Jaswant Zafar7“ਨਾਟਕ ਲਗਾਤਾਰ ਡਾ. ਦੀਵਾਨ ਸਿੰਘ ਦੀ ਸ਼ਹੀਦੀ ਘਟਨਾ ਵੱਲ ਵਧ ਰਿਹਾ ਸੀ। ਸਰੋਤਿਆਂ ਦੇ ਪ੍ਰਾਣ ਸੂਤੇ ਜਾਂਦੇ ...”AtamjitDr7
(18 ਨਵੰਬਰ 2023)
ਇਸ ਸਮੇਂ ਪਾਠਕ: 830.

 

DiwanSKalepani1ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਸਾਹਿਤਕਾਰ ਦੇ ਤੌਰ ਨਾਂ ਤਾਂ ਸਭ ਨੇ ਸਕੂਲਾਂ ਕਾਲਜਾਂ ਦੇ ਪਾਠਕ੍ਰਮਾਂ ਵਿਚ ਸੁਣਿਆ ਪੜ੍ਹਿਆ ਹੁੰਦਾ ਹੈ ਪ੍ਰੰਤੂ ਉਹਨਾਂ ਦਾ ਪੂਰਾ ਜੀਵਨ ਬਿਰਤਾਂਤ ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਹੈ ਮੈਨੂੰ ਵੀ ਇਹ ਜਨਵਰੀ 2023 ਵਿਚ ਅੰਡੇਮਾਨ ਦੀ ਯਾਤਰਾ ਦੌਰਾਨ ਹੀ ਪਤਾ ਲੱਗਾ ਇੱਥੇ ਉਹਨਾਂ ਦੁਆਰਾ ਸਥਾਪਤ ਹੋਏ ਗੁਰਦੁਆਰੇ ਅਤੇ ਸਕੂਲ ਨੂੰ ਦੇਖ ਕੇ, ਸਿਹਤ ਖੇਤਰ ਦੇ ਨਾਲ ਨਾਲ ਧਰਮ ਅਤੇ ਸਿੱਖਿਆ ਖੇਤਰ ਵਿਚ ਦੂਰਅੰਦੇਸ਼ੀ ਨਾਲ ਪਾਏ ਅਹਿਮ ਅਤੇ ਗੁਣਾਤਮਕ ਯੋਗਦਾਨ ਬਾਰੇ ਜਾਣ ਕੇ, ਬਹੁਤ ਪ੍ਰੇਰਨਾਮਈ ਅਹਿਸਾਸ ਹੋਇਆ ਲੋਕਾਂ ਦੀ ਸਮਾਜਿਕ, ਮਾਨਸਿਕ ਅਤੇ ਆਰਥਿਕ ਤਰੱਕੀ ਲਈ ਉਹਨਾਂ ਵਲੋਂ ਘਾਲੀ ਗਈ ਘਾਲਣਾ ਦੀ ਕਹਾਣੀ ਅੰਡੇਮਾਨ ਦੀ ਧਰਤੀ ਦੇ ਚੱਪੇ ਚੱਪੇ ’ਤੇ ਲਿਖੀ ਮਹਿਸੂਸ ਹੋਈ ਉਹਨਾਂ ਦਾ ਨਾਂ ਮੇਰੇ ਅੰਦਰਲੀ ਸਿੱਖਾਂ ਦੀ ਉਸ ਸੂਚੀ ਵਿਚ ਜੁੜ ਗਿਆ ਜਿਹਨਾਂ ਦੀ ਜੀਵਨ ਗਾਥਾ ਸੁਣ, ਪੜ੍ਹ ਜਾਂ ਜਾਣ ਕੇ ਮੈਨੂੰ ਪਤਾ ਲੱਗਦਾ ਹੈ ਕਿ ਸਿੱਖ ਹੋਣ ਦਾ ਮਤਲਬ ਕੀ ਹੁੰਦਾ ਹੈ ਪੂਰੇ ਅੱਸੀ ਦਿਨ ਜਪਾਨੀ ਹਾਕਮਾਂ ਦਾ ਤਸ਼ੱਦਦ ਸਹਾਰਦਿਆਂ ਸ਼ਹੀਦ ਹੋ ਕੇ ਉਹਨਾਂ ਆਜ਼ਾਦੀ ਲਈ ਲੋਕਾਂ ਨੂੰ ਜਾਗ੍ਰਿਤ ਅਤੇ ਜਥੇਬੰਦ ਕਰਨ ਅਤੇ ਹਰਮਨ ਪਿਆਰਾ ਲੋਕ ਨਾਇਕ ਹੋਣ ਦਾ ਜਿੰਨਾ ਮੁੱਲ ਤਾਰਿਆ, ਉਹ ਸਭ ਮਹਿਸੂਸ ਕਰਕੇ ਕਲੇਜਾ ਮੂੰਹ ਨੂੰ ਆਇਆ, ਧੁਰ ਤੱਕ ਰੂਹ ਕੰਬ ਗਈ ਇੱਥੋਂ ਦੇ ਹਵਾਈ ਅੱਡੇ ਦਾ ਨਾਂ ਭਾਵੇਂ ਸਰਵਰਕਰ ਦੇ ਨਾਂ ’ਤੇ ਹੈ ਪਰ ਇੱਥੋਂ ਦੀਆਂ ਹਵਾਵਾਂ ਵਿਚ ਫਰਿਸ਼ਤਿਆਂ ਵਰਗੇ ਡਾ. ਦੀਵਾਨ ਸਿੰਘ ਦਾ ਨਾਂ ਘੁਲਿਆ ਹੋਇਆ ਮਹਿਸੂਸ ਕੀਤਾ ਵਾਪਸੀ ਵੇਲੇ ਇਸ ਹਵਾਈ ਅੱਡੇ ’ਤੇ ਬੈਠਿਆਂ ਇਹ ਖਿਆਲ ਰਿਹਾ ਸੀ ਕਿ ਡਾ. ਦੀਵਾਨ ਸਿੰਘ ਦੀ ਸ਼ਖ਼ਸੀਅਤ ਦੇ ਸਾਰੇ ਪਾਸਾਰ ਉਹਨਾਂ ਨੂੰ ਇਸ ਗੱਲ ਦਾ ਅਧਿਕਾਰੀ ਬਣਾਉਂਦੇ ਹਨ ਕਿ ਉਹਨਾਂ ਦੇ ਜੀਵਨ, ਯੋਗਦਾਨ ਅਤੇ ਸ਼ਹੀਦੀ ਨੂੰ ਬਿਆਨਦੀ ਬਹੁਤ ਵੱਡੇ ਅਤੇ ਉੱਚੇ ਪੱਧਰ ਦੀ ਫਿਲਮ ਬਣੇ ਪਰ ਆਪਣੀ ਇਹ ਇੱਛਾ ਸਾਂਝੀ ਕਰਨ ਅਤੇ ਡਾ. ਦੀਵਾਨ ਸਿੰਘ ਦੇ ਨਾਂ ਦੀ ਦੱਸ ਪਾਉਣ ਲਈ ਇਸ ਪੱਧਰ ਦਾ ਕੋਈ ਫਿਲਮਸਾਜ਼ ਮੇਰਾ ਜਾਣੂੰ ਨਹੀਂ ਸੀ ਫਿਰ ਸੋਚਿਆ ਕਿ ਘੱਟੋ ਘੱਟ ਅਜਿਹਾ ਕੋਈ ਨਾਟਕ ਤਾਂ ਹੋਣਾ ਹੀ ਚਾਹੀਦਾ ਹੈ ਜਿਸ ਵਿਚ ਲੋਕਾਂ ਦੀ ਰੂਹ ਨੂੰ ਉਸ ਤਰ੍ਹਾਂ ਪ੍ਰੇਰਤ ਅਤੇ ਪ੍ਰੇਸ਼ਾਨ ਕਰਨ ਜਾਂ ਝੰਜੋੜਨ ਦੀ ਸ਼ਕਤੀ ਹੋਵੇ ਜਿਸ ਤਰ੍ਹਾਂ ਮੈਂ ਝੰਜੋੜਿਆ ਹੋਇਆ ਸੀ

ਪੰਜਾਬੀ ਦੇ ਸਿਰਮੌਰ ਨਾਟਕਕਾਰ ਡਾ. ਆਤਮਜੀਤ ਨੂੰ ਫੋਨ ਕੀਤਾ, ਆਪਣੇ ਮਨ ਦੀ ਗੱਲ ਸਾਂਝੀ ਕੀਤੀ ਮੇਰੀ ਇੱਛਾ ਸੁਣ ਕੇ ਉਹ ਹੈਰਾਨ ਅਤੇ ਖੁਸ਼ ਹੋਏ ਕਹਿਣ ਲੱਗੇ, “ਡਾ. ਦੀਵਾਨ ਸਿੰਘ ਬਹੁਤ ਵੱਡਾ ਬੰਦਾ ਸੀ ਮੇਰੀ ਬੜੀ ਦੇਰ ਦੀ ਇੱਛਾ ਸੀ ਕਿ ਉਹਨਾਂ ਦੀ ਜੀਵਨ ਗਾਥਾ ਨੂੰ ਨਾਟਕੀ ਰੂਪ ਦਿਆਂ ਪਰ ਉਹ ਜਿੰਨਾ ਵੱਡਾ ਬੰਦਾ ਸੀ ਉਸ ਦੇ ਮੁਕਾਬਲੇ ਮੇਰੀ ਨਾਟਕੀ ਯੋਗਤਾ ਮੈਨੂੰ ਛੋਟੀ ਲੱਗਦੀ ਰਹੀ ਪਰ ਕਾਫੀ ਮਿਹਨਤ ਮਗਰੋਂ ਹੁਣ ਮੈਂ ਇਹ ਨਾਟਕ ਮੁਕੰਮਲ ਕਰ ਲਿਆ ਹੈ, ਤੈਨੂੰ ਇਸ ਦਾ ਖਰੜਾ ਭੇਜਾਂਗਾ, ਪੜ੍ਹ ਕੇ ਆਪਣੀ ਰਾਇ ਦੇਣਾ

ਕੁਝ ਦਿਨਾਂ ਬਾਅਦ ਉਹਨਾਂ ਨਾਟਕਕਿਸ਼ਤੀਆਂ ਵਿਚ ਜਹਾਜ਼ਭੇਜਿਆ ਪਰ ਮੈਂ ਇਸ ਨੂੰ ਆਪ ਪੜ੍ਹਨ ਦੀ ਥਾਂ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀਂ ਇਸ ਤੋਂ ਪਹਿਲਾਂ ਉਹਨਾਂ ਦੇ ਕਈ ਨਾਟਕਾਂ ਦੀ ਪੜ੍ਹਤ ਉਹਨਾਂ ਦੇ ਮੂੰਹੋਂ ਸੁਣੀ ਹੋਈ ਸੀ ਉਹਨਾਂ ਵਲੋਂ ਕੀਤਾ ਜਾਂਦਾ ਨਾਟਕ-ਪਾਠ ਨਾਟਕ ਦੇ ਮੰਚਨ ਦੇ ਨੇੜੇ ਤੇੜੇ ਦਾ ਪ੍ਰਭਾਵ ਪਾਉਣ ਵਾਲਾ ਹੁੰਦਾ ਹੈ ਕਈ ਪੱਖਾਂ ਤੋਂ ਤਾਂ ਉਸ ਤੋਂ ਵੀ ਵਧੇਰੇ ਆਵਾਜ਼ ਦੇ ਉਤਰਾ ਚੜ੍ਹਾਅ ਨਾਲ ਉਹ ਪਾਠ ਨੂੰ ਕਮਾਲ ਦੀ ਸ਼ਿੱਦਤ ਪ੍ਰਦਾਨ ਕਰਦੇ ਹਨ ਪਤਾ ਲੱਗਾ ਕਿ ਉਹਨਾਂ ਚੰਡੀਗੜ੍ਹ ਵਿਚਕਿਸ਼ਤੀਆਂ ਵਿਚ ਜਹਾਜ਼ ਦਾ ਪਾਠ ਪੇਸ਼ ਕਰਨਾ ਹੈ ਪਰ ਮੈਂ ਦੇਸ਼ੋਂ ਬਾਹਰ ਹੋਣ ਕਰਕੇ ਇਸ ਨੂੰ ਮਾਣ ਨਾ ਸਕਿਆ

28-29 ਅਕਤੂਬਰ ਨੂੰ ਕੈਲੇਫੋਰਨੀਆ ਦੀ ਸਲਾਨਾ ਸਾਹਿਤਕ ਕਾਨਫਰੰਸ ਹੋਈ ਇਸ ਦੌਰਾਨ ਡਾ. ਆਤਮਜੀਤ ਨੇ ਆਪਣੇ ਨਾਟਕਕਿਸ਼ਤੀਆਂ ਵਿਚ ਜਹਾਜ਼ ਦੀ ਪੜ੍ਹਤ ਪੇਸ਼ ਕੀਤੀ ਇਹ ਪੇਸ਼ਕਾਰੀ ਇਸ ਕਾਨਫਰੰਸ ਦੀ ਸਭ ਤੋਂ ਮਹੱਤਵਪੂਰਨ ਅਤੇ ਸਿਖਰਲੀ ਪ੍ਰਾਪਤੀ ਸਾਬਤ ਹੋਈ ਹਾਜ਼ਰ ਪੰਜਾਬੀਆਂ ਨੇ ਡੇਢ ਘੰਟੇ ਦੇ ਕਰੀਬ ਇਸ ਨੂੰ ਸਾਹ ਰੋਕ ਕੇ ਸੁਣਿਆ ਸਾਰੇ ਇਤਿਹਾਸਕ ਤੱਥਾਂ ਨੂੰ ਬਹੁਤ ਕਲਾਤਮਿਕ ਤਰੀਕੇ ਨਾਲ ਇਸ ਨਾਟਕ ਵਿਚ ਪਰੋਇਆ ਹੋਇਆ ਸੀ ਸਾਰੇ ਬਿਰਤਾਂਤ ਵਿਚ ਡਾ. ਦੀਵਾਨ ਸਿੰਘ ਦੀ ਸ਼ਖ਼ਸੀਅਤ ਦਾ ਬੜਾ ਪ੍ਰਮਾਣਕ ਚਿਤਰਨ ਕੀਤਾ ਗਿਆ ਸੀ ਨਾਟਕ ਲਗਾਤਾਰ ਡਾ. ਦੀਵਾਨ ਸਿੰਘ ਦੀ ਸ਼ਹੀਦੀ ਘਟਨਾ ਵੱਲ ਵਧ ਰਿਹਾ ਸੀ ਸਰੋਤਿਆਂ ਦੇ ਪ੍ਰਾਣ ਸੂਤੇ ਜਾਂਦੇ ਹਨ ਅਖੀਰ ’ਤੇ ਸੁੰਨ ਵਰਤ ਜਾਂਦੀ ਹੈ ਇਸ ਸੁੰਨ ਵਿੱਚੋਂ ਇਤਿਹਾਸ ਸ਼ਫ਼ਾਫ ਸ਼ੀਸ਼ੇ ਵਾਂਗ ਦਰਸ਼ਕਾਂ ਦੇ ਸਨਮੁਖ ਹੁੰਦਾ ਹੈ ਜਿਸ ਵਿੱਚੋਂ ਅਸੀਂ ਆਪਣੇ ਵਰਤਮਾਨ ਦਾ ਮੂੰਹ ਦੇਖ ਸਕਦੇ ਹਾਂ

ਅੱਜ ਪੰਜਾਬ, ਦੇਸ਼ ਦੁਨੀਆਂ ਵਿਚ ਬਦਸਿਆਸਤ ਜਿਸ ਤਰ੍ਹਾਂ ਧਰਮ ਦਾ ਮੁੱਖ ਕੋਝਾ ਕਰ ਰਹੀ ਹੈ, ਡਾ. ਦੀਵਾਨ ਸਿੰਘ ਜਿਹੇ ਮਹਾਂਨਾਇਕਾਂ ਦੇ ਉਜਲੇ ਮੁੱਖ ਦੇ ਲੋਕਾਈ ਨੂੰ ਦਰਸ਼ਨ ਕਰਾਉਣੇ ਬਹੁਤ ਜ਼ਰੂਰੀ ਹਨ ਇਸ ਸਫ਼ਲ ਉੱਦਮ ਲਈ ਡਾ. ਆਤਮਜੀਤ ਸਾਡੇ ਵਲੋਂ ਧੰਨਵਾਦ, ਸ਼ਾਬਾਸ਼ ਅਤੇ ਵਧਾਈ ਦੇ ਹੱਕਦਾਰ ਹਨ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਸੂਝ, ਸਿਆਣਪ, ਸੁਹਿਰਦਤਾ, ਸਿਰੜ, ਸਿਦਕ, ਸੰਯਮ ਅਤੇ ਸ਼ਹਾਦਤ ਨੂੰ ਸਲਾਮ ਡਾ. ਆਤਮਜੀਤ ਦੀ ਨਾਟਕੀ ਯੋਗਤਾ, ਕੁਸ਼ਲਤਾ ਅਤੇ ਮਿਹਨਤ ਨੂੰ ਸਲਾਮ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4488)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਸਵੰਤ ਜ਼ਫ਼ਰ

ਜਸਵੰਤ ਜ਼ਫ਼ਰ

Phone: (91 - 80540 - 04977)
Email: (jaszafar@yahoo.com)