SarabjitSandhu6ਅੱਜ ਪ੍ਰਮਾਣੂ ਹਥਿਆਰਾਂ ਦੀ ਦੌੜ ਵਿੱਚ ਲੱਗੇ ਹੋਏ ਹਰੇਕ ਦੇਸ਼ ਅਤੇ ਸਬੰਧਤ ਵਿਅਕਤੀਆਂ ਨੂੰ ਇਹ ਗੱਲ ਯਾਦ ਰੱਖਣੀ ...
(7 ਅਗਸਤ 2023)

 

6 ਅਗਸਤ ਦਾ ਦਿਨ 6 ਅਗਸਤ 1945 ਨੂੰ ਹੀਰੋਸ਼ੀਮਾ ਵਿੱਚ ਪਹਿਲੇ ਪਰਮਾਣੂ ਬੰਬ ਕਾਰਨ ਮਾਰੇ ਗਏ ਹਜ਼ਾਰਾਂ ਬੇਦੋਸ਼ਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ! ਅਮਰੀਕੀ ਪਾਇਲਟ ਪਾਲ ਟੈਬਿਟਸ 6 ਅਗਸਤ 1945 ਨੂੰ ਸਵੇਰੇ 8 :15 ’ਤੇ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ “ਲਿਟਲ ਬੁਆਏ” ਨਾਂ ਦਾ ਪਰਮਾਣੂ ਬੰਬ ਸੁੱਟਿਆ ਸੀ! ਇਸ ਕੰਮ ਵਿੱਚ ਵਰਤੇ ਗਏ ਜਹਾਜ਼ ਦਾ ਨਾਂ “ਈਨੋਲਾ ਗੇਅ” ਪਾਇਲਟ ਪਾਲ ਦੀ ਮਾਂ ਦੇ ਨਾਂ ’ਤੇ ਰੱਖਿਆ ਗਿਆ ਸੀ!

ਪਰਮਾਣੂ ਵਿਸਫੋਟ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਹੀਰੋਸ਼ੀਮਾ ਉੱਤੇ ਹੋਇਆ ਵਿਸਫੋਟ, ਦੁਨੀਆ ਉੱਤੇ ਹੋਇਆ ਦੂਜਾ ਪ੍ਰਮਾਣੂ ਵਿਸਫੋਟ ਸੀ! ਇਸ ਤੋਂ 20 ਦਿਨ ਪਹਿਲਾਂ ਅਮਰੀਕਾ ਨੇ 16 ਜੁਲਾਈ 1945 ਨੂੰ ਇੱਕ ਪ੍ਰਮਾਣੂ ਵਿਸਫੋਟ ਟੈਸਟ ਨਿਊ ਮੈਕਸੀਕੋ ਸਟੇਟ ਦੇ ਮਾਰੂਥਲ ਇਲਾਕੇ ਵਿੱਚ “ਟ੍ਰਿਨਟੀ ਟੈਸਟ” ਦੇ ਕੋਡ ਅਧੀਨ ਕੀਤਾ ਸੀ! ਇਸ ਟੈਸਟ ਦਾ ਮੁੱਖ ਮਕਸਦ ਪ੍ਰਮਾਣੂ ਹਥਿਆਰ ਦੀ ਮਾਰੂ ਸਮਰੱਥਾ ਅਤੇ ਇਸ ਤੋਂ ਬਾਅਦ ਵਿੱਚ ਪੈਣ ਵਾਲੇ ਪ੍ਰਭਾਵਾਂ ਦਾ ਪਤਾ ਲਾਉਣਾ ਸੀ! ਭਾਵੇਂ ਪ੍ਰਮਾਣੂ ਵਿਸਫੋਟ ਨਾਲ ਸਬੰਧਤ ਕੁਝ ਕੰਮ 1933 ਵਿੱਚ ਹੋ ਗਿਆ ਸੀ ਪਰ ਮਾਹਿਰਾਂ ਮੁਤਾਬਕ 1942 ਵਿੱਚ ਦੁਨੀਆ ਦਾ ਸਭ ਤੋਂ ਪਹਿਲਾ ਪ੍ਰਮਾਣੂ ਰਿਐਕਟਰ “ਮਨਹੈਟਨ ਪ੍ਰੋਜੈਕਟ” ਅਧੀਨ “ਸ਼ਿਕਾਗੋ ਪਾਈਲ” ਦੇ ਨਾਂ ਹੇਠ ਤਿਆਰ ਕਰ ਲਿਆ ਗਿਆ ਸੀ ਪਰ ਫਿਰ ਵੀ ਕੁਝ ਮਾਹਿਰ 16 ਜੁਲਾਈ 1945 ਨੂੰ ਕੀਤੇ ਗਏ ਟ੍ਰਿਨਟੀ ਟੈਸਟ ਨੂੰ ਹੀ ਪਰਮਾਣੂ ਹਥਿਆਰਾਂ ਦੀ ਸ਼ੁਰੂਆਤ ਮੰਨਦੇ ਹਨ।

ਅਮਰੀਕਨ ਮਾਹਿਰਾਂ ਦੀ ਟੀਮ ਨੇ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਨੂੰ 1939 ਵਿੱਚ ਇੱਕ ਚਿੱਠੀ ਲਿਖ ਕੇ ਇਹ ਸੂਚਿਤ ਸੀ ਕਿ ਨਾਜ਼ੀ ਸਰਕਾਰ ਜਰਮਨੀ ਵਿੱਚ ਪ੍ਰਮਾਣੂ ਬੰਬ ਬਣਾਉਣ ’ਤੇ ਲੱਗੀ ਹੋਈ ਹੈ ਅਤੇ ਰਾਸ਼ਟਰਪਤੀ ਰੂਜ਼ਵੈਲਟ ਨੇ ਮਨਹੈਟਨ ਪ੍ਰਾਜੈਕਟ ਅਧੀਨ 1942 ਵਿੱਚ ਪ੍ਰਮਾਣੂ ਬੰਬ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਭਾਵੇਂ ਬਾਅਦ ਵਿੱਚ ਜਰਮਨੀ ਨੇ ਹਾਰ ਮੰਨ ਕੇ 7 ਮਈ 1945 ਨੂੰ ਆਤਮ ਸਮਰਪਨ ਕਰ ਦਿੱਤਾ ਸੀ ਪਰ ਇਸ ਪ੍ਰਮਾਣੂ ਪ੍ਰਾਜੈਕਟ ਨੂੰ ਲਗਾਤਾਰ ਜਾਰੀ ਰੱਖਿਆ ਗਿਆਅਮਰੀਕਾ ਨੇ ਇਹ ਪ੍ਰਾਜੈਕਟ ਬ੍ਰਿਟਿਸ਼ ਮਾਹਿਰਾਂ ਦੀ ਮਦਦ ਨਾਲ ਅਮਰੀਕਾ ਵਿੱਚ ਪੂਰਾ ਕੀਤਾਉਸ ਸਮੇਂ ਦੇ ਰਾਸ਼ਟਰਪਤੀ ਟਰੂਮੈਨ ਨੇ ਕਾਂਗਰਸ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਅਸੀਂ ਦੋ ਬਿਲੀਅਨ ਡਾਲਰ ਸਾਇੰਸ ਦੇ ਜੂਏ ’ਤੇ ਲਾਇਆ ਸੀ ਅਤੇ ਅਸੀਂ ‘ਜੂਆ’ ਜਿੱਤ ਗਏ ਹਾਂ!

ਜਦੋਂ ਜਾਪਾਨ ਨੇ 7 ਦਸੰਬਰ 1941 ਨੂੰ ਅਮਰੀਕਨ ਬੇੜੇ ਪਰਲ ਹਰਬ ’ਤੇ ਹਮਲਾ ਕਰਕੇ ਤਬਾਹ ਕਰ ਦਿੱਤਾ, ਜਿਸ ਵਿੱਚ 2400 ਅਮਰੀਕਨ ਮਾਰੇ ਗਏ ਅਤੇ 188 ਅਮਰੀਕੀ ਜਹਾਜ਼ ਤਬਾਹ ਹੋ ਗਏਜਾਪਾਨ ਵੱਲੋਂ ਪਰਲ ਹਰਬ ’ਤੇ ਕੀਤੇ ਗਏ ਇਸ ਅਚਨਚੇਤੀ ਹਮਲੇ ਵਿੱਚ ਅਮਰੀਕਾ ਦਾ ਹੀ ਜ਼ਿਆਦਾ ਨੁਕਸਾਨ ਹੋਇਆਇਸ ਪਿੱਛੋਂ ਅਮਰੀਕਾ ਨੇ ਦੂਜੇ ਸੰਸਾਰ ਯੁੱਧ ਵਿੱਚ ਸ਼ਾਮਲ ਹੁੰਦਿਆਂ ਜਾਪਾਨ ਦੇ ਉਲਟ ਲੜਾਈ ਸ਼ੁਰੂ ਕਰ ਦਿੱਤੀ

ਅਮਰੀਕਨ ਆਰਮੀ ਨੇ 16 ਜੁਲਾਈ 1945 ਨੂੰ ਇੱਕ ਪ੍ਰਮਾਣੂ ਟੈਸਟ ਕੀਤਾ ਸੀ ਪਰ ਇਹ ਪ੍ਰਮਾਣੂ ਟੈਸਟ ਬਹੁਤ ਹੀ ਛੋਟਾ ਸੀ ਅਤੇ ਇਸ ਵਿੱਚ ਵਰਤਿਆ ਗਿਆ ਯੂਰੇਨੀਅਮ ਹੀਰੋਸ਼ੀਮਾ ’ਤੇ ਸੁਟੇ ਗਏ ਬੰਬ ਵਿੱਚ ਵਰਤੇ ਗਏ ਯੂਰੇਨੀਅਮ ਤੋਂ ਬਹੁਤ ਘੱਟ ਸ਼ਕਤੀਸ਼ਾਲੀ ਸੀਇੱਥੇ ਵਰਣਨਯੋਗ ਹੈ ਕਿ ਹੀਰੋਸ਼ੀਮਾ ’ਤੇ ਚਲਾਏ ਗਏ ਬੰਬ ਵਿੱਚ ਜਿਹੜਾ ਯੂਰੇਨੀਅਮ-235 ਵਰਤਿਆ ਗਿਆ ਸੀ, ਉਸ ਦਾ ਟੈਸਟ ਕਦੇ ਵੀ ਨਹੀਂ ਸੀ ਕੀਤਾ ਗਿਆਇਸਦਾ ਇੱਕ ਕਾਰਨ ਬੜਾ ਸਪਸ਼ਟ ਸੀ ਕਿ ਅਮਰੀਕਾ ਕੋਲ ਇਸ ਯੂਰੇਨੀਅਮ ਦੀ ਮਾਤਰਾ ਬਹੁਤ ਘੱਟ ਸੀ ਅਤੇ ਉਹ ਇਸ ਨੂੰ ਟੈਸਟ ਕਰਕੇ ਅਜ਼ਾਈਂ ਨਹੀਂ ਸਨ ਜਾਣ ਦੇਣਾ ਚਾਹੁੰਦੇ

ਅਮਰੀਕੀ ਪਾਇਲਟ ਪਾਲ ਟੈਬਿਟਸ, ਜਿਸ ਨੇ ਇਹ ਬੰਬ 6 ਅਗਸਤ 1945 ਨੂੰ ਇਹ ਹੀਰੋਸ਼ੀਮਾ ਉੱਤੇ ਸੁੱਟਿਆ ਸੀ, ਉਸਨੇ 5 ਅਗਸਤ 2002 ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸ ਨੂੰ ਇਸ ਗੱਲ ਦਾ ਭੋਰਾ ਵੀ ਅਫਸੋਸ ਨਹੀਂ ਕਿ ਉਸ ਦਿਨ ਪ੍ਰਮਾਣੂ ਬੰਬ ਕਾਰਨ 70 ਹਜ਼ਾਰ ਮੌਤਾਂ ਹੋਈਆਂ ਸਨਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਇਸ ਬੰਬ ਦੀ ਸਫ਼ਲਤਾ ਤੋਂ ਬਿਨਾਂ ਕੋਈ ਹੋਰ ਵੀ ਸੋਚ ਰੱਖੀ ਹੈ? ਮਤਲਬ ਕੀ ਤੁਸੀਂ ਸੋਚਿਆ ਹੈ ਕਿ ਇਹ ਬੰਬ ਮਨੁੱਖਤਾ ਲਈ ਬਹੁਤ ਘਾਤਕ ਸੀ ਤਾਂ ਇਸਦਾ ਜਵਾਬ ਦਿੰਦੇ ਹੋਏ ਉਸਨੇ ਕਿਹਾ ਕਿ ਮੈਂ ਜਾਣਦਾ ਸੀ ਕਿ ਅਸੀਂ ਬਹੁਤ ਸਰੇ ਲੋਕਾਂ ਨੂੰ ਮਾਰਨ ਜਾ ਰਹੇ ਹਾਂ ਪਰ ਦੂਜੇ ਪਾਸੇ ਇਸ ਸੰਸਾਰ ਯੁੱਧ ਨੂੰ ਖ਼ਤਮ ਕਰਕੇ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਵੀ ਰਹੇ ਸੀ ਕਿਉਂਕਿ ਅਸੀਂ ਜਾਪਾਨ ’ਤੇ ਕਬਜ਼ਾ ਨਹੀਂ ਸੀ ਕਰਨਾ ਚਾਹੁੰਦੇਹੀਰੋਸ਼ੀਮਾ ਤੋਂ 3 ਦਿਨ ਬਾਅਦ ਜਾਪਾਨ ਦੇ ਦੂਜੇ ਸ਼ਹਿਰ ਨਾਗਾਸਾਕੀ ਅੱਤੇ ਜਦੋਂ ਪ੍ਰਮਾਣੂ ਬੰਬ ਸੁੱਟਿਆ ਗਿਆ ਤਾਂ ਜਾਪਾਨ ਨੇ ਬਿਨਾਂ ਸ਼ਰਤ ਹਥਿਆਰ ਸੁੱਟ ਦਿੱਤੇਪਾਲ ਟੈਬਿਟਸ ਨੇ ਇੱਕ ਹੋਰ ਇੰਕਸ਼ਾਫ ਕੀਤਾ ਕਿ ਸਤੰਬਰ 1944 ਨੂੰ ਜਦੋਂ ਉਹ ਜਨਰਲ ਐਂਟ ਦੇ ਦਫਤਰ ਪੁੱਜਾ ਤਾਂ ਉੱਥੇ ਅਮਰੀਕਨ ਨੇਵੀ ਦਾ ਕਪਤਾਨ ਵਿਲੀਅਮ ਪਾਰਸਨ (ਜਿਹੜਾ ਪਾਇਲਟ ਪਾਲ ਦੇ ਨਾਲ ਬੰਬ ਸੁੱਟਣ ਵੇਲੇ ਵੀ ਮੌਜੂਦ ਸੀ) ਨਾਲ ਕੋਲੰਬਸ ਯੂਨੀਵਰਸਿਟੀ ਦੇ ਪ੍ਰਮਾਣੂ ਭੌਤਿਕਤਾ ਮਾਹਿਰ ਪ੍ਰੋਫੈਸਰ ਨੂੰ ਮਿਲਿਆਪ੍ਰੋਫੈਸਰ ਨੇ ਉਸ ਨੂੰ 45-50 ਮਿੰਟਾਂ ਵਿੱਚ ਸਭ ਕੁਝ ਮਨਹੈਟਨ ਪ੍ਰਾਜੈਕਟ ਬਾਰੇ ਦੱਸਿਆਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਜਨਰਲ ਐਂਟ ਨੇ ਮੇਰੇ ਵੱਲ ਵੇਖਦਿਆਂ ਕਿਹਾ ਕਿ ਜਦੋਂ ਜਨਰਲ ਅਰਨੋਲਡ ਜਿਹੜਾ ਕਿ ਅਮਰੀਕਨ ਏਅਰ ਕਾਰਪੋਰੇਸ਼ਨ ਦਾ ਕਮਾਂਡਰ ਜਨਰਲ ਸੀ, ਨੇ ਮੈਨੂੰ 3 ਨਾਮ ਦੇ ਕੇ ਪੁੱਛਿਆ ਸੀ ਕਿ ਇਨ੍ਹਾਂ ਤਿੰਨਾਂ ਵਿੱਚੋਂ ਕੌਣ ਪ੍ਰਮਾਣੂ ਪ੍ਰਾਜੈਕਟ ਨੂੰ ਪੂਰਾ ਕਰੇਗਾ, ਤਾਂ ਮੈਂ ਬਿਨਾਂ ਕਿਸੇ ਝਿਜਕ ਦੇ ਤੇਰਾ ਨਾਮ ਲਿਆਇਸ ’ਤੇ ਪਾਇਲਟ ਪਾਲ ਨੇ ਜਨਰਲ ਦਾ ਧੰਨਵਾਦ ਕੀਤਾ ਤਾਂ ਜਨਰਲ ਐਂਟ ਨੇ ਪਾਇਲਟ ਪਾਲ ਨੂੰ ਕਿਹਾ ਕਿ ਇਹ ਹੁਣ ਤੇਰੇ ’ਤੇ ਨਿਰਭਰ ਕਰਦਾ ਹੈ ਕਿ ਤੂੰ ਕਿਸ ਤਰ੍ਹਾਂ ਸਾਰੇ ਪ੍ਰਾਜੈਕਟ ਦੀ ਯੋਜਨਾਬੰਦੀ ਕਰਕੇ ਯੂਰਪ ਅਤੇ ਪ੍ਰਸ਼ਾਤਤ ਟੋਕੀਓ ’ਤੇ ਪ੍ਰਮਾਣੂ ਬੰਬ ਸੁੱਟਣਾ ਹੈ

ਜਦੋਂ ਇੰਟਰਵਿਊ ਲੈਣ ਵਾਲੇ ਸਟੱਡਜ਼ ਟੈਰਕਲ ਨੇ ਕਿਹਾ ਕਿ ਸਾਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀ ਕਿ ਅਮਰੀਕਾ ਯੂਰਪ ’ਤੇ ਵੀ ਪ੍ਰਮਾਣੂ ਬੰਬ ਸੁੱਟਣਾ ਚਾਹੁੰਦਾ ਸੀ ਤਾਂ ਪਾਇਲਟ ਪਾਲ ਨੇ ਕਿਹਾ ਕਿ ਮੈਨੂੰ ਦਿੱਤਾ ਹੁਕਮ ਇੰਨਾ ਸਾਫ਼ ਸੁਣਾਈ ਦਿੱਤਾ ਸੀ, ਜਿੰਨਾ ਸਾਫ਼ ਸੁਣਾਈ ਦੇਣਾ ਚਾਹੀਦਾ ਹੈਇੱਕ ਹੀ ਸਮੇਂ ਯੂਰਪ ਅਤੇ ਪ੍ਰਸ਼ਾਂਤ ’ਤੇ ਪ੍ਰਮਾਣੂ ਬੰਬ ਸੁੱਟੇ ਜਾਣ ਕਿਉਂਕਿ ਇਹ ਮਸਲਾ ਦੇਸ਼ ਦੀ ਸੁਰੱਖਿਆ ਦਾ ਹੈਤੁਸੀਂ ਦੁਨੀਆਂ ਦੇ ਇੱਕ ਹਿੱਸੇ ਵਿੱਚ ਪ੍ਰਮਾਣੂ ਬੰਬ ਨਹੀਂ ਸੁੱਟ ਸਕਦੇ ਜਦੋਂ ਕਿ ਦੂਸਰੇ ਹਿੱਸੇ ਵਿੱਚ ਉਸੇ ਸਮੇਂ ਨਾ ਸੁੱਟਿਆ ਜਾਵੇਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਇੱਕੋ ਸਮੇਂ ਹੀ ਖ਼ਤਮ ਕਰਨਾ ਹੋਏਗਾ! ਜਦੋਂ ਪਾਇਲਟ ਪਾਲ ਜਨਰਲ ਐਂਟ ਦੇ ਕਮਰੇ ਵਿੱਚੋਂ ਬਾਹਰ ਆਉਣ ਲੱਗਾ ਤਾਂ ਜਰਨਲ ਐਂਟ ਨੇ ਕਿਹਾ ਕਿ ਪਾਲ ਇਹ ਜ਼ਿੰਮੇਵਾਰੀ ਬੜੇ ਧਿਆਨ ਨਾਲ ਨਿਭਾਉਣੀ ਪਵੇਗੀ ਕਿਉਂਕਿ ਜੇ ਤੁਸੀਂ ਇਸ ਮਕਸਦ ਵਿੱਚ ਸਫ਼ਲ ਹੋ ਗਏ ਤਾਂ ਤੁਸੀਂ ਹੀਰੋ ਬਣ ਜਾਓਗੇਪਰ ਜੇਕਰ ਤੁਸੀਂ ਅਸਫ਼ਲ ਰਹੇ ਤਾਂ ਹੋ ਸਕਦਾ ਹੈ ਕਿ ਅੰਤ ਜੇਲ੍ਹ ਵਿੱਚ ਹੀ ਹੋਵੋਂਇਸ ਦਿਨ ਤੋਂ ਬਾਅਦ ਪਾਇਲਟ ਪਾਲ ਦੀ ਟ੍ਰੇਨਿੰਗ ਸ਼ੁਰੂ ਹੋਈ ਉਸ ਨੂੰ ਟ੍ਰੇਨਿੰਗ ਦੇਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਪਾਲ ਨੂੰ ਕਿਸ ਪ੍ਰਾਜੈਕਟ ਲਈ ਤਿਆਰ ਕੀਤਾ ਜਾ ਰਿਹਾ ਹੈ

ਆਪਣੇ ਨਾਲ ਬੰਬ ਸੁੱਟਣ ਵਾਲੇ ਬਹੁਤੇ ਮੈਂਬਰਾਂ ਦੀ ਚੋਣ ਵੀ ਪਾਲ ਦੀ ਮਰਜ਼ੀ ਮੁਤਾਬਕ ਹੀ ਕੀਤੀ ਗਈ। ਇਨੋਲਾ ਗੇਅ ਜਹਾਜ਼ ਅਮਰੀਕਨ ਫੌਜ ਦੇ ਆਧਾਰ ਟੀਨਾਨ ਟਾਪੂ ਤੋਂ 6 ਅਗਸਤ 1945 ਨੂੰ ਉਡਾਇਆ ਗਿਆ ਸੀ ਕਿਉਂਕਿ ਫੌਜ ਦੇ ਮੌਸਮ ਮਾਹਰਾਂ ਨੇ 6 ਅਗਸਤ ਦਾ ਦਿਨ ਚੁਣਿਆ ਸੀ ਅਤੇ ਪਾਇਲਟ ਪਾਲ ਅਨੁਸਾਰ 5 ਅਗਸਤ ਨੂੰ 4 ਵਜੇ ਸ਼ਾਮ ਨੂੰ ਅਮਰੀਕਨ ਰਾਸ਼ਟਰਪਤੀ ਵੱਲੋਂ ਹਰੀ ਝੰਡੀ ਮਿਲ ਗਈ ਸੀ ਅਤੇ ਨਾਲ ਹੀ ਸਾਨੂੰ ਬੰਬ ਸੁੱਟਣ ਦਾ ਸਹੀ ਸਮਾਂ ਸਵੇਰੇ 8:15 ਦਾ ਮਿਲ ਗਿਆ ਸੀਫਲਾਈਟ ਦੇ ਨੇਵੀਗੇਸ਼ਨ ਅਧਿਕਾਰੀ ਡੱਚ ਨੇ 6 ਅਗਸਤ ਸਵੇਰ 2:15 ਦਾ ਸਮਾਂ ਹਿਸਾਬ-ਕਿਤਾਬ ਲਗਾ ਕੇ ਨਿਸ਼ਚਿਤ ਕੀਤਾ ਸੀਉਡਾਣ ਸਮੇਂ ਰੇਡੀਓ ’ਤੇ ਸਨੇਹੇ ਦੇਣ ਦੀ ਮਨਾਹੀ ਕੀਤੀ ਗਈ ਸੀਸਾਰੀ ਗੱਲਬਾਤ ਨਿੱਜੀ ਤੌਰ ’ਤੇ ਕੀਤੀ ਗਈ ਸੀਪਾਇਲਟ ਪਾਲ ਨੇ ਜਦੋਂ ਆਪਣੀ ਉਡਾਣ ਟੀਮ ਨੂੰ ਦੱਸਿਆ ਕਿ ਅਸੀਂ ਅੱਜ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ ਤਾਂ ਉਸ ਦੀ ਟੀਮ ਦੇ ਮੈਂਬਰ ਬੌਬ ਕਾਰੋਨ ਨੇ ਹੈਰਾਨਗੀ ਨਾਲ ਪੁੱਛਿਆ ਕਿ ਕੀ ਅਸੀਂ ਪ੍ਰਮਾਣੂ ਬੰਬ ਨਾਲ ਤਾਂ ਨਹੀਂ ਖੇਡ ਰਹੇ ਤਾਂ ਪਾਲ ਨੇ ਜਵਾਬ ਦਿੱਤਾ ਕਿ ਹਾਂ, ਬੌਬ ਇਹ ਪ੍ਰਮਾਣੂ ਬੰਬ ਹੈਇੱਥੇ ਇਹ ਵਰਨਣਯੋਗ ਹੈ ਕਿ ਇਸ ਪੂਰੀ ਟੀਮ ਵਿੱਚ ਪਾਇਲਟ ਪਾਲ ਤੇ ਵਿਲੀਅਮ ਪਾਰਸਨ ਸਿਰਫ਼ ਦੋ ਮੈਂਬਰ ਹੀ ਇਸ ਮਿਸ਼ਨ ਬਾਰੇ ਜਾਣਦੇ ਸਨ ਜਦੋਂ ਪਾਇਲਟ ਪਾਲ ਨੇ ਗਿਣਤੀ 10 ਤੋਂ ਪੁੱਠੀ ਸ਼ੁਰੂ ਕੀਤੀ ਤਾਂ ‘ਇੱਕ’ ਕਹਿਣ ’ਤੇ ਪਰਮਾਣੂ ਬੰਬ ਘੁੱਗ ਵਸਦੇ ਸ਼ਹਿਰ ਹੀਰੋਸ਼ੀਮਾ ’ਤੇ ਸੁੱਟ ਦਿੱਤਾ ਗਿਆਸੁੱਟਣ ਤੋਂ 44 ਸੈਕੰਡ ਬਾਅਦ ਬੰਬ ਵਿਸਫੋਟ ਹੋਇਆ

ਜਹਾਜ਼ ਦੇ ਪਾਇਲਟ ਕੋਲ ਸਿਰਫ਼ 40-42 ਸੈਕਿੰਟ ਦਾ ਸਮਾਂ ਸੀ ਕਿ ਉਹ 159 ਡਿਗਰੀ ’ਤੇ ਜਹਾਜ਼ ਨੂੰ ਮੋੜ ਸਕੇ ਜੋ ਉਸਨੇ ਸਫ਼ਲਤਾ ਪੂਰਨ ਕਰ ਲਿਆ ਪਰ ਇਸ ਵਿਸਫੋਟ ਨਾਲ ਘੁੱਗ ਵਸਦੇ ਸ਼ਹਿਰ ਹੀਰਸ਼ੀਮਾ ਵਿੱਚ ਤਬਾਹੀ ਦਾ ਤੂਫ਼ਾਨ ਆ ਗਿਆਇਹ ਸਵੇਰ ਦਾ ਵੇਲਾ ਸੀਬੱਚੇ ਸਕੂਲ ਜਾ ਰਹੇ ਸਨਪੂਰੇ ਸ਼ਹਿਰ ਵਿੱਚ ਅੱਗ ਹੀ ਅੱਗ ਵਿਖਾਈ ਦੇ ਰਹੀ ਸੀਮਨੁੱਖ ਤੇ ਹੋਰ ਜੀਵ ਕੁਝ ਹੀ ਪਲਾਂ ਵਿੱਚ ਖਾਕ ਬਣ ਗਏਇਮਾਰਤਾਂ ਢਹਿ-ਢੇਰੀ ਹੋ ਗਈਆਂਇੱਕ ਅੰਦਾਜ਼ੇ ਮੁਤਾਬਕ 3 ਲੱਖ 50 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਵਿੱਚ 70 ਹਜ਼ਾਰ ਲੋਕ ਕੁਝ ਹੀ ਸਮੇਂ ਵਿੱਚ ਵਿਸਫੋਟ ਕਾਰਨ ਮਰ ਗਏ ਤੇ ਅੰਦਾਜ਼ਨ ਹੋਰ 70 ਹਜ਼ਾਰ ਲੋਕ ਅਗਲੇ ਪੰਜ ਸਾਲਾਂ ਵਿੱਚ ਰੇਡੀਏਸ਼ਨ ਕਾਰਨ ਮਾਰੇ ਗਏਤਾਪਮਾਨ ਵਿੱਚ ਹੋਏ ਵਾਧੇ ਕਾਰਨ ਸਕੂਲ ਜਾ ਰਹੇ ਬੱਚਿਆਂ ਦੇ ਸਰੀਰਾਂ ਦੇ ਸਕੈੱਚ ਇਮਾਰਤਾਂ ਦੀਆਂ ਕੰਧਾਂ ਨਾਲ ਛਪ ਗਏਕਿਉਂਕਿ ਉਹ ਕੰਧਾਂ ਨਾਲ ਪਿੱਠ ਜੋੜ ਕੇ ਸਹਾਰਾ ਲੈਣ ਲਈ ਖੜੋ ਗਏ ਸਨ! ਹੀਰੋਸ਼ੀਮਾ ਵਿੱਚ ਫੌਜੀ ਛਾਉਣੀ ਵਿੱਚ ਖੜ੍ਹੇ ਹੋਏ ਜਹਾਜ਼ ਪਿਘਲ ਗਏ ਤੇ ਕੇਲੇ ਦੀ ਸ਼ਕਲ ਵਾਂਗ ਟੇਢੇ ਹੋ ਗਏ

ਅਜੇ ਜਾਪਾਨ ਦੀ ਸਰਕਾਰ, ਫੌਜ ਅਤੇ ਹੋਰ ਬੁੱਧੀਜੀਵੀ ਇਸ ਸਾਰੀ ਤਰਾਸਦੀ ਨੂੰ ਸਮਝ ਵੀ ਨਹੀਂ ਸਨ ਸਕੇ ਕਿ 3 ਦਿਨ ਬਾਅਦ ਇੱਕ ਹੋਰ ਪ੍ਰਮਾਣੂ ਬੰਬ ਨਾਗਾਸਾਕੀ ਸ਼ਹਿਰ ’ਤੇ ਸੁੱਟਿਆ ਗਿਆ, ਜੋ ਹਵਾ ਵਿੱਚੋਂ 1650 ਫੁੱਟ ਤੋਂ ਸ਼ਹਿਰ ਉੱਪਰ ਫ਼ਟਿਆਇਸ ਬੰਬ ਦਾ ਨਾਮ ‘ਫੈਟ ਮੈਨ’ ਬੰਬ ਰੱਖਿਆ ਗਿਆ ਸੀਇਹ ਬੰਬ ਹੀਰੋਸ਼ੀਮਾ ’ਤੇ ਸੁੱਟੇ ਗਏ ‘ਲਿਟਲ ਬੁਆਏ’ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀ2 ਲੱਖ 70 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਇੱਕ ਅੰਦਾਜ਼ੇ ਮੁਤਾਬਕ 40 ਹਜ਼ਾਰ ਤੋਂ ਵੱਧ ਮੌਤਾਂ ਮੌਕੇ ’ਤੇ ਹੀ ਹੋ ਗਈਆਂ ਅਤੇ ਇਸੇ ਤਰ੍ਹਾਂ ਅਗਲੇ 12 ਮਹੀਨਿਆਂ ਵਿੱਚ 40 ਹਜ਼ਾਰ ਤੋਂ ਵੱਧ ਲੋਕ ਰੇਡੀਏਸ਼ਨ ਕਾਰਨ ਮਾਰੇ ਗਏ

ਇਸ ਬੰਬ ਪਿੱਛੋਂ ਜਾਪਾਨ ਦੇ ਮਹਾਰਾਜਾ ਹੀਰੋ-ਹੀਤੋ ਨੇ ਬਿਨਾਂ ਕਿਸੇ ਸ਼ਰਤ ਹਥਿਆਰ ਸੁੱਟ ਕੇ ਆਤਮ ਸਮਰਪਣ ਕਰਨ ਦਾ ਐਲਾਨ ਕਰ ਦਿੱਤਾਮਨੁੱਖਤਾ ਦੇ ਇਤਿਹਾਸ ਦੇ ਇਹ ਕਾਲੇ ਪੰਨੇ ਹਮੇਸ਼ਾ ਹੀ ਮਨੁੱਖਤਾ ਨੂੰ ਦੁਖਦਾਈ ਭਾਵਨਾਵਾਂ ਦਾ ਅਹਿਸਾਸ ਕਰਵਾਉਂਦੇ ਰਹਿਣਗੇਹਿਟਲਰ ਨੇ ਸਾਰੀ ਦੁਨੀਆ ’ਤੇ ਤਾਕਤ ਨਾਲ ਤਾਨਾਸ਼ਾਹੀ ਰਾਜ ਕਰਨ ਦੇ ਸੁਪਨੇ ਨੂੰ ਸਿਰਜ ਕੇ ਆਤਮ ਹੱਤਿਆ ਵੱਲ ਪਹਿਲਾ ਕਦਮ ਚੁੱਕਿਆ ਸੀ! ਅੱਜ ਪ੍ਰਮਾਣੂ ਹਥਿਆਰਾਂ ਦੀ ਦੌੜ ਵਿੱਚ ਲੱਗੇ ਹੋਏ ਹਰੇਕ ਦੇਸ਼ ਅਤੇ ਸਬੰਧਤ ਵਿਅਕਤੀਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਜਿਹੇ ਹਥਿਆਰਾਂ ਦੀ ਵਰਤੋਂ ਨਾਲ ਸਿਰਫ ਵਿਰੋਧੀਆਂ ਨੂੰ ਹੀ ਨੁਕਸਾਨ ਨਹੀਂ ਪਹੁੰਚੇਗਾ ਸਗੋਂ ਅਜਿਹਾ ਕਰਕੇ ਉਹ ਆਤਮ ਹੱਤਿਆ ਵੱਲ ਪਹਿਲਾ ਕਦਮ ਪੁੱਟ ਰਹੇ ਹਨ! ਅਮਰੀਕਾ ਨੇ ਭਾਵੇਂ ਅਜਿਹਾ ਬਰਬਾਦੀ ਵਾਲਾ ਹਥਿਆਰ ਵਰਤ ਕੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕਰ ਲਈ ਪਰ ਇਨਸਾਨੀਅਤ ਦੇ ਕੀਤੇ ਘਾਣ ਲਈ ਸਦਾ ਸ਼ਰਮਸਾਰ ਅਤੇ ਜ਼ਿੰਮੇਵਾਰ ਰਹੇਗਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4137)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸਰਬਜੀਤ ਸੰਧੂ

ਸਰਬਜੀਤ ਸੰਧੂ

San Francisco, California, USA.
Phone: (408 - 504 - 9365)
Email: (sandhurealestatepro@gmail.com)