ChanndeepSButala7ਜੇਕਰ ਸਰਕਾਰਾਂ ਇਸ ਸਮੱਸਿਆ ਪ੍ਰਤੀ ਸੰਜੀਦਗੀ ਰੱਖਦੀਆਂ ਹਨ ਤਾਂ ਜ਼ਰੂਰੀ ਇਸ ਤੋਂ ਛੁਟਕਾਰਾ ਪਾਉਣ ਲਈ ...
(7 ਅਕਤੂਬਰ 2023)


ਸੰਪਰਦਾਇਕਤਾ ਦਾ ਸਧਾਰਨ ਅਰਥ ਆਪਣੇ ਧਾਰਮਿਕ ਭਾਈਚਾਰੇ ਪ੍ਰਤੀ ਵਫਾਦਾਰ ਹੋਣਾ ਅਤੇ ਉਸਦੀ ਭਲਾਈ ਲਈ ਹਰ ਸੰਭਵ ਯਤਨ ਕਰਨਾ ਹੈ
ਇਸਦੇ ਅੰਤਰਗਤ ਉਹ ਸਾਰੀਆਂ ਭਾਵਨਾਵਾਂ ਅਤੇ ਕਿਰਿਆ-ਕਲਪ ਆ ਜਾਂਦੇ ਹਨ, ਜਿਸਦੇ ਵਿੱਚ ਕਿਸੇ ਧਰਮ ਜਾਂ ਭਾਸ਼ਾ ਦੇ ਅਧਾਰ ਉੱਤੇ ਕਿਸੇ ਸਮੂਹ ਵਿਸ਼ੇਸ਼ ਦੇ ਹਿਤਾਂ ਉੱਤੇ ਜ਼ੋਰ ਦਿੱਤਾ ਜਾਵੇ ਤੇ ਉਹਨਾਂ ਹਿਤਾਂ ਨੂੰ ਰਾਸ਼ਟਰੀ ਹਿਤਾਂ ਦੇ ਉੱਪਰ ਵੀ ਪ੍ਰਾਥਮਿਕਤਾ ਦਿੱਤੀ ਜਾਵੇ

ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇੱਕ ਦੀ ਨਿੱਜੀ ਸੋਚ ਹੈ ਅਤੇ ਇਹ ਇੱਕ ਵੱਖਰਾ ਸਵਾਲ ਹੈਪਰ ਜੇ ਧਰਮ ਦੇ ਵਿਸ਼ਵਾਸ ਦੇ ਸੌੜੇ ਏਜੰਡਿਆਂ ਵਾਲੀਆਂ ਸੰਸਥਾਵਾਂ ਸਮਾਜ ਨੂੰ ਵੰਡਣ ’ਤੇ ਕੰਮ ਕਰਦੀਆਂ ਹਨ ਤਾਂ ਇਹ ਸਮਾਜਿਕ ਏਕਤਾ ਲਈ ਘਾਤਕ ਕਦਮ ਹੈਜੇਕਰ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਦੇ ਸਮਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸਮਿਆਂ ਦੇ ਦੌਰਾਨ ਹਿੰਦੂ ਅਤੇ ਮੁਸਲਮਾਨ ਸਹਿਯੋਗੀ ਜੀਵਨ ਬਤੀਤ ਕਰਦੇ ਸਨ ਇਹਨਾਂ ਦੋਹਾਂ ਧਰਮਾਂ ਦੇ ਲੋਕਾਂ ਦੀ ਆਪਸੀ ਕਾਫੀ ਸਾਂਝ ਅਤੇ ਏਕਤਾ ਸੀ ਪ੍ਰੰਤੂ ਅੰਗਰੇਜ਼ਾਂ ਨੇ ਆਉਣ ’ਤੇ ਅਹਿਸਾਸ ਕੀਤਾ ਕਿ ਭਾਰਤ ਵਿੱਚ ਜੇਕਰ ਆਪਣੀਆਂ ਜੜ੍ਹਾਂ ਪੱਕੀਆਂ ਲਾਉਣੀਆਂ ਹਨ ਤਾਂ ਇਹਨਾਂ ਦੋਹਾਂ ਫਿਰਕਿਆਂ ਵਿੱਚ ਫੁੱਟ ਪਾਉਣੀ ਜ਼ਰੂਰੀ ਹੈਉਸ ਸਮੇਂ ਤੋਂ ਹੀ ਫਿਰਕਾਪ੍ਰਸਤੀ ਦੇ ਬੀਜ ਬੀਜੇ ਜਾਣ ਲੱਗੇਆਪਣੀ ਇਸ ਨੀਤੀ ਨੂੰ ਮੁੱਖ ਰੱਖਦੇ ਹੋਏ ਮਾਰਲੇ ਮਿੰਟੋ ਸੁਧਾਰ 1909 ਵਿੱਚ ਮੁਸਲਮਾਨਾਂ ਦੇ ਲਈ ਉਹਨਾਂ ਦੀ ਜੰਨ ਸੰਖਿਆ ਦੇ ਅਨੁਪਾਤ ਤੋਂ ਜ਼ਿਆਦਾ ਭਾਰਤੀ ਵਿਧਾਨ ਮੰਡਲ ਵਿੱਚ ਸੀਟਾਂ ਸੁਰੱਖਿਅਤ ਕੀਤੀਆਂ ਇਸਦੇ ਨਾਲ ਹੀ ਭਾਰਤ ਵਿੱਚ ਸੰਪਰਦਾਇਕਤਾ ਦਾ ਆਗਾਜ਼ ਹੋਇਆ ਤੇ ਉਸ ਤੋਂ ਬਾਅਦ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਕੜਵਾਹਟ ਵਧ ਗਈ ਤੇ 1940 ਵਿੱਚ ਮੁਸਲਿਮ ਲੀਗ ਨੇ ਵੱਖਰੇ ਪਾਕਿਸਤਾਨ ਦੀ ਮੰਗ ਰੱਖ ਦਿੱਤੀ ਤੇ ਪਾਕਿਸਤਾਨ ਬਣ ਗਿਆ

ਦੇਸ ਦੀ ਅਜ਼ਾਦੀ ਤੋਂ ਬਾਅਦ ਸੰਪਰਦਾਇਕਤਾ ਦੀ ਸਮੱਸਿਆ ਖਤਮ ਹੋਣ ਦੀ ਬਜਾਏ ਹੋਰ ਉਗਰ ਰੂਪ ਵਿੱਚ ਵਧੀਪਹਿਲਾਂ ਤਾਂ ਇਹ ਸਮੱਸਿਆ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਦੇਖਣ ਨੂੰ ਮਿਲਦੀ ਸੀ ਪਰ ਹੁਣ ਇਸਦਾ ਜ਼ਹਿਰ ਹੋਰ ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈਦੇਸ ਦੇ ਅੰਦਰ ਅਜ਼ਾਦੀ ਤੋਂ ਬਾਅਦ ਹੋਏ 1984 ਦੇ ਦੰਗੇ ਹਿੰਦੂ-ਸਿੱਖ ਸੰਪਰਦਾਇਕਤਾ ਤੋਂ ਪ੍ਰੇਰਿਤ ਸਨ, ਜਿਨ੍ਹਾਂ ਵਿੱਚ ਹਜਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆਇਸ ਤੋਂ ਬਾਅਦ ਇਹ ਅੱਗ ਹਿੰਦੂ ਅਤੇ ਈਸਾਈ ਧਰਮਾਂ ਵਿੱਚ ਫੈਲੀ ਸਮੇਂ ਦੇ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਬਲਕਿ ਇਹ ਅੱਗ ਦਿਨ ਪ੍ਰਤੀ ਦਿਨ ਵਧਦੀ ਗਈਇਸ ਅੱਗ ’ਤੇ ਪਾਣੀ ਪਾਉਣ ਵਾਲਾ ਕੋਈ ਨਹੀਂ ਪਰ ਤੇਲ ਪਾਉਣ ਲਈ ਕਾਹਲ਼ੇ ਬਹੁਤ ਹਨਦੇਸ਼ ਦੀਆਂ ਤਮਾਮ ਰਾਜਨੀਤਿਕ ਪਾਰਟੀਆਂ ਇਸ ਮਕਸਦ ਆਪਣਾ ਬਣਦਾ ਯੋਗਦਾਨ ਬੜੇ ਫ਼ਖਰ ਨਾਲ ਪਾ ਰਹੀਆਂ ਹਨਦੇਸ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਇਹ ਪਾਰਟੀਆਂ ਧਰਮ ਦੇ ਕਲਿਆਣ ਲਈ ਪ੍ਰਚਾਰਿਤ ਹੁੰਦੀਆਂ ਹਨਇੱਕ ਦੂਜੇ ਦੇ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨਦੇਸ ਦੇ ਅੰਦਰ ਰਾਮ ਜਨਮ ਭੂਮੀ ਅਤੇ ਬਾਬਰੀ ਮਸ਼ਜਿਦ ਦਾ ਵਿਵਾਦ ਇੱਕ ਹੱਦ ਤਕ ਵਿਧਾਨਿਕ ਵਿਸ਼ਾ ਹੈ ਪ੍ਰੰਤੂ ਇਸ ਵਿਸ਼ੇ ਨੂੰ ਪੂਰਨ ਰੂਪ ਵਿੱਚ ਸੰਪਰਦਾਇਕਤਾ ਅਤੇ ਰਾਜਨੀਤਿਕ ਬਣਾ ਦਿੱਤਾ ਹੈ

ਧਰਮ ’ਤੇ ਅਧਾਰਿਤ ਰਾਜਨੀਤਿਕ ਦਲਾਂ ਦਾ ਮੋੜਾ ਅਤੇ ਸੰਪਰਦਾਇਕ ਦ੍ਰਿਸ਼ਟੀਕੋਣ ਭਾਰਤੀ ਰਾਜਨੀਤੀ ਦੇ ਸੰਪਰਦਾਇਕੀਕਰਨ ਲਈ ਜ਼ਿੰਮੇਵਾਰ ਹੈ ਇਹਨਾਂ ਰਾਜਨੀਤਿਕ ਲੋਕਾਂ ਨੇ ਸੰਪਰਦਾਇਕਤਾ ਦੇ ਘੋਲ਼ ਨੂੰ ਸਮਾਜ ਵਿੱਚ ਇਸ ਤਰ੍ਹਾਂ ਡੋਲ੍ਹਿਆ ਹੈ ਕਿ ਸਮਾਜ ਅੰਦਰ ਵਾਪਰ ਰਹੀ ਛੋਟੀ ਤੋਂ ਛੋਟੀ ਘਟਨਾ ਨੂੰ ਧਰਮੀ ਅਧਾਰ ’ਤੇ ਦੇਖਿਆ ਜਾ ਰਿਹਾ ਹੈਦੇਸ ਦੇ ਆਮ ਲੋਕਾਂ ਨੂੰ ਇਹ ਧਰਮ ਅਧਾਰਿਤ ਪਾਰਟੀਆਂ ਵਿਸ਼ਵਾਸ ਕਰਾਉਣ ਦਾ ਯਤਨ ਕਰ ਰਹੀਆਂ ਹਨ ਕਿ ਉਹਨਾਂ ਦਾ ਧਰਮ ਸੰਕਟ ਵਿੱਚ ਹੈ ਤੇ ਅਸੀਂ ਬਚਾਉਣ ਦਾ ਯਤਨ ਕਰ ਰਹੇ ਹਾਂ ਇਹਨਾਂ ਤੋਂ ਇਲਾਵਾ ਕੁਝ ਧਾਰਮਿਕ ਦਬਾਉ ਸਮੂਹ, ਜੋ ਕਿਸੇ ਪਾਰਟੀ ਨਾਮ ਜੁੜੇ ਹੁੰਦੇ ਹਨ, ਦੀਆਂ ਗਤੀਵਿਧੀਆਂ ਭਾਰਤੀ ਰਾਜਨੀਤੀ ਵਿੱਚ ਧਰਮ ਦੇ ਪ੍ਰਵੇਸ਼ ਨੂੰ ਉਤਸ਼ਾਹਿਤ ਕਰਦੇ ਹਨ। ਇਹ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਨਾਲ ਪ੍ਰਭਾਵਿਤ ਕਰਦੇ ਹਨ ਅਤੇ ਧਾਰਮਿਕ ਏਜੰਡਿਆ ਨੂੰ ਲਾਗੂ ਕਰਾਉਣ ਲਈ ਦਬਾਉ ਪਾਉਂਦੇ ਹਨਇਸ ਤੋਂ ਇਲਾਵਾ ਮਤ ਵਿਵਹਾਰ ਵੀ ਦੇਸ਼ ਵਿੱਚ ਸੰਪਰਦਾਇਕਤਾ ਦਾ ਇੱਕ ਕਾਰਨ ਹੈਧਰਮ ਨਾਲ ਹਰ ਕਿਸੇ ਦੀ ਮਨੋਵਿਗਿਆਨਿਕ ਅਤੇ ਭਾਵਨਾਤਮਕ ਸਾਂਝ ਹੁੰਦੀ ਹੈਉਹ ਕੋਸ਼ਿਸ਼ ਕਰਦਾ ਕਿ ਵੋਟ ਉਸੇ ਨੂੰ ਪਾਈ ਜਾਵੇ, ਜੋ ਉਸਦੇ ਧਰਮ ਜਾਂ ਜਾਤ ਦਾ ਹੋਵੇ

ਇਹਨਾਂ ਸਭ ਤੱਥਾਂ ’ਤੇ ਅਧਾਰਿਤ ਅਸੀਂ ਇਹ ਕਹਿ ਸਕਦੇ ਹਾਂ ਕਿ ਸੰਪਰਦਾਇਕਤਾ ਇਸ ਪੱਧਰ ’ਤੇ ਜੜ੍ਹਾਂ ਮਜ਼ਬੂਤ ਕਰ ਚੁੱਕੀ ਹੈ ਕਿ ਇਸ ਨੂੰ ਹਿਲਾਉਣਾ ਬਹੁਤ ਮੁਸ਼ਕਿਲ ਹੈਇਸ ਸਮੱਸਿਆ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇ ਲੋਕ ਮਨੋਵਿਗਿਆਨਿਕ ਪੱਖ ਤੋਂ ਇਸ ਤੋਂ ਸੁਚੇਤ ਹੋਣਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈਸਾਡੀ ਬਿਰਤੀ ਇਹ ਹੈ ਕਿ ਅਸੀਂ ਆਪਣੇ ਧਰਮ ਦੀ ਵਫਾਦਾਰੀ ਦਾ ਸਬੂਤ ਦੂਸਰੇ ਧਰਮ ਪ੍ਰਤੀ ਨਫਰਤ ਕਰਕੇ ਦਿੰਦੇ ਹਾਂ ਅਜਿਹਾ ਨਹੀਂ ਹੋਣਾ ਚਾਹੀਦਾਭਾਰਤ ਵਿੱਚ ਨਿਵਾਸ ਕਰਦੀਆਂ ਘੱਟ ਗਿਣਤੀਆ ਅਸੁਰੱਖਿਅਤ ਦੀ ਭਾਵਨਾ ਅਨੁਭਵ ਕਰਦੀਆਂ ਹਨਉਹ ਆਪਣੀ ਪਛਾਣ ਗਵਾਉਣਾ ਨਹੀਂ ਚਾਹੁੰਦੀਆਂ ਜ਼ਰੂਰੀ ਹੈ ਕਿ ਉਹਨਾਂ ਵਿੱਚੋਂ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕੀਤਾ ਜਾਵੇਇਹ ਤਾਂ ਹੀ ਹੋ ਸਕਦਾ ਹੈ ਜੇ ਘੱਟ ਗਿਣਤੀਆਂ ਨੂੰ ਉਚਿਤ ਨੁਮਾਇੰਦਗੀਆਂ ਦਿੱਤੀਆਂ ਜਾਣਉਹ ਆਪਣੇ ਆਪ ਨੂੰ ਪ੍ਰਸ਼ਾਸਨ ਅਤੇ ਦੇਸ ਦਾ ਅੰਗ ਸਮਝਣਦੇਸ ਅੰਦਰ ਦੰਗਾ ਭੜਕਾਉਣ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਹੋਣੀਆਂ ਚਾਹੀਦੀਆਂ ਹਨ ਇਹਨਾਂ ਲਈ ਵਿਸ਼ੇਸ਼ ਅਦਾਲਤਾਂ ਦਾ ਗਠਨ ਹੋਣਾ ਚਾਹੀਦਾ ਹੈ ਤਾਂ ਜੋ ਸਜ਼ਾਵਾਂ ਜਲਦੀ ਤੋਂ ਜਲਦੀ ਹੋ ਸਕਣਆਮ ਕਰਕੇ ਦੇਖਿਆ ਜਾਂਦਾ ਹੈ ਕਿ ਬਹੁਤੇ ਦੋਸ਼ੀ ਦੇਰ ਬਾਅਦ ਬਰੀ ਹੋ ਜਾਂਦੇ ਹਨਜੇਕਰ ਸਰਕਾਰਾਂ ਇਸ ਸਮੱਸਿਆ ਪ੍ਰਤੀ ਸੰਜੀਦਗੀ ਰੱਖਦੀਆਂ ਹਨ ਤਾਂ ਜ਼ਰੂਰੀ ਇਸ ਤੋਂ ਛੁਟਕਾਰਾ ਪਾਉਣ ਲਈ ਕੰਮ ਕਰਨ, ਨਹੀਂ ਤਾਂ ਖਾ ਜਾਵੇਗਾ ਸੰਪਰਦਾਇਕਤਾ ਦਾ ਦੈਂਤ ਇਸ ਦੇਸ਼ ਨੂੰ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4271)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਚੰਨਦੀਪ ਸਿੰਘ ਬੁਤਾਲਾ

ਚੰਨਦੀਪ ਸਿੰਘ ਬੁਤਾਲਾ

Amritsar, Punjab, India.
Phone: (011 - 91 84271 - 40006)
Email: (chandeep42@gmail.com)