ChanandeepSAulakh7ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਆਮ ਨਾਗਰਿਕ ਟਰੈਫਿਕ ਨਿਯਮਾਂ ਦੀ ਪੂਰਨ ਪਾਲਣਾ ਕਰਨ ...
(10 ਫਰਵਰੀ 2022)


ਸੰਸਾਰ ਭਰ ਦੇ ਸਾਰੇ ਮੁਲਕ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਤੌਰ ’ਤੇ ਤਰੱਕੀ ਕਰ ਰਹੇ ਹਨ
ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਇਸ ਤਰੱਕੀ ਵਿੱਚ ਆਵਾਜਾਈ ਦੇ ਸਾਧਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈਪਰ ਇਸਦੇ ਨਾਲ ਹੀ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਧ ਜਾਣ ਨਾਲ ਆਵਾਜਾਈ ਨਾਲ ਸਬੰਧਤ ਵੱਡੀਆਂ ਸਮੱਸਿਆਵਾਂ ਜਨਮ ਲੈ ਰਹੀਆਂ ਹਨਆਵਾਜਾਈ ਦੇ ਸਾਧਨ ਵਧਣ ਕਰਕੇ ਨਿੱਤ ਦਿਨ ਸੜਕ ਦੁਰਘਟਨਾਵਾਂ ਵਧ ਰਹੀਆਂ ਹਨਰੋਜ਼ ਹੀ ਅਖ਼ਬਾਰਾਂ, ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਸੰਚਾਰ ਸਾਧਨਾਂ ਰਾਹੀਂ ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ-ਦੇਖ ਕੇ ਮਨ ਬੜਾ ਦੁਖੀ ਹੁੰਦਾ ਹੈਇਸ ਤਰ੍ਹਾਂ ਦੇ ਸੜਕ ਹਾਦਸੇ ਹਰ ਸਾਲ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨਇਨ੍ਹਾਂ ਸੜਕ ਹਾਦਸਿਆਂ ਵਿੱਚ ਅਸੀਂ ਅਨੇਕਾਂ ਹੀ ਨਾਮੀ ਸ਼ਖ਼ਸੀਅਤਾਂ, ਨੇਤਾ, ਫਿਲਮ ਹਸਤੀਆਂ, ਡਾਕਟਰ, ਮਸ਼ਹੂਰ ਕਲਾਕਾਰ ਗੁਆ ਚੁੱਕੇ ਹਾਂਬਹੁਤ ਸਾਰੇ ਹਾਦਸਿਆਂ ਵਿੱਚ ਤਾਂ ਪੂਰੇ ਦੇ ਪੂਰੇ ਪਰਿਵਾਰ ਖ਼ਤਮ ਹੋ ਜਾਂਦੇ ਹਨਹਰ ਕੋਈ ਹੀ ਆਪਣੇ ਪਰਿਵਾਰ ਲਈ ਅਣਮੋਲ ਹੁੰਦਾ ਹੈ ਜੇਕਰ ਪਰਿਵਾਰ ਦਾ ਇੱਕ ਜੀਅ ਦੀ ਬੇਵਕਤ ਮੌਤ ਹੋ ਜਾਂਦੀ ਹੈ ਤਾਂ ਬਾਕੀ ਪਰਿਵਾਰ ਨੂੰ ਸਾਰੀ ਉਮਰ ਮਾਨਸਿਕ ਤੇ ਆਰਥਿਕ ਸੰਤਾਪ ਹੰਢਾਉਣਾ ਪੈਂਦਾ ਹੈਮੌਤ ਹੋਣ ਤੋਂ ਇਲਾਵਾ ਬਹੁਤ ਸਾਰੇ ਹਾਦਸਿਆਂ ਵਿੱਚ ਲੋਕ ਭਿਆਨਕ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਸਰੀਰਕ ਤੌਰ ’ਤੇ ਅਪਾਹਜ ਹੋ ਜਾਂਦੇ ਹਨ ਅਤੇ ਸਾਰੀ ਉਮਰ ਲਈ ਆਪਣੇ ਪਰਿਵਾਰ ਉੱਪਰ ਬੋਝ ਬਣ ਜਾਂਦੇ ਹਨਜੇਕਰ ਘਰ ਦੇ ਇੱਕੋ-ਇੱਕ ਕਮਾਊ ਮੈਂਬਰ ਨਾਲ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਵੇ ਤਾਂ ਉਸ ’ਤੇ ਨਿਰਭਰ ਬਾਕੀ ਜੀਆਂ ਦੀ ਜ਼ਿੰਦਗੀ ਤਬਾਹੀ ਦੇ ਕੰਢੇ ’ਤੇ ਆ ਜਾਂਦੀ ਹੈ

ਅਕਸਰ ਹੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਕੁਦਰਤ ਦੀ ਕਰੋਪੀ ਜਾਂ ਰੱਬ ਦਾ ਭਾਣਾ ਕਹਿ ਦਿੱਤਾ ਜਾਂਦਾ ਹੈਪਰ ਇਨ੍ਹਾਂ ਦੁਰਘਟਨਾਵਾਂ ਦਾ ਕਾਰਨ ਹਰ ਵਾਰ ਮਨੁੱਖੀ ਗਲਤੀਆਂ ਹੀ ਹੁੰਦੀਆਂ ਹਨਬੇਲੋੜੀ ਤੇ ਤੇਜ਼ ਰਫ਼ਤਾਰ, ਟਰੈਫਿਕ ਨਿਯਮਾਂ ਦੀ ਉਲੰਘਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਮੋਬਾਇਲ ਫੋਨ ਦੀ ਵਰਤੋਂ, ਸੀਟ ਬੈਲਟ ਨਾ ਲਾਉਣਾ, ਹੈਲਮਟ ਨਾ ਪਹਿਨਣਾ, ਆਵਾਰਾ ਪਸ਼ੂਆਂ ਨਾਲ ਟੱਕਰ ਆਦਿ ਕਾਰਨ ਆਮ ਤੌਰ ’ਤੇ ਇਨ੍ਹਾਂ ਹਾਦਸਿਆਂ ਦੀ ਵਜਾਹ ਬਣਦੇ ਹਨਸਾਡੇ ਦੇਸ਼ ਵਿੱਚ ਟਰੈਫਿਕ ਨਿਯਮਾਂ ਦੀ ਸਖਤੀ ਨਾ ਹੋਣਾ, ਡਰਾਇਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਪੂਰੀ ਟ੍ਰੇਨਿੰਗ ਨਾ ਲੈਣਾ, ਡਰਾਇਵਿੰਗ ਟੈਸਟਿੰਗ ਵਿੱਚ ਰਿਸ਼ਵਤਖੋਰੀ ਅਤੇ ਸਿਫਾਰਸ਼ਬਾਜ਼ੀ ਵੀ ਇਸ ਲਈ ਜ਼ਿੰਮੇਵਾਰ ਹਨਰੋਕ ਟੋਕ ਨਾ ਹੋਣ ਕਾਰਨ ਛੋਟੀ ਉਮਰ ਦੇ ਬੱਚੇ ਜਿਨ੍ਹਾਂ ਕੋਲ ਡਰਾਇਵਿੰਗ ਲਾਇਸੈਂਸ ਵੀ ਨਹੀਂ ਹੁੰਦਾ, ਸੜਕਾਂ ਅਤੇ ਬਾਜ਼ਾਰਾਂ ਵਿੱਚ ਸਕੂਟਰੀਆਂ ਅਤੇ ਇੱਥੋਂ ਤਕ ਕਿ ਕਾਰਾਂ ਚਲਾਉਂਦੇ ਆਮ ਦਿਖਾਈ ਦਿੰਦੇ ਹਨਇਸ ਤਰ੍ਹਾਂ ਦੇ ਅਸਿੱਖਿਅਤ ਬੱਚੇ ਇਨ੍ਹਾਂ ਵਾਹਨਾਂ ਨੂੰ ਬਹੁਤ ਤੇਜ਼ ਰਫ਼ਤਾਰ ’ਤੇ ਚਲਾਉਂਦੇ ਹਨ ਅਤੇ ਅਕਸਰ ਹਾਦਸਾਗ੍ਰਸਤ ਹੋ ਜਾਂਦੇ ਹਨ

ਨਿਯਮਾਂ ਸਬੰਧੀ ਸਖ਼ਤੀ ਨਾ ਹੋਣ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਡਰਾਇਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਹਨ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਰਿਸ਼ਵਤ ਜਾਂ ਸਿਫਾਰਿਸ਼ ਨਾਲ ਬਿਨਾਂ ਡਰਾਇਵਿੰਗ ਟੈਸਟ ਲਏ ਡਰਾਇਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾਂਦਾ ਹੈਅਸੀਂ ਬਿਨਾਂ ਡਰਾਇਵਿੰਗ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਦੇ ਗੱਡੀਆਂ ਚਲਾ ਰਹੇ ਲੋਕਾਂ ਨੂੰ ਆਮ ਵੇਖਦੇ ਹਾਂਲੋਕਾਂ ਵੱਲੋਂ ਐਕਸੀਡੈਂਟਲ ਬੀਮਾ ਬਹੁਤ ਘੱਟ ਕਰਵਾਇਆ ਜਾਂਦਾ ਹੈਬਿਨਾਂ ਕਿਸੇ ਐਮਰਜੈਂਸੀ ਦੇ ਲੋਕ ਇੱਕ ਦੂਜੇ ਤੋਂ ਕਾਹਲੀ ਕਰਦੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਅਤੇ ਗਲਤ ਓਵਰਟੇਕ ਕਰਦੇ ਹਨਆਪਣੀ ਸੁਰੱਖਿਆ ਲਈ ਨਹੀਂ, ਸਗੋਂ ਚਲਾਨ ਤੋਂ ਬਚਾ ਲਈ ਕੁਝ ਖਾਸ ਥਾਂਵਾਂ ’ਤੇ ਹੀ ਹੈਲਮਟ ਅਤੇ ਸੀਟ ਬੈਲਟ ਦਾ ਇਸਤੇਮਾਲ ਕੀਤਾ ਜਾਂਦਾ ਹੈ

ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਨ ਲਈ ਵੱਡੀ ਪੱਧਰ ’ਤੇ ਜਾਗਰੂਕ ਕਰਨ ਦੀ ਜ਼ਰੂਰਤ ਹੈਡਰਾਇਵਿੰਗ ਲਾਇਸੈਂਸ ਬਣਾਉਣ ਸਮੇਂ ਚੱਲ ਰਹੀ ਰਿਸ਼ਵਤਖੋਰੀ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਸਹੀ ਤਰੀਕੇ ਨਾਲ ਟ੍ਰੇਨਿੰਗ ਅਤੇ ਡਰਾਇਵਿੰਗ ਟੈਸਟ ਹੋਣਾ ਸੁਨਿਸ਼ਚਿਤ ਕਰਨਾ ਚਾਹੀਦਾ ਹੈਦੁਰਘਟਨਾ ਬੀਮਾ ਸਕੀਮਾਂ ਨੂੰ ਵੀ ਸੁਖਾਲਾ ਅਤੇ ਸਸਤਾ ਕਰਨਾ ਚਾਹੀਦਾ ਹੈਟੁੱਟੀਆਂ ਸੜਕਾਂ ਦੀ ਸਮੇਂ ਸਿਰ ਮੁਰੰਮਤ ਨਾ ਕਰਨਾ, ਅਵਾਰਾ ਫਿਰਦੇ ਪਸ਼ੂਆਂ ਦਾ ਹੱਲ ਨਾ ਕਰਨਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।

ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਦੁਰਘਟਨਾਵਾਂ ਦੇ ਵਾਪਰ ਜਾਣ ਤੋਂ ਪਹਿਲਾਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਮਾਪੇ ਨਾਬਾਲਗ ਬੱਚਿਆਂ ਨੂੰ ਬਿਨਾਂ ਕਿਸੇ ਸਿਖਲਾਈ ਤੋਂ ਸਿੱਧਾ ਸੜਕ ’ਤੇ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਸਕੂਲ ਪ੍ਰਬੰਧਕ ਤੇ ਟ੍ਰੈਫਿਕ ਪੁਲਿਸ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕਤਾ ਕੈਂਪ ਲਾਉਣਸੜਕ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਬਹੁਤ ਲੋੜ ਹੈਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਆਮ ਨਾਗਰਿਕ ਟਰੈਫਿਕ ਨਿਯਮਾਂ ਦੀ ਪੂਰਨ ਪਾਲਣਾ ਕਰਨ ਤਾਂ ਇਨ੍ਹਾਂ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਬਚਾ ਕੇ ਸੈਂਕੜੇ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ

***

ਰੁੱਤ ਵੋਟਾਂ ਦੀ ਆਈ

ਸਾਡੇ ਲੋਕਤੰਤਰੀ ਦੇਸ਼ ਵਿੱਚ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਪਰ ਲੋਕਾਂ ਦੀ ਇਸ ਤਾਕਤ ਦਾ ਚੇਤਾ ਰਾਜਨੀਤਕ ਪਾਰਟੀਆਂ ਨੂੰ ਵੋਟਾਂ ਦੇ ਨੇੜੇ ਜਾ ਕੇ ਹੀ ਆਉਂਦਾ ਹੈ ਅਤੇ ਸਰਕਾਰ ਬਣਾਉਣ ਪਿੱਛੋਂ ਲੋਕਾਂ ਦੀ ਯਾਦ ਫਿਰ ਵਿਸਰ ਜਾਂਦੀ ਹੈਵੋਟਾਂ ਤੋਂ ਪਹਿਲਾਂ ਸਾਰੇ ਹੀ ਰਾਜਨੀਤਕ ਨੇਤਾਵਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵਾਅਦਿਆਂ, ਭਰੋਸਿਆਂ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈਹੋਰ ਤਾਂ ਹੋਰ, ਹੁਣ ਤਾਂ ਵੱਡੇ ਰਾਜਨੀਤਕ ਦਲਾਂ ਵੱਲੋਂ ਚੋਣ ਰਣਨੀਤੀਕਾਰਾਂ ਦੀਆਂ ਸੇਵਾਵਾਂ ਲੈਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ, ਜਿਸਦੀ ਵੱਡੀ ਉਦਾਹਰਣ ਪ੍ਰਸ਼ਾਂਤ ਕਿਸ਼ੋਰ ਦੀ ਚੋਣ ਏਜੰਸੀ ਦੀ ਭੂਮਿਕਾ ਲੰਘੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੀ ਸੀ

ਵੋਟਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਸਮਰਥਕ ਵੀ ਆਪਣੀ ਪਾਰਟੀ ਦੀਆਂ ਚੰਗਿਆਈਆਂ ਗਿਣਾਉਂਦੇ ਦੂਸਰੀ ਪਾਰਟੀ ਦੇ ਸਮਰਥਕਾਂ ਨਾਲ ਬਹਿਸਬਾਜ਼ੀ ’ਤੇ ਉੱਤਰ ਆਉਂਦੇ ਹਨਇਸ ਸਮੇਂ ਜ਼ਿਆਦਾਤਰ ਲੋਕਾਂ ਤੇ ਧੜੇਬੰਦੀ ਇੰਨੀ ਭਾਰੂ ਹੋ ਜਾਂਦੀ ਹੈ ਕਿ ਅਸਲ ਮੁੱਦੇ ਗਾਇਬ ਹੋ ਜਾਂਦੇ ਹਨਨੇਤਾ ਵੀ ਦੂਜੀਆਂ ਪਾਰਟੀਆਂ ਦੀਆਂ ਬੁਰਾਈਆਂ ਕਰਨ ਅਤੇ ਸਰਕਾਰ ਬਣਾਉਣ ਤੇ ਉਨ੍ਹਾਂ ਪਾਰਟੀਆਂ ਦੇ ਖਾਸ ਨੇਤਾਵਾਂ ਨੂੰ ਸਬਕ ਸਿਖਾਉਣ ’ਤੇ ਜ਼ੋਰ ਦਿੰਦੇ ਹਨਲੋਕ ਭਾਵੇਂ ਚਾਰ, ਸਾਢੇ ਚਾਰ ਸਾਲ ਤਕ ਦੁਹਾਈਆਂ ਦਿੰਦੇ ਹਨ ਕਿ ਸਰਕਾਰ ਨੇ ਆਹ ਨਹੀਂ ਕੀਤਾ, ਔਹ ਨਹੀਂ ਕੀਤਾ ਪਰ ਵੋਟਾਂ ਵੇਲੇ ਪਾਰਟੀ, ਧਰਮ, ਜਾਤ, ਪੱਖ, ਪਹਿਚਾਣ ਦੇ ਅਧਾਰ ’ਤੇ ਵੋਟ ਭੁਗਤਾ ਦਿੰਦੇ ਹਨਕੁਝ ਲੋਕ ਨਿੱਕੀ ਜਿਹੀ ਰਕਮ ਦੇ ਬਦਲੇ ਆਪਣੀ ਵੋਟ ਦਾ ਹੱਕ ਵੇਚ ਦਿੰਦੇ ਹਨ ਵੋਟਾਂ ਸਮੇਂ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ, ਪੈਨਸ਼ਨ ਦੇ ਵਾਅਦੇ ਵੀ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ

ਹੋਰ ਕਿੰਨਾ ਸਮਾਂ ਅਸੀਂ ਰਾਜਨੀਤਕ ਪਾਰਟੀਆਂ ਵੱਲੋਂ ਉਭਾਰੇ ਜਾਂਦੇ ਧਾਰਮਿਕ, ਵੱਖਵਾਦੀ, ਬਦਲਾਖੋਰੀ, ਭਿਖਾਰੀਵਾਦੀ ਮੁੱਦਿਆਂ ਮਕੜਜਾਲ ਵਿੱਚ ਉਲਝਦੇ ਰਹਾਂਗੇਸਿਹਤ, ਸਿੱਖਿਆ ਅਤੇ ਰੁਜ਼ਗਾਰ ਇਨ੍ਹਾਂ ਤੋਂ ਵੀ ਬਹੁਤ ਜ਼ਰੂਰੀ ਮੁੱਦੇ ਹਨਸਾਡੀ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ, ਸਾਡੇ ਬੱਚੇ ਚੰਗੇ ਪੜ੍ਹ-ਲਿਖ ਜਾਣ ਅਤੇ ਰੁਜ਼ਗਾਰ ਮਿਲ ਜਾਵੇ ਅਸੀਂ ਆਪੇ ਕਮਾ ਕੇ ਰਾਸ਼ਣ ਖਰੀਦ ਲਵਾਂਗੇ ਅਤੇ ਬਿਜਲੀ ਦੇ ਬਿੱਲ ਵੀ ਭਰ ਲਵਾਂਗੇਜੇਕਰ ਅਸੀਂ ਇਨ੍ਹਾਂ ਜ਼ਰੂਰੀ ਮੁੱਦਿਆਂ ਦੇ ਨਾਂ ’ਤੇ ਵੋਟਾਂ ਪਾਉਣ ਲੱਗਾਂਗੇ ਤਾਂ ਹੀ ਰਾਜਨੀਤਕ ਪਾਰਟੀਆਂ ਦਾ ਝੁਕਾਅ ਉਨ੍ਹਾਂ ਮੁੱਦਿਆਂ ਵੱਲ ਹੋਵੇਗਾ ਅਤੇ ਚੁਣੀਆਂ ਗਈਆਂ ਸਰਕਾਰਾਂ ਵੀ ਇਸ ਤਰ੍ਹਾਂ ਦੇ ਮੁੱਦੇ ਹੱਲ ਕਰਨ ਦਾ ਯਤਨ ਕਰਨਗੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3348)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਚਾਨਣ ਦੀਪ ਸਿੰਘ ਔਲਖ

ਚਾਨਣ ਦੀਪ ਸਿੰਘ ਔਲਖ

Phone: (91 - 98768 - 88177)
Email: (
chanandeep@gmail.com)