MukhtiarSingh8ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀਉਹ ਆਪਣੇ ਨਾਲ ...
(20 ਅਗਸਤ 2023)


ਮੈਨੂੰ ਕਾਲਜ ਜਾਣ ਤਕ ਸਾਹਿਤ ਦਾ ਕੋਈ ਗਿਆਨ ਨਹੀਂ ਸੀ
ਵੱਡਾ ਟੱਬਰ, ਸਾਰੇ ਅਣਪੜ੍ਹ, ਖੇਤੀ ਵਿੱਚ ਖੁੱਭੇ ਹੋਏਇੱਕੋ ਇੱਕ ਤਾਇਆ, ਦਸਵੀਂ ਕਰਕੇ ਨੌਕਰੀ ’ਤੇ ਲੱਗ ਗਿਆਉਸ ਦੇ ਟੱਬਰ ਦਾ ਕਾਫ਼ੀ ਸਾਲ ਸਾਡੇ ਨਾਲ ਕੋਈ ਤਾਲਮੇਲ ਨਾ ਰਿਹਾਮੈਂ ਉਦੋਂ ਕਾਫ਼ੀ ਛੋਟਾ ਸੀਦੂਜੀ ਜਮਾਤ ਵਿੱਚ ਮੇਰੇ ਢਿੱਡ ਵਿੱਚ ਦਰਦ ਅਸਹਿ ਸੀਮੈਂ ਦਇਆਨੰਦ ਹਸਪਤਾਲ ਲੁਧਿਆਣੇ ਮਹੀਨਾ ਪਿਆ ਰਿਹਾਅਪਰੇਸ਼ਨ ਕਰਨ ਤੋਂ ਇੱਕ ਦਿਨ ਪਹਿਲਾਂ ਗੋਲੀ ਮੈਨੂੰ ਦਿੱਤੀ ਗਈਉਸ ਨਾਲ ਉਲਟੀ ਆ ਗਈਉਸੇ ਵੇਲੇ ਦਰਦ ਤੋਂ ਆਰਾਮ ਆ ਗਿਆਅਪਰੇਸ਼ਨ ਤੋਂ ਟਲ ਗਏਕਮਜ਼ੋਰੀ ਬਹੁਤ ਆ ਗਈ ਸੀਡਾਕਟਰ ਨੇ ਮਾਪਿਆਂ ਨੂੰ ਛੁੱਟੀ ਦੇ ਕੇ ਕਿਹਾ, “ਇਹ ਬੱਚਾ ਨਾ ਪੜ੍ਹ ਸਕੇਗਾ, ਨਾ ਕੋਈ ਸਰੀਰਕ ਕੰਮ ਕਰ ਸਕੇਗਾ।” ਮੈਨੂੰ ਇਸ ਗੱਲ ਦਾ ਵੱਡੇ ਹੋ ਕੇ ਬੇਬੇ ਤੋਂ ਪਤਾ ਲੱਗਾ ਇੱਕ ਸਾਲ ਘਰ ਬੈਠਾ ਰਿਹਾਮਾਪਿਆਂ ਨੇ ਫਿਰ ਸਕੂਲ ਭੇਜ ਦਿੱਤਾਪਤਾ ਨਹੀਂ ਕਿਵੇਂ ਪਾਸ ਹੋਈ ਗਿਆ ਇੱਕ ਦੋ ਵਾਰ ਫੇਲ ਵੀ ਹੋਇਆਮਾਪਿਆਂ ਦਾ ਖਿਆਲ ਹੋਵੇਗਾ, ਖੇਤੀ ਕਰਾਉਣ ਨਾਲੋਂ ਸਕੂਲ ਭੇਜੀ ਜਾਓਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਨੌਕਰੀ ਦੀ ਸੇਵਾਮੁਕਤੀ ਤੋਂ ਬਾਅਦ ਤੇਜ਼ ਚਾਲ ਤੁਰਨ ਬਦਲੇ ਇੰਡੀਆ ਜਿੱਤਾਂਗਾ, ਢੇਰ ਸਾਰੇ ਤਗਮੇ ਤੇ ਸਰਟੀਫਿਕੇਟ ਮਿਲ ਜਾਣਗੇ ਅਤੇ ਪੰਜਾਬੀ ਸਾਹਿਤ ਵਿੱਚ ਕਹਾਣੀਆਂ, ਨਾਵਲ, ਲੇਖਾਂ ਦੀਆਂ ਤੇਰਾਂ ਪੁਸਤਕਾਂ ਲਿਖ ਲਵਾਂਗਾਡਾਕਟਰ ਦਾ ਕਿਹਾ ਮੈਂ ਝੂਠਾ ਸਾਬਤ ਕਰ ਵਿਖਾਇਆ ਹੈਅਜੇ ਸਫ਼ਰ ਜਾਰੀ ਹੈ

ਇਹ ਪਿਛਲਝਾਤ ਜ਼ਰੂਰੀ ਸੀਕਾਲਜ ਦੇ ਸਿਲੇਬਸ ਵਿੱਚ ਸੰਤੋਖ ਸਿੰਘ ਧੀਰ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੁਜਾਨ ਸਿੰਘ, ਨੌਰੰਗ ਸਿੰਘ ਵਰਗੇ ਪੇਂਡੂ ਧਰਾਤਲ ਦੇ ਕਹਾਣੀਕਾਰਾਂ ਨੂੰ ਪੜ੍ਹਿਆ ਮੈਨੂੰ ਲੱਗਾ ਇਹ ਗੱਲਾਂ ਮੈਂ ਹਰ ਰੋਜ਼ ਮਾਪਿਆਂ ਨਾਲ ਅਤੇ ਪਿੰਡ ਵਿੱਚ ਵਾਪਰਦੀਆਂ ਵੇਖਦਾ ਮਹਿਸੂਸ ਕਰਦਾ ਹਾਂ, ਕਿਉਂ ਨਾ ਲਿਖ ਕੇ ਵੇਖਾਂ?

ਮੇਰੇ ਕਾਲਜ ਦੇ ਦਿਨਾਂ ਵਿੱਚ ਹੀ ਪਿੰਡ ਦੇ ਸਕੂਲ ਵਿੱਚ ਮਾਸਟਰ ਮਹਿੰਦਰ ਸਿੰਘ ਰੂੰਮੀ ਪੜ੍ਹਾਉਂਦੇ ਸਨਉਹ ਦੂਰ ਦੇ ਹੋਣ ਕਰਕੇ ਪਿੰਡ ਹੀ ਰਹਿੰਦੇਉਨ੍ਹਾਂ ਕੋਲ ਕੇਸਰ ਸਿੰਘ ਨੀਰ ਗ਼ਜ਼ਲਗੋ ਆਉਂਦਾ ਰਹਿੰਦਾਮੈਂ ਵੀ ਉਨ੍ਹਾਂ ਕੋਲ ਕਦੇ ਕਦੇ ਜਾਣ ਲੱਗ ਪਿਆ ਮੈਨੂੰ ਉਨ੍ਹਾਂ ਦੀਆਂ ਸਾਹਿਤਕ ਗੱਲਾਂ ਚੰਗੀਆਂ ਲੱਗਦੀਆਂ ਪਰ ਪੱਲੇ ਕੁਝ ਨਹੀਂ ਸੀ ਪੈਂਦਾਮੈਂ ਆਪਣੇ ਬਾਪੂ ਅਤੇ ਚਾਚੇ ਹੋਰਾਂ ਨੂੰ ਕਣਕ, ਫਲਿਆਂ ਨਾਲ ਗਾਉਂਦੇ ਤੇ ਧੜ ਲਾ ਕੇ ਤੰਗਲੀਆਂ ਨਾਲ ਉਡਾਉਂਦੇ ਵੇਖਦਾ ਇੱਕ ਦਿਨ ਮੈਂ ਧੜ ਉਡਾਉਂਦਿਆਂ ਦੀ ਨਕਲ ਲਿਖਣ ਲੱਗ ਪਿਆਜਦੋਂ ਹਵਾ ਆਉਂਦੀ, ਉਹ ਉਡਾਉਣ ਲੱਗ ਜਾਂਦੇ, ਹਵਾ ਮਰ ਜਾਂਦੀ ਤਾਂ ਖੜ੍ਹ ਜਾਂਦੇਭੈਣ ਦੁਪਹਿਰ ਦੀ ਰੋਟੀ ਲੈ ਕੇ ਗਈ ਉਡੀਕਦੀ ਰਹਿੰਦੀਉਹ ਥੋੜ੍ਹਾ ਚਿਰ ਹਵਾ ਨੂੰ ਉਡੀਕ ਕੇ ਰੋਟੀ ਖਾਣ ਆ ਬੈਠਦੇਜਦੋਂ ਹਵਾ ਦਾ ਬੱਲਾ ਆਉਂਦਾ, ਉਹ ਰੋਟੀ ਛੱਡ ਧੜ ਉਡਾਉਣ ਜਾ ਲੱਗਦੇਉਨ੍ਹਾਂ ਨੂੰ ਰੋਟੀ ਖਾਂਦਿਆਂ ਤੀਜਾ ਪਹਿਰ ਹੋ ਜਾਂਦਾਓਧਰ ਭੈਣ ਦੇ ਵਿਆਹ ਦਾ ਵੀ ਤੀਜਾ ਪਹਿਰ ਢਲ ਰਿਹਾ ਸੀਵਾਵਰੋਲਾ ਆਉਂਦਾ, ਸਾਰੀ ਧੜ ਉਡਾ ਕੇ ਲੈ ਜਾਂਦਾਉਨ੍ਹਾਂ ਦੀ ਸਾਹਮਣੇ ਨਿਗਾਹ ਜਾਂਦੀਦੂਰ ਕਿਸੇ ਦੀ ਡਰੰਮੀ ਚੱਲ ਰਹੀ ਸੀ। ਡਰੰਮੀ ਕਣਕ ਅੱਡ ਤੇ ਤੂੜੀ ਅੱਡ ਕਰੀ ਜਾ ਰਹੀ ਸੀਮੈਂ ਇਹ ਸਾਰਾ ਕੁਝ ਕਹਾਣੀ ਵਿੱਚ ਬਣਾ ਲਿਆਆਪਣੇ ਪ੍ਰੋਫੈਸਰ ਐੱਚ. ਕੇ. ਰਤਨ ਨੂੰ ਕਹਾਣੀ ਜਾ ਵਿਖਾਈਉਨ੍ਹਾਂ ਨੇ ਕਹਾਣੀ ਕੁਝ ਠੀਕ ਕਰਕੇ ਕਾਲਜ ਮੈਗਜ਼ੀਨ ਵਿੱਚ ਛਾਪ ਦਿੱਤੀ ਮੈਂ ਥੋੜ੍ਹਾ ਬਹੁਤਾ ਲਿਖਣ ਤੇ ਪੜ੍ਹਨ ਲੱਗ ਪਿਆਉਦੋਂ ਪ੍ਰੀਤਲੜੀ, ਕਵਿਤਾ, ਆਰਸੀ ਖਰੀਦ ਕੇ ਪੜ੍ਹਦਾਕਾਲਜ ਲਾਇਬਰੇਰੀ ਤੋਂ ਕਿਤਾਬ ਲਿਆ ਕੇ ਪੜ੍ਹ ਲੈਂਦਾ

ਬੀ. ਏ. ਕਰਕੇ ਨੌਕਰੀ ਦੀ ਭਾਲ ਵਿੱਚ 1970 ਤੋਂ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਕਲਰਕ ਭਰਤੀ ਹੋ ਗਿਆਪੰਜ ਛੇ ਸਾਲਾਂ ਬਾਅਦ ਸ਼ਹਰਯਾਰ, ਸਬਿੰਦਰਜੀਤ ਸਾਗਰ, ਹਰਚੰਦ ਸਿੰਘ ਬੇਦੀ, ਜੋਗਿੰਦਰ ਕੈਰੋਂ, ਸੁਰਜੀਤ ਹਾਂਸ, ਰਾਬਿੰਦਰ ਬਾਠ ਵਰਗਿਆਂ ਦੀ ਸੰਗਤ ਨਾਲ ਫਿਰ ਕਹਾਣੀਆਂ ਲਿਖਣ ਅਤੇ ਪੜ੍ਹਨ ਵੱਲ ਰੁਚਿਤ ਹੋ ਗਿਆਦੋਸਤਾਂ ਦੀ ਸਲਾਹ ਨਾਲ ਕਾਲਜ ਮੈਗਜ਼ੀਨ ਵਿੱਚ ਛਪੀ ਕਹਾਣੀ ‘ਤੀਜਾ ਪਹਿਰ’ ਦੁਬਾਰਾ ਸੋਧ ਲਈਉਹ ਰਘਬੀਰ ਸਿੰਘ ਸਿਰਜਣਾ ਨੂੰ ਭੇਜ ਦਿੱਤੀਸਿਰਜਣਾ ਦੇ ਅਕਤੂਬਰ-ਦਸੰਬਰ 1977 ਵਿੱਚ ਛਪ ਗਈ ਬੱਸ ਫਿਰ ਕਹਾਣੀਕਾਰ ਹੋਣ ਦੀ ਮੋਹਰ ਲੱਗ ਗਈਫਿਰ ਪਿੱਛੇ ਮੁੜ ਕੇ ਨਹੀਂ ਵੇਖਿਆਸਾਡੇ ਦੂਸਰੇ ਪਿੰਡ ਇੱਕੋ ਸਰਦਾਰ ਦੀ ਸਾਰੀ ਜ਼ਮੀਨ ਸੀਉਹ ਥੋੜ੍ਹੀ ਥੋੜ੍ਹੀ ਕਰਕੇ ਵੇਚ ਗਿਆਉਸ ਜ਼ਮੀਨ ਵਿੱਚ ਵੱਡੇ ਵੱਡੇ ਖਾਲ਼ ਸਨਸਾਡੇ ਨਾਲ ਚਾਨਣ ਸੀਰੀ ਸੀਖੰਦਕਾਂ ਵਰਗੀਆਂ ਵੱਟਾਂ ਵਿੱਚ ਝਾੜੀਆਂ, ਕੰਡਿਆਈ, ਸੱਪਾਂ ਦੀਆਂ ਖੱਡਾਂ, ਕੀੜੀਆਂ ਦੇ ਭੌਣ, ਅੱਕ ਢੱਕ ਖੜ੍ਹੇ ਸਨਮੀਂਹ ਪੈਂਦੇ ਵਿੱਚ ਚਾਨਣ ਨੇ ਕਹੀ ਨਾਲ ਖਾਲ਼ ਵੱਢਣਾ ਸ਼ੁਰੂ ਕਰ ਦਿੱਤਾਸੱਪ, ਕੀੜੇ, ਅੱਕ-ਝਾੜੀਆਂ ਨੂੰ ਵੱਢਦਾ, ਉਹ ਪੂਰਾ ਜ਼ੋਰ ਲਾ ਰਿਹਾਚਾਚਾ ਉਸ ਨੂੰ ਰੋਟੀ ਪਾਣੀ ਖੁਆ ਕੇ ਸਾਬਾਸ਼ ਦੇ ਕੇ ਮੋਟਰ ਦੀ ਕੋਠੜੀ ਵਿੱਚ ਬੈਠ ਜਾਂਦਾਚਾਨਣ ਜੂਝਦਾ ਰਿਹਾਆਥਣ ਨੂੰ ਉਸ ਨੂੰ ਦੋ ਪੈਗ ਪਿਆ ਦਿੱਤੇਚਾਨਣ ਖੁਸ਼ਚਾਨਣ ਦੇ ਪੈਰ ’ਤੇ ਕਹੀ ਨਾਲ ਜ਼ਖਮ ਹੋ ਗਿਆਉਸ ਦੀ ਚੀਸ ਦਾਰੂ ਨਾਲ ਹਟ ਗਈਮੈਂ ਵੇਖ ਰਿਹਾ ਸੀਕੁਝ ਸਾਲ ਬਾਅਦ ਚਾਨਣ ਦੇ ਸੰਘਰਸ਼ ਦੀ ਕਹਾਣੀ ‘ਚੀਸ ਦਬ ਗਈ’ ਲਿਖੀਨਾਗਮਣੀ ਵਿੱਚ ਛਪ ਗਈ

ਦੋਸਤਾਂ ਮਿੱਤਰਾਂ ਦੀ ਸਲਾਹ ਨਾਲ ਪੜ੍ਹਨ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿੱਥੇ ਮਾਪਿਆਂ ਨੇ ਜ਼ਮੀਨ ਲਈ, ਉਹ ਬਾਪੂ ਦੇ ਹਿੱਸੇ ਆ ਗਈਉਹ ਗੱਡੇ ਹੇਠਾਂ ਖੇਤ ਵਿੱਚ ਰਾਤਾਂ ਕੱਟਦੇ ਰਹੇਫਿਰ ਪਿੰਡ ਵਿੱਚ ਕਿਸੇ ਦੀ ਕੱਚੀ ਕੋਠੜੀ ਲੈ ਲਈ ਉੱਥੇ ਵੀ ਨਾ ਸਰਿਆਅਸੀਂ ਵੱਡੇ ਹੋ ਰਹੇ ਸੀਬਾਪੂ ਤੇ ਛੜਾ ਚਾਚਾ ਖੇਤੀ ਕਰਦੇ ਪਰ ਗੁਜ਼ਾਰੇ ਜੋਗਾ ਮਕਾਨ ਬਣਾਉਣ ਦਾ ਹੌਸਲਾ ਨਾ ਪੈਂਦਾਅਸੀਂ ਪੜ੍ਹਦੇ ਸੀਇਸ ਧੂਹ-ਘੜੀਸ ਨੂੰ ਮੈਂ ਚੰਗੀ ਤਰ੍ਹਾਂ ਅਨੁਭਵ ਕੀਤਾਕਹਾਣੀ ਲਿਖੀ, ‘ਦੋ ਖਣ ਦੋ ਸਿਆੜ।’ ਬਾਪੂ ਤੇ ਚਾਚਾ ਖੇਤੀ ਵਿੱਚ ਖੁੱਭੇ ਹੋਏਫ਼ਸਲ ਹਲਾਂ ਨਾਲ ਬੀਜਣੀ, ਪਾਣੀ ਦੇਣਾ, ਵੱਢਣੀ, ਗਾਹੁਣੀ, ਉਡਾਉਣੀ, ਤੂੜੀ ਅਤੇ ਦਾਣੇ ਢੋਣੇ, ਨਾਲ ਨਾਲ ਬੌਲਦਾਂ, ਮ੍ਹੈਸਾਂ ਨੂੰ ਕੱਖ-ਕੰਡਾ, ਸਵੇਰ ਤੋਂ ਰਾਤ ਤਕ ਵਿਹਲ ਹੀ ਨਹੀਂ ਸੀ ਹੁੰਦੀ, ਮਕਾਨ ਛੱਤਣ ਦਾ ਵਿਹਲ ਕਿੱਥੇ?

‘ਖੂਹ ਦੀ ਮੌਣ’ ਵਿੱਚ ਪਿੰਡ ਦੇ ਗੋਰੇ ਸੱਥ ਜੁੜਦੀਕਦੇ ਖੁੰਢਾਂ ’ਤੇ ਕਦੇ ਦਰਵਾਜੇ ਵਿੱਚ ਤੇ ਕਦੇ ਖੂਹ ਦੀ ਮੌਣ ’ਤੇਖੂਹ ਅੱਧਾ ਮਿੱਟੀ ਨਾਲ ਭਰ ਗਿਆ ਸੀ ਇੱਕ ਪਾਸੇ ਮੌਣ ਟੁੱਟੀ ਹੋਈਉਸ ਉੱਤੇ ਬੈਠੇ ਬੁੱਢੇ ਬਾਬੇਲਾਗੇ ਹੀ ਅੱਧਖੜ ਉਮਰ ਦੇ ਬੰਦੇ ਇੱਕ ਬਜ਼ੁਰਗ ਦੇ ਮੁੰਡਿਆਂ ਦਾ ਨਵਾਂ ਟਰੈਕਟਰ-ਟਰਾਲੀ ਕੋਲੋਂ ਗੂੰਜ ਪਾਉਂਦਾ ਲੰਘਿਆਟਰਾਲੀ ਬੰਦਿਆਂ ਤੇ ਜਨਾਨੀਆਂ ਦੀ ਭਰੀ ਹੋਈਉਸ ਬਜ਼ੁਰਗ ਨੂੰ ਇੱਕ ਜਣੇ ਨੇ ਕਿਹਾ, “ਬਜ਼ੁਰਗੋ ਥੋਨੂੰ ਨੀਂ ਲੈ ਕੇ ਗਏ ਮੱਥਾ ਟੇਕਣ?” ਬਜ਼ੁਰਗ ਚੁੱਪ ਰਿਹਾ ਇੱਕ ਹੋਰ ਜਣੇ ਨੇ ਕਹਿ ਦਿੱਤਾ, “ਬਜ਼ੁਰਗਾਂ ਨੂੰ ਕੌਣ ਪੁੱਛਦਾ ਹੈ।” ਬਜ਼ੁਰਗ ਇਸ ਵਾਰ ਬੋਲ ਪਿਆ, “ਮੈਂ ਨੀਂ ਮੰਨਦਾ ... ਘਰੇ ਸ਼ਾਂਤੀ ਨਾਲ ਰਹੀਦੈ।” ਤੀਜਾ ਜਣਾ ਬੋਲ ਪਿਆ, “ਨਵਾਂ ਟਰੈਕਟਰ ਲਿਆਮੱਥਾ ਟੇਕਣ ਚੱਲੇ ਨੇ।”

“ਪਏ ਜਾਣ, ਮੈਂ ਨੀਂ ਜਾਣਾ।” ਉਹ ਖਿਝ ਕੇ ਪਿਆਬਜ਼ੁਰਗ ਤਾਂ ਖੂਹ ਦੀ ਮੌਣ ਹੋ ਗਿਆਖੂਹ ਵੀ ਹੁਣ ਕਿਸੇ ਕੰਮ ਨਹੀਂਬਜ਼ੁਰਗਾਂ ਦੀ ਵੀ ਕਦਰ ਨਹੀਂਇਹ ਹਰੇ ਇਨਕਲਾਬ ਦੀ ਕਹਾਣੀ ਹੈ

ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮਾਸਟਰਾਂ ਨੂੰ ਮਿਲਣ ਚਲਾ ਗਿਆ ਉੱਥੇ ਬੱਚੇ ਖੇਡ ਰਹੇ ਸਨਮਾਸਟਰ ਖਾਸ ਤਵੱਜੋ ਨਹੀਂ ਸੀ ਦੇ ਰਹੇਮੇਰੀ ਨਿਗਾਹ ਪਈ, ਡੱਡੂ ਦੀ ਖੋਪਰੀ ਨੂੰ ਕੀੜੀਆਂ ਖਿਚੀਂ ਲਿਜਾ ਰਹੀਆਂ ਸਨ ਇੱਕ ਟੀਚਰ ਦਾ ਬੱਚਾ ਡੱਡੂ ਦੀ ਸਿਰੀ ਨੂੰ ਵੇਖ ਕੇ ਰੌਲਾ ਪਾਉਣ ਲੱਗ“। ਟੀਚਰ ਆਪਸ ਵਿੱਚ ਗੱਲਾਂ ਕਰਦੇ, ਇਸ ਨੂੰ ਨਾਲ ਲੈ ਆਇਆ, ਬੈਠਣ ਸਿੱਖ ਜਾਵੇਗਾਬਾਅਦ ਵਿੱਚ ਤਾਂ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਵਾਂਗੇ ਦੂਜੇ ਟੀਚਰ ਦੱਸਦੇ ਕਿ ਉਨ੍ਹਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿੱਚ ਦਾਖਲ ਕਰਾਏ ਹੋਏਸਰਕਾਰੀ ਵਿੱਚ ਨੀਂਹ ਪੱਕੀ ਕਿਵੇਂ ਹੋ ਜਾਊ?

ਮੇਰੇ ਦਫਤਰੀ ਕੰਮ ਵਿੱਚ ਪੰਜ ਸੱਤ ਸਾਲ ਲੰਘ ਗਏਮਹਿਸੂਸ ਹੋਇਆ ਕਿ ਇਸ ਨੌਕਰੀ ਨਾਲੋਂ ਤਾਂ ਪਿੰਡ ਹੀ ਚੰਗੇ ਸੀਮੌਜ ਨਾਲ ਔਲੂ ਵਿੱਚ ਗੋਤੇ ਲਾਉਂਦੇ, ਮੂਲੀਆਂ ਗਾਜਰਾਂ ਖਾਂਦੇ, ਗੰਨੇ ਚੂਪਦੇਇਮਾਨਦਾਰ ਮੁਲਾਜ਼ਮ ਦਾ ਖਰਚਾ ਪੂਰਾ ਨਹੀਂ ਹੁੰਦਾਤਨਖ਼ਾਹ ਦਾ ਪਤਾ ਹੀ ਨਹੀਂ ਚਲਦਾ ਕਦੋਂ ਖਤਮਤੰਗੀ ਹੀ ਤੰਗੀਸ਼ਹਿਰੀ ਮੁਲਾਜ਼ਮ ਗੱਲਾਂ ਕਰਦੇ, ਇਸ ਨਾਲੋਂ ਤਾਂ ਸਬਜ਼ੀ, ਫਰੂਟਾਂ ਦੀ ਰੇਹੜੀ ਲਾ ਲੈਂਦੇਸਾਰੇ ਮੁਲਾਜ਼ਮ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਪਰ ਨੌਕਰੀ ਛੱਡ ਕੇ ਜਾਣ ਲਈ ਵੀ ਤਿਆਰ ਨਹੀਂ ਸਨ ਇੱਕ ਦਿਨ ਦਫਤਰ ਦੇ ਗੇਟ ’ਤੇ ਲੁਕ ਨਾਲ ਲਿਬੜੇ ਪੈਰਾਂ ਵਾਲਾ ਕਤੂਰਾ ਪਿਆ ਸੀਉਸ ਤੋਂ ਤੁਰਿਆ ਨਾ ਜਾਵੇਕਦੇ ਚੀਕਾਂ ਮਾਰਦਾ, ਕਦੇ ਟਿਕ ਜਾਂਦਾਉਸ ਨੂੰ ਚੁੱਕਦਾ ਕੋਈ ਨਹੀਂ ਸੀਚੌਕੀਦਾਰ ਬਦਲਦਾ ਰਿਹਾ ਇੱਕ ਦੂਜੇ ਉੱਤੇ ਚੁੱਕਣ ਦੀ ਜ਼ਿੰਮੇਵਾਰੀ ਸੁੱਟੀ ਜਾਂਦੇ ਮੈਨੂੰ ਕਹਾਣੀ ਸੁੱਝ ਗਈ - ਜਿਵੇਂ ਕਤੂਰਾ ਬੇਵਸ ਚੀਕਦਾ ਹੈ, ਦਫਤਰ ਵਿੱਚ ਅਸੀਂ ਚੀਕਦੇ ਹਾਂ, ਗੱਲਾਂ ਕਰੀ ਜਾਂਦੇ ਹਾਂ, ਛੱਡ ਕੇ ਕੋਈ ਨਹੀਂ ਜਾਂਦਾਮੈਂ ਮਹਿਸੂਸ ਕੀਤਾ ਅਸੀਂ ਸਾਰੇ ਚਾਹੇ ਕਿਤੇ ਵੀ ਕੰਮ ਕਰਦੇ ਹਾਂ, ਚੀਕਦੇ ਹੀ ਹਾਂ, ਨੌਕਰੀ ਛੱਡ ਨਹੀਂ ਸਕਦੇਇਹ ਕਹਾਣੀ ‘ਲੁੱਕ ਵਿੱਚ ਫਸੇ ਪੈਰ’ ਨਾਗਮਣੀ ਨੂੰ ਭੇਜ ਦਿੱਤੀਉਸੇ ਮਹੀਨੇ ਛਪ ਗਈਇਸ ਕਹਾਣੀ ਨੇ ਸਾਹਿਤਕ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀਹੁਣ ਤਕ ਇਸ ਕਹਾਣੀ ਵਾਲਾ ਕਹਾਣੀਕਾਰ ਵਝੋਂ ਜਾਣਿਆ ਜਾਂਦਾ ਹੈਪਹਿਲੀ ਕਿਤਾਬ ਇਸੇ ਕਹਾਣੀ ਦੇ ਨਾਂ ਹੇਠ 1982 ਵਿੱਚ ਛਪੀਭਾਅ ਜੀ ਗੁਰਸ਼ਰਨ ਸਿੰਘ ਨੇ ਛਾਪੀਦੋ ਰੁਪਏ ਕੀਮਤ ਵਿੱਚ ਗਿਆਰਾਂ ਸੌ ਕਾਪੀ ਵਿਕ ਗਈ

ਸ਼ਹਿਰ ਵਿੱਚ ਰਹਿੰਦਿਆਂ ਮੁਲਾਜ਼ਮ ਗੁਜ਼ਾਰਾ ਔਖਾ ਹੁੰਦਾ ਮਹਿਸੂਸ ਕਰਦੇਉਹ ਪਿੰਡ ਭਰਾਵਾਂ ਕੋਲ ਮਿਲਣ ਜਾਂਦੇ ਆਉਂਦੇ ਹੋਏ ਉਨ੍ਹਾਂ ਦੀ ਜੇਬ ਵੱਲ ਵੇਖੀ ਜਾਂਦੇ, ਸ਼ਾਇਦ ਕੁਝ ਨਾ ਕੁਝ ਮਦਦ ਹੋਵੇਗੀਸਾਰੀ ਜਾਇਦਾਦ ਦੀ ਕਮਾਈ ਪਿੰਡ ਵਾਲਿਆਂ ਕੋਲ ਹੀ ਰਹਿੰਦੀਉਹ ਕਦੇ ਪੈਸਾ ਦਿੰਦੇ ਨਹੀਂਜਦੋਂ ਭਰਾ ਰੇਲਵੇ ਸਟੇਸ਼ਨ ’ਤੇ ਛੱਡਣ ਆਉਂਦਾ ਤਾਂ ਉਹ ਇਸੇ ਝਾਕ ਵਿੱਚ ਰਹਿੰਦੇਮੁਲਾਜ਼ਮ ਗੱਡੀ ਚੜ੍ਹ ਕੇ ਉਸ ਨੂੰ ਖ਼ਾਲੀ ਝੋਲਾ ਲਹਿਰਾ ਕੇ ਬਾਇ ਬਾਇ ਕਹਿੰਦਾ ਹੈਓਧਰ ਭਰਾ ਵੀ ਖੜ੍ਹਾ ਖਾਲੀ ਹੱਥ ਹਿਲਾਉਂਦਾਇਹ ਕਹਾਣੀ ਸੀ ‘ਖਾਲੀ ਝੋਲਾ।’ ਦੋਵਾਂ ਦੀ ਆਰਥਿਕ ਹਾਲਤ ਮਾੜੀਉਹ ਇੱਕ ਦੂਜੇ ਦੀ ਮਦਦ ਵੀ ਨਹੀਂ ਕਰ ਸਕਦੇ ਇੱਥੋਂ ਤਣਾਅ ਪੈਦਾ ਹੁੰਦਾ ਹੈਇਮਾਨਦਾਰੀ ਨਾਲ ਨੌਕਰੀ ਕਰਨ ਵਾਲਾ ਮੁਲਾਜ਼ਮ ਪਿੰਡ ਅਤੇ ਸ਼ਹਿਰੀ ਜੀਵਨ ਵਿੱਚ ਲਟਕਿਆ ਹੋਇਆ ਹੈ ਆਰਥਿਕ ਸੰਕਟ ਕਾਰਨ ਮੁਲਾਜ਼ਮ ਨੌਕਰੀ ਛੱਡ ਕੇ ਪਿੰਡ ਆਉਣਾ ਚਾਹੁੰਦਾ ਹੈਪਰ ਪਿੰਡ ਆ ਕੇ ਭਰਾਵਾਂ ਦਾ ਬਦਲਿਆ ਰੁਖ਼ ਵੇਖਦਾ ਹੈਉਸ ਦੇ ਭਰਾ ਪਿੰਡ ਵਾਪਸ ਆਉਣ ਲਈ ਹੁੰਗਾਰਾ ਹੀ ਨਹੀਂ ਭਰਦੇਬੋਲਣਾ ਹੀ ਬੰਦ ਕਰ ਦਿੰਦੇ ਹਨ ਕਿ ਨਾ ਆਵੇ ਜਵਾਬ ਦੇ ਦਿੰਦੇ ਹਨਮੁਲਾਜ਼ਮ ਦੁਖੀ ਹੋ ਕੇ ਵਾਪਸ ਚਲਾ ਜਾਂਦਾ ਹੈਇਸ ਤਰ੍ਹਾਂ ਦੀਆਂ ਦੁਬਿਧਾ ਵਾਲੀਆਂ ਕਹਾਣੀਆਂ ਲਿਖੀਆਂ ਜੋ ਹੰਢਾਈਆਂ ਹਨ। ‘ਹਿਜਰਤ’, ‘ਅਜੇ ਵੀ’, ‘ਇਕ ਮੁੱਠੀ ਚੁੱਕ ਲੈ’, ‘ਚਿਹਰੇ’ ਆਦਿ

ਫਿਰ ਲੰਮਾ ਸਮਾਂ ਖਾੜਕੂਵਾਦ ਤੇ ਸਰਕਾਰੀ ਜਬਰ ਦਾ ਸਮਾਂ ਆਇਆ, ਜਿਸਦਾ ਅੰਮ੍ਰਿਤਸਰ ਰਹਿੰਦਿਆਂ ਦਹਿਸ਼ਤ ਵਾਲਾ ਮਾਹੌਲ ਰਿਹਾਇਸ ਤੋਂ ਪਹਿਲਾਂ ਨਕਸਲੀ ਲਹਿਰ ਉੱਠੀਉਦੋਂ ਇੱਕ ਬੇਰੁਜ਼ਗਾਰ ਮੁੰਡਾ ਸ਼ਹਿਰ, ਟਾਈਪ ਸਿੱਖਣ ਜਾਂਦਾ ਸੀਰਸਤੇ ਵਿੱਚ ਪੁਲਿਸ, ਨਕਸਲਵਾਦੀ ਸਮਝ ਕੇ ਲੈ ਗਈਤਸ਼ੱਦਦ ਹੁੰਦਾਮੁੰਡੇ ਕੋਲੋਂ ਨਿਕਲਿਆ ਕੁਝ ਨਹੀਂ, ਰਾਤ ਨੂੰ ਛੱਡ ਦਿੱਤਾਉਹ ਬੁਰੇ ਹਾਲੀਂ ਪਿੰਡ ਪਹੁੰਚਿਆਮੁੰਡੇ ਵੱਡੇ ਦਰਵਾਜ਼ੇ ਅੱਗੇ ਲੋਹੜੀ ਨੂੰ ਧੂਣੀ ਸੇਕਦੇ ਹਨਉਹ ਵੇਖ ਕੇ ਹੈਰਾਨ ਰਹਿ ਜਾਂਦੇ ਹਨਘਰ ਪਹੁੰਚਦਾ ਹੈ, ਆਪਣੇ ਛੋਟੇ ਭਰਾ ਬਾਰੇ ਕਹਿੰਦਾ, “ਇਸ ਨੂੰ ਲੁਕੋ ਲਵੋਉਹ ਕਹਿੰਦੇ ਸੀ, ਜੰਮਦੀਆਂ ਸੂਲਾਂ ਨੂੰ ਨੱਪਣਾ ਹੈ ਤਾਂ ਕਿ ਨਕਸਲਵਾਦ ਨੱਪਿਆ ਜਾ ਸਕੇ।” ਇਸ ਕਹਾਣੀ ਦਾ ਨਾਂ ਸੀ ‘ਸੂਲਾਂ।’

ਖਾੜਕੂਵਾਦ ਦੇ ਸਮੇਂ ਵੇਖਿਆ, ਹੰਢਾਇਆ, ਯਥਾਰਥ ਚਿਤਰਣ ਕਰਦੀਆਂ ਕਹਾਣੀਆਂ, ‘ਤੂੜੀ ਦਾ ਕੁੱਪ’, ‘ਬੁੱਲੇ’, ‘ਕੱਚੀ ਖੂਹੀ’, ‘ਲੈਚੀਆਂ’, ‘ਚੜ੍ਹਦੇ ਸੂਰਜ ਦੀ ਲਾਲੀ’ ਵਰਗੀਆਂ ਲਿਖੀਆਂਉਸ ਵੇਲੇ ਫੌਜ ਦੀ ਹਰ ਇੱਕ ’ਤੇ ਸ਼ੱਕੀ ਨਿਗ੍ਹਾ ਹੁੰਦੀ ਸੀਘਰ ਘਰ ਤਲਾਸ਼ੀਆਂ ਹੋਈਆਂਜਿਹੜੇ ਮੁੰਡੇ ਦਾੜ੍ਹੀ ਵਾਲੇ ਪੱਗਾਂ ਬੰਨ੍ਹਦੇ ਹੁੰਦੇ ਸਨ, ਉਨ੍ਹਾਂ ’ਤੇ ਸਖ਼ਤਾਈ ਹੁੰਦੀ ਸੀਜਿਹੜੇ ਡਰਦੇ ਰੂ-ਪੋਸ਼ ਹੋ ਜਾਂਦੇ, ਉਨ੍ਹਾਂ ਦੇ ਖੇਤਾਂ ਵਿੱਚ ਹਥਿਆਰ ਲੱਭਦੇ ਫਿਰਦੇ। ‘ਤੂੜੀ ਦੇ ਕੁੱਪ’ ਦਾ ਤੀਲਾ ਤੀਲਾ ਕਰਨਾ, ਹਥਿਆਰ ਫਿਰ ਵੀ ਨਾ ਲੱਭਣਾਕੁਦਰਤੀ ਉਸ ਘਰ ਦਾ ਮੁੰਡਾ ਡਰਦਾ ਰਾਤ ਨੂੰ ਮੋਟਰ ’ਤੇ ਆ ਕੇ ਲੁਕਦਾ ਹੈਉਹ ਆਪਣੇ ਨਾਲ ਨਿੱਕੇ ਭਤੀਜੇ ਨੂੰ ਲੈ ਆਉਂਦਾ ਹੈਜਦੋਂ ਉਸ ਨੂੰ ਫੌਜ ਦੇ ਆਉਣ ਦਾ ਪਤਾ ਲੱਗਦਾ ਹੈ, ਦੂਰ ਜਾ ਕੇ ਖਾਲ਼ ਵਿੱਚ ਲੰਮਾ ਪੈ ਜਾਂਦਾ ਹੈਛਾਤੀ ਉੱਤੇ ਬੱਚੇ ਨੂੰ ਪਾ ਲੈਂਦਾ ਹੈ। ਬੱਚਾ ਸੌਂ ਗਿਆਉਸ ਨੇ ਰਾਤ ਨੂੰ ਜੋ ਮਾਨਸਿਕ ਤਸ਼ੱਦਦ ਝੱਲਿਆ, ਉਸ ਨੂੰ ਹੀ ਪਤਾ ਹੈਬੱਚੇ ਦੇ ਜਾਗ ਕੇ ਰੋਣ ਦਾ ਡਰ। ‘ਬੁੱਲ੍ਹੇ’ ਕਹਾਣੀ ਵਿੱਚ ਤਖ਼ਤੇ ਹਵਾ ਨਾਲ ਜ਼ਰਾ ਕੁ ਵੀ ਖੜਕਦੇ ਤਾਂ ਪੁਲਿਸ, ਫੌਜ ਦਾ ਡਰ, ਖਾੜਕੂਆਂ ਦੇ ਆ ਜਾਣ ਦਾ ਡਰ ਹੁੰਦਾਅਸੀਂ ਸਾਰੇ ਅੰਦਰ ਪਏ ਦਹਿਲ ਜਾਂਦੇ

ਉਨ੍ਹੀਂ ਦਿਨੀਂ ਘਰਾਂ ਵਿੱਚੋਂ ਅੰਨ੍ਹਾ ਚਾਚਾ ਮੋਟਰ ਦੇ ਬੋਰ ਲਈ ਪੱਟੀ ਖੂਹੀ ਵਿੱਚ ਡਿਗ ਪਿਆ ਸੀਉਹ ਆਪ ਹੀ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾਪੌੜੀ ਕੋਈ ਨਹੀਂ, ਨਾ ਉੱਥੇ ਬੰਦਾਉਹ ਮਿੱਟੀ ਨੂੰ ਉਗਲਾਂ ਨਾਲ ਖੁਰਚ ਖੁਰਚ ਕੇ ਚੜ੍ਹਨ ਲਈ ਪੌੜ ਬਣਾਉਣਾ ਚਾਹੁੰਦਾ ਸੀ ਜੋ ਉਸ ਤੋਂ ਬਣ ਨਹੀਂ ਸਨ ਰਹੇਮਿੱਟੀ ਭੁਰ ਕੇ ਡਿਗਦੀ ਰਹੀਉਸ ਦੇ ਸਿਰ ਉੱਪਰੋਂ ਫ਼ੌਜ ਦਾ ਹੈਲੀਕਾਪਟਰ ਗਸ਼ਤ ਕਰਦਾ ਵਾਰ ਵਾਰ ਲੰਘਦਾ ਰਿਹਾਫ਼ੌਜ ਮੁੰਡਿਆਂ ਨੂੰ ਲੁਕਿਆ ਵੇਖਦੀ ਫਿਰ ਰਹੀ ਸੀਚਾਚੇ ਨੂੰ ਸਾਰੇ ਮਾਹੌਲ ਦਾ ਪਤਾ ਸੀਜਦੋਂ ਉਸ ਤੋਂ ਨਿਕਲਿਆ ਨਾ ਗਿਆ ਤਾਂ ਹੈਲੀਕਾਪਟਰ ਆਏ ਤੋਂ ਉੱਪਰ ਬਾਹਾਂ ਕਰਕੇ ਚੀਕਿਆ, ‘ਮਾਰੋ ਇੱਧਰ ਖੜ੍ਹੈ ਥੋਡਾ ਪਿਓ … ਰੜ੍ਹੇ ਮੈਦਾਨ ਵਿੱਚ। ‘ਇਹ ਕਹਾਣੀ ਸੀ ‘ਕੱਚੀ ਖੂਹੀ।’

‘ਲੈਚੀਆਂ’ ਕਹਾਣੀ ਇੱਕ ਬਹੁਤ ਹੀ ਸ਼ਰੀਫ ਗਿਆਨੀ ਦੀ ਸੀਉਹ ਆਪਣੀ ਬਰਾਂਚ ਦੀ ਤਨਖ਼ਾਹ, ਕੈਸ਼ੀਅਰ ਤੋਂ ਲੈ ਕੇ ਆ ਰਿਹਾ ਸੀਵੱਡੇ ਵਿੱਦਿਅਕ ਅਦਾਰੇ ਦਾ ਕੈਂਪਸ ਭਰਿਆ ਹੋਇਆਦੋ ਮੁੰਡੇ ਆਏਉਸ ਤੋਂ ਪੈਸਿਆਂ ਵਾਲਾ ਬੈਗ ਖੋਹਣ ਲੱਗੇਉਸ ਨੇ ਬੈਗ ਛੱਡਿਆ ਨਹੀਂਛਾਤੀ ਨਾਲ ਘੁੱਟ ਲਿਆਮੁੰਡਿਆਂ ਨੇ ਹੱਥੋ-ਪਾਈ ਕੀਤੀਬੈਗ ਲੈ ਨਹੀਂ ਸਕੇਮੁੰਡਿਆਂ ਨੇ ਗੋਲੀਆਂ ਮਾਰ ਦਿੱਤੀਆਂਪੈਸੇ ਲੈ ਗਏ ਸ਼ਰੇਆਮ ਕੈਂਪਸ ਦਾ ਮੇਨ ਗੇਟ ਲੰਘ ਗਏਡਰਦਾ ਕੋਈ ਰੋਕ ਨਹੀਂ ਸਕਿਆਕੈਂਪਸ ਵਿੱਚ ਦਹਿਸ਼ਤ ਫੈਲ ਗਈਹਵਾ ਤੋਂ ਵੀ ਡਰਦੇਉਹ ਪਾਤਰ ਬੇਹੱਦ ਸ਼ਰੀਫਹਰ ਰੋਜ਼ ਸਵੇਰੇ ਹਰਿਮੰਦਿਰ ਸਾਹਿਬ ਜਾ ਕੇ ਮੱਥਾ ਟੇਕਦਾਉਹ ਬਾਜ਼ਾਰੋਂ ਲੈਚੀਆਂ ਲੈ ਕੇ ਆਉਂਦਾਉਸ ਦਾ ਮਤ ਸੀ ਕਿ ਇਹ ਦਰਬਾਰ ਸਾਹਿਬ ਤੋਂ ਹੋ ਕੇ ਆਇਆਂ ਦਾ ਪ੍ਰਸ਼ਾਦ ਹੈਸਾਰੇ ਮੁਲਾਜ਼ਮ ਉਸ ਨੂੰ ਬਾਬਾ ਜੀ ਕਹਿੰਦੇ, ਉਹ ਝੱਟ ਜੇਬ ਵਿੱਚੋਂ ਥੈਲੀ ਕੱਢ ਕੇ ਹੱਸਦਾ ਹੋਇਆ ਲੈਚੀ ਅਗਲੇ ਦੇ ਹੱਥ ’ਤੇ ਰੱਖ ਦਿੰਦਾਜਦੋਂ ਮੰਡਿਆਂ ਅੱਗੇ ਉਸ ਦੀ ਪੇਸ਼ ਨਾ ਗਈ, ਉਸ ਨੇ ਥੈਲੀ ਕੱਢ ਕੇ ਕਿਹਾ, ‘ਲੈਚੀਆਂ ਤਾਂ ਲੈ ਜੋ …। ‘ਲੈਚੀਆਂ’ ਉਸ ਦੇ ਖੂਨ ਵਿੱਚ ਰੰਗੀਆਂ ਗਈਆਂ

‘ਚੜ੍ਹਦੇ ਸੂਰਜ ਦੀ ਲਾਲੀ’ ਕਹਾਣੀ ਦਾ ਪਾਤਰ ਅਪਰੇਸ਼ਨ ਬਲੂ ਸਟਾਰ ਵੇਲੇ ਅੰਦਰ ਲੜਿਆ ਤੇ ਬਾਅਦ ਵਿੱਚ ਫੜਿਆ ਗਿਆਬਹੁਤ ਤਸ਼ੱਦਦ ਹੋਇਆਕਾਫੀ ਸਾਲਾਂ ਬਾਅਦ ਛੁੱਟ ਕੇ ਆਇਆ ਤਾਂ ਉਸ ਨੇ ਹਮਲੇ ਦੌਰਾਨ ਅੰਦਰ ਦੀ ਸਾਰੀ ਜਾਣਕਾਰੀ ਦਿੱਤੀਆਪ ਨਕਾਰਾ ਹੋਇਆ ਪਿਆ ਸੀਉਸ ਦੇ ਬੱਚੇ ਉਸ ਪਾਸੇ ਨਹੀਂ ਗਏਉਹ ਵਿਦੇਸ਼ ਵੀ ਨਹੀਂ ਜਾਣਾ ਚਾਹੁੰਦੇ, ਇੱਥੇ ਰਹਿ ਕੇ ਪੰਜਾਬ ਵਿੱਚ ਹੀ ਰਹਿਣ ਦਾ ਫੈਸਲਾ ਕਰਦੇ ਹਨਉਹ ਧਾਰਮਿਕ ਵੀ ਨਹੀਂਪੰਜਾਬੀ ਸੱਭਿਆਚਾਰ ਦੇ ਹਾਮੀ ਬਣੇਕਹਾਣੀ ਉਨ੍ਹਾਂ ਨੂੰ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰਨ ਵੱਲ ਮੋੜਦੀ ਹੈ

ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀ, ਉਹ ਆਪਣੇ ਨਾਲ ਸਬੰਧਤ ਮਹਿਸੂਸ ਹੁੰਦੀਕਹਾਣੀ ਸ਼ੁਰੂ ਹੋ ਜਾਂਦੀਮੈਂ ਕੋਈ ਜ਼ਾਤ ਨਹੀਂ ਵੇਖੀ। ‘ਚੀਸ’ ਕਹਾਣੀ ਮੈਂ ਪਾਤਰ ਨੂੰ ਦਲਿਤ ਸਮਝ ਕੇ ਨਹੀਂ ਲਿਖੀਦਰਅਸਲ, ਉਸ ਦਾ ਸੰਘਰਸ਼ ਵੇਖ ਨਹੀਂ ਸਕਿਆਇਸੇ ਤਰ੍ਹਾਂ ‘ਅਜੇ ਪੰਡ ਨਹੀਂ ਹੋਈ’, ‘ਜੁੜਦੀ ਤੇ ਖਿੰਡਦੀ ਭੀੜ’, ‘ਬੂ’, ‘ਖਾਲੀ ਸਲੰਡਰ’, ‘ਗੋਂਗਲੂ’, ‘ਛੋਕਰੇ’, ‘ਭੁਕਾਨੇ’ ਵਰਗੀਆਂ ਕਹਾਣੀਆਂ ਹਨਮੈਂ ਉਨ੍ਹਾਂ ਪਾਤਰਾਂ ਦੀ ਆਰਥਿਕ ਪੀੜ ਮਹਿਸੂਸ ਕੀਤੀ‘ਅਜੇ ਪੰਡ ਨਹੀਂ ਹੋਈ’ ਵਿੱਚ ਦਲਿਤ ਭੈਣ ਭਰਾ ਪਹੇ-ਪਹੀਆਂ ਵਿੱਚ ਘਾਹ ਖੋਤਣ ਜਾਂਦੇ ਹਨਸਕੂਲ ਵੀ ਜਾਂਦੇ ਹਨਉਹ ਥਾਂ ਥਾਂ ਤੋਂ ਲੈਰਾ ਲੈਰਾ ਘਾਹ ਖੋਤਦੇਅੱਧੀ ਕੁ ਪੰਡ ਹੋ ਜਾਂਦੀਜੱਟਾਂ ਦਾ ਮੁੰਡਾ ਉਨ੍ਹਾਂ ਨੂੰ ਮਾੜੀ ਨਿਗਾਹ ਨਾਲ ਵੇਖਦਾਉਹ ਬੌਲਦਾਂ ਨੂੰ ਬੰਨ੍ਹ ਦਿੰਦਾ ਹੈ ਇੱਕ ਬੌਲਦ ਖੁੱਲ੍ਹ ਕੇ ਪੰਡ ਵਿੱਚੋਂ ਘਾਹ ਖਾਣ ਲੱਗ ਪਿਆਉਨ੍ਹਾਂ ਨੇ ਮਸਾਂ ਪੰਡ ਪਰੇ ਕੀਤੀਉਨ੍ਹਾਂ ਭੈਣ ਭਰਾ ਨੇ ਪੌਣੀ ਕੁ ਪੰਡ ਕਰ ਲਈ ਅੱਕ ਕੇ ਮੁੰਡਾ ਕਹਿੰਦਾ, “ਹੁਣ ਘਾਹ ਖੋਤਣ ਨਹੀਂ ਆਉਣਾ।” ਉਹ ਗੁੱਸੇ ਵਿੱਚ ਜ਼ੋਰ ਨਾਲ ਖੁਰਪਾ ਚਲਾ ਕੇ ਮੱਕੀ ਵਿੱਚ ਮਾਰਦਾ ਹੈਮੱਕੀ ਦੇ ਟਾਂਡੇ ਖੁਰਪੇ ਨਾਲ ਕੱਟੇ ਜਾਂਦੇ ਹਨਉਸ ਦੇ ਵਿਦਰੋਹ ਦੀ ਝਲਕ ਆਉਂਦੀ ਹੈ

ਜੁੜਦੀ ਤੇ ਖਿੰਡਦੀ ਭੀੜ’ ਦਾ ਬਾਬਾ ਚਮੜੇ ਦੀਆਂ ਜੁੱਤੀਆਂ ਸ਼ਹਿਰੀ ਚੌਂਕ ਵਿੱਚ ਜਾ ਕੇ ਵੇਚਦਾ ਹੈਉੱਥੇ ਮਿੰਨੀ ਬੱਸਾਂ ਅਤੇ ਟੈਂਪੂ ਵੀ ਪਿੰਡਾਂ ਨੂੰ ਚੱਲਦੇ ਹਨਉਸ ਤੋਂ ਕੋਈ ਵੀ ਜੁੱਤੀ ਨਹੀਂ ਖਰੀਦਦਾਭੀੜ ਆਉਂਦੀ ਜਾਂਦੀ ਰਹੀਸਾਰੇ ਟਿੱਚਰਾਂ ਕਰਦੇ ਹਨ ਕਿ ਅੱਜ ਪੁਰਾਣੇ ਜ਼ਮਾਨੇ ਦੀਆਂ ਕੌਣ ਪਾਉਂਦਾ ਹੈਉਹ ਹਾਰ ਕੇ ਸ਼ਾਮ ਨੂੰ ਪਿੰਡ ਜਾਣ ਲੱਗਦਾ ਹੈ ਇੱਕ ਕਾਰ ਜੁੱਤੀਆਂ ਦੀ ਗਠੜੀ ਨੂੰ ਫੇਟ ਮਾਰ ਕੇ ਮਿੱਧ ਜਾਂਦੀ ਹੈਬਾਬੇ ਦੀ ਕਮਾਈ ਹੋਈ ਨਹੀਂ, ਸਗੋਂ ਨੁਕਸਾਨ ਹੋ ਗਿਆ। ‘ਖਾਲੀ ਸਲੰਡਰ’ ਵਿੱਚ ਸਿਲੰਡਰ ਲੈ ਕੇ ਆਉਣ ਵਾਲਾ ਮੁੰਡਾ ਆਪਣੇ ਦੁੱਖੜੇ ਦੱਸਦਾ ਹੈਉਹ ਸਿਲੰਡਰ ਦੀ ਤਰ੍ਹਾਂ ਕਦੇ ਦੁੱਖਾਂ ਨਾਲ ਭਰਿਆ, ਅਤੇ ਕਦੇ ਖੁਸ਼ ਵੀ ਹੋ ਜਾਂਦਾਉਹ ਅੰਦਰੋਂ ਖਾਲੀ ਹੈ

ਜਦੋਂ ਰਾਵੀ ਵਿੱਚ 1988 ਵਿੱਚ ਹੜ੍ਹ ਆਏ ਤਾਂ ਅਸੀਂ ਯੂਨੀਵਰਸਿਟੀ ਵਾਲੇ ਬਾਰਡਰ ਦੇ ਪਿੰਡਾਂ ਲਈ ਰਾਹਤ ਵੰਡਣ ਗਏਪਾਣੀ ਹੀ ਪਾਣੀ ਫਿਰਦਾ ਸੀਫ਼ਸਲ ਨਾ ਬਚੀਮਕਾਨ ਤਬਾਹ ਹੋ ਗਏਬੰਨ੍ਹ ਵਿੱਚ ਪਾੜ ਪੈ ਕੇ ਸਰਹੱਦ ਪਾਰੋਂ ਵੀ ਇੱਧਰ ਵਰਗੇ ਹਾਲਾਤ ਦਿਸ ਰਹੇ ਸਨਦੋਵੇਂ ਪਾਸੇ ਆਮ ਜਨਤਾ ਪੀੜਾ ਸਹਿ ਰਹੀ ਸੀਫਿਰ ਸਰਹੱਦ ਕਿਸ ਲਈ? ਇੱਕੋ ਜਿਹੀਆਂ ਫ਼ਸਲਾਂ ਲਹਿ-ਲਹਾਉਂਦੀਆਂ ਇਉਂ ਕਹਾਣੀ ‘ਰਾਵੀ ਦੇ ਆਰ ਪਾਰ’ ਬਣ ਗਈ

ਮੇਰੇ ਵਾਂਗ ਯੂਨੀਵਰਸਿਟੀ ਦੇ ਮੁਲਾਜ਼ਮ ਦਫਤਰੀ ਕੰਮ ਦੇ ਬੋਝ ਕਰਕੇ ਅਫਸਰਾਂ ਦੀਆਂ ਝਿੜਕਾਂ ਸੁਣਦੇ, ਆਰਥਿਕ ਤੰਗੀ ਸਤਾਉਂਦੀਅਜਿਹੀਆਂ ਕਹਾਣੀਆਂ ਵਿੱਚ ਸੱਚ ਉੱਭਰਦਾ ਤਾਂ ਮੁਲਾਜ਼ਮ ਤੇ ਅਫਸਰ ਨਰਾਜ਼ ਵੀ ਹੁੰਦੇਉਹ ਕਹਿਣ ਲੱਗ ਪਏ ਸੀ, “ਬਚ ਕੇ ਰਹੋਇਸ ਨੇ ਕਹਾਣੀ ਲਿਖ ਦੇਣੀ ਹੈ।”

ਅਧਿਆਪਕਾਂ ਦੀ ਆਪਸੀ ਖਹਿਬਾਜ਼ੀ ਵਿੱਚ ਈਰਖਾ ਤੇ ਹਉਮੈਂ ਆਮ ਨਜ਼ਰ ਆਉਂਦੀ ਹੈਉਸ ਨੂੰ ਆਪਣੇ ਢੰਗ ਨਾਲ ਮੈਂ ਕਹਾਣੀ ਰਾਹੀਂ ਉਘਾੜਦਾਇਹ ਕਹਾਣੀ ਸੀ, “ਓਏ ਮੈਂ ਵਿਦ … ਵਾਨ …।” ਕਹਾਣੀ ਵਿੱਚ ਇੱਕ ਅਧਿਆਪਕ ਨੂੰ ਮੀਟਿੰਗ ਵਿੱਚ ਆਉਂਦੇ ਨੂੰ ਹੀ ਦੂਜਾ ਅਧਿਆਪਕ ਬੋਲੀ ਮਾਰਦਾ ਹੈ, ‘ਲੈ ਇਹ ਆ ਗਿਆ ਵੱਡਾ ਵਿਦਵਾਨ …’ ਆਉਣ ਵਾਲਾ ਉਸੇ ਵੇਲੇ ਜਵਾਬ ਦਿੰਦਾ ਹੈ, “ਤੁਸੀਂ ਇੱਕ ਕਿਤਾਬ ਲਿਖ ਕੇ ਕਿੱਧਰਲੇ ਵੱਡੇ ਵਿਦਵਾਨ ਬਣ ਗਏ ਜੀ? ਜੇ ਉਸ ਵਿੱਚੋਂ ਫਲਾਣੇ ਵਿਦਵਾਨ ਦੀਆਂ ਕੁਟੇਸ਼ਨਜ਼ ਕੱਢ ਦਿੱਤੀਆਂ ਜਾਣ. ਤੁਹਾਡਾ ਉਸ ਵਿੱਚ ਕੀ ਰਹਿ ਗਿਆ? ਗਲਤੀਆਂ ਕਿੰਨੀਆਂ ਨੇ? ਵੇਖੀਆਂ?’ ਪਹਿਲਾਂ ਕਹਿਣ ਵਾਲਾ ਅਧਿਆਪਕ ਸ਼ਰਮਿੰਦਾ ਹੋ ਕੇ ਚੁੱਪ ਜਵਾਬ ਦੇਣ ਵਾਲੇ ਨੇ ਠੀਕ ਕਿਹਾ ਸੀਇਸੇ ਗੱਲ ਦਾ ਝੋਰਾ ਖਾਣ ਲੱਗ ਪਿਆ ਕਿ ਉਸ ਨੇ ਹੱਤਕ ਕੀਤੀਦਿਨ-ਬ-ਦਿਨ ਉਹ ਝੋਰੇ ਨਾਲ ਬੀਮਾਰ ਹੋ ਮਰ ਜਾਂਦਾ ਹੈਇਸ ਹਉਮੈਂ ਦੇ ਸ਼ਿਕਾਰ ਬਹੁਤ ਸਾਰੇ ਅਧਿਆਪਕ ਹਨ ਕਿ ਉਨ੍ਹਾਂ ਨਾਲੋਂ ਵੱਡਾ ਵਿਦਵਾਨ ਕੋਈ ਨਹੀਂਇਹ ਹੈ ਮੇਰੀਆਂ ਬੇਬਾਕ ਕਹਾਣੀਆਂ ਦਾ ਯਥਾਰਥ

ਮੈਂ ਇੱਕ ਕਹਾਣੀ ਲਿਖੀ ‘ਤਾਇਆ ਰੱਬ।’ ਉਹ ਪਾਤਰ ਬਹੁਤ ਸ਼ਰੀਫ, ਕਾਮਾ, ਹਰ ਇੱਕ ਨਾਲ ਹੱਸ ਕੇ ਗੱਲ ਕਰਦਾਛੜਾ ਹੋਣ ਕਰਕੇ ਉਸ ਤੋਂ ਖੇਤੀ ਦਾ ਸਾਰਾ ਕੰਮ ਲੈਂਦੇਉਹ ਹੱਸ ਕੇ ਕਰਦਾਬੀਹੀ ਵਿੱਚ ਲੰਘਦਾ ਨਿਆਣੇ ਸਿਆਣੇ ਨੂੰ ਬੁਲਾਉਂਦਾਨਿਆਣੇ ਉਸ ਨੂੰ ਛੇੜਦੇ ਤੇ ਉਹ ਕਦੇ ਖਿਝਦਾ ਨਹੀਂ ਸੀਬੀਹੀ ਵਿੱਚ ਤਾਈ, ਚਾਚੀ ਕਹਿ ਕੇ ਬੁਲਾ ਕੇ ਲੰਘਦਾਸੰਤਾਲੀ ਵੇਲੇ ਉਹ ਬਹੁਤ ਦੁਖੀ ਹੋਇਆਪਿੰਡ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆਉਸ ਨੇ ਪਾਕਿਸਤਾਨ ਨੂੰ ਜਾਣ ਵਾਲੇ ਮੁਸਲਮਾਨ ਭਰਾਵਾਂ ਨੂੰ ਬਹੁਤ ਰੋਕਿਆਮਿਲਟਰੀ ਲਿਜਾ ਰਹੀ ਸੀਤਾਇਆ ਟਰੱਕ ਦੇ ਅੱਗੇ ਪੈ ਗਿਆ। ਫੌਜੀਆਂ ਨੇ ਚੁੱਕ ਕੇ ਪਾਸੇ ਕੀਤਾ ਤੇ ਟਰੱਕ ਭਜਾ ਕੇ ਲੈ ਗਏ। ਨਿਆਣੇ ਖਿੱਦੋ ਖੁੰਢੀ ਖੇਡ ਕੇ ਖਿੱਦੋ ਨੂੰ ਲੀਰੋ ਲੀਰ ਕਰ ਦਿੰਦੇਖਿੱਦੋ ਦੀ ਤਰ੍ਹਾਂ ਹੱਸਦਾ ਵਸਦਾ ਭਾਈਚਾਰਾ ਖਿੰਡ ਗਿਆਫਿਰ ਇਸ ਕਹਾਣੀ ਤੋਂ ਪੂਰਾ ਨਾਵਲ ਬਣ ਗਿਆ, ‘ਤਾਇਆ ਰੱਬ।’

ਦੂਸਰੇ ਨਾਵਲ ਦੇ ਪਾਤਰ ਹੈਪੀ ਨੂੰ ਕੰਮ ਕਰਦਾ ਦੇਖਦਾ ਰਹਿੰਦਾਉਸ ਨੇ ਕਈ ਕੰਮ ਕੀਤੇਉਸ ਦੀ ਮਾਂ ਗਰੀਬੀ ਕਰਕੇ ਘਰ ਛੱਡ ਕੇ ਕਿਸੇ ਜੱਟ ਦੇ ਘਰ ਵਸ ਗਈਪਿਓ ਟਰੈਕਟਰ ਚਲਾਉਂਦਾ ਪਰ ਸ਼ਰਾਬੀਘਰ ਕੁਝ ਨਹੀਂ ਦਿੰਦਾ ਸੀਉਹ ਵੀ ਇੱਕ ਡੇਰੇ ਵਿੱਚ ਜਾ ਕੇ ਸਾਧ ਬਣ ਗਿਆਹੈਪੀ ਤੇ ਉਸ ਦੀ ਛੋਟੀ ਭੈਣ ਇਕੱਲੇ ਰਹਿ ਗਏਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਸਾਂ ਗੁਜ਼ਾਰਾ ਕਰਦੇਉਨ੍ਹਾਂ ਦਾ ਘਰ ਬੇਹੱਦ ਗ਼ਰੀਬ ਦਲਿਤ ਮੁਹੱਲੇ ਵਿੱਚਕੋਈ ਸਹੂਲਤ ਨਹੀਂਹੈਪੀ ਆਪ ਸਕੂਲ ਤੋਂ ਹਟ ਗਿਆਭੈਣ ਨੂੰ ਸਕੂਲ ਪੜ੍ਹਾਉਣ ਲੱਗ ਪਿਆਉਸ ਨੇ ਗੁਜ਼ਾਰਾ ਕਰਨ ਲਈ ਰਿਕਸ਼ਾ ਰੇਹੜੀ ਚਲਾਉਣ ਤੋਂ ਲੈ ਕੇ ਮਜ਼ਦੂਰੀ ਦਾ ਹਰ ਕੰਮ ਕੀਤਾ, ਪਰ ਨਿਆਣਾ ਹੋਣ ਕਰਕੇ ਉਸ ਦਾ ਜ਼ੋਰ ਲੱਗਣ ਤੋਂ ਬੀਮਾਰ ਹੋ ਗਿਆਉਸ ਨੇ ਬਹੁਤ ਸੰਘਰਸ਼ ਕੀਤਾਹਾਰ ਜਾਂਦਾਉਸ ਦੀ ਦੋਸਤੀ ਲਾਚੀ ਝੂੰਗੀ ਵਾਲਿਆਂ ਦੀ ਕੁੜੀ ਨਾਲ ਸੀਉਹ ਚਾਚੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਂਦੀਆਂ ਹਨਉਹ ਛੋਟੀ ਭੈਣ ਅਤੇ ਉਨ੍ਹਾਂ ਨੂੰ ਤਸੱਲੀ ਦਿੰਦਾ ਕਿ ਨਿੱਕੀ ਤੂੰ ਪੜ੍ਹੀਂ, ਮੈਂ ਠੀਕ ਹੋ ਜਾਣਾ ਏਮੇਰੇ ਤੋਂ ਹੈਪੀ ਦੀ ਹਾਲਤ ਵੇਖੀ ਨਹੀਂ ਗਈਮੈਂ ਲਿਖੇ ਬਿਨਾ ਰਹਿ ਨਾ ਸਕਿਆਇਹ ਨਾਵਲ, ‘ਤੈਂ ਕੀ ਦਰਦ ਨਾ ਆਇਆ’ ਕਾਫੀ ਚਰਚਾ ਵਿੱਚ ਰਿਹਾ

ਇੱਕ ਹੋਰ ਨਾਵਲ, ‘ਰੁਲਦੂ ਦੀ ਆਕਾਸ਼ ਗੰਗਾ’ ਲਿਖਿਆਇਸ ਵਿੱਚ ਪਾਤਰ ਸੰਘਰਸ਼ ਕਰਕੇ ਹੇਠਾਂ ਤੋਂ ਉੱਠ ਕੇ ਮਜ਼ਦੂਰਾਂ ਦਾ ਵੱਡਾ ਲੀਡਰ ਬਣ ਜਾਂਦਾ ਹੈਪਰ ਸਰਕਾਰ ਉਨ੍ਹਾਂ ਦੇ ਇਕੱਠ, ਹੱਕੀ ਮੰਗਾਂ ਤੋਂ ਦੁਖੀ ਹੋ ਕੇ ਉਸ ਨੂੰ ਮਰਵਾ ਦਿੰਦੀ ਹੈਉਨ੍ਹਾਂ ਨੂੰ ਰਾਜ ਪਲਟੇ ਦਾ ਡਰ ਹੋ ਗਿਆਯਾਦਾਂ ਦੇ ਰੂਪ ਵਿੱਚ ਲੇਖ ਲਿਖੇਉਹ ਪੁਸਤਕ, ‘ਕੜ੍ਹਦਾ ਦੁੱਧ’ ਵਿੱਚ ਹਨ

ਮੈਂ ਸ਼ੁਰੂ ਤੋਂ ਹੀ ਸਰੀਰਕ ਫਿਟਨਸ ਲਈ ਸੈਰ ਤੇ ਵਰਜ਼ਿਸ਼ ਕਰਦਾ ਆ ਰਿਹਾ ਹਾਂਸੇਵਾਮੁਕਤੀ ਤੋਂ ਮੈਦਾਨ ਵਿੱਚ ਜਾਣ ਲੱਗ ਪਿਆਮੇਰੇ ਦੋਸਤ ਤੇ ਰਿਸ਼ਤੇਦਾਰ ਵੀ ਜਾਂਦੇ ਸਨਉਹ ‘ਵੈਟਰਨ ਅਥਲੈਟਿਕਸ’ ਵਿੱਚ ਹਿੱਸਾ ਲੈਣ ਜਾਂਦੇ ਮੈਨੂੰ ਵੀ ਜਾਗ ਲੱਗ ਗਈਕੌਮੀ ਅਤੇ ਕੌਮਾਂਤਰੀ ਪੱਧਰ ਦੀ ਐਸੋਸੀਏਸ਼ਨ ਬਣੀ ਹੋਈ ਹੈਅੱਡ ਅੱਡ ਸੂਬਿਆਂ ਦੀਆਂ ਆਪੋ-ਆਪਣੀਆਂ ਐਸੋਸੀਏਸ਼ਨਾਂ ਹਨਇਨ੍ਹਾਂ ਦੇ ਵੱਖਰੇ ਵੱਖਰੇ ਮੁਕਾਬਲੇ ਹੋ ਕੇ ਇਨ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਹਨਤੀਹ ਸਾਲ ਦੀ ਉਮਰ ਤੋਂ ਉੱਪਰ ਆਪਣੀ ਉਮਰ ਦੇ ਗਰੁੱਪ ਵਿੱਚ ਹਿੱਸਾ ਲੈ ਸਕਦੇ ਹਨਅਥਲੈਟਿਕਸ ਦੀਆਂ ਹਰ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨਮੈਂ 60 ਤੋਂ 65 ਸਾਲ ਦੀ ਉਮਰ ਵਾਲੇ ਗਰੁੱਪ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀਪੰਜ ਕਿਲੋਮੀਟਰ ਤੇਜ਼ ਤੁਰਨ ਦੇ ਮੁਕਾਬਲੇ ਵਿੱਚ ਹਿੱਸਾ ਲਿਆਅਸੀਂ ਤਕਰੀਬਨ ਸਾਰੇ ਦੱਖਣ ਦੇ ਸ਼ਹਿਰਾਂ ਵਿੱਚ ਜਾ ਆਏਆਪਣੇ ਗਰੁੱਪ ਵਿੱਚੋਂ ਇੰਡੀਆ ਜਿੱਤਿਆਸਟੇਟ ਵੀ ਜਿੱਤੀਸਿਲਸਿਲਾ ਜਾਰੀ ਹੈਇਨ੍ਹਾਂ ਸਾਰੇ ਸਾਲਾਂ ਦਾ ਅਨੁਭਵ ਪੁਸਤਕ ‘ਵੈਟਰਨ ਅਥਲੈਟਿਕਸ ਰਾਹੀਂ ਦੱਖਣ ਯਾਤਰਾ’ ਵਿੱਚ ਹੈ ਜੋ ਪੰਜਾਬੀ ਸਾਹਿਤ ਵਿੱਚ ਵੈਟਰਨ ਅਥਲੈਟਿਕਸ ਬਾਰੇ ਪਹਿਲੀ ਪੁਸਤਕ ਲਿਖੀ ਗਈ ਹੈ ਇਸਦਾ ਉਦੇਸ਼ ਆਖਰੀ ਉਮਰ ਤਕ ਸਰੀਰ ਦੀ ਤੰਦਰੁਸਤ ਰੱਖਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4165)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੁਖਤਿਆਰ ਸਿੰਘ

ਮੁਖਤਿਆਰ ਸਿੰਘ

Khanna, Punjab, India.
Phone: (91 - 98728 - 23511)
Email: (mukhtiarsingh43@gmail.com)