DavinderKDhaliwal7ਅੱਗ ਦੀਆਂ ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲੀਸ ਨੂੰ ਫੋਨ ਕੀਤਾ ...
(27 ਜਨਵਰੀ 2023)


ਪਹਿਲਾਂ ਸਾਡੀਆਂ ਭੂਆ
, ਮਾਸੀਆਂ ਦੇ ਵੇਲਿਆਂ ਵਿੱਚ ਗੁੱਡੀ ਫੂਕਣ ਦਾ ਰਿਵਾਜ ਬਹੁਤ ਜ਼ਿਆਦਾ ਹੁੰਦਾ ਸੀਜਦੋਂ ਮੀਂਹ ਨਾ ਪੈਣਾ, ਇੱਕ ਬਹੁਤ ਸੋਹਣੀ ਗੁੱਡੀ ਪੂਰੇ ਪਿੰਡ ਦੀਆਂ ਕੁੜੀਆਂ ਨੇ ਰਲ਼ ਕੇ ਤਿਆਰ ਕਰਨੀਮਿੱਠੀਆਂ ਰੋਟੀਆਂ ਜਾਂ ਗੁਲਗੁਲੇ ਨਾਲ ਪਕਾਏ ਜਾਂਦੇ ਸੀਜਾਂ ਕਈ ਵਾਰ ਗੁੜ ਵਾਲੇ ਚੌਲ ਵੀ ਬਣਾ ਲੈਂਦੇ ਸਨਪਿੰਡ ਦੀਆਂ ਜ਼ਿਆਦਾਤਰ ਵੱਡੀ ਉਮਰ ਦੀਆਂ ਬੁੜ੍ਹੀਆਂ ਵੈਣ ਪਾਉਂਦੀਆਂ ਪੂਰੇ ਪਿੰਡ ਵਿੱਚ ਗੇੜਾ ਦਿੰਦੀਆਂ ਸਨਗੁੱਡੀ ਨੂੰ ਲਾਲ ਕੱਪੜੇ ਵਿੱਚ ਸਜਾਇਆ ਜਾਂਦਾ ਸੀ ਤੇ ਸ਼ਮਸ਼ਾਨ ਘਾਟ ਤਕ ਲਿਜਾਇਆ ਜਾਂਦਾ ਸੀਗੁੱਡੀ ਫੂਕਣ ਤੋਂ ਬਾਅਦ ਗਿੱਧਾ ਪਾਇਆ ਜਾਂਦਾ ਸੀਮੀਂਹ ਲਈ ਵੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਸੀਗੁੱਡੀ ਫੂਕਣ ਦਾ ਤਰਕ ਦੱਸਿਆ ਜਾਂਦਾ ਸੀ ਕਿ ਜੇ ਅਸੀਂ ਜਵਾਨ ਕੁੜੀ ਨੂੰ ਫੂਕਦੇ ਹਾਂ ਤਾਂ ਰੱਬ ਵੀ ਰੋਂਦਾ ਹੈ

ਪਰ ਹੁਣ ਤਾਂ ਰੋਜ਼ ਜਿਉਂਦੀਆਂ ਗੁੱਡੀਆਂ ਸੜ ਰਹੀਆਂ ਹਨਹਰ ਰੋਜ਼ ਦਾਜ ਦੀ ਬਲੀ ਪਤਾ ਨਹੀਂ ਕਿੰਨੀਆਂ ਗੁੱਡੀਆਂ ਚੜ੍ਹਦੀਆਂ ਹਨ, ਜਿਨ੍ਹਾਂ ਨੂੰ ਲਾਲ ਫੁਲਕਾਰੀਆਂ ਵਿੱਚ ਲਪੇਟ ਕੇ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈਮਾਵਾਂ ਦਾ ਰੋਣਾ ਸੁਣ ਕੇ ਪੱਥਰ ਵੀ ਪਿਘਲ ਜਾਂਦਾ ਹੈਤੇ ਫਿਰ ਹੁਣ ਰੱਬ ਕਿਉਂ ਨਹੀਂ ਰੋਂਦਾ? ਘੱਟ ਦਾਜ ’ਤੇ ਇੱਕ ਧੀ ਹੀ ਨਹੀਂ ਮਰਦੀ, ਜਿਹੜਾ ਕਰਜ਼ਾ ਲੈ ਕੇ ਇੰਨਾ ਦਾਜ ਆਪਣੀ ਧੀ ਨੂੰ ਦਿੱਤਾ ਜਾਂਦਾ ਹੈ, ਉਸ ਕਰਜ਼ੇ ਨੂੰ ਉਤਾਰਦਾ ਬਾਪ ਵੀ ਇਸ ਦੁਨੀਆਂ ਤੋਂ ਫਾਨੀ ਹੋ ਜਾਂਦਾ ਹੈਪਰ ਕਰਜ਼ਾ ਸਿਰ ਤੋਂ ਨਹੀਂ ਉੱਤਰਦਾ ਇੱਕ ਧੀ ਜਾਂਦੀ ਹੈ ਦੂਜਾ ਸਿਰ ’ਤੇ ਕਰਜ਼ਾਅੱਜਕੱਲ੍ਹ ਤਾਂ ਨਕਲੀ ਗੁੱਡੀ ਫੂਕਣ ਦਾ ਰਿਵਾਜ ਹੀ ਨਹੀਂ ਰਿਹਾਜਦੋਂ ਅਸਲੀ ਗੁੱਡੀਆਂ ਹੀ ਹਰ ਰੋਜ਼ ਪਤਾ ਨਹੀਂ ਕਿੰਨੀਆਂ ਫੂਕੀਆਂ ਜਾ ਰਹੀਆਂ ਹਨਅਸਲੀ ਚੀਕਾਂ ਸੁਣ ਕੇ ਵੀ ਪਰਮਾਤਮਾ ਨੂੰ ਰਹਿਮ ਨਹੀਂ ਆਉਂਦਾ

ਮੈਂ ਇੱਕ ਘਟਨਾ ਜੋ ਬਿਲਕੁਲ ਅੱਖੀਂ ਦੇਖੀ, ਜਿਸਦੀਆਂ ਚੀਕਾਂ ਮੈਂ ਕੰਨੀਂ ਸੁਣੀਆਂ ਹਨ, ਉਸ ਦਾ ਜ਼ਿਕਰ ਕਰਨ ਲੱਗੀ ਹਾਂਜਿਸ ਕੋਠੀ ਵਿੱਚ ਅਸੀਂ ਰਹਿੰਦੇ ਸੀ, ਉਸਦੇ ਪਿੱਛੇ ਹੀ ਇੱਕ ਕਾਫ਼ੀ ਵੱਡੀ ਕੋਠੀ ਸੀਕੋਠੀ ਬਹੁਤ ਸੋਹਣੀ ਸੀ ਪਰ ਉਸ ਦੇ ਵਿੱਚ ਰਹਿਣ ਵਾਲੇ ਲੋਕ ਬੇਦਰਦ ਸਨਉਨ੍ਹਾਂ ਦੇ ਮੁੰਡੇ ਦੀ ਪਹਿਲਾਂ ਵੀ ਮੈਰਿਜ ਹੋਈ ਸੀਕੁੜੀ ਉਨ੍ਹਾਂ ਦੀ ਦਾਜ ਦੀ ਮੰਗ ਪੂਰੀ ਨਾ ਕਰ ਸਕੀ ਤੇ ਡਾਈਵੋਰਸ ਲੈ ਕੇ ਪੇਕੇ ਚਲੀ ਗਈਫਿਰ ਇਨ੍ਹਾਂ ਨੇ ਆਪਣੇ ਮੁੰਡੇ ਦਾ ਦੂਸਰਾ ਵਿਆਹ ਕੀਤਾ ਉਸ ਕੁੜੀ ਦੇ ਮਾਂ ਬਾਪ ਨਹੀਂ ਸਨ, ਸਿਰਫ ਭੈਣਾਂ ਹੀ ਸਨਉਸ ਕੁੜੀ ਨੂੰ ਇਨ੍ਹਾਂ ਨੇ ਐਨੀ ਬੇਰਹਿਮੀ ਦੇ ਨਾਲ ਤੜਕੇ ਦੇ ਤਿੰਨ ਵਜੇ ਮਾਰਿਆ ਕਿ ਉਸ ਦੀਆਂ ਚੀਕਾਂ ਸਾਰੇ ਲੋਕਾਂ ਦੇ ਕੰਨੀਂ ਪੈ ਰਹੀਆਂ ਸਨਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਕਿਸ ਕੋਠੀ ਵਿੱਚ ਚੀਕਾਂ ਪੈ ਰਹੀਆਂ ਹਨਸਵੇਰੇ ਤਿੰਨ ਵਜੇ ਬਿਲਕੁਲ ਸ਼ਾਂਤਮਈ ਮਾਹੌਲ ਹੁੰਦਾ ਹੈਇਸ ਲਈ ਚੀਕਾਂ ਦੀ ਆਵਾਜ਼ ਬਹੁਤ ਦੂਰ ਤਕ ਜਾ ਰਹੀ ਸੀਉਨ੍ਹਾਂ ਦੀ ਕੋਠੀ ਦੇ ਨਾਲ ਫਲੈਟ ਬਣੇ ਹੋਏ ਸਨਉਸ ਘਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨਅੱਗ ਦੀਆਂ ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲੀਸ ਨੂੰ ਫੋਨ ਕੀਤਾ ਪੁਲਿਸ ਉਸੇ ਵਕਤ ਆ ਗਈਕੁੜੀ ਨੂੰ ਬਹੁਤ ਬੇਰਹਿਮੀ ਨਾਲ ਉਸ ਨੂੰ ਸਾੜਿਆ ਗਿਆ ਸੀਉਸ ਦਾ ਅੰਗੂਠਾ ਵੀ ਉਸ ਦੇ ਹੱਥ ਨਾਲੋਂ ਅਲੱਗ ਹੋਇਆ ਪਿਆ ਸੀਕੋਲ ਹੀ ਤੇਲ ਦੀ ਕੈਨੀ ਪਈ ਸੀ। ਪੂਰਾ ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀਕੁੜੀ ਦੀ ਅੱਧੀ ਜਲੀ ਹੋਈ ਲਾਸ਼ ਪੁਲੀਸ ਆਪਣੇ ਕਬਜ਼ੇ ਵਿੱਚ ਲੈ ਕੇ ਚਲੀ ਗਈਉਹ ਲੋਕ ਕੁੜੀ ਨੂੰ ਜਿਸ ਕਮਰੇ ਵਿੱਚ ਜਲਾਇਆ ਸੀ, ਉਸ ਦਾ ਮੂਹਰਲਾ ਦਰਵਾਜ਼ਾ ਬੰਦ ਕਰ ਕੇ ਆਪ ਭੱਜ ਗਏ ਸਨਜਦੋਂ ਪੁਲੀਸ ਨੇ ਆ ਕੇ ਅੱਗ ਬੁਝਾਈ ਤਾਂ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ

ਉਸ ਕੁੜੀ ਦੇ ਮਾਂ ਬਾਪ ਨਾ ਹੋਣ ਕਰਕੇ ਇਹ ਕੇਸ ਥੋੜ੍ਹੇ ਸਮੇਂ ਵਿੱਚ ਹੀ ਰਫ਼ਾ ਦਫ਼ਾ ਹੋ ਗਿਆਕੁੜੀ ਦੀਆਂ ਭੈਣਾਂ ਨੇ ਪੈਸੇ ਲੈ ਕੇ ਰਾਜ਼ੀਨਾਮਾ ਕਰ ਲਿਆ

ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਹਰ ਰੋਜ਼ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਹਨਕਿੰਨੇ ਦਿਨ ਤਕ ਉਸ ਦੀਆਂ ਚੀਕਾਂ ਸਾਡੇ ਸਭ ਦੇ ਕੰਨਾਂ ਵਿੱਚ ਵੱਜਦੀਆਂ ਰਹੀਆਂਅਸੀਂ ਜਦੋਂ ਵੀ ਉਸ ਕੋਠੀ ਵੱਲ ਵੇਖਦੇ ,ਸਾਡਾ ਦਿਲ ਹਲੂਣਿਆ ਜਾਂਦਾਉਸ ਕੋਠੀ ਤੋਂ ਸਾਨੂੰ ਡਰ ਲੱਗਣ ਲੱਗ ਪਿਆਹੁਣ ਵੀ ਜਦੋਂ ਕਦੇ ਮੈਂ ਉਸ ਕੋਠੀ ਵੱਲ ਵੇਖਦੀ ਹਾਂ, ਮੈਨੂੰ ਉਹ ਕੁੜੀ ਜ਼ਰੂਰ ਯਾਦ ਆਉਂਦੀ ਹੈਜੇ ਕੁੜੀਆਂ ਦਿੱਤੀਆਂ ਹਨ ਪ੍ਰਮਾਤਮਾ ਤਾਂ ਉਨ੍ਹਾਂ ਦੇ ਲੇਖ ਵੀ ਵਧੀਆ ਹੀ ਲਿਖ ਕੇ ਭੇਜਣਾਪਤਾ ਨਹੀਂ ਕਿੰਨੀਆਂ ਕੁੜੀਆਂ ਦਾਜ ਵਿੱਚ ਅੱਗ ਦੀ ਬਲੀ ਚੜ੍ਹਦੀਆਂ ਹਨਕਿਸੇ ਨਾ ਕਿਸੇ ਤਰੀਕੇ ਨਾਲ ਪਿਆਰ ਵਜੋਂ ਦਿੱਤੇ ਗਏ ਸਮਾਨ ਵਿੱਚ ਜਦੋਂ ਵਾਧਾ ਹੋਣ ਲੱਗ ਪਵੇ ਤਾਂ ਇਹ ਰਸਮ ਦਾਜ ਹੀ ਕਹਿਲਾਉਂਦੀ ਹੈਜਿਵੇਂ-ਜਿਵੇਂ ਦਾਜ ਵਧ ਰਿਹਾ ਹੈ, ਉਸ ਤਰ੍ਹਾਂ ਹੀ ਅੱਗ ਦੀਆਂ ਲਪਟਾਂ ਵੀ ਉੱਚੀਆਂ ਹੋ ਰਹੀਆਂ ਹਨ

ਅੱਜ ਕੱਲ੍ਹ ਦਾਜ ਦੀ ਭੇਟ ਕੁੜੀਆਂ ਹੀ ਨਹੀਂ, ਸਗੋਂ ਮੁੰਡੇ ਵੀ ਚੜ੍ਹ ਰਹੇ ਹਨਹਰ ਰੋਜ਼ ਕੁੜੀਆਂ ਵਾਂਗ ਹੀ ਮੁੰਡਿਆਂ ਦੀਆਂ ਵੀ ਚਿਤਾ ਜਲ ਰਹੀਆਂ ਹਨਸਾਡਾ ਸਮਾਜ ਦਿਖਾਵੇ ਦੇ ਚੱਕਰ ਵਿੱਚ ਕਿਉਂ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈਪਹਿਲਾਂ ਇੱਕ ਦੂਜੇ ਨੂੰ ਨੀਚਾ ਨਹੀਂ ਸੀ ਦਿਖਾਇਆ ਜਾਂਦਾ, ਤੇ ਲੋਕ ਸਿਰਫ਼ ਘਰ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਹੀ ਦਿੰਦੇ ਹਨਇਸ ਲਈ ਸੌਖੇ ਸਨਦਾਜ ਦੀ ਬਲੀ ਕੁੜੀਆਂ ਉਦੋਂ ਵੀ ਚੜ੍ਹਦੀਆਂ ਸਨ ਪਰ ਬਹੁਤ ਘੱਟਇਹੋ ਜਿਹਾ ਘਿਨਾਉਣਾ ਕੰਮ ਮਰੀ ਜ਼ਮੀਰ ਵਾਲੇ ਹੀ ਕਰਦੇ ਸਨਪਰ ਹੁਣ ਹਰ ਰੋਜ਼ ਅਖ਼ਬਾਰਾਂ ਦੇ ਮੁੱਖ ਪੰਨੇ ਇਹੋ ਜਿਹੀਆਂ ਖਬਰਾਂ ਨਾਲ ਭਰੇ ਹੁੰਦੇ ਹਨਸਾਡਾ ਸਮਾਜ ਪਤਾ ਨਹੀਂ ਕਿੱਧਰ ਨੂੰ ਤੁਰ ਪਿਆ ਹੈ:

ਚਾਹੁੰਦੇ ਹੋਇਆਂ ਵੀ ਨਾ ਜਿੱਥੋਂ ਭਰੀ ਜਾਏ ਪਰਵਾਜ਼,
ਪਤਾ ਨਹੀਂ ਅੱਜਕੱਲ੍ਹ ਕਿਸ ਪਾਸੇ ਜਾ ਰਿਹਾ ਸਾਡਾ ਸਮਾਜ

ਸੁਰ ਤੇ ਲੈਅ ਨੂੰ ਭੁੱਲ ਗਵੱਈਏ, ਸ਼ੋਹਰਤ ਪਿੱਛੇ ਪੈ ਗਏ,
ਚਮਕ ਦਮਕ ਦੀ ਫੋਕੀ ਚੌਧਰ
, ਸੁੰਨੇ ਪਏ ਨੇ ਸਾਜ਼

ਲੋਕ ਪਰਿਵਾਰਕ ਰਿਸ਼ਤਿਆਂ ਵਿੱਚ ਹੀ ਖੂਨ ਦੀਆਂ ਹੋਲੀਆਂ ਖੇਡ ਰਹੇ ਹਨਕੁੜੀਆਂ ਵੀ ਤਾਂ ਚਿੜੀਆਂ ਨੇ, ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇਕੀ ਹੋਇਆ ਜੇ ਨੂੰਹ ਬਣ ਗਈ, ਤੁਹਾਡੀਆਂ ਆਪਣੀਆਂ ਨੇ ਕਿਸੇ ਦੇ ਘਰ ਜਾਣਾ ਹੈ

ਘਰ ਬਣਾਉਂਦੇ ਬਣਾਉਂਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ,
ਸੁਪਨਿਆਂ ਨੂੰ ਬੁਣਦੇ-ਬੁਣਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ
,

ਚਾਹਤਾਂ ਦਾ ਘੜਾ ਕਦੇ ਨਹੀਂ ਭਰਦਾ,
ਇੱਛਾਵਾਂ ਦੇ ਪਿੱਛੇ ਭੱਜਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ

ਇਨਸਾਨ ਨੂੰ ਆਪਣੀ ਕਮਾਈ ’ਤੇ ਸਬਰ ਕਿਉਂ ਨਹੀਂ? ਕੀ ਦੂਸਰੇ ਦਾ ਦਿੱਤਾ ਹੋਇਆ ਸਮਾਨ ਆਪਣੇ ਸਮਾਨ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਹੈ? ਇਸ ਗਲਤ ਫਹਿਮੀ ਦਿਲ ਵਿੱਚੋਂ ਕੱਢ ਦਿਓਦਾਜ ਵਿੱਚ ਦਿੱਤਾ ਸਮਾਨ ਤੁਹਾਡੇ ਸਿਰ ’ਤੇ ਇੱਕ ਕਰਜ਼ ਹੈਆਪਣੇ ਘਰ ਦੀ ਰੋਟੀ ਤੁਸੀਂ ਚਟਨੀ ਨਾਲ ਖਾ ਲਵੋ, ਦੂਸਰੇ ਦੀ ਭਰੀ ਥਾਲੀ ਨਾਲੋਂ ਜ਼ਿਆਦਾ ਸਵਾਦਲੀ ਹੋਵੇਗੀਇਸ ਲਈ ਆਪਣੀ ਕਮਾਈ ਵਿੱਚ ਸਬਰ-ਸੰਤੋਖ ਰੱਖੋਕਿਸੇ ਧੀ ਦੇ ਬਾਪ ਦੀ ਲਾਚਾਰੀ ਦਾ ਫਾਇਦਾ ਨਾ ਚੁੱਕੋਲੇਖਾ-ਜੋਖਾ ਕਰਮਾਂ ਦਾ ਦੇਣਾ ਹੀ ਪੈਣਾ ਹੈ

ਪਲਾਸਟਿਕ ਦੇ ਫੁੱਲਾਂ ਉੱਪਰ,
ਇਤਰ ਦਾ ਛਿੜਕਾਅ ਕਰਨ ਨਾਲ
,
ਖੁਸ਼ਬੂ ਤਾਂ ਆ ਸਕਦੀ ਹੈ
, ਪਰ ਜੜ੍ਹਾਂ ਨਹੀਂ
ਦੂਸਰੇ ਦੀ ਕਮਾਈ ਨਾਲ ਘਰ ਤਾਂ ਭਰ ਸਕਦਾ,
ਪਰ ਖੁਸ਼ੀ ਤੇ ਸਬਰ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3761)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)


About the Author

ਦਵਿੰਦਰ ਕੌਰ ਖੁਸ਼ ਧਾਲੀਵਾਲ

ਦਵਿੰਦਰ ਕੌਰ ਖੁਸ਼ ਧਾਲੀਵਾਲ

Researcher, Guru Nanak Chair, Chandigarh University, India.
Phone: (91 - 88472 - 27740)
Email: (davinder.e9318@cumail.in)