PrabhdeepSChawla7ਇਸ ਰੋਗ ਦੌਰਾਨ ਵਿਸ਼ਾਣੂ ਸਰੀਰ ਉੱਤੇ ਤੁਰੰਤ ਪ੍ਰਭਾਵ ਨਹੀਂ ਪਾਉਂਦੇ ਸਗੋਂ ਸਰੀਰ ਅੰਦਰ ਲੰਬਾ ਸਮਾਂ ਮੌਜੂਦ ਰਹਿ ਕੇ ...
(6 ਮਈ 2023)
ਇਸ ਸਮੇਂ ਪਾਠਕ: 545.


ਅਗ੍ਰੇਜ਼ੀ ਸ਼ਬਦ ‘ਹੈਪੇਟਾਈਟਸ’ ਨੂੰ ਗੰਭੀਰ ਜਿਗਰ ਦੀ ਬਿਮਾਰੀ ਜਾਂ ਪੀਲੀਆ ਕਹਿੰਦੇ ਹਨ
ਮੁੱਖ ਤੌਰ ’ਤੇ ਪੀਲੀਆ ਪੰਜ ਤਰ੍ਹਾਂ ਦੇ ਵਿਸ਼ਾਣੂਆਂ ਕਾਰਨ ਹੁੰਦਾ ਹੈ, ਹੈਪੇਟਾਈਟਸ-ਏ, ਬੀ, ਸੀ, ਡੀ ਅਤੇ ਈ। ਹੈਪੇਟਾਈਟਸ-ਏ ਅਤੇ ਈ ਵਿੱਚ ਵਿਸ਼ਾਣੂ ਦੂਸ਼ਿਤ ਪਾਣੀ ਅਤੇ ਖੁਰਾਕ ਰਾਹੀਂ ਮਨੁੱਖੀ ਮੂੰਹ ਦੇ ਰਸਤੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੇ ਹਨ ਜਦੋਂ ਕਿ ਹੈਪੇਟਾਈਟਸ-ਬੀ ਅਤੇ ਸੀ ਸੰਕਰਮਿਤ ਖੂਨ ਅਤੇ ਸਰੀਰਕ ਫਲਿਊਡਜ਼ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ, ਜਿਵੇਂ ਮਾਂ ਦੁਆਰਾ ਬੱਚੇ ਨੂੰ ਜਨਮ ਦੇਣ ਸਮੇਂ, ਦੂਸ਼ਿਤ ਸੂਈਆਂ ਸਰਿੰਜਾਂ ਅਤੇ ਔਜ਼ਾਰਾਂ ਦੀ ਵਰਤੋਂ ਨਾਲ, ਮੇਲਿਆਂ ਆਦਿ ਵਿੱਚ ਸਰੀਰ ਉੱਤੇ ਟੈਟੂ ਬਣਵਾਉਣ ਕਾਰਨ ਅਤੇ ਅਸੁਰੱਖਿਅਤ ਜਿਣਸੀ ਸਬੰਧਾਂ ਕਾਰਨ ਫੈਲ ਸਕਦਾ ਹੈਹੈਪੇਟਾਈਟਸ-ਡੀ ਕਦੇ ਵੀ ਇਕੱਲੇ ਨਹੀਂ ਹੁੰਦਾ, ਇਹ ਸਿਰਫ ਉਸ ਮਰੀਜ਼ ਵਿੱਚ ਦੇਖਿਆ ਜਾ ਸਕਦਾ ਹੈ, ਜਿਸ ਨੂੰ ਹੈਪੇਟਾਈਟਸ-ਬੀ ਹੈ

ਹੈਪੇਟਾਈਟਸ-ਬੀ ਅਤੇ ਸੀ ਨੂੰ ਕਾਲ਼ਾ ਪੀਲੀਆ ਕਿਹਾ ਜਾਂਦਾ ਹੈ। ਇਸ ਰੋਗ ਦੌਰਾਨ ਵਿਸ਼ਾਣੂ ਸਰੀਰ ਉੱਤੇ ਤੁਰੰਤ ਪ੍ਰਭਾਵ ਨਹੀਂ ਪਾਉਂਦੇ ਸਗੋਂ ਸਰੀਰ ਅੰਦਰ ਲੰਬਾ ਸਮਾਂ ਮੌਜੂਦ ਰਹਿ ਕੇ ਅੰਦਰੋਂ-ਅੰਦਰੀ ਚੁੱਪ-ਚਾਪ ਸਰੀਰ ਨੂੰ ਨੁਕਸਾਨ ਕਰਦੇ ਰਹਿੰਦੇ ਹਨ ਅਤੇ ਜਿਗਰ ਦੀ ਕਾਰਜਕੁਸ਼ਲਤਾ ਵਿੱਚ ਭਾਰੀ ਕਮੀ ਲਿਆ ਦਿੰਦੇ ਹਨ। ਇਹ ਕਈ ਸਾਲਾਂ ਬਾਅਦ ਹੋਰ ਵੀ ਮਾਰੂ ਸਿੱਧ ਹੁੰਦੇ ਹਨਇਸ ਰੋਗ ਵਿੱਚ ਮਨੁੱਖੀ ਸਰੀਰ ਦੇ ਬਹੁਤ ਹੀ ਅਹਿਮ ਅੰਗ- ਜਿਗਰ ਵਿੱਚ ਸੋਜ਼ ਹੋ ਜਾਂਦੀ ਹੈ ਜ਼ਿਆਦਾ ਸ਼ਰਾਬ ਪੀਣ ਕਾਰਨ, ਵੱਖ-ਵੱਖ ਸਰੀਰਕ ਸਥਿਤੀਆਂ ਅਤੇ ਭਿੰਨ-ਭਿੰਨ ਦਵਾਈਆਂ ਦੀ ਵਰਤੋਂ ਕਾਰਨ ਅਜਿਹਾ ਹੋ ਸਕਦਾ ਹੈ

ਕਾਲੇ ਪੀਲੀਏ ਦੇ ਲੱਛਣ: ਭਖ ਵਿੱਚ ਕਮੀ, ਦਿਲ ਕੱਚਾ ਹੋਣਾ, ਬੁਖਾਰ, ਪੇਟ ਦਰਦ, ਪੇਟ ਭਾਰੀ ਹੋਣਾ, ਸਰੀਰਕ ਕਮਜ਼ੋਰੀ, ਮਾਸਪੇਸ਼ੀਆਂ ਵਿੱਚ ਦਰਦ, ਪਿਸ਼ਾਬ ਪੀਲਾ ਆਉਣਾ ਅਤੇ ਉਲਟੀਆਂ ਆਉਣਾ ਆਦਿ ਕਾਲੇ ਪੀਲੀਏ ਦੇ ਲੱਛਣ ਹੋ ਸਕਦੇ ਹਨ, ਪਰ ਜ਼ਿਆਦਾਤਰ ਸ਼ੁਰੂਆਤੀ ਦੌਰ ਵਿੱਚ ਕਾਲੇ ਪੀਲੀਏ ਦਾ ਪਤਾ ਹੀ ਨਹੀਂ ਲੱਗਦਾ ਅਤੇ ਇਲਾਜ ਵਿੱਚ ਦੇਰੀ ਕਾਰਨ ਮਰੀਜ਼ ਬੇਹੋਸ਼ੀ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ ਤੇ ਕਈ ਵਾਰ ਜਿਗਰ ਫੇਲਿਅਰ ਜਾਂ ਜਿਗਰ ਦਾ ਕੈਂਸਰ ਹੋਣ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ, ਇਸੇ ਕਰਕੇ ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ

ਅੱਜਕਲ ਦੀਆਂ ਰਿਪੋਰਟਾਂ ’ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਲੋਕ ਹੈਪੇਟਾਈਟਸ - ਕਾਲਾ ਪੀਲੀਆ ਰੋਗ ਦਾ ਸੰਤਾਪ ਭੋਗ ਰਹੇ ਹਨ ਅਤੇ ਅਨੇਕਾਂ ਹੀ ਲੋਕ ਅੱਜ ਵੀ ਇਸ ਰੋਗ ਤੋਂ ਅਨਜਾਣ ਹਨ

ਹੈਪੇਟਾਈਟਸ ਤੋਂ ਬਚਾ ਦੇ ਢੰਗ: ਹੈਪੇਟਾਈਟਸ-ਏ ਅਤੇ ਈ ਤੋਂ ਬਚਣ ਲਈ ਸਾਫ-ਸੁਥਰਾ ਪਾਣੀ ਅਤੇ ਖਾਣ-ਪੀਣ ਦੀਆਂ ਸ਼ੁੱਧ ਅਤੇ ਸਾਫ-ਸੁਥਰੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈਹੱਥਾਂ ਦੀ ਸਫਾਈ ਵਾਰ-ਵਾਰ ਕਰਨਾ ਲਾਹੇਵੰਦ ਹੋ ਸਕਦਾ ਹੈਹੈਪੇਟਾਈਟਸ ਬੀ ਅਤੇ ਸੀ ਤੋਂ ਬਚਣ ਲਈ ਦੰਦਾਂ ਅਤੇ ਜੀਭ ਸਾਫ ਕਰਨ ਵਾਲਾ ਬੁਰਸ਼ ਇੱਕ-ਦੂਜੇ ਨਾਲ ਸਾਂਝੇ ਨਾ ਕੀਤੇ ਜਾਣ। ਸ਼ੇਵ ਕਰਨ ਲਈ ਬਲੇਡ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ। ਸਰੀਰ ਤੇ ਟੈਟੂ-ਨਿਸ਼ਾਨ ਕਿਸੇ ਪੇਸ਼ੇਵਰ ਤੋਂ ਬਣਵਾਇਆ ਜਾਵੇ ਜਾਂ ਟੈਟੂ ਮਸ਼ੀਨ ਦੀ ਸੂਈ ਨਵੀਂ ਵਰਤਣੀ ਯਕੀਨੀ ਕਰ ਲਈ ਜਾਵੇ। ਨਸ਼ੇ ਜਾਂ ਦਵਾਈਆਂ ਨੂੰ ਲੈਣ ਲੱਗਿਆਂ ਸੂਈਆਂ ਜਾਂ ਸਰਿੰਜਾਂ ਸਾਂਝੀਆਂ ਨਾ ਕੀਤੀਆਂ ਜਾਣ। ਯੋਨ ਸਬੰਧਾਂ ਤੋਂ ਗੁਰੇਜ਼ ਕਰੋ ਜਾਂ ਅਸੁਰੱਖਿਅਤ ਜਿਣਸੀ ਸਾਂਝੇਦਾਰੀ ਮੌਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਿਹਤ ਕਾਮਿਆਂ ਅਤੇ ਡਾਕਟਰਾਂ ਨੂੰ ਹਮੇਸ਼ਾ ਸਾਵਧਾਨੀ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ

ਕਿਹੜੇ ਕਾਰਨਾਂ ਕਰਕੇ ਇਹ ਬਿਮਾਰੀ ਨਹੀਂ ਫੈਲਦੀ: ਕਿਸੇ ਦੇ ਖੰਘਣ ਨਾਲ ਜਾਂ ਜੁਕਾਮ ਨਾਲ, ਹੱਥ ਮਿਲਾਉਣ, ਕਿਸੇ ਨਾਲ ਖਾਣ-ਪੀਣ ਵਾਲੇ ਪਦਾਰਥ ਸਾਂਝੇ ਕਰਨ, ਮਾਂ ਦਾ ਬੱਚੇ ਨੂੰ ਆਪਣਾ ਦੁੱਧ ਚੁੰਘਾਉਣ, ਭਾਂਡੇ ਸਾਂਝੇ ਕਰਨ, ਬਾਥਰੂਮ ਅਤੇ ਫਲੱਸ਼ ਨੂੰ ਸਾਂਝਾ ਵਰਤਣ ਜਾਂ ਕਿਸੇ ਨੂੰ ਜੱਫੀ ਪਾ ਕੇ ਮਿਲਣਾ ਆਦਿ

ਬਿਮਾਰੀ ਦੌਰਾਨ ਖਾਣ-ਪੀਣ ਦਾ ਪਰਹੇਜ਼: ਜ਼ਿਆਦਾ ਮਿੱਠੀਆਂ ਤੇ ਨਮਕੀਨ ਵਸਤਾਂ, ਜ਼ਿਆਦਾ ਆਇਰਨ ਤੇ ਫੈਟ ਵਾਲੇ ਪਦਾਰਥ, ਕੱਚੇ ਫਲ਼, ਤਲਿਆ ਹੋਇਆ ਭੋਜਨ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ

ਕਾਲੇ ਪੀਲੀਆ ਦਾ ਇਲਾਜ: ਹੈਪੇਟਾਈਟਸ- ਕਾਲਾ ਪੀਲੀਆ ਵਿਰੁੱਧ ਪੰਜਾਬ ਸੂਬੇ ਨੂੰ ਦੇਸ਼ ਭਰ ਵਿੱਚ ਝੰਡਾ ਬਰਦਾਰ ਵਜੋਂ ਜਾਣਿਆ ਜਾਂਦਾ ਹੈਕਈ ਸਾਲ ਪਹਿਲਾਂ ਪੰਜਾਬ ਵਿੱਚ ਹੈਪੇਟਾਈਟਸ ਮਰੀਜ਼ਾਂ ਦੀ ਸਕਰੀਨਿੰਗ ਅਤੇ ਇਲਾਜ ਲਈ ਰਲੀਫ ਫੰਡ ਦੀ ਸ਼ੁਰੂਆਤ ਹੋ ਗਈ ਸੀ ਜਿਸਦਾ ਪ੍ਰਬੰਧਨ ਅਤੇ ਵਿਸਥਾਰ ਨਿਰੰਤਰ ਜਾਰੀ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਮੁਫਤ ਸਹੂਲਤਾਂ ਹੁਣ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ-ਡਿਵੀਜ਼ਨਲ ਹਸਪਤਾਲਾਂ, 13 ਏ.ਆਰ.ਟੀ ਕੇਂਦਰਾਂ ਅਤੇ 11 ਓ.ਐੱਸ.ਟੀ ਕੇਂਦਰਾਂ ’ਤੇ ਉਪਲਬਧ ਹਨ। ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਹੈਪੇਟਾਈਟਸ-ਬੀ ਤੋਂ ਬਚਾ ਲਈ ਸਾਰੇ ਲਾਭਪਾਤਰੀ ਬੱਚਿਆਂ ਦਾ ਮੁਫਤ ਟੀਕਾਕਰਨ ਵੀ ਕੀਤਾ ਜਾ ਰਿਹਾ ਹੈਸਰਕਾਰੀ ਸਿਹਤ ਸੰਸਥਵਾਂ ਤੋਂ ਸਫਲਤਾਪੂਰਵਕ ਕਾਲੇ ਪੀਲੀਏ ਦਾ ਇਲਾਜ ਕਰਵਾਉਣ ਤੋਂ ਬਾਅਦ ਮਰੀਜ਼ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ ਜ਼ਿਆਦਾ ਜਾਣਕਾਰੀ ਲੈਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਹੈਲਪ ਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3954)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)