ManmohanSDhillon7“ਪੰਜਾਬ ਦਾ ਖਾ ਰਹੇ ਹੋ, ਪੰਜਾਬ ਦਾ ਪਾਣੀ ਪੀ ਰਹੇ ਹੋ, ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦਿਆਂ ...”
(21 ਜਨਵਰੀ 2023)
ਮਹਿਮਾਨ: 571.

 

ਸੂਬੇ ਦੀਆਂ ਕਈ ਨਿੱਜੀ ਸਿੱਖਿਆ ਸੰਸਥਾਵਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਨੂੰ ਦੂਰ ਕਰਨ ਵਿੱਚ ਲੱਗੀਆਂ ਹੋਈਆਂ ਹਨਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੰਜਾਬੀ ਬੋਲਣਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਸਖ਼ਤ ਤਾੜਨਾ ਕਰਦਿਆਂ ਉਨ੍ਹਾਂ ਦੀ ਮਾਨਤਾ ਖਤਮ ਕਰਨ ਵਰਗੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈਸਰਕਾਰ ਦੀ ਇਸ ਸਖ਼ਤੀ ਨੇ ਮੈਨੂੰ ਇੱਕ ਪੁਰਾਣੀ ਗੱਲ ਚੇਤੇ ਕਰਵਾ ਦਿੱਤੀ ਹੈ

ਮੇਰੇ ਬੇਟੇ ਨੇ ਇੱਕ ਨਿੱਜੀ ਸੰਸਥਾ ਵਿੱਚੋਂ +2 ਕੀਤੀ ਸੀ ਇੱਕ ਵਾਰ ਮੈਨੂੰ ਬੇਟੇ ਰਾਹੀਂ ਉਸ ਦੀ ਅਧਿਆਪਕਾ ਨੇ ਸੁਨੇਹਾ ਭੇਜਿਆ ਕਿ ਸਕੂਲ ਕੇ ਮਿਲੋਮੈਂ ਅਗਲੇ ਦਿਨ ਹੀ ਸਕੂਲ ਜਾ ਕੇ ਅਧਿਆਪਕਾ ਨੂੰ ਮਿਲਿਆਉਨ੍ਹਾਂ ਮੈਨੂੰ ਸ਼ਿਕਾਇਤ ਕੀਤੀ ਕਿਸਕੂਲ ਦੇ ਫ਼ੈਸਲੇ ਅਨੁਸਾਰ ਸਕੂਲ ਵਿੱਚ ਹਰੇਕ ਬੱਚੇ ਲਈ ਕੇਵਲ ਹਿੰਦੀ ਹੀ ਬੋਲਣੀ ਜ਼ਰੂਰੀ ਹੈ।” ਪਰ ਤੁਹਾਡਾ ਬੇਟਾ ਪੰਜਾਬੀ ਹੀ ਬੋਲਦਾ ਹੈ ਅਤੇ ਉਸ ਦੇ ਕਲਾਸ ਦੇ ਦੋਸਤ ਵੀ ਉਹਦੇ ਕਰ ਕੇ ਪੰਜਾਬੀ ਹੀ ਬੋਲਦੇ ਹਨਇਸ ਕਾਰਨ ਸਕੂਲ ਦਾ ਮਾਹੌਲ ਖਰਾਬ ਹੋ ਰਿਹਾ ਹੈਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਸਮਝਾਉ ਕਿ ਉਹ ਸਕੂਲ ਵਿੱਚ ਹਿੰਦੀ ਹੀ ਬੋਲੇਮੈਂ ਅਧਿਆਪਕਾ ਨੂੰ ਕਿਹਾ ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰਾ ਬੇਟਾ ਹਿੰਦੀ ਦੇ ਪੀਰੀਅਡ ਵਿੱਚ ਹਿੰਦੀ, ਅੰਗਰੇਜ਼ੀ ਦੇ ਪੀਰੀਅਡ ਵਿੱਚ ਅੰਗਰੇਜ਼ੀ ਬੋਲਦਾ ਹੈ? ਉਨ੍ਹਾਂ ਨੇ ਕਿਹਾ ਕਿਹਾਂ ਬੋਲਦਾ ਹੈਮੈਂ ਆਖਿਆ ਕਿ ਜੇ ਬੋਲਦਾ ਹੈ ਤਾਂ ਫਿਰ ਉਸਤੇ ਪੰਜਾਬੀ ਬੋਲਣ ਦੀ ਪਾਬੰਦੀ ਕਿਉਂ ਲਾਈ ਗਈ ਹੈ? ਮੈਂ ਉਨ੍ਹਾਂ ਨੂੰ ਫਿਰ ਪੁੱਛਿਆ ਕਿ ਤੁਸੀਂ ਮੈਨੂੰ ਸਕੂਲ ਦੇ ਉਸ ਫ਼ੈਸਲੇ ਦੀ ਕਾਪੀ ਦੇਵੋ, ਜਿਸ ਵਿੱਚ ਸਕੂਲ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈਉਨ੍ਹਾਂ ਨੇ ਆਖਿਆ ਕਿ ਫ਼ੈਸਲੇ ਦੀ ਕਾਪੀ ਸਾਡੇ ਕੋਲ ਨਹੀਂ ਹੈ, ਪਰ ਸਕੂਲ ਪ੍ਰਬੰਧਕਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਬੱਚਿਆਂ ਨੂੰ ਸਕੂਲ ਵਿੱਚ ਪੰਜਾਬੀ ਬੋਲਣ ਤੋਂ ਮਨ੍ਹਾਂ ਕੀਤਾ ਜਾਵੇ

ਅਧਿਆਪਕਾ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਖਿਆ ਕਿ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ ਤੇ ਅੱਜ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਅਸੀਂ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਦੇਈਏ ਤੇ ਹਿੰਦੀ ਬੋਲਣ ਲੱਗ ਜਾਈਏ? ਉਹ ਕਹਿਣ ਲੱਗੇ ਕਿ ਮੈਂ ਤਾਂ ਸਕੂਲ ਮਾਲਕਾਂ ਵੱਲੋਂ ਦਿੱਤੇ ਆਦੇਸ਼ ਤੁਹਾਨੂੰ ਦੱਸੇ ਹਨਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿਪੰਜਾਬ ਵਿੱਚ ਵਸਦੇ ਹੋਏ, ਪੰਜਾਬ ਦਾ ਖਾ ਰਹੇ ਹੋ, ਪਾਣੀ ਪੰਜਾਬ ਦਾ ਹੀ ਪੀ ਰਹੇ ਹੋ, ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦਿਆਂ, ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹੋ? ”

ਅਧਿਆਪਕਾ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਉਹ ਚੁੱਪ ਕਰ ਗਈਮੈਂ ਉਨ੍ਹਾਂ ਨੂੰ ਆਖਿਆ ਕਿ ਮੇਰਾ ਫੋਨ ਨੰਬਰ ਪ੍ਰਬੰਧਕਾਂ ਨੂੰ ਦੇ ਦਿਓਨਾਲ ਹੀ ਮੈਂ ਇਹ ਵੀ ਆਖ ਦਿੱਤਾ ਕਿ ਮੇਰਾ ਬੇਟਾ ਤਾਂ ਪੰਜਾਬੀ ਹੀ ਬੋਲੇਗਾ ਤੁਸੀਂ ਉਸ ਨੂੰ ਹਿੰਦੀ ਬੋਲਣ ਲਈ ਮਜਬੂਰ ਨਹੀਂ ਕਰ ਸਕਦੇਮੈਂ ਉਨ੍ਹਾਂ ਖਿਲਾਫ਼ ਸ਼ਿਕਾਇਤ ਕਰਨ ਲਈ ਵੀ ਕਿਹਾਮੈਂ ਜਦੋਂ ਵਾਪਸ ਪਰਤਣ ਲੱਗਾ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਪਹਿਲੇ ਵਿਅਕਤੀ ਹੋ, ਜਿਨ੍ਹਾਂ ਵਿਰੋਧ ਕੀਤਾ ਹੈਹੋਰ ਕਿਸੇ ਨੇ ਸਕੂਲ ਦੇ ਇਸ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ

ਨਿੱਜੀ ਸੰਸਥਾਵਾਂ ਵਿੱਚ ਇਹ ਵਰਤਾਰਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਪਰ ਸਰਕਾਰਾਂ ਦੀ ਖ਼ਾਮੋਸ਼ੀ ਕਾਰਨ ਅਤੇ ਪੰਜਾਬੀਆਂ ਵੱਲੋਂ ਠੋਸ ਕਦਮ ਨਾ ਚੁੱਕੇ ਜਾਣ ਕਾਰਨ, ਪੰਜਾਬੀ ਨੂੰ ਢਾਹ ਲਗਦੀ ਆ ਰਹੀ ਹੈਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਨਿੱਜੀ ਸਕੂਲਾਂ ਵੱਲੋਂ ਉਨ੍ਹਾਂ ਦੀ ਮਾਂ ਬੋਲੀਤੇ ਵਾਰ ਨਾ ਕੀਤਾ ਜਾਵੇ, ਬਲਕਿ ਹੋਰ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਨੂੰ ਵੀ ਮਹੱਤਵ ਦਿੱਤਾ ਜਾਵੇਇਹ ਸਿੱਧ ਹੋ ਚੁੱਕਿਆ ਹੈ ਕਿ ਬੱਚਿਆਂ ਨੂੰ ਮਾਤ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ, ਜਿਸਦੇ ਦਮਤੇ ਹੀ ਬੱਚਾ ਜ਼ਿੰਦਗੀ ਦੀ ਚੜ੍ਹਾਈ ਚੜ੍ਹ ਸਕੇਗਾਉਨ੍ਹਾਂਤੇ ਜ਼ਬਰਦਸਤੀ ਕੋਈ ਭਾਸ਼ਾ ਨਾ ਥੋਪੀ ਜਾਵੇ ਬਲਕਿ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰਕ ਤੇ ਸਮਾਜਿਕ ਮਾਹੌਲ ਵਿੱਚ ਹੀ ਪੜ੍ਹਨ ਦਿੱਤਾ ਜਾਵੇ

 

 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3752)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਨਮੋਹਨ ਸਿੰਘ ਢਿੱਲੋਂ

ਮਨਮੋਹਨ ਸਿੰਘ ਢਿੱਲੋਂ

Phone: (91 - 83603 - 81597)