HarbansSBolina7ਇਹ ਸਭ ਅਣਕਿਆਸੀਆਂ ਗੱਲਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਰਾਜਵਿੰਦਰ ਨੂੰ ...
(17 ਜਨਵਰੀ 2023)
ਮਹਿਮਾਨ: 117.


ਧੀ ਦੀ ਹਿੰਮਤ ਅਤੇ ਹੌਸਲੇ ਨੇ ਲਿਖੀ ਬੇਮਿਸਾਲ ਇਬਾਰਤ

ਜਦੋਂ ਵੀ ਮੈਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਦਾ ਤਾਂ ਮੈਂ ਅਕਸਰ ਕੁਝ ਦਿਨ ਆਪਣੀ ਇੱਕ ਹੋਣਹਾਰ ਵਿਦਿਆਰਥਣ ਬਲਵੰਤ ਦੇ ਘਰ ਵਿੱਚ ਪਰਿਵਾਰਕ ਮਾਹੌਲ (ਸਾਂਝ) ਹੋਣ ਕਾਰਨ ਕੁਝ ਦਿਨਾਂ ਲਈ ਠਹਿਰਦਾਇੱਕ ਦਿਨ ਉਸ ਦੀ ਰਾਬੀਆ ਹੂਸੈਨ ਦੇ ਨਾਮ ਦੀ ਸਹੇਲੀ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਜਿਹੜੀ ਅੰਗਰੇਜ਼ੀ ਭਾਸ਼ਾ ਦੀ ਬਹੁਤ ਅੱਛੀ ਲੇਖਿਕਾ ਹੈਧਰਤੀ ਨਾਲ ਜੁੜੇ ਅਤੇ ਹਕੀਕੀ ਪੱਧਰ ’ਤੇ ਵਿਚਰ ਰਹੇ ਲੋਕਾਂ ਨਾਲ ਉੁਸਦਾ ਅੰਤਾਂ ਦਾ ਮੋਹ ਹੈਉੁਸ ਨਾਲ, ਸਮੇਂ ਦੇ ਵਕਫੇ ਤੋਂ ਬਾਅਦ ਹੋਣ ਵਾਲੀਆਂ ਮੁਲਾਕਾਤਾਂ ਵਿੱਚ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਾਂਝਿਆ ਕਰਨ ਦਾ ਮੌਕਾ ਮਿਲਦਾਉਸ ਨੇ ਬਹੁਤ ਵਾਰੀ ਕਿਹਾ ਕਿ ਜੋ ਕੁਝ ਉਸ ਨਾਲ ਸਾਂਝਾ ਕਰਦੇ ਹੋ, ਇਸ ਨੂੰ ਲਿਖਤੀ ਰੂਪ ਦਿਓ, ਕਿਉਂਕਿ ਇਹ ਬਹੁਤ ਪ੍ਰੇਰਨਾਦਾਇਕ ਹੈ ਮੈਨੂੰ ਉਸਦਾ ਪ੍ਰਤੀਕਰਮ ਸਦਾ ਉਤਸ਼ਾਹਿਤ ਕਰਦਾ ਪਰ ਲਿਖਣ ਲਈ ਮੈਂ ਕਿਸੇ ਸਾਜ਼ਗਾਰ ਮਾਹੌਲ ਅਤੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਇੱਕ ਵਾਰ ਉਸ ਨਾਲ ਇੱਕ ਅਜਿਹੀ ਲੜਕੀ ਦੇ ਜੀਵਨ ਸੰਘਰਸ਼ ਦੀ ਗੱਲ ਕੀਤੀ ਜੋ ਇੰਨੀ ਸੱਚੀ ਸੀ ਕਿ ਉਸ ਸੱਚ ਨੂੰ ਅਜੋਕੇ ਸਮੇਂ ਵਿੱਚ ਸੱਚ ਮਨਾਉਣਾ ਮੈਨੂੰ ਅਸੰਭਵ ਜਾਪਦਾ ਹੈ7 ਨਵੰਬਰ 2022 ਨੂੰ ਪੰਜਾਬੀ ਜਾਗਰਣ ਦੇ ਪਹਿਲੇ ਸਫੇ ’ਤੇ ਇੱਕ ਕਹਾਣੀ ਨੁਮਾ ਪੰਜ ਕਾਲਮੀ ਖ਼ਬਰ ਪ੍ਰਕਾਸ਼ਿਤ ਹੋਈਇਸ ਖ਼ਬਰ ਨੇ ਤਕਰੀਬਨ 43 ਸਾਲ ਪਹਿਲਾਂ ਮੇਰੇ ਅਵਚੇਤਨ ਵਿੱਚ ਲੁਕੀ ਇੱਕ ਘਟਨਾ ਨੂੰ ਪ੍ਰਤੱਖ ਕਰ ਦਿੱਤਾਇਸ ਖਿਆਲ ਨੇ ਮੈਨੂੰ ਆਪਣੇ ਅੰਦਰਲੇ ਸੱਚ ਨੂੰ ਪ੍ਰਗਟ ਕਰਨ ਦਾ ਢੁਕਵਾਂ ਮਾਹੌਲ ਸਿਰਜ ਦਿੱਤਾਆਮ ਧਾਰਨਾ ਹੈ ਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਦਾ ਹੈ ਮੈਨੂੰ ਲੱਗਾ ਕਿ ਛੰਨਾਂ ਢਾਰਿਆਂ, ਕੁੱਲੀਆਂ ਵਿੱਚ ਵਸਦੀ ਬਾਦਸ਼ਾਹਤ ਦੀ ਵੀ ਇੱਕ ਵਿਰਾਸਤ ਹੈਇਨ੍ਹਾਂ ਦੇ ਨਿੱਕੇ ਜਿਹੇ ਵਰਤਾਰੇ ਵੱਡ ਅਕਾਰੀ ਅਰਥਾਂ ਵਿੱਚ ਬਦਲਦੇ ਅਤੇ ਵਿਚਰਦੇ ਰਹਿੰਦੇ ਹਨਖ਼ਬਰ ਮਾਲਵੇ ਖਿੱਤੇ ਦੇ ਇੱਕ ਪਰਿਵਾਰ ਦੀਆਂ ਛੇ ਭੈਣਾਂ ਅਤੇ ਇੱਕ ਭਰਾ ਨਾਲ ਸੰਬੰਧਤ ਸੀ ਜਿਸਦਾ ਮੈਂ ਜ਼ਿਕਰ ਕਰ ਰਿਹਾ ਹਾਂ, ਉਹ ਪੰਜ ਭੈਣਾਂ ਅਤੇ ਇੱਕ ਭਰਾ ਵਾਲੇ ਦੋਆਬੇ ਖਿੱਤੇ ਦੇ ਗਰੀਬ ਕਿਰਤੀ ਪਰਿਵਾਰ ਦੀ ਹੈ

ਆਪਣੇ ਵਿਦਿਆਰਥੀ ਜੀਵਨ ਦੌਰਾਨ ਮੈਂ ਲਾਇਲਪੁਰ ਖਾਲਸਾ ਕਾਲਜ ਲਈ ਲੰਬਾ ਸਮਾਂ ਬੱਸ ਰਾਹੀਂ ਸਫਰ ਕਰਦਾ ਰਿਹਾਆਪਣਾ ਸਾਈਕਲ ਜੌਹਲਾਂ ਦੇ ਬੱਸ ਅੱਡੇ ’ਤੇ ਸੋਮਨਾਥ, ਜਿਨ੍ਹਾਂ ਨੂੰ ਪਿਆਰ ਨਾਲ ਲੋਕ ਸੋਮ ਪਾਤਸ਼ਾਹ ਵੀ ਕਹਿੰਦੇ ਸਨ, ਦੀ ਖੁੱਲ੍ਹੇ ਅਸਮਾਨ ਵਾਲੀ ਦੁਕਾਨ ’ਤੇ ਰੱਖਦਾਮੇਰੇ ਸਮੇਤ ਹੋਰ ਵੀ ਅਨੇਕਾਂ ਲੋਕ ਆਪਣੇ ਸਾਈਕਲ ਉਸੇ ਥਾਂ ’ਤੇ ਹੀ ਖੜ੍ਹੇ ਕਰਦੇਨਵੰਬਰ 1978 ਵਿੱਚ ਮੈਂ ਕਾਲਜ ਪ੍ਰੋਫੈਸਰ ਨਿਯੁਕਤ ਹੋ ਗਿਆਪਰ ਸਾਈਕਲ ਖੜ੍ਹੇ ਕਰਨ ਦਾ ਟਿਕਾਣਾ ਇਹੀ ਰਿਹਾ ਇੱਥੇ ਪੰਜ ਧੀਆਂ ਦਾ ਪਿਤਾ ਪਰਿਵਾਰਕ ਗੁਜ਼ਾਰੇ ਲਈ ਸਾਈਕਲਾਂ ਦੀ ਮੁਰੰਮਤ ਕਰਦਾ ਅਤੇ ਪੈਂਚਰ ਲਾਉਣ ਵਿੱਚ ਉਸਦੀ ਵੱਡੀ ਧੀ ਰਾਜਵਿੰਦਰ ਪੁੱਤਾਂ ਵਾਂਗ ਹੱਥ ਵਟਾਉਂਦੀਸੰਨ 1981 ਵਿੱਚ ਸੋਮਨਾਥ ਦੇ ਘਰ ਪੰਜ ਧੀਆਂ ਤੋਂ ਬਾਅਦ ਪੁੱਤਰ ਨੇ ਜਨਮ ਲਿਆ, ਪਰ ਉੁਸ ਨੂੰ ਪ੍ਰਮਾਤਮਾ ਨੇ ਕੁਝ ਘੰਟਿਆਂ ਦਾ ਜੀਵਨ ਹੀ ਦਿੱਤਾਜਨਮ ਅਤੇ ਮੌਤ ਦਾ ਵਰਤਾਰਾ ਕੁਝ ਘੰਟਿਆਂ ਵਿੱਚ ਸਮਾਪਤ ਹੋ ਗਿਆਬਾਪ ਨੇ ਬੱਚੇ ਨੂੰ ਦਬਾਉਣ ਦੀ ਰਸਮ ਇਸ ਕਰਕੇ ਜਲਦੀ ਕਰ ਦਿੱਤੀ ਕਿਉਂਕਿ ਵੱਡੀ ਲੜਕੀ ਰਾਜਵਿੰਦਰ ਦਾ ਅੱਠਵੀਂ ਜਮਾਤ ਦਾ ਬੋਰਡ ਦਾ ਇਮਤਿਹਾਨ ਸੀ ਕਿ ਕਿਤੇ ਉਹ ਪੇਪਰ ਵਿੱਚੋਂ ਗੈਰ-ਹਾਜ਼ਰ ਨਾ ਹੋ ਜਾਵੇ

ਅੱਠਵੀਂ ਤੋਂ ਬਾਅਦ ਰਾਜਵਿੰਦਰ ਨੇ ਪੜ੍ਹਾਈ ਨੂੰ ਜਾਰੀ ਰੱਖਿਆਦਸਵੀਂ ਵੀ ਚੰਗੇ ਅੰਕਾਂ ਨਾਲ ਪਾਸ ਕਰ ਲਈਪੱਕੇ ਪੈਂਚਰ ਲਾਉਣ ਵਾਲੀ ਦੇ ਇਰਾਦੇ ਹੋਰ ਪੱਕੇ ਹੁੰਦੇ ਗਏਸੋਮਨਾਥ ਘਰੇਲੂ ਹਾਲਾਤ ਦੀਆਂ ਮਜਬੂਰੀਆਂ ਕਰਕੇ ਕਿਸੇ ਵੀ ਕੀਮਤ ਤੇ ਉੇਸ ਨੂੰ ਅੱਗੇ ਪੜ੍ਹਾਉਣ ਲਈ ਤਿਆਰ ਨਹੀਂ ਸੀਪਰ ਮੈਂ ਉਸ ਨੂੰ ਆਪਣੇ ਤੌਰ ’ਤੇ ਪੜ੍ਹਾਉਣ ਦਾ ਬੀੜਾ ਬਣਾ ਚੁੱਕਿਆ ਸੀਆਖਿਰ ਸੋਮਨਾਥ ਨੇ ਮੇਰੀ ਸਲਾਹ ਮੰਨ ਲਈ, ਇੱਕ ਸ਼ਰਤ ਤੇ ਕਿ ਬੇਟੀ ਨੇ ਸਿਰਫ਼ ਬੀ.ਏ ਤਕ ਹੀ ਪੜ੍ਹਨਾ ਹੈਬੀ.ਏ. ਦੇ ਨਤੀਜੇ ਤੋਂ ਬਾਅਦ ਰਾਜਵਿੰਦਰ ਨੂੰ ਐੱਮ. ਏ. ਪੰਜਾਬੀ ਵਿੱਚ ਦਾਖਲਾ ਕਰਾਉਣ ਲਈ ਮੈਂ ਸੋਮਨਾਥ ਨੂੰ ਮੰਨਵਾ ਲਿਆ, ਇਹੀ ਸੋਚ ਕਿ ਕਾਲਜਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ਾ ਹੋ ਜਾਣ ’ਤੇ ਇਸ ਨੂੰ ਨੌਕਰੀ ਮਿਲ ਸਕੇਗੀ, ਭਾਵੇਂ ਪਾਰਟ ਟਾਈਮ ਹੀ ਹੋਵੇ

ਰਾਜਵਿੰਦਰ ਨੇ ਐੱਮ. ਏ. ਪੰਜਾਬੀ ਚੰਗੇ ਨੰਬਰਾਂ ਵਿੱਚ ਪਾਸ ਕਰ ਲਈਉਸਦੇ ਪਿਤਾ ਦੇ ਰੋਕਣ ਦੇ ਬਾਵਜੂਦ ਵੀ ਉਸਨੇ ਮੇਰੀ ਸਲਾਹ ਨਾਲ ਬੀ. ਐੱਡ. ਵਿੱਚ ਦਾਖ਼ਲਾ ਲੈ ਲਿਆਜ਼ਿੰਦਗੀ ਵਿੱਚ ਕੁਝ ਕਰਨ ਦੇ ਜਜ਼ਬੇ ਸਾਹਮਣੇ ਦਰਪੇਸ਼ ਦੁਸ਼ਵਾਰੀਆਂ ਠਹਿਰ ਨਾ ਸਕੀਆਂ ਇੱਕ ਸਾਲ ਤੋਂ ਵੱਧ ਸਮਾਂ ਰਾਜਵਿੰਦਰ ਨੇ ਕਾਲਾ ਸੰਘਿਆ ਕਾਲਜ ਵਿੱਚ ਪਾਰਟ ਟਾਈਮ ਲੈਕਚਰਾਰ ਵਜੋਂ ਨੌਕਰੀ ਕੀਤੀਇਸੇ ਦੌਰਾਨ ਪਰਿਵਾਰ ਉੱਪਰ ਅਚਾਨਕ ਬਿਪਤਾ ਦਾ ਪਹਾੜ ਡਿਗ ਪਿਆਰਾਜਵਿੰਦਰ ਦੀ ਇੱਕ ਭੈਣ ਦੀ ਮੌਤ ਨੌਕਰੀ ਦੀ ਤਲਾਸ਼ ਕਰਦਿਆਂ ਸਫਰ ਦੌਰਾਨ ਹੋ ਗਈਇਹ ਘਟਨਾ ਉਸਦੇ ਦੇ ਹੌਸਲੇ ਪਸਤ ਨਾ ਕਰ ਸਕੀਨੌਕਰੀ ਦੀ ਤਲਾਸ਼ ਵਿੱਚ 1993 ਨੂੰ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਜਾਣ-ਪਛਾਣ ਵਾਲੇ ਇੱਕ ਮੰਤਰੀ ਨੂੰ ਨੌਕਰੀ ਲਈ ਮਦਦਗਾਰ ਹੋ ਸਕਣ ਦੇ ਭਰੋਸੇ ਨਾਲ ਇਕੱਲੀ ਹੀ ਚੰਡੀਗੜ੍ਹ ਨੂੰ ਤੁਰ ਪਈਬਦਕਿਸਮਤੀ ਨਾਲ ਮੰਤਰੀ ਨਾ ਮਿਲਿਆਵਾਪਸੀ ’ਤੇ ਥੋੜ੍ਹੀ-ਬਹੁਤ ਉਦਾਸੀ ਅਤੇ ਲੰਬੀ ਆਸ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ, ਮੇਰੇ ਕਾਲਜ ਸਮੇਂ ਦੇ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਨੂੰ (ਜੋ ਬੋਰਡ ਦੇ ਚੇਅਰਮੈਨ ਸਨ) ਨੂੰ ਮਿਲਣ ਦੀ ਆਸ-ਉਮੀਦ ਨਾਲ ਪਹੁੰਚ ਗਈ ਮੈਨੂੰ ਉਹਨਾਂ ਦੇ ਸਮੇਂ ਕਾਲਜ ਵਿੱਚ ਸੇਵਾ ਨਿਭਾਉਣ ਦਾ ਮੌਕਾ ਮਿਲਿਆਉਹਨਾਂ ਅੰਦਰ ਮਨੁੱਖਤਾ ਦੀ ਸੇਵਾ ਦਾ ਆਦਰਸ਼ ਬਹੁਤ ਗੂੜ੍ਹ ਰੂਪ ਵਿੱਚ ਬਿਰਾਜਮਾਨ ਸੀ ਉਹਨਾਂ ਰਾਜਵਿੰਦਰ ਨੂੰ ਮਿਲਣ ਦਾ ਸਮਾਂ ਦਿੱਤਾ ਅਤੇ ਪੁੱਛਿਆ ਕਿ ਉਸ ਨਾਲ ਉਸ ਦਾ ਬਾਪ ਜਾਂ ਭਰਾ ਆਇਆ ਹੈਉਸਨੇ ਕਿਹਾ, “ਸਰ, ਮੇਰਾ ਕੋਈ ਭਰਾ ਨਹੀਂ ਹੈਬਾਪ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੈਮੈਂ ਉਸ ਨਾਲ ਹੱਥ ਵਟਾਉਂਦੀ ਹਾਂ ਅਤੇ ਉਸ ਨਾਲ ਹੀ ਘਰ ਦਾ ਗੁਜ਼ਾਰਾ ਚਲਦਾ ਹੈ।”

ਰਾਜਾ ਜੀ ਨੇ ਹੈਰਾਨੀ ਨਾਲ ਪੁੱਛਿਆ, “ਐੱਮ.ਏ. ਕਰਨ ਉਪਰੰਤ ਵੀ?”

ਰਾਜਵਿੰਦਰ ਨੇ ਹਾਂ ਵਿੱਚ ਸਿਰ ਹਿਲਾਇਆਰਾਜਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇਫਿਰ ਕਹਿਣ ਲੱਗੇ, “ਤੂੰ ਪ੍ਰੋਫੈਸਰ ਬੋਲੀਨਾ ਨੂੰ ਜਾਣਦੀ ਹੈਂ? ਮੇਰੇ ਨਾਲ ਹੁਣ ਕੁਝ ਨਾਰਾਜ਼ ਰਹਿੰਦੇ ਹਨ

ਰਾਜਵਿੰਦਰ ਨੇ ਕਿਹਾ ਕਿ ਮੈਨੂੰ ਤਾਂ ਪੜ੍ਹਾਇਆ ਹੀ ਬੋਲੀਨਾ ਸਰ ਨੇ ਹੈਫਿਰ ਰਾਜਾ ਜੀ ਨੇ ਕਿਹਾ, “ਠੀਕ ਹੈ, ਜੇ ਉਸਨੇ ਪੜ੍ਹਾਇਆ ਹੈ ਤਾਂ ਮੈਂ ਤੈਨੂੰ ਅੱਜ ਹੀ ਆਦਰਸ਼ ਸਕੂਲ ਵਿੱਚ ਨਿਯੁਕਤ ਕਰਦਾ ਹਾਂ

ਇਹ ਸਭ ਅਣਕਿਆਸੀਆਂ ਗੱਲਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਰਾਜਵਿੰਦਰ ਨੂੰ ਸੁਪਨਿਆਂ ਅਤੇ ਹਕੀਕਤ ਵਿੱਚ ਅੰਤਰ ਨਹੀਂ ਸੀ ਲੱਭ ਰਿਹਾਨੌਕਰੀ ਦੌਰਾਨ ਆਦਰਸ਼ ਸਕੂਲ ਬੁੱਟਰ ਤੋਂ ਤਰੱਕੀ ਕਰਦਿਆਂ ਜਵਾਹਰ ਸਿੰਘ ਵਾਲਾ ਵਿਖੇ ਆਦਰਸ਼ ਸਕੂਲ ਦੀ ਪ੍ਰਿੰਸੀਪਲ ਬਣ ਗਈਉਸਦਾ ਜੀਵਨ ਸਾਥੀ ਬਲਦੇਵ ਸਿੰਘ ਅੰਗਰੇਜ਼ੀ ਵਿਸ਼ੇ ਦਾ ਲੈਕਚਰਾਰ ਹੈਰਾਜਵਿੰਦਰ ਨੇ ਆਪਣੀਆਂ ਭੈਣਾਂ ਨੂੰ ਵੀ ਐੱਮ.ਏ. ਬੀ.ਐੱਡ ਕਰਵਾਈ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਕਮੇਟੀਆਂ ਦੀ ਮੈਂਬਰ ਹੁੰਦਿਆਂ ਉਸ ਨੇ ਨਿਯੁਕਤੀਆਂ ਦੇ ਮਾਮਲੇ ਵਿੱਚ ਆਪਣੀ ਪਛਾਣ ਸਥਾਪਤ ਕੀਤੀਯੂਜੀਸੀ-ਨੈੱਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਰਾਜਵਿੰਦਰ ਨੇ ਡਾ. ਸਤੀਸ਼ ਵਰਮਾ ਦੀ ਨਿਗਰਾਨੀ ਹੇਠ ਪੀਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪੰਜਾਬੀ ਸਾਹਿਤ ਜਗਤ ਨੂੰ ਨਾਟਕ ਵਿਸ਼ੇ ’ਤੇ ਦੋ ਮੁੱਲਵਾਨ ਖੋਜ ਪੁਸਤਕਾਂ ਪ੍ਰਦਾਨ ਕੀਤੀਆਂਉਸਦੀ ਬੇਟੀ ਕਨੇਡਾ ਵਿੱਚ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰ ਰਹੀ ਹੈ ਅਤੇ ਬੇਟਾ ਉਚੇਰੀ ਵਿੱਦਿਆ ਲਈ ਵਿਦੇਸ਼ ਜਾ ਰਿਹਾ ਹੈਕਿਸੇ ਸਮੇਂ ਸਾਈਕਲਾਂ ਨੂੰ ਪੈਂਚਰ ਲਾ ਕੇ ਮੁਸਾਫਿਰਾਂ ਨੂੰ ਉਹਨਾਂ ਦੇ ਸਫ਼ਰ ਦੇ ਜੋਗ ਬਣਾਉਣ ਵਾਲੀ ਡਾ. ਰਾਜਵਿੰਦਰ ਕੌਰ ਅੱਜ-ਕੱਲ੍ਹ ਆਦਰਸ਼ ਸਕੂਲ ਖਟਕੜ ਕਲਾਂ ਵਿਖੇ ਪ੍ਰਿੰਸੀਪਲ ਵਜੋਂ ਅਨੇਕਾਂ ਵਿਦਿਆਰਥੀਆਂ ਦੀ ਰਾਹ-ਦਸੇਰਾ ਬਣ ਕੇ ਉਹਨਾਂ ਨੂੰ ਜ਼ਿੰਦਗੀ ਦੇ ਸਕਾਰਾਤਮਕ ਸਫ਼ਰ ਲਈ ਉਤਸ਼ਾਹ ਅਤੇ ਪ੍ਰੇਰਣਾ ਦੇ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3743)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਹਰਬੰਸ ਸਿੰਘ ਬੋਲੀਨਾ

ਪ੍ਰੋ. ਹਰਬੰਸ ਸਿੰਘ ਬੋਲੀਨਾ

Chairperson, Guru Nanak Chair, Chandigarh University.
Phone: (91 - 98142 - 10021)
Email: (chairperson.gurunanakchair@cumail.in)