DineshDamathia7ਬਹੁਤੀ ਗ਼ਰੀਬੀ ਵਿੱਚ ਰਹਿ ਰਹੇ ਲੋਕਾਂ ਲਈ ਤਾਂ ਤਨ ਢਕਣ ਲਈ ਕੱਪੜਾ ਵੀ ਨਸੀਬ ਵਿੱਚ ਨਹੀਂ ਹੁੰਦਾ ...
(18 ਅਗਸਤ 2023)


ਅੱਜ ਅਸੀਂ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਸਾਡੀਆਂ ਕਈ ਅਜਿਹੀਆਂ ਬੁਨਿਆਦੀ ਲੋੜਾਂ ਹਨ ਜਿਨ੍ਹਾਂ ਦੀ ਪੂਰਤੀ ਕਰਨਾ ਸਾਡੇ ਲਈ ਬਹੁਤ ਔਖਾ ਹੈ
ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਹਨਾਂ ਦੀਆਂ ਬੁਨਿਆਦੀ ਲੋੜਾਂ ਭਾਵ ਰੋਟੀ, ਕੱਪੜਾ ਅਤੇ ਮਕਾਨ ਦੀ ਸੱਮਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਵਧ ਰਹੀ ਮਹਿੰਗਾਈ ਦੇ ਕਰਕੇ ਕੁਝ ਲੋਕਾਂ ਲਈ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਸੰਭਵ ਲਗਦਾ ਹੈਅੱਜ ਦੇ ਕੰਮਕਾਜੀ ਮਾਹੌਲ ਵਿੱਚ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋ ਰਹੇ ਹਨਇਸ ਸਭ ਦੇ ਚਲਦੇ ਬੇਰੁਜ਼ਗਾਰੀ ਦੀ ਸਮੱਸਿਆ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਜਿਸ ਨਾਲ ਲੋਕਾਂ ਦੀ ਆਰਥਿਕਤਾ ਡਗਮਗਾ ਰਹੀ ਹੈਪੈਸੇ ਦੀ ਕੀਮਤ ਘਟਣ ਕਰਕੇ ਲੋਕ ਜਿੰਨਾ ਕਮਾਉਂਦੇ ਹਨ ਉਹ ਉਹਨਾਂ ਦੇ ਰੋਜ਼ਾਨਾ ਖਰਚਿਆਂ ਵਿੱਚ ਹੀ ਖਰਚ ਹੋ ਜਾਂਦਾ ਹੈ ਵਧ ਰਹੀ ਜੰਨਸੰਖਿਆ ਕਰਕੇ ਵੀ ਆਮ ਲੋਕਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਅਸਾਨੀ ਨਾਲ ਨਹੀਂ ਮਿਲਦੇਇਸੇ ਕਰਕੇ ਰਹਿਣਯੋਗ ਜ਼ਮੀਨ ਵੀ ਦਿਨੋ-ਦਿਨ ਘਟਦੀ ਜਾ ਰਹੀ ਹੈਗ਼ਰੀਬ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈਹਰ ਪਾਸੇ ਬੁਨਿਆਦੀ ਲੋੜਾਂ ਲਈ ਲੜਾਈ ਚੱਲ ਰਹੀ ਹੈਲੋਕਾਂ ਵਿੱਚ ਅਪਰਾਧ ਕਰਨ ਦੀ ਸੋਚ ਵਧ ਰਹੀ ਹੈਬਹੁਤੀ ਗ਼ਰੀਬੀ ਵਿੱਚ ਰਹਿ ਰਹੇ ਲੋਕਾਂ ਲਈ ਤਾਂ ਤਨ ਢਕਣ ਲਈ ਕੱਪੜਾ ਵੀ ਨਸੀਬ ਵਿੱਚ ਨਹੀਂ ਹੁੰਦਾ

ਅਮੀਰੀ ਗ਼ਰੀਬੀ ਦੇ ਚਲਦੇ ਕਿਸੇ ਕੋਲ ਰਹਿਣ ਨੂੰ ਇੱਕ ਘਰ ਵੀ ਨਹੀਂ ਤੇ ਕਿਸੇ ਕੋਲ ਅਨੇਕਾਂ ਬੰਗਲੇ ਹਨ, ਭਾਵੇਂ ਉਹ ਸਭ ਖਾਲੀ ਅਤੇ ਸੁੰਨਸਾਨ ਹੀ ਪਏ ਹੋਣਅਮੀਰ ਲੋਕ ਅਕਸਰ ਰੋਟੀ, ਕੱਪੜਾ ਅਤੇ ਮਕਾਨ ਦੀ ਬੇਅਦਬੀ ਕਰਦੇ ਦੇਖੇ ਜਾ ਸਕਦੇ ਹਨ। ਸਰਕਾਰੀ ਗੁਦਾਮਾਂ ਵਿੱਚ ਹਜ਼ਾਰਾਂ, ਲੱਖਾਂ ਟੰਨ ਅਨਾਜ ਖਰਾਬ ਹੋ ਜਾਂਦਾ ਹੈ ਪਰ ਇਹ ਗ਼ਰੀਬ ਦੀ ਪਹੁੰਚ ਵਿੱਚ ਨਹੀਂ ਹੁੰਦਾਕਿਸੇ ਗ਼ਰੀਬ ਨੂੰ ਉਹ ਅਨਾਜ ਨਹੀਂ ਮਿਲਦਾ, ਗੁਦਾਮਾਂ ਵਿੱਚ ਪਿਆ ਭਾਵੇਂ ਗਲ-ਸੜ ਹੀ ਕਿਉਂ ਨਾ ਜਾਵੇਸਾਡੀਆਂ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈਅਬਾਦੀ ਲਗਾਤਾਰ ਵਧ ਰਹੀ ਹੈ ਪਰ ਜ਼ਮੀਨ ਤਾਂ ਸੀਮਤ ਹੈ, ਇਸ ਲਈ ਵੀ ਹਰ ਕਿਸੇ ਲਈ ਆਪਣਾ ਘਰ ਹੋਣਾ ਅਸੰਭਵ ਹੋ ਰਿਹਾ ਹੈਇੱਕ-ਇੱਕ ਬੰਦੇ ਨੇ ਆਪਣੇ ਨਾਂ ’ਤੇ ਕਈ-ਕਈ ਪਲਾਟ ਅਤੇ ਮਕਾਨ ਖਰੀਦੇ ਹੋਏ ਹਨ, ਕੀ ਸਰਕਾਰ ਨੂੰ ਅਜਿਹੇ ਲੋਕਾਂ ਉੱਤੇ ਨਜ਼ਰ ਨਹੀਂ ਰੱਖਣੀ ਚਾਹੀਦੀ? ਕਿਰਾਏ ’ਤੇ ਰਹਿ ਰਹੇ ਲੋਕਾਂ ਨਾਲ ਵੀ ਮਕਾਨ ਮਾਲਕਾਂ ਰਾਹੀਂ ਕਈ ਤਰ੍ਹਾਂ ਦੀ ਲੁੱਟ-ਘਸੁੱਟ ਕੀਤੀ ਜਾਂਦੀ ਹੈਰੇਤਾ, ਬਜਰੀ, ਸੀਮੈਂਟ, ਲੋਹਾ, ਇੱਟਾਂ ਅਤੇ ਮਕਾਨ ਦੀ ਉਸਾਰੀ ਲਈ ਹੋਰ ਜ਼ਰੂਰੀ ਚੀਜ਼ਾਂ ਦੀ ਕੀਮਤਾਂ ਆਕਾਸ਼ ਨੂੰ ਛੂਹ ਰਹੀਆਂ ਹਨ, ਇਸ ਕਰਕੇ ਮਕਾਨ ਖਰੀਦਣਾ ਜਾਂ ਬਣਾਉਣਾ ਗ਼ਰੀਬ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹੀ

ਅਮੀਰ ਲੋਕਾਂ ਦੇ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਖਾਣੇ ਦੀ ਬੇਅਦਬੀ ਹੁੰਦੀ ਅਸੀਂ ਆਮ ਦੇਖਦੇ ਹਾਂ ਪਰ ਇੱਕ ਗ਼ਰੀਬ ਨੂੰ ਰੋਟੀ ਮਿਲ ਸਕੇ, ਇਸ ਪਾਸੇ ਕੋਈ ਧਿਆਨ ਨਹੀਂ। ਭੋਜਨ ਦੀ ਬਰਬਾਦੀ ਹੱਦ ਤੋਂ ਵੱਧ ਹੋ ਰਹੀ ਹੈਇਸੇ ਤਰ੍ਹਾਂ ਕੱਪੜੇ ਦੀ ਵੀ ਦੁਨੀਆਂ ਭਰ ਵਿੱਚ ਬਹੁਤ ਬਰਬਾਦੀ ਹੋ ਰਹੀ ਹੈ ਕੱਪੜੇ ਦੇ ਉਤਪਾਦਨ ਵਿੱਚ ਵੀ ਬਹੁਤ ਕਮੀ ਆਈ ਹੈ ਅਤੇ ਕੱਪੜਾ ਬਹੁਤ ਮਹਿੰਗਾ ਹੋ ਗਿਆ ਹੈਗ਼ਰੀਬ ਲੋਕਾਂ ਲਈ ਇਹ ਵੀ ਇੱਕ ਵੱਡੀ ਸਮੱਸਿਆ ਹੈਕਿਸਾਨ ਜੋ ਇਹ ਸਭ ਪੈਦਾ ਕਰਦੇ ਹਨ ਉਹ ਵੀ ਆਪਣੀਆਂ ਜ਼ਮੀਨਾਂ ਨੂੰ ਵੇਚ ਕੇ ਵਿਦੇਸ਼ਾਂ ਵਲ ਨੂੰ ਭੱਜ ਰਹੇ ਹਨਪਰ ਹੁਣ ਲੋੜ ਹੈ ਕਿ ਕਿਸਾਨ ਨੂੰ ਨਰਮੇ-ਕਪਾਹ ਅਤੇ ਹੋਰ ਅਨਾਜ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਦੀ ਤਾਂ ਜੋ ਦੇਸ਼ ਵਿੱਚ ਹਰ ਗ਼ਰੀਬ ਤੋਂ ਗ਼ਰੀਬ ਇਨਸਾਨ ਨੂੰ ਵੀ ਰੋਟੀ, ਕੱਪੜਾ ਅਤੇ ਮਕਾਨ ਜਿਹੀਆਂ ਸਹੂਲਤਾਂ ਮਿਲ ਸਕਣਰੋਟੀ ਲਈ ਅਨਾਜ ਅਤੇ ਕੱਪੜੇ ਲਈ ਕਪਾਹ ਦੀ ਖੇਤੀ ਬਹੁਤ ਘਟਦੀ ਜਾ ਰਹੀ ਹੈ, ਇਸ ਲਈ ਇਹ ਵਸਤੂਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ ਵਿਦੇਸ਼ਾਂ ਤੋਂ ਕੁਝ ਦਿਨਾਂ ਲਈ ਵਾਪਸ ਪਰਤੇ ਪਰਵਾਸੀ ਲੋਕਾਂ ਕਰਕੇ ਵੀ ਮਹਿੰਗਾਈ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ

ਅੰਨ ਪੈਦਾ ਕਰਨਾ ਇੱਕ ਕਿਸਾਨ ਲਈ ਬਹੁਤ ਔਖਾ ਹੈ, ਇਸ ਲਈ ਸਭ ਨੂੰ ਚਾਹੀਦਾ ਹੈ ਕਿ ਇਸਦੀ ਬੇਅਦਬੀ ਅਤੇ ਬਰਬਾਦੀ ਨਾ ਹੋਵੇਘਰ ਵੀ ਇੱਕੋ ਹੋਵੇ ਪਰ ਜ਼ਰੂਰੀ ਹੈ ਕਿ ਉਸ ਘਰ ਵਿੱਚ ਦੁਨੀਆਂ ਭਰ ਦੀਆਂ ਖੁਸ਼ੀਆਂ ਹੋਣ ਅਤੇ ਘਰ ਵਿੱਚ ਸਭ ਇੱਕ ਦੂਜੇ ਨੂੰ ਪਿਆਰ ਕਰਨਹਰ ਗ਼ਰੀਬ ਅਤੇ ਲੋੜਮੰਦ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲਣਾ ਚਾਹੀਦਾ ਹੈਸਰਕਾਰ ਗ਼ਰੀਬਾਂ ਦੀ ਇਸ ਬਾਰੇ ਮਦਦ ਕਰੇ। ਰੋਟੀ, ਕੱਪੜਾ ਅਤੇ ਮਕਾਨ ਜਿਹੀਆਂ ਬੁਨਿਆਦੀ ਜ਼ਰੂਰਤਾਂ ਸੰਬੰਧੀ ਸਰਕਾਰੀ ਕਾਨੂੰਨ ਬਣਨੇ ਚਾਹੀਦੇ ਹਨਕਾਲਾਬਾਜ਼ਾਰੀ ਅਤੇ ਚੋਰਬਾਜ਼ਾਰੀ ਨੂੰ ਠੱਲ੍ਹ ਪਾਉਣੀ ਬਹੁਤ ਜ਼ਰੂਰੀ ਹੈਅਮੀਰ ਲੋਕਾਂ ਦੁਆਰਾ ਰੋਟੀ ਅਤੇ ਕੱਪੜਾ ਗ਼ਰੀਬ ਲੋਕਾਂ ਅਤੇ ਜ਼ਰੂਰਤਮੰਦਾਂ ਨੂੰ ਦਾਨ ਵੀ ਕੀਤਾ ਜਾ ਸਕਦਾ ਹੈ ਤਾਂ ਜੋ ਸਭ ਲੋਕ ਆਪਣੇ ਆਪ ਨੂੰ ਇਹਨਾਂ ਬੁਨਿਆਦੀ ਜ਼ਰੂਰਤਾਂ ਤੋਂ ਵਾਂਝੇ ਨਾ ਸਮਝਣਗ਼ਰੀਬ ਲੋਕਾਂ ਦੇ ਲਈ ਰਹਿਣ ਲਈ ਘਰਾਂ ਦਾ ਨਿਰਮਾਣ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਮੁੱਕਦੀ ਗੱਲ ਤਾਂ ਇਹ ਹੈ ਕਿ ਇਨਸਾਨ ਦੀ ਮਦਦ ਕਰਨਾ ਸਭ ਤੋਂ ਵੱਡਾ ਧਰਮ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4161)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਿਨੇਸ਼ ਦਮਾਥੀਆ

ਦਿਨੇਸ਼ ਦਮਾਥੀਆ

Phone: (91 - 94177 - 14390)
Email: (ddamathia@gmail.com)