RabindarRabbi7ਅਜਿਹੇ ਸਾਹਿਤਕ ਪਰਿਵਾਰ ਦੀਆਂ ਅੱਜ ਸਾਡੇ ਕੋਲ਼ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ ਜੋ ...
(20 ਅਗਸਤ 2021)

 

ਤਿੰਨ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ ਦੇ 21 ਅਗਸਤ 2021 ਨੂੰ ਲੋਕ-ਅਰਪਣ ਮੌਕੇ)

SanjeevanBookRelease1

SanjeevanBook1ਪੰਜਾਬੀ ਵਿੱਚ ਸਾਹਿਤ ਰਚਣਾ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂਉਂਝ ਤਾਂ ਕਿਸੇ ਭਾਸ਼ਾ ਵਿੱਚ ਵੀ ਇਹ ਕਿਸੇ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ ਪਰ ਮੈਂ ਪੰਜਾਬੀ ਦੀ ਗੱਲ ਇਸ ਲਈ ਛੇੜੀ ਹੈ ਕਿਉਂਕਿ ਇੱਕ ਤਾਂ ਆਪਾਂ ਪੰਜਾਬੀ ਹਾਂ, ਦੂਜਾ ਪੰਜਾਬੀਆਂ ਨੇ ਪੰਜਾਬੀ ਬੋਲੀ ਨੂੰ ਆਮ ਕਰਕੇ ਅਤੇ ਪੰਜਾਬੀ ਕਿਤਾਬਾਂ ਨੂੰ ਖ਼ਾਸ ਕਰਕੇ ਤਿਲਾਂਜਲੀ ਦਿੱਤੀ ਹੋਈ ਹੈਖ਼ੈਰ, ਇਹ ਇੱਕ ਵੱਖਰਾ ਅਤੇ ਵੱਡਾ ਮਸਲਾ ਹੈ ਕਿ ਪੰਜਾਬੀ ਲੋਕ ਆਪਣੇ ਸਾਹਿਤ, ਸਾਹਿਤਕਾਰਾਂ ਅਤੇ ਕਿਤਾਬਾਂ ਨੂੰ ਉਵੇਂ ਪਿਆਰ ਕਿਉਂ ਨਹੀਂ ਕਰਦੇ ਜਿਵੇਂ ਦੱਖਣ ਅਤੇ ਪੱਛਮ ਦੇ ਲੋਕ ਆਪਣੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਕਿਰਤਾਂ ਨੂੰ ਵਡਿਆਉਂਦੇ ਹਨਫਿਰ ਵੀ ਪੰਜਾਬੀ ਪਿਆਰੇ ਆਪਣੇ ਤੌਰ ’ਤੇ ਸਾਹਿਤ ਰਚੀ ਜਾ ਰਹੇ ਹਨਰਾਜਨੀਤੀ ਜਾਂ ਫ਼ਿਲਮੀ ਜਗਤ ਵਿਚ ਪੀੜ੍ਹੀ ਦਰ ਪੀੜ੍ਹੀ ਚੱਲਦੇ ਜਾਣਾ ਭਾਵੇਂ ਇੱਕ ਆਮ ਵਰਤਾਰਾ ਹੋ ਸਕਦਾ ਹੈ, ਪਰ ਸਾਹਿਤ ਦੇ ਖੇਤਰ ਵਿਚ ਇਹ ਸ਼ਾਇਦ ਇਕ ਦੁਰਲਭ ਅਤੇ ਨਿਵੇਕਲਾ ਵਰਤਾਰਾ ਹੀ ਹੋਵੇਗਾਅੱਜ ਮੈਂ ਇੱਕ ਅਜਿਹੇ ਪਰਿਵਾਰ ਦੀ ਗੱਲ ਸਾਂਝੀ ਕਰਨ ਲੱਗਾ ਹਾਂ, ਜੋ ਕਿ ਚਾਰ ਪੀੜ੍ਹੀਆਂ ਤੋਂ ਸਾਹਿਤ ਰਚ ਰਿਹਾ ਹੈਇਹ ਪਰਿਵਾਰ ਹੈ ਪ੍ਰਸਿੱਧ ਸਾਹਿਤਕਾਰ ਅਤੇ ਐਡਵੋਕੇਟ ਰਿਪੁਦਮਨ ਸਿੰਘ ਰੂਪ ਹੁਰਾਂ ਦਾਰੂਪ ਹੁਰਾਂ ਨੇ ਕਾਫੀ ਸਾਹਿਤ ਰਚਿਆ, ਜੋ ਕਿ ਬੜਾ ਚਰਚਿਤ ਰਿਹਾਕਾਵਿ-ਸੰਗ੍ਰਹਿ ਰਾਣੀ ਰੁੱਤ, ਲਾਲਗੜ੍ਹ, ਕਹਾਣੀ-ਸੰਗ੍ਰਹਿ ਦਿਲ ਦੀ ਅੱਗ, ਬਹਾਨੇ ਬਹਾਨੇ, ਓਪਰੀ ਹਵਾ, ਪਹੁ ਫੁਟਾਲ਼ੇ ਤੱਕ ਮਿੰਨੀ ਕਹਾਣੀ-ਸੰਗ੍ਰਹਿ ਬਦਮਾਸ਼, ਨਾਵਲ ਝੱਖੜਾਂ ਵਿੱਚ ਝੂਲਦਾ ਰੁੱਖ, ਲੇਖ-ਸੰਗ੍ਰਹਿ ਬੰਨੇ ਚੰਨੇ ਨਾਲ ਸਾਹਿਤ ਦੇ ਖੇਤਰ ਵਿਚ ਆਪਣੀ ਜ਼ਿਕਰਯੋਗ ਹਾਜ਼ਰੀ ਲਵਾਈ ਹੈਕਾਵਿ-ਸੰਗ੍ਰਹਿ ਧੂੜ ਹੇਠਲੀ ਕਵਿਤਾ ਦਾ ਸੰਪਾਦਨ ਵੀ ਰੂਪ ਹੁਰਾਂ ਕੀਤਾ, ਜੋ ਕਿ ਇਨ੍ਹਾਂ ਦੇ ਪਿਤਾ ਕਵੀ ਗਿਆਨੀ ਈਸ਼ਰ ਸਿੰਘ ਦਰਦ ਦੀ ਰਚਨਾ ਸੀ ਜੋ ਉਹਨਾਂ ਵਲੋਂ ਆਜ਼ਾਦੀ ਤੋਂ ਪਹਿਲੋਂ ਦੇ ਸਮੇਂ ਦੌਰਾਨ ਅਤੇ ਮਗਰੋਂ ਰਚੀ ਗਈਗਿਆਨੀ ਜੀ ਇਸ ਪਰਿਵਾਰ ਦੀ ਸਾਹਿਤਕ ਖੇਤਰ ਦੀ ਪਹਿਲੀ ਪੀੜ੍ਹੀ ਸਨਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਗਿਆਨੀ ਜੀ ਦੇ ਜੇਠੇ ਪੁੱਤਰ ਸਨ ਅਤੇ ਸ੍ਰੀ ਰੂਪ ਦੇ ਵੱਡੇ ਭਰਾਸ੍ਰੀ ਧੀਰ ਅਤੇ ਸ੍ਰੀ ਰੂਪ ਸਾਹਿਤ ਨੂੰ ਸਮਰਪਿਤ ਦੂਜੀ ਪੀੜ੍ਹੀ ਹੋ ਨਿਬੜਦੀ ਹੈ

ਸ੍ਰੀ ਰੂਪ ਦੀਆਂ ਰਚਨਾਵਾਂ ਕਾਫੀ ਬੇਬਾਕ ਹੁੰਦੀਆਂ ਹਨਇਨ੍ਹਾਂ ਵਿੱਚੋਂ ਜ਼ਿਆਦਾਤਰ ਹੱਡੀਂ ਹੰਢਾਏ ਸੱਚ ਬਿਆਨ ਕਰਦੀਆਂ ਹਨਇਨ੍ਹਾਂ ਲਈ ਸ੍ਰੀ ਰੂਪ ਨੂੰ ਕਈਆਂ ਦੀਆਂ ਨਰਾਜ਼ਗੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈਕਈਆਂ ਦੀਆਂ ਧਮਕੀਆਂ ਵੀ ਸਹਿਣੀਆਂ ਪਈਆਂ ਹਨਇੱਥੋਂ ਤੱਕ ਕਿ ਆਪਣੇ ਵਿਚਾਰਾਂ ਵਿੱਚ ਸ੍ਰੀ ਰੂਪ ਨੇ ਲਿਖਿਆ ਹੈ ਕਿ ਮੇਰੀ ਇੱਕ ਕਹਾਣੀ ਤੋਂ ਖ਼ਫਾ ਹੋ ਕੇ ਇੱਕ ਪੁਲਿਸ ਅਫਸਰ ਨੇ ਉਸ ਨੂੰ ਮੁਕੱਦਮੇ ਦੀ ਧਮਕੀ ਤੱਕ ਦੇ ਦਿੱਤੀ ਸੀਖ਼ੈਰ, ਰੂਪ ਹੁਰਾਂ ਬੜੀ ਸੂਰਮਗਤੀ ਦੇ ਨਾਲ਼ ਬੇਖ਼ੌਫ਼ ਅਤੇ ਬੇਡਰ ਹੋ ਕੇ ਸਾਹਿਤ ਸਿਰਜਣਾ ਕੀਤੀ ਹੈਇਨ੍ਹਾਂ ਦੀ ਇੱਕ ਕਹਾਣੀ ‘ਪਹੁ ਫੁਟਾਲ਼ੇ ਤੱਕ’ ਅਤੇ ਇੱਕ ਹੋਰ ਕਹਾਣੀ ‘ਕੁੱਤਾ ਬੰਦਾ’ ਬੜੀਆਂ ਚਰਚਿਤ ਰਹੀਆਂ ਹਨਸ੍ਰੀ ਰੂਪ ਨੇ ਆਪਣੀ ਸਾਰੀ ਜ਼ਿੰਦਗੀ ਮੁਲਾਜ਼ਮ ਜਥੇਬੰਦੀਆਂ ਦੇ ਲੇਖੇ ਲਾਈ ਹੈ, ਇਸ ਲਈ ਇਨ੍ਹਾਂ ਦੀਆਂ ਰਚਨਾਵਾਂ ਵਿੱਚ ਲੋਕਾਈ ਦੇ ਦੁੱਖ, ਉਨ੍ਹਾਂ ਦਾ ਸੰਘਰਸ਼ ਅਤੇ ਫਿਰ ਲੋਕਾਈ ਦੀ ਜਿੱਤ ਬੜੇ ਕਲਾਮਈ ਢੰਗ ਨਾਲ਼ ਪੇਸ਼ ਕੀਤੀ ਗਈ ਹੈਉਮਰ ਦੇ 87 ਸਾਲ ਦੇ ਪੜਾਅ ਵਿਚ ਸ੍ਰੀ ਰੂਪ ਆਪਣੇ ਨਵੇਂ ਨਾਵਲ ਪ੍ਰੀਤੀ, ਕੈਨੇਡਾ/ਪਾਕਿਸਤਾਨ ਦੀਆਂ ਯਾਤਰਾਵਾਂ - ਪੰਛੀ ਝਾਤ, ਮਿੰਨੀ ਕਹਾਣੀ ਸੰਗ੍ਰਹਿ ਆਦਿ ਨੂੰ ਅੰਤਿਮ ਛੋਹਾਂ ਦੇਣ ਵਿਚ ਮਸ਼ਰੂਫ਼ ਹਨ

ਤੀਜੀ ਪੀੜ੍ਹੀ ਵਿੱਚ ਸਾਡੇ ਕੋਲ਼ ਸ੍ਰੀ ਰੂਪ ਦੇ ਸਪੁੱਤਰ ਨਾਟਕਕਾਰ ਸੰਜੀਵਨ ਸਿੰਘ ਅਤੇ ਐਡਵੋਕੇਟ ਰੰਜੀਵਨ ਸਿੰਘ ਆਉਂਦੇ ਹਨਸੰਜੀਵਨ ਸਿੰਘ ਨਾਟਕਕਾਰ ਦੇ ਤੌਰ ’ਤੇ ਸਾਡੇ ਸਾਹਮਣੇ ਹਾਜ਼ਰ ਹੁੰਦਾ ਹੈਸੰਜੀਵਨ ਦੇ ਲਿਖੇ ਹੋਏ ਨਾਟਕ ਪੰਜਾਬੀ ਦਰਸ਼ਕਾਂ ਨੇ ਵੱਖ-ਵੱਖ ਸਟੇਜਾਂ ਉੱਤੇ ਦੇਖੇ ਹੋਏ ਹਨਮੰਚਤ ਨਾਟਕਾਂ ਵਿੱਚ ਮੁੱਖ ਮਹਿਮਾਨ, ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਖੁਸਰੇ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਾਈ ਸ਼ਾਵਾ, ਪ੍ਰਮੁੱਖ ਹਨਇਸੇ ਤਰ੍ਹਾਂ ਨਾਟਕੀ ਰੂਪਾਂਤਰ ਵਿੱਚ ਡੈਣ, ਮੇਰਾ ਉੱਜੜਿਆ ਗੁਆਂਢੀ, ਭਾਬੀ ਮੈਨਾ ਅਤੇ ਕਹਾਣੀ ਇੱਕ ਪਿੰਡ ਦੀ, ਦੇਖੇ ਜਾ ਸਕਦੇ ਹਨਇਸ ਤੋਂ ਇਲਾਵਾ ਸੰਜੀਵਨ ਨੇ ਨਾਟਕ ਫਰੀਡਮ ਫਾਈਟਰ, ਬਲਖ ਨਾ ਬੁਖਾਰੇ ਅਤੇ ਪੀ.ਜੀ. - ਦਾ ਪੇਇੰਗ ਗੈਸਟ, ਕਿਤਾਬੀ ਰੂਪ ਵਿੱਚ ਪੰਜਾਬੀ ਪਾਠਕਾਂ ਦੀ ਝੋਲ਼ੀ ਪਾਏ ਹਨਇਸ ਦੇ ਨਾਟਕ ਫਰੀਡਮ ਫਾਈਟਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਈ ਸੀ ਨੰਦਾ ਐਵਾਰਡ ਵੀ ਮਿਲ ਚੁੱਕਾ ਹੈਸੰਜੀਵਨ ਆਪਣਾ ਨਵ-ਪ੍ਰਕਾਸ਼ਿਤ ਨਾਟਕ ਦਫਤਰ ਲੈ ਕੇ ਹਾਜ਼ਰ ਹੈ ਜੋ ਸਾਡੀ ਦਫਤਰੀ ਕਾਰਜਸ਼ੈਲੀ ਅਤੇ ਭ੍ਰਿਸ਼ਟਾਚਾਰ ਦੇ ਤਾਣੇ-ਬਾਣੇ ਨੂੰ ਦਰਸਾਉਂਦਾ ਹੈਜ਼ਿਕਰਯੋਗ ਹੈ ਕਿ ਦਫ਼ਤਰ ਨਾਟਕ ਦੇ ਅਨੇਕਾਂ ਮੰਚਣ ਹੋ ਚੁੱਕੇ ਹਨ ਅਤੇ ਪ੍ਰਸਿੱਧ ਕੰਪਨੀ ਸਾ ਰੇ ਗਾ ਮਾ - ਐੱਚ.ਐੱਮ.ਵੀ. ਵਲੋਂ ਇਸ ਨਾਟਕ ਉੱਪਰ ਅਧਾਰਿਤ ਵੀ.ਸੀ.ਡੀ. ਦਫ਼ਤਰ - ਦਾ ਆਫ਼ਿਸ, ਵੀ ਰੀਲੀਜ਼ ਕੀਤੀ ਜਾ ਚੁੱਕੀ ਹੈ

ਭਾਵੇਂ ਕਿ ਸ੍ਰੀ ਰੂਪ ਦੇ ਛੋਟੇ ਪੁੱਤਰ ਰੰਜੀਵਨ ਨੇ ਹਾਲੇ ਤਾਂਈ ਕੋਈ ਕਿਤਾਬ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਨਹੀਂ ਪਾਈ ਪਰ ਫਿਰ ਵੀ ਗਾਹੇ-ਬਗਾਹੇ ਉਸ ਦੀ ਅਦਾਕਾਰੀ ਅਤੇ ਉਸ ਦੀਆਂ ਰਚਨਾਵਾਂ ਸੋਸ਼ਲ ਮੀਡੀਏ ਜਾਂ ਅਖ਼ਬਾਰਾਂ/ਰਸਾਲਿਆਂ ਰਾਹੀਂ ਸਾਡੇ ਕੋਲ਼ ਪੁੱਜਦੀਆਂ ਰਹਿੰਦੀਆਂ ਹਨ, ਜੋ ਉਸ ਦੇ ਮਿਆਰੀ ਸਾਹਿਤਕਾਰ ਹੋਣ ਦੀ ਸ਼ਾਹਦੀ ਭਰਦੀਆਂ ਹਨਇੱਥੋਂ ਤੱਕ ਕਿ ਰੰਜੀਵਨ ਦੀਆਂ ਰਚਨਾਵਾਂ ਨੂੰ ਪੱਛਮੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੀ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਇਆ ਹੈਇਹ ਇਸ ਗੱਲ ਦੀ ਗਵਾਹੀ ਹੈ ਕਿ ਦੇਰ ਸਵੇਰ ਇਨ੍ਹਾਂ ਦੇ ਜਤਨਾਂ ਅਤੇ ਸਾਹਿਤਕ ਉਪਰਾਲਿਆਂ ਨੂੰ ਵੀ ਪੰਜਾਬੀ ਪਾਠਕ ਉਵੇਂ ਹੀ ਪਿਆਰ ਦੇਣਗੇ

ਚੌਥੀ ਪੀੜ੍ਹੀ ਦੇ ਤੌਰ ’ਤੇ ਦੇਖੀਏ, ਤਾਂ ਸੰਜੀਵਨ ਦੀ ਵੱਡੀ ਧੀ ਰਿੱਤੂ ਰਾਗ, ਜੋ ਹਾਈਕੋਰਟ ਵਿਚ ਐਡਵੋਕੇਟ ਵੀ ਹੈ, ਸਾਡੇ ਕੋਲ਼ ਯੂ ਐਂਡ ਆਈ ਨਾਂ ਦਾ ਅੰਗ੍ਰੇਜ਼ੀ ਕਵਿ-ਸੰਗ੍ਰਹਿ ਲੈ ਕੇ ਸਾਹਮਣੇ ਆਉਂਦੀ ਹੈਸੰਜੀਵਨ ਦੀ ਸੀ.ਏ. ਕਰ ਰਹੀ ਦੂਜੀ ਬੇਟੀ ਪ੍ਰਿਯਾ ਰਾਗ ਅਤੇ 12ਵੀਂ ਵਿਚ ਪੜ੍ਹਦਾ ਬੇਟਾ ਉਦੈਰਾਗ ਸਿੰਘ ਵੀ ਰੰਗਮੰਚ ਨਾਲ ਜੁੜ੍ਹੇ ਹੋਏ ਹਨਰੰਜੀਵਨ ਦਾ ਬੇਟਾ ਰਿਸ਼ਮ ਰਾਗ ਸਿੰਘ, ਜੋ ਕਾਨੂੰਨ ਦੀ ਵਿੱਦਿਆ ਹਾਸਲ ਕਰ ਰਿਹਾ ਹੈ, ਵੀ ਅਦਾਕਾਰੀ ਦੇ ਨਾਲ ਨਾਲ ਪੰਜਾਬੀ ਵਿਚ ਮਿਆਰੀ ਗੀਤਾਂ ਦੀ ਰਚਨਾ ਕਰ ਰਿਹਾ ਹੈਆਧੁਨਿਕ ਤਕਨਾਲੋਜੀ ਨਾਲ਼ ਲਬਰੇਜ਼ ਹਾਲਾਂਕਿ ਇਸ ਪੀੜ੍ਹੀ ਕੋਲ ‘ਵਰਾਇਟੀ’ ਦੇ ਨਾਂ ਹੇਠ ਕਿੰਨਾ ਕੁੱਝ ਵੱਖਰਾ ਪਿਆ ਹੈਅਜਿਹੇ ਦੌਰ ਵਿੱਚ ਸਾਡਾ ਧਿਆਨ ਰਿੱਤੂ ਰਾਗ ਖਿੱਚਦੀ ਹੈ ਯੂ ਐਂਡ ਆਈ ਨਾਲ਼ਭਾਵੇਂ ਕਿ ਰਿਤੂ ਦੇ ਖ਼ੂਨ ਵਿੱਚ ਕਵਿਤਾ ਹੈ, ਉਸਦੀਆਂ ਰਗ਼ਾਂ ਵਿੱਚ ਆਪਣੇ ਦਾਦੇ ਅਤੇ ਉਸ ਤੋਂ ਵੀ ਪਹਿਲਾਂ ਆਪਣੇ ਪੜਦਾਦੇ ਦੇ ਜੀਨ ਕਾਰਜ ਕਰ ਰਹੇ ਹਨਆਪਣੇ ਦਾਦੇ ਦੇ ਭਰਾ, ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਕਵੀ, ਨਾਵਲਕਾਰ ਅਤੇ ਕੁਲਵਕਤੀ ਲੇਖਕ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਉਸ ਦੇ ਹੱਡੀਂ ਰਚੀਆਂ ਹੋਈਆਂ ਹਨਬਾਲ ਕਲਾਕਾਰ ਦੇ ਤੌਰ ’ਤੇ ਨਿੱਕੀ ਉਮਰ ਤੋਂ ਹੀ ਉਹ ਸਟੇਜ ਦੀਆਂ ਬਰੀਕੀਆਂ ਤੋਂ ਜਾਣੂ ਹੋ ਗਈ ਸੀਘਰੇਲੂ ਸਾਹਿਤਕ ਅਤੇ ਰੰਗਮੰਚੀ ਮਾਹੌਲ ਉਸ ਨੂੰ ਸਾਹਿਤਕ ਛਤਰੀ ਪ੍ਰਦਾਨ ਕਰਦਾ ਹੈਰਿਤੂ ਦੇ ਕਾਵਿ ਦੀ ਇਹ ਇੱਛਾ ਹੈ ਕਿ ਸਾਡੀਆਂ ਇਛਾਵਾਂ ਸਾਡੀ ਤਾਕਤ ਨੂੰ ਲੇਟਵੇਂ ਦਾਅ ਨਾ ਪਾ ਦੇਣ, ਸਗੋਂ ਸੰਘਰਸ਼ ਦੇ ਇਸ ਪਿੜ ਵਿੱਚ ਜੇਤੂ ਬਣ ਕੇ ਉੱਭਰਨਨਿਰਸੰਦੇਹ, ਇਹ ਸੰਘਰਸ਼ ਉਹੀ ਸੰਘਰਸ਼ ਹੈ, ਜਿਸ ’ਤੇ ਉਸ ਦੇ ਦਾਦੇ ਰਿਪੁਦਮਨ ਸਿੰਘ ਰੂਪ ਨੇ ਕਦਮ ਰੱਖਿਆ ਸੀ

ਅਜਿਹੇ ਸਾਹਿਤਕ ਪਰਿਵਾਰ ਦੀਆਂ ਅੱਜ ਸਾਡੇ ਕੋਲ਼ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ ਜੋ ਰਹਿ ਵੀ ਮੁਹਾਲੀ ਵਿਖੇ ਇੱਕੋ ਛੱਤ ਥੱਲੇ ਹਨਮੇਰੀ ਨਿਗ੍ਹਾ ਵਿੱਚ ਅਜਿਹੀ ਕੋਈ ਉਦਾਹਰਨ ਨਹੀਂ ਆਈਹੋ ਸਕਦਪ ਹੈ ਕਿ ਮੇਰਾ ਦਾਇਰਾ ਹੀ ਇੰਨਾ ਵਸੀਹ ਨਾ ਹੋਵੇਫਿਰ ਵੀ ਸਾਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ‘ਖੱਪਖਾਨੇ’ ਦੇ ਇਸ ਦੌਰ ਵਿੱਚ ਕੁਝ ਅਹਿਮ ਹੋ ਰਿਹਾ ਹੈ, ਕੁਝ ਅਲੱਗ ਹੋ ਰਿਹਾ ਹੈਇਸ ਅਲੱਗ ਨੂੰ, ਇਸ ਅਹਿਮ ਨੂੰ ਸਾਂਭਣ ਦੀ ਲੋੜ ਹੈ ਤਾਂ ਕਿ ਸਾਡੇ ਚੇਤਿਆਂ ਵਿੱਚੋਂ ਇਹ ਸਭ ਵਿਸਰ ਨਾ ਜਾਵੇ

ਇਹ ਇਕ ਨਿਵੇਕਲਾ ਸੰਜੋਗ ਹੈ ਕਿ ਤਿੰਨ ਪੀੜ੍ਹੀਆਂ - ਸ੍ਰੀ ਰਿਪੁਦਮਨ ਸਿੰਘ ਰੂਪ ਦੇ ਸੱਜਰੇ ਕਹਾਣੀ ਸੰਗ੍ਰਹਿ ਪਹੁ-ਫੁਟਾਲੇ ਤੱਕ, ਸ੍ਰੀ ਸੰਜੀਵਨ ਸਿੰਘ ਦੀ ਨਾਟ-ਪੁਸਤਕ ਦਫ਼ਤਰ ਅਤੇ ਰਿਤੂਰਾਗ ਦੇ ਅੰਗਰੇਜ਼ੀ ਕਾਵਿ-ਸੰਗ੍ਰਹਿ ਯੂ ਐਂਡ ਆਈ ਦਾ 21 ਅਗਸਤ 2021, ਸਨਿੱਚਰਵਾਰ ਨੂੰ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇਕੱਠਿਆਂ ਲੋਕ-ਅਰਪਣ ਕੀਤਾ ਜਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2962)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਾਬਿੰਦਰ ਸਿੰਘ ਰੱਬੀ

ਰਾਬਿੰਦਰ ਸਿੰਘ ਰੱਬੀ

Morinda, Roopnagar, Punjab, India.
Phone: (91 - 89689-46129)
(Email: (rabinderrabbi@gmail.com)