Ambrish7ਪੁਸਤਕ ਵਿੱਚ ਸ਼ਾਮਲ ਲੇਖਾਂ ਨੂੰ ਨਿੱਕੀਆਂ ਕਹਾਣੀਆਂ ਵਾਂਗ ਵੀ ਪੜ੍ਹਿਆ ਜਾ ਸਕਦਾ ਹੈਉਨ੍ਹਾਂ ਵਿੱਚ ...
(23 ਜੁਲਾਈ 2022)
ਮਹਿਮਾਨ: 602.


HardevChauhanBook1ਪਾਠਕ ਜਦੋਂ ਕਿਸੇ ਪੁਸਤਕ ਨੂੰ
, ਉਹ ਕਵਿਤਾ ਦੀ ਹੋਵੇ, ਕਹਾਣੀਆਂ ਜਾਂ ਨਿਬੰਧਾਂ ਦੀ, ਕੋਈ ਨਾਵਲ ਹੋਏ ਜਾਂ ਜਿਵੇਂ ਇਹ ਪੁਸਤਕ ਹੈ, ਸਵੈਜੀਵਨੀ ਮੂਲਕ ਲੇਖਾਂ ਦੀ, ਮਨ ਨਾਲ ਪੜ੍ਹਦਾ ਹੈ ਤਾਂ ਉਹ ਇੱਕ ਸਮਾਨਾਂਤਰ ਸੰਸਾਰ ਵਿੱਚ ਵਿਚਰਦਾ ਹੈਉਸ ਪੁਸਤਕ ਦੇ ਪਾਤਰਾਂ, ਦ੍ਰਿਸ਼ਾਂ, ਘਟਨਾਵਾਂ, ਸਮਿਆਂ, ਸਤਰਾਂ ਤੇ ਬਿੰਬਾਂ ਆਦਿ ਨਾਲ ਉਹਦਾ ਸਹਿਜੇ ਸੰਬੰਧ ਬਣ ਜਾਂਦਾ ਹੈਇਹ ਸੰਬੰਧ ਕਿੰਨਾ ਗਹਿਰਾ ਜਾਂ ਸਤਹੀ ਹੁੰਦਾ, ਇਹ ਉਸ ਪੁਸਤਕ ਦੀ ਗੁਣਵੱਤਾ ’ਤੇ ਨਿਰਭਰ ਹੁੰਦਾ

ਹਰਦੇਵ ਚੌਹਾਨ ਮੁੱਖ ਰੂਪ ਵਿੱਚ ਬਾਲ-ਸਾਹਿਤਕਾਰ ਹੈਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ ਬਾਲ-ਸਾਹਿਤਕਾਰ “ਮਨ ਕੈਨਵਸ”, ਉਹਦੀ ਗੈਰਰਸਮੀ ਸਵੈਜੀਵਨੀ, ਪਰ ਬਾਲਗਾਂ ਲਈ ਹੈ, ਬੇਸ਼ਕ ਇਸ ਪੁਸਤਕ ਦੀ ਸ਼ੈਲੀ ਵਿੱਚੋਂ ਵੀ ਉਹਦੇ ਬਾਲ-ਸਾਹਿਤਕਾਰ ਹੋਣ ਦੇ ਝਲਕਾਰੇ ਪੈਂਦੇ ਨੇਉਹਦੀ ਅੱਧ-ਮਜ਼ਾਕੀਆ, ਅੱਧ-ਚਿੰਤਨੀ ਸ਼ੈਲੀ, “ਮੈਂ” ਵਾਸਤੇ “ਅਸੀਂ”, ਅਤੇ ਪਿਤਾ, ਪਤਨੀ, ਪੁੱਤਰ ਅਤੇ ਹੋਰ ਰਿਸ਼ਤਿਆਂ ਵਾਸਤੇ ਸ਼ਬਦ ਪਿਤਾ-ਸ਼੍ਰੀ, ਪਤਨੀ-ਸ਼੍ਰੀ, ਪੁੱਤਰ-ਸ਼੍ਰੀ, ਬਹੂ-ਸ਼੍ਰੀ ਆਦਿ ਵਰਤਣਾ, ਉਹਦੇ ਬਿਰਤਾਂਤਾਂ ਨੂੰ ਨਿੱਘ ਤੇ ਨੇੜਤਾ ਦੀ ਸਾਣ ਚਾੜ੍ਹ ਦਿੰਦੇ ਨੇ

ਇਹ ਕਿਤਾਬ ਉਹਦੇ ਘਰ, ਪਿਤਾ, ਮਾਂ, ਭਰਾਵਾਂ, ਪਤਨੀ, ਬੇਟਾ-ਬੇਟੀ, ਪੋਤਰੀ-ਦੋਹਤਰੀ, ਉਹਦੇ ਆਪਣੇ ਸਰੀਰਕ ਦੁੱਖਾਂ ਅਤੇ ਸੰਘਰਸ਼ਾਂ-ਪ੍ਰਾਪਤੀਆਂ ਦੇ ਇਰਦ-ਗਿਰਦ ਘੁੰਮਦੀ ਹੈਸਾਰੀ ਉਮਰ ਸਾਰਾ-ਸਾਰਾ ਦਿਨ ਤੇ ਬਹੁਤ ਵਾਰ ਅੱਧੀ-ਅੱਧੀ ਰਾਤ ਤਕ ਘਰੋਂ ਬਾਹਰ ਰਹਿੰਦਾ ਰਿਹਾ ਵੀ ਉਹ ਘਰ-ਪਰਿਵਾਰ ਨਾਲ ਗਹਿਰਾ ਜੁੜਿਆ ਹੈਇਸ ਜੁੜਾਵ ਦੇ ਖਾਕੇ ਉਘਾੜਦਾ ਉਹ ਬੇਬਾਕ ਤੇ ਇਮਾਨਦਾਰ ਹੈ, ਕਿਸੇ ਨੂੰ ਬਖਸ਼ਦਾ ਨਹੀਂਆਪਣੇ ਆਪ ਨੂੰ ਤਾਂ ਬਿਲਕੁਲ ਨਹੀਂਸਭ ਤੋਂ ਨਜ਼ਦੀਕੀ ਰਿਸ਼ਤਿਆਂ ਪ੍ਰਤੀ ਮੋਹਭੰਗ ਦੀ ਕੜਵਾਹਟ ਦੇ ਦਰਸ ਕਈ ਵਾਰ ਹੁੰਦੇ ਨੇਕੀ ਇਹੀ ਸਥਿਤੀ ਅਜੋਕੇ ਯੁਗ ਦੇ ਬਹੁਤੇ ਮਿਡਲ-ਕਲਾਸੀ ਘਰਾਂ ਦੀ ਨਹੀਂ? ਪਰ ਬਹੁਤੇ ਲੇਖਕ ਇੰਨੇ ਬੇਬਾਕ ਤੇ ਪਾਰਦਰਸ਼ੀ ਹੋਣ ਦਾ ਜੋਖਮ ਨਹੀਂ ਉਠਾਉਂਦੇਇਹ ਬੇਬਾਕੀ ਹੀ ਇਸ ਕਿਤਾਬ ਦੀ ਦਿਲਚਸਪੀ ਦਾ ਬਾਇਸ, ਤੇ ਕਿਤੇ ਕਿਤੇ ਪਾਠਕ ਨੂੰ ਵਿਚਲਿਤ ਕਰਦੀ ਹੈ ਉਦਾਹਰਣ ਵਜੋਂ ਲੇਖਕ ਦੇ ਪੁੱਤਰ ਦਾ ਇਹ ਬਿਆਨ ਹੈ ਜਦੋਂ ਲੇਖਕ ਨੂੰ ਆਪਣੇ ਸ਼ੂਗਰ ਦਾ ਮਰੀਜ਼ ਹੋਣ ਦਾ ਪਤਾ ਲੱਗਦਾ ਤੇ ਉਹ ਪਹਿਲੀ ਵਾਰ ਇਹ ਦਿਲ-ਦਹਿਲਾਉਂਦੀ ਖਬਰ ਘਰਦਿਆਂ ਨਾਲ ਸਾਂਝੀ ਕਰਦਾ ਹੈ:

ਅੰਮੀ! ਹੁਣ ਜ਼ਿਆਦਾ ਫਿਕਰ ਨਾ ਕਰਿਆ ਕਰੋਬੜਾ ਸੋਹਣਾ ਖਾ, ਹੰਢਾ ਲਿਆ ਪਾਪਾ ਨੇ … … ਜੇਕਰ ਇਹ ਸ਼ੂਗਰ ਨਾਲ ਮਰ ਵੀ ਗਏ ਤਾਂ ਮੈਂ ਤੁਹਾਨੂੰ ਇੱਕ ਹਫਤੇ ਤੋਂ ਵੱਧ ਅਫਸੋਸ ਕਰਨ ਦਾ ਮੌਕਾ ਨਹੀਂ ਦਿਆਂਗਾਮੇਰੇ ਵਿੱਚ ਹੁਣ ਬਹੁਤ ਸ਼ਕਤੀ ਆ ਗਈ ਏ … … ਵੇਖਿਓ! ਮੈਂ ਬੜੀ ਛੇਤੀ ਆਪਣੀ ਦਰਿਆ ਦਿਲੀ ਨਾਲ ਤੁਹਾਨੂੰ ਪਾਪਾ ਦੇ ਤੁਰ ਜਾਣ ਦਾ ਸਾਰਾ ਗਮ ਭੁਲਾਉਣ ਵਿੱਚ ਸਹਾਈ ਹੋਵਾਂਗਾ … …”

ਪੁਸਤਕ ਵਿੱਚ ਸ਼ਾਮਲ ਲੇਖਾਂ ਨੂੰ ਨਿੱਕੀਆਂ ਕਹਾਣੀਆਂ ਵਾਂਗ ਵੀ ਪੜ੍ਹਿਆ ਜਾ ਸਕਦਾ ਹੈ; ਉਨ੍ਹਾਂ ਵਿੱਚ ਕਥਾ-ਰਸ ਹੈਇਹ ਕਹਾਣੀਆਂ ਪਿਛਲੀ ਸਦੀ ਦੇ ਦੂਸਰੇ ਅੱਧ ਦੇ ਸ਼ਹਿਰੀ ਜੀਵਨ ਦੀਆਂ ਝਲਕਾਂ ਨੇ; ਉਸ ਸਮੇਂ ਦੀਆਂ ਜਦੋਂ ਜੀਵਨ ਕਿਤੇ ਵੱਧ ਸਰਲ ਤੇ ਸਾਦਾ, ਕਿਰਸਾਂ-ਘਾਟਾਂ, ਬਾਥਰੂਮਾਂ ਵਿੱਚ ਰੱਖੇ ‘ਸੋਪ-ਸੇਵਰਜ਼ਵਾਲਾ, ਤੇ ਕਿਤੇ ਘੱਟ ਖਪਤਮੁਖੀ ਹੁੰਦਾ ਸੀ ਇੱਕ ਲੇਖ ਵਿੱਚ ਅੰਮ੍ਰਿਤਸਰ ਵਿੱਚ ਚੁਰਾਸੀ ਦੇ ਮਈ-ਜੂਨ ਦੇ ਭਿਅੰਕਰ ਦਿਨਾਂ ਦੀ ਤਸਵੀਰ ਖਿੱਚੀ ਗਈ ਹੈ

ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀਸਕੂਲ ਵਿੱਚ ਛੁੱਟੀ ਹੋ ਗਈ ਸੀ… … ਅਸਾਂ ਆਪਣਾ ਸਕੂਟਰ ਸਕੂਲ ਦੇ ਗੇਟੋਂ ਬਾਹਰ ਕੱਢਿਆ ਹੀ ਸੀ ਕਿ ਲੋਈਆਂ ਦੀਆਂ ਬੁੱਕਲਾਂ ਮਾਰੀ ਚਿੱਟੇ ਬਾਣੇ ਵਾਲੇ ਦੋ ਸਿੰਘਾਂ ਨੇ ਸਾਡਾ ਰਸਤਾ ਰੋਕ ਲਿਆ ਤੇ ਕਹਿਣ ਲੱਗੇ, “ਪਿਆਰਿਓ! ਲਾਗਲੇ ਪਿੰਡੋਂ ਰਸਦ, ਪਾਣੀ ਲਿਆਉਣਾ … … ਥੋੜ੍ਹੇ ਕੁ ਚਿਰ ਲਈ ਸਾਨੂੰ ਤੁਹਾਡੇ ਸਕੂਟਰ ਦੀ ਲੋੜ ਏ … … ਸੋ ਸੇਵਾ ਵਿੱਚ ਹਿੱਸਾ ਪਾ ਦਿਓ

...

ਸਿੰਘਾਂ ਦੇ ਚਲੇ ਜਾਣ ਤੋਂ ਬਾਅਦ ਕੰਧ ਪਿੱਛੇ ਲੁਕਿਆ ਮਾਸਟਰ ਸੁਰਜੀਤ ਤੇ ਮਨਜੀਤ ਸਾਡੇ ਕੋਲ ਆਣ ਖਲੋਤੇ ਤੇ ਅਫ਼ਸੋਸ ਦੀ ਮੁਦਰਾ ਵਿੱਚ ਕਹਿਣ ਲੱਗੇ, “ਭਾਊ! ਸ਼ੁਕਰ ਕਰ, ਅੱਜ ਤੈਨੂੰ ਦਸਤਾਰ ਨੇ ਬਚਾ ਲਿਆ … …”

ਮੇਰਾ ਵਿਚਾਰ ਹੈ ਕਿ ਹਰ ਮਨੁੱਖ ਦੇ ਜੀਵਨ ਵਿੱਚ ਘੱਟੋ ਘੱਟ ਇੱਕ ਕ੍ਰਿਸ਼ਮਾ ਜ਼ਰੂਰ ਹੁੰਦਾ ਹੈਇੰਜ ਦੇ ਇੱਕ ਕ੍ਰਿਸ਼ਮੇ ਦਾ ਦਿਲਚਸਪ ਵਰਣਨ ਲੇਖਕ ਨੇ “ਓ.ਟੀ. ਕੋਰਸ ਲਈ ਸੱਦਾ ਪੱਤਰ” ਨਾਮਕ ਲੇਖ ਵਿੱਚ ਕੀਤਾ ਹੈਪਰ ਪੁਸਤਕ ਵਿੱਚ ਸ਼ਾਮਲ ਲੇਖਾਂ ਵਿੱਚੋਂ ਸਭ ਤੋਂ ਦਿਲਚਸਪ ਤੇ ਲੰਮਾ ਲੇਖ “ਸੀ ਬਲਾਕ” ਹੈ ਜਿਸ ਵਿੱਚ ਲੇਖਕ ਖਾਧੀ-ਪੀਤੀ ਵਿੱਚ ਹੋਏ ਆਪਣੇ ਸਕੂਟਰ ਸੜਕ ਹਾਦਸੇ ਵਿੱਚ ਇੱਕ ਲੱਤ ਤੇ ਗੁੱਟ ਟੁੱਟਣ, ਤੇ ਫਿਰ ਇਲਾਜ ਦੀ ਲੰਮੀ ਤੇ ਪੀੜਾਦਾਇਕ ਪ੍ਰਕ੍ਰਿਆ ਦਾ ਵਰਣਨ ਕਰਦਾ ਹੈਪਰ ਪਿਆਰੇ ਲੇਖਕ ਜੀ, ਓਪਰੇਸ਼ਨ ਥੀਏਟਰ ਵਿੱਚ ਖੜ੍ਹੇ ਹਰੇ ਗਾਊਨ ਤੇ ਮਾਸਕ ਪਾਈ ਡਾਕਟਰ ਤੇ ਨਰਸਾਂ ਯਮਦੂਤ ਨਹੀਂ ਦੇਵਦੂਤ ਸਨ ਜਿਨ੍ਹਾਂ ਤੁਹਾਨੂੰ ਮੁੜ ਸਕੂਟਰ ਚਲਾਉਣ ਤੇ ਤੁਰਨ-ਫਿਰਨ ਦੇ ਕਾਬਿਲ ਕੀਤਾ!

ਰੱਬ ਵਿੱਚ ਡੂੰਘੀ ਆਸਥਾ ਰੱਖਣ ਵਾਲਾ ਉਹ, ਥਾਂ-ਪੁਰ-ਥਾਂ ਰੱਬ ਨੂੰ ਕੋਸਦਾ, ਨਿਹੋਰੇ ਦਿੰਦਾ, ਸ਼ਿਕਾਇਤਾਂ ਕਰਦਾ, ਇੱਕ ਭਰਪੂਰ, ਸਫਲ ਤੇ ਸੰਤੁਸ਼ਟ ਜੀਵਨ ਲਈ ਉਹਦਾ ਸ਼ੁਕਰਗੁਜ਼ਾਰ ਵੀ ਹੁੰਦਾ ਹੈ

ਸ਼ਬਦ-ਜੋੜਾਂ, ਵਿਆਕਰਨ, ਸ਼ੈਲੀ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ “ਪਰਫੈਕਸ਼ਨਿਸ਼ਟ” ਨਜ਼ਰ ਰੱਖਣ ਵਾਲੇ ਕੁਝ ਪਾਠਕਾਂ ਨੂੰ ਇਸ ਪੁਸਤਕ ਵਿੱਚ ਕਿਤੇ ਕਿਤੇ ਊਣਤਾਈਆਂ ਦਿਸਣਗੀਆਂ, ਪਰ ਜੇਕਰ ਉਹ ਇਨ੍ਹਾਂ ਨੂੰ ਅੱਖ-ਪਰੋਖਿਆਂ ਕਰ ਇਹਨੂੰ ਪੜ੍ਹਨਗੇ, ਤਾਂ ਯਕੀਨਨ ਇਹ ਉਨ੍ਹਾਂ ਨੂੰ ਵੀ ਦਿਲਚਸਪ ਲੱਗੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3704)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੰਬਰੀਸ਼

ਅੰਬਰੀਸ਼

Tel: (91 - 98143 - 89522)
Email: (drkarnailambrish@gmail.com)