HarjitAtwal7272 ਸਟੇਸ਼ਨ ਤੇ 250 ਮੀਲ ਲੰਮੀਆਂ ਗਿਆਰਾਂ ਲਾਈਨਾਂ ਹਨ ਤੇ ਪੰਜਾਹ ਲੱਖ ਲੋਕ ਰੋਜ਼ਾਨਾ ਸਫਰ ...
(19 ਮਾਰਚ 2022)
ਮਹਿਮਾਨ: 506.

 

ਲੰਡਨ ਵਿੱਚ ਚੱਲਦੀਆਂ ਜ਼ਮੀਨਦੋਜ਼ ਰੇਲਾਂ ਨੂੰ ਅੰਡਰਗਰਾਊਂਡ ਕਹਿੰਦੇ ਹਨਇਹ ਅੰਡਰਗਰਾਊਂਡ ਉਦੋਂ ਬਣੀ ਜਦੋਂ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਧਰਤੀ ਦੇ ਹੇਠਾਂ ਵੀ ਰੇਲਾਂ ਚੱਲ ਸਕਦੀਆਂ ਹਨਜਾਂ ਧਰਤੀ ਹੇਠ ਵੀ ਇੱਕ ਦੁਨੀਆ ਵਸ ਸਕਦੀ ਹੈਅੱਜ ਮੈਟਰੋ ਦੇ ਨਾਂ ’ਤੇ ਬਹੁਤ ਸਾਰੇ ਮਹਾਂਨਗਰਾਂ ਵਿੱਚ ਅੰਡਰਗਰਾਊਂਡ-ਓਵਰਗਰਾਊਂਡ ਰੇਲਾਂ ਚੱਲ ਰਹੀਆਂ ਹਨ ਪਰ ਲੰਡਨ ਵਾਲੀ ਸਭ ਤੋਂ ਪਹਿਲੀ ਹੈਕਈ ਜਗ੍ਹਾਵਾਂ ’ਤੇ ਮੈਟਰੋ ਧਰਤੀ ਤੋਂ ਕੁਝ ਮੀਟਰ ਉੱਪਰ-ਉੱਪਰ ਚਲਦੀ ਵੀ ਮਿਲ ਜਾਂਦੀ ਹੈਪਰ ਲੰਡਨ ਵਿੱਚ ਟਰਮ ‘ਅੰਡਰਗਰਾਊਂਡਜ਼ਮੀਨਦੋਜ਼ ਰੇਲ ਲਈ ਤੇ ਟਰਮ ‘ਓਵਰਗਰਾਊਂਡ’ ਲੰਡਨ ਦੀ ਸਾਧਾਰਨ ਰੇਲ ਲਈ ਵਰਤੀ ਜਾਂਦੀ ਹੈ

ਰਿਕਾਰਡ ਅਨੁਸਾਰ ਅੰਡਰਗਰਾਊਂਡ ਰੇਲ ਚਲਾਉਣ ਦੀ ਗੱਲਬਾਤ ਪਹਿਲੀ ਵਾਰ 1830 ਵਿੱਚ ਚੱਲੀਕਿਉਂਕਿ ਲੰਡਨ ਉਦੋਂ ਵੀ ਘੁੱਗ ਵਸਦਾ ਸੀ ਤੇ ਸਨਅਤੀ ਇਨਕਲਾਬ ਵੀ ਸ਼ੁਰੂ ਹੋ ਚੁੱਕਾ ਸੀ ਪਰ ਆਵਾਜਾਵੀ ਦੇ ਸਾਧਨਾਂ ਦੀ ਬਹੁਤ ਘਾਟ ਸੀਟਾਇਰ ਹਾਲੇ ਈਜਾਦ ਨਹੀਂ ਸੀ ਹੋਇਆ ਸੋ ਪਾਵਰ-ਬੱਸਾਂ ਨਹੀਂ ਸਨਸ਼ਹਿਰ ਵਿੱਚ ਘੋੜਾ-ਬੱਸਾਂ ਜਾਂ ਘੋੜਾ-ਬੱਘੀਆਂ ਹੀ ਚੱਲਦੀਆਂ ਸਨਬੇਸ਼ਕ ਘੋੜਾ-ਬੱਸਾਂ ਦੋ-ਮੰਜ਼ਲਾ ਵੀ ਹੁੰਦੀਆਂ ਸਨਰੇਲ ਤੋਂ ਪਹਿਲਾਂ ਢੋਆ-ਢੁਆਈ ਦੇ ਸਾਧਨਾਂ ਦੀ ਘਾਟ ਕਾਰਨ ਸਨਅਤੀ ਇਨਕਲਾਬ ਦੀ ਰਫਤਾਰ ਧੀਮੀ ਸੀਸੰਘਣੀ ਵਸੋਂ ਵਾਲੇ ਸ਼ਹਿਰ ਵਿੱਚ ਰੇਲਵੇ ਲਾਈਨ ਵਿਛਾਉਣੀ ਅਸੰਭਵ ਸੀ ਇਸ ਲਈ ਅੰਡਰਗਰਾਊਂਡ ਵਾਲਾ ਰਾਹ ਚੁਣਿਆ ਗਿਆਇਹ ਤਜਵੀਜ਼ ਇੱਕ ਪਰਾਈਵੇਟ ਕੰਪਨੀ ਵਲੋਂ ਸਰਕਾਰ ਮੁਹਰੇ ਰੱਖੀ1854 ਵਿੱਚ ਸਰਕਾਰ ਵਲੋਂ ਮੈਟਰੋਪੋਲੀਟਨ ਰੇਲਵੇ ਭਾਵ ਅੰਡਰਗਰਾਊਂਡ ਬਣਾਉਣ ਦੀ ਇਜਾਜ਼ਤ ਮਿਲ ਗਈਜ਼ਮੀਨਦੋਜ਼ ਰੇਲ ਚਲਾਉਣ ਲਈ ਵੱਡੇ ਵੱਡੇ ਟਨਲ ਬਣਾਉਣੇ ਪੈਣੇ ਸਨਇੰਜਨੀਅਰਾਂ ਨੇ ਲੰਡਨ ਵਿੱਚ ਟਨਲ ਬਣਾਉਣ ਤੋਂ ਪਹਿਲਾਂ ਇਸ ਨੂੰ ਕਿਸੇ ਹੋਰ ਜਗ੍ਹਾ ਬਣਾਕੇ ਤਜਰਬਾ ਕਰਨਾ ਬਿਹਤਰ ਸਮਝਿਆਇਸ ਲਈ ਉੱਤਰੀ ਇੰਗਲੈਂਡ ਦਾ ਸ਼ਹਿਰ ਕਿਬਲਜ਼ਵਰਥ ਚੁਣਿਆ ਗਿਆਇਸ ਸ਼ਹਿਰ ਦੀ ਭੂਗੋਲਿਕ ਸਥਿਤੀ ਬਿਲਕੁਲ ਲੰਡਨ ਵਰਗੀ ਹੈਇੱਥੇ ਟੈਸਟ-ਟਨਲ ਬਣਾਇਆ ਤੇ ਬਣਾ ਕੇ ਦੋ ਸਾਲ ਤਕ ਪਰਖਿਆ ਗਿਆ ਫਿਰ ਲੰਡਨ ਵਿੱਚ ਟਨਲ ਬਣਨੇ ਸ਼ੁਰੂ ਹੋਏਪਹਿਲਾਂ ਇਹ ਟਨਲ ਕੱਟ-ਐਂਡ-ਕਵਰ ਵਿਧੀ ਨਾਲ ਖੋਦੇ ਗਏ ਸਨ, ਫਿਰ ਇਸ ਲਈ ਖਾਸ ਮਸ਼ੀਨਾਂ ਵਰਤੀਆਂ ਜਾਣ ਲੱਗੀਆਂਇਹ ਟਨਲ ਗੋਲਾਈ ਵਿੱਚ ਬਣਾਏ ਜਾ ਰਹੇ ਸਨ ਇਸ ਲਈ ਇਸ ਰੇਲ ਨੂੰ ਟਿਊਬ ਵੀ ਕਿਹਾ ਜਾਂਦਾ ਹੈਸ਼ੁਰੂ ਵਿੱਚ ਇਸਦਾ ਡਾਇਆਮੀਟਰ 3.10 ਮੀਟਰ ਭਾਵ ਦਸ ਫੁੱਟ, ਦੋ ਇੰਚ ਸੀਫਿਰ ਨਵੇਂ ਟਨਲਾਂ ਦਾ ਡਾਇਆਮੀਟਰ 3.56 ਮੀਟਰ ਭਾਵ ਸਾਢੇ ਗਿਆਰਾਂ ਫੁੱਟ ਕਰ ਦਿੱਤਾ ਗਿਆ ਸੀਫਿਰ ਕੁਝ ਟਨਲ 4.9 ਮੀਟਰ ਜਾਣੀ ਕਿ ਸੋਲਾਂ ਫੁੱਟ ਡਾਇਆਮੀਟਰ ਵਾਲੇ ਵੀ ਬਣੇ ਟਨਲ ਬਣਾ ਕੇ ਲਾਈਨਾਂ ਵਿਛਾਈਆਂ ਗਈਆਂ ਤੇ ਜ਼ਮੀਨਦੋਜ਼ ਰੇਲ ਚੱਲਣੀ ਸ਼ੁਰੂ ਹੋ ਗਈਲਾਈਨਾਂ ਦੀ ਚੌੜਾਈ ਮੀਟਰ-ਗੇਜ਼ ਭਾਵ ਆਮ ਰੇਲ-ਲਾਈਨ ਜਿੰਨੀ ਹੀ ਰੱਖੀ ਗਈ ਸੀ

ਪਹਿਲੀ ਅੰਡਰਗਰਾਊਂਡ 10 ਜਨਵਰੀ 1863 ਨੂੰ ਚੱਲੀ ਸੀ, ਅੱਜ ਤੋਂ ਤਕਰੀਬਨ 160 ਸਾਲ ਪਹਿਲਾਂਇਹ ਲੋਕਾਂ ਲਈ ਨਵੀਂ ਚੀਜ਼ ਸੀਇਸਦੀ ਅਖ਼ਬਾਰਾਂ ਵਿੱਚ ਜਾਂ ਮੂੰਹੋਂ-ਮੂੰਹ ਵੀ ਬਹੁਤ ਚਰਚਾ ਹੁੰਦੀ ਰਹੀ ਸੀਪਹਿਲੀ ਟਰੇਨ ਪੈਡਿੰਗਟਨ ਤੋਂ ਲੈਕੇ ਫਰਿੰਗਡਨ ਤਕ ਚੱਲੀ ਸੀਲੋਕਾਂ ਵਿੱਚ ਇਸਦਾ ਇੰਨਾ ਉਤਸ਼ਾਹ ਸੀ ਕਿ ਪਹਿਲੇ ਦਿਨ ਹੀ ਅਠੱਤੀ ਹਜ਼ਾਰ ਲੋਕਾਂ ਨੇ ਇਸ ਵਿੱਚ ਸਫਰ ਕੀਤਾਦੂਜੀ ਟਰੇਨ ਡਿਸਟ੍ਰਿਕਟ-ਲਾਈਨ 1868 ਵਿੱਚ ਸਾਊਥ ਕੈਨਜ਼ਿੰਗਟਨ ਤੋਂ ਲੈਕੇ ਵੈਸਟਮਨਿਸਟਰ ਤਕ ਚੱਲਣੀ ਸ਼ੁਰੂ ਹੋਈਇੱਕ ਰੂਟ ਨੂੰ ‘ਲਾਈਨ’ ਕਿਹਾ ਜਾਂਦਾ ਹੈਇਸ ਵੇਲੇ ਲੰਡਨ ਵਿੱਚ ਗਿਆਰਾਂ ਲਾਈਨਾਂ ਜਾਂ ਰੂਟ ਹਨ 1884 ਵਿੱਚ ਅੱਜ ਵਾਲੀ ਸਰਕਲ-ਲਾਈਨ ਸ਼ੁਰੂ ਹੋਈ ਜੋ ਅੱਜ ਵੀ ਲੰਡਨ ਵਿੱਚ ਗੋਲ-ਗੋਲ ਘੁੰਮਦੀ ਹੈ ਤੇ ਇਹ ਸਾਰੀਆਂ ਅੰਰਗਰਾਊਂਡ ਲਾਈਨਾਂ ਨੂੰ ਜੋੜਦੀ ਹੋਈ ਲੰਘਦੀ ਹੈ ਭਾਵ ਇਸ ਵਿੱਚ ਸਫਰ ਕਰਦੇ ਤੁਸੀਂ ਕੋਈ ਵੀ ਲਾਈਨ ਬਦਲ ਸਕਦੇ ਹੋਵੈਸੇ ਜੁਬਲੀ ਲਾਈਨ ਪੂਰੇ ਲੰਡਨ ਨੂੰ ਲਿੰਕ ਕਰਦੀ ਹੈ

ਉਹਨਾਂ ਦਿਨਾਂ ਵਿੱਚ ਰੇਲ ਗੱਡੀਆਂ ਭਾਫ ਨਾਲ ਚੱਲਦੀਆਂ ਸਨ, ਜਿਸ ਨੂੰ ਸਟੀਮ-ਲੋਕੋਮੋਟਿਵ ਕਿਹਾ ਜਾਂਦਾ ਸੀਭਾਰਤ ਵਿੱਚ ਪਿੱਛੇ ਜਿਹੇ ਹੀ ਸਟੀਮ-ਲੋਕੋਮੋਟਿਵ ਇੰਜਣ ਬੰਦ ਹੋਏ ਹਨ ਪਰ ਪੱਛਮ ਵਿੱਚ ਸੌ ਸਾਲ ਪਹਿਲਾਂ ਹੀ ਡੀਜ਼ਲ ਵਾਲੇ ਜਾਂ ਬਿਜਲੀ ਵਾਲੇ ਰੇਲ-ਇੰਜਣ ਆ ਚੁੱਕੇ ਸਨਭਾਫ ਪੈਦਾ ਕਰਨ ਲਈ ਈਧਨ ਚਾਹੀਦਾ ਹੁੰਦਾ ਹੈ ਭਾਵ ਲਕੜੀ ਜਾਂ ਕੋਲਾਭਾਫ ਵਾਲੇ ਇੰਜਣ ਨੇ ਧੂੰਆਂ ਵੀ ਛੱਡਣਾ ਹੋਇਆਧੂੰਆਂ ਛਡਦੀ ਟਰੇਨ ਜਦ ਕਿਸੇ ਸੁਰੰਗ ਵਿੱਚ ਵੜੇਗੀ ਤਾਂ ਕਈ ਕਿਸਮ ਦੀਆਂ ਮੁਸ਼ਕਲਾਂ ਤਾਂ ਪੈਦਾ ਹੋਣਗੀਆਂ ਹੀਇਵੇਂ ਹੀ ਕੁਝ ਦੇਰ ਬਾਅਦ ਲੰਡਨ ਦੀ ਅੰਡਰਗਰਾਊਂਡ ਨਾਲ ਹੋਣਾ ਸ਼ੁਰੂ ਹੋ ਗਿਆਅੱਗੇ ਅੱਗੇ ਜਾਂਦਾ ਇੰਜਣ ਧੂੰਆਂ ਛੱਡਦਾ ਜਾਂਦਾ, ਬਾਹਰ ਹੋਵੇ ਤਾਂ ਧੂੰਆਂ ਉੱਪਰ ਨੂੰ ਨਿਕਲ ਜਾਂਦਾ ਹੈ ਪਰ ਸੁਰੰਗ ਵਿੱਚ ਇਸਨੇ ਪਿੱਛੇ ਨੂੰ ਜਾਣਾ ਹੋਇਆ ਤੇ ਇਸ ਧੂੰਏਂ ਨਾਲ ਕਈ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂਰੇਲ-ਗੱਡੀ ਵਿੱਚ ਗਰਮੀ ਹੋਣ ਲੱਗੀਧੂੰਏਂ ਕਾਰਨ ਸਾਹ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈਇਸਦੇ ਕਰਮਚਾਰੀਆਂ ਨੂੰ ਮੁੱਛ-ਦਾਹੜੀ ਰੱਖਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਹਵਾ ਫਿਲਟਰ ਹੋ ਸਕੇ

1890 ਵਿੱਚ ਲੰਡਨ ਅੰਡਰਗਰਾਊਂਡ ਦਾ ਬਿਜਲਈਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਸਭ ਤੋਂ ਪਹਿਲੀ ਬਿਜਲਈ ਲਾਈਨ ਸਿਟੀ ਐਂਡ ਸਾਊਥ ਲੰਡਨ ਰੇਲਵੇ ਸੀ ਜਿਸਨੂੰ ਅੱਜਕੱਲ ਨੌਰਦਨ-ਲਾਈਨ ਕਹਿੰਦੇ ਹਨਇਹ ਉੱਤਰੀ ਲੰਡਨ ਤੋਂ ਦਰਿਆ ਪਾਰ ਦੱਖਣੀ ਲੰਡਨ ਵੱਲ ਨੂੰ ਚੱਲਦੀ ਹੈਥੇਮਜ਼-ਦਰਿਆ ਲੰਡਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ, ਉੱਤਰੀ ਲੰਡਨ ਤੇ ਦੱਖਣੀ ਲੰਡਨਦਰਿਆ ਤੋਂ ਪਾਰ ਦੱਖਣੀ ਲੰਡਨ ਵਿੱਚ ਅੰਡਰਗਰਾਊਂਡ ਬਹੁਤ ਘੱਟ ਹੈਮੈਂ ਦੱਖਣ ਨੂੰ ਉਸ ਪਾਰ ਇਸ ਲਈ ਆਖਦਾ ਹਾਂ ਕਿ ਦੇਖਣ ਵਾਲੀਆਂ ਬਹੁਤੀਆਂ ਥਾਂਵਾਂ ਉੱਤਰ ਵੱਲ ਹਨ, ਇਸ ਲਈ ਦੱਖਣ ਵੱਲ ਘੱਟ ਜਾਇਆ ਜਾਂਦਾ ਹੈਦੱਖਣੀ ਲੰਡਨ ਵਿੱਚ ਕੁਲ ਅੰਡਰਗਰਾਉਂਡ ਸਿਸਟਮ ਦਾ ਸਿਰਫ 10% ਹਿੱਸਾ ਹੀ ਹੈਮਿਸਾਲ ਦੇ ਤੌਰ ’ਤੇ ਲੰਡਨ ਅੰਡਰਗਰਾਊਂਡ ਦੇ ਕੁਲ ਸਟੇਸ਼ਨ 272 ਹਨ ਪਰ ਦੱਖਣੀ ਲੰਡਨ ਵਿੱਚ ਸਿਰਫ 33 ਹਨ

ਉੱਨੀਵੀਂ ਸਦੀ ਦੇ ਖਤਮ ਹੁੰਦਿਆਂ-ਹੁੰਦਿਆਂ ਟਾਇਰ ਦੀ ਕਾਢ ਕੱਢੀ ਜਾਣ ਕਾਰਨ ਬੱਸਾਂ ਵੀ ਚੱਲਣ ਲੱਗ ਪਈਆਂ ਸਨ1902 ਤਕ ਅੰਡਰਗਰਾਉਂਡ ਦੀਆਂ ਬਹੁਤੀਆਂ ਲਾਈਨਾਂ ਦਾ ਵੀ ਬਿਜਲਈ-ਕਰਨ ਹੋ ਚੁੱਕਿਆ ਸੀਓਵਰਗਰਾਊਂਡ ਟਰਾਮਾਂ ਵੀ ਸ਼ੁਰੂ ਹੋ ਗਈਆਂ ਸਨਬੱਸਾਂ ਵੀ ਬਿਜਲੀ ਨਾਲ ਚੱਲਣ ਲੱਗ ਪਈਆਂ ਸਨਪਹਿਲਾਂ ਬੱਸਾਂ ਵੀ ਭਾਫ ਨਾਲ ਚੱਲਦੀਆਂ ਰਹੀਆਂ ਹਨ ਜਿਵੇਂ ਕੋਲੇ/ਲਕੜੀ ਨਾਲ ਟਰੇਨਾਂ ਭੱਜਦੀਆਂ ਸਨਪਹਿਲਾਂ ਬੱਸਾਂ ’ਤੇ ਅੰਡਰਗਰਾਊਂਡ ਲਾਈਨਾਂ ਪਰਾਈਵੇਟ ਕੰਪਨੀਆਂ ਚਲਾਉਂਦੀਆਂ ਸਨ ਪਰ ਫਿਰ ਇਹਨਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਤੇ ਇਹਨਾਂ ਨੂੰ ‘ਲੰਡਨ ਟਰਾਂਸਪੋਰਟ ਡਿਪਾਰਟਮੈਂਟ’ ਦੇ ਅਧੀਨ ਲੈ ਆਉਂਦਾ ਗਿਆਅੱਜਕੱਲ੍ਹ ਇਸ ਮਹਿਕਮੇ ਨੂੰ ‘ਟਰਾਂਸਪੋਰਟ ਫਾਰ ਲੰਡਨ’ ਕਹਿੰਦੇ ਹਨਇਸ ਨੂੰ ਚਲਾਉਣ ਲਈ ਖਰਚ ਦਾ 92% ਇਸਦੇ ਕਿਰਾਏ ਤੋਂ ਇਕੱਠਾ ਕੀਤਾ ਜਾਂਦਾ ਹੈ ਇਸ ਲਈ ਇਸ ਵਿੱਚ ਸਫਰ ਕਰਨਾ ਕਾਫੀ ਮਹਿੰਗਾ ਪੈਂਦਾ ਹੈਪਹਿਲਾਂ ਹਫਤਾਵਾਰ ਜਾਂ ਮਹੀਨਾਵਾਰ ਪਾਸ ਬਣਦਾ ਸੀ, ਸਲਾਨਾ ਪਾਸ ਵੀ ਬਣ ਜਾਂਦਾ ਸੀ1983 ਵਿੱਚ ਟਰੈਵਲ-ਕਾਰਡ ਸ਼ੁਰੂ ਕੀਤਾ ਗਿਆ ਸੀਇੱਕ ਵਾਰ ਟਰੈਵਲ-ਕਾਰਡ ਲੈ ਕੇ ਦਿਨ ਭਰ ਜਿੱਥੇ ਮਰਜ਼ੀ ਘੁੰਮ ਸਕਦੇ ਹੋ2003 ਵਿੱਚ ਕੰਟੈਕਟਲੈੱਸ-ਟਿਕਟ ਭਾਵ ਓਏਸਟਰ-ਕਾਰਡ ਚਾਲੂ ਕੀਤਾ ਗਿਆ ਸੀ ਇਸ ਮੁਤਾਬਕ ਉੰਨਾ ਹੀ ਖਰਚਾ ਹੁੰਦਾ ਹੈ, ਜਿੰਨਾ ਤੁਸੀਂ ਸਫਰ ਕਰਦੇ ਹੋਇਸ ਨਾਲ ਤੁਸੀਂ ਸਟੇਸ਼ਨ ’ਤੇ ਲੱਗੇ ਕਾਰਡ-ਰੀਡਰ ਨੂੰ ਛੂਹੋ ਤੇ ਅੱਗੇ ਲੰਘ ਜਾਓਓਏਸਟਰ-ਕਾਰਡ ਵਿੱਚ ਪਹਿਲਾਂ ਪੈਸੇ ਭਰਾਏ ਹੁੰਦੇ ਹਨਹੁਣ ਤੁਸੀਂ ਆਪਣੇ ਕਰੈਡਿਟ ਕਾਰਡ ਟੱਚ ਕਰਕੇ ਵੀ ਸਫਰ ਕਰ ਸਕਦੇ ਹੋਅੰਡਰਗਰਾਊਂਡ ਵਿੱਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਤੋਂ ਵੀ ਕਾਫੀ ਆਮਦਨ ਹੋ ਜਾਂਦੀ ਹੈਕਿਸੇ ਜ਼ਮਾਨੇ ਵਿੱਚ ਇਸਦੀ ਟਿਕਟ ਦੋ ਪੈਨੀ ਹੁੰਦੀ ਸੀਉਦੋਂ ਸੈਂਟਰਲ-ਲਾਈਨ ਨੂੰ ‘ਟੂ-ਪੈਨੀ ਟਿਊਬ’ ਵੀ ਕਿਹਾ ਜਾਂਦਾ ਸੀਸੈਂਟਰਲ ਲਾਈਨ ਸਭ ਤੋਂ ਲੰਮੀ ਤੇ ਤੇਜ਼ ਲਾਈਨ ਹੈ

ਲੰਡਨ ਅੰਡਰਗਰਾਊਂਡ ਭਾਵੇਂ ਦੁਨੀਆ ਦਾ ਪਹਿਲਾ ਮੈਟਰੋ-ਸਿਸਟਮ ਹੈ ਪਰ ਹੁਣ ਹੋਰ ਬਹੁਤ ਸਾਰੇ ਮੈਟਰੋ ਪ੍ਰਫੁੱਲਤ ਹੋ ਚੁੱਕੇ ਹਨਸਾਈਜ਼ ਵਿੱਚ ਹੁਣ ਇਹ ਸ਼ੰਘਾਈ ਤੇ ਬੀਜਿੰਗ ਤੋਂ ਬਾਅਦ ਤੀਜੇ ਨੰਬਰ ’ਤੇ ਹੈਵੈਸੇ ਇਹ ਦੁਨੀਆ ਦਾ ਬਾਰ੍ਹਵਾਂ ਵਿਅਸਤ ਮੈਟਰੋ ਸਿਸਟਮ ਹੈ272 ਸਟੇਸ਼ਨ ਤੇ 250 ਮੀਲ ਲੰਮੀਆਂ ਗਿਆਰਾਂ ਲਾਈਨਾਂ ਹਨ ਤੇ ਪੰਜਾਹ ਲੱਖ ਲੋਕ ਰੋਜ਼ਾਨਾ ਸਫਰ ਕਰਦੇ ਹਨਇਹ ਲਾਈਨਾਂ ਕਾਫੀ ਡੂੰਘੀਆਂ ਚੱਲਦੀਆਂ ਹਨਕਈ ਜਗਾਵਾਂ ਤੋਂ ਲਗਭਗ 42 ਮੀਟਰ ਡੂੰਘੀਆਂ ਵੀ ਹਨਕਈ ਸਟੇਸ਼ਨ ਸੱਠ ਮੀਟਰ ਡੂੰਘੇ ਹਨਵੈਸੇ ਤਾਂ ਇਸ ਨੂੰ ਅੰਡਰਗਰਾਊਂਡ ਸਿਸਟਮ ਕਿਹਾ ਜਾਂਦਾ ਹੈ ਪਰ ਇਹ 45% ਹੀ ਜ਼ਮੀਨਦੋਜ਼ ਹੈ, ਬਾਕੀ ਓਵਰਗਰਾਊਂਡ ਹੈ

ਹੋਰ ਵੀ ਬਹੁਤ ਸਾਰੀਆਂ ਦਿਲਸਚਪ ਗੱਲਾਂ ਇਸ ਨਾਲ ਜੁੜਦੀਆਂ ਹਨਏਂਜਲ ਸਟੇਸ਼ਨ ਉੱਪਰ ਐਸਕਾਲੇਟਰ ਜਾਂ ਬਿਜਲਈ ਪੌੜੀ ਸੱਠ ਮੀਟਰ ਲੰਮੀ ਹੈਆਲਡਗੇਟ ਦਾ ਸਟੇਸ਼ਨ ਅਜਿਹੀ ਜਗ੍ਹਾ ਹੈ ਜਿਸਦੇ ਹੇਠਾਂ ਇੱਕ ਹਜ਼ਾਰ ਬੰਦੇ ਦਫਨਾਏ ਹੋਏ ਹਨ ਜੋ 1665 ਵਿੱਚ ਪਈ ਪਲੇਗ ਵਿੱਚ ਮਾਰੇ ਗਏ ਸਨਇਹ ਲਾਈਨਾਂ ਪਾਣੀ ਨਾਲ-ਨਾਲ ਭਰ ਜਾਣ ਇਸ ਕਰਕੇ ਹਰ ਰੋਜ਼ ਪੰਜਾਹ-ਮਿਲੀਅਨ ਲਿਟਰ ਪਾਣੀ ਪੰਪ ਕਰਕੇ ਬਾਹਰ ਕੱਢਿਆ ਜਾਂਦਾ ਹੈਹਰ ਸਾਲ ਪੰਜਾਹ ਬੰਦੇ ਟਿਊਬ ਮੁਹਰੇ ਛਾਲ ਮਾਰ ਕੇ ਖੁਦਕੁਸ਼ੀ ਕਰਦੇ ਹਨਪੰਜ ਲੱਖ ਚੂਹੇ ਇਹਨਾਂ ਟਨਲਾਂ ਵਿੱਚ ਰਹਿੰਦੇ ਹਨਤੁਸੀਂ ਕਿਸੇ ਵੀ ਅੰਡਰਗਰਾਉਂਡ ਸਟੇਸ਼ਨ ’ਤੇ ਖੜ੍ਹੇ ਹੋਵੋਂ ਕੋਈ ਨਾ ਕੋਈ ਚੂਹਾ ਤੁਹਾਡੇ ਤੋਂ ਛੇ ਫੁੱਟ ਦੀ ਦੂਰੀ ’ਤੇ ਹੀ ਹੋਵੇਗਾਇੱਕ ਵਾਰ ਫਰਿੰਗਡਨ ਸਟੇਸ਼ਨ ’ਤੇ ਨੋਟਿਸ ਬੋਰਡ ’ਤੇ ਲਿਖਿਆ ਗਿਆ ਸੀ- ‘ਆਪਣੀਆਂ ਟਰਾਊਜ਼ਰਾਂ ਦੀਆਂ ਮੋਹਰੀਆਂ ਬੰਨ੍ਹ ਕੇ ਰੱਖੋ, ਕਿਤੇ ਚੂਹੇ ਨਾ ਆ ਵੜਨ’ ਚੂਹਿਆਂ ਨੂੰ ਲੈ ਕੇ ਕੁਝ ਟੈਲੀਵੀਯਨ ਪ੍ਰੋਗਰਾਮ ਵੀ ਬਣੇ ਹਨ

ਇਨ੍ਹਾਂ ਸਟੇਸ਼ਨਾਂ ਵਿੱਚ ਬਹੁਤੀ ਹਵਾ ਨਹੀਂ ਪੈਂਦੀ, ਇਸ ਲਈ ਕੁਝ ਨਿੱਘੇ ਹੁੰਦੇ ਹਨਬਹੁਤ ਸਾਰੇ ਬੇਘਰੇ ਇਹਨਾਂ ਸਟੇਸ਼ਨਾਂ ਵਿੱਚ ਸੌਂਦੇ ਹਨ1940 ਵਿੱਚ ਹੋਈ ਜਨਗਣਨਾ ਸਮੇਂ ਇਹ ਪਾਇਆ ਗਿਆ ਕਿ 177500 ਲੋਕ ਟਿਊਬ ਸਟੇਸ਼ਨਾਂ ਵਿੱਚ ਰਹਿ ਰਹੇ ਸਨਹੁਣ ਵੀ ਸਰਦੀਆਂ ਨੂੰ ਜਦ ਬਹੁਤੀ ਠੰਢ ਪਵੇ, ਅੰਡਰਗਰਾਊਂਡ ਸਟੇਸ਼ਨ ਬੇਘਰਿਆਂ ਲਈ ਖੋਲ੍ਹ ਦਿੱਤੇ ਜਾਂਦੇ ਹਨਇਹਨਾਂ ਟਰੇਨਾਂ ਦੀ ਸਪੀਡ ਇੱਕੀ ਮੀਲ ਤੋਂ ਲੈਕੇ ਸੱਠ ਮੀਲ ਤਕ ਹੁੰਦੀ ਹੈਸਟੇਸ਼ਨ ਵੀ ਨੇੜੇ-ਨੇੜੇ ਹੀ ਹਨਕਈ ਸਟੇਸ਼ਨ ਤਾਂ ਇੱਕ ਦੂਜੇ ਤੋਂ ਢਾਈ-ਤਿੰਨ ਸੌ ਮੀਟਰ ਦੇ ਫਰਕ ’ਤੇ ਹੀ ਹਨ

ਅੰਡਰਗਰਾਊਂਡ ਨੇ ਲੰਡਨ ਵਿੱਚ ਸਫਰ ਕਰਨ ਨੂੰ ਬਹੁਤ ਸੌਖਾ ਬਣਾਇਆ ਹੋਇਆ ਹੈਸਟੇਸ਼ਨ ਤੋਂ ਲਾਈਨਾਂ ਦੇ ਨਕਸ਼ੇ ਮਿਲਦੇ ਹਨ ਜੋ ਲਾਈਨਾਂ ਦੀ ਜਟਲਿਤਾ ਨੂੰ ਸਮਝਣ ਲਈ ਆਸਾਨ ਬਣਾ ਦਿੰਦੇ ਹਨਕਹਾਵਤ ਹੈ ਕਿ ਜਿਸ ਨੇ ਲੰਡਨ ਦਾ ਅੰਡਰਗਰਾਉਂਡ ਸਿਸਟਮ ਸਮਝ ਲਿਆ ਉਸ ਨੇ ਲੰਡਨ ਸਮਝ ਲਿਆਹਰ ਲਾਈਨ ਦਾ ਵੱਖਰਾ ਰੂਟ ਹੈ ਤੇ ਹਰ ਲਾਈਨ ਨੂੰ ਵੱਖਰੇ ਰੰਗ ਵਿੱਚ ਦਿਖਾਇਆ ਹੁੰਦਾ ਹੈਇੱਕ ਲਾਈਨ ਤੋਂ ਦੂਜੀ ਲਾਈਨ ’ਤੇ ਜਾਣਾ ਸੌਖਾ ਹੀ ਹੁੰਦਾ ਹੈਲੰਡਨ ਦੀ ਹਰ ਦੇਖਣ-ਯੋਗ ਜਗ੍ਹਾ ਅੰਡਰਗਰਾਊਂਡ ਨਾਲ ਜੁੜੀ ਹੋਈ ਹੈਵੈਸੇ ਕਈ ਸਟੇਸ਼ਨਾਂ ’ਤੇ ਭੂਤਾਂ ਦਾ ਪਹਿਰਾ ਹੋਣ ਦੀਆਂ ਦੰਦ-ਕਥਾਵਾਂ ਵੀ ਚੱਲਦੀਆਂ ਰਹਿੰਦੀਆਂ ਹਨਇੱਕ ਲੇਖਕ ਨੇ ਅੰਡਰਗਰਾਊਂਡ ਨਾਲ ਜੁੜੀਆਂ ਡਰਾਉਣੀਆਂ ਕਹਾਣੀਆਂ ਦੀ ਲੜੀ ਵੀ ਲਿਖੀ ਸੀ

ਇਹ ਜੋ ਮੈਟਰੋ ਸਿਸਟਮ ਹੁੰਦਾ ਹੈ ਇਹ ਹਾਦਸਾਜਨਕ ਵੀ ਬਹੁਤ ਹੁੰਦਾ ਹੈ, ਖਾਸ ਕਰਕੇ ਅੰਡਰਗਰਾਊਂਡਕਿਉਂਕਿ ਹਾਦਸੇ ਵਿੱਚ ਬਚਣ ਦੇ ਮੌਕੇ ਬਹੁਤ ਘੱਟ ਜਾਂਦੇ ਹਨ, ਲੰਡਨ ਵਿੱਚ ਜਦ ਵੀ ਹਾਦਸਾ ਹੋਇਆ ਦਰਜਨਾਂ ਹੀ ਮੌਤਾਂ ਹੋਈਆਂਟੈਰੋਰੈਸਟਾਂ ਲਈ ਵੀ ਅਟੈਕ ਕਰਨ ਲਈ ਇਹ ਢੁਕਵੀਂ ਜਗ੍ਹਾ ਬਣ ਜਾਂਦੀ ਹੈਅੱਤਵਾਦੀਆਂ ਵਲੋਂ 2005 ਵਿੱਚ ਚਲਾਏ ਬੰਬ ਵਿੱਚ 51 ਲੋਕ ਮਰ ਗਏ ਸਨ1987 ਵਿੱਚ ਕਿੰਗਜ਼ ਕਰੌਸ ਵਿੱਚ ਅੱਗ ਲੱਗਣ ਨਾਲ ਤਿੰਨ ਦਰਜਨ ਲੋਕ ਇਸਦੀ ਲਪੇਟ ਵਿੱਚ ਆ ਗਏ ਸਨਦੂਜੇ ਮਹਾਂਯੁੱਧ ਵਿੱਚ ਜਿੱਥੇ ਅੰਡਰਗਰਾਊਂਡ ਜਰਮਨੀ ਦੇ ਬੰਬਾਂ ਤੋਂ ਬਚਣ ਦੇ ਕੰਮ ਆਏ ਉੱਥੇ ਹੀ ਇੱਥੇ ਲੁਕੇ ਲੋਕ ਬੰਬਾਂ ਦੇ ਅੜਿੱਕੇ ਵੀ ਆ ਗਏ ਸਨ1941 ਇੱਕ ਬੰਬ ਬੈਂਕ ਸਟੇਸ਼ਨ ਵਿੱਚ ਜਾ ਵੜਿਆ ਸੀ ਤੇ 111 ਲੋਕ ਮੌਤ ਦੀ ਝੋਲੀ ਵਿੱਚ ਜਾ ਡਿਗੇ ਸਨਬੰਬ ਕਾਰਨ ਬੈਥਨਲ ਗਰੀਨ ਸਟੇਸ਼ਨ ’ਤੇ ਮਚੀ ਭੱਜਦੌੜ ਕਾਰਨ 173 ਲੋਕ ਜਾਨ-ਬ-ਹੱਕ ਹੋ ਗਏ ਸਨਖੈਰ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈਵੈਸੇ ਦੂਜੇ ਮਹਾਂਯੁੱਧ ਵਿੱਚ ਅੰਡਰਗਰਾਊਂਡ ਦੇ ਟਨਲ ਬਹੁਤ ਕੰਮ ਆਏ ਸਨਉਸ ਵੇਲੇ ਡਰ ਸੀ ਕਿ ਹਿਟਲਰ ਕਿਤੇ ਬ੍ਰਿਟਿਸ਼ ਮਿਊਜ਼ੀਅਮ ਉੱਪਰ ਬੰਬ ਨਾ ਸੁੱਟ ਦੇਵੇ ਇਸ ਲਈ ਇਸਦਾ ਸਾਰਾ ਖਜ਼ਾਨਾ ਇੱਥੇ ਹੀ ਛੁਪਾਇਆ ਗਿਆ ਸੀ

ਕਿੰਨੀਆਂ ਹੀ ਫਿਲਮਾਂ ਵਿੱਚ ਅੰਡਰਗਰਾਊਂਡ ਦਿਖਾਇਆ ਜਾਂਦਾ ਹੈਕਿੰਨੀਆਂ ਹੀ ਫਿਲਮਾਂ ਤੇ ਸੀਰੀਅਲਾਂ ਦੀ ਸ਼ੂਟਿੰਗ ਅੰਡਰਗਰਾਊਂਡ ਸਟੇਸ਼ਨਾਂ ਵਿੱਚ ਹੁੰਦੀ ਹੈਜਦ ਕਿਸੇ ਫਿਲਮ ਵਿੱਚ ਦਰਸ਼ਕ ਨੂੰ ਲੰਡਨ ਲੈ ਜਾਣਾ ਹੋਵੇ ਤਾਂ ਸੁਰੰਗ ਵਿੱਚੋਂ ਨਿਕਲਦੀ ਟਿਊਬ ਦਿਖਾਉਣੀ ਹੀ ਕਾਫੀ ਹੁੰਦੀ ਹੈਇਹ ਗੱਲ ਗਲਤ ਨਹੀਂ ਹੈ ਕਿ ਲੰਡਨ ਦਾ ਅੰਡਰਗਰਾਊਂਡ ਸਿਸਟਮ ਲੰਡਨ ਦੇ ਜਿਊਣ-ਢੰਗ ਦਾ ਅਹਿਮ ਹਿੱਸਾ ਹੈਕਈਆਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਅਜਿਹੇ ਲੰਡਨਵਾਸੀ ਵੀ ਹਨ ਜਿਹਨਾਂ ਨੂੰ ਅੰਡਰਗਰਾਉਂਡ ਦਾ ਅਨੁਭਵ ਨਹੀਂ ਹੈ, ਭਾਵ ਉਹ ਇਸ ਟਰੇਨ ਵਿੱਚ ਕਦੇ ਚੜ੍ਹੇ ਹੀ ਨਹੀਂਪੁਰਾਣੇ ਮਿਡਲੈਂਡ ਦੇ ਲੋਕ ਤਾਂ ਇਸ ਵਿੱਚ ਚੜ੍ਹਨ ਤੋਂ ਡਰਿਆ ਕਰਦੇ ਸਨਉਹਨਾਂ ਨੇ ‘ਅੰਡਰਗਰਾਊਂਡ’ ਦਾ ਨਾਂ ਵੀ ਕੁਝ ਹੋਰ ਹੀ ਰੱਖਿਆ ਹੁੰਦਾ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3439)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਜੀਤ ਅਟਵਾਲ

ਹਰਜੀਤ ਅਟਵਾਲ

Phone: (UK 44 - 77822 - 65726)
Email: (harjeetatwal@gmail.com)