VikramSSangroor7ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ...
(16 ਅਗਸਤ, 2016)

 

GurdialSNovelist3

 

ਜਨਮ: 10 ਜਨਵਰੀ 1933  *  ਵਿਛੋੜਾ: 16 ਅਗਸਤ 2016

 

ਗੁਰਦਿਆਲ ਸਿੰਘ ਇਕ ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸਨ। ਹਨਾਂ ਨੇ ਆਪਣੀ ਪਹਿਲੀ ਕਹਾਣੀ ਭਾਗਾਂ ਵਾਲ਼ੇ ਤੋਂ ਇੱਕ ਕਹਾਣੀਕਾਰ ਦੇ ਤੌਰ ’ਤੇ ਸ਼ੁਰੂਆਤ ਕੀਤੀ ਜੋ 1957 ਵਿੱਚ ਪ੍ਰੋ. ਮੋਹਨ ਸਿੰਘ ਦੇ ਰਸਾਲੇ ਪੰਜ ਦਰਿਆ ਵਿੱਚ ਛਪੀ। ਉਹਨਾਂ ਦੀ ਆਮਦ ਨਾਲ਼ ਪੰਜਾਬੀ ਨਾਵਲ ਦਾ ਮੁਹਾਂਦਰਾ ਤਬਦੀਲ ਹੋਣਾ ਸ਼ੁਰੂ ਹੋਇਆ। 1964 ਵਿੱਚ ਛਪੇ ਉਨ੍ਹਾਂ ਦੇ ਪਹਿਲੇ ਨਾਵਲ ਮੜ੍ਹੀ ਦਾ ਦੀਵਾ ਨਾਲ਼ ਪੰਜਾਬੀ ਵਿੱਚ ਆਲੋਚਨਾਤਮਕ ਯਥਾਰਥਵਾਦੀ ਰਚਨਾ ਵਿਧੀ ਪ੍ਰਗਟ ਹੋਈ।

ਗੁਰਦਿਆਲ ਸਿੰਘ ਦੇ ਨਾਵਲਾਂ ਅੱਧ ਚਾਨਣੀ ਰਾਤ ਅਤੇ ਮੜ੍ਹੀ ਦਾ ਦੀਵਾ ਦਾ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਤਰਜਮਾ ਹੋਇਆ। ਓਹਨਾਂ ਦੇ ਦੋ ਨਾਵਲਾਂ ਮੜ੍ਹੀ ਦਾ ਦੀਵਾ ਅਤੇ ਅੰਨ੍ਹੇ ਘੋੜੇ ਦਾ ਦਾਨ ਦੀਆਂ ਕਹਾਣੀਆਂ ਉੱਤੇ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਮੜ੍ਹੀ ਦਾ ਦੀਵਾ ’ਤੇ ਬਣੀ ਫ਼ਿਲਮ ਨੇ ਬੈਸਟ ਰੀਜ਼ਨਲ ਫਿਲਮ ਅਵਾਰਡ 1989 ਹਾਸਲ ਕੀਤਾ।

ਸ. ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲ੍ਹਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਵਾਰ ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਹੁਣ ਤੱਕ ਓਥੇ ਹੀ ਰਹਿੰਦੇ ਰਹੇ ਹਨ। ਉਨ੍ਹਾਂ ਦੇ ਤਿੰਨ ਭਰਾ ਤੇ ਇੱਕ ਭੈਣ ਹਨ।

ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਕੀਤਾ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਰਸ਼ਿੱਪ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ 1995 ਵਿੱਚ ਪ੍ਰੋਫੈਸਰੀ ਤੋਂ ਸੇਵਾ ਮੁਕਤ ਹੋਏ।

ਬਲਵੰਤ ਕੌਰ ਨਾਲ਼ ਓਹਨਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕਾ ਅਤੇ ਦੋ ਲੜਕੀਆਂ ਦਾ ਜਨਮ ਹੋਇਆ।

ਰਚਨਾਵਾਂ: 

ਨਾਵਲ: ਮੜ੍ਹੀ ਦਾ ਦੀਵਾ (1964), ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ ਉੱਗਣ, ਅੰਨ੍ਹੇ ਘੋੜੇ ਦਾ ਦਾਨ, ਪਹੁ ਫੁਟਾਲੇ ਤੋਂ ਪਹਿਲਾਂ, ਪਰਸਾ (1992) ਆਹਣ (2009)

ਕਹਾਣੀ ਸੰਗ੍ਰਹਿ:

ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ’ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਚੋਣਵੀਆਂ ਕਹਾਣੀਆਂ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ, ਮੇਰੀ ਪ੍ਰਤਿਨਿਧ ਰਚਨਾ (ਪੰਜਾਬੀ ਯੂਨੀਵਰਸਿਟੀ)।

ਨਾਟਕ: ਫ਼ਰੀਦਾ ਰਾਤੀਂ ਵੱਡੀਆਂ, ਵਿਦਾਇਗੀ ਤੋਂ ਪਿੱਛੋਂ, ਨਿੱਕੀ ਮੋਟੀ ਗੱਲ।

ਗਦ:

ਪੰਜਾਬ ਦੇ ਮੇਲੇ ਤੇ ਤਿਉਹਾਰ, ਦੁਖੀਆ ਦਾਸ ਕਬੀਰ ਹੈ, ਨਿਆਣ ਮੱਤੀਆਂ (ਆਤਮ ਕਥਾ-1) ਦੂਜੀ ਦੇਹੀ (ਆਤਮ ਕਥਾ-2) ਸਤਜੁਗ ਦੇ ਆਉਣ ਤੱਕ, ਡਗਮਗ ਛਾਡ ਰੇ ਮਨ ਬਉਰਾ, ਲੇਖਕ ਦਾ ਅਨੁਭਵ ਅਤੇ ਸਿਰਜਣ ਪ੍ਰਕਿਰਿਆ, ਬੰਬਈ ਸ਼ਹਿਰ ਕਹਿਰ ਸਵਾ ਪਹਿਰ।

ਬੱਚਿਆਂ ਲਈ:

ਬਕਲਮ ਖੁਦ, ਟੁੱਕ ਖੋਹ ਲਏ ਕਾਵਾਂ, ਲਿਖਤਮ ਬਾਬਾ ਖੇਮਾ, ਗੱਪੀਆਂ ਦਾ ਪਿਉ, ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ ਧਰਤੀ, ਖੱਟੇ ਮਿੱਠੇ, ਲੋਕਜੀਵਨ, ਦਾਸੀ, ਗੰਗਾ ਕਾਲ਼ੂ, ਕੌਤਕੀ, ਢਾਈ ਕਦਮ ਧਰਤੀ, ਜੀਵਨ ਦਾਤੀ, ਗੰਗਾ (ਦੋ ਭਾਗ)।

ਸੰਪਾਦਿਤ: ਪੰਜਾਬੀ ਕਥਾ ਕਿਤਾਬ

ਅਨੁਵਾਦ:

ਮੇਰਾ ਬਚਪਨ (ਗੋਰਕੀ), ਭੁੱਲੇ ਵਿੱਸਰੇ (ਭਗਵਤੀ ਚਰਨ ਵਰਮਾ), ਮ੍ਰਿਗਨੈਣੀ (ਵ੍ਰਿੰਦਾਵਨ ਲਾਲ ਵਰਮਾ) ਜ਼ਿੰਦਗੀਨਾਮਾ (ਕ੍ਰਿਸ਼ਨ ਸੋਬਤੀ), ਬਿਰਾਜ ਬਹੂ (ਸ਼ਰਤ ਚੰਦਰ)। 

ਸਨਮਾਨ: 

ਗੁਰਦਿਆਲ ਸਿੰਘ ਨੇ 1998 ਵਿੱਚ ਭਾਰਤੀ ਰਾਸ਼ਟਰਪਤੀ ਵੱਲੋਂ ਪਦਮ ਸ੍ਰੀ ਅਵਾਰਡ ਹਾਸਲ ਕੀਤਾ।
1999 ਵਿੱਚ ਗਿਆਨਪੀਠ ਅਵਾਰਡ।
ਭਾਰਤੀ ਸਾਹਿਤ ਅਕਾਦਮੀ ਅਵਾਰਡ, ਅੱਧ ਚਾਨਣੀ ਰਾਤ (1975)।
ਨਾਨਕ ਸਿੰਘ ਨਾਵਲਿਸਟ ਅਵਾਰਡ (1975)।
ਸੋਵੀਅਤ ਨਹਿਰੂ ਅਵਾਰਡ (1986)।
ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਅਤੇ ਹੋਰ ਅਨੇਕ ਮਾਣ ਸਨਮਾਨ ਹਾਸਲ ਕੀਤੇ।
ਨਾਵਲਕਾਰ ਸ. ਗੁਰਦਿਆਲ ਸਿੰਘ ਨਾਮ
2015 ਵਿਚ ਲਿਮਕਾ ਬੁੱਕ ਆਫ ਰਿਕਾਰਡ’ ਵਿਚ ਦਰਜ ਕੀਤਾ ਗਿਆ|

ਨਾਵਲ ਮੜ੍ਹੀ ਦਾ ਦੀਵਾ ਉੱਤੇ ਅਧਾਰਤ ਬਣੀ ਫਿਲਮ ਨੇ ਬੈਸਟ ਰੀਜ਼ਨਲ ਫਿਲਮ ਅਵਾਰਡ 1989 ਹਾਸਲ ਕੀਤਾ।
“ਅੰਨੇ ਘੋੜੇ ਦਾ ਦਾਨ” ਨਾਵਲ ਉੱਤੇ ਫਿਲਮ ਬਣੀ ਜੋ ਆਸਕਰ ਲਈ ਚੁਣੀ ਜਾਣ ਵਾਲੀ ਪੰਜਾਬੀ ਫਿਲਮ ਸੀ।

*****

(394)

ਜੇ ਤੁਸੀਂ ਨਾਵਲਕਾਰ ਸ. ਗੁਰਦਿਆਲ ਸਿੰਘ ਨਾਲ ਜੁੜੀਆਂ ਯਾਦਾਂ ‘ਸਰੋਕਾਰ’ ਦੇ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤਾਂ ਸਵਾਗਤ ਹੈ: (This email address is being protected from spambots. You need JavaScript enabled to view it.)

About the Author

ਵਿਕਰਮ ਸਿੰਘ ਸੰਗਰੂਰ

ਵਿਕਰਮ ਸਿੰਘ ਸੰਗਰੂਰ

Sangroor, Punjab, India.