AshokSoni7ਭੂਆ ਨੂੰ ਬਾਬੇ ਦੀਆਂ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਸੱਚੀਆਂ ਜਾਪੀਆਂ। ਉਹ ਬਾਬੇ ਦੇ ਚਰਨਾਂ ਵਿੱਚ ...
(1 ਜੁਲਾਈ 2022)
ਮਹਿਮਾਨ: 540.


ਸਾਡੇ ਲਾਗੇ ਪਿੰਡ ਇੱਕ ਬਾਬਾ ਸੀ
, ਪੂਰੀ ਚੜ੍ਹਾਈ ਸੀ ਉਸਦੀਅਖੇ, ਕੋਈ ਚੀਜ਼ ਗਵਾਚ ਗਈ ਹੋਵੇ, ਹੱਥ ਆਲੇ ਅੰਗੂਠੇ ਵਿੱਚ ਚੋਰ ਦੀ ਫੋਟੋ ਦਿਖਾ ਦਿੰਦਾ ਏਵੱਡੀ ਤੋਂ ਵੱਡੀ ਬੀਮਾਰੀ ਬਾਬੇ ਦੀ ਦਿੱਤੀ ਪੂੜੀ ਫੂਕਣ ਨਾਲ ਦੂਰ ਹੋ ਜਾਂਦੀ ਏਕਿਸੇ ਦਾ ਮਾੜਾ ਕਰਾਉਣਾ ਹੋਵੇ, ਬਾਬੇ ਕੋਲ ਉਸਦੇ ਰੱਖੇ ਪੈਰਾਂ ਥੱਲੇ ਦੀ ਮਿੱਟੀ ਲੈ ਜਾਓਘਰ ਦਾ ਲੜਾਈ-ਝਗੜਾ, ਔਲਾਦ ਨਾ ਹੋਣਾ, ਖਾਸਕਰ ਮੁੰਡਾ ਨਾ ਹੋਣਾ, ਨੌਕਰੀ, ਵਿਆਹ, ਤਲਾਕ, ਬੰਦਾ, ਜਨਾਨੀ ਵੱਸ ਵਿੱਚ ਕਰਨਾ, ਬਾਬੇ ਕੋਲ ਹਰੇਕ ਸਮੱਸਿਆ ਦਾ ਹੱਲ ਸੀਉਸ ਨੂੰ ਸਾਰੇ ਬਾਬਾ ‘ਅੰਤਰਜਾਮੀ’ ਕਹਿੰਦੇ ਸਨ

ਸਾਡੇ ਪਿੰਡ ਵਾਲੀ ਭੂਆ ਤੁਲਸੀ ਵਿਆਹੀ ਹੋਈ ਸੀ। ਫੁੱਫੜ ਗਿਰਧਾਰੀ ਬਚਪਨ ਤੋਂ ਹੀ ਕਿੱਸੇ ਸੁਣਾਉਣ ਦਾ ਸ਼ੌਕੀਨ ਸੀਉਹ ਡੱਕਾ ਨਹੀਂ ਸੀ ਤੋੜਦਾਭੂਆ ਤੁਲਸੀ ਬੱਚੇ ਪਾਲਣ ਲਈ ਸਾਡੇ ਪਿੰਡ ਹੀ ਆ ਗਈ ਸੀ ਵੱਡਾ ਪਰਿਵਾਰ, ਸੀਮਤ ਆਮਦਨ, ਸਮੱਸਿਆਵਾਂ ਤਾਂ ਨਿੱਤ ਹੀ ਆਉਣੀਆਂ ਸਨ। ਭੂਆ ਨੇ ਸੋਚਿਆ, ਬਾਬੇ ਕੋਲ ਚੱਲੀਏ, ਉਹ ਕਰੂ ਕੋਈ ਹੱਲਸਾਡੇ ਬਾਗੜੀ ਸਮਾਜ ਵਿੱਚ ਪੁਰਾਣੀਆਂ ਬੁੱਢੀਆਂ ਘਗਰਾ-ਕੁੜਤਾ ਪਾਉਂਦੀਆਂ ਹਨ ਤੇ ਸਿਰ ਉੱਤੇ ਇੱਕ ਬੋਰਲਾ ਵੀ ਬੰਨ੍ਹਦੀਆਂ ਹਨ। ਬੋਰਲਾ ਸਿਰਫ ਸੁਹਾਗਣ ਔਰਤਾਂ ਹੀ ਬੰਨ੍ਹਦੀਆਂ ਹਨ। ਭੂਆ ਨੇ ਉਸ ਦਿਨ ਕੇਸੀ ਇਸ਼ਨਾਨ ਕੀਤਾ ਤੇ ਕਾਹਲੀ ਵਿੱਚ ਬਿਨਾ ਬੋਰਲਾ ਬੰਨ੍ਹੇ ਬਾਬੇ ਦੇ 21 ਕਿਲੋ ਦਾਣੇ, 21 ਰੁਪਇਆ ਤੇ ਹੋਰ ਨਿਕ-ਸੁਕ, ਜੋ ਬਾਬੇ ਦੀਆਂ ਖਾਸਮਖਾਸ ਪਿੰਡ ਦੀਆਂ ਲੋਕਲ ਚੇਲੀਆਂ ਨੇ ਦੱਸਿਆ ਸੀ, ਉਹ ਲੈ ਕੇ ਚੱਲ ਪਈ

ਬਾਬੇ ਦਾ ਦਰਬਾਰ ਲੱਗਾ ਹੋਇਆ ਸੀਕਾਫੀ ਭੀੜ ਸੀ ਜਿਸ ਵਿੱਚ ਜ਼ਿਆਦਾਤਰ ਔਰਤਾਂ ਹੀ ਸਨਬਾਬਾ ਧੂਣੀ ਤੋਂ ਉੱਠਦੇ ਧੂੰਏਂ ਵਿੱਚ ਸਿਰ ਹਿਲਾ-ਹਿਲਾ ਕੇ ਪੌਣ ਆਉਣ ਦਾ ਭੁਲੇਖਾ ਪਾ ਰਿਹਾ ਸੀ ਬਾਬੇ ਦੇ ਕੁਝ ਕੁ ਆਪਣੇ ਹੀ ਬੰਦੇ ਵੱਡੇ-ਵੱਡੇ ਨੋਟਾਂ ਦਾ ਚੜ੍ਹਾਵਾ ਚੜ੍ਹਾਉਂਦੇ, ਹੋਰ ਲੋਕਾਂ ਨੂੰ ਬਾਬੇ ਵੱਲੋਂ ਕੀਤੇ ਉਨ੍ਹਾਂ ਦੇ ਭਲੇ ਦਾ ਗੁਣਗਾਨ ਕਰਦੇ, ਆਪਣੀ ਛਿੱਲ ਪਟਾਉਣ ਲਈ ਉਕਸਾਉਂਦੇ ਵਾਰ-ਵਾਰ ਮੂਰਤੀਆਂ ਦੀ ਥਾਂ ਬਾਬੇ ਦੇ ਪੈਰਾਂ ਵਿੱਚ ਮੱਥਾ ਟੇਕ ਰਹੇ ਸੀਬਾਬੇ ਨੂੰ ਦੇਖਕੇ ਸਾਹਮਣੇ ਬੈਠੀ ਇੱਕ ਖਾਸਭਗਤਣੀਵੀ ਵਾਲ ਖੋਲ੍ਹ ਸਿਰ ਹਿਲਾਉਣ ਲੱਗ ਪਈ, ਜਿਸ ਨੂੰ ਦੋ ਕੁ ਕੋਲ ਬੈਠੀਆਂ ਭਗਤਣੀਆਂ ਫੜ ਕੇ ਸ਼ਾਂਤ ਕਰਨ ਦਾ ਦਿਖਾਵਾ ਕਰਦੀਆਂ ਹੋਰ ਲੱਛਣ ਕਰਨ ਲਈ ਉਕਸਾ ਰਹੀਆਂ ਸਨਦੁੱਖਾਂ-ਤਕਲੀਫਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਜਾਲ ਵਿੱਚ ਫਸਾ ਕੇ ਸ਼ਰੇਆਮ ਅੰਨ੍ਹੀ ਲੁੱਟ ਮਚਾਈ ਜਾ ਰਹੀ ਸੀਲੋਕ ਵਾਰੀ ਵਾਰੀ ਆਪਣੀ ਸਮੱਸਿਆ ਦਾ ਹੱਲ ਕਰਵਾ ਕਰ ਰਹੇ ਸਨ। ਭੂਆ ਦੀ ਵੀ ਵਾਰੀ ਆ ਗਈਭੂਆ ਖੜ੍ਹੀ ਹੋ ਕੇ ਹੱਥ ਜੋੜ ਕੇ ਬੋਲੀ, “ਘਰੇ ਬਹੁਤ ਪ੍ਰੇਸ਼ਾਨੀ ਏ, ਬਾਬਾ ਜੀ।”

ਬਾਬੇ ‘ਅੰਤਰਜਾਮੀ’ ਨੇ ਭੂਆ ਵੱਲ ਝਾਕਿਆਉਸਨੇ ਦੇਖਿਆ ਕਿ ਮੱਥੇਤੇ ਬੋਰਲਾ ਤਾਂ ਹੈ ਨਹੀਂ, ਸੋ ਇਹ ਬੁੱਢੀ ਵਿਧਵਾ ਹੀ ਹੋਣੀ ਏਂ

ਬਾਬਾ ਲੋਰ ਵਿੱਚ ਬੋਲਿਆ, “ਬੱਸ ਚੁੱਪ ਕਰ ਜਾ, ਬਾਬੇ ਜਾਣੀ ਜਾਣ ਨੇਤੂੰ ਕੀ ਦੱਸਦੀ ਏਂ, ਮੈਂ ਦੱਸਦਾ ਆਂ ਤੇਰੇ ਘਰੇ ਪ੍ਰੇਸ਼ਾਨੀ ਕੀ ਏਤੇਰੇ ਘਰੇ ਪੈਸਾ ਆਉਂਦਾ ਤਾਂ ਏ ਪਰ ਰੁਕਦਾ ਨਹੀਂਘਰ ਵਿੱਚ ਨਿੱਤ ਈ ਚੂੰ-ਚੜਾਟਾ ਰਹਿੰਦਾ ਏਤੂੰ ਤਾਂ ਸਾਰਿਆਂ ਦਾ ਕਰਦੀ ਏਂ, ਤੇਰਾ ਕੋਈ ਨ੍ਹੀਂ ਕਰਦਾ ਤੇਰੇ ਪੜੋਸੀ, ਰਿਸ਼ਤੇਦਾਰ ਤੇਰੀਆਂ ਚੁਗਲੀਆਂ ਕਰਦੇ ਨੇਕੀ-ਕੀ ਦੱਸਾਂ, ਮੈਨੂੰ ਸਭ ਦਿਖਾਈ ਦੇ ਰਿਹਾ ਏਘਰੇ ਪਸ਼ੂਆਂ ਦੀ ਡਾਰ ਪਰ ਦੁੱਧ ਨ੍ਹੀਂ ਹੁੰਦਾਸੌਦਾ-ਪੱਤਾ, ਕਣਕ-ਆਟਾ ਪਤਾ ਨ੍ਹੀਂ ਕਦੋਂ ਮੁੱਕ ਜਾਂਦਾ ਏ ...” ਆਖਦੇ-ਆਖਦੇ ਬਾਬੇ ਨੇ ਸਿਗਰਟ ਦਾ ਲੰਬਾ ਕਸ਼ ਖਿੱਚਿਆ ਤਾਂ ਭੰਗ ਦੀ ਹਵਾੜ ਪੂਰੇ ਮਾਹੌਲ ਵਿੱਚ ਘੁਲ ਗਈ

ਭੂਆ ਨੂੰ ਬਾਬੇ ਦੀਆਂ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਸੱਚੀਆਂ ਜਾਪੀਆਂਉਹ ਬਾਬੇ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਕਹਿਣ ਲੱਗੀ, “ਬਾਬਾ ਜੀ, ਸਭ ਸੱਚ ਏ ਤੁਸੀਂ ਤਾਂ ਅੰਤਰਜਾਮੀ ਓਂ, ਮੇਰੀ ਸਮੱਸਿਆ ਦਾ ਕਾਰਣ ਤੇ ਹੱਲ ਦੱਸੋ।”

ਬਾਬੇ ਦੇ ਭਗਤ-ਭਗਤਣੀਆਂ ਜੋਸ਼ ਨਾਲ ਬਾਬੇ ਦੇ ਜੈਕਾਰੇ ਛੱਡਣ ਲੱਗ ਪਏਬਾਬਾ ਜੋਸ਼ ਵਿੱਚ ਆ ਕੇ ਬੋਲਿਆ, “ਲੈ ਸੁਣ ਫੇਰ ਤੇਰੀ ਸਾਰੀ ਮੁਸੀਬਤ ਦੀ ਜੜ੍ਹ ਤਾਂ ਤੇਰਾ ਮਰਿਆ ਖਸਮ ਏਂ। ਤੈਨੂੰ ਰੰਡੀ ਕਰਕੇ ਵੀ ਉਹਨੇ ਤੇਰਾ ਖਹਿੜਾ ਨ੍ਹੀਂ ਛੱਡਿਆ ਦਰਅਸਲ ਉਹਦੀ ਦੁਨੀਆਤੇ ਤਾਂਘ ਬਾਕੀ ਰਹਿ ਗਈ ਏ ਇਸੇ ਕਰਕਾ ਉਸਦੀ ਭੁੱਖੀ ਆਤਮਾ ਭਟਕਦੀ ਫਿਰ ਰਹੀ ਏ ਵੱਡਾ ਉਪਾਅ ਕਰਨਾ ਪਏਗਾ ਮੱਸਿਆ ਆਲੀ ਰਾਤ ਆਪਣੇ ਘਰੇ ਬਾਬੇ ਦਾ ਭੰਡਾਰਾ ਰੱਖ, ਫੇਰ ਬਾਬਾ ਆਪ ਤੇਰੇ ਮਰੇ ਖਸਮ ਦਾ ਇਲਾਜ ਕਰੂਗਾ।”

ਬਾਬਾ ਦੇ ਚੁੱਪ ਕਰਨ ਤੋਂ ਪਹਿਲਾਂ ਹੀ ਭੂਆ ਨੇ ਉੱਥੇ ਪਿਆ ਚਿਮਟਾ ਚੁੱਕ ਲਿਆ ਤੇ ਨਸ਼ੇੜੀ ਬਾਬੇ ਨੂੰ ਢਾਹ ਲਿਆਭੂਆ ਨਾਲੇ ਕੁੱਟੀ ਜਾਵੇ ਤੇ ਨਾਲੇ ਆਖੀ ਜਾਵੇ, “ਮਰ ਜਾਣਿਆਂ, ਉਹ ਤਾਂ ਤੇਰਾ ਪਿਓ ਗਿਰਧਾਰੀ, ਜਿਊਂਦਾ ਭੂਤ ਏ।ਸੰਤਰਾ ਦਾ ਅਧੀਆ ਠੋਕ ਕੇ ਉੱਪਰੋਂ ਬਾਜਰੇ ਦੀਆਂ ਛੇ ਰੋਟੀਆਂ ਪਾੜ ਕੇ ਘੁਰਾੜੇ ਮਾਰਦਾ ਘਰੇ ਸੁੱਤਾ ਪਿਆ ਏ ਕੰਜਰਾ, ਮੇਰੇ ਦਾਣੇ ਤੇ ਪੈਸੇ ਮੋੜ, ਠੱਗ ਕਿਸੇ ਥਾਂ ਦਾ।”

ਬਾਬੇ ਦੇ ਚੇਲਿਆਂ ਨੇ ਮਸਾਂ ਭੂਆ ਦਾ ਚੜ੍ਹਾਵਾ ਮੋੜ ਕੇ ਆਪਣੇ ਬਾਬੇ ਨੂੰ ਛੁਡਵਾਇਆ

ਇਹ ਤਾਂ ਇੱਕ ਬਾਬੇ ਦੀ ਕਹਾਣੀ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੇ ਵਿਗਿਆਨਕ ਯੁਗ ਵਿੱਚ ਵੀ ਸਾਡੇ ਜ਼ਿਆਦਾਤਰ ਲੋਕ ਅੰਧਵਿਸ਼ਵਾਸ ਵਿੱਚ ਪਏ ਹੋਏ ਨੇਹਾਲਾਤ ਵੇਖੋ, ਬਾਬੇ ਵਿਗਿਆਨ ਨੂੰ ਵਰਤਦਿਆਂ ਮੋਬਾਇਲ ਅਤੇ ਆਨਲਾਈਨ ਹਥੌਲੇ ਕਰ ਰਹੇ ਹਨ। ਟੀਵੀ, ਅਖਬਾਰ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਮਸ਼ਹੂਰੀ ਕਰ ਰਹੇਹਨ। ਲੋਕ ਅੱਜ ਵੀ ਬਾਬਿਆਂ ਦੇ ਕਹਿਣਤੇ ਇੱਕ-ਦੂਜੇ ਦੀਆਂ ਪੈੜਾਂ ਦੀ ਮਿੱਟੀ ਚੁੱਕਦੇ ਫਿਰ ਰਹੇ ਹਨ। ਮਾਨਸਿਕ ਬੀਮਾਰ ਕੁੜੀਆਂ-ਔਰਤਾਂ ਦਾ ਸ਼ਰੇਆਮ ਸਰੀਰਕ ਸ਼ੋਸ਼ਣ ਹੋ ਰਿਹਾ ਹੈ। ਬਵਾਸੀਰ ਤੋਂ ਲੈ ਕੇ ਕੈਂਸਰ ਤੀਕ ਦੇ ਰੋਗੀਆਂ ਨੂੰ ਹਥੌਲ਼ੇ ਬਹਾਨੇ ਠੱਗਿਆ ਜਾ ਰਿਹਾ ਹੈ। ਬਾਬੇ ਫੋਨ ’ਤੇ ਹੀ ਔਨਲਾਈਨ ਪੇਮੈਂਟ ਲੈ ਕੇ ਟੂਣੇ-ਟੋਟਕੇ ਦੱਸ ਕੇ ਠੱਗੀਆਂ ਮਾਰ ਰਹੇ ਹਨ। ਇਹ ਬਾਬੇ ਲੋਕਾਂ ਨੂੰ ਡਰਾ ਕੇ, ਇੱਕ-ਦੂਜੇ ਖਿਲਾਫ ਭੜਕਾ ਕੇ ਆਪਣੇ ਘਰ ਭਰ ਰਹੇ ਹਨ। ਇੱਕ ਸਪੈਸ਼ਲ ਬਾਬੇ ਬਾਰੇ ਸੁਣਿਆ ਹੈ ਕਿ ਗਰਭਵਤੀ ਔਰਤ ਦੇ ਪੇਟ ’ਤੇ ਹੱਥ ਰੱਖਦਾ ਹੈ, ਤੇ ਮੁੰਡਾ ਹੋ ਜਾਂਦਾ ਹੈ। ਮੂਰਖ ਲੋਕ ਜਾਲ ਵਿੱਚ ਹੋਰ ਫਸ ਜਾਂਦੇ ਨੇ ਜਦੋਂ ਚਾਰ ਵਿੱਚੋਂ ਦੋਂਹ ਔਰਤਾਂ ਨੂੰ ਮੁੰਡਾ ਹੋ ਜਾਂਦਾ ਏ ਤੇ ਉਹ ਬਾਬੇ ਦੇ ਮੁਫ਼ਤ ਪ੍ਰਚਾਰਕ ਬਣ ਜਾਂਦੇ ਨੇਇਹ ਚੁਸਤ-ਚਲਾਕ ਲੋਕ ਬਾਬੇ ਬਣ ਕੇ ਲੋਕਾਂ ਨੂੰ, ਖਾਸਕਰ ਔਰਤਾਂ ਨੂੰ ਆਪਣੇ ਜਾਲ ਵਿੱਚ ਲੈ ਕੇ ਉਨ੍ਹਾਂ ਦਾ ਆਰਥਿਕ, ਸਮਾਜਿਕ ਤੇ ਸਰੀਰਕ ਸ਼ੋਸ਼ਣ ਕਰਦੇ ਹਨ।

ਮੈਂ ਹੁਣ ਤਕ ਸੈਂਕੜੇ ਟੂਣੇ ਤੋੜ ਚੁੱਕਾ ਹਾਂ। ਲੋਕਾਂ ਨੂੰ ਵੀ ਇਹਨਾਂ ਵਹਿਮਾਂ-ਭਰਮਾਂ ਤੋਂ ਕੱਢਣ ਦੀ ਅਤੇ ਅੰਧ ਵਿਸ਼ਵਾਸਾਂ ਤੋਂ ਨਾ ਡਰਨ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਅੱਜ ਵੀ ਇਹ ਠੱਗੀ ਵੱਡੇ ਪੱਧਰਤੇ ਜਾਰੀ ਹੈ। ਆਸ ਹੈ ਕਿ ਮੇਰੇ ਦੇਸ਼ ਦੇ ਸੂਝਵਾਨ ਲੋਕ ਜਲਦੀ ਅੰਧ ਵਿਸ਼ਵਾਸਾਂ ਤੋਂ ਮੁਕਤ ਹੋ ਜਾਣਗੇਸਰਕਾਰ ਦੇ ਨੁਮਾਇੰਦੇ ਤੇ ਰਾਜਨੀਤਕ ਦਲਾਂ ਦੇ ਲੀਡਰ ਇਨ੍ਹਾਂ ਧਰਮ ਦੇ ਦੁਸ਼ਮਣ, ਧਾਰਮਿਕ ਗੁੰਡਿਆਂ ਨੂੰ ਵੋਟਬੈਂਕ ਕਾਰਨ ਮੱਥੇ ਟੇਕ ਕੇ ਵੱਡੇ ਬਾਬੇ ਬਣਾਉਣ ਦੀ ਥਾਂ, ਇਨ੍ਹਾਂ ਦੀ ਅਸਲ ਥਾਂ, ਜੇਲ੍ਹਾਂ ਵਿੱਚ ਡੱਕਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3659)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਸ਼ੋਕ ਸੋਨੀ

ਅਸ਼ੋਕ ਸੋਨੀ

Khui Khera, Fazilka, Firozpur, Punjab, India.
Phone: (91 - 98727-05078)
Email: (ashoksoni78@yahoo.com)