NavSangeetSingh7ਇਹ ਵੀ ਸੰਪਾਦਕ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਹਨੇ ਅਜਿਹੇ “ਛੁਪੇ ਰੁਸਤਮਾਂ” ਨੂੰ ...RavinderSSodhi7
(18 ਮਾਰਚ 2023)
ਇਸ ਸਮੇਂ ਪਾਠਕ: 422.


RavinderSSodhiBookAਰਵਿੰਦਰ ਸਿੰਘ ਸੋਢੀ ਇੱਕ ਬਹੁਵਿਧਾਵੀ ਤੇ ਸਿਰੜੀ ਕਲਮਕਾਰ ਹੈ
ਉਹਨੇ ਹੁਣ ਤਕ ਜੋ ਵੀ ਲਿਖਿਆ ਹੈ, ਬੜਾ ਪਾਏਦਾਰ ਲਿਖਿਆ ਹੈਉਹਦੀਆਂ ਲਿਖਤਾਂ ਵਿੱਚ ਜੇ ਮੌਲਿਕਤਾ ਨੂੰ ਸਥਾਨ ਮਿਲਿਆ ਹੈ ਤਾਂ ਅਨੁਵਾਦ ਅਤੇ ਸੰਪਾਦਨ ਵਿੱਚ ਵੀ ਉਹ ਪਿੱਛੇ ਨਹੀਂ ਰਿਹਾਮੂਲ ਤੌਰ ’ਤੇ ਉਹ ਇੱਕ ਨਾਟਕਕਾਰ ਵਜੋਂ ਮਕਬੂਲ ਹੈ ਪਰ ਉਹਦੀਆਂ ਲਿਖਤਾਂ ਸਾਹਿਤ ਦੀ ਲਗਭਗ ਹਰ ਵਿਧਾ ਵਿੱਚ ਵੇਖੀਆਂ ਜਾ ਸਕਦੀਆਂ ਹਨਮਸਲਨ- ਆਲੋਚਨਾ (ਨਾਨਕ ਸਿੰਘ ਦੇ ਨਾਵਲਾਂ ਦਾ ਵਸਤੂ-ਵਿਵੇਚਨ, 1974), ਨਾਟਕ (ਹਿੰਦ ਦੀ ਚਾਦਰ, 1975, ਦੋ ਬੂਹਿਆਂ ਵਾਲਾ ਘਰ, 1987, ਸੂਰਾ ਸੋ ਪਹਿਚਾਨੀਐ, 2008, ਬੁੱਢੀ ਮੈਨਾ ਦਾ ਗੀਤ, 2011 - ਅਨੁਵਾਦ, ਜਿੱਥੇ ਬਾਬਾ ਪੈਰ ਧਰੇ, 2019), ਖੋਜ-ਕਾਰਜ (ਗੋਗਾ ਕਥਾ-ਆਧੁਨਿਕ ਪਰਿਪੇਖ, 1993), ਜੀਵਨੀ (ਡਾ ਮਨਮੋਹਨ ਸਿੰਘ, 2004), ਕਵਿਤਾ (ਧੰਨਵਾਦ! ਧੰਨਵਾਦ! ਧੰਨਵਾਦ!, 2008, ਅੱਧਾ ਅੰਬਰ ਅੱਧੀ ਧਰਤੀ, 2022), ਬੱਚਿਆਂ ਲਈ (ਸ਼੍ਰੀ ਗੁਰੂ ਗ੍ਰੰਥ ਸਾਹਿਬ - ਮੁਢਲੀ ਜਾਣਕਾਰੀ, 2014, ਸਿੱਖ ਧਰਮ ਦੀਆਂ ਝਲਕੀਆਂ, 2015), ਸੰਪਾਦਨ (ਪਰਵਾਸੀ ਕਲਮਾਂ, 2022 ਹੁੰਗਾਰਾ ਕੌਣ ਭਰੇ, 2022)ਰਵਿੰਦਰ ਸਿੰਘ ਸੋਢੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਟਕ ਲਈ ‘ਈਸ਼ਵਰ ਚੰਦਰ ਨੰਦਾ ਪੁਰਸਕਾਰਵੀ ਪ੍ਰਾਪਤ ਹੋ ਚੁੱਕਾ ਹੈਉਪਰੋਕਤ ਸੂਚੀ ਤੋਂ ਪਤਾ ਲੱਗਦਾ ਹੈ ਕਿ ਹੋਰਨਾਂ ਸਮਿਆਂ ਨਾਲੋਂ ਉਹ 2022 ਵਿੱਚ ਵਧੇਰੇ ਸਰਗਰਮ ਰਿਹਾ ਹੈ

ਰਵਿੰਦਰ ਸਿੰਘ ਸੋਢੀ ਲੰਮਾ ਸਮਾਂ ਅਧਿਆਪਨ ਨਾਲ ਜੁੜਿਆ ਰਿਹਾ ਹੈਸੇਵਾਮੁਕਤੀ ਪਿੱਛੋਂ ਉਹ ਆਪਣੇ ਬੱਚਿਆਂ ਕੋਲ ਕੈਨੇਡਾ ਰਹਿ ਰਿਹਾ ਹੈਯਾਨੀ ਉਹਨੂੰ ਦੇਸ਼-ਵਿਦੇਸ਼ ਦੀਆਂ ਸਥਿਤੀਆਂ-ਪਰਿਸਥਿਤੀਆਂ ਦਾ ਡੂੰਘਾ ਅਨੁਭਵ ਹੈਇਸੇ ਲਈ ਉਹਦੀਆਂ ਤਿੰਨ ਕਿਤਾਬਾਂ ਪਰਵਾਸ ਵਿੱਚ ਰਹਿੰਦਿਆਂ ਹੀ ਸਾਹਮਣੇ ਆਈਆਂ ਹਨ

ਰੀਵਿਊ ਅਧੀਨ ਪੁਸਤਕ (ਪ੍ਰਕਾਸ਼ਕ: ਐਵਿਸ ਪਬਲੀਕੇਸ਼ਨਜ਼ ਦਿੱਲੀ; ਪੰਨੇ: 280, ਮੁੱਲ: 450 ਰੁਪਏ) ਵਿੱਚ 7 ਪਰਵਾਸੀ ਕਹਾਣੀਕਾਰਾਂ ਦੀਆਂ 31 ਕਹਾਣੀਆਂ ਸ਼ਾਮਲ ਹਨ ਤੇ ਇਨ੍ਹਾਂ ਕਹਾਣੀਕਾਰਾਂ ਵਿੱਚ ਸ਼ਾਮਲ ਹਨ- ਐੱਸ ਸਾਕੀ, ਆਸ਼ਾ ਸਾਕੀ, ਜਸਬੀਰ ਸਿੰਘ ਆਹਲੂਵਾਲੀਆ, ਚਰਨਜੀਤ ਸਿੰਘ ਮਿਨਹਾਸ, ਡਾ. ਕੰਵਲ ਸਿੱਧੂ, ਸੰਨੀ ਧਾਲੀਵਾਲ ਤੇ ਰਵਿੰਦਰ ਸਿੰਘ ਸੋਢੀਇਨ੍ਹਾਂ ਵਿੱਚੋਂ ਤਿੰਨ ਕਹਾਣੀਕਾਰਾਂ ਦੀਆਂ 5-5 ਅਤੇ ਚਾਰ ਕਹਾਣੀਕਾਰਾਂ ਦੀਆਂ 4-4 ਕਹਾਣੀਆਂ ਸੰਗ੍ਰਹਿਤ ਹਨਮੁੱਖਬੰਧ ਵਿੱਚ ਸੰਪਾਦਕ ਨੇ ਪੰਨਿਆਂ (9-14) ਦੀ ਲੰਮੀ ਭੂਮਿਕਾ ਲਿਖੀ ਹੈ, ਜਿਸਨੂੰ ਉਹਨੇ ਗੈਰ-ਪ੍ਰੰਪਰਿਕ ਮੁੱਖਬੰਧ ਦਾ ਨਾਂ ਦਿੱਤਾ ਹੈਇਸ ਵਿੱਚ ਸੋਢੀ ਨੇ ਆਪਣੀਆਂ ਸਾਹਿਤਕ ਰੁਚੀਆਂ, ਕਿਤਾਬਾਂ ਬਾਰੇ ਛਪਦੇ ਰੀਵਿਊ ਤੇ ਸ਼ਾਮਲ ਕਹਾਣੀਆਂ ਬਾਰੇ ਖੁੱਲ੍ਹਾ ਵੇਰਵਾ ਦਿੱਤਾ ਹੈਕਹਾਣੀਕਾਰਾਂ ਦੀਆਂ ਕਹਾਣੀਆਂ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਸ਼ਖਸੀਅਤ, ਰਚਨਾਵਾਂ ਅਤੇ ਮਿਲੇ ਸਨਮਾਨਾਂ ਬਾਰੇ ਤੋਂ ਪੰਨਿਆਂ ਵਿੱਚ ਜਾਣਕਾਰੀ ਦਿੱਤੀ ਗਈ ਹੈ

ਪੁਸਤਕ ਵਿੱਚ ਸ਼ਾਮਲ ਤਿੰਨ ਕੁ ਕਹਾਣੀਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਅਸਲੋਂ ਹੀ ਨਵੇਂ ਹਨ ਅਤੇ ਉਨ੍ਹਾਂ ਦੀ ਕੋਈ ਕਹਾਣੀਆਂ ਦੀ ਕਿਤਾਬ ਅਜੇ ਨਹੀਂ ਛਪੀਪੁਸਤਕ ਦੇ ਸਾਰੇ ਹੀ ਕਹਾਣੀਕਾਰਾਂ ਦਾ ਪਿਛੋਕੜ ਤਾਂ ਭਾਵੇਂ ਪੰਜਾਬ ਦਾ ਹੈ ਪਰ ਹੁਣ ਉਹ ਆਸਟ੍ਰੇਲੀਆ (3), ਅਮਰੀਕਾ (2) ਤੇ ਕੈਨੇਡਾ (2) ਦੇ ਵਾਸੀ ਬਣ ਚੁੱਕੇ ਹਨਇਨ੍ਹਾਂ ਕਹਾਣੀਕਾਰਾਂ ਵਿੱਚੋਂ ਸਿਰਫ਼ ਤਿੰਨ (ਐੱਸ ਸਾਕੀ, ਆਸ਼ਾ ਸਾਕੀ ਤੇ ਰਵਿੰਦਰ ਸਿੰਘ ਸੋਢੀ) ਹੀ ਨਿਰੋਲ ਸਾਹਿਤ ਨਾਲ ਵਾਬਸਤਾ ਹਨ, ਬਾਕੀ ਚਾਰ ਦਾ ਸਾਹਿਤ ਨਾਲ ਕੋਈ ਸੰਬੰਧ ਨਹੀਂ, ਇਹ ਸਿਰਫ਼ ਸ਼ੌਕੀਆ ਕਹਾਣੀ ਲਿਖਦੇ ਹਨਮੇਰਾ ਮੰਨਣਾ ਹੈ ਕਿ ਹਰ ਬੰਦਾ ਹੀ ਕਲਾਕਾਰ ਹੈ, ਚਾਹੇ ਉਹ ਕਿਸੇ ਵੀ ਖੇਤਰ ਨਾਲ ਜੁੜਿਆ ਹੋਇਆ ਹੋਵੇਇਹ ਵੀ ਸੰਪਾਦਕ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਹਨੇ ਅਜਿਹੇ “ਛੁਪੇ ਰੁਸਤਮਾਂ” ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਉਨ੍ਹਾਂ ਤੋਂ ਕਹਾਣੀ ਅਖਵਾ ਲਈ ਹੈ

ਇਸ ਪੁਸਤਕ ਵਿੱਚ ਜ਼ਿੰਦਗੀ ਦੇ ਹਰ ਪਹਿਲੂ ਨਾਲ ਜੁੜੀਆਂ ਕਹਾਣੀਆਂ ਹਨਜਿੱਥੇ ਇੱਕ ਪਾਸੇ ਐੱਸ ਸਾਕੀ, ਆਸ਼ਾ ਸਾਕੀ ਤੇ ਰਵਿੰਦਰ ਸਿੰਘ ਸੋਢੀ ਜਿਹੇ ਪਰਿਪੱਕ ਕਹਾਣੀਕਾਰ ਹਨ, ਉੱਥੇ ਨਵੇਂ ਕਹਾਣੀਕਾਰਾਂ ਨੇ ਵੀ ਪੂਰੀ ਸ਼ਿੱਦਤ ਨਾਲ ਕੁਝ ਕਹਿਣ ਦਾ ਹੌਸਲਾ ਕੀਤਾ ਹੈਐੱਸ ਸਾਕੀ (ਆਸਟ੍ਰੇਲੀਆ) ਦੀਆਂ ਚਾਰ ਕਹਾਣੀਆਂ ਵਿੱਚ ਪਰਵਾਸੀ ਜੀਵਨ, ਸੰਘਰਸ਼ਮਈ ਗਾਥਾ, ਗਰੀਬੀ ਦਾ ਚਿੱਤਰਣ ਅਤੇ ਮਜਬੂਰੀ ਦੀ ਤ੍ਰਾਸਦਿਕ ਤਸਵੀਰ ਰੇਖਾਂਕਿਤ ਹੋਈ ਹੈਆਸ਼ਾ ਸਾਕੀ (ਆਸਟ੍ਰੇਲੀਆ) ਦੀਆਂ ਪੰਜ ਕਹਾਣੀਆਂ ਵਿੱਚ ਬਚਪਨ ਦੀ ਮਾਸੂਮੀਅਤ, ਅਨਜੋੜ ਵਿਆਹ, ਅਖੌਤੀ ਸਾਧੂਆਂ ਪ੍ਰਤੀ ਸ਼ਰਧਾ, ਮਤ੍ਰੇਈ ਮਾਂ ਦਾ ਵਰਤਾਓ, ਵਿਭਿੰਨ ਸਮਿਆਂ ’ਤੇ ਵਿਅਕਤੀ ਦੀ ਹੋਂਦ ਦਾ ਮਸਲਾ ਨੂੰ ਪ੍ਰਸਤੁਤ ਕੀਤਾ ਗਿਆ ਹੈਜਸਬੀਰ ਸਿੰਘ ਆਹਲੂਵਾਲੀਆ (ਆਸਟ੍ਰੇਲੀਆ) ਦੀਆਂ ਪੰਜ ਕਹਾਣੀਆਂ ਵਿੱਚ ਜ਼ਿੰਦਗੀ ਵਿੱਚ ਆਉਂਦੇ ਦੁੱਖ-ਸੁਖ, ਨਸਲੀ ਵਿਤਕਰਾ, ਵਿਦੇਸ਼ ਵਿੱਚ ਪੀ ਆਰ ਹੋਣ ਦੀਆਂ ਪ੍ਰੇਸ਼ਾਨੀਆਂ, ਬਾਲ-ਮਨੋਵਿਗਿਆਨ ਅਤੇ ਗਲਤੀਆਂ ਨੂੰ ਮੁਆਫ਼ ਕਰਨ ਜਿਹੇ ਵਿਸ਼ਿਆਂ ਨੂੰ ਨਿਭਾਇਆ ਗਿਆ ਹੈਚਰਨਜੀਤ ਸਿੰਘ ਮਿਨਹਾਸ (ਅਮਰੀਕਾ) ਦੀਆਂ ਚਾਰ ਕਹਾਣੀਆਂ ਵਿੱਚ ਪਾਤਰਾਂ ਦੀ ਕਸ਼ਮਕਸ਼ ਵਿੱਚੋਂ ਉਪਜੇ ਦੁਖਾਂਤ, ਵਿਦੇਸ਼ਾਂ ਵਿਚਲੇ ਕੰਮਾਂ-ਕਾਰਾਂ ਦੀਆਂ ਸਮੱਸਿਆਵਾਂ, ਵੱਡੇ ਲੋਕਾਂ ਦੀਆਂ ਨੀਵੀਆਂ ਸੋਚਾਂ, ਪੰਜਾਬ ਦੇ ਪੁਲੀਸ ਅਫਸਰਾਂ ਦਾ ਅਸਲੀ ਚਿਹਰਾ ਨੂੰ ਸਾਹਮਣੇ ਲਿਆਂਦਾ ਹੈ ਡਾ. ਕੰਵਲ ਸਿੱਧੂ (ਅਮਰੀਕਾ) ਪੇਸ਼ੇ ਵਜੋਂ ਮਾਨਸਿਕ ਰੋਗੀਆਂ ਦਾ ਡਾਕਟਰ ਹੈ ਤੇ ਉਹਦੀਆਂ ਪੰਜ ਕਹਾਣੀਆਂ ਵਿੱਚ ਕੈਨੇਡਾ ਵਿਚਲੇ ਪੰਜਾਬੀ ਵਿਆਹ ਦਾ ਦ੍ਰਿਸ਼, ਗੁੱਸੇ ਵਿੱਚ ਆਏ ਪਾਤਰ ਦੀਆਂ ਪ੍ਰੇਸ਼ਾਨੀਆਂ, ਤਕਨੀਕੀ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਦੀਆਂ ਨਵੀਆਂ ਪੁਲਾਂਘਾਂ, ਦੇਸ਼-ਵੰਡ ਦਾ ਭਾਵੁਕ ਬਿਰਤਾਂਤ, ਪੰਜਾਬ ਦੇ ਕਾਲੇ ਦੌਰ ਦੀਆਂ ਤਲਖ਼ ਤਸਵੀਰਾਂ ਉੱਭਰੀਆਂ ਹਨਸੰਨੀ ਧਾਲੀਵਾਲ (ਕੈਨੇਡਾ) ਮੂਲ ਤੌਰ ’ਤੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਕਵਿਤਾ ਲਿਖਦਾ ਹੈ ਤੇ ਇਸ ਸੰਗ੍ਰਹਿ ਵਿਚਲੀਆਂ ਉਹਦੀਆਂ ਚਾਰ ਕਹਾਣੀਆਂ ਵਿੱਚ ਸਮਲਿੰਗੀ ਵਿਆਹ, ਵਿਦੇਸ਼ੀ ਪੰਜਾਬੀ ਬੱਚਿਆਂ ਦੇ ਵਿਆਹਾਂ ਬਾਰੇ ਮਾਪਿਆਂ ਦਾ ਫ਼ੈਸਲਾ, ਵਿਦੇਸ਼ ਰਹਿੰਦੇ ਪੰਜਾਬੀਆਂ ਦੀ ਸ਼ਰਾਬ ਪੀਣ ਲਈ ਤਰਕੀਬਾਂ, ਪੰਜਾਬ ਵਿਚਲੇ ਖਾੜਕੂ ਦੌਰ ਦੀਆਂ ਕਾਲੀਆਂ ਝਾਕੀਆਂ ਆਦਿ ਦੇ ਵੇਰਵੇ ਪੇਸ਼ ਹਨਅੰਤ ਵਿੱਚ ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ (ਕੈਨੇਡਾ) ਦੀਆਂ ਚਾਰ ਕਹਾਣੀਆਂ ਸ਼ਾਮਲ ਹਨ, ਜਿਸਦੀ ਆਪਣੀ ਮੌਲਿਕ ਕਹਾਣੀਆਂ ਦੀ ਕਿਤਾਬ ਤਾਂ ਭਾਵੇਂ ਅਜੇ ਤਕ ਪ੍ਰਕਾਸ਼ਿਤ ਨਹੀਂ ਹੋਈ, ਪਰ ਉਹਦੀਆਂ ਕੁਝ ਕਹਾਣੀਆਂ ਪੱਤਰ-ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨਉਹਦੀਆਂ ਕਹਾਣੀਆਂ ਵਿੱਚ ਭੇਖੀ ਬਾਬਿਆਂ ’ਤੇ ਵਿਅੰਗ, ਬਿਗਾਨੀ ਔਰਤ/ਮਰਦ ਪ੍ਰਤੀ ਰੁਚੀ, ਸੁਖੀ ਵਸਦੇ ਪਰਿਵਾਰਾਂ ਦੀ ਟੁੱਟ-ਭੱਜ, ਪੁਲੀਸ ਦਾ ਆਮ ਲੋਕਾਂ ਨਾਲ ਵਰਤੋਂ-ਵਿਹਾਰ ਆਦਿ ਸਮਾਜਕ/ਯਥਾਰਥਕ ਤਾਣੇ-ਬਾਣੇ ਦੀਆਂ ਪੇਚੀਦਗੀਆਂ ਨੂੰ ਵਿਸ਼ਾ ਬਣਾਇਆ ਗਿਆ ਹੈ

ਇਸ ਪ੍ਰਕਾਰ ਭਾਵੇਂ ਪੁਸਤਕ ਦੇ ਲੇਖਕ ਪਰਵਾਸੀ ਜੀਵਨ ਭੋਗ ਰਹੇ ਹਨ ਪਰ ਉਨ੍ਹਾਂ ਨੇ ਨਿਰੋਲ ਪਰਵਾਸ ਨੂੰ ਹੀ ਕਹਾਣੀਆਂ ਦਾ ਵਿਸ਼ਾ ਨਹੀਂ ਬਣਾਇਆ ਸਗੋਂ ਪੰਜਾਬੀ ਰਹਿਤਲ ਦੇ ਵਿਭਿੰਨ ਪਾਸਾਰਾਂ ਦੀ ਨਿਸ਼ਾਨਦੇਹੀ ਕੀਤੀ ਹੈਉਮੀਦ ਕੀਤੀ ਜਾ ਸਕਦੀ ਹੈ ਕਿ ਸੰਗ੍ਰਹਿ ਦੇ ਨਵੇਂ ਕਥਾਕਾਰ ਇਸ ਵਿਧਾ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਲਈ ਯਤਨਸ਼ੀਲ ਰਹਿਣਗੇ! ਸੰਪਾਦਕ ਦੇ ਇਸ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3857)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ

Phone: (91 - 94176 - 92015)
Email: (navsangeetsingh1957@gmail.com)