QuestionMark3ਇਸ ਤੋਂ ਪਹਿਲਾਂ ਵੀ ਉਹਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਚੱਲੇ ਸੰਘਰਸ਼ ਵਿਸ਼ੇਸ਼ ਕਰਕੇ ਸ਼ਾਹੀਨ ਬਾਗ ...
(30 ਮਈ 2023)
ਇਸ ਸਮੇਂ ਪਾਠਕ: 123.


ਕੇਂਦਰੀ ਹਕੂਮਤ ਪਿਛਲੇ
9 ਸਾਲ ਤੋਂ ਭਾਰਤ ਦੇ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਅਤੇ ਲਿਖਣ ਵਾਲੀਆਂ ਸ਼ਖਸੀਅਤਾਂ ਨੂੰ ਵੱਖ-ਵੱਖ ਢੰਗਾਂ ਰਾਹੀਂ ਆਪਣੇ ਜਬਰ ਦਾ ਨਿਸ਼ਾਨਾ ਬਣਾਉਂਦੀ ਆ ਰਹੀ ਹੈ; ਜਿਨ੍ਹਾਂ ਵਿੱਚੋਂ ਕਈਆਂ ਨੂੰ ਫ਼ਰਜ਼ੀ ਕੇਸਾਂ ਵਿੱਚ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੈ ਅਤੇ ਕਈਆਂ ਨੂੰ ਨਵੇਂ ਕੇਸਾਂ ਵਿੱਚ ਫਾਹੁਣ ਲਈ ਹੱਥ-ਪੈਰ ਮਾਰ ਰਹੀ ਹੈ ਇਸਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਉੱਘੀ ਸਮਾਜਿਕ ਕਾਰਕੁਨ ਤੇ ਔਰਤਾਂ ਦੇ ਅਧਿਕਾਰਾਂ ਉੱਤੇ ਦਲੇਰੀ ਨਾਲ ਪਹਿਰਾ ਦੇਣ ਵਾਲੀ ਡਾ. ਨਵਸ਼ਰਨ ਸਿੰਘ ਨੂੰ ਈ ਡੀ ਵੱਲੋਂ 8 ਘੰਟੇ ਦੀ ਪੁੱਛਗਿੱਛ ਦੇ ਬਹਾਨੇ ਪ੍ਰੇਸ਼ਾਨ ਕਰਨਾ ਹੈਈ ਡੀ ਦਾ ਕਹਿਣਾ ਹੈ ਕਿ ਉਹ ਜਿਸ ਸੰਸਥਾ ਮੱਧ ਏਸ਼ੀਆ ਵਿੱਚ ਔਰਤਾਂ ਦੀ ਦੁਰਦਸ਼ਾ ਦੀ ਜਾਂਚ ਕਰਨ ਵਾਲੀ ਅਤੇ ਕਾਰਵਾਂ-ਏ-ਮੁਹੱਬਤ ਵਰਗੀ ਸੰਸਥਾ ਵੱਲੋਂ ਜਾਂ ਜੋ ਹੋਰ ਵੀ ਖੋਜ ਕਾਰਜ ਅਤੇ ਜਾਰੀ ਰਿਪੋਰਟਾਂ ਲਈ ਵਿਦੇਸ਼ੀ ਫੰਡਾਂ ਦੇ ਲੇਖਾ-ਜੋਖਾ ਜਾਂਚ ਰਹੀ ਹੈਭਾਵ ਸਰਕਾਰ ਦੀਆਂ ਨਜ਼ਰਾਂ ਵਿੱਚ ਪ੍ਰੀਵੈਨਸ਼ਨ ਮਨੀ ਲਾਂਡਰਿੰਗ ਐਕਟ ਦੀ ਉਲੰਘਣਾ ਦਾ ਸਵਾਲ ਹੈ, ਜਿਸਦੀ ਜਾਂਚ ਕਰ ਰਹੀ ਹੈ, ਪਰ ਹਕੀਕਤ ਕੁਝ ਹੋਰ ਹੈ

ਹਕੀਕਤ ਇਹ ਹੈ ਕਿ ਡਾ. ਨਵਸ਼ਰਨ ਨੇ ਪਿਛਲੇਰੇ ਦੌਰ ਵਿੱਚ ਜਿਹੜੀ ਭੂਮਿਕਾ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਔਰਤਾਂ ਉੱਤੇ ਹਿੰਸਾ ਤੇ ਵਿਸ਼ੇਸ਼ ਕਰਕੇ ਹਾਸ਼ੀਏ ਤੋਂ ਪਾਰ ਅਤੇ ਨਪੀੜੇ ਜਾਂਦੇ ਵਰਗਾਂ ਦੀਆਂ ਔਰਤਾਂ ਦੀ ਤ੍ਰਾਸਦਿਕ ਸਥਿਤੀ ਨੂੰ ਆਪਣੀਆਂ ਖੋਜ ਰਿਪੋਰਟਾਂ ਰਾਹੀਂ ਸਾਹਮਣੇ ਲਿਆਉਣ ਵਿੱਚ ਨਿਭਾਈ ਹੈ, ਉਹ ਹਕੂਮਤ ਦੀ ਪ੍ਰੇਸ਼ਾਨੀ ਦਾ ਸਬੱਬ ਹੈਵਿਸ਼ੇਸ਼ ਕਰਕੇ-ਕਾਰਵਾਂ-ਏ-ਮੁਹੱਬਤ ਨਾਮੀ ਸੰਸਥਾ ਵੱਲੋਂ ਆਪਣੇ ਸਹਿਯੋਗੀ ਬੁੱਧੀਜੀਵੀ ਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਹਰੀਸ਼ ਮੰਦਰ ਨਾਲ ਮਿਲ ਕੇ ਭਾਰਤ ਵਿੱਚ ਮੁਸਲਮ ਘੱਟ-ਗਿਣਤੀ ਦੇ ਲੋਕਾਂ ਉੱਤੇ ਜਥੇਬੰਦਕ ਹਿੰਦੂਤਵੀ ਗੁੰਡਿਆਂ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਅਤੇ ਵਿਸ਼ੇਸ਼ ਕਰਕੇ ਮੁਸਲਮ ਔਰਤਾਂ ਨਾਲ ਹੋ ਰਹੀਆਂ ਹਿੰਸਾ ਅਤੇ ਜ਼ਿਆਦਤੀਆਂ ਨੂੰ ਵੀ ਸਾਹਮਣੇ ਲਿਆਂਦਾ, ਉਹਦਾ ਘੇਰਾ ਦਿੱਲੀ ਤੋਂ ਮੁੰਬਈ ਤਕ ਨਹੀਂ, ਸਗੋਂ ਨੇਪਾਲ ਤੇ ਹੋਰ ਸਾਊਥ ਏਸ਼ੀਆ ਤਕ ਪਸਰਿਆ ਹੋਇਆ ਹੈਇਹ ਉਹੀ ਨਵਸ਼ਰਨ ਹੈ, ਜੋ 13 ਮਹੀਨੇ ਚੱਲੇ ਕਿਸਾਨ ਘੋਲ ਦੇ ਅੰਗ-ਸੰਗ ਨਾ ਸਿਰਫ਼ ਖੜ੍ਹੀ ਰਹੀ, ਸਗੋਂ ਔਰਤਾਂ ਦੀ ਕਿਸਾਨ ਸੰਘਰਸ਼ ਵਿੱਚ ਭੂਮਿਕਾ ਨੂੰ ਬੜੀ ਗਹਿਰਾਈ ਵਿੱਚ ਵੇਖਿਆ ਤੇ ਵਾਚਿਆ ਤੇ ਉਹਦੀ ਆਵਾਜ਼ ਬਣੀ ਇਸ ਤੋਂ ਪਹਿਲਾਂ ਵੀ ਉਹਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਚੱਲੇ ਸੰਘਰਸ਼ ਵਿਸ਼ੇਸ਼ ਕਰਕੇ ਸ਼ਾਹੀਨ ਬਾਗ ਵਰਗੇ ਮੋਰਚੇ ਵਿੱਚ ਵੀ ਸਰਗਰਮ ਭੂਮਿਕਾ ਨਿਭਾਈਲਖੀਮਪੁਰ ਖੀਰੀ ਵਿੱਚ ਇੱਕ ਸੰਸਦ ਮੈਂਬਰ ਦੇ ਵਿਗੜੇ ਹੋਏ ਪੁੱਤਰ ਵੱਲੋਂ ਪੰਜ ਕਿਸਾਨਾਂ ਨੂੰ ਦਰੜ ਕੇ ਮਾਰ ਦੇਣ ਦੀ ਘਟਨਾ ਦੀ ਜਾਂਚ ਰਿਪੋਰਟ ਕਰਨ ਵਾਲੀ ਟੀਮ ਵਿੱਚ ਵੀ ਨਵਸ਼ਰਨ ਸ਼ਾਮਲ ਸੀ ਅਤੇ ਕਿਸਾਨ ਘੋਲ ਦੇ ਮੁਢਲੇ ਪੜਾਅ ਵਿੱਚ 26 ਜਨਵਰੀ ਵਾਲੀ ਕਿਸਾਨ ਪਰੇਡ ਦੀ ਵੀ ਉਹ ਚਸ਼ਮਦੀਦ ਗਵਾਹ ਸੀ, ਜਿਸ ਉੱਤੇ ਇੱਕ ਰਿਪੋਰਟ ਵੀ ਤਿਆਰ ਕਰਨ ਵਿੱਚ ਉਹਦੀ ਸਰਗਰਮ ਭੂਮਿਕਾ ਰਹੀ

ਡਾ. ਨਵਸ਼ਰਨ ਪੰਜਾਬ ਦੀ ਮਿੱਟੀ ਦੀ ਜਾਈ ਧੀ ਹੈ ਅਤੇ ਪੰਜਾਬ ਦੇ ਹੀ ਨਹੀਂ, ਕੌਮਾਂਤਰੀ ਪੱਧਰ ਦੀ ਪਹਿਚਾਣ ਰੱਖਣ ਵਾਲੇ ਪੇਂਡੂ ਖੇਤਰ ਦਾ ਨਾਟਕਕਾਰ ਗੁਰਸ਼ਰਨ ਸਿੰਘ ਦੀ ਸੁੱਘੜ ਅਤੇ ਦਲੇਰ ਪੁੱਤਰੀ ਵੀ ਹੈਨਪੀੜੇ ਲੋਕਾਂ ਦੀ ਪੀੜ ਨੂੰ ਪੜ੍ਹਨ ਤੇ ਉਹਦਾ ਹਿੱਸਾ ਤੇ ਆਵਾਜ਼ ਬਣਨਾ ਉਹਨੂੰ ਆਪਣੀ ਮਾਤਾ ਕੈਲਾਸ਼ ਕੌਰ ਤੇ ਪਿਤਾ ਗੁਰਸ਼ਰਨ ਸਿੰਘ ਪਾਸੋਂ ਮਿਲਿਆ ਸੀ ਪਰਿਵਾਰ ਵਿਰਾਸਤ ਵਿੱਚੋਂ ਇਸ ਚੇਤਨਾ ਦੀ ਗੁੜ੍ਹਤੀ ਲੈਣ ਵਾਲੀ ਨਵਸ਼ਰਨ ਨੇ ਪਹਿਲਾਂ ਦਿੱਲੀ ਤੇ ਫਿਰ ਕਾਰਲੇਟਨ ਯੂਨੀਵਰਸਿਟੀ ਵਿੱਚ ਰਾਜਨੀਤਕ ਵਿਗਿਆਨ ਦੀ ਪੀਐੱਚ ਡੀ ਕਰਨ ਸਮੇਂ ਹੋਰ ਗਹਿਰਾਈ ਵਿੱਚ ਅਧਿਐਨ ਕੀਤਾ ਅਤੇ ਇਸੇ ਦੌਰਾਨ ਹੀ ਉਸ ਨੇ ਆਪਣੀ ਖੋਜ ਦੇ ਕਾਰਜ ਦਾ ਵਿਸ਼ਾ ਆਬਾਦੀ ਦਾ ਅੱਧ ਔਰਤਾਂ ਦੀ ਤ੍ਰਾਸਦਿਕ ਹਾਲਤ, ਉਨ੍ਹਾਂ ਦੇ ਅਧਿਕਾਰਾਂ ਲਈ ਜਾਗਰੂਕਤਾ ਤੇ ਸੰਘਰਸ਼ ਦੇ ਖੇਤਰ ਨੂੰ ਚੁਣਿਆਪੰਜਾਬ ਦੀਆਂ ਪੇਂਡੂ ਖੇਤਰ ਦੀਆਂ ਔਰਤਾਂ ਨਾਲ ਉਹਦਾ ਰਿਸ਼ਤਾ ਤਾਂ ਗੁਰਸ਼ਰਨ ਸਿੰਘ ਨਾਲ ਨਾਟਕਾਂ ਵਿੱਚ ਕੰਮ ਕਰਦਿਆਂ ਬਣਿਆ ਸੀ, ਪਰ ਆਪਣੀ ਉੱਚ ਵਿੱਦਿਆ ਹਾਸਲ ਕਰਨ ਪਿੱਛੋਂ ਉਹਨੇ ਪੰਜਾਬ ਦੀਆਂ ਪੇਂਡੂ ਔਰਤਾਂ ਵਿਸ਼ੇਸ਼ ਕਰਕੇ ਕਿਸਾਨੀ ਅਤੇ ਮਜ਼ਦੂਰ ਔਰਤਾਂ ਦੀ ਤ੍ਰਾਸਦਿਕ ਜ਼ਿੰਦਗੀ ਨੂੰ ਗਹਿਰਾਈ ਵਿੱਚ ਵਾਚਣ ਦੀ ਕੋਸ਼ਿਸ਼ ਕੀਤੀਇਹੀ ਕਾਰਨ ਕਿ ਉਹ ਪੰਜਾਬ ਦੀ ਮਿੱਟੀ ਦੇ ਨਾਲ ਜੁੜੀ ਪੰਜਾਬ ਦੀ ਉਹ ਸਿਰੜੀ ਜੁਝਾਰ ਅਤੇ ਬੇਬਾਕ ਧੀ ਹੈ, ਜਿਹੜੀ ਨਾ ਸਿਰਫ਼ ਦੇਸ਼, ਸਗੋਂ ਪੂਰੇ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਔਰਤਾਂ ਉੱਤੇ ਹੋ ਰਹੀ ਹਿੰਸਾ ਅਤੇ ਜਬਰ ਨੂੰ ਬੇਪੜਦ ਕਰਨ ਵਾਲੀ ਇੱਕ ਰੋਹਿਲੀ ਆਵਾਜ਼ ਹੈ, ਕਿਉਂਕਿ ਪਿਛਲੇਰੇ 9 ਸਾਲਾਂ ਵਿੱਚ ਭਾਰਤ ਵਿੱਚ ਮੁਸਲਿਮ ਅਤੇ ਦਲਿਤ ਔਰਤਾਂ ਹਿੰਦੂਤਵੀ ਗੁੰਡਿਆਂ ਦੇ ਜਬਰ ਦਾ ਵਿਸ਼ੇਸ਼ ਨਿਸ਼ਾਨਾ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬੇਪੜਦ ਕਰਨ ਤੇ ਉਨ੍ਹਾਂ ਦੇ ਹੱਕ ਵਿੱਚ ਖਲੋਣ ਦੀ ਭੂਮਿਕਾ ਨਵਸ਼ਰਨ ਦਲੇਰੀ ਨਾਲ ਨਿਭਾ ਰਹੀ ਹੈਇਹੀ ਕਾਰਨ ਕਿ ਹਿੰਦੂਤਵੀ ਗੁੰਡਿਆਂ ਨੂੰ ਪੁਸ਼ਤ ਪਨਾਹ ਦੇਣ ਵਾਲੀ ਭਾਜਪਾ ਹਕੂਮਤ ਦੀਆਂ ਅੱਖਾਂ ਵਿੱਚ ਨਵਸ਼ਰਨ ਵੀ ਉਵੇਂ ਹੀ ਰੜਕਦੀ ਹੈ, ਜਿਵੇਂ ਦੇਸ਼ ਦੇ ਹੋਰ ਚੇਤੰਨ ਬੁੱਧੀਜੀਵੀ ਰੜਕਦੇ ਹਨ

ਡਾ. ਨਵਸ਼ਰਨ ਸਿੰਘ ਨੂੰ ਹਕੂਮਤ ਵੱਲੋਂ ਪ੍ਰੇਸ਼ਾਨ ਕਰਨ ਵਿਰੁੱਧ ਜਿੱਥੇ ਪੰਜਾਬ ਤੇ ਭਾਰਤ ਦੇ ਬੁੱਧੀਜੀਵੀਆਂ ਨੇ ਵਿਰੋਧ ਦੀ ਆਵਾਜ਼ ਉਠਾਈ ਹੈ, ਉੱਥੇ ਦੱਖਣੀ ਏਸ਼ੀਆ ਤੋਂ ਲੈ ਕੇ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਕਈ ਸੰਗਠਨਾਂ ਵੱਲੋਂ ਵੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ, ਵਿਸ਼ੇਸ਼ ਕਰਕੇ ਧਰਮ ਨਿਰਪੱਖ ਤੇ ਜਮਹੂਰੀ ਹੱਕਾਂ ਲਈ ਆਵਾਜ਼ ਉਠਾਉਣ ਵਾਲੀਆਂ ਸਾਊਥ ਏਸ਼ੀਆ ਦੀਆਂ ਸੰਸਥਾਵਾਂ; ਅਲਟਰਨੇਟਿਵ ਇੰਟਰਨੈਸ਼ਨਲ ਸੈਂਟਰ ਇੰਮੀਗਰੇਸ਼ਨ ਵਰਕਰ ਸੈਂਟਰ ਤੇ ਸਾਊਥ ਏਸ਼ੀਆ ਦੀਆਂ ਔਰਤਾਂ ਦੀ ਜਥੇਬੰਦੀ ਜਿਨ੍ਹਾਂ ਨੂੰ ਉਹਦੇ ਖੋਜ ਕਾਰਜਾਂ ਦੀ ਮਹੱਤਤਾ ਦਾ ਇਲਮ ਹੈ, ਨੇ ਭਾਰਤੀ ਹਕੂਮਤ ਵੱਲੋਂ ਨਵਸ਼ਰਨ ਨੂੰ ਪ੍ਰੇਸ਼ਾਨ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਤੇ ਆਵਾਜ਼ ਉਠਾਈ ਹੈਕੌਮਾਂਤਰੀ ਵਿਕਾਸ ਖੋਜ ਕੇਂਦਰ ਜੋ ਦੁਨੀਆ ਦੀਆਂ ਔਰਤਾਂ ਦੀ ਪੀੜਾ ਨੂੰ ਆਪਣੇ ਖੋਜ ਕਾਰਜਾਂ ਰਾਹੀਂ ਸਾਹਮਣੇ ਲਿਆਉਂਦਾ ਹੈ ਤੇ ਜਿਸ ਨਾਲ ਨਵਸ਼ਰਨ ਜੁੜੀ ਹੋਈ ਹੈ, ਨੇ ਵੀ ਇਸਦਾ ਸਖ਼ਤ ਨੋਟਿਸ ਲਿਆ ਹੈ

ਡਾ. ਨਵਸ਼ਰਨ ਨਾ ਤਲਵਾਰ ਫੜ ਕੇ ਲੜ ਰਹੀ ਸੀ, ਨਾ ਹੀ ਕੋਈ ਸੰਘਰਸ਼ਾਂ ਦੀ ਅਗਵਾਈ ਕਰ ਰਹੀ ਸੀਉਹ ਤਾਂ ਕਲਮ ਅਤੇ ਚੇਤਨਾ ਦੀ ਧਾਰ ਰਾਹੀਂ ਸਮਾਜ ਦੇ ਨਪੀੜੇ ਲੋਕਾਂ ਉੱਤੇ ਜਬਰ ਤੇ ਹਿੰਸਾ ਨੂੰ ਨੰਗਾ ਕਰਨ ਦੀ ਭੂਮਿਕਾ ਨਿਭਾ ਰਹੀ ਸੀਕਲਮ ਤੇ ਚੇਤਨਾ ਦਾ ਹਥਿਆਰ ਵੀ ਹਕੂਮਤ ਦੀਆਂ ਨਜ਼ਰਾਂ ਵਿੱਚ ਕਿੰਨਾ ਖ਼ਤਰਨਾਕ ਹੈ, ਜਿਸ ਤੋਂ ਭਾਜਪਾ ਅਤੇ ਮੋਦੀ ਦੀ ਹਕੂਮਤ ਡਰ ਰਹੀ ਹੈ ਅਤੇ ਨਵਸ਼ਰਨ ਨੂੰ ਨਿਸ਼ਾਨੇ ’ਤੇ ਲਿਆ ਰਹੀ ਹੈਭਾਜਪਾ ਹਕੂਮਤ ਦੇ ਮਨਸੂਬੇ ਖਤਰਨਾਕ ਹਨ, ਚੌਕਸ ਹੋਣ ਦੀ ਲੋੜ ਹੈ ਅਤੇ ਦੇਸ਼ ਭਰ ਦੇ ਬੁੱਧੀਜੀਵੀਆਂ ਨੂੰ ਇਸ ਵਿਰੁੱਧ ਇੱਕਜੁੱਟ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਨਵਸ਼ਰਨ ਤੋਂ ਆਪਣੇ ਹੱਥ ਪਰ੍ਹਾਂ ਰੱਖੋ

ਡਾ. ਨਵਸ਼ਰਨ ਵਿਵਸਥਾ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਹਕੀਕਤ ਬਿਆਨਣ ਵਾਲੀ ਉਹ ਆਵਾਜ਼ ਹੈ, ਜਿਹਨੂੰ ਫ਼ਰਜ਼ੀ ਕੇਸਾਂ ਦੇ ਡਰਾਵੇ ਦੇ ਕੇ ਡਰਾਇਆ ਧਮਕਾਇਆ ਨਹੀਂ ਜਾ ਸਕਦਾਹਕੂਮਤ ਅਤੇ ਵਿਵਸਥਾ ਦੇ ਕੁਚੱਜਾਂ ਉੱਤੇ ਉਂਗਲ ਰੱਖਣਾ ਅਤੇ ਅਨਿਆ ਤੇ ਜ਼ਿਆਦਤੀਆਂ ਵਿਰੁੱਧ ਲੜਨਾ ਨਵਸ਼ਰਨ ਦੇ ਆਪਣੀ ਵਿਰਾਸਤ ਵਿੱਚੋਂ ਲਿਆ ਹੈਉਹ ਆਪਣੇ ਨਾਟਕਾਂ ਰਾਹੀਂ ਹਕੂਮਤ ਨੂੰ ਕਟਹਿਰੇ ਵਿੱਚ ਨੰਗਾ ਕਰਨ ਵਾਲੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਹੀ ਨਹੀਂ, ਸਗੋਂ ਇਸ ਵਿਵਸਥਾ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਗਹਿਰਾਈ ਵਿੱਚ ਵਾਚਣ ਅਤੇ ਇਹਨੂੰ ਬਦਲਣ ਦੀਆਂ ਸਿਧਾਂਤਕ ਬਾਰੀਕੀਆਂ ਨੂੰ ਪਛਾਣਨ ਵਾਲੇ ਮਾਰਕਸੀ ਚਿੰਤਕ ਪ੍ਰੋ. ਰਣਧੀਰ ਸਿੰਘ ਦੀ ਨਾਤੀ ਵੀ ਹੈਉਹ ਬੌਧਿਕਤਾ ਅਤੇ ਸੰਘਰਸ਼ ਦਾ ਅਜਿਹਾ ਸੁਮੇਲ ਹੈ, ਜਿਹਨੂੰ ਨਾ ਡਰਾਇਆ ਜਾ ਸਕਦਾ ਹੈ, ਨਾ ਧਮਕਾਇਆਉਹ ਸਾਊਥ ਏਸ਼ੀਆ ਦੀਆਂ ਨਪੀੜੀਆਂ ਅਤੇ ਹਰ ਕਿਸਮ ਦੀ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਬੇਬਾਕ ਆਵਾਜ਼ ਹੈ, ਜੋ ਬੁਲੰਦ ਹੈ ਤੇ ਬੁਲੰਦ ਰਹੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3999)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਨਰਭਿੰਦਰ

ਨਰਭਿੰਦਰ

WhatsApp: (91 - 93544 - 30211)
Email: (narbhindersh@gmail.com)

More articles from this author