GurpreetPatiala5ਸਾਡੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਅਤੇ ਉਹਨਾਂ ਦੇ ਦਰਸਾਏ ਰਾਹ ...
(31 ਮਈ 2022)
ਮਹਿਮਾਨ: 104.


ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲ਼ਾ ਦਾ ਕਤਲ ਕੁਝ ਦਿਨ ਪਹਿਲਾਂ ਦੀ ਇੱਕ ਵੱਡੀ ਘਟਨਾ ਹੈ
ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਗੈਂਗਵਾਰ ਦਾ ਨਤੀਜਾ ਹੈ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੁਰੱਖਿਆ ਮਸਲੇ ਨੂੰ ਜਨਤਕ ਕਰਨਾ, ਪੁਲਿਸ-ਪ੍ਰਸ਼ਾਸਨ ਤੇ ਇੰਟੈਲੀਜੈਂਸ ਏਜੰਸੀਆਂ ਦੀ ਨਕਾਮੀ ਵੀ ਇਸ ਲਈ ਜ਼ਿੰਮੇਵਾਰ ਹੈਇਉਂ ਇਹ ਕਤਲ ਮੌਜੂਦਾ ਆਪ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਵੱਡੇ ਸਵਾਲ ਖੜ੍ਹੇ ਕਰਦਾ ਹੈਇਸਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ

ਪਰ ਇਹ ਕਤਲ ਗੈਂਗਵਾਰ, ਫੁਕਰਪੰਥੀ ਦੇ ਉਸ ਰਾਹ ਦੀ ਸ਼ਨਾਖ਼ਤ ਕਰਨ ਦੀ ਵੀ ਮੰਗ ਕਰਦਾ ਹੈ ਜਿਸ ਉੱਪਰ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਤੁਰ ਰਿਹਾ ਹੈ, ਸਗੋਂ ਤੋਰਿਆ ਜਾ ਰਿਹਾ ਹੈਅਸੀਂ ਇੱਥੇ ਜੋ ਲਿਖ ਰਹੇ ਹਾਂ ਉਸਦਾ ਮਕਸਦ ਸਿਰਫ਼ ਇੱਕ ਵਿਅਕਤੀ ਦੇ ਕਤਲ ਦੇ ਕਾਰਨਾਂ ਦੀ ਪੜਤਾਲ ਨਹੀਂ ਹੈ ਸਗੋਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਦੀ ਜ਼ਿੰਦਗੀ ਨਾਲ ਜੁੜੇ ਸਵਾਲਾਂ ਨੂੰ ਮੁਖਾਤਿਬ ਹੋ ਰਹੇ ਹਾਂ

ਇਹ ਗੱਲ ਜੱਗ ਜ਼ਾਹਿਰ ਹੈ ਕਿ ਗੈਂਗਸਟਰ ਆਪਣੇ ਆਪ ਵਿੱਚ ਕੁਝ ਨਹੀਂ ਹਨ ਸਗੋਂ ਉਹਨਾਂ ਨੂੰ ਹਾਕਮ ਜਮਾਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਲੀਡਰਾਂ ਦੀ ਪੂਰੀ ਸ਼ਹਿ ਹੈਇਹ ਗੁੰਡਾ-ਸਿਆਸੀ-ਪੁਲਸੀਆ ਗੱਠਜੋੜ ਇੰਨਾ ਮਜ਼ਬੂਤ ਹੈ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਵੀ ਆਪਣੇ ਗੁੰਡਾ-ਗਰੋਹ ਚਲਾਉਂਦੇ ਰਹਿੰਦੇ ਹਨਸਭ ਸਿਆਸੀ ਪਾਰਟੀਆਂ ਨੇ ਆਪਣੇ ਗੁੰਡਾ-ਗਰੋਹ ਪਾਲ਼ੇ ਹੋਏ ਹਨ ਜੋ ਨੌਜਵਾਨਾਂ ਨੂੰ ਆਪਣੇ ਕੋਝੇ ਹਿਤਾਂ ਲਈ ਵਰਤਦੀਆਂ ਹਨ ਤੇ ਲੋੜ ਖਤਮ ਹੋਣ ’ਤੇ ਉਹਨਾਂ ਨੂੰ ਖਤਮ ਕਰ ਦਿੰਦੀਆਂ ਹਨ ਜਾਂ ਭੈੜੀ ਮੌਤ ਮਰਨ ਲਈ ਛੱਡ ਦਿੰਦੀਆਂ ਹਨਸਿਆਸੀ ਲੀਡਰ ਨਜਾਇਜ਼ ਕਬਜ਼ਿਆਂ, ਫਿਰੌਤੀਆਂ, ਉਗਰਾਹੀ, ਨਸ਼ਿਆਂ ਆਦਿ ਦੇ ਰੂਪ ਵਿੱਚ ਇਨ੍ਹਾਂ ਗ੍ਰੋਹਾਂ ਕਮਾਈਆਂ ਕਰਦੇ ਹਨ, ਆਪਣੇ ਵਿਰੋਧੀਆਂ ਨੂੰ ਗੁੱਠੇ ਲਾਉਂਦੇ ਹਨ ਅਤੇ ਲੋੜ ਪੈਣ ’ਤੇ ਸਮਾਜਿਕ ਕਾਰਕੁੰਨਾਂ ਨੂੰ ਕਤਲ ਕਰਨ ਤੇ ਲੋਕ ਲਹਿਰਾਂ ਨੂੰ ਕੁਚਲਣ ਦਾ ਕੰਮ ਵੀ ਲੈਂਦੇ ਹਨਕਾਂਗਰਸ, ਭਾਜਪਾ, ਅਕਾਲੀਦਲ ਤੇ ਆਪ ਜਿਹੀਆਂ ਹਾਕਮ ਜਮਾਤ ਦੀਆਂ ਪਾਰਟੀਆਂ ਦੇ ਨੌਜਵਾਨ ਵਿੰਗ ਅਤੇ ਵਿਦਿਆਰਥੀ ਵਿੰਗ ਇਹਨਾਂ ਕੰਮਾਂ ਲਈ ਨੌਜਵਾਨਾਂ ਨੂੰ ਭਰਤੀ ਕਰਨ ਤੇ ਉਹਨਾਂ ਦੀ ਸਿਖਲਾਈ ਦੇ ਅੱਡੇ ਹਨਪੰਜਾਬ ਵਿੱਚ ਇਸ ਗੁੰਡਾ-ਸਿਆਸੀ ਗੱਠਜੋੜ ਦੀ ਗ੍ਰਿਫ਼ਤ ਗੀਤਾਂ, ਫਿਲਮਾਂ ਦੀਆਂ ਨਾਮੀ ਹਸਤੀਆਂ ਤਕ ਫੈਲੀ ਹੋਈ ਹੈਇਹਨਾਂ ਕਲਾਕਾਰਾਂ ਨਾਲ ਯਾਰਾਨੇ, ਉਹਨਾਂ ਦੀ ਮਸ਼ਹੂਰੀ, ਸ਼ੋਅ ਕਰਵਾਉਣੇ, ਸੁਰੱਖਿਆ ਕਰਨ ਤੋਂ ਲੈ ਕੇ ਡਰਾ-ਧਮਕਾ ਕੇ ਉਗਰਾਰੀ ਕਰਨ ਜਿਹੇ ਰੂਪਾਂ ਨਾਲ ਗੀਤਾਂ-ਫਿਲਮਾਂ ਦਾ ਜਗਤ ਇਸ ਗੁੰਡਾ-ਸਿਆਸੀ ਜਗਤ ਨਾਲ ਜੁੜਿਆ ਹੋਇਆ ਹੈ

ਇਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਹੋ ਰਿਹਾਬਹੁਤੇ ਸੂਬਿਆਂ ਵਿੱਚ ਹਾਕਮ ਜਮਾਤ ਦੀਆਂ ਪਾਰਟੀਆਂ ਨੇ ਇਉਂ ਗੁੰਡਾ ਗਰੋਹ ਖੜ੍ਹੇ ਕੀਤੇ ਹੋਏ ਹਨਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਨੇ ਪਹਿਲਾਂ ਮੌਜੂਦ ਗੁੰਡਾਗਰਦੀ ਨੂੰ ਨੱਥ ਪਾਈ ਹੈ ਪਰ ਨਾਲ ਹੀ ਆਪਣੀ ਭਗਵੀਂ ਗੁੰਡਾ ਬ੍ਰਿਗੇਡ ਵੀ ਖੜ੍ਹੀ ਕੀਤੀ ਹੈਇਸ ਗੈਂਗਵਾਰ ਦੇ ਨਾਮ ਉੱਪਰ ਕੱਲ੍ਹ ਨੂੰ ਪੰਜਾਬ ਵਿੱਚ ਮਹਾਰਾਸ਼ਟਰ ਦੀ ਤਰਜ਼ ਉੱਪਰ ‘ਪਕੋਕਾਲਿਆਂਦਾ ਜਾ ਸਕਦਾ ਹੈ ਜਿਸ ਨੂੰ ਲਿਆਉਣ ਦੀ ਕੋਸ਼ਿਸ਼ ਪਹਿਲਾਂ ਕਾਂਗਰਸ ਨੇ ਵੀ ਕੀਤੀ ਸੀਅਜਿਹੇ ਕਾਨੂੰਨ ਮੁੜਕੇ ਸਮਾਜਿਕ-ਸਿਆਸੀ ਕਾਰਕੁੰਨਾਂ ਅਤੇ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਨੂੰ ਜੇਲ੍ਹੀਂ ਡੱਕਣ ਦਾ ਹਥਿਆਰ ਬਣਨਗੇ

ਹਾਕਮ ਜਮਾਤ ਦੀ ਸ਼ਹਿ ਉੱਪਰ ਪਲ਼ ਰਹੀ ਇਸ ਗੁੰਡਾਗਰਦੀ ਦਾ ਪ੍ਰਗਟਾਵਾ ਗੀਤਾਂ-ਫਿਲਮਾਂ ਵਿੱਚ ਵੀ ਹੋ ਰਿਹਾ ਹੈਸਿੱਧੂ ਮੂਸੇਵਾਲ਼ਾ ਦੀ ਗਾਇਕੀ ਇਸੇ ਦੀ ਨੁਮਾਇੰਦਗੀ ਕਰਦੀ ਹੈ ਤੇ ਅਜਿਹੇ ਗਾਇਕ-ਗੀਤਕਾਰ ਹੀ ਅੱਜ ਭਾਰੂ ਹਨਇੰਝ ਗੁੰਡਾਗਰਦੀ, ਵਿਅਕਤੀਵਾਦ, ਸਵਾਰਥ, ਹਿੰਸਾ, ਹਥਿਆਰਾਂ ਅਤੇ ਮਰਦ-ਪ੍ਰਧਾਨਤਾ ਦੀ ਜਿਹੜੀ ਪੇਸ਼ਕਾਰੀ ਗੀਤਾਂ ਵਿੱਚ ਹੁੰਦੀ ਹੈ, ਉਹ ਅਸਲ ਜ਼ਿੰਦਗੀ ਦਾ ਹੀ ਇੱਕ ਪ੍ਰਗਟਾਵਾ ਹੈਇਸ ਕਰਕੇ ਇਹਨਾਂ ਗੀਤਾਂ ਦੇ ਪਹਿਲੇ ਦੋਸ਼ੀ ਇਹ ਗਾਇਕ, ਗੀਤਕਾਰ ਨਹੀਂ ਹਨ, ਜਿੰਨਾ ਚਿਰ ਅਸਲ ਜ਼ਿੰਦਗੀ ਵਿੱਚ ਹਾਕਮ ਜਮਾਤਾਂ ਵੱਲੋਂ ਪਾਲ਼ੀ-ਪੋਸੀ ਗੁ਼ੰਡਾਗਰਦੀ ਮੌਜੂਦਾ ਹੈ, ਉੰਨਾ ਚਿਰ ਅਜਿਹੇ ਗੀਤ-ਫਿਲਮਾਂ ਬਣਦੀਆਂ ਹੀ ਰਹਿਣਗੀਆਂਪਰ ਅਜਿਹੇ ਗੀਤ ਇਸ ਗੁੰਡਾ ਸੱਭਿਆਚਾਰ ਨੂੰ ਹੋਰ ਵਧਾਉਣ, ਇਸ ਜ਼ਿੰਦਗੀ ਦੀ ਚਮਕ-ਦਮਕ ਦਿਖਾਉਣ, ਨਕਲੀ ਨਾਇਕ ਪੇਸ਼ ਕਰਨ ਆਦਿ ਜ਼ਰੀਏ ਅਲੂੰਏਂ ਜਿਹੇ ਨੌਜਵਾਨਾਂ ਵਿੱਚ ਅਜਿਹੀ ਜ਼ਿੰਦਗੀ ਦਾ ਜਨੂੰਨ ਜਗਾਉਣ ਦਾ ਕੰਮ ਵੀ ਕਰਦੇ ਹਨਜਦੋਂ 15-16 ਸਾਲ ਦੇ ਮੁੰਡੇ ਆਪਸ ਵਿੱਚ “ਫਲਾਣਾ ਗਾਇਕ ਘੈਂਟ ਆ ਕਿ ਢਿਮਕਾ?” ਪਿੱਛੇ ਲੜ ਪੈਂਦੇ ਹਨ ਤਾਂ ਇਹਨਾਂ ਗੀਤਾਂ ਦਾ ਅਸਰ ਮਹਿਸੂਸ ਕੀਤਾ ਜਾ ਸਕਦਾ ਹੈਇਉਂ ਸਿੱਧੂ ਮੂਸੇਵਾਲ਼ਾ ਨੇ ਜਿਸ ਜਗਤ ਦੇ ਗੀਤ ਗਾ ਕੇ ਸ਼ੁਹਰਤ ਕਮਾਈ ਹੈ, ਉਹ ਉਸੇ ਜਗਤ ਦੀ ਭੇਂਟ ਚੜ੍ਹਿਆ ਹੈ

ਹਾਕਮ ਜਮਾਤਾਂ ਦੇ ਸਿਆਸੀ-ਗੁੰਡਾ ਗੱਠਜੋੜ ਦੀ ਇਹ ਜ਼ਿੰਗਦੀ ਨੌਜਵਾਨਾਂ ਨੂੰ ਧੜਾ-ਧੜ ਨਿਗਲ਼ ਰਹੀ ਹੈਇਸ ਵਿੱਚ ਇੱਕ ਪਾਸੇ ਖਾਂਦੇ-ਪੀਂਦੇ, ਧਨਾਢ ਤਬਕੇ ਦੇ ਉਹ ਨੌਜਵਾਨ ਖਿੱਚੇ ਜਾਂਦੇ ਹਨ ਜਿਹਨਾਂ ਨੂੰ ਲਗਦਾ ਹੈ ਕਿ ਆਪਣੀ ਹਰਾਮ ਦੀ ਦੌਲਤ ਅਤੇ ਸਿਆਸੀ ਚੌਧਰ ਸਦਕਾ ਹਰ ਚੀਜ਼ ਖਰੀਦ ਸਕਦੇ ਹਨ, ਕਬਜ਼ਾ ਕਰ ਸਕਦੇ ਹਨ, ਆਪਣੀ ਜੁੱਤੀ ਥੱਲੇ ਲੈ ਸਕਦੇ ਹਨਦੂਜੇ ਪਾਸੇ ਬੇਰੁਜ਼ਾਗੀ, ਲਾਚਾਰੀ ਵਿੱਚ ਝੰਬੇ ਤੇ ਦਿਸ਼ਾਹੀਣ ਭਟਕਦੇ ਹੇਠਲੇ ਤਬਕੇ ਦੇ ਨੌਜਵਾਨ ਹਨ ਜਿਹੜੇ ਨਸ਼ਿਆਂ, ਜੁਰਮਾਂ, ਗੁੰਡਾਗਰਦੀ ਤੇ “ਤਕੜਿਆਂ” ਨਾਲ ਬਣਾ ਕੇ ਰੱਖਣ ਜਿਹੇ ਕੁਚੱਕਰਾਂ ਵਿੱਚ ਮੁਕਤੀ ਭਾਲਣ ਦੀ ਕੋਸ਼ਿਸ਼ ਕਰਦੇ ਹਨਨਵਉਦਾਰਵਾਦੀ ਯੁਗ ਨੇ ਸਰਮਾਏਦਾਰੀ ਦੀ ਬੇਗਾਨਗੀ, ਵਿਅਕਤੀਵਾਦ, ਆਤਮਕ ਸੱਖਣੇਪਣ, ਸਵਾਰਥ, ਕਾਮੁਕ-ਹਿੰਸਕ ਰੁਚੀਆਂ ਦੇ ਸੱਭਿਆਚਾਰ ਵਿੱਚ ਅਥਾਹ ਵਾਧਾ ਕੀਤਾ ਹੈ। ਇਹ ਵੀ ਨੌਜਵਾਨਾਂ ਨੂੰ ਇਸ ਜ਼ਿੰਦਗੀ ਵੱਲ ਧੱਕਣ ਦਾ ਕਾਰਨ ਬਣਦਾ ਹੈ

ਇਉਂ ਅਸੀਂ ਅੱਜ ਜੋ ਵਰਤਾਰਾ ਦੇਖ ਰਹੇ ਹਾਂ, ਇਹ ਪੰਜਾਬ ਦਾ ਨਹੀਂ ਸਗੋਂ ਸਰਮਾਏਦਾਰੀ ਯੁਗ ਦਾ ਵਰਤਾਰਾ ਹੈਇਸ ਯੁਗ ਦੀ ਆਰਥਿਕ ਜ਼ਿੰਦਗੀ ਨੌਜਵਾਨਾਂ ਨੂੰ ਇੱਕ ਜ਼ਿੱਲਤ ਵੱਲ ਧੱਕ ਰਹੀ ਹੈ, ਇਹਦਾ ਸੱਭਿਆਚਾਰਕ ਪ੍ਰਦੂਸ਼ਣ ਨੌਜਵਾਨਾਂ ਨੂੰ ਨਸ਼ੇ ਵਾਂਗ ਖੋਖਲੀ ਜ਼ਿੰਦਗੀ ਵੱਲ ਧੱਕ ਰਿਹਾ ਹੈ ਤੇ ਹਾਕਮ ਜਮਾਤ ਦੀ ਸਿਆਸਤ ਨੌਜਵਾਨਾਂ ਨੂੰ ਵਰਤ ਰਹੀ ਹੈਸਾਡੇ ਸਮਾਜ ਨੂੰ ਨੌਜਵਾਨਾਂ ਨੂੰ ਸ਼ਿਕਾਰ ਬਣਾਉਣ ਵਾਲੀ ਬੇਰੁਜ਼ਗਾਰੀ, ਲਾਚਾਰੀ ਤੇ ਦਿਸ਼ਾਹੀਣਤਾ, ਬੇਗ਼ਾਨਗੀ ਤੇ ਕੋਝੀ ਸਿਆਸਤ ਤੋਂ ਹਾਲੇ ਜਲਦੀ ਕੋਈ ਛੁਟਕਾਰਾ ਨਹੀਂ ਮਿਲਣਾਹਾਲੇ ਗੀਤਾਂ-ਫਿਲਮਾਂ ਵਿੱਚ ਨੌਜਵਾਨਾਂ ਅੱਗੇ ਜੋ ਰਾਹ, ਜੋ ਨਾਇਕ ਪਰੋਸੇ ਜਾ ਰਹੇ ਹਨ ਉਹ ਵੀ ਇੰਝ ਹੀ ਜਾਰੀ ਰਹਿਣਾ ਹੈਇਸ ਹਾਲਤ ਵਿੱਚ ਅਸੀਂ ਨੌਜਵਾਨਾਂ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਟਾਕਰਾ ਕਰਨ ਦਾ ਕੀ ਰਾਹ ਦੇਣਾ ਹੈ? ਇਸ ਜ਼ਿੰਦਗੀ ਦਾ ਕੀ ਬਦਲ ਦੇਣਾ ਹੈ? ਮੌਜੂਦਾ ਸੱਭਿਆਚਾਰ ਦਾ ਕੀ ਬਦਲ ਦੇਣਾ ਹੈ? ਸਾਡੇ ਨੌਜਵਾਨਾਂ ਦੇ ਨਾਇਕ ਕੌਣ ਹੋਣੇ ਚਾਹੀਦੇ ਹਨ? ਸਾਡੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਅਤੇ ਉਹਨਾਂ ਦੇ ਦਰਸਾਏ ਰਾਹ ਦੀ ਲੋੜ ਹੈ ਜਿਹਨਾਂ ਵਿੱਚ ਨਾ ਸਿਰਫ਼ ਮਨੁੱਖਤਾ ਲਈ ਡੂੰਘੇ ਦਰਦ ਰੱਖਣ ਵਾਲ਼ੇ ਦਿਲ, ਲੋਕਾਂ ਲਈ ਆਪਾ ਵਾਰਨ ਦੀ ਭਾਵਨਾ ਤੇ ਜ਼ਹੀਨ ਬੁੱਧੀ ਹੀ ਸੀ, ਜਿਹਨਾਂ ਦੀ ਬਹਾਦਰੀ, ਵੇਲੇ ਦੇ ਵੱਡੇ ਤੋਂ ਵੱਡੇ ਹੁਕਮਰਾਨਾਂ ਨੂੰ ਵੀ ਦੁਸ਼ਮਣ ਆਖ ਕੇ ਲਲਕਾਰਨ ਦੀ ਦਲੇਰੀ ਅਤੇ ਮੌਤ ਨੂੰ ਹੱਸਦੇ ਹੋਏ ਗਲ਼ ਲਾਉਣ ਦੀ ਮੜਕ ਦੇ ਸਾਹਮਣੇ ਅੱਜ ਨੌਜਵਾਨਾਂ ਅੱਗੇ ਪੇਸ਼ ਕੀਤੇ ਜਾ ਰਹੇ ਖੋਖਲੇ ਨਾਇਕ ਬੌਣੇ ਹਨਇਹਨਾਂ ਇਨਕਲਾਬੀ ਸ਼ਹੀਦਾਂ ਨੂੰ ਆਪਣੇ ਨਾਇਕ ਮੰਨਣ ਤੇ ਉਹਨਾਂ ਦੇ ਦਰਸਾਏ ਰਾਹ ’ਤੇ ਚੱਲਣ ਤੋਂ ਬਿਨਾਂ ਸਾਡੇ ਨੌਜਾਵਨ ਦਿਸ਼ਾਹੀਣਤਾ ਵਿੱਚ ਭਟਕਦੇ ਰਹਿਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3599)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਪ੍ਰੀਤ ਪਟਿਆਲਾ

ਗੁਰਪ੍ਰੀਤ ਪਟਿਆਲਾ

Patiala, Punjab, India.
Tel: (91 - 98887 - 89421)