AjayTanveer7ਕਾਲਜ ਦੇ ਦਿਨਾਂ ਨੂੰ ਯਾਦ ਕਰਕੇ ਉਹ ਹਮੇਸ਼ਾ ਆਖਦੇ ਸਨ“ਮੈਨੂੰ ਹਮੇਸ਼ਾ ਹੀ ਸੱਯਾਦ ਜ਼ਾਹੀਰ ਹੁਰਾਂ ਨੇ ...SagarSarhaddi1
(5 ਜੂਨ 2022)
ਮਹਿਮਾਨ: 38.


SagarSarhaddi1ਕੁਝ ਲੋਕ ਆਪਣੇ ਪੈਰਾਂ ’ਤੇ ਤੁਰਦੇ ਹਨਪਰ ਕੁਝ ਲੋਕ ਆਪਣੇ ਸਿਰ ’ਤੇ ਤੁਰਦੇ ਹਨਆਪਣੇ ਸਿਰ ’ਤੇ ਤੁਰਨ ਵਾਲੇ ਮੰਜ਼ਿਲ ਵੱਲ ਨਹੀਂ ਵੇਖਦੇ ਸਗੋਂ ਮੰਜ਼ਿਲ ਉਨ੍ਹਾਂ ਵੱਲ ਵੇਖਦੀ ਹੈਜਿਨ੍ਹਾਂ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ, ਉਨ੍ਹਾਂ ਦੇ ਠੋਸ ਇਰਾਦੇ ਕਦੇ ਵੀ ਪਾਰੇ ਵਾਂਗ ਨਹੀਂ ਡੋਲਦੇਹੁਨਰਮੰਦ ਲੋਕਾਂ ਦੀ ਅੱਖ ਨੂੰ ਤਾਂ ਸੁੱਤੀ ਹੋਈ ਝੀਲ ਵਿੱਚ ਵੀ ਦੋ ਚੰਦ ਦਿਸਦੇ ਹਨਇਹ ਹੁਨਰ ਹਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਉਂਦਾਪਰ ਇਹ ਹੁਨਰ ਸਰਹੱਦੀ ਸਾਹਿਬ ਦੇ ਹਿੱਸੇ ਜ਼ਰੂਰ ਆਇਆ ਸੀ

ਸਰਦੂਲ ਸਿਕੰਦਰ ਦਾ ਗੀਤ ‘ਸੁਰਮਾ’ ਜਦ ਵੀ ਸੁਣਨਾ ਤਾਂ ਇੱਕ ਲਾਈਨ ਗੀਤ ਵਿੱਚ ਆਉਣੀ, ‘ਸਰਹੱਦੀ ਨੇ ਫਿਲਮ ਬਣਾਈ, ਨਾਂ ਹੈ ਵਗਦੇ ਪਾਣੀ

ਮਨ ਹੀ ਮਨ ਵਿੱਚ ਸੋਚਣਾ ਕਿ ਇਹ ਗੀਤ ਤਾਂ ਫ਼ਕੀਰ ਮੌਲੀਵਾਲੇ ਦਾ ਲਿਖਿਆ ਹੋਇਆ ਹੈ, ਫਿਰ ਇਸ ਵਿੱਚ ਸਰਹੱਦੀ ਦਾ ਨਾਂ ਕਿਉਂ ਆਉਂਦਾ ਹੈਖ਼ੁਦ ਨੂੰ ਸਵਾਲ ਕਰਕੇ ਖ਼ੁਦ ਹੀ ਜਵਾਬ ਦੇਣਾ ਕਿ ਸ਼ਾਇਦ ਅੱਧਾ ਗੀਤ ਸਰਹੱਦੀ ਨੇ ਲਿਖਿਆ ਹੋਵੇਪਰ ਚੈਨ ਕਿੱਥੇ ਆਉਂਦੀ ਘੋਖੀ ਨਜ਼ਰ ਨੂੰ? ਹੌਲੀ ਹੌਲੀ ਉਲਝੀ ਹੋਈ ਤਾਣੀ ਦਾ ਸਿਰਾ ਲੱਭਣ ਲੱਗਾਪਤਾ ਲੱਗਾ ਇਹ ‘ਸਾਗਰ ਸਰਹੱਦੀ’ ਹੈ ਫਿਲਮ ਇੰਡਸਟਰੀ ਵਿੱਚ ਇਸਦਾ ਬਹੁਤ ਵੱਡਾ ਨਾਂ ਹੈਇਹ ਹਿੰਦੀ ਫਿਲਮਾਂ ਦੇ ਨਾਲ ਨਾਲ ਪੰਜਾਬੀ ਫਿਲਮਾਂ ’ਤੇ ਵੀ ਕੰਮ ਕਰ ਰਿਹਾ ਹੈਆਪਣੀ ਪੰਜਾਬੀ ਮਾਂ ਬੋਲੀ ਨਾਲ ਇਸਦਾ ਗੂੜ੍ਹਾ ਰਿਸ਼ਤਾ ਹੀ ਨਹੀਂ, ਅੰਤਾਂ ਦਾ ਮੋਹ ਵੀ ਹੈਪਰ ਜਦੋਂ ਮੁਕੱਦਰਾਂ ਨੂੰ ਗ੍ਰਹਿਣ ਲੱਗ ਜਾਵੇ ਫਿਰ ਸ਼ਕੰਜਵੀ ਵੀ ਜ਼ਹਿਰ ਬਣ ਜਾਂਦੀ ਹੈਪੰਜਾਬੀ ਸਿਨੇਮੇ ਦੀ ਇਹ ਬਦਕਿਸਮਤੀ ਰਹੀ ਹੈ ਕਿ ਜਦੋਂ ਵੀ ਪਤੰਗ ਸਿਖਰ ’ਤੇ ਗਈ ਤਾਂ ਡੋਰ ਟੁੱਟ ਗਈਇਸ ਤਰ੍ਹਾਂ ‘ਵਗਦੇ ਪਾਣੀ’ ਫਿਲਮ ਪਰਦੇ ਦਾ ਸ਼ਿੰਗਾਰ ਨਾ ਬਣ ਸਕੀ, ਸਿਰਫ਼ ਬੁੱਲ੍ਹਾਂ ’ਤੇ ਚਰਚਾ ਦਾ ਵਿਸ਼ਾ ਹੀ ਬਣੀ ਰਹੀਕਈ ਵਾਰੀ ਸਫ਼ਲਤਾ ਤੁਹਾਡੇ ਕੋਲ ਦੀ ਗੁਜ਼ਰ ਜਾਂਦੀ ਹੈਅਸੀਂ ਧਿਆਨ ਵਿੱਚ ਹੁੰਦੇ ਹੋਏ ਵੀ ਬੇਧਿਆਨੇ ਹੁੰਦੇ ਹਾਂ

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਰਹੱਦੀ ਸਾਹਿਬ ਨੇ ਨਾਟਕਕਾਰ ਗੁਰਸ਼ਰਨ ਸਿੰਘ ਹੁਰਾਂ ਨਾਲ ਮਿਲ ਕੇ ਪੰਜਾਬੀ ਫਿਲਮ ਬਣਾਉਣ ਦਾ ਖ਼ਾਬ ਲਿਆ ਸੀ ਪਰ ਉਸ ਖ਼ਾਬ ਨੂੰ ਬੂਰ ਨਾ ਪਿਆਇਸ ਫਿਲਮ ਦਾ ਹੀਰੋ ਉਹ ਰੰਗ-ਮੰਚ ਦੇ ਅਦਾਕਾਰ ਸੁਖਦੇਵ ਪ੍ਰੀਤ ਨੂੰ ਲੈਣਾ ਚਾਹੁੰਦੇ ਸਨ ਪਰ ਸੁਖਦੇਵ ਪ੍ਰੀਤ ਦਾ ਇਨਸਾਨੀਅਤ ਦੇ ਦੁਸ਼ਮਣਾਂ ਨੇ ਕਤਲ ਕਰ ਦਿੱਤਾ ਸੀਸਰਹੱਦੀ ਸਾਹਿਬ ਕਹਿੰਦੇ ਸਨ ਕਿ ਅਜੇ ਤਾਂ ਸੰਤਾਲੀ ਦੀ ਵੰਡ ਦੇ ਜ਼ਖ਼ਮ ਨਾਸੂਰ ਬਣ ਕੇ ਰਿਸ ਰਹੇ ਸਨ ਅਤੇ ਉੱਤੋਂ ਚੁਰਾਸੀ ਦੇ ਜ਼ਖ਼ਮਾਂ ਨੇ ਸਾਰਾ ਸਰੀਰ ਹੀ ਨਾਸੂਰ ਬਣਾ ਦਿੱਤਾਸੰਤਾਲੀ ਦੀ ਵੰਡ ਅਤੇ ਚੁਰਾਸੀ ਦੇ ਦੁਖਾਂਤ ਨੇ ਸਰਹੱਦੀ ਸਾਹਿਬ ਨੂੰ ਅੰਦਰੋਂ ਪੂਰੀ ਤਰ੍ਹਾਂ ਛਲਣੀ ਕਰ ਦਿੱਤਾ ਸੀਉਹ ਆਪਣੇ ਅੰਦਰ ਦੇ ਦਰਦ ਨੂੰ ਬਾਹਰ ਕੱਢਣਾ ਚਾਹੁੰਦੇ ਸਨਉਹ ਚੁਰਾਸੀ ਦੇ ਦੁਖਾਂਤ ’ਤੇ ਵੀ ਫਿਲਮ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਪਰ ਕੋਈ ਵੀ ਪੈਸਾ ਲਾਉਣ ਨੂੰ ਤਿਆਰ ਨਹੀਂ ਸੀ ਜਦ ਕਿ ਅਮੀਰ ਤੋਂ ਅਮੀਰ ਵਿਅਕਤੀ ਵੀ ਇਸ ਦਰਦ ਨੂੰ ਆਪਣਾ ਦਰਦ ਸਮਝਦੇ ਸਨ ਪਰ ਸਿਰਫ਼ ਤੇ ਸਿਰਫ਼ ਉਤਲੇ ਮਨੋਂ ਹੀਬਾਕੀ ਸਰਹੱਦੀ ਸਾਹਿਬ ਨੂੰ ਇਹ ਵੀ ਪਤਾ ਸੀ ਕਿ ਇਹ ਜੋ ਸਾਡੀ ਸੈਂਸਰ ਬੋਰਡ ਹੈ, ਇਹ ਕਿੰਨੀ ਕੁ ਇਮਾਨਦਾਰੀ ਨਾਲ ਕੰਮ ਕਰਦੀ ਹੈਇਸ ਕੁਲਹਿਣੇ ਵਕਤ ਨੇ ਇੱਕ ਵਾਰ ਫਿਰ ਪੰਜਾਬੀ ਸਿਨੇਮੇ ਨੂੰ ਬਦਕਿਸਮਤੀ ਦੇ ਹਨੇਰੇ ਵੱਲ ਧੱਕ ਦਿੱਤਾ ਜਿੱਥੋਂ ਸਰਘੀ ਵੇਲਾ ਦਿਸਣ ਦੀ ਕੋਈ ਆਸ ਨਹੀਂ ਸੀ

ਸਾਗਰ ਸਰਹੱਦੀ ਹੁਰਾਂ ਦਾ ਅਸਲ ਨਾਂ ਗੰਗਾ ਸਾਗਰ ਤਲਵਾਰ ਸੀਉਨ੍ਹਾਂ ਦਾ ਜਨਮ 11 ਮਈ, 1933 ਨੂੰ ਜ਼ਿਲ੍ਹਾ ਪਿਸ਼ਾਵਰ ਦੇ ਪਿੰਡ ਬਾਫਾ ਵਿੱਚ (ਹੁਣ ਪਾਕਿਸਤਾਨ ਵਿੱਚ) ਪਿਤਾ ਥਾਨ ਸਿੰਘ ਤਲਵਾਰ ਤੇ ਮਾਤਾ ਪ੍ਰੇਮ ਦੇਵੀ ਦੇ ਘਰ ਹੋਇਆਸਾਰਾ ਪਿੰਡ ਆਪਸੀ ਮੋਹ ਪਿਆਰ ਵਿੱਚ ਘੁੱਗ ਵਸਦਾ ਸੀਇਸ ਇਲਾਕੇ ਦੀ ਇਹ ਵੀ ਖ਼ਾਸੀਅਤ ਸੀ ਕਿ ਇਹ ਪਿੰਡ ਹਰੀਆਂ ਭਰੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਸੀਸਰਹੱਦੀ ਸਾਹਿਬ ਦਰਿਆ ਦੇ ਕੰਢੇ ਮਿੱਤਰਾਂ ਨਾਲ ਖ਼ੂਬ ਮਸਤੀ ਕਰਦੇਸ਼ੁਰੂ ਦੀ ਪੜ੍ਹਾਈ ਪਿੰਡ ਹੀ ਕੀਤੀਪਿੰਡ ਵਿੱਚ ਇਨ੍ਹਾਂ ਦਾ ਚੰਗਾ ਕਾਰੋਬਾਰ ਸੀ

ਭਾਰਤ ਦੀ ਅਜ਼ਾਦੀ ਦੇ ਖ਼ਾਬ ਵੇਖਣ ਵਾਲਿਆਂ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦੇਸ਼ ਦੋ ਟੁਕੜਿਆਂ ਵਿੱਚ ਵੰਡਿਆ ਜਾਵੇਗਾਪਰ ਸਮੇਂ ਦੀ ਮਾਰ ਜਦੋਂ ਪੈਂਦੀ ਹੈ ਤਾਂ ਵੱਡੇ ਵੱਡੇ ਤਖ਼ਤਾਂ ਨੂੰ ਹਿਲਾ ਕੇ ਰੱਖ ਦਿੰਦੀ ਹੈਦੇਸ਼ ਦੀ ਅਜ਼ਾਦੀ ਦਾ ਦੇਸ਼ ਵਾਸੀਆਂ ਅੰਦਰ ਬੜਾ ਜੋਸ਼ ਸੀਉਤਸ਼ਾਹ ਉਮੰਗ ਨਾਲ ਹਰ ਕਿਸੇ ਦੀ ਰੀਝ ਅੰਗੜਾਈ ਲੈ ਰਹੀ ਸੀਪਰ ਦੁਸ਼ਮਣਾਂ ਨੇ ਭਾਰਤ ਦੀ ਹਿੱਕ ਉੱਪਰ ਐਸੀ ਲੀਕ ਵਾਹ ਦਿੱਤੀ ਸੀ ਕਿ ਧਰਤੀ ਇਨਸਾਨੀ ਲਹੂ ਨਾਲ ਲੱਥ-ਪੱਥ ਕਰ ਦਿੱਤੀਭਰਾ ਭੈਣ ਦਾ ਦੁਸ਼ਮਣ, ਪੁੱਤ ਮਾਂ ਦਾ ਦੁਸ਼ਮਣ, ਪਿਉ ਧੀ ਦਾ ਦੁਸ਼ਮਣਇਸ ਅਣਮਨੁੱਖੀ ਵਰਤਾਰੇ ਨੇ ਸਰਹੱਦੀ ਸਾਹਿਬ ਦੀ ਰੂਹ ਵਲੂੰਧਰ ਕੇ ਰੱਖ ਦਿੱਤੀਉਨ੍ਹਾਂ ਦੀ ਆਤਮਾ ਕੁਰਲਾ ਉੱਠੀਸਾਗਰ ਸਰਹੱਦੀ ਹੁਰਾਂ ਦਾ ਸਾਰਾ ਪਰਿਵਾਰ ਰਫ਼ਿਊਜੀ ਕੈਂਪਾਂ ਵਿੱਚ ਥਾਂ ਥਾਂ ਧੱਕੇ ਖਾਂਦਾ ਰਿਹਾ, ਕਦੇ ਕਿਤੇ, ਕਦੇ ਕਿਤੇਮੰਜ਼ਲ ਦੀ ਗੱਲ ਤਾਂ ਦੂਰ, ਸਿਰ ਢਕਣ ਦਾ ਵੀ ਕੋਈ ਹੀਲਾ ਵਸੀਲਾ ਨਹੀਂ ਸੀਉਹ ਆਖਦੇ ਹਨ ਕਿ ਆਖ਼ਰ ਵਿੱਚ ਉਨ੍ਹਾਂ ਦਾ ਸਾਰਾ ਪਰਿਵਾਰ ਦਿੱਲੀ ਪਹੁੰਚ ਗਿਆਉਹ ਦਿੱਲੀ ਦੇ ਕਿੰਗਸਵੇ ਇਲਾਕੇ ਵਿੱਚ ਆ ਕੇ ਵੱਸ ਗਏ

ਸਮੇਂ ਦੀ ਡੋਰ ਕਦੇ ਵੀ ਕਿਸੇ ਦੇ ਹੱਥ ਨਹੀਂ ਆਉਂਦੀਹੱਥ ਵਿੱਚੋਂ ਖਿਸਕਦੀ ਖਿਸਕਦੀ ਖਿਸਕ ਹੀ ਜਾਂਦੀ ਹੈਉਨ੍ਹਾਂ ਦੇ ਮਨ ਵਿੱਚ ਇੱਕ ਗੱਲ ਵਾਰ ਵਾਰ ਖੌਰੂ ਪਾਉਂਦੀ ਕਿ ਇਹ ਲੋਕ ਕੌਣ ਹਨ ਜਿਨ੍ਹਾਂ ਨੂੰ ਸਾਡੇ ਹੱਸਦੇ ਵਸਦੇ ਘਰ ਉਜਾੜਨ ਦਾ ਅਧਿਕਾਰ ਹੈ? ਆਦਮੀ ਹੀ ਆਦਮੀ ਨੂੰ ਰਫ਼ਿਊਜੀ ਕਿਉਂ ਬਣਾ ਰਿਹਾ ਹੈ? ਇਸ ਦੁਖਾਂਤ ਨੇ ਉਨ੍ਹਾਂ ਦਾ ਸੁਭਾਅ ਬਹੁਤ ਚਿੜਚਿੜਾ ਬਣਾ ਦਿੱਤਾ ਸੀ

ਜਦੋਂ ਉਹ ਦਿੱਲੀ ਰਹਿੰਦੇ ਸਨ, ਦੀਵਾਲੀ ਦਾ ਤਿਉਹਾਰ ਆਇਆਇਸ ਤਿਉਹਾਰ ਨੂੰ ਹਰ ਧਰਮ ਦੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨਉਸ ਦਿਨ ਸਭ ਲੋਕ ਆਪਣੇ ਘਰਾਂ ਵਿੱਚ ਦੀਪ ਮਾਲਾ ਕਰ ਰਹੇ ਸਨਪਰ ਸਰਹੱਦੀ ਸਾਹਿਬ ਆਪਣੇ ਘਰ ਦੀ ਕੰਧ ਉੱਤੇ ਇਹ ਸ਼ੇਅਰ ਲਿਖ ਰਹੇ ਸਨ:

ਕੈਦੇ-ਹਯਾਤੋ-ਬੰਦੇ-ਗ਼ਮ ਅਸਲ ਮੇਂ ਦੋਨੋਂ ਏਕ ਹੈਂ

ਇਹ ਲਾਈਨ ਗ਼ਲਿਬ ਦੇ ਇੱਕ ਸ਼ੇਅਰ ਦੀ ਪਹਿਲੀ ਲਾਈਨ ਹੈ ਅਤੇ ਇਸ ਸ਼ੇਅਰ ਦੀ ਦੂਜੀ ਲਾਈਨ ਹੈ:

ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ ਪਾਯੇ ਕਯੋਂ?

ਸਰਹੱਦੀ ਸਾਹਿਬ ਨੂੰ ਇਹ ਸ਼ੇਅਰ ਲਿਖਦੇ ਸਮੇਂ ਉਨ੍ਹਾਂ ਦੇ ਭਰਾ ਨੇ ਵੇਖ ਲਿਆਇਨ੍ਹਾਂ ਦਾ ਭਰਾ ਇਨ੍ਹਾਂ ਤੋਂ ਤਕਰੀਬਨ ਪੰਦਰਾਂ ਸਾਲ ਵੱਡਾ ਸੀਉਸ ਨੇ ਕਿਹਾ, “ਅੱਜ ਖੁਸ਼ੀ ਕਾ ਦਿਨ ਹੈਆਪ ਕਿਆ ਲਿਖ ਰਹੇ ਹੋ? ਆਪ ਕਾ ਦਿਮਾਗ਼ ਠੀਕ ਹੈ ਜਾਂ ਫਿਰ …?ਸਰਹੱਦੀ ਸਾਹਿਬ ਕਹਿਣ ਲੱਗੇ, “ਪਤਾ ਨਹੀਂ ਯੇਹ ਮੈਂ ਕਿਉਂ ਲਿਖ ਰਹਾ ਹੂੰ

ਸਰਹੱਦੀ ਸਾਹਿਬ ਨੇ ਕਈ ਫਿਲਮਾਂ ਦੀਆਂ ਕਹਾਣੀਆਂ ਲਿਖੀਆਂਉਨ੍ਹਾਂ ਫਿਲਮਾਂ ਨੇ ਦਰਸ਼ਕਾਂ ਦੇ ਦਿਲਾਂ ’ਤੇ ਰੱਜ ਕੇ ਰਾਜ ਕੀਤਾਉਨ੍ਹਾਂ ਦੀ ਕਲਮ ਪੱਥਰ ’ਤੇ ਫੁੱਲ ਲਿਖ ਦੇਵੇ ਤਾਂ ਪੱਥਰ ਵੀ ਮਹਿਕਣ ਲੱਗ ਪੈਂਦਾ ਸੀਉਨ੍ਹਾਂ ਦੀਆਂ ਗੱਲਾਂ ਵਿੱਚ ਬਾਤਾਂ ਅਤੇ ਬਾਤਾਂ ਵਿੱਚ ਕਹਾਣੀਆਂ ਸਨਇਨ੍ਹਾਂ ਕਹਾਣੀਆਂ ਵਿੱਚ ਲੁਕਿਆ ਅਵਾਮ ਦਾ ਦਰਦ ਅਤੇ ਹਰ ਔਰਤ ਦੀ ਪੀੜ ਸੀ ਜਿਸਦਾ ਜ਼ਿਕਰ ਹਰ ਫਿਲਮ ਵਿੱਚ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦਾ ਸੀ

ਇਹ ਠੀਕ ਹੈ ਕਿ ਉਨ੍ਹਾਂ ਨੇ ਆਪਣੇ ਨਾਂ ਨਾਲ ਸਰਹੱਦੀ ਤਖ਼ੱਲਸ ਸਰਹੱਦ ਨਾਲ ਲੱਗਦੇ ਪਿੰਡ ਕਰਕੇ ਜਾਂ ਇਲਾਕੇ ਕਰਕੇ ਲਾਇਆ ਪਰ ਜਦੋਂ ਉਹ ਦਸਵੀਂ ਕਲਾਸ ਵਿੱਚ ਪੜ੍ਹਦੇ ਸਨ, ਉਸ ਵਕਤ ਤੋਂ ਹੀ ਉਨ੍ਹਾਂ ਤੇ ਫ਼ਿਲਮਕਾਰ ਜੀਆ ਸਰਹੱਦੀ ਦਾ ਬਹੁਤ ਹੀ ਪ੍ਰਭਾਵ ਸੀਜੀਆ ਸਰਹੱਦੀ ਹੁਰਾਂ ਦੀ ਹਰ ਫਿਲਮ ਦਾ ਕਰੈਕਟਰ ਉਨ੍ਹਾਂ ਦੇ ਅੰਦਰ ਘਰ ਕਰ ਜਾਂਦਾ ਸੀਸਰਹੱਦੀ ਤਖ਼ੱਲਸ ਦਾ ਉਨ੍ਹਾਂ ਨਾਲ ਜੁੜਨਾ ਸਭ ਤੋਂ ਵੱਡਾ ਕਾਰਨ ਇਹ ਵੀ ਸੀਜੀਆ ਸਰਹੱਦੀ ਹੁਰਾਂ ਦੀ ਉਹ ਹਰ ਫਿਲਮ ਵੇਖਦੇ ਸਨ

ਉਹ ਆਖਦੇ, “ਮੈਂ ਸ਼ਰਾਬ ਬਹੁਤ ਪੀਂਦਾ ਸੀਕਈ ਵਾਰ ਐਨੀ ਪੀ ਲੈਂਦਾ ਸੀ ਕਿ ਕਦੇ ਰਸਤੇ ਵਿੱਚ ਡਿਗ ਪੈਣਾ, ਕਦੇ ਨਾਲ਼ੇ ਵਿੱਚ ਡਿਗ ਪੈਣਾ ਇੱਕ ਦਿਨ ਸ਼ਰਾਬ ਪੀਂਦੇ ਸਮੇਂ ਮੈਨੂੰ ਕੁਝ ਲਾਈਨਾਂ ਯਾਦ ਆਈਆਂਜਦੋਂ ਮੈਂ ਲਿਖਣ ਲੱਗਾ ਉਹ ਸਭ ਕੁਝ ਭੁੱਲ ਗਿਆਫਿਰ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਗੱਡੀ ਨਹੀਂ ਚੱਲਣੀਅਗਰ ਗੱਡੀ ਚੱਲ ਵੀ ਪਈ ਤਾਂ ਮੰਜ਼ਿਲ ’ਤੇ ਨਹੀਂ ਜਾਵੇਗੀਮੇਰੇ ਵਾਂਗ ਰਸਤੇ ਵਿੱਚ ਹੀ ਮੀਲ ਪੱਥਰ ਵਾਂਗ ਖੜ੍ਹੀ ਰਹੇਗੀਉਸ ਦਿਨ ਤੋਂ ਬਾਅਦ ਮੈਂ ਨਾ ਸ਼ਰਾਬ ਪੀਤੀ, ਨਾ ਮੀਟ ਖਾਧਾਹੁਣ ਤਾਂ ਮੈਂ ਕੱਟੇ ਹੋਏ ਬੱਕਰੇ ਨੂੰ ਵੇਖ ਕੇ ਰੋ ਪੈਂਦਾ ਹਾਂ ਇੱਕ ਬਹੁਤ ਹੀ ਵੱਡੇ ਥਿੰਕਰ ਨੇ ਕਿਹਾ ਹੈ ਕਿ ਗ਼ਮ ਨੂੰ ਦੂਰ ਕਰਨ ਲਈ ਸ਼ਰਾਬ ਨਹੀਂ ਚੰਗੇ ਕੰਮ ਕਰੋ ਇੱਕ ਹੋਰ ਸਾਈਕੌਲੋਜਿਸਟ ਯੁੰਗ ਨੇ ਆਖਿਆ ਹੈ ਕਿ ਹਰ ਆਦਮੀ ਦੇ ਅੰਦਰ ਤਿੰਨ ਹਜ਼ਾਰ ਸਭਿਅਤਾਵਾਂ ਹੁੰਦੀਆਂ ਹਨਇਹ ਤੁਸੀਂ ਚੁਣਨਾ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈਤੁਸੀਂ ਕਿਸੇ ਵੀ ਕੰਮ ਨੂੰ ਸ਼ਿੱਦਤ ਨਾਲ ਕਰੋ, ਮਿਹਨਤ ਅਤੇ ਲਗਨ ਨਾਲ ਕਰੋ, ਇੱਕ ਦਿਨ ਜ਼ਰੂਰ ਕਾਮਯਾਬ ਹੋਵੋਗੇ

1976 ਵਿੱਚ ਸਰਹੱਦੀ ਨੂੰ ਯਸ਼ ਚੋਪੜਾ ਦੀ ਸੁਪਰਹਿੱਟ ਫਿਲਮ ‘ਕਭੀ ਕਭੀ’ ਲਿਖਣ ਦਾ ਸੁਭਾਗ ਪ੍ਰਾਪਤ ਹੋਇਆਅਸਲ ਵਿੱਚ ਇਸ ਫਿਲਮ ਦੀ ਕਹਾਣੀ ਲਿਖਣ ਦਾ ਮੁੱਢ ਉਨ੍ਹਾਂ ਦੇ ਨਾਟਕ ‘ਮਿਰਜ਼ਾ ਸਾਹਿਬਾਂ’ ਅਤੇ ‘ਮਸੀਹਾ’ ਨੇ ਬੰਨ੍ਹਿਆ ਸੀਇਸ ਫਿਲਮ ਵਿੱਚ ਅਹਿਮ ਰੋਲ ਸਰਹੱਦੀ ਸਾਹਿਬ ਦੇ ਭਤੀਜੇ ਰਮੇਸ਼ ਤਲਵਾਰ ਦਾ ਸੀਉਹ ਯਸ਼ ਚੋਪੜਾ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਿਹਾ ਸੀਇਹ ਨਾਟਕ ਬੰਬਈ ਵਿੱਚ ਜਦੋਂ ਯਸ਼ ਚੋਪੜਾ ਹੁਰਾਂ ਦੇਖਿਆ, ਬੱਸ ਦੇਖਦੇ ਹੀ ਰਹਿ ਗਏਉਨ੍ਹਾਂ ਨੇ ਰਮੇਸ਼ ਤਲਵਾਰ ਨੂੰ ਕਿਹਾ, “ਤੁਸੀਂ ਆਪਣੇ ਚਾਚਾ ਜੀ ਨਾਲ ਮੇਰੀ ਮੁਲਾਕਾਤ ਕਰਾਓ” ਫਿਰ ਚੱਲ ਸੋ ਚੱਲਯਸ਼ ਜੀ ਨੇ ਸਰਹੱਦੀ ਸਾਹਿਬ ਨੂੰ ‘ਕਭੀ ਕਭੀ’ ਫਿਲਮ ਲਿਖਣ ਦਾ ਸੱਦਾ ਦਿੱਤਾਤਦੇ ਤਾਂ ਕਿਹਾ ਜਾਂਦਾ ਹੈ ਕਿ ਸੋਨੇ ਦੀ ਪਰਖ ਕਰਨ ਲਈ ਜੌਹਰੀ ਦੀ ਨਹੀਂ, ਸਗੋਂ ਸਮਝ ਦੀ ਲੋੜ ਹੁੰਦੀ ਹੈ

ਸਰਹੱਦੀ ਸਾਹਿਬ ਨੂੰ ਜੰਮੂ ਦੇ ਜ਼ਿਆਦਾ ਲੋਕ ਉਨ੍ਹਾਂ ਦੇ ਨਾਟਕ ‘ਭੂਖੇ ਭਜਨ ਨਾ ਹੋਏ ਗੁਪਾਲਾ’ ਕਰਕੇ ਵੀ ਜਾਣਦੇ ਸਨਇਹ ਨਾਟਕ ਕਲਾ ਭਵਨ ਵਿੱਚ ਖੇਡਿਆ ਗਿਆ ਸੀਇਸ ਨਾਟਕ ਨੂੰ ਬਹੁਤ ਹੀ ਸੀਨੀਅਰ ਨਿਰਦੇਸ਼ਕ ਕਵੀ ਰਤਨ ਨੇ ਡਾਇਰੈਕਟ ਕੀਤਾ ਸੀਅੱਜ ਵੀ ਲੋਕ ਇਸ ਨਾਟਕ ਦੇ ਦੀਵਾਨੇ ਹਨ

ਸਰਹੱਦੀ ਸਾਹਿਬ ਨੇ ਬਹੁਤ ਨਾਟਕ ਪਲੇਅ ਕੀਤੇਉਹ ਹਮੇਸ਼ਾ ਹੀ ਹਰ ਨਾਟਕ ਵਿੱਚ ਕਿਸੇ ਨਾ ਕਿਸੇ ਨਵੇਂ ਮੁੰਡੇ ਨੂੰ ਕੰਮ ਕਰਨ ਦਾ ਮੌਕਾ ਦਿੰਦੇਉਨ੍ਹਾਂ ਨੇ ਆਪਣੇ ਨਾਟਕ ‘ਮੇਰੇ ਦੇਸ਼ ਕਾ ਗਾਓਂ’ ਵਿੱਚ ਰਾਜੇਸ਼ ਖੰਨਾ ਨੂੰ ਕੰਮ ਕਰਨ ਦਾ ਮੌਕਾ ਦਿੱਤਾਉਨ੍ਹਾਂ ਦਾ ਇਹ ਨਾਟਕ ਬਹੁਤ ਸਫਲ ਹੋਇਆਇਸ ਨਾਟਕ ਨੇ ਸੱਤ ਐਵਾਰਡ ਜਿੱਤੇਰਾਜੇਸ਼ ਖੰਨੇ ਦੇ ਘਰ ਅੱਗੇ ਡਾਇਰੈਕਟਰਾਂ ਦੀ ਲਾਈਨ ਲੱਗ ਗਈ ਸੀ

ਸਰਹੱਦੀ ਸਾਹਿਬ ਹਰ ਕੰਮ ਇਮਾਨਦਾਰੀ ਨਾਲ ਕਰਦੇ ਸਨਉਨ੍ਹਾਂ ਨੇ ਨਾਟਕ ਲਿਖੇ ਵੀ ਅਤੇ ਨਿਰਦੇਸ਼ਤ ਵੀ ਕੀਤੇਉਨ੍ਹਾਂ ਦੇ ਪ੍ਰਸਿੱਧ ਨਾਟਕ ਮੇਰੇ ਦੇਸ਼ ਕੇ ਗਾਓਂ, ਖ਼ਿਆਲ ਕੀ ਦਸਤਕ, ਮਸੀਹਾ, ਮੈਂ ਆਸ਼ਾ ਹੋਤਾ ਹੂੰ, ਮਿਰਜ਼ਾ ਸਾਹਿਬਾਂ, ਭਗਤ ਸਿੰਘ ਕੀ ਵਾਪਸੀ, ਭੂਖੇ ਭਜਨ ਨਾ ਹੋਏ ਗੋਪਾਲਾ, ਅਸ਼ਫਾਕ ਉੱਲਾ, ਅਤੇ ਰਾਜ ਦਰਬਾਰ ਦੇਸ਼ ਭਰ ਵਿੱਚ ਖੇਡੇ ਗਏ

ਜਦੋਂ ‘ਕਭੀ ਕਭੀ’ ਫਿਲਮ ਹਿੱਟ ਹੋਈ ਤਾਂ ਹਰ ਪਾਸੇ ਸਰਹੱਦੀ ਸਰਹੱਦੀ ਹੋਣ ਲੱਗੀਹਰ ਵੱਡੇ ਹੀਰੋ ਅਤੇ ਵੱਡੇ ਨਿਰਦੇਸ਼ਕ ਦੀ ਮੰਗ ਸਰਹੱਦੀ ਸਾਹਿਬ ਹੀ ਸਨ ਇੱਕ ਦਿਨ ਦਲੀਪ ਕੁਮਾਰ ਹੁਰਾਂ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਕਿਹਾ, “ਸਰਹੱਦੀ ਸਾਹਿਬ ਆਪ ਹਮਾਰੇ ਸਾਥ ਕਾਮ ਕਰੋਗੇ? ਆਪ ਹਮਾਰੇ ਲੀਏ ਕੋਈ ਅੱਛੀ ਰੁਮਾਂਟਿਕ ਫਿਲਮ ਲਿਖੋ। “ਸਰਹੱਦੀ ਸਾਹਿਬ ਚੁੱਪ-ਚਾਪ ਸਭ ਕੁਝ ਸੁਣ ਰਹੇ ਸਨਦਲੀਪ ਕੁਮਾਰ ਹੁਰਾਂ ਕਿਹਾ, “ਆਪ ਬੋਲਤੇ ਕਿਉਂ ਨਹੀਂ?” ਸਰਹੱਦੀ ਸਾਹਿਬ ਨੇ ਕਿਹਾ, “ਹਮ ਬੋਲੇ ਤੋਂ ਤੁਮ ਨੇ ਕਹਿਨਾ ਹਮ ਜ਼ਿਆਦਾ ਬੋਲਤੇ ਹੈਂਦਲੀਪ ਕੁਮਾਰ ਸਾਹਿਬ ਹਮ ਰਫ਼ਿਊਜੀ ਲੋਕ ਹੈਂਹਰ ਵਾਰ ਰੁਮਾਂਟਿਕ ਫਿਲਮ ਨਹੀਂ ਲਿਖ ਸਕਤੇਹਮਾਰੇ ਅੰਦਰ ਉਨ ਲੋਗੋਂ ਕਾ ਦਰਦ ਹੈ ਜੋ ਅਬ ਵੀ ਦਰ ਦਰ ਭਟਕਤੇ ਫਿਰ ਰਹੇ ਹੈਂਆਪ ਲੋਗ ਉਨ ਲੋਗੋਂ ਕਾ ਦਰਦ ਨਹੀਂ ਸਮਝ ਸਕਤੇਇਸ ਲੀਏ ਮੈਂ ਆਪ ਕੇ ਸਾਥ ਕਾਮ ਨਹੀਂ ਕਰ ਸਕਤਾ

ਕਭੀ ਕਭੀ’ ਫਿਲਮ ਦੇ ਡਾਇਲਾਗ ਸਭ ਦੀ ਜ਼ੁਬਾਨ ਤੇ ਅੱਜ ਮੁਹਾਰਨੀ ਬਣੇ ਹੋਏ ਹਨਅਮਿਤਾਭ ਬਚਨ ਰਾਖੀ ਨੂੰ ਕਹਿੰਦਾ ਹੈ, “ਆਪ ਨੇ ਅਪਨੀ ਆਖੇਂ ਦੇਖੀ ਹੈਂ?” ਤੋਂ ਵੋਹ ਬੋਲੀ, “ਹਮਾਰੀ ਆਖੋਂ ਮੇਂ ਐਸੀ ਕਿਆ ਖ਼ਾਸ ਬਾਤ ਹੈ?” ਅਮਿਤਾਭ ਕਹਿਨੇ ਲੱਗੇ,ਆਪ ਜਿਸ ਕੋ ਵੀ ਦੇਖ ਲੇਤੀ ਹੋ ਰਿਸ਼ਤਾ ਕਾਇਮ ਹੋ ਜਾਤਾਂ ਹੈ

ਇੱਕ ਥਾਂ ਸਰਹੱਦੀ ਸਾਹਿਬ ਜ਼ਿਕਰ ਕਰਦੇ ਹਨ ਕਿ ‘ਕਭੀ ਕਭੀ’ ਫਿਲਮ ਤੋਂ ਬਾਅਦ ਯਸ਼ ਜੀ ਸਲਮਾ ਆਗਾ ਨੂੰ ਲੈ ਕੇ ਇੱਕ ਫਿਲਮ ਬਣਾ ਰਹੇ ਸਨਉਨ੍ਹਾਂ ਨੇ ਕਿਹਾ, “ਸਰਹੱਦੀ ਸਾਹਿਬ, ਆਪ ਅਬ ਇਸ ਕੀ ਆਖੋਂ ਪਰ ਕੁਝ ਲਿਖੋ

ਸਰਹੱਦੀ ਸਾਹਿਬ ਨੇ ਲਿਖਾ ‘ਇਸ ਕੀ ਆਖੋਂ ਮੇਂ ਹਮੇਂ ਆਸਮਾਨ ਨਜ਼ਰ ਆਤਾ ਹੈ” ਸਲਮਾ ਆਗਾ ਦੀਆਂ ਅੱਖਾਂ ਨੀਲੀਆਂ ਸਨਇਸ ਵਾਕਿਆ ਤੋਂ ਬਾਅਦ ਸਰਹੱਦੀ ਸਾਹਿਬ ਸੋਚਣ ਲੱਗੇ, “ਅਗਰ ਹੁਣ ਯਸ਼ ਜੀ ਨੇ ਕਿਸੇ ਤੀਜੀ ਲੜਕੀ ਦੀਆਂ ਅੱਖਾਂ ਬਾਰੇ ਲਿਖਣ ਨੂੰ ਕਿਹਾ ਤਾਂ ਮੈਂ ਕਿਆ ਲਿਖੂੰਗਾ? ਮੈਂ ਇੱਕ ਰਫ਼ਿਊਜੀ ਆਦਮੀ ਹਾਂਮੇਰੇ ਅੰਦਰ ਅਵਾਮ ਦਾ ਦਰਦ ਹੈਇਸ ਲਈ ਮੈਂ ਹਰ ਵਾਰ ਔਰਤ ਦੇ ਹੁਸਨ ਅਤੇ ਅੱਖਾਂ ਦੀਆਂ ਬਾਤਾਂ ਨਹੀਂ ਪਾ ਸਕਦਾ

ਮੈਂ ਸਰਹੱਦੀ ਸਾਹਿਬ ਨੂੰ ਮਿਲਿਆ ਨਹੀਂ ਪਰ ਲਗਦਾ ਹੈ ਕਿ ਸਰਹੱਦੀ ਸਾਹਿਬ ਦੀਆਂ ਅੱਖਾਂ ਵੀ ਨੀਲੀਆਂ ਹੀ ਸਨਉਹ ਜਦੋਂ ਵੀ ਕਿਤੇ ਆਪਣੀ ਮੁਹੱਬਤ ਦਾ ਜ਼ਿਕਰ ਕਰਦੇ ਤਾਂ ਆਖਦੇ, “ਮੇਰੀ ਜ਼ਿੰਦਗੀ ਵਿੱਚ ਘੱਟੋ ਘੱਟ ਵੀਹ ਕੁੜੀਆਂ ਆਈਆਂਮੈਂ ਇਨ੍ਹਾਂ ਵੀਹ ਕੁੜੀਆਂ ਵਿੱਚੋਂ ਮੁਹੱਬਤ ਕਿਸੇ ਨੂੰ ਵੀ ਨਹੀਂ ਕਰ ਸਕਿਆਉਹ ਮੇਰੇ ਵੱਡੇ ਨਾਂ ਅਤੇ ਤਨ ਤਕ ਹੀ ਸੀਮਤ ਰਹੀਆਂਮੈਂ ਵੀ ਉਨ੍ਹਾਂ ਦੇ ਤਨ ਤੋਂ ਅੱਗੇ ਮਨ ਤਕ ਨਹੀਂ ਜਾ ਸਕਿਆ, ਪਤਾ ਨਹੀਂ ਕਿਉਂਮੇਰੇ ਅਤੇ ਮੁਹੱਬਤ ਵਿੱਚ ਹਮੇਸ਼ਾ ਫ਼ਾਸਲਾ ਹੀ ਬਣਿਆ ਰਿਹਾ

ਆਖ਼ਰ ਵਿੱਚ ਇੱਕ ਹੋਰ ਕੁੜੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਈਸਰਹੱਦੀ ਸਾਹਿਬ ਸੋਚਣ ਲੱਗੇ, “ਲਗਦਾ ਮੁਹੱਬਤ ਨੇ ਦਿਲ ਦੇ ਦਰ ’ਤੇ ਦਸਤਕ ਦਿੱਤੀ ਹੈ। “ਪਰ ਧੁੰਦ ਦੇ ਬੱਦਲ ਕਦੇ ਵੀ ਵਰ੍ਹਦੇ ਨਹੀਂਲੰਮੇ ਸਫ਼ਰ ਤੋਂ ਬਾਅਦ ਇੱਕ ਦਿਨ ਉਹ ਕੁੜੀ ਕਹਿਣ ਲੱਗੀ, “ਮੈਂ ਹੁਣ ਜ਼ਿੰਦਗੀ ਵਿੱਚ ਸੈੱਟ ਹੋਣਾ ਚਾਹੁੰਦੀ ਹਾਂ

ਸਰਹੱਦੀ ਸਾਹਿਬ ਨੇ ਕਿਹਾ, “ਆਪ ਕੋ ਜ਼ਰੂਰ ਸੈੱਟ ਹੋਨਾ ਚਹੀਏ ਹਮ ਆਪ ਕੀ ਕਿਆ ਮਦਦ ਕਰ ਸਕਤੇ ਹੈਂ?”

ਉਹ ਕੁੜੀ ਬੋਲੀ, “ਆਪ ਹਮਾਰੀ ਸ਼ਾਦੀ ਮੇਂ ਜ਼ਰੂਰ ਆਨਾ

ਇਹ ਸੁਣ ਕੇ ਸਰਹੱਦੀ ਸਾਹਿਬ ਹੱਸ ਪਏ ਅਤੇ ਆਖਣ ਲੱਗੇ, “ਜ਼ਰੂਰ ਆਵਾਂਗਾ

ਉਸ ਰਾਤ ਤੋਂ ਬਾਅਦ ਜਾਣ ਸਮੇਂ ਉਹ ਕੁੜੀ ਆਖਣ ਲੱਗੀ, “ਆਪ ਮੇਰੇ ਬਿਨਾਂ ਕਿਆ ਕਰੋਗੇ?”

ਸਰਹੱਦੀ ਸਾਹਿਬ ਕਹਿਣ ਲੱਗੇ, “ਮੈਂ ਆਪ ਕੀ ਯਾਦ ਮੇਂ ਰੋਇਆ ਕਰਾਂਗਾ

ਬੱਸ ਉਹ ਹੀ ਹੋਇਆ, ਜੋ ਪਹਿਲਾਂ ਹੋਇਆ ਸੀਪੱਕੀ ਹੋਈ ਫ਼ਸਲ ਨੂੰ ਫਿਰ ਗੜਿਆਂ ਦੀ ਬਾਰਸ਼ ਨੇ ਤਬਾਹ ਕਰ ਦਿੱਤਾ ਸੀਅੱਠ ਦਸ ਸਾਲ ਦੇ ਸਫ਼ਰ ਤੋਂ ਬਾਅਦ ਉਹ ਕੁੜੀ ਵੀ ਅਲਵਿਦਾ ਆਖ ਗਈ ਸੀ

ਸਰਹੱਦੀ ਸਾਹਿਬ ਨੇ ਵਿਆਹ ਨਹੀਂ ਸੀ ਕਰਾਇਆਸਾਰੀ ਜ਼ਿੰਦਗੀ ਇਕੱਲਿਆਂ ਹੀ ਬਿਤਾਈ ਸੀਉਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਸੀਉਹ ਤਕਰੀਬਨ ਸਾਰੀ ਉਮਰ ਆਪਣੇ ਭਤੀਜੇ ਰਮੇਸ਼ ਤਲਵਾਰ ਦੇ ਨਾਲ ਹੀ ਰਹੇਰਮੇਸ਼ ਤਲਵਾਰ ਭਾਵੇਂ ਯਸ਼ ਚੋਪੜਾ ਜੀ ਦੇ ਸਹਾਇਕ ਡਾਇਰੈਕਟਰ ਸਨ ਪਰ ਉਨ੍ਹਾਂ ਨੇ ਡਾਇਰੈਕਸ਼ਨ ਦੇ ਸਾਰੇ ਗੁਣ ਆਪਣੇ ਚਾਚੇ ਸਰਹੱਦੀ ਸਾਹਿਬ ਕੋਲੋਂ ਹੀ ਸਿੱਖੇ ਸਨਰਮੇਸ਼ ਤਲਵਾਰ ਦੇ ਛੋਟੇ ਭਰਾ ਵਿਜੇ ਤਲਵਾਰ ਨੇ ਵੀ ਡਾਇਰੈਕਸ਼ਨ ਵਿੱਚ ਵਧੀਆ ਨਾਮ ਕਮਾਇਆ ਹੈ

ਸਾਗਰ ਸਰਹੱਦੀ ਸਾਹਿਬ ਦੀਆਂ ਕਈ ਆਮ ਗੱਲਾਂ ਯਾਦਾਂ ਬਣ ਕੇ ਰਹਿ ਗਈਆਂ ਹਨ ਇੱਕ ਵਾਰੀ ਮੀਨਾ ਕੁਮਾਰੀ ਨੇ ਉਨ੍ਹਾਂ ਦੀ ਕਿਸੇ ਲਿਖਤ ਉੱਤੇ ਟਿੱਪਣੀ ਕਰ ਦਿੱਤੀਸਰਹੱਦੀ ਸਾਹਿਬ ਨੇ ਮੀਨਾ ਕੁਮਾਰੀ ਨੂੰ ਕਿਹਾ, “ਜਦ ਮੈਂ ਤੁਹਾਡੀ ਐਕਟਿੰਗ ਵਿੱਚ ਦਖ਼ਲ ਨਹੀਂ ਦਿੰਦਾ, ਤੁਸੀਂ ਮੇਰੀ ਲਿਖਤ ਵਿੱਚ ਲੱਤ ਕਿਉਂ ਅੜਾਉਂਦੇ ਹੋਤੁਹਾਨੂੰ ਤਾਂ ਅਜੇ ਅਲਫ਼-ਬੇ ਦਾ ਵੀ ਨਹੀਂ ਪਤਾ

ਜਦੋਂ ਉਹ ‘ਸਿਲਸਿਲਾ’ ਫਿਲਮ ਦੇ ਸੈੱਟ ਤੇ ਕੁਝ ਵੀ ਪੜ੍ਹਦੇ ਲਿਖਦੇ ਸਨ ਤਾਂ ਅਮਿਤਾਭ ਬਚਨ ਉਨ੍ਹਾਂ ਦੇ ਕੋਲ ਹੀ ਬੈਠਾ ਰਹਿੰਦਾ ਸੀਉਨ੍ਹਾਂ ਨੇ ਅਮਿਤਾਭ ਬਚਨ ਨੂੰ ਕਹਿਣਾ, “ਕਿਉਂ ਮੇਰੇ ਸਿਰਹਾਣੇ ਬੈਠੇ ਹੋ? ਆਪਣੇ ਸ਼ਾਟ ਕੀ ਤਿਆਰੀ ਕਰੋ” ਅਮਿਤਾਭ ਬਚਨ ਨੇ ਕਹਿਣਾ, “ਜੇ ਸਿਰਹਾਣੇ ਨਹੀਂ, ਆਪ ਦੇ ਪੈਰਾਂ ਵੱਲ ਬੈਠ ਜਾਂਦਾ ਹਾਂ” ਉਹ ਹਮੇਸ਼ਾ ਉਨ੍ਹਾਂ ਦੇ ਪੈਰਾਂ ਵਿੱਚ ਬੈਠਾ ਸਰਹੱਦੀ ਸਾਹਿਬ ਦੀਆਂ ਲੱਤਾਂ ਘੁੱਟਣ ਲੱਗ ਜਾਂਦਾ ਇੱਕ ਵਾਰ ਸਰਹੱਦੀ ਸਾਹਿਬ ਨੇ ਹੱਸਦੇ ਹੋਏ ਅਮਿਤਾਭ ਬਚਨ ਨੂੰ ਕਿਹਾ, “ਰੇਖਾ ਆਪ ਕੀ ਤਰਫ਼ ਨਜ਼ਰੇਂ ਟਿਕਾ ਕਰ ਦੇਖ ਰਹੀ ਹੈਜਾਓ ਉਸ ਸੇ ਬਾਤ ਕਰੋ ਔਰ ਪੂਛੋ ਕਿਆ ਚਾਹਤੀ ਹੈ

ਅਮਿਤਾਭ ਜੀ ਮੁਸਕਰਾਏ ਔਰ ਕਹਿਨੇ ਲੱਗੇ, “ਦੂਸਰੀ ਤਰਫ਼ ਜੈਅ ਭਾਦੁਰੀ ਵੀ ਵੇਖ ਰਹੀ ਹੈ” ਸਰਹੱਦੀ ਸਾਹਿਬ ਹੱਸਣ ਲੱਗ ਪਏਵੱਡੇ ਵੱਡੇ ਹੀਰੋ ਉਨ੍ਹਾਂ ਦਾ ਐਨਾ ਸਤਿਕਾਰ ਕਰਦੇ ਸਨ। ‘ਸਿਲਸਿਲਾ’ ਫਿਲਮ ਦੀ ਸ਼ੂਟਿੰਗ ਸਮੇਂ ਇੱਕ ਸੀਨ ਯਸ਼ ਜੀ ਵਾਰ ਵਾਰ ਕਰ ਰਹੇ ਸਨ ਪਰ ਫਿਰ ਵੀ ਓ ਕੇ ਨਹੀਂ ਹੋ ਰਿਹਾ ਸੀਸਰਹੱਦੀ ਸਾਹਿਬ ਯਸ਼ ਜੀ ਨੂੰ ਕਹਿਣ ਲੱਗੇ,ਅਗਰ ਆਪ ਠੀਕ ਨਹੀਂ ਕਰ ਸਕਤੇ ਤੋਂ ਘਰ ਬੈਠ ਜਾਓਕੋਈ ਔਰ ਧੰਦਾ ਕਰੋਕਿਉਂ ਸਮਾਂ ਬਰਬਾਦ ਕਰਤੇ ਹੋ” ਕਿਸੇ ਵੀ ਵੱਡੇ ਨਿਰਮਾਤਾ ਜਾਂ ਨਿਰਦੇਸ਼ਕ ਦਾ ਹੌਸਲਾ ਨਾ ਪੈਂਦਾ ਉਨ੍ਹਾਂ ਦੀ ਕਹੀ ਗੱਲ ਨੂੰ ਟਾਲ ਦੇਣ ਦਾ

ਸਿਲਸਿਲਾ’ ਫਿਲਮ ਦੀ ਇੱਕ ਹੋਰ ਦਿਲਚਸਪ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂਇਸ ਫਿਲਮ ਵਿੱਚ ਸਭ ਤੋਂ ਪਹਿਲਾਂ ਪ੍ਰਵੀਨ ਬਾਬੀ ਅਤੇ ਸਮਤਾ ਪਾਟਿਲ ਨੂੰ ਲਿਆ ਗਿਆ ਸੀਯਸ਼ ਚੋਪੜਾ ਜੀ ਦੋ ਤਿੰਨ ਮਹੀਨੇ ਦੀ ਸ਼ੂਟਿੰਗ ਸ੍ਰੀ ਨਗਰ ਵਿੱਚ ਕਰ ਚੁੱਕੇ ਸਨ ਪਰ ਪਤਾ ਨਹੀਂ ਕਿਉਂ ਯਸ਼ ਜੀ ਦਾ ਸ਼ੂਟਿੰਗ ’ਤੇ ਕੰਮ ਕਰਦੇ ਸਮੇਂ ਮਨ ਨਹੀਂ ਜੰਮਦਾ ਸੀਕੁਝ ਭਰਿਆ ਹੋਇਆ ਵੀ ਖਾਲੀ ਖਾਲੀ ਲੱਗ ਰਿਹਾ ਸੀਉਨ੍ਹਾਂ ਨੇ ਇਹ ਗੱਲ ਸਰਹੱਦੀ ਹੁਰਾਂ ਤੇ ਅਮਿਤਾਭ ਹੁਰਾਂ ਨਾਲ ਸਾਂਝੀ ਕੀਤੀਕੁਝ ਦਿਨ ਸੋਚ ਵਿਚਾਰ ਕਰਨ ਮਗਰੋਂ ਸਰਹੱਦੀ ਸਾਹਿਬ ਕਹਿਣ ਲੱਗੇ ਕਿ ਫਿਲਮ ਦੀਆਂ ਦੋਵੇਂ ਐਕਟਰੈੱਸ ਬਦਲ ਦਿਓਸਭ ਹੈਰਾਨ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ

ਯਸ਼ ਜੀ ਬੋਲੇ, “ਯੇਹ ਕਿਆ ਕਹਿ ਰਹੇ ਹੋ?

ਸਰਹੱਦੀ ਸਾਹਿਬ ਬੋਲੇ, “ਮੈਂ ਠੀਕ ਕਹਿ ਰਹਾਂ ਹੂੰ

ਫਿਰ ਫਿਲਮ ਮੇਂ ਕਿਸ ਕੋ ਲੇਨਾ ਹੈ?”

ਸਰਹੱਦੀ ਸਾਹਿਬ ਨੇ ਕਿਹਾ, “ਰੇਖਾ ਔਰ ਜੈਅ ਭਾਦੁਰੀ ਕੋ

ਅਮਿਤਾਭ ਬੋਲੋ, “ਯੇਹ ਕਭੀ ਨਹੀਂ ਹੋ ਸਕਤਾ

ਸਰਹੱਦੀ ਸਾਹਿਬ ਬੋਲੇ, “ਯੇਹ ਹੋਗਾ ਔਰ ਹੋ ਕਰ ਹੀ ਰਹੇਗਾ

ਆਖ਼ਰ ਓਹੀ ਹੋਇਆ ਜੋ ਸਰਹੱਦੀ ਸਾਹਿਬ ਨੇ ਕਿਹਾ ਸੀਚਿੜੀ ਦੀ ਅੱਖ ਅਰਜਨ ਨੂੰ ਹੀ ਨਹੀਂ ਦਿਸਦੀ ਸੀ, ਸਰਹੱਦੀ ਹੁਰਾਂ ਨੂੰ ਵੀ ਦਿਸਦੀ ਸੀ। ‘ਸਿਲਸਿਲਾ’ ਫਿਲਮ ਨੇ ਐਸੀ ਧੂਮ ਮਚਾਈ ਕਿ ਸਭ ਕੁਝ ਦਰਸ਼ਕ ਜਾਣਦੇ ਹਨ

ਜਦੋਂ ਉਨ੍ਹਾਂ ਦੀ ਫਿਲਮ ਇੰਡਸਟਰੀ ਵਿੱਚ ਪੂਰੀ ਧੁੰਮ ਪੈ ਚੁੱਕੀ ਸੀ ਤਾਂ ਵੀ ਸਰਹੱਦੀ ਸਾਹਿਬ ਨੇ ਸਾਦਾ ਜ਼ਿੰਦਗੀ ਨੂੰ ਹੀ ਪਹਿਲ ਦਿੱਤੀ ਸੀਉਹ ਜਦੋਂ ਵੀ ਸਫ਼ਰ ਕਰਦੇ ਤਾਂ ਟਰੇਨ ਵਿੱਚ ਹੀ ਕਰਦੇ ਸੀਕਈ ਵਾਰ ਉਨ੍ਹਾਂ ਦੇ ਮਿੱਤਰਾਂ ਦੋਸਤਾਂ ਨੇ ਕਹਿਣਾ, “ਐਨੀ ਸ਼ੁਹਰਤ ਮਿਲਣ ’ਤੇ ਵੀ ਸਰਹੱਦੀ ਸਾਹਿਬ ਤੁਸੀਂ ਟਰੇਨ ਵਿੱਚ ਹੀ ਸਫ਼ਰ ਕਿਉਂ ਕਰਦੇ ਹੋ?” ਤਾਂ ਉਨ੍ਹਾਂ ਕਹਿਣਾ, “ਜਿਨ੍ਹਾਂ ਲੋਕਾਂ ’ਤੇ ਲਿਖ ਲਿਖ ਕੇ ਐਨਾ ਰੁਪਇਆ ਕਮਾਉਂਦੇ ਹੋ ਫਿਰ ਉਨ੍ਹਾਂ ਵਿੱਚ ਵਿਚਰਨ ਤੋਂ ਕਿਉਂ ਡਰਦੇ ਹੋ? ਇਹ ਲੋਕ ਤੁਹਾਡੀ ਸਫਲਤਾ ਦਾ ਜ਼ਰੀਆ ਹਨਅਗਰ ਅਵਾਮ ਤੁਹਾਡੇ ਨਾਲ ਹੈ, ਤੁਹਾਡੀ ਪਛਾਣ ਹੈਬੇ-ਪਛਾਣ ਲੋਕਾਂ ਦੀ ਭੀੜ ਤਾਂ ਬਥੇਰੀ ਤੁਰੀ ਫਿਰਦੀ ਹੈਮੈਂ ਭੀੜ ਦਾ ਹਿੱਸਾ ਨਹੀਂ, ਇਨ੍ਹਾਂ ਲੋਕਾਂ ਦਾ ਹਿੱਸਾ ਹਾਂ

ਨੂਰੀ’ ਫਿਲਮ ਦੀ ਕਹਾਣੀ ਉਨ੍ਹਾਂ ਦੇ ਪਿੰਡ ਦੀ ਅਸਲੀ ਕਹਾਣੀ ਸੀਬਚਪਨ ਤੋਂ ਹੀ ਇਹ ਕਹਾਣੀ ਉਨ੍ਹਾਂ ਦੇ ਨਾਲ ਟਰੈਵਲ ਕਰ ਰਹੀ ਸੀਜਦੋਂ ਉਨ੍ਹਾਂ ਇਸ ਪਿੰਡ ਦੀ ਕਹਾਣੀ ਨੂੰ ਅਸਲੀ ਕਹਾਣੀ ਦਾ ਰੂਪ ਦਿੱਤਾ ਤਾਂ ਇਸਦਾ ਨਾਮ ‘ਰਾਕਾ’ ਰੱਖਿਆ ਸੀਉਨ੍ਹਾਂ ਦੀ ਇਹ ਕਹਾਣੀ ਉਰਦੂ ਦੇ ਕਈ ਮਸ਼ਹੂਰ ਪੇਪਰਾਂ ਵਿੱਚ ਛਪੀ ਸੀਅਖੀਰ ਇਹ ‘ਰਾਕਾ’ ਹੀ ਫਿਰ ‘ਨੂਰੀ’ ਵਿੱਚ ਤਬਦੀਲ ਹੋਈਫਿਰ ਇਸ ਅਸਲੀ ਕਹਾਣੀ ’ਤੇ ਅਧਾਰਿਤ ਹੀ ‘ਨੂਰੀ’ ਫਿਲਮ ਦਾ ਨਿਰਮਾਣ ਹੋਇਆ ਸੀਸਰਹੱਦੀ ਸਾਹਿਬ ਨੇ ਆਪਣੇ ਪਿੰਡ ਵਰਗੀ ਲੋਕੇਸ਼ਨ ਲੱਭ ਕੇ ਉਸ ਨੂੰ ਆਪਣੇ ਪਿੰਡ ਬਾਫਾ ਦਾ ਰੂਪ ਦਿੱਤਾ। ‘ਨੂਰੀ’ ਦਾ ਸੰਗੀਤ ਖ਼ਿਯਾਮ ਹੁਰਾਂ ਤਿਆਰ ਕੀਤਾ ਸੀਅੱਜ ਵੀ ਹਰ ਦਰਸ਼ਕ ਗਾਉਂਦਾ ਹੈ ਨੂਰੀ, ਨੂਰੀ, ਨੂਰੀਜਦ ‘ਨੂਰੀ’ ਫਿਲਮ ਬਣ ਰਹੀ ਸੀ ਤਾਂ ਸਰਹੱਦੀ ਸਾਹਿਬ ਇੱਕ ਹੋਰ ਵਾਕਿਆ ਦਾ ਵੀ ਜ਼ਿਕਰ ਕਰਦੇ ਹਨਉਹ ਕਹਿੰਦੇ ਹਨ, “ਜੰਮੂ ਕਸ਼ਮੀਰ ਦੇ ਜਿਸ ਪਿੰਡ ਵਿੱਚ ਸ਼ੂਟਿੰਗ ਚੱਲ ਰਹੀ ਸੀ ਉਸ ਤੋਂ ਥੋੜ੍ਹੀ ਦੂਰ ਇੱਕ ਸਰਦਾਰ ਜੀ ਦਾ ਢਾਬਾ ਸੀਮੈਂ ਰੋਜ਼ਾਨਾ ਇਸ ਢਾਬੇ ’ਤੇ ਖਾਣਾ ਖਾਣ ਜਾਣਾਉਸ ਨੇ ਰੋਜ਼ ਹੀ ਮਸਰ-ਮੂੰਗੀ ਦੀ ਦਾਲ ਅਤੇ ਦੋ ਫੁਲਕੇ ਮੇਰੇ ਅੱਗੇ ਰੱਖ ਦੇਣੇਮੈਂ ਕੁਝ ਨਾ ਕਹਿਣਾਖਾਣਾ ਖਾ ਕੇ ਆਪਣੇ ਸੈੱਟ ’ਤੇ ਆ ਜਾਣਾ ਇੱਕ ਦਿਨ ਮੈਂ ਕਿਹਾ, ਸਰਦਾਰ ਸਾਹਿਬ, ਕੱਲ੍ਹ ਨੂੰ ਮੇਰੇ ਸਾਥ ਬਹੁਤ ਵੱਡਾ ਆਦਮੀ ਆ ਰਿਹਾ ਹੈਖਾਣਾ ਕੁਝ ਸਪੈਸ਼ਲ ਬਣਾ ਲੈਣਾ। “ਸਰਦਾਰ ਸਾਹਿਬ ਅੰਦਰ ਉਤਸੁਕਤਾ ਪੈਦਾ ਹੋਈਉਹ ਸਰਹੱਦੀ ਸਾਹਿਬ ਨੂੰ ਪੁੱਛਣ ਲੱਗਾ, “ਐਸਾ ਕੌਣ ਸਾਬ ਆ ਰਿਹਾ ਹੈ?”

ਸਰਹੱਦੀ ਸਾਹਿਬ ਨੇ ਕਿਹਾ, “ਯਸ਼ ਚੋਪੜਾ ਜੀ ਆ ਰਹੇ ਹਨ” ਸਰਦਾਰ ਜੀ ਝੱਟ ਬੋਲੇ, “ਕਭੀ ਕਭੀ ਫਿਲਮ ਵਾਲੇ?” “ਹਾਂ, ਕਭੀ ਕਭੀ ਫਿਲਮ ਵਾਲੇ” ਪਰ ਸਰਹੱਦੀ ਸਾਹਿਬ ਨੇ ਆਪਣੇ ਬਾਰੇ ਕੁਝ ਵੀ ਨਾ ਦੱਸਿਆਸਰਦਾਰ ਜੀ ਅੰਦਰੋਂ ਅੰਦਰ ਖੁਸ਼ੀ ਮਹਿਸੂਸ ਕਰ ਰਹੇ ਸਨਯਸ਼ ਜੀ ਮੇਰੇ ਛੋਟੇ ਜਿਹੇ ਢਾਬੇ ’ਤੇ ਆ ਰਹੇ ਹਨ

ਦੂਸਰੇ ਦਿਨ ਸਰਹੱਦੀ ਸਾਹਿਬ ਯਸ਼ ਜੀ ਨੂੰ ਨਾਲ ਲੈ ਕੇ ਉਸ ਢਾਬੇ ਤੇ ਖਾਣਾ ਖਾਣ ਗਏਜਦ ਸਰਦਾਰ ਜੀ ਨੇ ਖਾਣਾ ਤਿਆਰ ਕਰਕੇ ਟੇਬਲ ’ਤੇ ਰੱਖਿਆ ਤਾਂ ਦਾਲ ਫਿਰ ਮਸਰ-ਮੂੰਗੀ ਦੀਸਰਹੱਦੀ ਜੀ ਸਰਦਾਰ ਜੀ ਨੂੰ ਕਹਿਣ ਲੱਗੇ, “ਮੈਂ ਤੁਹਾਨੂੰ ਕੁਝ ਸਪੈਸ਼ਲ ਬਣਾਉਣ ਨੂੰ ਕਿਹਾ ਸੀ। “ਸਰਦਾਰ ਜੀ ਬੋਲੇ, “ਸਪੈਸ਼ਲ ਹੀ ਹੈਅੱਜ ਮੈਂ ਦਾਲ ਨੂੰ ਤੜਕਾ ਲਗਾ ਦਿੱਤਾ ਹੈ” ਸਰਹੱਦੀ ਸਾਹਿਬ ਅਤੇ ਯਸ਼ ਜੀ ਖਿੜਖਿੜਾ ਕੇ ਹੱਸ ਪਏਸਰਹੱਦੀ ਜੀ ਨੇ ਕਿਹਾ, “ਸਰਦਾਰ ਜੀ, ਤੁਸੀਂ ਯਸ਼ ਜੀ ਨੂੰ ਮਿਲ ਸਕਦੇ ਹੋਕੋਈ ਗੱਲ ਵੀ ਕਰ ਸਕਦੇ ਹੋ। “ਸਰਦਾਰ ਜੀ ਨੇ ਕਿਹਾ, “ਤੁਹਾਡੀ ਫਿਲਮ ‘ਕਭੀ ਕਭੀ’ ਮੈਂ ਕਈ ਵਾਰ ਵੇਖੀਮੈਂ ਆਪਣੀ ਪਤਨੀ ਨੂੰ ਵੀ ਵਿਖਾਈ ਹੈ” ਯਸ਼ ਜੀ ਨੇ ਕਿਹਾ, “ਵੋਹ ਫਿਲਮ ਮੇਰੀ ਨਹੀਂ, ਇਸ ਆਦਮੀ ਕੀ ਹੈ” ਸਰਦਾਰ ਜੀ ਵੇਖਦੇ ਹੀ ਰਹਿ ਗਏਫਿਰ ਯਸ਼ ਜੀ ਨੇ ਕਿਹਾ, “ਇਹ ਸਾਗਰ ਸਰਹੱਦੀ ਹੈਇਸ ਨੇ ‘ਕਭੀ ਕਭੀ’ ਫਿਲਮ ਦੀ ਕਹਾਣੀ ਅਤੇ ਡਾਇਲਾਗ ਲਿਖੇ ਹਨਤਕਰੀਬਨ ਸਾਰਾ ਕੰਮ ਇਸ ਨੇ ਹੀ ਕੀਤਾ ਹੈ

ਸਰਦਾਰ ਜੀ ਹੈਰਾਨ ਹੋ ਗਏਐਨੇ ਦਿਨ ਤੋਂ ਇਹ ਆਦਮੀ ਉਸ ਦੇ ਢਾਬੇ ’ਤੇ ਆ ਰਿਹਾ ਸੀ ਪਰ ਦੱਸਿਆ ਕੁਝ ਨਹੀਂ ਸੀਬੱਸ ਫਿਰ ਕੀ, ਸਰਦਾਰ ਜੀ ਅੰਦਰ ਪੰਜਾਬੀ ਜਾਗ ਪਿਆਉਸ ਨੇ ਸਰਹੱਦੀ ਸਾਹਿਬ ਨੂੰ ਘੁੱਟ ਕੇ ਜੱਫੀ ਪਾ ਲਈਖੁਸ਼ੀ ਵਿੱਚ ਖੀਵਾ ਹੋਇਆ ਕਹਿਣ ਲੱਗਾ, “ਸਾਬ ਬਹਾਦਰ, ਅੱਜ ਮੈਂ ਤੁਹਾਨੂੰ ਸਪੈਸ਼ਲ ਚਾਹ ਬਣਾ ਕੇ ਪਿਆਵਾਂਗਾਦੁੱਧ ਰੋਕ ਕੇ ਅਤੇ ਪੱਤੀ ਜ਼ਰਾ ਠੋਕ ਕੇ ਪਾਵਾਂਗਾਮੇਰੀ ਬਣੀ ਚਾਹ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ” ਸਰਹੱਦੀ ਜੀ ਹਮੇਸ਼ਾ ਇਸ ਪਿਆਰੀ ਘਟਨਾ ਦਾ ਆਪਣੇ ਮਿੱਤਰਾਂ ਕੋਲ ਜ਼ਿਕਰ ਕਰਦੇ ਸੀ

ਕਲਾ ਨੂੰ ਮਨੋਰੰਜਨ ਨਹੀਂ ਕਿਹਾ ਜਾ ਸਕਦਾਕਲਾ ਤਾਂ ਅਨੰਦ ਹੈਅਨੰਦ ਹੀ ਸਾਨੂੰ ਵਿਸਮਾਦ ਵਿੱਚ ਲੈ ਕੇ ਜਾਂਦਾ ਹੈਕਲਾ ਸਾਨੂੰ ਸਿਖਰਲੇ ਚਸ਼ਮਿਆਂ ਦੇ ਡੂੰਘੇ ਪਾਣੀਆਂ ਵਿੱਚ ਉੱਤਰਨ ਦਾ ਸੁਨੇਹਾ ਦੇ ਕੇ ਅਨੰਦ ਦੀ ਪੱਧਰ ਨੂੰ ਉੱਚਾ ਚੁੱਕ ਦਿੰਦੀ ਹੈਅਸੀਂ ਕਈ ਵਾਰ ਕੁਝ ਕੰਮ ਮਨੋਰੰਜਨ ਲਈ ਨਹੀਂ, ਅਨੰਦ ਲਈ ਕਰਦੇ ਹਾਂ, ਸਕੂਨ ਲਈ ਕਰਦੇ ਹਾਂ, ਜਿਸ ਵਿੱਚੋਂ ਮੁਨਾਫ਼ਾ ਨਹੀਂ ਅਨੰਦ ਭਾਲਦੇ ਹਾਂ

1982 ਵਿੱਚ ਬਣੀ ਆਰਟ ਫਿਲਮ ‘ਬਾਜ਼ਾਰ’ ਦਾ ਬਾਲੀਵੁੱਡ ਵਿੱਚ ਆਪਣਾ ਮੁਕਾਮ ਹੈਸਰਹੱਦੀ ਸਾਹਿਬ ‘ਬਾਜ਼ਾਰ’ ਫਿਲਮ ਦੇ ਨਿਰਮਾਤਾ, ਨਿਰਦੇਸ਼ਕ, ਅਤੇ ਰਾਈਟਰ ਖ਼ੁਦ ਹੀ ਸਨਇਸ ਫਿਲਮ ਵਿੱਚ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਫ਼ਾਰੂਕ ਸ਼ੇਖ਼, ਤੇ ਸੁਪ੍ਰਿਆ ਪਾਠਕ ਨੇ ਕੰਮ ਕੀਤਾ ਸੀਇਸ ਫਿਲਮ ਦਾ ਸੰਗੀਤ ਖ਼ਿਯਾਮ ਨੇ ਤਿਆਰ ਕੀਤਾ ਸੀ। ‘ਬਾਜ਼ਾਰ’ ਫਿਲਮ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ ਜਿਵੇਂ ਦਿਖਾਈ ਦੀਏ ਯੂੰ, ਫਿਰ ਛਿੜੀ ਰਾਤ, ਦੇਖ ਲੋ ਆਜ ਹਮ ਕੋ ਜੀ ਭਰ ਕੇ, ਆਦਿਇਸ ਫਿਲਮ ਨੇ ਨਵੇਂ ਦਿਸਹੱਦਿਆਂ ਨੂੰ ਸਿਰਜਿਆਸਰਹੱਦੀ ਸਾਹਿਬ ਜ਼ਿਕਰ ਕਰਦੇ ਹਨ, “ਇਹ ਫਿਲਮ ਤਿੰਨ ਵਾਰੀ ਦੂਰਦਰਸ਼ਨ ’ਤੇ ਦਿਖਾਈ ਗਈਹਰ ਵਾਰੀ ਹੀ ਮੈਨੂੰ ਢਾਈ ਢਾਈ ਲੱਖ ਰੁਪਇਆ ਮਿਲਿਆ ਜਿਸ ਵਿੱਚੋਂ ਜਦੋਂ ਮੈਂ 11 ਹਜ਼ਾਰ ਸੁਪ੍ਰਿਆ ਨੂੰ ਦਿੱਤੇ, ਉਹ ਲਵੇ ਨਾਉਸ ਨੇ ਕਿਹਾ, ‘ਤੁਸੀਂ ਮੈਨੂੰ ਬਰੇਕ ਦਿੱਤੀਮੈਂ ਰੁਪਏ ਨਹੀਂ ਲੈਣੇ’ ਪਰ ਮੈਂ ਫਿਰ ਵੀ ਦਿੱਤੇਚਾਲੀ ਹਜ਼ਾਰ ਰੁਪਏ ਸਮਤਾ ਪਾਟਿਲ ਨੂੰ ਦਿੱਤੇਉਸ ਨੇ ਕਿਹਾ, ‘ਮੈਂ ਕੰਮ ਪੈਸੇ ਲਈ ਨਹੀਂ, ਸਰਹੱਦੀ ਸਾਹਿਬ ਜੀ ਤੁਹਾਡੇ ਲਈ ਕੀਤਾ ਹੈ’ ਬਾਕੀ ਸਾਰੀ ਟੀਮ ਨੂੰ ਮੈਂ ਜੋ ਦਿੱਤਾ, ਉਨ੍ਹਾਂ ਨੇ ਹੱਸ ਕੇ ਕਬੂਲ ਕਰ ਲਿਆ

ਅੱਜ ਵੀ ਜਦੋਂ ਆਰਟ ਫਿਲਮਾਂ ਦੀ ਗੱਲ ਹੁੰਦੀ ਹੈ ਤਾਂ ਇਸ ਫਿਲਮ ਦਾ ਜ਼ਿਕਰ ਹੁੰਦਾ ਹੈਜਦੋਂ ‘ਬਾਜ਼ਾਰ’ ਫਿਲਮ ਬਣ ਰਹੀ ਸੀ ਤਾਂ ਯਸ਼ ਚੋਪੜਾ ਨੇ ਸਰਹੱਦੀ ਸਾਹਿਬ ਨੂੰ ਫ਼ੋਨ ਕੀਤਾ, “ਸਰਹੱਦੀ ਸਾਹਿਬ, ਆਪ ਇਸ ਫਿਲਮ ਕੋ ਹਮਾਰੇ ਬੈਨਰ ਕੇ ਨੀਚੇ ਬਨਾ ਲੇਤੇ ਤੋਂ ਅੱਛਾ ਲਗਤਾ

ਸਰਹੱਦੀ ਸਾਹਿਬ ਬੋਲੇ, “ਯਸ਼ ਸਾਹਿਬ, ਮੈਂ ਇਸ ਫਿਲਮ ਕੋ ਰੁਮਾਂਸ ਸੇ ਦੂਰ ਰਖਨਾ ਚਾਹਤਾ ਹੂੰ” ਯਸ਼ ਚੋਪੜਾ ਜੀ ਹੱਸ ਪਏਪਰ ਯਸ਼ ਜੀ ਦੀ ਦਰਿਆ ਦਿਲੀ ਵੇਖੋਉਨ੍ਹਾਂ ਨੇ ਸਰਹੱਦੀ ਸਾਹਿਬ ਦੀ ਇਸ ਫਿਲਮ ਲਈ ਹਰ ਤਰ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀਅੱਜ ਵੀ ਇਸ ਫਿਲਮ ਦਾ ਹਰ ਥਾਂ ਹਵਾਲਾ ਦਿੱਤਾ ਜਾਂਦਾ ਹੈਸਰਹੱਦੀ ਸਾਹਿਬ ਦਾ ਨਾਂ ਵੀ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈਔਰਤ ਦਾ ਦਰਦ ਇਸ ਫਿਲਮ ਦੇ ਹਰ ਸੀਨ ਵਿੱਚੋਂ ਡੁੱਲ੍ਹ ਡੁੱਲ੍ਹ ਪੈਂਦਾ ਹੈਇਹ ਫਿਲਮ ਸਰਹੱਦੀ ਸਾਹਿਬ ਦੀ ਆਪਣੀ ਪ੍ਰੋਡਕਸ਼ਨ ਸੀ

ਸਰਹੱਦੀ ਸਾਹਿਬ ਨੇ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ, ਅਤੇ ਮਾਰਕ ਜ਼ੁਬਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇਂ’ ਨਾਂ ਦੀ ਫਿਲਮ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਫਿਲਮ ਬਣ ਨਹੀਂ ਸੀ ਸਕੀ

ਉਨ੍ਹਾਂ ‘ਬਾਜ਼ਾਰ’ ਦਾ ਦੂਜਾ ਭਾਗ ਬਣਾਉਣ ਬਾਰੇ ਵੀ ਸੋਚਿਆ ਸੀ ਪਰ ਉਨ੍ਹਾਂ ਦਾ ਸੁਪਨਾ ਸਾਕਾਰ ਨਹੀਂ ਸੀ ਹੋਇਆਅਰਮਾਨਾਂ ਦੇ ਬੰਬਲ਼ ਵੱਟਣੇ ਚਾਹੇ ਪਰ ਵੱਟ ਨਾ ਹੋਏ

ਸਰਹੱਦੀ ਸਾਹਿਬ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀਉਹ ਆਪਣੀ ਇੰਟਰਵਿਊ ਵਿੱਚ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੇ ਮੁੰਬਈ ਦੇ ਖ਼ਾਲਸਾ ਕਾਲਜ ਵਿੱਚ ਪੜ੍ਹਾਈ ਕੀਤੀਜਦੋਂ ਉਹ ਫ਼ਸਟ ਯੀਅਰ ਵਿੱਚ ਪੜ੍ਹਦੇ ਸਨ ਤਾਂ ਗੁਲਜ਼ਾਰ ਸਾਹਿਬ ਸੈਕੰਡ ਯੀਅਰ ਵਿੱਚ ਪੜ੍ਹਦੇ ਸੀਜਦੋਂ ਵੀ ਗੁਲਜ਼ਾਰ ਸਾਹਿਬ ਨਾਲ ਤੇ ਬਾਕੀ ਮਿੱਤਰਾਂ ਨਾਲ ਮਿਲਣਾ ਤਾਂ ਗੁਲਜ਼ਾਰ ਸਾਹਿਬ ਨੇ ਹਮੇਸ਼ਾ ਵੱਡੇ ਲੇਖਕਾਂ ਦਾ ਜ਼ਿਕਰ ਕਰਕੇ ਗੱਲ ਕਰਨੀਕਦੇ ਗ਼ਾਲਿਬ ਅਤੇ ਕਦੇ ਮੀਰਹੋਰ ਵੀ ਬਹੁਤਸਰਹੱਦੀ ਸਾਹਿਬ ਕਹਿੰਦੇ ਸਨ, “ਇਹਨਾਂ ਗੱਲਾਂ ਦਾ ਮੇਰੇ ’ਤੇ ਬਹੁਤ ਅਸਰ ਹੋਇਆਫਿਰ ਮੈਂ ਵੀ ਆਪਣੇ ਅੰਦਰ ਸੁੱਤੇ ਠੋਸ ਇਰਾਦੇ ਨੂੰ ਜਗਾਇਆਮੈਂ ਰੋਜ਼ਾਨਾ ਅੱਠ-ਦੱਸ ਘੰਟੇ ਪੜ੍ਹਨਾ ਸ਼ੁਰੂ ਕਰ ਦਿੱਤਾਜਿਸ ਵੀ ਵੱਡੇ ਲੇਖਕ ਦੀ ਕਿਤਾਬ ਮਿਲਦੀ ਮੈਂ ਪੜ੍ਹ ਕੇ ਹੀ ਸਾਹ ਲੈਂਦਾਯਾਂ ਪਾਲ ਸਾਰਤਰ ਅਤੇ ਉਨ੍ਹਾਂ ਦੀ (ਦੋਸਤ ਵਜੋਂ ਵਿਚਰੀ ਜੀਵਨ ਸਾਥਣ/ਪਤਨੀ ਨਹੀਂ) ਸਿਮੋਨ ਦਾ ਬੋਵੁਅਰ ਨੂੰ ਰੱਜ ਕੇ ਪੜ੍ਹਿਆ

ਕਾਲਜ ਦੇ ਦਿਨਾਂ ਨੂੰ ਯਾਦ ਕਰਕੇ ਉਹ ਹਮੇਸ਼ਾ ਆਖਦੇ ਸਨ, “ਮੈਨੂੰ ਹਮੇਸ਼ਾ ਹੀ ਸੱਯਾਦ ਜ਼ਾਹੀਰ ਹੁਰਾਂ ਨੇ ਬਹੁਤ ਸਪੋਰਟ ਕੀਤਾਉਸ ਇਨਸਾਨ ਨੇ ਮੇਰੇ ਅੰਦਰ ਦੇ ਸਾਗਰ ਨੂੰ ਵੇਖ ਲਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3608)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਜੈ ਤਨਵੀਰ

ਅਜੈ ਤਨਵੀਰ

Phone: USA (559 - 309 - 2031)
Email: (ajaynarr@icloud.com)