RishiGulati7ਉਸਨੇ ਅੱਗੇ ਰੈੱਡ ਲਾਈਟ ਅਤੇ ਖੜ੍ਹੀ ਗੱਡੀ ਵੇਖੀ ਹੀ ਨਹੀਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਖ਼ਤਮ ...
(28 ਜੂਨ 2022)
ਮਹਿਮਾਨ: 694.


ਚੁਣੌਤੀਆਂ ਅਤੇ ਸਮੱਸਿਆਵਾਂ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਹਨ
ਸਾਡੀ ਸਭ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਆਪਾਂ ਸਮੱਸਿਆਵਾਂ ਰਹਿਤ ਜ਼ਿੰਦਗੀ ਦੀ ਆਸ ਕਰਦੇ ਹਾਂਜ਼ਿੰਦਗੀ ਵਿੱਚ ਪੈਦਾ ਹੋਈਆਂ ਚੁਣੌਤੀਆਂ ਵਿਅਕਤੀ ਨੂੰ ਬਹੁਤ ਕੁਝ ਸਿਖਾਉਂਦੀਆਂ ਹਨ, ਪੈਰਾਂ ਸਿਰ ਖੜ੍ਹਾ ਹੋਣ ਵਿੱਚ ਮਦਦ ਕਰਦੀਆਂ ਹਨ ਅਤੇ ਸਵੈਭਰੋਸਾ ਤੇ ਸਵੈਮਾਣ ਵਧਾਉਂਦੀਆਂ ਹਨਜੇਕਰ ਕਿਸੇ ਨੂੰ ਕਿਸੇ ਸਮੱਸਿਆਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ ਤਾਂ ਉਸ ਨੂੰ ਸਹੀ ਸਮੇਂ ਸਹੀ ਫੈਸਲਾ ਲੈਣ ਦੀ ਜਾਚ ਆਉਂਦੀ ਹੈਆਪਣੇ ਗੁਰੂਆਂ ਪੀਰਾਂ ਨੇ ਵੀ ਇਹੀ ਸਿੱਖਿਆ ਦਿੱਤੀ ਹੈ ਕਿ ਕੇਵਲ ਆਪਾਂ ਹੀ ਨਹੀਂ ਹਾਂ, ਜੋ ਦੁਖੀ ਹਾਂ, ਪ੍ਰੇਸ਼ਾਨ ਹਾਂ, ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਤਮਾਮ ਲੋਕ ਅਜਿਹੇ ਹੀ ਹਾਲਾਤ ਵਿੱਚੋਂ ਲੰਘ ਰਹੇ ਹਨਫ਼ਰਕ ਕੇਵਲ ਇੰਨਾ ਹੈ ਕਿ ਹਰੇਕ ਦੇ ਦੁੱਖਾਂ, ਪ੍ਰੇਸ਼ਾਨੀਆਂ, ਸਮੱਸਿਆਵਾਂ ਅਤੇ ਚੁਣੌਤੀਆਂ ਵਿੱਚ ਕੁਝ ਨਾ ਕੁਝ ਅੰਤਰ ਹੈਇਹ ਵੀ ਦੁਨਿਆਵੀ ਸਚਾਈ ਹੈ ਕਿ ਹਰੇਕ ਨੂੰ ਆਪਣਾ ਦੁੱਖ ਬਾਕੀਆਂ ਨਾਲੋਂ ਵੱਡਾ ਜਾਪਦਾ ਹੈਪ੍ਰੇਸ਼ਾਨੀ ਦੇ ਦੌਰ ਵਿੱਚ ਵੀ ਜੇਕਰ ਆਪਾਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਦਿਆਂ ਸਮਝਦਾਰੀ ਤੋਂ ਕੰਮ ਲੈ ਲਈਏ ਤਾਂ ਆਪਾਂ ਜਾਣ ਸਕਦੇ ਹਾਂ ਕਿ ਆਪਣੇ ਨਾਲੋਂ ਵੀ ਬਹੁਤ ਦੁਖੀ ਲੋਕ ਆਪਣੇ ਆਲੇ ਦੁਆਲੇ ਹੀ ਮੌਜੂਦ ਹਨਜੇਕਰ ਆਪਾਂ ਚਾਹੀਏ ਤਾਂ ਅਜਿਹੇ ਵਿੱਚ ਹੌਸਲਾ ਦੇਣ ਵਾਲਾ ਕੋਈ ਕਾਰਣ ਵੀ ਨਜ਼ਰੀਂ ਲਾਜ਼ਮੀ ਪੈ ਜਾਵੇਗਾ

ਜੇਕਰ ਆਪਣੀ ਉਦਾਹਰਣ ਹੀ ਦਿਆਂ ਤਾਂ ਮੈਨੂੰ ਇੱਕ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਕਿ ਆਪਣੀਆਂ ਅੰਦਰੂਨੀ ਸੱਟਾਂ ਨਾਲ ਜੂਝਦਿਆਂਚੱਤੋ-ਪਹਿਰ ਦਰਦ ਨਾਲ ਦੋ-ਚਾਰ ਹੁੰਦਾ ਹਾਂਮਾਨਸਿਕ ਤੌਰ ’ਤੇ ਵੀ ਬਹੁਤ ਪ੍ਰੇਸ਼ਾਨ ਹਾਂਇਹ ਸੱਚ ਹੈ ਕਿ ਜਿਸ ਕਾਰਣ (ਐਕਸੀਡੈਂਟ) ਕਰਕੇ ਮੈਂ ਮੌਜੂਦਾ ਦੌਰ ਵਿੱਚੋਂ ਲੰਘ ਰਿਹਾ ਹਾਂ, ਉਹ ਮੇਰੇ ਕੰਟਰੋਲ ਤੋਂ ਬਾਹਰ ਸੀਉਹ 2021 ਦੇ ਮਈ ਮਹੀਨੇ ਦੀ ਗਿਆਰਾਂ ਤਾਰੀਖ਼ ਸੀ ਮੈਂ ਆਪਣੀ ਗੱਡੀ ਵਿੱਚ ਲਾਲ ਬੱਤੀ ’ਤੇ ਖੜ੍ਹਾ ਸੀ ਅਤੇ ਹਰੀ ਬੱਤੀ ਹੋਣ ਵਿੱਚ ਕੇਵਲ ਕੁਝ ਸਕਿੰਟ ਹੀ ਬਾਕੀ ਸਨ ਕਿ ਅਚਾਨਕ ਪਿੱਛੋਂ ਫੁੱਲ ਸਪੀਡ (60) ’ਤੇ ਆ ਰਹੀ ਕਾਰ ਨੇ ਮੇਰੀ ਖੜ੍ਹੀ ਗੱਡੀ ਵਿੱਚ ਟੱਕਰ ਮਾਰੀਪਤਾ ਨਹੀਂ ਉਸ ਡਰਾਈਵਰ ਦਾ ਧਿਆਨ ਕਿੱਥੇ ਸੀ ਕਿ ਉਸਨੇ ਅੱਗੇ ਰੈੱਡ ਲਾਈਟ ਅਤੇ ਖੜ੍ਹੀ ਗੱਡੀ ਵੇਖੀ ਹੀ ਨਹੀਂਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਖ਼ਤਮ ਹੋ ਗਈਆਂਇਸ ਟੱਕਰ ਨਾਲ ਮੇਰੀ ਗਰਦਨ ਨੂੰ ਜ਼ਬਰਦਸਤ ਝਟਕਾ ਲੱਗਾ ਅਤੇ ਗਰਦਨ ਦੇ ਮਣਕਿਆਂ ਨੇ ਨਰਵ ਸਿਸਟਮ ਨੂੰ ਨੁਕਸਾਨ ਪਹੁੰਚਾ ਦਿੱਤਾਹੁਣ ਮੇਰੀ ਗਰਦਨ, ਮੋਢਿਆਂ ਅਤੇ ਪਿੱਠ ਵਿੱਚ ਦਰਦ ਰਹਿੰਦਾ ਹੈ ਅਤੇ ਨਰਵ ਸਿਸਟਮ ਦੇ ਨੁਕਸਾਨ ਕਰਕੇ ਪੂਰੇ ਸਰੀਰ ਵਿੱਚ ਕਦੇ ਕਿਤੇ, ਕਦੇ ਕਿਤੇ ਚੀਸਾਂ ਪੈਂਦੀਆਂ ਹਨਇਲਾਜ ਅਜੇ ਵੀ ਚੱਲ ਰਿਹਾ ਹੈ ਤੇ ਇਸ ਦੌਰਾਨ ਦਵਾਈਆਂ ਦਾ ਸਰੀਰ ’ਤੇ ਜੋ ਬੁਰਾ ਪ੍ਰਭਾਵ ਪੈ ਰਿਹਾ ਹੈ ਉਹ, ਵੱਖਰਾ ਹੈ

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੀ ਅਵਸਥਾ ਵਿੱਚ ਰਹਿੰਦਿਆਂ ਮੈਂ ਆਪਣੇ ਆਪ ਵਿੱਚ ਸਕਾਰਾਤਮਿਕਤਾ ਕਿਵੇਂ ਪੈਦਾ ਕਰ ਸਕਦਾ ਹਾਂ? ਸੁਚੇਤ ਤੌਰ ’ਤੇ ਮੈਂ ਆਪਣੇ ਆਪ ਨੂੰ ਚੇਤੇ ਕਰਵਾਉਂਦਾ ਰਹਿੰਦਾ ਹਾਂ ਕਿ ਭਿਆਨਕ ਐਕਸੀਡੈਂਟ ਵਿੱਚੋਂ ਲੰਘਣ ਦੇ ਬਾਵਜੂਦ ਮੇਰੇ ਬਾਹਰੀ ਸੱਟਾਂ ਨਹੀਂ ਵੱਜੀਆਂ ਕੋਈ ਲੱਤ ਬਾਂਹ ਨਹੀਂ ਟੁੱਟੀ ਮੈਂ ਵਧੀਆ ਖਾਂਦਾ-ਪੀਂਦਾ ਹਾਂ, ਮੈਂ ਤੁਰ ਫਿਰ ਲੈਂਦਾ ਹਾਂ ਮੈਨੂੰ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਪੈਂਦੀ (ਕੁਝ ਕੁ ਮੌਕਿਆਂ ਨੂੰ ਛੱਡ ਕੇ)ਮੈਂ ਚੰਗੀ ਤਰ੍ਹਾਂ ਸੋਚ, ਸਮਝ ਅਤੇ ਵਿਚਾਰ ਕਰਦਾ ਹਾਂ ਮੇਰਾ ਚੰਗਾ ਇਲਾਜ ਵੀ ਹੋ ਰਿਹਾ ਹੈ ਮੇਂ ਥੋੜ੍ਹਾ ਬਹੁਤ ਕੰਮ ਕਰਕੇ ਘਰ ਦੀ ਆਰਥਿਕਤਾ ਵਿੱਚ ਵੀ ਹਿੱਸਾ ਪਾਉਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਆਪਣੇ ਪਰਿਵਾਰ ਦਾ ਪੂਰਨ ਸਹਿਯੋਗ ਹਾਸਲ ਹੈ

ਜਦੋਂ ਮੈਂ ਆਪਣੇ ਅਵਚੇਤਨ ਨੂੰ ਅਜਿਹਾ ਯਾਦ ਕਰਵਾਉਂਦਾ ਹਾਂ ਤਾਂ ਉਹ ਸਹਿਜੇ ਹੀ ਮੇਰੇ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਸ਼ੁਕਰਗੁਜ਼ਾਰ ਹੁੰਦਾ ਹੈਕਈ ਵਾਰ ਕੁਝ ਲੋਕ ਅਜਿਹੀਆਂ ਗੱਲਾਂ ਨੂੰ ਕਿਤਾਬੀ ਗੱਲਾਂ ਵੀ ਕਰਾਰ ਦਿੰਦੇ ਹਨਅਜਿਹੀ ਸੋਚ ਵਾਲੇ ਲੋਕ ਧਿਆਨ ਦੇਣ ਕਿ ਉਹਨਾਂ ਦੀਆਂ ਆਪਣੀਆਂ ਮੌਜੂਦਾ ਸਮੱਸਿਆਵਾਂ ਤੋਂ ਪਹਿਲਾਂ ਉਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਸੀ? ਕੀ ਉਹ ਸਕਾਰਾਤਮਕ ਸੋਚ ਰੱਖਦੇ ਸਨ? ਜ਼ਿੰਦਗੀ ਪ੍ਰਤੀ ਉਹਨਾਂ ਦਾ ਨਜ਼ਰੀਆ ਕਿਹੋ ਜਿਹਾ ਸੀ? ਉਹ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਸਨ, ਰੋ-ਪਿੱਟ ਕੇ ਜਾਂ ਹੌਸਲੇ ਨਾਲ? ਕੀ ਉਹ ਆਪਣੀਆਂ ਛੋਟੀਆਂ-ਵੱਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਸਨ? ਕਿਤੇ ਉਹ ਆਪਣੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਦੂਜਿਆਂ ਸਾਹਮਣੇ ਵਧਾ-ਚੜ੍ਹਾ ਕੇ ਪੇਸ਼ ਤਾਂ ਨਹੀਂ ਸਨ ਕਰਦੇ? ਕੀ ਉਹ ਆਪਣੇ ਦੁੱਖਾਂ ਦੀ ਕਹਾਣੀ ਕੁਝ ਖਾਸ ਵਿਅਕਤੀਆਂ ਨਾਲ ਹੀ ਤਾਂ ਸਾਂਝੀ ਨਹੀਂ ਸਨ ਕਰਦੇ? ਜਦੋਂ ਲੋਕ ਉਹਨਾਂ ਨੂੰ ਹਮਦਰਦੀ ਪੇਸ਼ ਕਰਦੇ ਸਨ ਤਾਂ ਕੀ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਸੀ?

ਉਪਰੋਕਤ ਤੋਂ ਤੁਸੀਂ ਆਪਣੇ ਆਪ ਨੂੰ ਅਤੇ ਆਪਣੀ ਸ਼ਖਸੀਅਤ ਨੂੰ ਸਮਝ ਸਕਦੇ ਹੋਜੇਕਰ ਮੌਜੂਦਾ ਸਮੱਸਿਆਵਾਂ ਤੋਂ ਪਹਿਲਾਂ ਤੁਹਾਡੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਸੀ, ਤੁਹਾਨੂੰ ਹਮਦਰਦੀ ਚੰਗੀ ਲਗਦੀ ਸੀ ਜਾਂ ਤੁਸੀਂ ਹਮਦਰਦੀ ਹਾਸਲ ਕਰਨ ਦੇ ਉਪਰਾਲੇ ਕਰਦੇ ਸੀ ਤਾਂ ਤੁਹਾਨੂੰ ਆਪਣੀ ਮਾਨਸਿਕਤਾ ਕਮਜ਼ੋਰ ਹੋਣ ਬਾਰੇ ਮੰਨ ਲੈਣਾ ਚਾਹੀਦਾ ਹੈਜੇਕਰ ਤੁਸੀਂ ਆਪਣੀ ਮਾਨਸਿਕਤਾ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਸੱਚੇ ਦਿਲੋਂ ਸਵੀਕਾਰ ਕਰਦੇ ਹੋ ਤਾਂ ਅਜਿਹਾ ਕੀ ਹੋਵੇ, ਜੋ ਤੁਹਾਨੂੰ ਚੁਣੌਤੀਆਂ ਜਾਂ ਸਮੱਸਿਆਵਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਕਰ ਦੇਵੇ?

ਸਭ ਤੋਂ ਪਹਿਲਾ ਕਦਮ ਸ਼ਾਂਤ ਰਹਿਣ ਦਾ ਹੈਜੇਕਰ ਤੁਸੀਂ ਬੇਚੈਨੀ, ਘਬਰਾਹਟ ਜਾਂ ਗੁੱਸੇ ਵਿੱਚ ਰਹਿੰਦੇ ਹੋ ਤਾਂ ਸਹੀ ਫੈਸਲਾ ਨਹੀਂ ਕਰ ਸਕੋਗੇਮਨ ਸ਼ਾਂਤ ਕਰਨ ਦਾ ਵਧੀਆ ਤਰੀਕਾ ਆਪਣੇ ਸਾਹਾਂ ’ਤੇ ਕਾਬੂ ਪਾਉਣਾ ਹੈਦਿਨ ਵਿੱਚ ਕਈ ਵਾਰ ਲੰਬੇ-ਲੰਬੇ ਸਾਹ ਲੈਣ, ਕੁਝ ਪਲਾਂ ਲਈ ਰੋਕਣ ਤੇ ਹੌਲੀ-ਹੌਲੀ ਸਾਹ ਬਾਹਰ ਕੱਢਣ ਦਾ ਅਭਿਆਸ ਕਰੋਇਸ ਲਈ ਮੇਰੀ ਪਸੰਦੀਦਾ ਤਕਨੀਕ ਹੈ, ਚਾਰ ਸਕਿੰਟ ਲਈ ਸਾਹ ਅੰਦਰ ਖਿੱਚਣਾ, ਸੱਤ ਸਕਿੰਟ ਲਈ ਰੋਕਣਾ ਅਤੇ ਉਸੇ ਸਾਹ ਨੂੰ ਬਾਹਰ ਕੱਢਣ ਅਤੇ ਅੱਠ ਸਕਿੰਟ ਦਾ ਸਮਾਂ ਲਗਾਉਣਾਜੇਕਰ ਸ਼ੁਰੂਆਤ ਵਿੱਚ ਸਾਹ ਲੈਣ ’ਤੇ ਇੰਨਾ ਸਮਾਂ ਨਾ ਲਗਾ ਸਕੋ ਤਾਂ ਸਮਾਂ ਅੱਧਾ ਕਰ ਦਿਓ

ਇੱਕੋ ਵਾਰ ਕਈ ਸਮੱਸਿਆਵਾਂ ਦਾ ਹੱਲ ਲੱਭਣ ਦਾ ਯਤਨ ਨਾ ਕਰੋਮੈਂ ਲਿਖਤੀ ਕਾਰਜ ਕਰਨ ’ਤੇ ਕਾਫ਼ੀ ਜ਼ੋਰ ਦਿੰਦਾ ਹਾਂਆਪਣੀਆਂ ਸਾਰੀਆਂ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਵਿਸਥਾਰ ਨਾਲ ਕਾਗ਼ਜ਼ ’ਤੇ ਲਿਖੋਜੇਕਰ ਉਹਨਾਂ ਦਾ ਕੋਈ ਸਕਾਰਾਤਮਕ ਪੱਖ ਹੈ ਤਾਂ ਉਸ ਬਾਰੇ ਵੀ ਲਿਖੋਹੁਣ ਉਹਨਾਂ ਚੁਣੌਤੀਆਂ ਜਾਂ ਸਮੱਸਿਆਵਾਂ ਬਾਰੇ ਵਿਚਾਰੋ ਕਿ ਕੀ ਉਹ ਸੱਚਮੁੱਚ ਇੰਨੀਆਂ ਵੱਡੀਆਂ ਹਨ, ਜਿੰਨੀਆਂ ਵੱਡੀਆਂ ਤੁਸੀਂ ਸਮਝਦੇ ਹੋਕਿਤੇ ਅਜਿਹਾ ਤਾਂ ਨਹੀਂ ਕਿ ਕਿਸੇ ਕਾਰਣ ਤੁਸੀਂ ਉਹਨਾਂ ਸਮੱਸਿਆਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹੋਵੋਂ? ਆਪਣੀਆਂ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਤਰਤੀਬ ਦਿਓਸਭ ਤੋਂ ਵੱਡੀਆਂ ਅਤੇ ਛੋਟੀਆਂ ਸਮੱਸਿਆਵਾਂ ਨੂੰ ਉੱਪਰ ਤੋਂ ਹੇਠਾਂ ਕ੍ਰਮਵਾਰ ਲਿਖੋ

ਇਹ ਸਭ ਲਿਖਣ ਤੋਂ ਦੋ ਦਿਨਾਂ ਬਾਅਦ ਇਸ ਤਰਤੀਬ ਨੂੰ ਕਿਸੇ ਤੀਜੇ ਵਿਅਕਤੀ ਦੇ ਨਜ਼ਰੀਏ ਤੋਂ ਦੋਬਾਰਾ ਪੜ੍ਹੋਵਿਚਾਰੋ ਕਿ ਕੀ ਇਹ ਸਮੱਸਿਆਵਾਂ ਅਤੇ ਚੁਣੌਤੀਆਂ ਸੱਚਮੁੱਚ ਇੰਨੀਆਂ ਵੱਡੀਆਂ ਹਨ, ਜਿੰਨੀਆਂ ਤੁਸੀਂ ਲਿਖਣ ਤੋਂ ਪਹਿਲਾਂ ਸਮਝ ਰਹੇ ਸੀਲੋੜ ਮੁਤਾਬਿਕ ਇਸ ਤਰਤੀਬ ਨੂੰ ਉੱਪਰ ਹੇਠਾਂ ਕਰ ਲਵੋ ਅਤੇ ਗ਼ੈਰ-ਜ਼ਰੂਰੀ ਸਤਰਾਂ ਕੱਟ ਦਿਓਕਈ ਵਾਰ ਆਪਾਂ ਜਦੋਂ ਕਿਸੇ ਸਮੱਸਿਆ ਬਾਰੇ ਮਨ ਹੀ ਮਨ ਸੋਚਦੇ ਹਾਂ ਤਾਂ ਮਨ ਫਾਲਤੂ ਦੀਆਂ ਕਹਾਣੀਆਂ ਵੀ ਨਾਲ ਜੋੜ ਦਿੰਦਾ ਹੈ ਅਤੇ ਆਪਣੀਆਂ ਸੋਚਾਂ ਵਿੱਚ ਹਰ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਜਾਂਦੀ ਹੈਪਰ ਲਿਖਣ ਨਾਲ ਮਨ ਫਾਲਤੂ ਕਹਾਣੀਆਂ ਸਮੱਸਿਆਵਾਂ ਨਾਲ ਨਹੀਂ ਜੋੜ ਸਕਦਾ ਕਿਉਂ ਜੋ ਤੁਹਾਡਾ ਅੰਤਰਮਨ ਹੀ ਤੁਹਾਨੂੰ ਸਾਵਧਾਨ ਕਰ ਦੇਵੇਗਾ, “ਯਾਰ! ਇਹ ਗੱਲ ਇੱਡੀ ਵੱਡੀ ਤਾਂ ਨਹੀਂ, ਜਿੰਨੀ ਤੂੰ ਸਮਝੀ ਬੈਠਾ ਹੈ ਜਾਂ ਲਿਖ ਰਿਹਾ ਹੈਂ?”

ਵਿਚਾਰ ਕਰਦੇ ਸਮੇਂ ਲੋਕਾਂ ਦੀਆਂ ਜਾਂ ਸਮਾਜਿਕ ਸਮੱਸਿਆਵਾਂ ਨੂੰ ਬਿਲਕੁਲ ਅੱਖੋਂ-ਪਰੋਖੇ ਕਰ ਦਿਓਚੇਤੇ ਰਹੇ ਕਿ ਹੋਰਨਾਂ ਨਾਲ ਸੰਬੰਧਿਤ ਸਮੱਸਿਆਵਾਂ ਹੱਲ ਕਰਨਾ ਤੁਹਾਡੇ ਵੱਸ ਵਿੱਚ ਨਹੀਂ ਹੈਤੁਸੀਂ ਉਹਨਾਂ ਦੀ ਮਦਦ ਤਾਂ ਕਰ ਸਕਦੇ ਹੋ ਪਰ ਮੁੱਖ ਤੌਰ ’ਤੇ ਹਿੰਮਤ ਤੇ ਮਿਹਨਤ ਉਹਨਾਂ ਨੂੰ ਆਪ ਹੀ ਕਰਨੀ ਪਵੇਗੀਇਹ ਵੀ ਯਾਦ ਰੱਖੋ ਕਿ ਸਭ ਨੂੰ ਖੁਸ਼ ਕਰਨਾ ਸੰਭਵ ਨਹੀਂ ਹੁੰਦਾ

ਆਪਣੀ ਸਮਝ ਮੁਤਾਬਿਕ ਆਪਣੀਆਂ ਸਮੱਸਿਆਵਾਂ ਦਾ ਸੰਭਾਵੀ ਹੱਲ ਕਾਗ਼ਜ਼ ’ਤੇ ਲਿਖੋਇਹ ਵੀ ਲਿਖੋ ਕਿ ਉਹ ਹੱਲ ਤੁਹਾਡੇ ਲਈ ਸਭ ਤੋਂ ਵਧੀਆ ਕਿਉਂ ਹੈ? ਇਸ ਵਿੱਚ ਹੋਰਨਾਂ ਦਾ ਕੀ ਨੁਕਸਾਨ ਹੈ? ਜੇਕਰ ਤੁਸੀਂ ਹੋਰਨਾਂ ਦੇ ਨੁਕਸਾਨ ਨੂੰ ਵੀ ਧਿਆਨ ਵਿੱਚ ਰੱਖਦੇ ਹੋ ਤਾਂ ਇਹ ਹੱਲ ਤੁਹਾਡੇ ਲਈ ਕਿੰਨਾ ਕੁ ਫ਼ਾਇਦੇਮੰਦ ਸਾਬਿਤ ਹੋਵੇਗਾ?

ਮੁੜ ਆਪਣੇ ਪਰਿਵਾਰ, ਨਜ਼ਦੀਕੀ ਮਿੱਤਰਾਂ ਜਾਂ ਪਿਆਰ ਕਰਨ ਵਾਲਿਆਂ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਬਾਰੇ ਪੁੱਛੋਹੋ ਸਕਦਾ ਹੈ ਕਿ ਉਹਨਾਂ ਦੁਆਰਾ ਦਿੱਤੇ ਗਏ ਸੁਝਾਅ ਤੁਹਾਨੂੰ ਮੂਲੋਂ ਹੀ ਚੰਗੇ ਨਾ ਲੱਗਣਅਜਿਹੇ ਸਮੇਂ ਆਪਣੇ ਆਪ ਅਤੇ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖੋਬਹਿਸਣ ਦੀ ਬਜਾਏ ਉਹਨਾਂ ਨੂੰ ਚੰਗੇ ਸ਼ਬਦਾਂ ਵਿੱਚ ਸਵਾਲ ਪੁੱਛੋ ਅਤੇ ਆਪਣਾ ਪੱਖ ਰੱਖੋਜੇਕਰ ਉਹਨਾਂ ਦੇ ਗ਼ਲ ਪੈਣ ਵਾਲਾ ਕੰਮ ਕਰੋਗੇ ਤਾਂ ਉਹ ਇਸ ਵਿਚਾਰ ਚਰਚਾ ਤੋਂ ਟਾਲਾ ਵੱਟ ਲੈਣਗੇ ਅਤੇ ਉਹਨਾਂ ਦੇ ਮਨ ਵਿੱਚ ਕੀ ਹੈ, ਉਹ ਬਾਹਰ ਨਹੀਂ ਆਵੇਗਾਇਹ ਵੀ ਵਿਚਾਰ ਕਰੋ ਕਿ ਦਿੱਤੀ ਗਈ ਸਲਾਹ ਵਿੱਚ ਉਹਨਾਂ ਦਾ ਕੀ ਫਾਇਦਾ ਹੋ ਸਕਦਾ ਹੈ?

ਇਹ ਸਭ ਕਾਰਜ ਲਿਖਤੀ ਰੂਪ ਵਿੱਚ ਕਰਨ ਤੋਂ ਬਾਅਦ ਸਕਾਰਾਤਮਕ ਲਹਿਜ਼ੇ ਨਾਲ ਪੁਨਰ ਵਿਚਾਰ ਕਰੋ ਅਤੇ ਆਪਣੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਦੇ ਸਭ ਤੋਂ ਵਧੀਆ ਹੱਲ ਦੀ ਚੋਣ ਕਰੋ

ਮੱਤ ਸੋਚੋ ਕਿ ਜ਼ਿੰਦਗੀ ਦਾ ਅੰਤ ਹੀ ਸਭ ਸਮੱਸਿਆਵਾਂ ਦਾ ਬਿਹਤਰ ਹੱਲ ਹੁੰਦਾ ਹੈਅਸਲ ਵਿੱਚ ਇਹ ਆਪਣੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਤੋਂ ਭੱਜਣਾ ਹੁੰਦਾ ਹੈ ਅਤੇ ਕਾਇਰਤਾ ਦੀ ਨਿਸ਼ਾਨੀ ਹੈਜੇਕਰ ਕੋਈ ਪਿਆਰਾ ਦੁਨੀਆ ਤੋਂ ਚਲਾ ਗਿਆ ਤਾਂ ਜਿਊਣ ਦਾ ਕੋਈ ਹੋਰ ਮਕਸਦ ਲੱਭਣ ਵਿੱਚ ਹੀ ਸਿਆਣਪ ਹੈ ਜਿਊਣ ਲਈ ਹੋਰ ਬਹੁਤ ਸਾਰੇ ਅਜਿਹੇ ਕਾਰਣ ਹੋ ਸਕਦੇ ਹਨ ਜੋ ਤੁਹਾਡੀ ਰੂਹ ਨੂੰ ਧੁਰ-ਅੰਦਰੋਂ ਸਕੂਨ ਦੇ ਸਕਦੇ ਹਨਜੇਕਰ ਆਪਣੇ ਆਪ ਲਈ ਜਿਊਣ ਦਾ ਕੋਈ ਮਕਸਦ ਨਹੀਂ ਰਹਿ ਗਿਆ ਤਾਂ ਦੂਜਿਆਂ ਲਈ ਜਿਊਣਾ ਸਿੱਖੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3653)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਿਸ਼ੀ ਗੁਲਾਟੀ

ਰਿਸ਼ੀ ਗੁਲਾਟੀ

Adelade, Australia.
Phone: (61 433 442 722)
Email: (rishi22722@gmail.com)