RajinderpalKaur6ਦੇਸ਼ ਵਿੱਚ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਰਾਜ ਵਿੱਚ ਕੁਹਰਾਮ ਮਚਿਆ ਹੋਇਆ ਹੈ। ਔਰਤਾਂ ਦੀ ਅਸਮਤ ...
(17 ਅਗਸਤ 2023)

 

“ਅਸੀਂ ਕੁੜੀਆਂ ਦੀ ਸਿੱਖਿਆ ਵਿੱਚ ਨਿਵੇਸ਼ ਕਰਕੇ ਆਪਣੇ ਦੇਸ਼ ਦੀ ਤਰੱਕੀ ਵਿੱਚ ਨਿਵੇਸ਼ ਕਰ ਰਹੇ ਹਾਂਸਿੱਖਿਅਤ ਔਰਤਾਂ ਅਰਥਚਾਰੇ ਵਿੱਚ ਵੱਡਾ ਯੋਗਦਾਨ ਪਾ ਸਕਦੀਆਂ ਹਨ, ਵੱਖ ਵੱਖ ਖੇਤਰਾਂ ਵਿੱਚ ਅਗਵਾਈ ਕਰ ਸਕਦੀਆਂ ਹਨ ਅਤੇ ਸਮਾਜ ਤੇ ਸਕਾਰਾਤਮਕ ਪ੍ਰਭਾਵ ਪਾ ਸਕਦੀਆਂ ਹਨ।”

ਇਹ ਸ਼ਬਦ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਦਰਾਸ ਯੂਨੀਵਰਸਿਟੀ ਵਿੱਚ ਡਿਗਰੀ ਵੰਡ ਸਮਾਗਮ ਵਿੱਚ ਕਹੇਇਸੇ ਰਾਸ਼ਟਰਪਤੀ ਮੁਰਮੂ ਦੇ ਕਬੀਲੇ ਵਿੱਚੋਂ ਦੋ ਭੈਣਾਂ ਨੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਸੀ ਅਤੇ ਸ਼ਹੀਦੀ ਪਾਈ ਸੀ, ਜਦੋਂ ਉਹਨਾਂ ਦੇ ਜੰਗਲ ਉਜਾੜੇ ਜਾ ਰਹੇ ਸਨ

ਦੇਸ਼ ਵਿੱਚ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਰਾਜ ਵਿੱਚ ਕੁਹਰਾਮ ਮਚਿਆ ਹੋਇਆ ਹੈਔਰਤਾਂ ਦੀ ਅਸਮਤ ਨਾਲ ਖੇਡਿਆ ਜਾ ਰਿਹਾ ਹੈਹੁਣੇ ਹੁਣੇ ਮਨੀਪੁਰ ਵਿੱਚ ਔਰਤਾਂ ਨਾਲ ਵਾਪਰਿਆ ਕਹਿਰ ਦਿਲ ਦਹਿਲਾ ਦੇਣ ਵਾਲਾ ਹੈਔਰਤਾਂ ਦੀ ਹੋਈ ਬੇਪੱਤੀ ਵੇਖ ਕੇ ਸ਼ੈਤਾਨ ਵੀ ਸੋਚਦਾ ਹੋਵੇਗਾ, ਸ਼ੁਕਰ ਹੈ ਕਿ ਮੈਂ ਮਨੁੱਖ ਨਹੀਂ ਹਾਂਇਹਨਾਂ ਘਟਨਾਵਾਂ ਬਾਰੇ ਰਾਸ਼ਟਰਪਤੀ ਜਾਂ ਹੋਰ ਸਰਕਾਰੀ ਅਹੁਦਿਆਂ ’ਤੇ ਬੈਠੀਆਂ ਔਰਤਾਂ ਨੇ ਇਹਨਾਂ ਘਟਨਾਵਾਂ ਦੀ ਨਿੰਦਾ ਕਰਨ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ

ਹੁਣ ਇੱਕ ਯੂਨੀਵਰਸਿਟੀ ਵਿੱਚ ਭਾਸ਼ਣ ਕਰਦਿਆਂ ਉਹਨਾਂ ਨੂੰ ਲੜਕੀਆਂ ਦੀ ਸਿੱਖਿਆ ਦੀ ਯਾਦ ਆਈ ਹੈਕੀ ਰਾਸ਼ਟਰਪਤੀ ਜੀ ਸਰਕਾਰ ਨੂੰ ਸਲਾਹ ਦੇਣਗੇ ਕਿ ਲੜਕੀਆਂ ਦੀ ਸਿੱਖਿਆ ਲਈ ਉਪਰਾਲੇ ਕੀਤੇ ਜਾਣ? ਵਿਦਿਆਰਥੀ ਜਥੇਬੰਦੀਆਂ ਲੰਮੇ ਸਮੇਂ ਤੋਂ ਲੜਕੀਆਂ ਵਾਸਤੇ ਬੀ. ਏ. ਤਕ ਮੁਫਤ ਸਿੱਖਿਆ ਦੀ ਮੰਗ ਕਰਦੀਆਂ ਆ ਰਹੀਆਂ ਹਨਕੀ ਰਾਸ਼ਟਰਪਤੀ ਜੀ ਇਹ ਮੰਗ ਮਨਾਉਣ ਦਾ ਯਤਨ ਕਰਨਗੇ? ਮਹਿੰਗੀ ਵਿੱਦਿਆ ਕਾਬਲ ਵਿਦਿਆਰਥੀਆਂ ਦੇ ਰਾਹ ਵਿੱਚ ਅੜਿੱਕਾ ਬਣਦੀ ਹੈ, ਕੀ ਇਸ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ? ਕੀ ਕੇਰਲਾ ਦੀ ਤਰਜ਼ ’ਤੇ ਸਾਖਰਤਾ ਦੀ ਦਰ ਵਧਾਈ ਜਾਵੇਗੀ

ਸਿੱਖਿਆ ਅਤੇ ਰੋਜ਼ਗਾਰ, ਇਹ ਦੋ ਹਥਿਆਰ ਹਨ ਜੋ ਕਿ ਮਨੀਪੁਰ ਅਤੇ ਹਰਿਆਣਾ ਵਰਗੀਆਂ ਘਟਨਾਵਾਂ ਨੂੰ ਨੱਥ ਪਾ ਸਕਦੇ ਹਨਜੇ ਲੋਕ ਪੜ੍ਹੇ ਲਿਖੇ ਹੋਣਗੇ ਤਾਂ ਚੰਗੇ ਬੁਰੇ ਦੀ ਪਛਾਣ ਕਰ ਸਕਣਗੇਝੂਠੀਆਂ ਅਫਵਾਹਾਂ ਸੁਣ ਕੇ ਨਿਰਦੇਸ਼ ਲੋਕਾਂ ਨੂੰ ਕਤਲ ਕਰਨ, ਉਹਨਾਂ ਦੇ ਪਿੰਡਾਂ ਨੂੰ ਸਾੜਨ ਲਈ ਨਹੀਂ ਤੁਰ ਪੈਣਗੇ

ਬਿਨਾਂ ਸ਼ੱਕ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਖਾਮੀਆਂ ਹਨਸਿਲੇਬਸ ਇਸ ਪ੍ਰਕਾਰ ਦੇ ਨਹੀਂ ਬਣਾਏ ਜਾ ਰਹੇ ਜੋ ਬੱਚਿਆਂ ਨੂੰ ਵਧੀਆ ਇਨਸਾਨ ਬਣਾਉਣ, ਉਹਨਾਂ ਨੂੰ ਚੰਗਾ ਸ਼ਹਿਰੀ ਬਣਨਾ ਸਿਖਾਉਣਸਿੱਖਿਆ ਵਿੱਚ ਨੈਤਿਕ ਕਦਰਾਂ ਕੀਮਤਾਂ ਵਾਲੀਆਂ ਕਹਾਣੀਆਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਬਚਪਨ ਵਿੱਚ ਸ਼ਹੀਦ ਊਧਮ ਸਿੰਘ ਜੀ ਬਾਰੇ ਪੜ੍ਹੀ ਕਵਿਤਾ, “ਮੈਨੂੰ ਫੜ ਲਓ ਲੰਡਨ ਵਾਸੀਓ, ਮੈਂ ਖੜ੍ਹਾ ਪੁਕਾਰਾਂ।” ਅੱਜ ਤਕ ਮੇਰੇ ਦਿਮਾਗ ਵਿੱਚ ਉੱਕਰੀ ਹੋਈ ਹੈ ਅਤੇ ਯਾਦ ਹੈ ਕਿ ਆਪਣੇ ਦੇਸ਼ ਭਗਤਾਂ ’ਤੇ ਕਿੰਨਾ ਮਾਣ ਮਹਿਸੂਸ ਹੁੰਦਾ ਸੀ

ਬਚਪਨ ਵਿੱਚ ਹੀ ਪੜ੍ਹੀ ਇੱਕ ਕਹਾਣੀ ਯਾਦ ਹੈ ਕਿ ਕੋਈ ਵਿਦੇਸ਼ੀ ਜਪਾਨ ਵਿੱਚ ਗਿਆ ਉਸ ਨੂੰ ਖਾਣ ਪੀਣ ਲਈ ਕੁਝ ਨਹੀਂ ਸੀ ਮਿਲ ਰਿਹਾਉਹ ਜਪਾਨ ਬਾਰੇ ਬੁਰਾ ਭਲਾ ਬੋਲਣ ਲੱਗ ਪਿਆਕੋਲੋਂ ਲੰਘ ਰਹੇ ਇੱਕ ਜਪਾਨੀ ਨੇ ਕਿਹਾ, “ਤੂੰ ਮੇਰਾ ਖਾਣਾ ਖਾ ਲੈ, ਪਰ ਮੇਰੇ ਦੇਸ਼ ਨੂੰ ਬੁਰਾ ਨਾ ਆਖੀਂ

ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਜੋ ਕਿ ਜਪਾਨ ਦੇ ਇੱਕ ਪ੍ਰਾਇਮਰੀ ਸਕੂਲ ਸੀ ਦੀ ਸੀ। ਅਸ ਵੀਡੀਓ ਵਿੱਚ 6-7 ਸਾਲ ਦੇ ਬੱਚੇ ਸਕੂਲ ਜਾ ਕੇ ਸਾਰੇ ਹੀ ਇੱਕ ਦੂਜੇ ਨੂੰ ਗਲੇ ਮਿਲਦੇ ਹਨ ਜ਼ਰੂਰੀ ਗੱਲ ਹੈ ਕਿ ਇਹ ਸਿੱਖਿਆ ਅਧਿਆਪਕਾਂ ਨੇ ਦਿੱਤੀ ਹੋਵੇਗੀਜੇ ਬਚਪਨ ਵਿੱਚ ਹੀ ਬੱਚੇ ਦੇ ਮਨ ਵਿੱਚ ਪਿਆਰ ਮੁਹੱਬਤ ਅਤੇ ਬਰਾਬਰੀ ਦੇ ਗੁਣ ਭਰ ਦਿੱਤੇ ਜਾਣ ਤਾਂ ਉਹ ਦੇਸ਼ ਦੇ ਵਧੀਆ ਨਾਗਰਿਕ ਬਨਣਗੇਜੇ ਕੋਈ ਉਹਨਾਂ ਨੂੰ ਜਾਤ-ਪਾਤ ਜਾਂ ਧਰਮ ਦੇ ਨਾਮ ’ਤੇ ਲੜਾਉਣਾ ਵੀ ਚਾਹੇ ਤਾਂ ਸਫਲ ਨਹੀਂ ਹੋਵੇਗਾ

ਇਸ ਕਰਕੇ ਇੱਕ ਤਾਂ ਅਸੀਂ ਚਾਹੁੰਦੇ ਹਾਂ ਵਿੱਦਿਆ ਦਾ ਸਭ ਲਈ ਮੁਫਤ ਅਤੇ ਲਾਜ਼ਮੀ ਪ੍ਰਬੰਧ ਕੀਤਾ ਜਾਵੇਦੂਰ ਦੁਰਾਡੇ ਅਤੇ ਗਰੀਬ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾਵੇਅੱਜ ਕੱਲ੍ਹ ਦੇ ਸਿਸਟਮ ਵਿੱਚ ਪੜ੍ਹਾਈ ਨੂੰ ਬੋਝ ਬਣਾ ਦਿੱਤਾ ਗਿਆ ਹੈ, ਖਾਸ ਕਰ ਪ੍ਰਾਈਵੇਟ ਸਕੂਲਾਂ ਵਿੱਚਸਕੂਲ ਟੈਸਟ ਇੰਨੇ ਜ਼ਿਆਦਾ ਵਧਾ ਦਿੱਤੇ ਗਏ ਹਨ ਕਿ ਸਾਰਾ ਸਾਲ ਬੱਚੇ ਅਤੇ ਮਾਵਾਂ ਬੁਰੀ ਤਰ੍ਹਾਂ ਪਿਸਦੀਆਂ ਹਨਮਾਵਾਂ ਸ਼ਬਦ ਇਸ ਕਰਕੇ ਵਰਤਿਆ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਮਾਵਾਂ ਹੀ ਪੜ੍ਹਾਉਂਦੀਆਂ ਹਨਬੱਚਿਆਂ ਨੂੰ ਖੇਡਣ ਕੁੱਦਣ ਦਾ ਸਮਾਂ ਹੀ ਨਹੀਂ ਮਿਲਦਾ ਤਾਂ ਉਹ ਸਰੀਰਕ ਤੌਰ ’ਤੇ ਰਿਸ਼ਟ ਪੁਸ਼ਟ ਕਿੱਦਾਂ ਹੋਣਗੇ। ਸਰੀਰਕ ਤੌਰ ’ਤੇ ਕਮਜ਼ੋਰ ਨਾਗਰਿਕ ਮਜ਼ਬੂਤ ਰਾਸ਼ਟਰ ਕਿਵੇਂ ਬਣਾਉਣਗੇਮਾਵਾਂ ਦਾ ਦਿਮਾਗ ਸਾਰਾ ਸਾਲ ਟੰਗਿਆ ਰਹਿੰਦਾ ਹੈ, ਆਪਣੇ ਲਈ ਸੋਚਣ ਦਾ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾਇਸ ਸਿਸਟਮ ’ਤੇ ਵਿਚਾਰ ਕਰਕੇ ਕੁਝ ਬਦਲਾਅ ਲਿਆਉਣੇ ਚਾਹੀਦੇ ਹਨ

2014 ਤੋਂ ਬਾਅਦ ਸਿਲੇਬਸ ਵਿੱਚ ਕੁਝ ਨਾਂਹ ਪੱਖੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਭਗਤਾਂ ਬਾਰੇ ਚੈਪਟਰ ਸਿਲੇਬਸ ਵਿੱਚੋਂ ਕੱਢੇ ਜਾ ਰਹੇ ਹਨ ਅਤੇ ਅੱਗ ਲਾਉਣ ਵਾਲਿਆਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਨਸਿਕ ਤੌਰ ’ਤੇ ਬੀਮਾਰ ਨਾਗਰਿਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਿਆ ਉੱਤੇ ਕੀਤੇ ਜਾ ਰਹੇ ਇਸ ਹਮਲੇ ਨੂੰ ਰੋਕਣ ਲਈ ਤਕੜੇ ਹੰਭਲੇ ਦੀ ਲੋੜ ਹੈ

ਸਰਕਾਰਾਂ ਜਾਣ ਬੁੱਝ ਕੇ ਬੇਰੁਜ਼ਗਾਰਾਂ ਦੀ ਫੌਜ ਬਣਾ ਕੇ ਰੱਖਦੀਆਂ ਹਨ ਤਾਂ ਕਿ ਨੌਜਵਾਨਾਂ ਵਿੱਚ ਰੋਜ਼ਗਾਰ ਪ੍ਰਾਪਤੀ ਦੀ ਹੋੜ ਲੱਗੀ ਰਹੇ ਅਤੇ ਕਾਰਪੋਰੇਟਸ ਨੂੰ ਸਸਤੇ ਮਜ਼ਦੂਰ ਮਿਲਦੇ ਰਹਿਣ, ਕਿਉਂਕਿ ਬੇਰੁਜ਼ਗਾਰ ਸੌਦੇਬਾਜ਼ੀ ਨਹੀਂ ਕਰ ਸਕਦੇ ਅਤੇ ਘੱਟ ਤੋਂ ਘੱਟ ਤਨਖਾਹ ’ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨਨੌਜਵਾਨ ਸਭਾਵਾਂ ਦੀ ਮੰਗ ਮੁਤਾਬਕ ਰੋਜ਼ਗਾਰ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਨੌਜਵਾਨਾਂ ਕੋਲ ਰੋਜ਼ਗਾਰ ਪ੍ਰਾਪਤ ਕਰਨ ਲਈ ਕਾਨੂੰਨੀ ਹੱਕ ਹੋਵੇਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਕਾਨੂੰਨ ਬਣਾਉਣ ਨਾਲ ਲੋਕ ਆਪਣੇ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਮਾਣ ਮਹਿਸੂਸ ਕਰਨਗੇ

ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਅਸੀਂ ਆਪਣਾ ਦੇਸ਼ ਬਚਾਉਣਾ ਹੈ ਤਾਂ ਇਹ ਦੋ ਮੰਗਾਂ ਮਨਵਾਉਣ ਲਈ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4158)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਜਿੰਦਰਪਾਲ ਕੌਰ

ਰਜਿੰਦਰਪਾਲ ਕੌਰ

Phone: (91 - 99881 - 76811)
Email: (kaurrajinderpal6666@gmail.com)