SatnamUbhawal7“ਮੈਂ ਕਿਤਾਬ ਖ਼ਰੀਦ ਲਈ ਪਰ ਖੋਲ੍ਹ ਕੇ ਪੜ੍ਹਨ ਦਾ ਸਮਾਂ ਨਾ ਮਿਲਦਾ ਤੇ ਮੇਰਾ ਫ਼ਿਕਰ ਵਧਦਾ ਜਾਂਦਾ ...”
(26 ਫਰਵਰੀ 2023)
ਇਸ ਸਮੇਂ ਪਾਠਕ: 112.

 

ਜ਼ਿੰਦਗੀ ਬੜੀ ਅਜੀਬ ਪਹੇਲੀ ਹੈ। ਸਾਡੀਆਂ ਸੋਚਾਂ ਬੜੀਆਂ ਉਡਾਰੀਆਂ ਮਾਰਦੀਆਂ ਹਨਇਹ ਕੀਤਾ ਜਾਵੇ, ਉਹ ਕੀਤਾ ਜਾਵੇ, ਪਰ ਹੁੰਦਾ ਉਹ ਹੈ ਜਿਸ ਲਈ ਸਾਡੇ ਇਰਾਦੇ ਅਤੇ ਯਤਨ ਸੱਚੇ ਅਤੇ ਪੱਕੇ ਹੁੰਦੇ ਹਨ ਮੇਰੇ ਪਰਿਵਾਰ ਦੀ ਆਰਥਿਕ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਸੀਰੇਤਲੀ, ਮਾਰੂ ਜ਼ਮੀਨ ਬਾਪੂ ਜੀ ਦੇ ਹਿੱਸੇ ਆਈ ਸੀਜ਼ਿਆਦਾਤਰ ਕਮਾਈ ਖੇਤ ਪੱਧਰ ਕਰਨ ਅਤੇ ਪਾਣੀ ਦਾ ਪ੍ਰਬੰਧ ਕਰਨ ਵਿੱਚ ਹੀ ਲੱਗ ਜਾਂਦੀ ਸੀਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੈਨੂੰ ਜ਼ਿਲ੍ਹਾ ਐਲੀਮੈਂਟਰੀ ਟੀਚਰ ਟ੍ਰੇਨਿੰਗ ਸੰਸਥਾ ਵਿੱਚ ਗੀਤ ਗਾਉਣ ਦੇ ਇੱਕ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੇ ਪੜ੍ਹ ਕੇ ਪ੍ਰਾਇਮਰੀ ਅਧਿਆਪਕ ਬਣਦੇ ਹਨਇੱਕ ਸੁਪਨਾ, ਇੱਕ ਰੀਝ ਅਛੋਪਲੇ ਜਿਹੇ ਹੀ ਮੇਰੇ ਮਨ ਵਿੱਚ ਘਰ ਕਰ ਗਈਅਗਲੀਆਂ ਕਲਾਸਾਂ ਦੌਰਾਨ ਇਹੋ ਰੀਝ ਜ਼ਿੰਦਗੀ ਦਾ ਮਕਸਦ ਬਣ ਕੇ ਬੁੱਲ੍ਹਾਂ ’ਤੇ ਆਉਣ ਲੱਗੀਮੇਰੇ ਚਾਚਾ ਜੀ ਮੈਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਅਤੇ ਆਰਥਿਕ ਮਦਦ ਵੀ ਕਰਦੇ।

ਬਾਰ੍ਹਵੀਂ ਕਲਾਸ ਦੇ ਪੇਪਰ ਦੇਣ ਸਾਰ ਕਣਕ ਦੀ ਵਾਢੀ ਸ਼ੁਰੂ ਹੋ ਗਈਵਾਢੀ ਕਰਾਉਂਦਿਆਂ ਨਿੱਤ ਸਲਾਹਾਂ ਮਿਲਦੀਆਂ ਕਿ ‘ਇਹ ਕੰਮ ਕਰ ਲੈ … ਉਹ ਕੰਮ ਸਿੱਖ ਲੈ।’ ਮੈਂ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਆਰਥਿਕ ਹਾਲਾਤ ਮਾੜੇ ਸਨਉੱਪਰੋਂ 2003 ਵਿੱਚ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ ਇਕਦਮ ਉਛਾਲਾ ਆ ਗਿਆ। (ਬਾਅਦ ਵਿੱਚ ਇਹ ਫੀਸਾਂ ਵਿਆਪਕ ਵਿਰੋਧ ਨੂੰ ਵੇਖਦਿਆਂ ਘਟਾ ਦਿੱਤੀਆਂ ਗਈਆਂ ਸਨ)ਉਕਤ ਸਲਾਹਾਂ ਵਿੱਚੋਂ ਇੱਕ ਸਲਾਹ ਬੜੀ ਜਚੀ ਕੇ ਸਬਮਰਸੀਬਲ ਮੋਟਰਾਂ ਦਾ ਕੰਮ ਸਿੱਖਿਆ ਜਾਵੇਚਲੋ ਜੀ, ਮਈ ਮਹੀਨੇ ਤੋਂ ਸੁਨਾਮ ਜਾਣਾ ਸ਼ੁਰੂ ਕਰ ਦਿੱਤਾ ਮੋਟਰਾਂ ਦਾ ਕੰਮ ਸਿੱਖਣਪਰ ਮਾਸਟਰ ਬਣਨ ਦੀ ਚਾਹਤ ਹਾਲੇ ਵੀ ਕਿਤੇ ਨਾ ਕਿਤੇ ਜ਼ਿੰਦਾ ਸੀਸਤੰਬਰ ਮਹੀਨੇ ਵਿੱਚ ਜਦੋਂ ਸੀਜ਼ਨਲ ਕੰਮ ਤੋਂ ਥੋੜ੍ਹੀ ਰਾਹਤ ਮਿਲੀ ਤਾਂ ਇੱਕ ਦਿਨ ਅਖ਼ਬਾਰ ਵਿੱਚ ਬੀ ਏ ਪ੍ਰਾਈਵੇਟ ਬਾਰੇ ਪੜ੍ਹਿਆ, ਜਿਸਦੀ ਫੀਸ ਲਗਭਗ ਹਜ਼ਾਰ ਰੁਪਏ ਸੀ ਅਤੇ ਯੋਗਤਾ ਗਿਆਨੀ ਪਾਸ ਹੋਣਾ ਸੀਮੈਂ ਗਿਆਨੀ ਦੀ ਪ੍ਰੀਖਿਆ ਦੋ ਹਜ਼ਾਰ ਦੋ ਵਿੱਚ ਪਾਸ ਕਰ ਚੁੱਕਾ ਸਾਂ ਰੀਝ ਮੁੜ ਉਮੜੀਫੀਸ ਭਰ ਦਿੱਤੀ ਗਈ ਬੀ.ਏ ਸਾਲ ਪਹਿਲਾ ਲਈ

ਮਜਬੂਰੀਆਂ ਵਿਅਕਤੀ ਨੂੰ ਲਾਚਾਰ ਵੀ ਬਣਾ ਦਿੰਦੀਆਂ ਹਨ ਅਤੇ ਮਜ਼ਬੂਤ ਵੀਮੈਂ ਖ਼ੁਦ ਨੂੰ ਦੂਜੀ ਕੈਟਾਗਰੀ ਵਿੱਚ ਮੰਨਦਾ ਹਾਂਬੀ ਏ (ਤਿੰਨ ਸਾਲਾ ਕੋਰਸ) ਪਹਿਲੀ ਡਿਵੀਜਨ ਵਿੱਚ ਪਾਸ ਕਰ ਲਈ ਉੱਧਰੋਂ ਕੰਮ ਸਿੱਖ ਚੁੱਕਾ ਸਾਂ ਤਾਂ ਪਿੰਡ ਮੋਟਰਾਂ ਠੀਕ ਕਰਨ ਦੀ ਛੋਟੀ ਜਿਹੀ ਵਰਕਸ਼ਾਪ ਸ਼ੁਰੂ ਕਰ ਲਈ

ਉਦੋਂ ਪਿੰਡਾਂ ਵਿੱਚ ਸਬਮਰਸੀਬਲ ਮੋਟਰਾਂ ਦੇ ਮਕੈਨਿਕ ਘੱਟ ਸਨ, ਇਸ ਕਰਕੇ ਕੰਮ ਜਲਦੀ ਹੀ ਬਹੁਤ ਵਧੀਆ ਚੱਲ ਪਿਆਖ਼ੁਦ ਦੇ ਕਮਾਉਣੇ ਖ਼ੁਦ ਖ਼ਰਚ ਕਰਨੇ ਥੋੜ੍ਹੀ ਰਾਹਤ ਮਿਲੀ ਪਰ ਰੁਝੇਵੇਂ ਹੱਦੋਂ ਵੱਧ ਵਧ ਗਏ ਇੱਕ ਦਿਨ ਚਾਚਾ ਜੀ ਦਾ ਫੋਨ ਆਇਆ ਕਿ ਬੀ ਐੱਡ ਐਂਟਰੈਂਸ ਟੈਸਟ ਲਈ ਫਾਰਮ ਭਰ ਕੇ ਭੇਜਣੇ ਹਨ, ਕਦੀ ਸਮਾਂ ਕੱਢ ਕੇ ਭਰ ਆਵੀਂ। (ਈ ਟੀ ਟੀ ਇਸ ਲਈ ਨਹੀਂ ਕਰ ਪਾਇਆ ਸੀ ਕਿਉਂਕਿ 2003 ਤੋਂ 2006 ਤਕ ਪੰਜਾਬ ਸਰਕਾਰ ਨੇ ਕਾਰਵਾਈ ਨਹੀਂ ਸੀ)

ਕੰਮਾਂ ਵਿੱਚ ਮੈਂ ਭੁੱਲ ਗਿਆ ਅਤੇ ਕਿਸੇ ਦੋਸਤ ਨੇ ਬਿਲਕੁਲ ਅਖੀਰ ਵਾਲੇ ਦਿਨ ਯਾਦ ਕਰਵਾਇਆ ਗਿਆ ਕਿ ਬੀ.ਐੱਡ.ਐਂਟਰੈਂਸ ਦੀ ਫੀਸ ਭਰਨੀ ਰਹਿ ਗਈ ਹੈਸਾਰੇ ਕੰਮ ਛੱਡ ਸਵੇਰੇ ਸਵੇਰੇ ਫੀਸ ਭਰਨ ਚੱਲ ਪਿਆ ਕੋਈ ਕਹਿ ਰਿਹਾ ਸੀ, “ਸਾਡਾ ਸਟਾਰਟਰ ਲਗਾ ਕੇ ਆ” … ਕੋਈ ਕਹਿ ਰਿਹਾ ਸੀ, “ਸਾਡੀ ਮੋਟਰ ਦੇਖ ਕੇ ਆ।” … ਪਰ ਪੰਜਵੀਂ ਜਮਾਤ ਦੌਰਾਨ ਲਿਆ ਸੁਪਨਾ ਕਹਿ ਰਿਹਾ ਸੀ ਕਿ ਫੀਸ ਭਰ ਕੇ ਆਜਿੱਤ ਸੁਪਨੇ ਦੀ ਹੋਈ

ਸਬਮਰਸੀਬਲ ਮੋਟਰਾਂ ਦਾ ਕੰਮ ਅਜਿਹਾ ਹੈ ਕਿ ਸੀਜ਼ਨ ਦੌਰਾਨ ਮਿਸਤਰੀਆਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀਦਿਨ ਰਾਤ ਕੰਮ ਹੀ ਕੰਮ ਕਿਉਂਕਿ ਬਿਜਲੀ ਅਲੱਗ ਅਲੱਗ ਸ਼ਿਫਟਾਂ ਵਿੱਚ ਆਉਂਦੀ ਹੈਮੇਰੇ ਨਾਲ ਵੀ ਅਜਿਹਾ ਹੋਣਾ ਕੁਦਰਤੀ ਸੀ

ਪ੍ਰਵੇਸ਼ ਪ੍ਰੀਖਿਆ ਜੂਨ ਵਿੱਚ ਹੋਣੀ ਸੀਸੁਣਿਆ ਸੀ ਕਿ ਕਾਫ਼ੀ ਔਖੀ ਹੁੰਦੀ ਹੈ ਪਰ ਕੰਮਾਂ ਕਰਕੇ ਵਿਹਲ ਨਹੀਂ ਸੀ ਪੜ੍ਹਨ ਦੀ ਮੈਨੂੰ ਫੀਸ ਦਾ ਇੱਕ ਹਜ਼ਾਰ ਰੁਪਇਆ ਬੜਾ ਯਾਦ ਆਉਂਦਾ ਕਿ ਐਵੇਂ ਗਿਆ ਸਮਝੋ ਉੱਪਰੋਂ ਜੂਨ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਗਿਆਮੈਂ ਕਿਤਾਬ ਖ਼ਰੀਦ ਲਈ ਪਰ ਖੋਲ੍ਹ ਕੇ ਪੜ੍ਹਨ ਦਾ ਸਮਾਂ ਨਾ ਮਿਲਦਾ ਤੇ ਮੇਰਾ ਫ਼ਿਕਰ ਵਧਦਾ ਜਾਂਦਾਪਹਿਲੀ ਰਾਹਤ ਦੀ ਖ਼ਬਰ ਆਈ ਕਿ ਪ੍ਰਵੇਸ਼ ਪ੍ਰੀਖਿਆ ਕਿਸੇ ਕਾਰਨ ਇੱਕ ਮਹੀਨਾ ਲੇਟ ਹੋ ਗਈ ਹੈਦੂਜੀ ਰਾਹਤ ਵਾਲੀ ਗੱਲ ਇਹ ਹੋਈ ਕਿ ਇੱਕ ਲੜਕਾ ਜੋ ਇਲੈਕਟ੍ਰੀਸ਼ਨ ਦਾ ਕੰਮ ਜਾਣਦਾ ਸੀ, ਮੇਰਾ ਹਿੱਸੇਦਾਰ ਬਣਨ ਲਈ ਮੈਨੂੰ ਸੰਪਰਕ ਕਰਨ ਲੱਗਾਜਲਦੀ ਹੀ ਮੈਂ ਉਸ ਨੂੰ ਇਸ ਸ਼ਰਤ ’ਤੇ ਅੱਧ ਦਾ ਹਿੱਸੇਦਾਰ ਬਣਾ ਲਿਆ ਕੇ ਰਾਤਾਂ ਨੂੰ ਜੋ ਫਾਲਟ ਵਗੈਰਾ ਹੋਣਗੇ, ਉਹੀ ਜਾਵੇਗਾ ਠੀਕ ਕਰਨ ਮੈਨੂੰ ਪੜ੍ਹਨ ਲਈ ਰਾਤ ਦਾ ਸਮਾਂ ਕਾਫ਼ੀ ਸੀ ਅਤੇ ਮੱਛਰ ਮੇਰੇ ਲਈ ਸਮੱਸਿਆ ਨਹੀਂ ਸਗੋਂ ਜਾਗਦੇ ਰਹਿਣ ਲਈ ਚੰਗਾ ਸਾਬਤ ਹੋਇਆ

ਪ੍ਰਵੇਸ਼ ਪ੍ਰੀਖਿਆ ਪਾਸ ਹੋਈ ਅਤੇ ਮੈਨੂੰ ਇੱਕ ਅੱਛੇ ਨਾਮੀ ਕਾਲਜ ਵਿੱਚ ਦਾਖਲਾ ਮਿਲ ਗਿਆਬੀ.ਐੱਡ. ਦੇ ਨਾਲੋ ਨਾਲ ਮੋਟਰ ਮਕੈਨਕੀ ਵੀ ਚਲਦੀ ਰਹੀ.ਬੀ.ਐੱਡ. ਪਿੱਛੋਂ ਐੱਮ.ਏ. ਰਣਬੀਰ ਕਾਲਜ ਤੋਂ ਕਰਦਿਆਂ ਪ੍ਰੋ.ਖੱਟੜਾ ਸਾਹਿਬ ਨੇ ਬੜਾ ਮਾਣ ਬਖ਼ਸ਼ਿਆ ਇਸ ਕਾਮੇ ਬੰਦੇ ਨੂੰ …!

2011 ਪੰਜਾਬ ਸਟੇਟ ਅਧਿਆਪਕ ਯੋਗਤਾ ਟੈੱਸਟ ਪਾਸ ਕਰਕੇ ਇੱਕ ਪ੍ਰਾਇਵੇਟ ਸਕੂਲ ਵਿੱਚ ਅੰਗਰੇਜ਼ੀ ਅਧਿਆਪਕ ਦੀ ਨੌਕਰੀ ਜੁਆਇਨ ਕਰ ਲਈ ਤੇ ਹੌਲੀ ਹੌਲੀ ਮਕੈਨਿਕ ਤੋਂ ਮਾਸਟਰ ਦਾ ਰੂਪ ਇਖਤਿਆਰ ਕਰ ਲਿਆਹੁਣ ਸਰਕਾਰੀ ਮਾਸਟਰ ਬਣਕੇ ਜਦੋਂ ਬੱਚਿਆਂ ਦੇ ਘਰਾਂ ਦੀਆਂ ਸਮੱਸਿਆਵਾਂ ਸੁਣਦਾ ਹਾਂ ਤਾਂ ਇਵੇਂ ਜਾਪਦਾ ਹੈ ਜਿਵੇਂ ਮੇਰਾ ਭੂਤਕਾਲ ਮੇਰੇ ਵਰਤਮਾਨ ਵਿੱਚੋਂ ਲੰਘ ਰਿਹਾ ਹੋਵੇਮੈਂ ਅਕਸਰ ਬੱਚਿਆਂ ਨੂੰ ਲਗਨ, ਠਰ੍ਹੰਮੇ ਅਤੇ ਉਮੀਦ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3817)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸਤਨਾਮ ਉੱਭਾਵਾਲ

ਸਤਨਾਮ ਉੱਭਾਵਾਲ

Ubhawal, Sangrur, Punjab, India.
Phone: (91 -90232 -90500)
Email: (satnamubhewal@gmail.com)