BhupinderSBedi7ਰਾਮ ਸਰੂਪ ਅਣਖੀ ਦੇ ਸਾਰੇ ਨਾਵਲ ਹੀ ਕਿਰਸਾਨੀ ਦੁਖਾਂਤ ਅਤੇ ਪੇਂਡੂ ਸੱਭਿਆਚਾਰ ਦੀ ਤਰਜਮਾਨੀ ...
(6 ਫਰਵਰੀ 2022)

 

ਨੋਟ:

ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ
ਵਾਰੋ ਵਾਰੀ ਲੁੱਟਦੇ ਪੰਜਾਬ ਨੂੰ ਲੁਟੇਰੇ

(ਇਸ ਗੀਤ ਦੀ ਵੀਡੀਓ ਸੱਜੇ ਪਾਸੇ ਦੇਖੋ।)
***

RamSarupAnkhi1

28 ਅਗਸਤ 1932 - 14 ਫਰਵਰੀ 2010

ਰਾਮ ਸਰੂਪ ਅਣਖੀ ਬਾਰੇ ਬਹੁਤ ਸਾਰੇ ਪਾਠਕ ਇਹ ਜਾਣਦੇ ਹਨ ਕਿ ਉਹ ਕਿੱਤੇ ਵਜੋਂ ਸਕੂਲ ਅਧਿਆਪਕ ਰਹੇਕਵੀ, ਕਹਾਣੀਕਾਰ ਅਤੇ ਨਾਵਲਕਾਰ ਦੇ ਤੌਰ ’ਤੇ ਪ੍ਰਸਿੱਧ ਹੋਏ ਅਤੇ ‘ਕਹਾਣੀ ਪੰਜਾਬ’ ਮੈਗਜ਼ੀਨ ਦੇ ਬਾਨੀ ਸੰਪਾਦਕ ਵੀ ਰਹੇ ਪਰ ਇਹ ਨਹੀਂ ਜਾਣਦੇ ਹੋਣਗੇ ਕਿ ਉਨ੍ਹਾਂ ਆਪਣੇ ਹੱਥੀਂ ਖੇਤੀ ਵੀ ਕੀਤੀ ਸੀਇਹ ਖੇਤੀ ਉਨ੍ਹਾਂ ਐੱਫ.ਏ. ਗਿਆਨੀ ਕਰਨ ਤੋਂ ਬਾਅਦ ‘ਪ੍ਰੀਤਲੜੀ’ ਮੈਗਜ਼ੀਨ ਦੇ ਸੰਪਾਦਕ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੇ ਕਹਿਣ ਉੱਤੇ ਹੀ ਸ਼ੁਰੂ ਕੀਤੀ ਅਣਖੀ ਜੀ ‘ਪ੍ਰੀਤਲੜੀ’ ਦੇ ਬਾਕਾਇਦਾ ਪਾਠਕ ਸਨ ਉਨ੍ਹਾਂ ਸੰਪਾਦਕ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਇਹ ਸੁਝਾਅ ਮੰਗਿਆ ਕਿ ਮੈਂ ਨੌਕਰੀ ਕਰਾਂ ਜਾਂ ਖੇਤੀ ਕਰਾਂ, ਸਾਡੇ ਕੋਲ ਸੱਤਰ ਘੁਮਾਂ ਜ਼ਮੀਨ ਹੈ ਇਹ ਖ਼ਤ ‘ਪ੍ਰੀਤਲੜੀ’ ਵਿੱਚ ਛਪਿਆ ਵੀ ਸੀ, ਜਵਾਬ ਮਾਡਰਨ ਖੇਤੀ ਕਰਨ ਦਾ ਆਇਆ

ਰਾਮ ਸਰੂਪ ਅਣਖੀ ਨੇ ਬਚਪਨ ਵਿੱਚ ਆਪਣੀ ਮਾਸੀ ਦੇ ਮੁੰਡੇ ਨੂੰ ਆਪਣੇ ਬਾਪੂ ਅਤੇ ਚਾਚੇ ਨਾਲ ਖੇਤੀ ਕਰਦਿਆਂ ਦੇਖਿਆ ਸੀਇਹ ਹੀ ਮਾਸੀ ਦਾ ਮੁੰਡਾ ਚੇਤ ਰਾਮ, ਜੋ ਕਦੇ ਅਣਖੀ ਜੀ ਨੂੰ ਬਚਪਨ ਵਿੱਚ ਅਨੇਕਾਂ ਪ੍ਰਕਾਰ ਦੇ ਕਿੱਸੇ/ਚਿੱਠੇ ਪੜ੍ਹ ਕੇ ਸੁਣਾਇਆ ਕਰਦਾ ਸੀ, ਜੋ ਅਣਖੀ ਦੀ ਸਾਹਿਤ ਸਿਰਜਣਾ ਦਾ ਪ੍ਰੇਰਕ ਬਣਿਆ, ਜੋ ਬਾਅਦ ਵਿੱਚ ਖੇਤੀ ਛੱਡ ਕੇ ਪੁਲੀਸ ਵਿੱਚ ਭਰਤੀ ਹੋ ਗਿਆ ਸੀ ਅਤੇ ਆਪਣੀ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਬਿਤਾਉਂਦਾ ਹੋਇਆ ਆਪਣੇ ਪਰਿਵਾਰ ਨੂੰ ਵੀ ਦੇਸ਼ ਕੌਮ ਦੀ ਸੇਵਾ ਲਈ ਅੱਗੇ ਤੋਰਿਆ, ਉਨ੍ਹਾਂ ਦਾ ਪਰਿਵਾਰ ਪਿੰਡ ਖਿਆਲੇ ਵਿੱਚ ਆਪਣੀ ਖੁਸ਼ਬੂ ਖਿੰਡਾ ਰਿਹਾ ਹੈ

ਰਾਮ ਸਰੂਪ ਅਣਖੀ ਜੀ ਨੇ ਆਪਣੇ ਅਸਰ ਰਸੂਖ ਨਾਲ ਆਪਣੇ ਪਿੰਡ ਦੇ ਮਿੱਤਰ ਮੰਤਰੀ ਸੰਪੂਰਨ ਸਿੰਘ ਧੌਲਾ ਦੀ ਸਹਾਇਤਾ ਨਾਲ ਪੰਪ ਸੈੱਟ ਲਵਾਉਣ ਲਈ ਲੋਨ ਮਨਜ਼ੂਰ ਕਰਵਾ ਲਿਆ ਖੂਹ ਲੁਆ ਕੇ ਨਾਲ ਪੰਪ ਸੈੱਟ ਲਗਵਾ ਲਿਆ ਜੋ ਕੱਸੀ ਦੀ ਮੋਘੀ ਨਾਲੋਂ ਚੌਗੁਣਾ ਪਾਣੀ ਦਿੰਦਾ ਸੀਇਸ ਪੰਪ ਸੈੱਟ ਨੂੰ ਆਸੇ ਪਾਸੇ ਦੇ ਲੋਕ ਵੇਖਣ ਆਉਂਦੇ ਉਦੋਂ ਇਹ ਨਵੀਂ ਚੀਜ਼ ਸੀਪਹਿਲੇ ਸਾਲ ਉਨ੍ਹਾਂ ਆਪਣੇ ਬਾਪੂ ਚਾਚੇ ਅਤੇ ਸੀਰੀ ਨਾਲ ਰਲ ਕੇ ਕਣਕ ਬੀਜੀ ਪੈਸੇ ਦੀ ਬਹੁਤ ਤੰਗੀ ਸੀਇੰਜਣ ਵਿੱਚ ਤੇਲ ਪਾਉਣ ਲਈ ਹਮੇਸ਼ਾ ਹੀ ਪੈਸਿਆਂ ਦੀ ਲੋੜ ਪੈਂਦੀਇੱਕ ਵਾਰ ਕਣਕ ਕੁਮਲਾ ਰਹੀ ਸੀ, ਉੱਧਰੋਂ ਕੇਨੀ ਵਿੱਚੋਂ ਤੇਲ ਖ਼ਤਮ ਹੋ ਗਿਆ ਅਣਖੀ ਜੀ ਨੇ ਆਪਣੀ ਘੜੀ ਵੇਚ ਕੇ ਤੇਲ ਲਿਆਂਦਾਡੀਜ਼ਲ ਵੀ ਹੰਡਿਆਏ ਪੰਪ ਤੋਂ ਮਿਲਦਾਸਾਰੇ ਦੇ ਸਾਰੇ ਰਾਹ ਕੱਚੇ ਸਨਇਹ ਵੀ ਹੋਇਆ ਕਿ ਉੱਧਰੋਂ ਖੂਹ ਦਾ ਪਾਣੀ ਹੇਠਾਂ ਜਾਂਦਾ ਨਾਲ ਹੀ ਡੀਜ਼ਲ ਮੁੱਕ ਜਾਂਦਾ ਅਜਿਹੀ ਹਾਲਤ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਉੱਧਰੋਂ ਅਣਖੀ ਜੀ ਦੇ ਬਾਪੂ ਜੀ ਖੇਤੀ ਕਰਨ ਦੇ ਫੈਸਲੇ ਕਾਰਨ ਹਰ ਰੋਜ਼ ਹੀ ਕਲੇਸ਼ ਛਿੜਿਆ ਰਹਿੰਦਾ ਬਾਪੂ ਨਹੀਂ ਸੀ ਚਾਹੁੰਦਾ ਕਿ ਮੁੰਡਾ ਖੇਤੀ ਦੇ ਨਰਕ ਵਿੱਚ ਪਵੇ, ਸਗੋਂ ਪਟਵਾਰੀ ਲੱਗ ਜਾਵੇਪਰ ਉਦੋਂ ਤਾਂ ਅਣਖੀ ਜੀ ਉੱਪਰ ਮਾਡਰਨ ਖੇਤੀ ਕਰਨ ਦਾ ਅਲੱਗ ਹੀ ਨਸ਼ਾ ਚੜ੍ਹਿਆ ਹੋਇਆ ਸੀਕਣਕ ਵੇਚਣ ਤੋਂ ਬਾਅਦ ਪਤਾ ਲੱਗਿਆ ਕਿ ਖਰਚਾ ਆਮਦਨ ਤੋਂ ਵੱਧ ਹੋਇਆ ਸੀਰੀ ਵੀ ਔਖਾ ਹੋਇਆ ਨਾਲ ਹੀ ਖੇਤੀ ਮਹਿਕਮੇ ਦੀਆਂ ਕਿਸ਼ਤਾਂ ਸ਼ੁਰੂ ਹੋ ਗਈਆਂ, ਜੋ ਬਰਨਾਲੇ ਤਹਿਸੀਲ ਵਿੱਚ ਭਰਨੀਆਂ ਪੈਂਦੀਆਂ ਸਨ

ਦੂਜੇ ਸਾਲ ਕਪਾਹ ਅਤੇ ਮੱਕੀ ਬੀਜੀ ਗਈ ਅਣਖੀ ਜੀ ਦੱਸਦੇ ਹੁੰਦੇ ਕਿ ਉਸ ਸਾਲ 1955 ਵਿੱਚ ਐਨੀ ਬਾਰਸ਼ ਹੋਈ ਕਿ ਸਾਰੇ ਰਿਕਾਰਡ ਤੋੜ ਦਿੱਤੇਕੱਚੇ ਕੋਠਿਆਂ ਨੇ ਤਾਂ ਢਹਿਣਾ ਹੀ ਸੀ, ਪੱਕੇ ਕੋਠਿਆਂ ਦੀਆਂ ਛੱਤਾਂ ਵੀ ਢਹਿ ਗਈਆਂਚਾਰੇ ਪਾਸੇ ਜਲ ਥਲਅਣਖੀ ਦੇ ਘਰ ਵੀ ਇੰਜ ਹੀ ਹੋਇਆ ਪਹਿਲਾਂ ਨੀਰੇ ਵਾਲੀ ਸਬਾਤ ਦੀ ਛੱਤ ਡਿੱਗੀ ਫੇਰ ਵਸੋਂ ਵਾਲੀ ਸਬਾਤ ਦੀ ਛੱਤ ਅਤੇ ਫੇਰ ਵੀਹੀ ਵਾਲੀ ਕੱਚੀ ਕੰਧ ਵੀ ਬੈਠ ਗਈ ਖੇਤ ਲੱਗੇ ਪੰਪ ਸੈੱਟ ਵਾਲੇ ਕਮਰੇ ਦੇ ਉੱਤੋਂ ਦੀ ਪਾਣੀ ਫਿਰ ਗਿਆ ਮੀਂਹ ਹਟੇ ਤੋਂ ਦਸ ਦਿਨਾਂ ਬਾਅਦ ਅਣਖੀ ਜੀ ਖੇਤ ਗਏ ਇੰਜਣ ਵਾਲੇ ਟੋਏ ਵਿੱਚ ਪਾਣੀ ਸੁੱਕ ਚੁੱਕਿਆ ਸੀਆਪਣੇ ਨਾਲ ਕਿਸੇ ਨੂੰ ਲੈ ਕੇ ਟੋਏ ਵਿੱਚ ਉੱਤਰ ਕੇ ਪੰਪ ਸੈੱਟ ਚਲਾ ਦਿੱਤਾ ਬਾਹਰ ਆ ਕੇ ਉਨ੍ਹਾਂ ਦੇਖਿਆ ਕਿ ਖੂਹ ਦਾ ਮਹਿਲ ਥੱਲੇ ਨੂੰ ਦੱਬਦਾ ਜਾ ਰਿਹਾ ਸੀਇੰਜਣ ਵਾਲੇ ਕੋਠੇ ਦੀਆਂ ਕੰਧਾਂ ਵੀ ਪਾਟਨ ਲੱਗੀਆਂ ਉਨ੍ਹਾਂ ਭੱਜ ਕੇ ਹੇਠਾਂ ਉੱਤਰ ਫੁਰਤੀ ਨਾਲ ਇੰਜਣ ਬੰਦ ਕਰਕੇ, ਉਸੇ ਫੁਰਤੀ ਨਾਲ ਬਾਹਰ ਆ ਗਏਬਾਹਰ ਆਉਣ ਸਾਰ ਦੇਖਿਆ ਕਿ ਕੋਠੇ ਦੀ ਛੱਤ ਗਿਰ ਗਈ ਇੰਜਣ ਵਾਲਾ ਟੋਆ ਛੱਤ ਦੇ ਮਲਬੇ ਨਾਲ ਭਰ ਗਿਆ ਜੇ ਉਹ ਥੋੜ੍ਹਾ ਜਿਹਾ ਚਿਰ ਵੀ ਉਸ ਟੋਏ ਵਿੱਚੋਂ ਬਾਹਰ ਆਉਣ ਲਈ ਲੇਟ ਹੋ ਜਾਂਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀਉਸ ਸਾਲ ਮੱਕੀ ਤੇ ਕਪਾਹ ਵੀ ਮੀਂਹ ਕਾਰਨ ਮੱਚ ਗਈ

ਕੇਵਲ ਪੰਪ ਸੈੱਟ ਦਾ ਮਹਿਲ ਹੀ ਨਹੀਂ ਢਹਿ ਗਿਆ ਸੀ ਸਗੋਂ ਅਣਖੀ ਜੀ ਦੇ ਸੁਪਨਿਆਂ ਦਾ ਮਹਿਲ ਵੀ ਢਹਿ ਢੇਰੀ ਹੋ ਚੁੱਕਿਆ ਸੀ, ਜੋ ਕਦੇ ਉਨ੍ਹਾਂ ਸੋਚਿਆ ਸੀ ਕਿ ਵੱਡਾ ਸਾਰਾ ਗੇਟ ਹੋਵੇਗਾ, ਇੰਡੀਆ ਗੇਟ ਵਰਗਾ, ਜਿੱਥੇ ਲਿਖਿਆ ਹੋਵੇਗਾ ‘ਅਣਖੀ ਫਾਰਮ’ ਪਰ ਕੁਦਰਤ ਦੀ ਕਰੋਪੀ ਅੱਗੇ ਕੀਹਦਾ ਜ਼ੋਰ, ਚੜ੍ਹੇ ਕਰਜ਼ੇ ਨੇ ਕਈ ਖੇਤ ਆਪਣੀ ਲਪੇਟ ਵਿੱਚ ਲੈ ਲਏ

ਅਣਖੀ ਦੀ ਜ਼ਿੰਦਗੀ ਦਾ ਅਹਿਮ ਅਨੁਭਵ ਉਨ੍ਹਾਂ ਦੀ ਸਮੁੱਚੀ ਗਲਪ ਰਚਨਾ ਦਾ ਧੁਰਾ ਕਿਹਾ ਜਾ ਸਕਦਾ ਹੈਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੇਂਡੂ ਮੱਧਵਰਗੀ ਕਿਰਸਾਨੀ ਦੇ ਦੁਖਾਂਤ ਦਾ ਯਥਾਰਥਕ ਚਿਤਰਨ ਪੇਸ਼ ਹੋਇਆ ਹੈ ਉਨ੍ਹਾਂ ਦਾ ਬਹੁ ਚਰਚਿਤ ਨਾਵਲ ‘ਕੋਠੇ ਖੜਕ ਸਿੰਘ’ ਜੋ ਦੋ ਭਾਗਾਂ ਵਿੱਚ ਛਪਿਆ ਸੀ, ‘ਥੁੜੇ ਟੁੱਟੇ’ ਅਤੇ ‘ਹੱਕ ਸੱਚ’ ‘ਥੁੜੇ ਟੁੱਟੇ’ ਭਾਗ ਵਿੱਚ ਪੇਂਡੂ ਮੱਧਵਰਗੀ ਕਿਸਾਨੀ ਸੰਕਟ ਨੂੰ ਪੇਸ਼ ਕੀਤਾ ਗਿਆ ਹੈਕਿਵੇਂ ਵੱਡੇ ਜਗੀਰਦਾਰ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਬੈਅ ਜਾਂ ਗਹਿਣੇ ਕਰਵਾ ਰਹੇ ਹਨਸ਼ਾਹੂਕਾਰਾਂ ਦਾ ਵਧਦਾ ਬਿਆਜ ਕਿਸਾਨ ਨੂੰ ਥੁੜੇ ਟੁੱਟੇ ਬਣਾ ਰਿਹਾ ਹੈ ‘ਕੋਠੇ ਖੜਕ ਸਿੰਘ’ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਐਵਾਰਡ ਵੀ ਮਿਲਿਆ ਹੈ

ਦੇਖਿਆ ਜਾਵੇ ਤਾਂ ਰਾਮ ਸਰੂਪ ਅਣਖੀ ਦੇ ਸਾਰੇ ਨਾਵਲ ਹੀ ਕਿਰਸਾਨੀ ਦੁਖਾਂਤ ਅਤੇ ਪੇਂਡੂ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨਪਰ ਉਨ੍ਹਾਂ ਦਾ ਪਹਿਲਾ ਨਾਵਲ ‘ਸੁਲਗਦੀ ਰਾਤ’ ਬਹੁਤ ਕਲਾਤਮਿਕ ਛੋਹਾਂ ਨਾਲ ਲਬਰੇਜ਼ ਉਨ੍ਹਾਂ ਦੇ ਵੱਡ ਅਕਾਰੀ ਨਾਵਲਾਂ ਦੀ ਨਿਸ਼ਾਨਦੇਹੀ ਕਰਦਾ ਹੈਕਿਰਸਾਨੀ ਨਾਲ ਸਿੱਧੇ ਤੌਰ ’ਤੇ ਵਾਬਸਤਾ ਨਾਵਲ ‘ਸਲਫ਼ਾਸ’, ‘ਕਣਕਾਂ ਦਾ ਕਤਲਾਮ’ ਅਤੇ ‘ਜ਼ਮੀਨਾਂ ਵਾਲੇ’ ਕਹੇ ਜਾ ਸਕਦੇ ਹਨ

‘ਦੁੱਲੇ ਦੀ ਢਾਬ’ ਵੱਡ ਅਕਾਰੀ ਨਾਵਲ ਦੇ ਵੀ ਪੰਜ ਭਾਗ ਪ੍ਰਕਾਸ਼ਿਤ ਹੋਏ ਸਨ ਉਨ੍ਹਾਂ ਦਾ ਆਖਰੀ ਭਾਗ ‘ਸਲਫਾਸ’ ਨਾਵਲ ਕਿਰਸਾਨੀ ਖੁਦਕੁਸ਼ੀਆਂ ਦੇ ਦੁਖਾਂਤ ਦਾ ਲਖਾਇਕ ਹੈਹਰੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਕਿਰਸਾਨ ਕਰਜ਼ੇ ਦੇ ਬੋਝ ਹੇਠਾਂ ਦੱਬਦਾ ਜਾ ਰਿਹਾ ਹੈ ਆਖਿਰ ਮਜਬੂਰੀ ਵੱਸ ਕਿਸਾਨ ਆਪਣੇ ਆਪ ਨੂੰ ਖਤਮ ਕਰਨ ਲਈ ਮਜਬੂਰ ਹੁੰਦਾ ਹੈ ਇਸੇ ਤਰ੍ਹਾਂ ‘ਕਣਕਾਂ ਦਾ ਕਤਲਾਮ’ ਨਾਵਲ ਵਿੱਚ ਵੱਡੇ ਕਾਰਪੋਰੇਟਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਸਸਤੇ ਮੁੱਲ ਵਿੱਚ ਖਰੀਦਿਆ ਜਾਂਦਾ ਹੈ ਤਾਂ ਕਿ ਉੱਥੇ ਵੱਡੇ-ਵੱਡੇ ਕਾਰਖਾਨੇ ਲਾਏ ਜਾ ਸਕਣਕਿਸਾਨ ਯੂਨੀਅਨਾਂ ਦੇ ਰੋਲ ਅਤੇ ਕਿਸਾਨਾਂ ਦੀ ਜ਼ਮੀਨ ਪਰਾਈ ਹੋਣ ਦੇ ਦਰਦ ਨੂੰ ਅਣਖੀ ਨੇ ਆਪਣੀ ਕਲਮ ਨਾਲ ਬਿਆਨ ਕੀਤਾ ਹੈ ਨਾਵਲ ‘ਜ਼ਮੀਨਾਂ ਵਾਲੇ’ ਵਿੱਚ ਮੱਧਵਰਗੀ ਥੁੜੀ ਟੁੱਟੀ ਕਿਰਸਾਨੀ ਅਤੇ ਜ਼ਮੀਨਾਂ ਦੇ ਕੇਂਦਰੀਕਰਨ ਦੀ ਸਮੱਸਿਆ ਨੂੰ ਯਥਾਰਥ ਮਈ ਢੰਗ ਨਾਲ ਅਗਰਭੂਮਣ ਕੀਤਾ ਗਿਆ ਹੈ

ਦਰਅਸਲ ਕਿਸਾਨ ਦਾ ਆਪਣੀ ਜ਼ਮੀਨ ਦੀ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਹੀ ਉਸ ਨੂੰ ਖੇਤੀ ਦੇ ਕੰਮ ਨਾਲ ਜੋੜਦਾ ਹੈਭਾਵੇਂ ਖੇਤੀ ਮੁਨਾਫ਼ੇ ਦਾ ਧੰਦਾ ਨਹੀਂ ਹੈ ਪਰ ਫੇਰ ਵੀ ਉਹ ਕੀ ਕਰੇ ਅਤੇ ਕੀ ਨਾ ਕਰੇ? ਉਸ ਕੋਲ ਬਦਲ ਨਹੀਂ ਜਿਹੜੇ ਬਦਲ ਆਏ ਵੀ, ਉਹ ਵੀ ਕਰਜ਼ੇ ਦੀ ਭੇਂਟ ਚੜ੍ਹ ਗਏ ਕਿਸਾਨੀ ਸੰਕਟ ਨਾਲ ਅਣਖੀ ਜੀ ਦੇ ਜੁੜੇ ਹੋਣ ਦਾ ਕਾਰਨ ਵੀ ਇਹੋ ਹੈ ਉਨ੍ਹਾਂ ਦੇ ਖੁਦ ਦੇ ਅਨੁਭਵ ਕਰਕੇ ਹੀ ਉਨ੍ਹਾਂ ਦੇ ਨਾਵਲਾਂ, ਕਹਾਣੀਆਂ ਵਿੱਚ ਕਿਰਸਾਨੀ ਦੁੱਖਾਂ ਦੇ ਤੀਬਰ ਅਹਿਸਾਸ ਨੂੰ ਆਪਣੀ ਮਲਵਈ ਠੇਠ ਭਾਸ਼ਾ ਵਿੱਚ ਲਿਖੇ ਦਸਤਾਵੇਜ਼ ਹੀ ਕਹੇ ਜਾ ਸਕਦੇ ਹਨ

ਉਹ ਅਕਸਰ ਕਹਿੰਦੇ ਹੁੰਦੇ ਕਿ ਭਾਵੇਂ ਮੈਂ ਬਰਨਾਲੇ ਸ਼ਹਿਰ ਵਿੱਚ ਬਹੁਤ ਸਾਲਾਂ ਤੋਂ ਰਹਿ ਰਿਹਾ ਹਾਂ ਪਰ ਮੈਂਨੂੰ ਹਮੇਸ਼ਾ ਆਪਣੇ ਪਿੰਡ ਧੌਲੇ ਦੇ ਲੋਕਾਂ ਦੇ, ਪਿੰਡ ਦੇ ਅਗਵਾੜ ਦੇ ਅਤੇ ਆਪਣੇ ਖੇਤਾਂ ਦੇ ਹੀ ਸੁਪਨੇ ਆਉਂਦੇ ਹਨਉਹ ਨਾਵਲ ਲਿਖਣ ਤੋਂ ਪਹਿਲਾਂ ਵਿਉਂਤਬੰਦੀ ਬਣਾਉਂਦੇ ਸਨਸਰਵੇ ਵਰਕ ਕਰਦੇ ਸਨ ਆਪਣੇ ਮਿੱਤਰਾਂ ਨਾਲ ਪਿੰਡਾਂ ਵਿੱਚ ਜਾਂਦੇ ਰਹਿੰਦੇ ਉੱਥੋਂ ਦੇ ਲੋਕਾਂ ਨਾਲ ਦੁੱਖ ਸੁੱਖ ਸਾਂਝਾ ਕਰਦੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਘਰੀਂ ਸੱਥਰ ’ਤੇ ਬੈਠਦੇਲੋਕਾਂ ਦੀਆਂ ਗੱਲਾਂ ਸੁਣਦੇ ਇਹ ਸਾਰੇ ਅਨੁਭਵ ਹਾਸਲ ਕਰਕੇ ਆਪਣੇ ਨਾਵਲ ਦੀ ਸਰੰਚਨਾ ਵਿੱਚ ਲੈ ਕੇ ਆਉਂਦੇ

ਰਾਮ ਸਰੂਪ ਅਣਖੀ ਜੀ 14 ਫਰਵਰੀ 2010 ਨੂੰ ਸਾਡੇ ਕੋਲੋਂ ਸਰੀਰਕ ਤੌਰ ’ਤੇ ਵਿੱਛੜ ਗਏ ਪਰ ਆਪਣੀਆਂ ਲਿਖਤਾਂ ਕਰਕੇ ਉਹ ਹਮੇਸ਼ਾ ਪੰਜਾਬੀ ਸਾਹਿਤ ਜਗਤ ਵਿੱਚ ਵਿਦਮਾਨ ਰਹਿਣਗੇਅੱਜ ਸਮੂਹ ਧੌਲਾ ਅਤੇ ਬਰਨਾਲਾ ਸਾਹਿਤਕ ਜਗਤ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3338)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਭੁਪਿੰਦਰ ਸਿੰਘ ਬੇਦੀ

ਡਾ. ਭੁਪਿੰਦਰ ਸਿੰਘ ਬੇਦੀ

Tel: (91 - 94170 - 61645)