ManjitMann7ਅੱਜ ਦੇ ਸਮੇਂ ਵਿੱਚ ਇਰਾਨ ਦੇ ਲੋਕ ਆਧੁਨਿਕ ਹੋ ਗਏ ਹਨ ਤੇ ਉਹ ਹੁਣ ...
(10 ਜਨਵਰੀ 2022)
ਮਹਿਮਾਨ: 241.


ਇਰਾਨ ਏਸ਼ੀਆ ਦੇ ਦੱਖਣ ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ
ਸੰਨ 1935 ਤਕ ਇਸ ਨੂੰ ਫਾਰਸ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀਪਰ 1 ਅਪਰੈਲ 1979 ਨੂੰ ਇਸ ਨੂੰ ਇਸਲਾਮੀ ਗਣਤੰਤਰ ਐਲਾਨ ਦਿੱਤਾ ਗਿਆ। ਇਸਦੀ ਕੁਲ ਆਬਾਦੀ ਦਾ ਲਗਭਗ 15 ਪ੍ਰਤੀਸ਼ਤ ਹਿੱਸਾ ਇਸਦੀ ਰਾਜਧਾਨੀ ਤਹਿਰਾਨ ਵਿੱਚ ਹੀ ਰਹਿੰਦਾ ਹੈ ਇਸਦੀ ਮਾਲੀ ਹਾਲਤ ਤੇ ਆਰਥਿਕਤਾ ਦਾ ਜ਼ਿਆਦਾ ਭਾਗ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਨਿਰਯਾਤ ’ਤੇ ਨਿਰਭਰ ਕਰਦਾ ਹੈਇਰਾਨ ਦੀ ਵਿਰਾਸਤ ਤੇ ਸੱਭਿਆਚਾਰ ਸੈਂਕੜੇ ਸਾਲ ਪੁਰਾਣਾ ਹੈ ਤੇ ਇਹ ਪਹਿਲਾਂ ਇੱਕ ਸੁੰਨੀ ਦੇਸ਼ ਹੁੰਦਾ ਸੀ ਪਰ ਪੰਦਰਵੀਂ ਸਦੀ ਤੋਂ ਬਾਅਦ ਇਸਲਾਮ ਦੀ ਸ਼ੀਆ ਸ਼ਾਖਾ ਇੱਥੋਂ ਦਾ ਮੁੱਖ ਅਕੀਦਾ ਬਣ ਗਈ ਹੈਇਸ ਕਰਕੇ ਹੀ 1 ਅਪਰੈਲ 1979 ਦੇ ਇਸਲਾਮੀ ਇਨਕਲਾਬ ਦੇ ਸਮੇਂ ਤੋਂ ਬਾਅਦ ਲਾਗੂ ਕੀਤੇ ਸੰਵਿਧਾਨ ਵਿੱਚ ਸ਼ੀਆ ਇਸਲਾਮ ਇੱਥੋਂ ਦਾ ਰਾਜ ਧਰਮ ਹੈਇੱਥੇ ਭਾਵੇਂ ਇਸਲਾਮ ਦੀਆਂ ਦੂਸਰੀਆਂ ਸ਼ਾਖਾਵਾਂ ਦੇ ਲੋਕ ਵੀ ਥੋੜ੍ਹੇ ਥੋੜ੍ਹੇ ਰਹਿੰਦੇ ਹਨ ਪਰ ਅੱਸੀ ਤੋਂ ਨੱਬੇ ਫੀਸਦ ਲੋਕ ਸ਼ੀਆ ਮੁਸਲਮਾਨ ਹਨ

ਇਰਾਨ ਦੇ ਸ਼ੀਆ ਹੋਣ ਕਰਕੇ ਹੀ ਆਪਣੇ ਗੁਆਂਢੀ ਸਾਊਦੀ ਅਰਬ, ਯੂ ਏ ਈ ਸੁੰਨੀ ਦੇਸ਼ਾਂ ਨਾਲ ਕਦੇ ਵੀ ਸੰਬੰਧ ਸੁਖਾਵੇਂ ਨਹੀਂ ਰਹੇਪਰ ਹੁਣ ਤਾਜ਼ਾ ਘਟਨਾਕ੍ਰਮ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਇਰਾਨ ਦੇ ਅੰਦਰੂਨੀ ਹਾਲਾਤ ਵੀ ਸੁਖਾਵੇਂ ਨਹੀਂ ਹਨ ਇਸਦਾ ਕਾਰਨ ਸਤੰਬਰ ਮਹੀਨੇ ਵਿੱਚ ਕੁਰਦ ਜਾਤੀ ਦੀ ਇੱਕ ਇਰਾਨੀ ਵਿਦਿਆਰਥਣ ਮਾਹਸਾ ਅਮੀਨੀ ਨੂੰ ਔਰਤਾਂ ਦੇ ਲਿਬਾਸ ਤੇ ਧਾਰਮਿਕ ਮਾਮਲਿਆਂ ਬਾਰੇ ਨਿਗਰਾਨੀ ਕਰਨ ਵਾਲੀ ਪੁਲਿਸ ‘ਗਸ਼ਤ ਏ ਇਰਸ਼ਾਦਨੇ ਹਿਜਾਬ ਨਾ ਪਹਿਨਣ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਪੁਲਿਸ ਹਿਰਾਸਤ ਵਿੱਚ ਹੀ ਉਸਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈਉਸ ਦੀ ਮੌਤ ਮਗਰੋਂ ਔਰਤਾਂ ਸਮੇਤ ਦੂਜੇ ਵਰਗਾਂ ਦੇ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਇਹ ਵਿਰੋਧ ਧਰਨੇ, ਮੁਜ਼ਾਹਰਿਆਂ ਤੇ ਜਲੂਸਾਂ ਦੇ ਰੂਪ ਵਿੱਚ ਵਧਦਾ ਸਰਕਾਰ ਨਾਲ ਟਕਰਾਅ ਗਿਆਇਸ ਟਕਰਾਅ ਵਿੱਚ ਹੁਣ ਤਕ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨਹਿਜਾਬ ਦੇ ਖ਼ਿਲਾਫ਼ ਭੜਕੇ ਲੋਕਾਂ ਦੀ ਭੀੜ ਹੁਣ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈਲੋਕ ਸੜਕਾਂ ’ਤੇ ਆ ਕੇ ਹਿਜਾਬ ਦੇ ਨਾਲ ਆਇਤਉਲਾਹ ਖੁਮੀਨੀ ਵਿਰੁੱਧ ਵੀ ਬੋਲ ਰਹੇ ਹਨਉਹ ਇਸ ਇਸਲਾਮੀ ਰਾਜ ਦਾ ਅੰਤ ਕਰਨ ਦੀ ਮੰਗ ਵੀ ਕਰ ਰਹੇ ਹਨਇਹ ਅੰਦੋਲਨ ਇਸ ਸਮੇਂ ਇੰਨਾ ਉਗਰ ਰੂਪ ਧਾਰਨ ਕਰ ਗਿਆ ਹੈ ਕਿ ਇਸ ਨੇ ਮੌਜੂਦਾ ਰਾਸ਼ਟਰਪਤੀ ਇਬਰਾਹੀਮ ਰਈਸੀ ਦੀ ਕੁਰਸੀ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈਸਰਕਾਰ ਨੇ ਲੋਕ ਰੋਹ ਨੂੰ ਵੇਖਦਿਆਂ ਹੀ ‘ਗਸ਼ਤ ਏ ਇਰਸ਼ਾਦਪੁਲਿਸ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਹੈਇਸ ਨੈਤਿਕ ਪੁਲਿਸ ‘ਗਸ਼ਤ ਏ ਇਰਸ਼ਾਦਦੀ ਸਥਾਪਨਾ 2006 ਵਿੱਚ ਰਾਸ਼ਟਰਪਤੀ ਮਹਿਮੂਦ ਅਹਿਮਦਨੇਜਾਦ ਨੇ ਇਸ ਲਈ ਕੀਤੀ ਸੀ ਕਿ ਇਹ ਔਰਤਾਂ ਦੇ ਲਿਬਾਸ ਦੇ ਨਾਲ ਇਸਲਾਮੀ ਕਾਨੂੰਨ ਤੇ ਰਵਾਇਤਾਂ ਦਾ ਪਾਲਣ ਕਰਵਾ ਸਕੇਇਸ ਪੁਲਿਸ ਦੀਆਂ ਟੁਕੜੀਆਂ ਔਰਤਾਂ ’ਤੇ ਸਖ਼ਤ ਨਜ਼ਰ ਰੱਖ‌ਦੀਆਂ ਹਨ ਕਿ ਉਹ ਢੰਗ ਦਾ ਪਹਿਰਾਵਾ ਪਹਿਨਣ ਤੇ ਸਿਰ ਢਕਣ ਲਈ ਹਿਜਾਬ ਦੀ ਵਰਤੋਂ ਕਰਨਪਰ ਹਿਜਾਬ ਦੇ ਵਿਰੋਧ ਵਿੱਚ ਭੜਕਿਆ ਇਹ ਅੰਦੋਲਨ ਹੁਣ ਸੱਤਾ ਲਈ ਖ਼ਤਰਾ ਬਣ ਗਿਆ ਹੈਇਰਾਨ ਸਰਕਾਰ ਭਾਵੇਂ ਇਸ ਅੰਦੋਲਨ ਪਿੱਛੇ ਅਮਰੀਕਾ, ਇਜ਼ਰਾਈਲ ਸਮੇਤ ਦੂਜੀਆਂ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਪਰ ਉੱਥੋਂ ਦੇ ਆਮ ਲੋਕ ਇਸ ਗੱਲ ਨੂੰ ਸਹੀ ਨਹੀਂ ਮੰਨ ਰਹੇ

ਅਸਲ ਵਿੱਚ ਇਸ ਅੰਦੋਲਨ ਦੇ ਭੜਕਣ ਪਿੱਛੇ ਇਕੱਲਾ ਹਿਜਾਬ ਜਾਂ ਵਿਦੇਸ਼ੀ ਤਾਕਤਾਂ ਨਹੀਂ ਹਨ ਬਲਕਿ ਕੁਝ ਹੋਰ ਵੀ ਕਾਰਨ ਹਨਇੱਕ ਤਾਂ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਇਰਾਨ ਦੇ ਲੋਕ ਆਧੁਨਿਕ ਹੋ ਗਏ ਹਨ ਤੇ ਉਹ ਹੁਣ ਦੇਸ਼ ਦੀਆਂ ਵਲਗਣਾਂ ਤੋਂ ਪਾਰ ਹੋ ਕੇ ਖਾਣਾ ਪੀਣਾ ਤੇ ਪਹਿਨਣਾ ਚਾਹੁੰਦੇ ਹਨਪਰ ਇਰਾਨੀ ਸਰਕਾਰ ਉਹਨਾਂ ਨੂੰ ਰਵਾਇਤੀ ਸੱਭਿਆਚਾਰ ਤੇ ਵਿਰਾਸਤ ਨਾਲ ਜੋੜ ਕੇ ਰੱਖਣਾ ਚਾਹੁੰਦੀ ਹੈਇਸ ਤਰ੍ਹਾਂ ਰਵਾਇਤੀ ਸੱਭਿਆਚਾਰ ਤੇ ਆਧੁਨਿਕਤਾ ਵਿਚਕਾਰ ਚੱਲ ਰਹੀ ਕਸ਼ਮਕਸ਼ ਵੀ ਇਸ ਅੰਦੋਲਨ ਦੇ ਖੜ੍ਹਾ ਹੋਣ ਦਾ ਕਾਰਨ ਬਣੀ ਹੈਦੂਜਾ ਕਾਰਨ ਇਹ ਹੈ ਕਿ ਲੋਕ ਆਇਤਉਲਾਹ ਖੁਮੀਨੀ ਦੇ ਧਰਮ ਆਧਾਰਿਤ ਰਾਜ ਤੋਂ ਅੱਕ ਗਏ ਹਨ ਤੇ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨਇਸ ਲਈ ਹੁਣ ਸਰਕਾਰ ਦਾ ਹਰ ਕਾਨੂੰਨ ਲੋਕਾਂ ਨੂੰ ਪਾਬੰਦੀ ਦੇ ਨਾਲ ਨਾਲ ਸਰਕਾਰੀ ਜਬਰ ਲੱਗਣ ਲੱਗ ਪਿਆ ਹੈਇਸ ਤੋਂ ਇਲਾਵਾ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਦੇਸ਼ ਵਿੱਚ ਪੂਰੇ ਅਧਿਕਾਰ ਨਹੀਂ ਮਿਲੇ ਹਨ ਤੇ ਉਨ੍ਹਾਂ ਉੱਪਰ ਬਹੁਤ ਸਾਰੀਆਂ ਬੰਦਿਸ਼ਾਂ ਹਨਇਸ ਕਰਕੇ ਹਿਜਾਬ ਤਾਂ ਲੋਕ ਰੋਹ ਦੇ ਫੁੱਟਣ ਦਾ ਇੱਕ ਜ਼ਰੀਆ ਬਣਿਆ ਹੈ ਜਦੋਂ ਕਿ ਲੋਕ ਅਸਲੀਅਤ ਵਿੱਚ ਤਾਂ ਸੱਤਾ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3730)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਨਜੀਤ ਮਾਨ

ਮਨਜੀਤ ਮਾਨ

Sahnewali, Mansa, Punjab, India.
Phone: (91 - 70098 - 98044)