ ਹਜ਼ਾਰ ’ਤੇ ਪ੍ਰਾਈਵੇਟ ਨੌਕਰੀਆਂ ਦੇ ਰਹਿਮੋਕ੍ਰਮ ’ਤੇ ਛੱਡਿਆ ਜਾ ਰਿਹਾ ਹੈਪੀਐੱਚ. ਡੀ. ਡਿਗਰੀ ਪ੍ਰਾਪਤ ਕਰਨ ਵਾਲੇ ਰੇਹੜੀਆਂ ’ਤੇ ਸਬਜ਼ੀਆ ਵੇਚਣ ਦਾ ਕੰਮ ਕਰਨ ਲਈ ਮਜਬੂਰ ਹਨ

ਪਰਵਾਸ ਦਾ ਸਭ ਤੋਂ ਵੱਡਾ ਕਾਰਨ ਪੰਜਾਬੀਆਂ ਦੇ ਜ਼ਿਹਨ ਵਿੱਚ ਵਸੀ ਬੌਧਿਕ ਕੰਗਾਲਤਾ ਦਾ ਵੀ ਹੈਪੰਜਾਬ ਦੇ ਇੱਕ ਹਿੱਸੇ ਦਾ ਲੋਕ ਮਨ ਇਹ ਸਮਝਦਾ ਹੈ ਕਿ ਪੰਜਾਬ ਦੀ ਧਰਤੀ ਹੁਣ ਪਹਿਲਾਂ ਵਾਂਗ ਉਹਨਾਂ ਦਾ ਪਾਲਣ-ਪੋਸਣ ਕਰਨ ਦੇ ਸਮਰੱਥ ਨਹੀਂ ਰਹੀਸੋਚਣ ਵਾਲੀ ਗੱਲ ਹੈ ਕਿ ਬਾਹਰੀ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਆਪਣਾ ਕਾਰੋਬਾਰ ਸੈੱਟ ਕਰ ਰਹੇ ਮਜ਼ਦੂਰਾਂ ਦਾ ਪਾਲਣ-ਪੋਸਣ ਇਹ ਪੰਜਾਬ ਦੀ ਧਰਤੀ ਅਮਰੀਕਾ ਕਨੇਡਾ ਵਰਗੇ ਵਿਕਸਿਤ ਦੇਸ਼ਾਂ ਨਾਲੋਂ ਕਿਤੇ ਬਿਹਤਰੀ ਨਾਲ ਕਰ ਰਹੀ ਹੈ ਕਿਉਂਕਿ ਵਿਕਸਿਤ ਦੇਸ਼ਾਂ ਵਿੱਚ ਜਿਹੜੇ ਪੰਜਾਬੀ ਭੈਣ ਭਰਾ ਜਾਂ ਭਾਰਤੀ ਲੋਕ ਸੁਖੀ ਜੀਵਨ ਜਿਊਣ ਦੇ ਇੱਛੁਕ ਹੋ ਕੇ ਜਾਂਦੇ ਹਨ, ਉਹਨਾਂ ਨੂੰ ਤਿੰਨ ਤਿੰਨ ਸ਼ਿਫਟਾਂ ਵਿੱਚ ਕੰਮ ਕਰਨਾ ਪੈਂਦਾ ਹੈ ਅਤੇ ਜਿਹੜੇ ਇਸਦੀ ਬਜਾਏ ਹੋਰ ਸੂਬਿਆਂ ਤੋਂ ਪੰਜਾਬ ਵਿੱਚ ਪਰਵਾਸ ਕਰਕੇ ਆਏ ਮਿਹਨਤੀ ਲੋਕ ਇੱਥੇ ਮਜ਼ਦੂਰੀ ਕਰਦੇ ਹਨ, ਉਹਨਾਂ ਨੂੰ ਹਰ ਰੋਜ਼ ਆਪਣੇ ਪਰਿਵਾਰ ਲਈ ਸਮਾਂ ਕੱਢਣ ਲਈ ਮਿਲ ਜਾਂਦਾ ਹੈ ਜਦਕਿ ਵਿਕਸਿਤ ਮੁਲਕਾਂ ਵਿੱਚ ਅਜਿਹਾ ਨਹੀਂ ਹੈਪੰਜਾਬੀਆਂ ਨੂੰ ਆਪਣਾ ਬੌਧਿਕ ਪੱਧਰ ਉੱਚਾ ਚੁੱਕਣ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਪਰਵਾਸ ਦੇ ਕਾਰਨ ਅਤੇ ਚਿੰਤਨ ਮੰਥਨ ਕਰਨ ਦੀ ਲੋੜ ਹੈ ਕਿ ਜੇਕਰ ਬਾਹਰਲੇ ਸੂਬਿਆਂ ਦੇ ਲੋਕ ਇੱਥੇ ਆ ਕੇ ਚੰਗਾ ਜੀਵਨ ਜਿਉਂ ਸਕਦੇ ਹਨ ਤਾਂ ਫਿਰ ਪੰਜਾਬ ਦੇ ਜਾਏ ਕਿਉਂ ਇਸ ਤੋਂ ਮੂੰਹ ਮੋੜ ਰਹੇ ਹਨ? ਕਿਉਂ ਪੰਜਾਬ ਦੀ ਧਰਤੀ ਉਹਨਾਂ ਆਪਣੀ ਨਹੀਂ ਲਗਦੀ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4600)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਰਿੰਦਰ ਸਿੰਘ ਭੁੱਲਰ

ਵਰਿੰਦਰ ਸਿੰਘ ਭੁੱਲਰ

Phone: (91 - 99148 - 03345)
Email: (varinderbhullar8@gmail.com)