AshruSinghProf7ਪੰਜਾਬੀ ਇੱਕ ਬਹੁਤ ਪੁਰਾਤਨ, ਸਮਰੱਥ ਅਤੇ ਅਮੀਰ ਭਾਸ਼ਾ ਹੈ। ਇਸ ਵਿੱਚ ਹਰ ਸਥਿਤੀ, ਹਰ ਭਾਵ ਅਤੇ ਹਰ ਵਿਚਾਰ ...
(23 ਨਵੰਬਰ 2023)
ਇਸ ਸਮੇਂ ਪਾਠਕ: 365.


ਆਪਣੇ ਚਾਲ਼ੀ ਸਾਲਾਂ ਤੋਂ ਵੀ ਲੰਮੇ ਅਰਸੇ ਦੇ ਅਧਿਆਪਨ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦਿਆਂ ਮੈਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ
ਮੇਰੀ ਕਰਮ-ਭੂਮੀ ਨਿਰੋਲ ਪੇਂਡੂ ਪਿਛੋਕੜ ਵਾਲੀ ਸੀ ਅਤੇ ਮੇਰੇ ਵਿਦਿਆਰਥੀਆਂ ਦਾ ਅੰਗਰੇਜ਼ੀ ਵਿੱਚ ਹੱਥ ਅਕਸਰ ਤੰਗ ਹੀ ਹੁੰਦਾ ਸੀਕਦੀ ਕਿਸੇ ਦਾ ਸ਼ਬਦ ਦਾ ਉਚਾਰਣ ਵਿਗੜ ਜਾਂਦਾ ਅਤੇ ਕਦੀ ਕਿਸੇ ਸ਼ਬਦ ਦੇ ਸ਼ਬਦਜੋੜਾਂ ਦੀ ਗ਼ਲਤੀ ਕਾਰਣ ਅਰਥਾਂ ਦੇ ਅਨਰਥ ਹੋ ਜਾਂਦੇਸਭ ਤੋਂ ਵੱਧ ਸਮੱਸਿਆ ਉਸ ਸਮੇਂ ਆਉਂਦੀ ਜਦੋਂ ਕਿਸੇ ਸ਼ਬਦ ਵਿੱਚ ਖ਼ਾਮੋਸ਼ ਅੱਖਰ ਅੜਿੱਕਾ ਡਾਹ ਦਿੰਦੇ ਇੱਕ ਵਾਰ ਜਦੋਂ ਮੈਂ ਵਿਦਿਆਰਥੀਆਂ ਨੂੰ ਪੁੱਛਿਆ ਕਿ ਅੱਜ ਕਿਹੜੀ ਕਵਿਤਾ ਪੜ੍ਹਨੀ ਹੈ ਤਾਂ ਇੱਕ ਵਿਦਿਆਰਥੀ ਨੇ ਝੱਟ ਉੱਤਰ ਦਿੱਤਾ, “ਜੀ, ਏ ਪਸਾਲਮ ਆਫ ਲਾਈਫ਼

ਮੈਂ ਕਿਹਾ, “ਓਏ, ਏ ਪਸਾਲਮ ਆਫ ਲਾਈਫ ਨਹੀਂ, ਏ ਸਾਮ ਆਫ ਲਾਈਫ ਕਹਿ” ਮੈਂ ਐੱਚ.ਡਬਲਿਊ. ਲਾਂਗਫੈਲੋ ਦੀ ਪ੍ਰਸਿੱਧ ਕਵਿਤਾ ‘ਏ ਸਾਮ ਆਫ ਲਾਈਫ਼’ ਪੜ੍ਹਾਉਣੀ ਸੀ ਅਤੇ ਕਿਉਂਕਿ ਸਾਮ ਦੇ ਸਪੈਲਿੰਗ ਪੀ ਐੱਸ ਏ ਐੱਲ ਐੱਮ ਹਨ, ਮੇਰਾ ਵਿਦਿਆਰਥੀ ਇਸ ਸ਼ਬਦ ਨੂੰ ਪਸਾਲਮ ਪੜ੍ਹ ਰਿਹਾ ਸੀ

ਕਵਿਤਾ ਪੜ੍ਹਾਉਣ ਦੀ ਗੱਲ ਵਿਚਕਾਰ ਹੀ ਰਹਿ ਗਈ ਤੇ ਅੰਗਰੇਜ਼ੀ ਦੇ ਸਪੈਲਿੰਗਾਂ ਬਾਰੇ ਇੱਕ ਨਵੀਂ ਬਹਿਸ ਛਿੜ ਪਈਵਿਦਿਆਰਥੀ ਕਹਿਣ ਲੱਗੇ ਕਿ ਜਦੋਂ ਕੁਝ ਅੱਖਰਾਂ ਨੇ ਕੋਈ ਆਵਾਜ਼ ਹੀ ਨਹੀਂ ਦੇਣੀ ਤਾਂ ਇਨ੍ਹਾਂ ਨੂੰ ਵੱਖ-ਵੱਖ ਸ਼ਬਦਾਂ ਵਿੱਚ ਘਸੋੜਿਆ ਹੀ ਕਿਉਂ ਜਾਂਦਾ ਹੈ? ਇਹ ਕੀ ਗੱਲ ਬਣੀ ਕਿ ਲਿਖੀਏ ‘ਕਨੋਅ’ ਤੇ ਪੜ੍ਹੀਏ ‘ਨੋਅ।’ ਲਿਖੀਏ ‘ਪਸਾਈਚਾਲੋਜੀ’ ਤੇ ਪੜ੍ਹੀਏ ‘ਸਾਈਕਾਲੋਜੀ’ਲਿਖੀਏ ‘ਔਫਟਨ’ ਤੇ ਪੜ੍ਹੀਏ ‘ਔਫਨ’ਲਿਖੀਏ ‘ਸਬਟਲ’ ਤੇ ਪੜ੍ਹੀਏ ‘ਸਟਲ’ਲਿਖੀਏ ‘ਸਿਗਨ’ ਤੇ ਪੜ੍ਹੀਏ ‘ਸਾਈਨ’ ਆਦਿ-ਆਦਿਨਾਲੇ ਜੇ ਬੀ ਯੂ ਟੀ ‘ਬੱਟ’ ਤਾਂ ਪੀ ਯੂ ਟੀ ‘ਪੱਟ’ ਕਿਉਂ ਨਹੀਂ ਅਤੇ ਜੇ ਐੱਸ ਓ ‘ਸੋ’ ਹੈ ਤਾਂ ਡੀ ਓ ‘ਡੋ’ ਕਿਉਂ ਨਹੀਂ?

ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੰਗਰੇਜ਼ੀ ਵਰਣਮਾਲਾ ਵਿੱਚ ਕੇਵਲ ਛੱਬੀ ਅੱਖਰ ਹਨ ਅਤੇ ਇਨ੍ਹਾਂ ਅੱਖਰਾਂ ਨੂੰ ਹੀ ਨਾ ਕੇਵਲ ਵੱਖ-ਵੱਖ ਧੁਨੀਆਂ ਦੇ ਉਚਾਰਣ ਲਈ ਵਰਤਿਆ ਜਾਂਦਾ ਹੈ,ਸਗੋਂ ਲਗਾਂ-ਮਾਤਰਾਵਾਂ ਦਾ ਕੰਮ ਵੀ ਇਨ੍ਹਾਂ ਤੋਂ ਹੀ ਲੈਣਾ ਪੈਂਦਾ ਹੈਇਸਦੇ ਉਲਟ, ਸਾਡੀ ਪੰਜਾਬੀ ਵਿੱਚ ਪੈਂਤੀ ਮੁਢਲੇ ਅੱਖਰਾਂ ਤੇ ਛੇ ਪੈਰ ਬਿੰਦੀ ਵਾਲੇ ਅੱਖਰਾਂ ਤੋਂ ਇਲਾਵਾ ਲਗਾਂ-ਮਾਤਰਾਵਾਂ ਵੱਖਰੀਆਂ ਹਨ

“ਫਿਰ ਸਰ, ਆਪਾਂ ਅੰਗਰੇਜ਼ੀ ਨੂੰ ਅਮੀਰ ਭਾਸ਼ਾ ਐਵੇਂ ਹੀ ਕਹੀ ਜਾਂਦੇ ਹਾਂ?” ਇੱਕ ਵਿਦਿਆਰਥੀ ਨੇ ਸ਼ਿਕਵਾ ਕਰਦੇ ਹੋਏ ਪੁੱਛਿਆ

ਇਸ ਤੋਂ ਬਾਅਦ ਗੱਲ ਵੱਡੇ-ਛੋਟੇ ਅੱਖਰਾਂ ਦੀ ਚੱਲ ਪਈਇਹੀ ਝੰਜਟ ਪਿਆ ਰਹਿੰਦਾ ਹੈ ਕਿ ਕਿੱਥੇ ਵੱਡਾ ਅੱਖਰ ਪਾਈਏ ਅਤੇ ਕਿੱਥੇ ਛੋਟਾਪੰਜਾਬੀ ਵਿੱਚ ਇਹ ਪੰਗਾ ਤਾਂ ਨਹੀਂਸਾਰੇ ਅੱਖਰ ਬਰਾਬਰ; ਭਾਵੇਂ ਕਿਸੇ ਨੂੰ ਵਾਕ ਦੇ ਸ਼ੁਰੂ ਵਿੱਚ ਲਾ ਦੇਵੋ, ਭਾਵੇਂ ਅੱਧ-ਵਿਚਕਾਰ ਅਤੇ ਭਾਵੇਂ ਅਖ਼ੀਰ ਵਿੱਚਮੈਂ ਮਾਣ ਨਾਲ ਕਿਹਾ, ਕੀ ਤੁਹਾਨੂੰ ਪਤਾ ਨਹੀਂ ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਗੁਰਮੁਖੀ ਲਿਪੀ ਨੇ ਗੁਰੂ ਸਾਹਿਬਾਨਾਂ ਦੀ ਬਖ਼ਸ਼ਿਸ਼ ਦੁਆਰਾ ਆਪਣਾ ਵਰਤਮਾਨ ਸਰੂਪ ਪ੍ਰਾਪਤ ਕੀਤਾ ਹੈ? ਤੇ ਜਦੋਂ ਉਨ੍ਹਾਂ ਨੇ ਸਮੁੱਚੇ ਸਮਾਜ ਵਿੱਚ ਵੱਡੇ-ਛੋਟੇ ਦਾ ਭੇਦ ਖ਼ਤਮ ਕਰ ਦਿੱਤਾ, ਫਿਰ ਲਿਪੀ ਵਿੱਚ ਵੱਡੇ-ਛੋਟੇ ਦਾ ਭੇਦ ਕਿਵੇਂ ਰਹਿ ਸਕਦਾ ਸੀ? ਹਾਂ, ਅੱਖਰ ‘ਉ’ ਜ਼ਰੂਰ ਬਾਕੀ ਅੱਖਰਾਂ ਤੋਂ ਉੱਚਾ ਹੈ ਤੇ ਇਸਦਾ ਉੱਚਾ ਹੋਣਾ ਬਿਲਕੁਲ ਜਾਇਜ਼ ਵੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਦੇ ਅੱਗੇ ‘1’ ਦੀ ਵਰਤੋਂ ਕਰਕੇ ਅਤੇ ਇਸ ਨੂੰ ਉੱਪਰ ਤੋਂ ਖੁੱਲ੍ਹਾ ਰੱਖ ਕੇ ਇਸ ਨੂੰ ਪਾਰਬ੍ਰਹਮ ਦਾ ਸੂਚਕ ਬਣਾ ਦਿੱਤਾਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਕੇ ਇਸ ਨੂੰ ਰੂਹਾਨੀਅਤ ਦੀ ਬੁਲੰਦੀ ਤਕ ਪਹੁੰਚਾ ਦਿੱਤਾ ਹੁਣ ਚਰਚਾ ਸਿਖ਼ਰ ਵੱਲ ਪਹੁੰਚ ਰਹੀ ਸੀਮੈਂ ਵਿਦਿਆਰਥੀਆਂ ਨੂੰ ਸਮਝਾ ਰਿਹਾ ਸੀ ਕਿ ਅੰਤਰਰਾਸ਼ਟਰੀ ਭਾਸ਼ਾ ਹੋਣ ਕਾਰਣ ਅੰਗਰੇਜ਼ੀ ਦਾ ਤਸੱਲੀਬਖ਼ਸ਼ ਗਿਆਨ ਹੋਣਾ ਜ਼ਰੂਰੀ ਹੈ ਪਰ ਇਹ ਸਮਝ ਲੈਣਾ ਕਿ ਅੰਗਰੇਜ਼ੀ ਵਧੀਆ ਅਤੇ ਪੰਜਾਬੀ ਘਟੀਆ ਭਾਸ਼ਾ ਹੈ, ਬਿਲਕੁਲ ਗ਼ਲਤ ਹੈਅਸੀਂ ਪੰਜਾਬੀ ਨੂੰ ਪੂਰੇ ਮਾਣ ਨਾਲ ਪੜ੍ਹਨਾ, ਲਿਖਣਾ ਤੇ ਬੋਲਣਾ ਸਿੱਖਣਾ ਹੈ ਤੇ ਅੰਗਰੇਜ਼ੀ ਵਿੱਚ ਵੀ ਨਿਪੁੰਨ ਹੋਣਾ ਹੈ

ਪੰਜਾਬੀਆਂ ਦੇ ਸੁਭਾਅ ਵਾਂਗ ਪੰਜਾਬੀ ਦਾ ਸੁਭਾਅ ਵੀ ਖੁੱਲ੍ਹਾ-ਡੁੱਲ੍ਹਾ ਅਤੇ ਅਣਖ਼ੀਲਾ ਹੈਇਹ ਹੋ ਹੀ ਨਹੀਂ ਸਕਦਾ ਕਿ ਕਿਤੇ ਕੋਈ ਪੰਜਾਬੀ ਮੌਜੂਦ ਹੋਵੇ ਤੇ ਉਸਦੀ ਹੋਂਦ ਸਵੀਕਾਰੀ ਨਾ ਜਾਵੇ ਅਤੇ ਇਹ ਵੀ ਨਹੀਂ ਹੋ ਸਕਦਾ ਕਿ ਕਿਤੇ ਕੋਈ ਪੰਜਾਬੀ ਅੱਖਰ ਮੌਜੂਦ ਹੋਵੇ ਤੇ ਉਸਦੀ ਹੋਂਦ ਛੁਪੀ ਰਹਿ ਜਾਵੇਅੱਖਰ ਤਾਂ ਬਹੁਤ ਵੱਡੀ ਚੀਜ਼ ਹੈ, ਪੰਜਾਬੀ ਵਿੱਚ ਤਾਂ ਬਿੰਦੀ ਦੀ ਹੋਂਦ ਵੀ ਨਹੀਂ ਨਕਾਰੀ ਜਾ ਸਕਦੀਜੇ ‘ਸੇਰ’ ਦੇ ਪੈਰ ਵਿੱਚ ਬਿੰਦੀ ਲੱਗ ਜਾਵੇ ਤਾਂ ਉਹ ‘ਸ਼ੇਰ’ ਬਣ ਜਾਂਦਾ ਹੈ ਅਤੇ ਜੇ ‘ਗਾ’ ਤੇ ਬਿੰਦੀ ਲੱਗ ਜਾਵੇ ਤਾਂ ਉਹ ‘ਗਾਂ’ ਬਣ ਜਾਂਦੀ ਹੈਹੋਰ ਤਾਂ ਹੋਰ, ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਪਿਆ ਅੱਖਰ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈਅਸਲ ਵਿੱਚ ਪੰਜਾਬੀ ਅੱਖਰਾਂ ਦਾ ਇਹ ਖ਼ਾਸਾ ਸਮੁੱਚੇ ਪੰਜਾਬੀਆਂ ਦਾ ਹੀ ਖ਼ਾਸਾ ਹੈ ਕਿ ਉਨ੍ਹਾਂ ਦੀ ਹੋਂਦ ਭਾਵੇਂ ਇੱਕ ਬਿੰਦੀ ਜਿੰਨੀ ਰਹਿ ਜਾਵੇ ਤੇ ਭਾਵੇਂ ਉਨ੍ਹਾਂ ਨੂੰ ਪੈਰਾਂ ਹੇਠ ਲਤਾੜਣ ਦੀ ਲੱਖ ਕੋਸ਼ਿਸ਼ ਕੀਤੀ ਜਾਵੇ, ਉਨ੍ਹਾਂ ਦੀ ਹੋਂਦ ਨਾ ਕਦੀ ਖ਼ਤਮ ਹੋਈ ਹੈ ਅਤੇ ਨਾ ਹੀ ਹੋਵੇਗੀ

ਕਈ ਵਾਰ ਇਹ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ ਅਤੇ ਇੱਕ-ਦੋ ਵਾਰ ਅਜਿਹੇ ਚਰਚੇ ਵੀ ਛਿੜੇ ਹਨ ਕਿ ਪੰਜਾਬੀ ਦਾ ਕੇਵਲ ਭਵਿੱਖ ਹੀ ਧੁੰਦਲਾ ਨਹੀਂ ਸਗੋਂ ਇਸਦੀ ਤਾਂ ਹੋਂਦ ਨੂੰ ਵੀ ਖ਼ਤਰਾ ਹੈ ਇੱਕ-ਦੋ ਵਾਰ ਅਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਹਨ ਕਿ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਇਸਦੀ ਹੋਂਦ ਹੀ ਮਿਟ ਜਾਵੇਗੀ ਅਤੇ ਇਸਦੀ ਅਹਿਮੀਅਤ ਬਿਲਕੁਲ ਖ਼ਤਮ ਹੋ ਜਾਵੇਗੀਪਰ ਮੈਂ ਉਨ੍ਹਾਂ ਵਿਅਕਤੀਆਂ ਵਿੱਚੋਂ ਹਾਂ ਜੋ ਦਿਲੋਂ ਇਹ ਮਹਿਸੂਸ ਕਰਦੇ ਹਨ ਕਿ ਇਹ ਭਾਸ਼ਾ ਇੰਨੀ ਪੁਰਾਤਨ, ਅਮੀਰ ਅਤੇ ਸ਼ਕਤੀਸ਼ਾਲੀ ਹੈ ਕਿ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਤਾਂ ਕੀ, ਆਉਣ ਵਾਲੇ ਪੰਜਾਹ ਹਜ਼ਾਰ ਸਾਲਾਂ ਵਿੱਚ ਵੀ ਕੋਈ ਇਸਦੀ ਹੋਂਦ ਨੂੰ ਖ਼ਤਮ ਨਹੀਂ ਕਰ ਸਕੇਗਾ ਅਤੇ ਜਦੋਂ ਤਕ ਵਿਸ਼ਵ ਭਰ ਵਿੱਚ ਕਿਤੇ ਵੀ ਪੰਜਾਬੀ ਮੌਜੂਦ ਹੋਣਗੇ, ਉੱਥੇ ਇਸ ਭਾਸ਼ਾ ਦਾ ਬੋਲ-ਬਾਲਾ ਰਹੇਗਾ ਹੀ ਰਹੇਗਾਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਭਾਸ਼ਾ ਵਿੱਚ ਸਮੁੱਚੀ ਮਾਨਵਤਾ ਦੀ ਅਗਵਾਈ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਧਾਰਮਿਕ ਗ੍ਰੰਥ, ਵਾਰਿਸ ਸ਼ਾਹ ਦੀ ਹੀਰ, ਬਾਬਾ ਬੁੱਲੇ ਸ਼ਾਹ ਦੀਆਂ ਕਾਫ਼ੀਆਂ ਅਤੇ ਹਰ ਵੰਨਗੀ ਦਾ ਮਹਾਨ ਸਾਹਿਤ ਮੌਜੂਦ ਹੋਵੇ ਅਤੇ ਜਿਸ ਨੂੰ ਬੋਲਣ ਵਾਲੀ ਕੌਮ ਵਿਸ਼ਵ ਭਰ ਦੀ ਸਭ ਤੋਂ ਗਤੀਸ਼ੀਲ ਕੌਮ ਮੰਨੀ ਜਾਂਦੀ ਹੋਵੇ, ਭਲਾ ਉਹ ਖ਼ਤਮ ਕਿਵੇਂ ਹੋ ਸਕਦੀ ਹੈ? ਹਾਂ, ਆਪਣੀ ਅਣਗ਼ਹਿਲੀ ਕਾਰਣ ਅਸੀਂ ਇਸਦਾ ਕੁਝ ਨੁਕਸਾਨ ਜ਼ਰੂਰ ਕਰ ਰਹੇ ਹਾਂ, ਜਿਸ ਬਾਰੇ ਸੋਚਣਾ ਬਣਦਾ ਹੈਇਸਦੀ ਇੱਥੇ ਮੈਂ ਇੱਕ ਉਦਾਹਰਣ ਵੀ ਦੇ ਰਿਹਾ ਹਾਂ

“ਸਰ, ਆਹ ਤਾਂ ਸਰਕਾਰ ਨੇ ਸ਼ੁੱਧ ਮਲਵਈ ਲਿਖ ਰੱਖੀ ਹੈ।” ਇੱਕ ਦਿਨ ਦੇਸ਼ ਭਗਤ ਯੂਨੀਵਰਸਿਟੀ ਦੀ ਬੱਸ ਵਿੱਚ ਮੇਰੇ ਨਾਲ ਬੈਠੇ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਸੰਬੋਧਨ ਕਰਦੇ ਹੋਏ ਅਤੇ ਸੜਕ ਕਿਨਾਰੇ ਲੱਗੇ ਇੱਕ ਹਰੇ ਰੰਗ ਦੇ ਬੋਰਡ, ਜਿਸ ਉੱਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ‘ਬੱਸ ਲੇ ਬਾਈ’ ਲਿਖਿਆ ਹੋਇਆ ਸੀ, ਵੱਲ ਇਸ਼ਾਰਾ ਕਰਦੇ ਹੋਏ ਕਿਹਾਸਪਸ਼ਟ ਤੌਰ ’ਤੇ ਉਸ ਦਾ ਸੰਕੇਤ ਮਾਲਵੇ ਵਿੱਚ ਭਰਾ ਲਈ ਵਰਤੇ ਜਾਂਦੇ ਮੋਹ-ਭਰੇ ਸ਼ਬਦ ‘ਬਾਈ’ ਵੱਲ ਸੀਇਸ ਤੋਂ ਪਹਿਲਾਂ ਕਿ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਦਿੰਦਾ, ਨਾਲ ਬੈਠੇ ਦੂਸਰੇ ਲੜਕੇ ਨੇ ਕਿਹਾ, “ਬਾਕੀ ਗੱਲ ਤਾਂ ਠੀਕ ਹੈ ਪਰ ਲੈ ਨੂੰ ਲੇ ਕਿਉਂ ਲਿਖ ਰੱਖਿਆ ਹੈ? ਨਾਲੇ ਫਿਰ ‘ਟਰੱਕ ਲੇ ਬਾਈ’ ਦਾ ਕੀ ਭਾਵ ਹੋਇਆ?”

“ਪਟਿਆਲੇ ਕੰਨੀ ਲੈ ਨੂੰ ਲੇ ਹੀ ਕਹਿੰਦੇ ਹਨ, ਇਸ ਲਈ ਲੇ ਲਿਖ ਦਿੱਤਾ ਹੋਵੇਗਾਪਰ ‘ਟਰੱਕ ਲੇ ਬਾਈ’ ਵਾਲੀ ਗੱਲ ਤਾਂ ਮੇਰੀ ਵੀ ਸਮਝ ਤੋਂ ਬਾਹਰ ਹੈ” ਪਹਿਲੇ ਨੇ ਆਪਣੇ ਸੀਮਿਤ ਗਿਆਨ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ

“ਬੱਸ ਲੈ ਭਾਈ, ਕਿਉਂ? ਕੀ ਬੱਸਾਂ ਕੇਵਲ ਬਾਈਆਂ ਲਈ ਹਨ, ਬੀਬੀਆਂ ਤੇ ਮਾਈਆਂ ਲਈ ਨਹੀਂ?” ਮੇਰੇ ਖੱਬੇ ਪਾਸੇ ਬੈਠੀ ਇੱਕ ਲੜਕੀ ਵੀ ਵਾਰਤਾਲਾਪ ਵਿੱਚ ਸ਼ਾਮਲ ਹੋ ਗਈਹੁਣ ਵਾਰੀ ਮੇਰੇ ਬੋਲਣ ਦੀ ਸੀ ਅਤੇ ਮੈਂ ਬੱਸ ਵਿੱਚ ਹੀ ਆਪਣਾ ਲੈਕਚਰ ਸ਼ੁਰੂ ਕਰ ਦਿੱਤਾ, “ਇਸ ਬੋਰਡ ’ਤੇ ਜੋ ਲਿਖਿਆ ਹੈ, ਉਹ ਕਿਸੇ ਬਾਈ, ਭਾਈ ਜਾਂ ਮਾਈ ਨੂੰ ਬੱਸ ਲੈਣ ਲਈ ਕੀਤੀ ਗਈ ਬੇਨਤੀ ਜਾਂ ਹਦਾਇਤ ਨਹੀਂ ਸਗੋਂ ਇਹ ਤਾਂ ਅੰਗਰੇਜ਼ੀ ਵਾਕੰਸ਼ ‘Lay by’ ਦੀ ਗ਼ਲਤ ਅਤੇ ਕੁਚੱਜੀ ਵਰਤੋਂ ਹੈ ਅੰਗਰੇਜ਼ੀ ਵਿੱਚ ‘Lay by’ ਦਾ ਅਰਥ ਹੁੰਦਾ ਹੈ – “ਵਾਹਨ ਖੜ੍ਹੇ ਕਰਨ ਲਈ ਪਾਸਿਓਂ ਕੀਤੀ ਚੌੜੀ ਸੜਕ” ਪਰ ਸਾਡੇ ਮਹਾਂਰਥੀਆਂ ਨੇ ‘by’ ਨੂੰ ‘ਬਾਈ’ ਬਣਾ ਕੇ ਇਸਦਾ ਕੋਈ ਵੀ ਅਰਥ ਨਹੀਂ ਰਹਿਣ ਦਿੱਤਾ

ਇੱਕ ਵਾਰ ਅਨੰਦਪੁਰ ਸਾਹਿਬ ਵੱਲ ਜਾਂਦੇ ਹੋਏ ਮੈਂ ‘by’ਨੂੰ ‘bay’ ਲਿਖਿਆ ਵੀ ਦੇਖਿਆਉਂਜ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸ਼ਬਦ ਦੇ ਸਪੈਲਿੰਗਾਂ ਨਾਲ ਖਿਲਵਾੜ ਹੋਇਆ ਹੋਵੇ ਕਿਉਂਕਿ ਜਨਤਕ ਥਾਵਾਂ ਉੱਪਰ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਦੇ ਅਣਗਿਣਤ ਅਜਿਹੇ ਸ਼ਬਦ ਦੇਖ ਸਕਦੇ ਹਾਂ ਜੋ ਜਾਂ ਤਾਂ ਗਲਤ ਸ਼ਬਦ-ਜੋੜਾਂ ਕਾਰਣ ਜਾਂ ਕੁਚੱਜੀ ਵਰਤੋਂ ਕਾਰਣ ਸਾਡਾ ਮੂੰਹ ਚਿੜਾਉਂਦੇ ਹਨ‘ਬੱਸ ਲੇ ਬਾਈ’ ਅਤੇ ‘ਟਰੱਕ ਲੇ ਬਾਈ’ ਇਸਦੀਆਂ ਕੇਵਲ ਨਿਗੂਣੀਆਂ ਜਿਹੀਆਂ ਉਦਾਹਰਣਾਂ ਹਨਇਸੇ ਤਰ੍ਹਾਂ ਇੱਕ ਹੋਰ ਮੋੜ ’ਤੇ ਲਿਖਿਆ ਹੋਇਆ ਸੀ: ਧੀਮੀ ਗਤੀ ਵਾਲੇ ਵਾਹਨ ਖੱਬੇ ਲੇਨ ਵਿੱਚ ਚੱਲਣਮੈਂ ਹੈਰਾਨ ਹਾਂ ਕਿ ਲਿਖਣ ਵਾਲਿਆਂ ਨੇ ਇਸ ਤਰ੍ਹਾਂ ਕਿਉਂ ਨਹੀਂ ਲਿਖਿਆ: ਹੌਲੀ ਚੱਲਣ ਵਾਲੇ ਵਾਹਨ ਖੱਬੀ ਕਤਾਰ ਵਿੱਚ ਚੱਲਣਕੀ ਇਹ ਵਧੇਰੇ ਸਰਲ ਅਤੇ ਸਮਝ ਵਿੱਚ ਆਉਣ ਵਾਲੀ ਪੰਜਾਬੀ ਨਹੀਂ ਹੋਣੀ ਸੀ?

ਜਿੱਥੋਂ ਤਕ ‘Lay by’ ਦੀ ਕੁਚੱਜੀ ਵਰਤੋਂ ਦਾ ਸਬੰਧ ਹੈ, ਉਹ ਇਸ ਗੱਲ ਤੋਂ ਭਲੀਭਾਂਤ ਸਪਸ਼ਟ ਹੈ ਕਿ ਸਾਡੇ ਪਾਸ ਬੱਸ/ਟਰੱਕ ਸਟਾਪ, ਆਰਜ਼ੀ ਠਹਿਰ, ਠਹਿਰ ਜਾਂ ਰੁਕਣ ਸਥਾਨ ਆਦਿ ਵਰਗੇ ਬੜੇ ਹੀ ਢੁਕਵੇਂ ਸ਼ਬਦ ਹੋਣ ਦੇ ਬਾਵਜੂਦ ਅਸੀਂ ਅੰਗਰੇਜ਼ੀ ਦੇ ਅਜਿਹੇ ਸ਼ਬਦ ਲਿਖ ਰਹੇ ਹਾਂ ਜਿਨ੍ਹਾਂ ਤੋਂ ਬਹੁਗਿਣਤੀ ਬਿਲਕੁਲ ਅਣਜਾਣ ਹੈ, ਜੋ ਬਿਲਕੁਲ ਬੇਢਬੇ ਹਨ ਅਤੇ ਜੋ ਕਦੀ ਵੀ ਮਕਬੂਲ ਹੋਣ ਦੀ ਸਮਰੱਥਾ ਨਹੀਂ ਰੱਖਦੇਇੱਥੇ ਮੈਂ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਕਿਸੇ ਭਾਸ਼ਾ ਦੀ ਸ਼ੁੱਧਤਾ ਦਾ ਮੁਦਈ ਨਹੀਂ ਹਾਂ ਕਿਉਂਕਿ ਲੋੜ ਅਨੁਸਾਰ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਰਲੇਵਾਂ ਕਿਸੇ ਵੀ ਭਾਸ਼ਾ ਨੂੰ ਗਤੀਸ਼ੀਲ ਅਤੇ ਸਮਾਂ-ਅਨੁਕੂਲ ਰੱਖਣ ਲਈ ਅਤਿ ਜ਼ਰੂਰੀ ਹੁੰਦਾ ਹੈਹਾਂ, ਇਹ ਜ਼ਰੂਰ ਹੁੰਦਾ ਹੈ ਕਿ ਕੋਈ ਭਾਸ਼ਾ ਦੂਜੀਆਂ ਭਾਸ਼ਾਵਾਂ ਦੇ ਕੁਝ ਸ਼ਬਦ ਜਿਉਂ ਦੇ ਤਿਉਂ ਜਜ਼ਬ ਕਰ ਲੈਂਦੀ ਹੈ ਅਤੇ ਕੁਝ ਨੂੰ ਆਪਣੇ ਸੁਭਾਅ ਅਨੁਸਾਰ ਢਾਲ਼ ਲੈਂਦੀ ਹੈ

ਪੰਜਾਬੀ ਭਾਸ਼ਾ ਵਿੱਚ ਆਏ ਅੰਗਰੇਜ਼ੀ ਭਾਸ਼ਾ ਦੇ ਸ਼ਬਦ:

ਜਿਸ ਤਰ੍ਹਾਂ ਲਗਭਗ ਹਰ ਭਾਸ਼ਾ ਬਾਰੇ ਹੀ ਕਿਹਾ ਜਾ ਸਕਦਾ ਹੈ, ਪੰਜਾਬੀ ਭਾਸ਼ਾ ਵਿੱਚ ਵੀ ਬਹੁਤ ਸਾਰੇ ਸ਼ਬਦ ਅਜਿਹੇ ਹਨ, ਜੋ ਇਸ ਵਿੱਚ ਦੂਜੀਆਂ ਭਾਸ਼ਾਵਾਂ ਜਿਵੇਂ ਕਿ ਸੰਸਕ੍ਰਿਤ, ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਆਦਿ ਵਿੱਚੋਂ ਆਏ ਹੋਏ ਹਨਇਹ ਸ਼ਬਦ ਸਾਨੂੰ ਤਿੰਨ ਰੂਪਾਂ ਵਿੱਚ ਮਿਲਦੇ ਹਨ:

1. ਬਿਨਾਂ ਕਿਸੇ ਤਬਦੀਲੀ ਤੋਂ, ਜਿਨ੍ਹਾਂ ਨੂੰ ਤਤਸਮ ਕਿਹਾ ਜਾਂਦਾ ਹੈ

2. ਜਿਨ੍ਹਾਂ ਦੇ ਉਚਾਰਣ ਅਤੇ ਲਿਖਣ ਵਿੱਚ ਕੁਝ ਅੰਤਰ ਆਇਆ ਹੋਵੇ, ਉਨ੍ਹਾਂ ਨੂੰ ਅਰਧ-ਤਤਸਮ ਕਿਹਾ ਜਾਂਦਾ ਹੈ

3. ਜਿਨ੍ਹਾਂ ਦਾ ਰੂਪ ਬਹੁਤ ਬਦਲ ਚੁੱਕਾ ਹੋਵੇ, ਉਨ੍ਹਾਂ ਨੂੰ ਤਦਭਵ ਕਿਹਾ ਜਾਂਦਾ ਹੈ

ਅੱਜ ਅਸੀਂ ਦੇਖ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਅਣਗਿਣਤ ਸ਼ਬਦ ਪੰਜਾਬੀ ਭਾਸ਼ਾ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨਹਰ ਕਿਸਮ ਦੇ ਲੋਕ ਉਨ੍ਹਾਂ ਦੀ ਦਿਨ-ਰਾਤ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚੋਂ ਕੱਢਣਾ ਤਾਂ ਇੱਕ ਪਾਸੇ ਰਿਹਾ, ਪੰਜਾਬੀ ਵਿੱਚ ਅਨੁਵਾਦਣ ਬਾਰੇ ਵੀ ਨਹੀਂ ਸੋਚਿਆ ਜਾ ਸਕਦਾ

ਆਵਾਜਾਈ ਦੇ ਸਾਧਨਾਂ ਨਾਲ ਸਬੰਧਿਤ ਜਿਉਂ ਦੇ ਤਿਉਂ ਵਰਤੇ ਜਾ ਰਹੇ ਅੰਗਰੇਜ਼ੀ ਸ਼ਬਦਾਂ ਵਿੱਚ ਰੇਲ, ਬੱਸ, ਕਾਰ, ਜੀਪ, ਟਰੱਕ, ਟਰੈਕਟਰ, ਟੈਂਕ, ਸਕੂਟਰ, ਸਾਇਕਲ, ਰਿਕਸ਼ਾ, ਆਟੋ, ਟੈਕਸੀ, ਕੈਬ, ਇੰਜਨ, ਬੱਸ ਸਟੈਂਡ, ਬੱਸ ਸਟਾਪ, ਸਪੀਡ, ਸਪੀਡ ਬਰੇਕਰ, ਕਲੱਚ, ਬਰੇਕ, ਵਾਈਪਰਜ਼, ਪੈੱਟਰੋਲ, ਡੀਜ਼ਲ ਆਦਿ ਸ਼ਾਮਲ ਕੀਤੇ ਜਾ ਸਕਦੇ ਹਨਪੜ੍ਹਾਈ-ਲਿਖਾਈ ਦੇ ਖੇਤਰ ਨਾਲ ਸਬੰਧਿਤ ਸ਼ਬਦ ਯੂਨੀਵਰਸਿਟੀ, ਕਾਲਜ, ਸਕੂਲ, ਇੰਸਟੀਚਿਊਟ, ਲਾਇਬ੍ਰੇਰੀ, ਲਬਾਰਟਰੀ, ਪ੍ਰੋਫੈਸਰ, ਲੈਕਚਰਰ, ਕਲਰਕ, ਸਰ, ਮੈਡਮ, ਟੀਚਰ, ਥਿਊਰੀ, ਪ੍ਰੈਕਟੀਕਲ, ਬਲੈਕ-ਬੋਰਡ, ਬੈਂਚ, ਡੈੱਸਕ, ਟੈੱਸਟ, ਪਾਸ, ਫੇਲ, ਪੈੱਨ, ਪੈੱਨਸਿਲ ਆਦਿ ਸਾਰੇ ਹੀ ਅੰਗਰੇਜ਼ੀ ਸ਼ਬਦ ਹਨ

ਘਰੇਲੂ ਵਸਤਾਂ ਜਿਵੇਂ ਕਿ ਡਬਲ ਬੈੱਡ, ਸੋਫਾ ਸੈੱਟ, ਡਾਈਨਿੰਗ ਟੇਬਲ, ਡੌਂਗਾ, ਜੱਗ, ਗਲਾਸ, ਕੱਪ, ਪਲੇਟ, ਕੁੱਕਰ, ਮਾਇਕਰੋਵੇਵ, ਗੈਸ, ਸਲੰਡਰ, ਫਰਿੱਜ, ਟੈਲੀਵਿਯਨ ਆਦਿ ਵੀ ਅੰਗਰੇਜ਼ੀ ਸ਼ਬਦ ਹਨਡਰਾਇੰਗ ਰੂਮ, ਡਾਈਨਿੰਗ ਰੂਮ, ਬਾਥ/ਵਾਸ਼ ਰੂਮ, ਫਲੱਸ਼, ਕਿਚਨ, ਡਬਲ ਸਟੋਰੀ, ਵਿੰਡੋ, ਗਰਿੱਲ, ਰੇਲਿੰਗ, ਕੱਪ ਬੋਰਡ ਆਦਿ ਸ਼ਬਦ ਵੀ ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਵਿੱਚੋਂ ਹੀ ਆਏ ਹੋਏ ਹਨਆਮ ਆਦਮੀ ਦੀ ਸਵਾਰੀ ਸਾਈਕਲ ਦੇ ਲਗਭਗ ਸਾਰੇ ਹੀ ਪੁਰਜਿਆਂ ਦੇ ਨਾਮ ਜਿਵੇਂ ਕਿ ਹੈਂਡਲ, ਫਰੇਮ, ਹੱਬ, ਚੇਨ, ਕੈਰੀਅਰ, ਸਟੈਂਡ, ਮੱਡਗਾਰਡ, ਬਰੇਕ, ਟਾਇਰ, ਟਿਊਬ ਆਦਿ ਜਿਉਂ ਦੇ ਤਿਉਂ ਅਪਣਾਏ ਗਏ ਸ਼ਬਦ ਹਨਵਿਗਿਆਨ ਅਤੇ ਤਕਨਾਲੋਜੀ ਖੇਤਰਾਂ ਨਾਲ ਸਬੰਧਿਤ ਤਾਂ ਲਗਭਗ ਸਾਰੇ ਹੀ ਸ਼ਬਦ - ਮੋਬਾਇਲ ਅਤੇ ਟੈਲੀਫੋਨ ਤੋਂ ਲੈ ਕੇ ਕੰਪਿਊਟਰ, ਇੰਟਰਨੈੱਟ ਅਤੇ ਸੈਟੇਲਾਈਟ ਤਕ - ਜਿਉਂ ਦੇ ਤਿਉਂ ਸਾਡੀ ਭਾਸ਼ਾ ਵਿੱਚ ਜਜ਼ਬ ਹੋ ਚੁੱਕੇ ਹਨਪਹਿਰਾਵੇ ਵਿੱਚ ਕਮੀਜ਼, ਪਜਾਮਾ ਅਤੇ ਕੁੜਤੀ, ਸਲਵਾਰ ਵਰਗੇ ਸ਼ਬਦਾਂ ਨੂੰ ਛੱਡ ਕੇ ਸਾਡਾ ਕੁੱਲ ਪਹਿਰਾਵਾ ਹੀ ਅੰਗਰੇਜ਼ੀ ਨਾਂਵਾਂ ਵਾਲਾ ਹੈਇਸੇ ਤਰ੍ਹਾਂ ਖਾਣ-ਪੀਣ ਦੀਆਂ ਵਸਤਾਂ ਜਿਵੇਂ ਕਿ ਟਾਫੀ, ਚਾਕਲੇਟ, ਕੇਕ, ਬਿਸਕੁਟ, ਆਮਲੇਟ, ਆਈਸ ਕਰੀਮ, ਟੋਸਟ, ਮੈਗੀ, ਬਰਗਰ, ਸਕਾਚ, ਵਿਸਕੀ, ਬੀਅਰ, ਜੂਸ ਤੇ ਸ਼ੇਕ ਆਦਿ ਸਭ ਅੰਗਰੇਜ਼ੀ ਸ਼ਬਦ ਹਨ

ਬਹੁਤ ਸਾਰੇ ਸ਼ਬਦਾਂ ਦਾ ਇੰਨਾ ਵਧੀਆ ਪੰਜਾਬੀਕਰਨ ਹੋ ਚੁੱਕਾ ਹੈ ਕਿ ਉਹ ਸਾਨੂੰ ਬਿਲਕੁਲ ਓਪਰੇ ਨਹੀਂ ਜਾਪਦੇਮਿਸਾਲ ਦੇ ਤੌਰ ’ਤੇ ਅਸੀਂ ਸਟੀਅਰਿੰਗ ਤੋਂ ਸਟੇਰਿੰਗ, ਐਕਸੇਲਰੇਟਰ ਤੋਂ ਐਕਸੀਲੇਟਰ, ਗਿਅਰ ਤੋਂ ਗੇਅਰ, ਡਿੱਕੀ ਤੋਂ ਡਿੱਗੀ, ਸਟੈੱਪਨੀ ਤੋਂ ਸਟਿੱਪਣੀ, ਲੈਨਟਰਨ ਤੋਂ ਲਾਲਟੈਣ, ਗਰਡਰ ਤੋਂ ਗਾਡਰ, ਲਿੰਟਲ ਤੋਂ ਲੈਂਟਰ, ਸਵਿੱਚ ਤੋਂ ਸੁੱਚ, ਸਟੇਸ਼ਨ ਤੋਂ ਟੇਸ਼ਨ, ਰਸਕ ਤੋਂ ਰਸ, ਬਣ ਤੋਂ ਬੰਦ, ਲਾਈਨਨ ਤੋਂ ਲੀਲ੍ਹਣ, ਕੌਰਡੁਰਾਅਏ ਤੋਂ ਕਾਟਰਾਈ ਆਦਿ ਅਨੇਕ ਸ਼ਬਦਾਂ ਨੂੰ ਪੂਰੀ ਤਰ੍ਹਾਂ ਅਪਣਾ ਚੁੱਕੇ ਹਾਂਇੱਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਬਹੁਤੇ ਸ਼ਬਦ ਅੰਗਰੇਜ਼ੀ ਵਸਤਾਂ ਦੇ ਪਹੁੰਚਣ ਨਾਲ ਹੀ ਪਹੁੰਚੇ ਹਨ ਜਦਕਿ ਬਹੁਤ ਸਾਰੇ ਹੋਰ ਸ਼ਬਦ ਸਾਡੇ ਤਕ ਸਾਡੇ ਫੌਜੀ ਭਰਾਵਾਂ ਰਾਹੀਂ ਪਹੁੰਚੇ ਹਨਅੰਗਰੇਜ਼ ਦੇ ਸਮੇਂ ਵਿੱਚ ਸਾਡੇ ਲਗਭਗ ਸਾਰੇ ਹੀ ਫੌਜੀ ਅਨਪੜ੍ਹ ਸਨ ਪਰ ਫਿਰ ਵੀ ਆਪਣੇ ਅਫਸਰਾਂ ਮੂੰਹੋਂ ਵਾਰ-ਵਾਰ ਸੁਣੇ ਕੁਝ ਅੰਗਰੇਜ਼ੀ ਸ਼ਬਦ ਉਨ੍ਹਾਂ ਦੇ ਜ਼ਿਹਨ ਵਿੱਚ ਪੱਕੀ ਤਰ੍ਹਾਂ ਉੱਤਰ ਜਾਂਦੇ ਸਨ ਅਤੇ ਘਰ ਆ ਕੇ ਉਹ ਵੀ ਉਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਸਨਅਨਪੜ੍ਹ ਹੋਣ ਕਾਰਣ ਉਹ ਨਾ ਤਾਂ ਉਨ੍ਹਾਂ ਸ਼ਬਦਾਂ ਦੇ ਸਹੀ ਅਰਥ ਸਮਝਦੇ ਸਨ ਅਤੇ ਨਾ ਹੀ ਉਨ੍ਹਾਂ ਦਾ ਸਹੀ ਉਚਾਰਣ ਕਰ ਸਕਦੇ ਸਨਕਈ ਵਾਰ ਤਾਂ ਉਨ੍ਹਾਂ ਸ਼ਬਦਾਂ ਦੇ ਮੂਲ ਨੂੰ ਲੱਭਣਾ ਵੀ ਅਸੰਭਵ ਜਾਪਦਾ ਸੀ

ਸਾਡੇ ਪਿਤਾ ਜੀ ਅਤੇ ਉਨ੍ਹਾਂ ਦੀ ਪੀੜ੍ਹੀ ਦੇ ਕੁਝ ਹੋਰ ਲੋਕ ਕਿਸੇ ਗੱਲ/ਕੰਮ ਤੇ ਤਸੱਲੀ ਪ੍ਰਗਟਾਉਣ ਲਈ ਕਿਹਾ ਕਰਦੇ ਸਨ “ਬਈ, ਇਹ ਤਾਂ ਪੂਰਾ ਗੁੱਡਮੈਨ ਦੀ ਲਾਲਟੈਣ ਕੰਮ ਹੋ ਗਿਆ।” ਅਸੀਂ ਸੋਚਦੇ ਕਿ ਇਹ ਗੁੱਡਮੈਨ ਦੀ ਲਾਲਟੈਣ ਕੀ ਬਲਾ ਹੋਈਫਿਰ ਸਾਨੂੰ ਪਤਾ ਲੱਗਾ ਕਿ ਕਿਸੇ ਸਮੇਂ ਗੁੱਡਮੈਨ ਕੰਪਨੀ ਦੀ ਲਾਲਟੈਣ ਸਭ ਤੋਂ ਵਧੀਆ ਲਾਲਟੈਣ ਮੰਨੀ ਜਾਂਦੀ ਸੀ ਅਤੇ ਲੋਕ ਕਿਸੇ ਵੀ ਵਧੀਆ ਚੀਜ਼ ਦੀ ਤੁਲਨਾ ਗੁੱਡਮੈਨ ਦੀ ਲਾਲਟੈਣ ਨਾਲ ਕਰਨ ਲੱਗ ਪਏ ਸਨਇਸੇ ਤਰ੍ਹਾਂ ਗੋਰੀਆਂ (ਅੰਗਰੇਜ਼) ਔਰਤਾਂ ਲਈ ਵਰਤਿਆ ਜਾਂਦਾ ਸ਼ਬਦ ‘ਮੇਮ’ ਵੀ ਅੰਗਰੇਜ਼ੀ ਸ਼ਬਦ ਮੈਡਮ ਦੇ ਛੋਟੇ ਰੂਪ ‘ਮੈਮ’ ਦਾ ਹੀ ਵਿਗੜਿਆ ਰੂਪ ਹੈ ਇੱਕ ਫ਼ੌਜੀ ਵੀਰ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ, “ਅਸੀਂ ਤਾਂ ਸਾਰਾ ਦਿਨ ਲੈਫਟਰਾਈ-ਲੈਫਟਰਾਈ ਹੀ ਕਰਦੇ ਰਹਿੰਦੇ ਹਾਂ” ਜਦੋਂ ਉਨ੍ਹਾਂ ਦੇ ਕੁਝ ਸਮਝ ਨਾ ਆਇਆ ਤਾਂ ਫੌਜੀ ਉਨ੍ਹਾਂ ਅੱਗੇ ਪਰੇਡ ਕਰਨ ਲੱਗ ਪਿਆਤਦ ਕਿਤੇ ਬੱਚਿਆਂ ਦੇ ਸਮਝ ਪਿਆ ਕਿ ਉਹ ਲੈਫਟ-ਰਾਈਟ ਨੂੰ ਹੀ ਲੈਫਟਰਾਈ ਕਹਿ ਰਿਹਾ ਸੀ

ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਜੰਮ-ਜੰਮ ਕਰੀਏ ਪਰ ਇਹ ਵਰਤੋਂ ਠੀਕ ਅਤੇ ਢੁਕਵੀਂ ਹੋਣੀ ਚਾਹੀਦੀ ਹੈ, ਕੇਵਲ ਦਿਖਾਵੇ ਲਈ ਨਹੀਂਦੂਜੇ, ਇਸ ਗੱਲ ਦਾ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਹੈ ਕਿ ਜੇਕਰ ਸਾਡੀ ਆਪਣੀ ਭਾਸ਼ਾ ਵਿੱਚ ਢੁਕਵੇਂ ਸ਼ਬਦ ਉਪਲਬਧ ਹੋਣ ਤਾਂ ਉਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾਤੀਜੇ, ‘ਲੇ ਬਾਈ’ ਵਰਗੀ ਸ਼ਬਦਾਵਲੀ ਤੋਂ ਹਰ ਹੀਲੇ ਬਚਣਾ ਚਾਹੀਦਾ ਹੈ ਅਤੇ ਜੇਕਰ ਮਜਬੂਰੀ ਵੱਸ ਕਿਤੇ ਅਜਿਹੇ ਸ਼ਬਦ ਵਰਤਣੇ ਹੀ ਪੈ ਜਾਣ ਤਾਂ ਉਨ੍ਹਾਂ ਦੇ ਠੀਕ ਰੂਪ ਅਤੇ ਭਾਵ-ਅਰਥ ਬਾਰੇ ਪੁਸ਼ਟੀ ਅਵੱਸ਼ ਕਰ ਲੈਣੀ ਚਾਹੀਦੀ ਹੈਚੌਥੇ, ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰੀਏਇਸ ਨਾਲ ਜਿੱਥੇ ਸਾਡੇ ਗਿਆਨ ਵਿੱਚ ਵਾਧਾ ਹੋਵੇਗਾ ਉੱਥੇ ਅਸੀਂ ਵਧੇਰੇ ਕਾਬਿਲ ਅਤੇ ਹੁਨਰਮੰਦ ਵੀ ਹੋ ਸਕਾਂਗੇਚੇਤੇ ਰੱਖੋ, ਕਿਸੇ ਵੀ ਭਾਸ਼ਾ ਦੀ ਕਿਸੇ ਹੋਰ ਭਾਸ਼ਾ ਨਾਲ ਵਿਰੋਧਤਾ ਨਹੀਂ ਹੈ

ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਇੱਕ ਬਹੁਤ ਪੁਰਾਤਨ, ਸਮਰੱਥ ਅਤੇ ਅਮੀਰ ਭਾਸ਼ਾ ਹੈਇਸ ਵਿੱਚ ਹਰ ਸਥਿਤੀ, ਹਰ ਭਾਵ ਅਤੇ ਹਰ ਵਿਚਾਰ ਨੂੰ ਪ੍ਰਗਟ ਕਰਨ ਦੀ ਸ਼ਕਤੀ, ਸਮਰੱਥਾ ਅਤੇ ਯੋਗਤਾ ਹੈਇਸ ਪਾਸ ਆਪਣਾ ਵਿਸ਼ਾਲ ਸ਼ਬਦ, ਮੁਹਾਵਰਾ ਅਤੇ ਅਖਾਣ ਭੰਡਾਰ ਹੈ ਅਤੇ ਇਸ ਵਿੱਚ ਸਮੇਂ ਅਨੁਸਾਰ ਢਲਣ ਅਤੇ ਬਦਲਣ ਦੀ ਲੋੜੀਂਦੀ ਯੋਗਤਾ ਹੈਇਸ ਨੂੰ ਸਿੱਖਣਾ ਅਤੇ ਸਿਖਾਉਣਾ ਵੀ ਬਹੁਤ ਆਸਾਨ ਹੈਇਸਦੀ ਰੀਸ ਕਰਨੀ ਸੱਚਮੁੱਚ ਹੀ ਕੋਈ ਸੁਖਾਲਾ ਕੰਮ ਨਹੀਂਸੋ, ਸਾਡਾ ਇਹ ਪਵਿੱਤਰ ਫ਼ਰਜ਼ ਬਣਦਾ ਹੈ ਕਿ ਇਸ ਨੂੰ ਪੂਰੇ ਮਾਣ ਨਾਲ ਬੋਲੀਏ, ਪੜ੍ਹੀਏ, ਲਿਖੀਏ ਅਤੇ ਸਿੱਖੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4497)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰੋ. ਅੱਛਰੂ ਸਿੰਘ

ਪ੍ਰੋ. ਅੱਛਰੂ ਸਿੰਘ

Hamayunpur, Sirhind, Fatehgarh Sahib, Punjab, India.
Phone: (91 - 98155 - 01381)
Email: (achhrusingh@yahoo.com)