BholaSShamiria7ਇੱਥੇ ਇੱਕ ਤਰਕਵਾਦੀ ਕਾਰਣ ਇਹ ਵੀ ਉੱਭਰਦਾ ਹੈ ਕਿ ਸਾਡੇ ਬੱਚੇ ਪੰਜਾਬ ਵਿੱਚ ਤਾਂ ਮੱਝ ਦੇ ਸੰਗਲ਼ ...
(30 ਜਨਵਰੀ 2023)
ਮਹਿਮਾਨ: 167.


ਪਰਵਾਸ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਪਰ+ਵਾਸ
‘ਪਰ’ ਦਾ ਭਾਵ ਪਰਾਇਆ ਜਾਂ ਓਪਰਾ ਅਤੇ ‘ਵਾਸ’ ਦਾ ਭਾਵ ਹੈ ਨਿਵਾਸਇਸ ਸ਼ਬਦ ਦੇ ਨਾਲ ਗੂੜ੍ਹੇ ਰੂਪ ਵਿੱਚ ਪੰਜਾਬ ਦੇ ਜੁੜ ਜਾਣ ਨਾਲ ਬਣ ਗਿਆ ਹੈ ਪੰਜਾਬੀ-ਪਰਵਾਸਪੰਜਾਬੀਆਂ ਦਾ ਪਰਵਾਸ ਕੋਈ ਨਵਾਂ ਸਕੰਲਪ ਨਹੀਂ ਹੈਪੰਜਾਬੀਆਂ ਦੇ ਬਾਹਰ ਜਾਣ ਦਾ ਰੁਝਾਨ ਜ਼ਿਆਦਾ ਕਰਕੇ ਅੰਗਰੇਜ਼ੀ ਰਾਜ ਦੇ ਸਮੇਂ ਸ਼ੁਰੂ ਹੋਇਆਭਾਰਤ ਬਰਤਾਨੀਆਂ ਦੀ ਇੱਕ ਬਸਤੀ ਸੀਪਹਿਲੇ ਅਤੇ ਦੂਜੇ ਮਹਾਂਯੁੱਧਾਂ ਸਮੇਂ ਭਾਰਤੀ ਫੌਜੀਆਂ ਖਾਸ ਕਰਕੇ ਪੰਜਾਬੀ ਫੌਜੀਆਂ ਨੂੰ ਦੂਜੇ ਦੇਸ਼ਾਂ ਵਿੱਚ ਲੈ ਜਾਣ ਦੀ ਪਿਰਤ ਸ਼ੁਰੂ ਹੋਈਇਨ੍ਹਾਂ ਤੋਂ ਇਲਾਵਾ ਬਰਮਾ, ਮਲੇਸ਼ੀਆ, ਸਿੰਘਾਪੁਰ ਜਾਂ ਜਿੱਥੇ-ਜਿੱਥੇ ਬਰਤਾਨਵੀ ਬਸਤੀਆਂ ਸਨ, ਉਨ੍ਹਾਂ ਦੇਸ਼ਾਂ ਵਿੱਚ ਭਾਰਤੀ ਮਜ਼ਦੂਰਾਂ ਨੂੰ ਲਿਜਾਣ ਦਾ ਰੁਝਾਨ ਸ਼ੁਰੂ ਹੋਇਆਉਨ੍ਹਾਂ ਦੇਸ਼ਾਂ ਵਿੱਚ ਪੰਜਾਬੀਆਂ ਨੂੰ ਲੈ ਕੇ ਜਾਣਾ ਤੇ ਵਾਪਸ ਲਿਆਉਣਾ, ਅੰਗਰੇਜ਼ਾਂ ਦੇ ਹੱਥ ਵੱਸ ਹੀ ਹੁੰਦਾ ਸੀਵਾਪਸ ਮੁੜਨਾ ਵੀ ਹੈ ਜਾਂ ਨਹੀਂ, ਕੁਝ ਕਿਹਾ ਨਹੀਂ ਸੀ ਜਾ ਸਕਦਾਇਸੇ ਕਰਕੇ ਪੰਜਾਬੀ ਕਲਚਰ ਨੇ ਬਾਹਰ ਗਏ ਬੰਦੇ ਦੀ ਹੋਣੀ ਨੂੰ ‘ਕਰਮਾਂ ਜਾਂ ਲੇਖਾਂ’ ਨਾਲ ਜੋੜ ਦਿੱਤਾ ਸੀਸਿੱਟੇ ਵਜੋਂ ਕੁਝ ਪੰਜਾਬੀ ਅਖਾਣ ਹੋਂਦ ਵਿੱਚ ਆਏ, ‘ਤੁਰ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ’ ਜਾਂ ‘ਮੇਰੇ ਮਾਹੀ ਨੇ ਮਲੇਸ਼ੀਆ ਜਾਣਾ, ਰੱਜ-ਰੱਜ ਤੱਕ ਲੈਣ ਦੇ’ ਆਦਿ ਭਾਵ ਇਸੇ ਸਥਿਤੀ ਵਿੱਚੋਂ ਪੈਦਾ ਹੋਏ ਹਨ

ਪ੍ਰੰਤੂ ਮੌਜੂਦਾ ਮਾਹੌਲ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੱਕ ਇੱਛਾ-ਧਾਰੀ ਜਾਂ ਰੋਜ਼ੀ ਰੋਟੀ ਦੇ ਮਕਸਦ ਨਾਲ ਜਾਣ ਤੋਂ ਹੈਜਿਸ ਹਿਸਾਬ ਨਾਲ ਪੰਜਾਬ ਵਿੱਚੋਂ ਹਿਜਰਤ ਹੋ ਰਹੀ ਹੈ, ਉਸ ਹਿਸਾਬ ਨਾਲ ਆਉਂਦੇ ਕੁਝ ਕੁ ਸਾਲਾਂ ਵਿੱਚ ਹੀ ਪੰਜਾਬ ਦੀ ਹਾਲਤ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿੱਖ ਰਾਜ ਦੇ ਪਤਨ ਵਰਗੀ ਹੋ ਜਾਵੇਗੀ ਬੇਸ਼ਕ ਪੰਜਾਬੀ ਵਿਦੇਸ਼ ਵਿੱਚ ਕਮਾਉਣ ਲਈ ਜਾਂਦੇ ਹਨ ਪਰ ਇਹ ਵੀ ਸੱਚ ਹੈ ਕਿ ਜੋ ਇੱਕ ਵਾਰ ਵਿਦੇਸ਼ ਚਲਾ ਜਾਂਦਾ ਹੈ, ਉਹ ਸਿਰਫ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈਪੰਜਾਬ ਵਿੱਚ ਜਹਾਜ਼ਾਂ ਵਾਲੀਆਂ ਕੋਠੀਆਂ ਜ਼ਰੂਰ ਪਾ ਦਿੰਦੇ ਹਨ ਪਰ ਉਨ੍ਹਾਂ ਵਿੱਚ ਰਹਿਣ ਵਾਲਾ ਕੋਈ ਨਹੀਂ ਹੁੰਦਾਇਨ੍ਹਾਂ ਵਿੱਚ ਇੱਕ ਵਰਗ ਉਹ ਵੀ ਹੈ ਜੋ ਪੰਜਾਬ ਵਿੱਚਲੀ ਆਪਣੀ ਜਾਇਦਾਦ ਵੇਚ ਕੇ ਸਰਮਾਇਆ ਦੂਜੇ ਦੇਸ਼ਾਂ ਵਿੱਚ ਲਿਜਾ ਰਹੇ ਹਨਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬੀ ਕਲਚਰ ਨੂੰ ਜਾਂ ਤਾਂ ਭੁੱਲ ਚੁੱਕੀ ਹੈ ਜਾਂ ਭੁੱਲਦੀ ਜਾ ਰਹੀ ਹੈਪੰਜਾਬੀ ਧਰਾਤਲ ਵਿੱਚੋਂ ਉਨ੍ਹਾਂ ਨੂੰ ਮੁਸ਼ਕ ਆਉਣ ਲੱਗ ਗਿਆ ਹੈ

ਇਸ ਤਰ੍ਹਾਂ ਵਿਦੇਸ਼ ਜਾਣ ਦਾ ਰੁਝਾਨ ਸ਼ੁਰੂ-ਸ਼ੁਰੂ ਵਿੱਚ ਸਿਰਫ ਦੁਆਬੇ ਵਿੱਚ ਹੀ ਜ਼ਿਆਦਾ ਪ੍ਰਚਲਤ ਸੀ ਪ੍ਰੰਤੂ ਹੁਣ ਤਾਂ ਇਹ ਪਿਰਤ ਸ਼ਹਿਰਾਂ ਤੋਂ ਖਿਸਕਦੀ-ਖਿਸਕਦੀ ਪਿੰਡਾਂ ਤੇ ਬਸਤੀਆਂ ਤਕ ਵੀ ਆ ਪਹੁੰਚੀ ਹੈਪਿੰਡਾਂ ਦੇ ਗੁਹਾਰਿਆਂ ਉੱਪਰ ਵੀ ਆਇਲੈਟਸ ਵਾਲੇ ਲੱਗੇ ਹੋਏ ਬੋਰਡ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨਅਖਬਾਰਾਂ ਵਿੱਚ ਵਿਆਹਾਂ ਲਈ ਦਿੱਤੇ ਇਸ਼ਤਿਹਾਰਾਂ ਵਿੱਚ ਵੀ ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ, ਸਪੇਨ, ਅਮਰੀਕਾ ਆਦਿ ਭਾਰੂ ਹੁੰਦਾ ਹੈਵਿਦਿਆਰਥੀ ਪੜ੍ਹਾਈ ਸ਼ੁਰੂ ਕਰਨ ਸਮੇਂ ਹੀ +2 ਪਾਸ ਕਰਨ ਤੋਂ ਬਾਦ ਆਈਲੈਟਸ ਨੂੰ ਆਪਣਾ ਟੀਚਾ ਮਿੱਥ ਬੈਠਦਾ ਹੈ

ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਉੱਚ-ਪੱਧਰ ਦੇ ਕੋਰਸਾਂ ਲਈ ਪੰਜਾਬੀ ਹੁਣ ਧੱਕੋ-ਮੁੱਕੀ ਨਹੀਂ ਹੁੰਦੇਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਦੂਜੇ ਸੂਬਿਆਂ ਵਿੱਚੋਂ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਪੰਜਾਬੀ ਬੱਚਿਆਂ ਦੀ ਗਿਣਤੀ ਆਇਲੈਟਸ ਸੈਂਟਰਾਂ ’ਤੇ ਵਧ ਰਹੀ ਹੈਪੰਜਾਬੀ ਚੈਨਲਾਂ ਉੱਪਰ ਵੀ ਵਿਦੇਸ਼ ਜਾਣ ਦੇ ਸੁਪਨੇ ਪੂਰੇ ਕਰਨ ਵਾਲੇ ਪ੍ਰੋਗਰਾਮਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈਪੰਜਾਬ ਦੇ ਕਾਲਜਾਂ ਵਿੱਚ ਵੀ ਇੰਗਲਿਸ਼-ਸਪੀਕਿੰਗ ਕੋਰਸਾਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈਭਾਵੇਂ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨੀ ਕੋਈ ਮਾੜਾ ਰੁਝਾਨ ਨਹੀਂ ਹੈ ਪਰ ਇਸਦਾ ਦੂਰ-ਅੰਦੇਸ਼ੀ ਪ੍ਰਭਾਵ ਜ਼ਰੂਰ ਫਿਕਰ ਕਰਨ ਵਾਲੀ ਗੱਲ ਹੈਪਿਛਲੇ ਦਿਨੀਂ ਬਠਿੰਡਾ ਵਿਖੇ ਪੀਪਲਜ਼ ਲਿਟਰੇਰੀ ਫੈਸਟੀਵਲ ਸਮੇਂ ਬੋਲਦੇ ਇੱਕ ਵਿਦਵਾਨ ਪ੍ਰੋ. ਨੇ ਬੜੀ ਕੀਮਤੀ ਗੱਲ ਕਹੀ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਪੰਜਾਬ ਨੂੰ ਬਚਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਸੀ ਪ੍ਰੰਤੂ ਮੌਜੂਦਾ ਮਾਹੌਲ ਵਿੱਚ ਬਜ਼ੁਰਗ ਪੰਜਾਬ ਨੂੰ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ ਤੇ ਪੰਜਾਬ ਦੀ ਜਵਾਨੀ ਪੰਜਾਬ ਨੂੰ ਡਾਵਾਂਡੋਲ ਕਰਨ ’ਤੇ ਤੁਲੀ ਹੋਈ ਹੈਇੱਕ ਨਸ਼ੇ ਦਾ ਰੁਝਾਨ ਅਤੇ ਦੂਜਾ ਵਿਦੇਸ਼ ਜਾਣ ਦਾ ਰੁਝਾਨ, ਦੋਵੇਂ ਹੀ ਪੱਖ ਪੰਜਾਬ ਲਈ ਘਾਤਕ ਸਾਬਿਤ ਹੋ ਰਹੇ ਹਨਜੇਕਰ ਦੇਖਿਆ ਜਾਵੇ ਵਿਦੇਸ਼ ਜਾਣ ਦਾ ਰੁਝਾਨ ਕੋਈ ਮਾੜੀ ਗੱਲ ਨਹੀਂਇਹ ਮਸਲਾ ਹਰ ਇੱਕ ਦੇ ਨਿੱਜ ਨਾਲ ਜੁੜਿਆ ਪਹਿਲੂ ਹੈਵਿਦੇਸ਼ ਜਾਣ ਵਾਲੀ ਸ਼ਖਸੀਅਤ ਖੁਦ ਭਾਵੇਂ ਆਰਥਿਕ ਤੌਰ ’ਤੇ ਖੁਸ਼ਹਾਲ ਹੋ ਸਕਦੀ ਹੈ ਪਰ ਪੰਜਾਬ ਨੂੰ ਭਾਸ਼ਾ, ਸੱਭਿਆਚਾਰਕ ਤੇ ਗਿਣਤੀ ਦੇ ਪੱਖੋਂ ਜ਼ਰੂਰ ਪਛਾੜਨ ਵਿੱਚ ਆਪਣਾ ਰੋਲ ਅਦਾ ਕਰੇਗੀ

ਵਿਦੇਸ਼ ਵਿੱਚ ਬੱਚਾ ਜਾਂਦਾ ਪੜ੍ਹਨ ਦੇ ਬਹਾਨੇ ਹੈ ਪਰ ਉਸਦਾ ਮਕਸਦ ਉੱਥੇ ਪੱਕਾ ਹੋਣਾ ਜਾਂ ਉੱਥੋਂ ਦਾ ਨਾਗਰਿਕ ਬਣਨਾ ਹੁੰਦਾ ਹੈਵਿਦੇਸ਼ ਵਿੱਚ ਵੀ ਉਹ ਪੜ੍ਹਾਈ ਕਰਨ ਤੋਂ ਬਾਦ, ਉੱਥੋਂ ਵੀ ਅੱਗੇ ਉਸ ਖੇਤਰ ਵੱਲ ਚਲਾ ਜਾਂਦਾ ਹੈ ਜਿੱਥੇ ਪੀ.ਆਰ. ਜਲਦੀ ਹੋ ਸਕੇਪੰਜਾਬ ਦੇ ਜ਼ਿਆਦਾ ਬੱਚਿਆਂ ਦਾ ਸੁਪਨਾ ਵਿਦੇਸ਼ ਜਾਣ ਦਾ ਹੈਵਿਆਹ ਸਮੇਂ ਵੀ ਹੁਣ ਜ਼ਮੀਨ ਜਾਂ ਜਾਇਦਾਦ ਵੱਲ ਘੱਟ ਤੇ ਵਿਦੇਸ਼ੀ ਹੋਣ ਨੂੰ ਵੱਧ ਪਹਿਲ ਦਿੱਤੀ ਜਾਂਦੀ ਹੈਕਈ ਵਾਰ ਤਾਂ ਵਿਦੇਸ਼ੀ ਲਾੜਿਆਂ ਦੀ ਉਮਰ ਬਾਰੇ ਸੁਣ ਕੇ ਹਾਸੀ ਆਉਂਦੀ ਹੈਵਿਦੇਸ਼ੀ ਧਰਤੀ ਦੇ ਚਕਾਚੌਂਧ ਸੁਪਨੇ ਕਈ ਵਾਰ ਅਣਕਿਆਸੇ ਸਮਝੌਤਿਆਂ ਬਾਰੇ ਵੀ ‘ਹਾਂ’ ਕਰਵਾ ਲੈਂਦੇ ਹਨਇੱਕ ਗੱਲ ਤਾਂ ਹਾਂ-ਪੱਖੀ ਹੈ ਕਿ ਵਿਦੇਸ਼ ਜਾਣਾ ਬੱਚਿਆਂ ਦੀ ਮਜਬੂਰੀ ਵੀ ਬਣ ਚੁੱਕੀ ਹੈ ਇੱਥੇ ਨੌਕਰੀਆਂ ਲਈ ਬੂਹੇ ਬੰਦ ਹੋਣ ਕਰਕੇ ਹਰ ਕੋਈ ਆਪਣੇ ਭਵਿੱਖ ਬਾਰੇ ਸੋਚ ਕੇ ਫਿਕਰਮੰਦ ਹੈਦੂਸਰਾ ਮਾਪੇ ਵੀ ਚਾਹੁੰਦੇ ਹਨ ਕਿ ਇੱਥੋਂ ਨਸ਼ਿਆਂ ਦੀ ਦਲ-ਦਲ ਵਿੱਚੋਂ ਬੱਚੇ ਨੂੰ ਕੱਢਿਆ ਜਾਵੇਤੀਜਾ ਸਰਕਾਰ ਵੀ ਬਾਹਰ ਜਾਣ ਦੇ ਰੁਝਾਨ ਨੂੰ ਰੋਕਣ ਤੋਂ ਉਤਲੇ ਮਨੋ ਪੋਚੇ ਮਾਰ ਰਹੀ ਹੈ ਕਿਉਂਕਿ ਸਰਕਾਰ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਜੋ ਇਸ ਜਵਾਨੀ ਨੂੰ ਕਿਸੇ ਤਣ-ਪੱਤਣ ਲਾ ਸਕੇਪੰਜਾਬ ਸਿਰ ਚੜ੍ਹੇ ਕਰਜ਼ੇ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਹੋਇਆ ਹੈ। ਇਹ ਸਿਰਫ ਸਿਆਸੀ ਪੈਂਤੜੇ ਹਨ ਜੋ ਸਬਜ਼ਬਾਗ ਦਿਖਾ ਰਹੇ ਹਨਪੰਜਾਬ ਸਰਕਾਰ ਤੋਂ ਤਾਂ ਅਜੇ ਤੀਕ ਪਹਿਲਾਂ ਹੀ ਦਸ-ਦਸ ਜਾਂ ਪੰਦਰ੍ਹਾਂ-ਪੰਦਰ੍ਹਾਂ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਸਲਾ ਹੱਲ ਨਹੀਂ ਹੋਇਆ ਹੈਇਹ ਮਸਲਾ ਹਰ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਂਦਾ ਹੈਨਵੇਂ ਪੂਰਾਂ ਦੇ ਪੂਰ ਬੱਚੇ-ਬੱਚੀਆਂ ਨੂੰ ਰੁਜ਼ਗਾਰ ਕਿੱਥੋਂ ਦੇਵੇਗੀ ਸਰਕਾਰ? ਹੁਣ ਇਹ ਤਾਂ ਬੱਚੇ-ਬੱਚੀਆਂ ਦੀ ਮਜਬੂਰੀ ਹੈ ਕਿ ਉਹ ਵਿਦੇਸ਼ ਨਾ ਜਾਣ ਤਾਂ ਹੋਰ ਕੀ ਕਰਨ

ਇੱਥੇ ਇੱਕ ਤਰਕਵਾਦੀ ਕਾਰਣ ਇਹ ਵੀ ਉੱਭਰਦਾ ਹੈ ਕਿ ਸਾਡੇ ਬੱਚੇ ਪੰਜਾਬ ਵਿੱਚ ਤਾਂ ਮੱਝ ਦੇ ਸੰਗਲ਼ ਪਾਉਣ ਤੋਂ ਵੀ ਕੰਨੀਂ ਕਤਰਾਉਂਦੇ ਹਨ ਪਰ ਵਿਦੇਸ਼ਾਂ ਵਿੱਚ ਜਾ ਕੇ ਭਾਂਡੇ ਮਾਂਜਣ ਦੀ ਵੀ ਸੰਗ ਨਹੀਂ ਮੰਨਦੇਇਸਦਾ ਇੱਕ ਕਾਰਣ ਤਾਂ ਇਹ ਹੈ ਕਿ ਇੱਥੇ ਅਸੀਂ ਸਮਾਜਿਕ ਪੱਧਰ ’ਤੇ ਆਪਣੇ ਆਪ ਨੂੰ ਸੁਪਰੀਮ ਸਮਝ ਬੈਠਦੇ ਹਾਂਸਮਾਜਿਕ ਗਰੇਡਿੰਗ ਦਾ ਪਾਰਾ ਸਾਨੂੰ ਹੇਠਾਂ ਨਹੀਂ ਹੋਣ ਦਿੰਦਾਪੜ੍ਹਨ ਸਮੇਂ ਲਏ ਉੱਚ-ਪੱਧਰ ਦੇ ਸੁਪਨੇ ਜਾਂ ਖਾਨਦਾਨੀ ਉੱਚਤਾ ਸਾਡੇ ਪੈਰ ਹੇਠਾਂ ਨਹੀਂ ਲੱਗਣ ਦਿੰਦੀਸਾਡੇ ਬੱਚੇ ਸਿਰਫ ਨੌਕਰੀ ਕਲਚਰ ਦੇ ਜੀਵ ਬਣਨਾ ਚਾਹੁੰਦੇ ਨੇ ਵਰਕ-ਕਲਚਰ ਦੇ ਹਾਮੀ ਨਹੀਂਪੰਜਾਬ ਦੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਉਸਾਰੀ ਦਾ ਕੰਮ ਕਰਨ ਵਾਲੇ, ਲੈਂਟਰ ਵਾਲੇ, ਸਰੀਏ ਦੇ ਜਾਲ ਬੁਣਨ ਵਾਲੇ, ਫਰਸ਼ੀ-ਪੱਥਰ ਲਾਉਣ ਵਾਲੇ, ਪਲੰਬਰ, ਰਾਜ ਮਿਸਤ੍ਰੀਆਂ ਨਾਲ ਕੰਮ ਕਰਨ ਵਾਲੇ ਮਜ਼ਦੂਰ, ਡੈਂਟਿੰਗ-ਪੇਟਿੰਗ ਵਾਲੇ, ਆਈਸ-ਕਰੀਮ ਵਾਲੇ, ਥਾਂ-ਥਾਂ ਤੇ ਰੇਹੜੀਆਂ ਲਾ ਕੇ ਆਪਣੀ ਰੋਜ਼ੀ ਕਮਾਉਣ ਵਾਲੇ ਆਦਿ ਲੋਕ ਕੌਣ ਹਨ? ਸਭ ਬਾਹਰਲੇ ਸੂਬਿਆਂ ਵਿੱਚੋਂ ਆਏ ਹੋਏ ਲੋਕ ਹਨ ਜੋ ਇੱਥੇ ਆ ਕੇ ਸਥਾਪਿਤ ਹੋ ਰਹੇ ਹਨਸਾਡੇ ਪੰਜਾਬੀ ਬੱਚੇ ਨਿੱਕੇ-ਨਿੱਕੇ ਕੰਮਾਂ ਲਈ ਵੀ ਮਜ਼ਦੂਰ (ਭੱਈਏ) ਦੀ ਆਸ ਰੱਖਣਗੇਪੰਜਾਬ ਦੀ ਖੇਤੀ ਦੇ ਪਛੜ ਜਾਣ ਦਾ ਵੀ ਇਹ ਇੱਕ ਅਦਿੱਖ ਕਾਰਣ ਹੈਖੇਤ ਵਿੱਚੋਂ ਜੇ ਨਦੀਨ ਮਾਰਨਾ ਹੈ ਤਾਂ ਉਸ ਨੂੰ ਵੀ ਨਦੀਨ ਨਾਸ਼ਕ ਨਾਲ ਮਾਰਨਾ ਹੈ, ਹੱਥਾਂ ਵਿੱਚ ਕੱਸੀਆਂ ਜਾਂ ਕਸੌਲੀ ਨਹੀਂ ਫੜਨੀਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਸੀਂ ਨੌਕਰ ਦੇ ਰੂਪ ਵਿੱਚ ਕਿਸੇ ਭੱਈਏ ਨੂੰ ਭਾਲਣ ਲੱਗ ਪੈਂਦੇ ਹਾਂਵਿਦੇਸ਼ਾਂ ਵਿੱਚ ਵਰਕ-ਕਲਚਰ ਭਾਰੂ ਹੋਣ ਕਰਕੇ ਉੱਥੇ ਸਭ ਨੂੰ ਕੰਮ ਕਰਨਾ ਪੈਂਦਾ ਹੈਬੱਚੇ ਤਾਂ ਕੀ ਸਾਡੇ ਘਰਾਂ ਦੇ ਆਮ ਕੰਮ ਧੰਦੇ ਵੀ ਨੌਕਰਾਂ ਦੇ ਹੱਥੀਂ ਹੋਣ ਲੱਗ ਪਏ ਹਨਕੱਪੜੇ ਧੋਣ ਵਾਲੀ ਵੱਖਰੀ, ਰੋਟੀ ਪਕਾਉਣ ਵਾਲੀ ਵੱਖਰੀ, ਝਾੜੂ-ਪੋਚਾ ਲਾਉਣ ਵਾਲੀ ਵੱਖ ਆਦਿ ਆਮ ਘਰਾਂ ਦੀ ਹਾਲਤ ਬਣ ਚੁੱਕੀ ਹੈਇਕੱਲੇ ਬੱਚਿਆਂ ਨੇ ਹੀ ਨਹੀਂ, ਸਾਡੀਆਂ ਸੁਆਣੀਆਂ ਨੇ ਵੀ ਕੰਮ ਛੱਡ ਦਿੱਤਾ ਹੈਇੱਕ ਪੰਜਾਬੀ ਦਾ ਗੀਤ ਸੀ, ‘ਜੱਟੀ ਪੰਦਰ੍ਹਾਂ ਮੁਰੱਬਿਆਂ ਵਾਲੀ ਭੱਤਾ ਲੈ ਕੇ ਖੇਤ ਨੂੰ ਚੱਲੀ।’ ਇਸਦਾ ਭਾਵ 375 ਕਿੱਲਿਆਂ ਦੀ ਮਾਲਕ ਔਰਤ ਵੀ ਕਦੇ ਖੇਤ ਭੱਤਾ ਲੈ ਕੇ ਆਪ ਜਾਇਆ ਕਰਦੀ ਸੀਹੁਣ ਜਿਸਦੇ ਕੋਲ ਪੰਜ ਕਿੱਲੇ ਵੀ ਹਨ, ਉਹ ਵੀ ਕਹੂ ਕਿ ਮੈਂਨੂੰ ਨੌਕਰ ਚਾਹੀਦਾ ਹੈਵਿਹਲੇ ਰਹਿਣ ਨੂੰ ਅਸੀਂ ਆਪਣਾ ਸਟੇਟਸ ਸਮਝਣ ਲੱਗ ਪਏ ਹਾਂਫਿਰ ਬਾਣੀਆਂ ਤੋਂ ਪੈਸੇ ਕਰਜ਼ ਲੈ ਕੇ ਮੁਕਰਨ ਵੇਲੇ ਅਸੀਂ ਵਿਚਾਰੇ ਬਣ ਜਾਂਦੇ ਹਾਂ

ਸਾਡੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਸਿਰਫ ਸਰਟੀਫਿਕੇਟ ਵੰਡਣ ਵਾਲ਼ੇ ਕਾਰਖਾਨੇ ਹਨ, ਕਿਰਤੀ ਪੈਦਾ ਕਰਨ ਵਾਲੇ ਅਦਾਰੇ ਨਹੀਂਇਹੀ ਕਾਰਣ ਹੈ ਕਿ ਅਧਿਆਪਕਾਂ ਤੇ ਪ੍ਰੋਫੈਸਰਾਂ ਦੇ ਬੱਚੇ ਸਭ ਤੋਂ ਪਹਿਲਾਂ ਵਿਦੇਸ਼ੀ ਧਰਤੀ ’ਤੇ ਜਾਣੇ ਸ਼ੁਰੂ ਹੋਏ ਕਿਉਂਕਿ ਇਸ ਵਰਗ ਨੂੰ ਪਤਾ ਸੀ ਕਿ ਇੱਥੇ ਰਸਤੇ ਬੰਦ ਹੋਣ ਵਾਲੇ ਹਨਦੇਸ਼ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਵਾਲੇ ਕਾਲਜ ਤੇ ਯੂਨੀਵਰਸਿਟੀਆਂ ਖੁਦ ਘਾਟੇ ਦਾ ਸ਼ਿਕਾਰ ਹੋ ਰਹੇ ਹਨ ਜਦੋਂ ਤੀਕ ਸਾਡੇ ਕਾਲਜ ਤੇ ਯੂਨੀਵਰਸਿਟੀਆਂ ਦਸਤਕਾਰੀ ਤੇ ਹੱਥੀਂ ਕੰਮ ਕਰਨ ਵਾਲੇ ਕਾਰੀਗਰ ਪੈਦਾ ਨਹੀਂ ਕਰਨਗੀਆਂ ਅਤੇ ਸਰਕਾਰਾਂ ਹੱਥੀਂ ਕੰਮ ਕਰਨ ਵਾਲਿਆਂ ਨੂੰ ਕੁਰਸੀਆਂ ਤੇ ਬੈਠਣ ਵਾਲਿਆਂ ਨਾਲੋਂ ਵੱਧ ਵੇਤਨ ਦੇਣਾ ਯਕੀਨੀ ਨਹੀਂ ਬਣਾਉਣਗੀਆਂ, ਤਦ ਤੀਕ ਨਾ ਹੀ ਪਰਵਾਸ ਰੁਕੇਗਾ ਅਤੇ ਨਾ ਹੀ ਪੰਜਾਬ ਦੀ ਡੁੱਬਦੀ ਬੇੜੀ ਨੂੰ ਕੋਈ ਰੋਕ ਸਕੇਗਾਜੇਕਰ ਇੱਕ ਮਜ਼ਦੂਰ ਦੀ ਦਿਹਾੜੀ ਘੱਟੋ-ਘੱਟ ਇੱਕ ਹਜ਼ਾਰ ਰੁਪਏ ਕਰ ਦਿੱਤੀ ਜਾਵੇ ਤਾਂ ਇਸ ਤਰ੍ਹਾਂ ਇੱਕ ਮਜ਼ਦੂਰ ਵੀ ਵਸਦਾ ਰਹਿ ਜਾਵੇਗਾ ਤੇ ਕਿਸਾਨਾਂ ਦੇ ਪੁੱਤ ਵੀ ਭੱਜ-ਭੱਜ ਕੇ ਹੱਥੀਂ ਕੰਮ ਕਰਨਾ ਸ਼ੁਰੂ ਕਰ ਦੇਣਗੇਇਸ ਤਰ੍ਹਾਂ ਤਕੜੇ ਤੇ ਮਾੜੇ ਵਿਚਲਾ ਪਾੜਾ ਵੀ ਕੁਝ ਘਟੇਗਾਇੱਕ ਯੂ ਪੀ ਜਾਂ ਬਿਹਾਰ ਦਾ ਕਾਮਾ ਮਿਹਨਤ ਕਰਕੇ ਇੱਥੇ ਕੋਠੀ ਪਾ ਕੇ ਰਹਿਣ ਲੱਗ ਜਾਂਦਾ ਹੈ ਅਤੇ ਸਾਡੇ ਕੋਲੋਂ ਇੱਕ ਕੰਧੋਲੀ ਨਹੀਂ ਨਿਕਲਦੀਇਸਦਾ ਕਾਰਣ ਹੈ ਕਿ ਅਸੀਂ ਵਰਕ-ਕਲਚਰ ਤੋਂ ਦੂਰ ਹੋ ਗਏ ਹਾਂਕਰਨੀ ਅਸੀਂ ਵਿਦੇਸ਼ੀ ਧਰਤੀ ’ਤੇ ਵੀ ਦਿਹਾੜੀ ਹੈ ਪਰ ਇੱਥੇ ਨਹੀਂ ਕਰਨੀਬਾਹਰੋਂ ਸਰਮਾਇਆ ਲਿਆ ਕੇ ਕੋਠੀ ਪਾਈ ਤੇ ਫਿਰ ਵਾਪਸ ਚਲੇ ਗਏ। ਫਿਰ ਇਨ੍ਹਾਂ ਕੋਠੀਆਂ ਵਿੱਚ ਕੌਣ ਰਹੇਗਾ? ਬਾਹਰਲੇ ਸੂਬਿਆਂ ਦੇ ਹਿੰਦੀ ਭਾਸ਼ੀ ਲੋਕ ਧੜਾ-ਧੜ ਪੰਜਾਬ ਵਿੱਚ ਵਸ ਰਹੇ ਹਨਇਸ ਤਰ੍ਹਾਂ ਪੰਜਾਬੀ ਬੋਲੀ ਤੇ ਪੰਜਾਬੀ ਖਾਣਿਆਂ ਵਿੱਚ ਤਬਦੀਲੀ ਆ ਰਹੀ ਹੈਇੱਕ ਭੱਈਏ ਨੂੰ ਅਸੀਂ ਪੰਜਾਬੀ ਬੋਲਣ ਨਹੀਂ ਲਾ ਸਕਦੇ ਸਗੋਂ ਉਲਟ ਉਸ ਨਾਲ ਹਿੰਦੀ ਬੋਲਣ ਲੱਗ ਜਾਂਦੇ ਹਾਂ

ਇਸੇ ਤਰ੍ਹਾਂ ਚੌਲ਼ ਪੰਜਾਬ ਦੀ ਖੁਰਾਕ ਨਹੀਂ ਸੀਚੌਲ਼ ਕਿਸੇ ਯੱਗ ਜਾਂ ਵਿਸ਼ੇਸ਼ ਸਮਾਗਮਾਂ ਸਮੇਂ ਹੀ ਬਣਾਏ ਜਾਂਦੇ ਸਨਹੁਣ ਅਸੀਂ ਰੋਟੀ ਭਾਵੇਂ ਨਾ ਬਣਾਈਏ ਪਰ ਚੌਲ਼ ਹਰ ਸਮਾਗਮ ਦਾ ਸ਼ਿੰਗਾਰ ਬਣ ਚੁੱਕੇ ਹਨਇਸ ਤਰ੍ਹਾਂ ਸਾਡੇ ਕਲਚਰ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਦਾ ਪ੍ਰਭਾਵ ਵਧ ਰਿਹਾ ਹੈ ਤੇ ਅਸੀਂ ਬੇਗਾਨੇ ਕਲਚਰ ਵਿੱਚ ਸ਼ਰੀਕ ਹੋਣ ਜਾ ਰਹੇ ਹਾਂਜੇਕਰ ਸਰਕਾਰਾਂ ਜਾਂ ਬੁੱਧੀਜੀਵੀਆਂ ਨੇ ਇਸ ਮਸਲੇ ਪ੍ਰਤੀ ਸੰਜੀਦਗੀ ਨਾ ਵਿਖਾਈ ਤਾਂ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੀ ਅਤੇ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਭਵਿੱਖ ਵਿੱਚ ਗੰਭੀਰ ਖਤਰਾ ਖੜ੍ਹਾ ਹੋ ਸਕਦਾ ਹੈਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਫਤ ਸਹੂਲਤਾਂ ਦੇਣ ਦੀ ਬਜਾਏ ਵਰਕ ਕਲਚਰ ਪੈਦਾ ਕਰੇ ਅਤੇ ਮਜ਼ਦੂਰ ਦੀ ਉਜਰਤ ਵਿੱਚ ਵਾਧਾ ਕਰਕੇ ਬੇਰੁਜ਼ਗਾਰਾਂ ਨੂੰ ਕੰਮ ਪ੍ਰਤੀ ਉਤਸ਼ਾਹਿਤ ਕਰੇਹੱਥੀਂ ਕੰਮ ਕਰਨ ਵਾਲਿਆਂ ਲਈ ਕੰਮ ਦੇ ਮੌਕੇ ਪੈਦਾ ਕਰੇਵੋਟ-ਬੈਂਕ ਤਕੜਾ ਕਰਨ ਦੇ ਬਹਾਨੇ ਮੁਫਤ ਦੀ ਅਨਾਜ-ਵੰਡ ਦੀ ਥਾਂ ’ਤੇ ਅਨਾਜ ਪੈਦਾ ਕਰਨ ਵਾਲੇ ਪੈਦਾ ਕਰੋਜੋ ਖੁਦ ਅਨਾਜ ਪੈਦਾ ਕਰਨ ਦੇ ਯੋਗ ਹੋਵੇਗਾ, ਉਹ ਮੁਫਤ ਦਾ ਅਨਾਜ ਨਹੀਂ ਮੰਗੇਗਾਮੁਫਤ ਦੀ ਬੱਸ ਸਹੂਲਤ ਉਦੋਂ ਦਿੱਤੀ ਜਾ ਸਕਦੀ ਹੈ ਜਦੋਂ ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋ ਜਾਵੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਤਾਂ ਕਰਜ਼ੇ ਲਏ ਜਾ ਰਹੇ ਹਨ ਤੇ ਫਿਰ ਮੁਫਤ ਦੀਆਂ ਸਹੂਲਤਾਂ ਕਿਸ ਖੁਸ਼ੀ ਵਿੱਚ ਦਿੱਤੀਆਂ ਜਾ ਰਹੀਆਂ ਹਨ? ਅਖੇ ਕੋਲ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਪੰਜਾਬ ਆਰਥਿਕ ਪੱਖੋਂ ਤਾਂ ਪਛੜਦਾ ਜਾ ਹੀ ਰਿਹਾ ਹੈ ਮਾਨਸਿਕ ਤੌਰ ’ਤੇ ਮੰਗਤਿਆਂ ਦੀ ਜੂਨ ਹੰਢਾਉਣ ਲੱਗ ਪਿਆ ਹੈਹੁਣ ਤਾਂ ਸਰਦੇ-ਵਰਦੇ ਘਰ ਵੀ ਮੁਫਤ ਅਨਾਜ ਦੀ ਸਹੂਲਤ ਲੈਣ ਦੀ ਸੰਗ ਮੰਨਣੋ ਹਟ ਗਏ ਹਨਮਾਨਸਿਕ ਪੱਧਰ ਦੇ ਗਿਰਾਵਟ ਦੀ ਸਿਖਰ ਪੰਜਾਬੀਆਂ ਦੀ ਉਦੋਂ ਦੇਖਣ ਨੂੰ ਮਿਲੀ ਜਦੋਂ ਰਾਜਪੁਰੇ ਕੋਲ ਇੱਕ ਟਰੱਕ ਦੇ ਸੇਬ ਹੀ ਲੁੱਟਣ ਲੱਗ ਪਏ ਸਨਉਹ ਤਾਂ ਕਿਸੇ ਅਣਖੀ ਭਰਾ ਦੀ ਗੈਰਤ ਨੇ ਸੇਬਾਂ ਦੇ ਪੈਸੇ ਮੋੜ ਕੇ ਮਸਾਂ ਪੰਜਾਬ ਦੀ ਇੱਜ਼ਤ ਬਚਾਈਇਹ ਹਾਲਤ ਹੋ ਰਹੀ ਹੈ ਪੰਜਾਬ ਦੀਵਿਦੇਸ਼ ਜਾਣਾ ਬੱਚਿਆਂ ਦਾ ਸ਼ੌਕ ਨਹੀਂ ਇੱਕ ਮਜਬੂਰੀ ਹੈਜੇਕਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤਾ ਨੂੰ ਬਚਾਉਣਾ ਹੈ ਤਾਂ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3766)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਭੋਲਾ ਸਿੰਘ ਸ਼ਮੀਰੀਆ

ਭੋਲਾ ਸਿੰਘ ਸ਼ਮੀਰੀਆ

Bathinda, Punjab, India.
Phone: (91 - 95010 - 12199)
Email: (bholasinghshamiria@gmail.com)