JaskaranLande7ਪਿਛਲੇ ਦਿਨੀਂ ਤਰਕਸ਼ੀਲ ਸੁਸਾਇਟੀ ਨੇ ਪੰਜਵਾਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਪੇਪਰ ਲੈਣਾ ਸੀ। ਸਾਡੀ ਇਕਾਈ ...
(5 ਅਕਤੂਬਰ 2023)


ਅੱਜ-ਕੱਲ੍ਹ ਵੋਟ ਰਾਜਨੀਤੀ ਨੇ ਸਾਡੇ ਦੇਸ਼ ਵਿੱਚ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਹੋਏ ਹਨ
ਉਹਨਾਂ ਵਿੱਚ ਇੱਕ ਦਾਅ ਇਹ ਹੈ ਕਿ ਆਪ ਖਾਓ ਤੇ ਆਪਣੀ ਉਂਗਲ ਚਟਾਓਰਾਜਨੀਤਕ ਆਗੂ ਹੁਣ ਸਾਨੂੰ ਉਂਗਲ ਚਟਾ ਰਹੇ ਹਨ, ਜਿਸ ਤਹਿਤ ਅਸੀਂ ਛੋਟੇ-ਛੋਟੇ ਲਾਲਚਾਂ ਵਿੱਚ ਆ ਕਿ ਪਤਾ ਹੀ ਨਹੀਂ ਚਲਦਾ ਕਦੋਂ ਉਹਨਾਂ ਦੇ ਗੁਲਾਮਾਂ ਵਰਗੇ ਬਣ ਜਾਂਦੇ ਹਾਂਸਾਡੇ ਪੰਜਾਬ ਕੋਲ ਇੱਕ ਵੱਡਮੁੱਲੀ ਚੀਜ਼ ਸੀ ਜਿਸ ਨੂੰ ਕੰਮ ਸੱਭਿਆਚਾਰ ਕਿਹਾ ਜਾਂਦਾ ਸੀ, ਜਿਸ ਤਹਿਤ ਪੰਜਾਬ ਨੇ ਬਹੁਤ ਤਰੱਕੀ ਕੀਤੀਭੁੱਖੇ ਤਿਹਾਏ ਰਹਿ ਰਹਿ ਸਾਡੇ ਪੁਰਖਿਆਂ ਨੇ ਟੋਏ ਟਿੱਬੇ ਪੱਧਰ ਕਰਕੇ ਜ਼ਮੀਨ ਨੂੰ ਉਪਜਾਊ ਬਣਾਇਪਰ ਅੱਜ ਉਸੇ ਜ਼ਮੀਨ ਉੱਤੇ ਸਾਡੇ ਨੌਜਵਾਨ ਕੰਮ ਕਰਨ ਨੂੰ ਤਿਆਰ ਨਹੀਂਉਲਟਾ ਬੇਗਾਨੇ ਮੁਲਕ ਵਿੱਚ ਜਾ ਕੇ ਹਰ ਕੰਮ ਕਰਦੇ ਹਨਇਸ ਸਭ ਦਾ ਮੁੱਢ ਮੁਫ਼ਤਖੋਰੀ ਹੈ ਸਾਨੂੰ ਆਟਾ ਦਾਲ, ਬਿਜਲੀ, ਸ਼ਗਨ ਸਕੀਮ, ਇੱਥੋਂ ਤਕ ਕਿ ਫ੍ਰੀ ਵਿੱਚ ਲਗਦੇ ਲੰਗਰ ਆਦਿ ਨੇ ਸਾਨੂੰ ਹੱਡ ਹਰਾਮੀ ਬਣਾ ਦਿੱਤਾ ਹੈਇਸਦਾ ਪ੍ਰਭਾਵ ਮੈਂ ਸਕੂਲਾਂ ਦੇ ਬੱਚਿਆਂ ਵਿੱਚ ਦੇਖਿਆ ਹੈ

ਪਿਛਲੇ ਦਿਨੀਂ ਤਰਕਸ਼ੀਲ ਸੁਸਾਇਟੀ ਨੇ ਪੰਜਵਾਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਪੇਪਰ ਲੈਣਾ ਸੀ। ਸਾਡੀ ਇਕਾਈ ਨੇ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਆਪਣੇ ਨੇੜਲੇ ਸਕੂਲਾਂ ਵਿੱਚ ਜਾ ਕੇ ਸੰਪਰਕ ਕਰੋ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਪ੍ਰੀਖਿਆ ਵਿੱਚ ਸ਼ਾਮਿਲ ਕੀਤਾ ਜਾ ਸਕੇ ਮੈਨੂੰ ਲੱਗਦਾ ਸੀ ਕਿ ਮੇਰੇ ਤਾਂ ਦੋਸਤ ਬਹੁਤ ਅਧਿਆਪਕ ਹਨ, ਮੈਂ ਬਹੁਤ ਬੱਚਿਆਂ ਤੋਂ ਇਹ ਪ੍ਰੀਖਿਆ ਦਿਵਾ ਸਕਦਾ ਹਾਂਮੈਂ ਇਸ ਕੰਮ ਵਿੱਚ ਜੁਟ ਗਿਆਆਪਣੇ ਇੱਕ ਮੁੱਖ ਅਧਿਆਪਕ ਦੋਸਤ ਨਾਲ ਸੰਪਰਕ ਕੀਤਾਉਸ ਨੇ ਇਹ ਕਹਿੰਦਿਆਂ ਮੈਨੂੰ ਜਵਾਬ ਦੇ ਦਿੱਤਾ ਕਿ ਮੇਰੇ ਕੋਲ ਬਹੁਤ ਗਰੀਬ ਘਰਾਂ ਦੇ ਬੱਚੇ ਹਨ, ਉਹ ਤੁਹਾਡੀ ਕਿਤਾਬ ਦੀ ਕੀਮਤ, ਜੋ ਕਿ ਸਿਰਫ਼ ਚਾਲੀ ਰੁਪਏ ਸੀ, ਨਹੀਂ ਦੇ ਸਕਦੇ

ਫਿਰ ਦੂਸਰੇ ਅਧਿਆਪਕ ਨਾਲ ਸੰਪਰਕ ਕੀਤਾ। ਉਹਨੇ ਵੀ ਪਹਿਲਾਂ ਇਹੋ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੇ ਤੁਹਾਡੀ ਕਿਤਾਬ ਦੇ ਪੈਸੇ ਨਹੀਂ ਭਰਨੇਮੈਂ ਉਸ ਨੂੰ ਭੱਜਣ ਨਹੀਂ ਸੀ ਦੇਣਾ ਚਾਹੁੰਦਾ, ਮੈਂ ਕਿਹਾ ਕਿ ਸਭ ਕੁਝ ਮੁਫ਼ਤ ਦੇਵਾਂਗੇ, ਸਾਰੇ ਪੈਸੇ ਮੈਂ ਆਪਣੇ ਕੋਲੋਂ ਭਰ ਦੇਵਾਂਗਾ, ਬੱਚੇ ਦੱਸੋ ਕਿੰਨੇ ਤਿਆਰ ਕਰੋਗੇ? ਕੁਝ ਦਿਨ ਬਾਅਦ ਉਸ ਅਧਿਆਪਕ ਦਾ ਸਾਥੀ ਅਧਿਆਪਕ ਮਿਲ ਪਿਆ। ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਕਿਤਾਬਾਂ ਤਾਂ ਕਿਸੇ ਬੱਚੇ ਨੂੰ ਦਿੱਤੀਆਂ ਹੀ ਨਹੀਂ ਮੈਨੂੰ ਤਾਂ ਲਗਦਾ ਹੈ ਕਿ ਉਹ ਤੁਹਾਡੀਆਂ ਕਿਤਾਬਾਂ ਵਾਪਸ ਕਰ ਦੇਵੇਗਾਮੈਂ ਉਸ ਨੂੰ ਕਿਹਾ ਕਿ ਤੁਸੀਂ ਇਹ ਜ਼ਿੰਮੇਵਾਰੀ ਲੈ ਲਓ, ਤੁਸੀਂ ਵੱਧ ਤੋਂ ਵੱਧ ਬੱਚੇ ਤਿਆਰ ਕਰੋਉਸ ਅਧਿਆਪਕ ਨੇ ਜ਼ਿੰਮੇਵਾਰੀ ਲੈ ਲਈ ਤੇ ਜਿੰਨੀਆਂ ਮੈਂ ਕਿਤਾਬਾਂ ਦਿੱਤੀਆਂ ਸਨ, ਉਸ ਤੋਂ ਵੀ ਵਧੇਰੇ ਬੱਚਿਆਂ ਤੋਂ ਉਸ ਨੇ ਪੇਪਰ ਦਿਵਾਏ

ਹੁਣ ਮੈਨੂੰ ਪਿਛਲੀ ਵਾਰ ਦੀ ਇੱਕ ਯਾਦ ਚੇਤੇ ਆ ਗਈ ਹੈ। ਉਸ ਸਾਲ ਵੀ ਮੈਂ ਸਰਕਾਰੀ ਸਕੂਲ ਵਿੱਚੋਂ ਬੱਚਿਆਂ ਤੋਂ ਇਹੀ ਪੇਪਰ ਦਿਵਾਇਆ ਸੀ। ਉਸ ਸਾਲ ਵੀ ਬੱਚਿਆਂ ਨੇ ਪੈਸੇ ਨਹੀਂ ਸੀ ਭਰੇ ਪਰ ਜਦੋਂ ਮੈਂ ਉਹਨਾਂ ਬੱਚਿਆਂ ਨੂੰ ਪੇਪਰ ਦਿਵਾਉਣ ਲਈ ਦੂਜੇ ਪਿੰਡ ਲੈ ਕੇ ਗਿਆ ਤਾਂ ਬੱਚਿਆਂ ਨੇ ਪੇਪਰ ਦਿੱਤਾ ਉੱਥੇ ਅਸੀਂ ਬੱਚਿਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀਪੇਪਰ ਦੇ ਕੇ ਮੁੜ ਰਹੇ ਬੱਚਿਆਂ ਨੇ ਮੈਨੂੰ ਰਸਤੇ ਵਿੱਚ ਗੱਡੀ ਰੋਕਣ ਲਈ ਕਿਹਾ। ਮੈਂ ਗੱਡੀ ਰੋਕੀ ਤਾਂ ਹਰ ਬੱਚੇ ਨੇ ਤਕਰੀਬਨ ਪੰਜਾਹ ਪੰਜਾਹ ਰੁਪਏ ਦਾ ਖਾਣ ਲਈ ਸਮਾਨ ਲਿਆਂਦਾ ਸੀ ਮੈਨੂੰ ਯਾਦ ਹੈ, ਉਹਨਾਂ ਬੱਚਿਆਂ ਨੇ ਵੀ ਕਿਤਾਬਾਂ ਦੇ ਪੈਸੇ ਨਹੀਂ ਸੀ ਦਿੱਤੇਮੇਰਾ ਇੱਥੇ ਦੱਸਣ ਦਾ ਭਾਵ ਹੈ ਕਿ ਇਹ ਨਹੀਂ ਕਿ ਬੱਚਿਆਂ ਕੋਲ ਪੈਸੇ ਨਹੀਂ ਹੁੰਦੇ ਜਾਂ ਉਹਨਾਂ ਦੇ ਮਾਪੇ ਇਹ ਪੈਸੇ ਨਹੀਂ ਦੇ ਸਕਦੇਉਹ ਦੇ ਸਕਦੇ ਹਨ ਪਰ ਸਰਕਾਰ ਦੀਆਂ ਮੁਫ਼ਤ ਵਾਲੀਆਂ ਸਕੀਮਾਂ ਨੇ ਬੱਚਿਆਂ ਦੇ ਮਨਾਂ ਵਿੱਚ ਇਹ ਗੱਲ ਬਿਠਾ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਭ ਮੁਫ਼ਤ ਮਿਲਦਾ ਹੈਇਹਨਾਂ ਸਕੀਮਾਂ ਨੇ ਬੱਚਿਆਂ ਨੂੰ ਵੀ ਮੁਫ਼ਤਖੋਰੇ ਬਣਾ ਦਿੱਤਾ ਹੈ

ਫਿਰ ਜਦੋਂ ਅਸੀਂ ਪੇਪਰ ਲੈ ਲਏ ਤਾਂ ਸਾਡੀ ਮੀਟਿੰਗ ਹੋਈ, ਜਿਸ ਵਿੱਚ ਅਸੀਂ ਇਸੇ ਪੇਪਰ ’ਤੇ ਚਰਚਾ ਕੀਤੀ ਉੱਥੇ ਇੱਕ ਸਾਥੀ ਦਾ ਕਹਿਣਾ ਸੀ ਕਿ ਸਰਕਾਰ ਦੀਆਂ ਮੁਫ਼ਤ ਸਹੂਲਤਾਂ ਨੇ ਸਾਡੇ ਸਮਾਜ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਮੰਗਤੇ ਬਣਾ ਦੇਣੀਆਂ ਹਨਤੇ ਕੁਝ ਮੁਲਾਜ਼ਮਾਂ ਨੇ ਤਾਂ ਸਰਕਾਰ ਤੋਂ ਸਿਰਫ਼ ਤਨਖਾਹ ਲੈਣਾ ਹੀ ਮੁੱਖ ਰੱਖਿਆ ਹੋਇਆ ਹੈ, ਉਹ ਬੱਚਿਆਂ ਦੇ ਭਵਿੱਖ ਲਈ ਵਾਧੂ ਕੁਝ ਵੀ ਨਹੀਂ ਕਰ ਰਹੇਸ਼ਾਇਦ ਉਹ ਸੋਚਦੇ ਹਨ ਕਿ ਸਾਨੂੰ ਤਨਖਾਹ ਮਿਲੀ ਜਾਂਦੀ ਹੈ, ਸਾਡੇ ਬੱਚੇ ਵਿਦੇਸ਼ਾਂ ਵਿੱਚ ਸੈੱਟ ਹਨ, ਅਸੀਂ ਇਸ ਸਮਾਜ ਤੋਂ ਕੀ ਲੈਣਾ? ਸ਼ਾਲਾ! ਸਾਡੇ ਅਧਿਆਪਕ ਪਹਿਲਾਂ ਦੀ ਤਰ੍ਹਾਂ ਗੁਰੂ ਬਣ ਜਾਣ, ਨਾ ਕਿ ਸਰਕਾਰੀ ਮੁਲਾਜ਼ਮ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4267)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਸਕਰਨ ਲੰਡੇ

ਜਸਕਰਨ ਲੰਡੇ

Lande, Moga, Punjab, India.
Phone: (91 - 94170 - 03413)
Email: (jaskaranlande@gmail.com)