MandipKhurmi7ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ ਕਿ ਅਸੀਂ ਦੂਜੇ ਨੂੰ ...
(22 ਜੁਲਾਈ 2021)

 

ਕਿਸੇ ਗਾਇਕ ਲਈ ਲਈ ਗੀਤ ਲਿਖਣ ਵਾਲਾ ਗੀਤਕਾਰ, ਸੰਗੀਤ ਤਿਆਰ ਕਰਨ ਸੰਗੀਤਕਾਰ ਅਤੇ ਉਸਦੇ ਪ੍ਰਸ਼ੰਸਕ ਲਿਆਕਤਮੰਦ ਹੋ ਸਕਦੇ ਹਨ, ਪਰ ਇਸ ਗੱਲ ਦੀ ਕਦਾਚਿਤ ਗਾਰੰਟੀ ਨਹੀਂ ਕਿ ਗਾਇਕ ਬੂਝੜ ਨਹੀਂ ਹੋ ਸਕਦਾਗਾਇਕੀ ਦੇ ਖੇਤਰ ਵਿੱਚ ਅਸੀਂ ਸ਼ੋਹਰਤ ਅਤੇ ਮਿਹਨਤ ਦੇ ਤੁਪਕੇ ਤੁਪਕੇ ਦੀ ਖੁਰਾਕ ਨਾਲ ਪਲ਼ੇ ਤੇ ਛਾਵਾਂ ਵੰਡਣ ਵਾਲੇ ਬੋਹੜ ਵੀ ਬਹੁਤ ਦੇਖੇ ਹੋਣਗੇ ਤੇ ਸਾਡੀਆਂ ਰਗਾਂ ਵਿੱਚ ਸਿੱਧੀ ਫੈਨਪੁਣੇ ਦੀ ਨਾਲ਼ੀ ਲਾ ਕੇ ਦਿਨਾਂ ਵਿੱਚ ਵਧੇ ਸਫੈਦੇ ਵੀ ਬਹੁਤ ਦੇਖੇ ਹੋਣਗੇਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਦਾ ਹਿੱਸਾ ਬਣਾਉਣ ਦੀ ਲੋੜ ਹੈ ਕਿ ਸਫੈਦਾ ਅਸਮਾਨ ਵੱਲ ਨੂੰ ਲੰਮਾ ਤਾਂ ਬਹੁਤ ਵਧ ਜਾਂਦਾ ਹੈ ਪਰ ਜੜ੍ਹਾਂ ਉਸਦੀਆਂ ਜ਼ਿਆਦਾ ਡੂੰਘੀਆਂ ਨਹੀਂ ਹੁੰਦੀਆਂ

ਜਿਉਂ ਹੀ ਕੋਈ ਗੀਤ ਮੇਰੇ ਮਨ ਨੂੰ ਟੁੰਬਦਾ ਹੈ ਤਾਂ ਮੈਂ ਉਸ ਨੂੰ ਵਾਰ ਵਾਰ ਸੁਣਦਾ ਹਾਂ ਜਦੋਂ ਅਸੀਂ ਖਾਣਾ ਖਾਣ ਲਗਦੇ ਹਾਂ, ਜਿਸ ਚੀਜ਼ ਨੂੰ ਸਾਡੀ ਅੱਖ ਨਾ ਝੱਲੇ, ਉਸ ਨੂੰ ਜੀਭ ਵੀ ਨਹੀਂ ਝੱਲ ਸਕਦੀਗਾਇਕਾਂ ਦੇ ਫੈਨ ਬਣਨਾ ਮਾੜੀ ਗੱਲ ਨਹੀਂ, ਪਰ ਪਿਛਲੱਗ ਬਣਨਾ ਬਹੁਤ ਖਤਰਨਾਕ ਹੈ। ਜਿਨ੍ਹਾਂ ਨੇ ਪੈਸੇ ਜਾਂ ਬੋਤਲ ਬਦਲੇ ਵੋਟ ਵੇਚਣੀ ਹੋਵੇ, ਜਾਂ ਘਰੇ ਮਾਂ-ਪਿਓ ਨੂੰ ਪਾਣੀ ਨਾ ਪੁੱਛਣਾ ਤੇ ਡੇਰੇ ਜਾ ਕੇ ਬੂਬਨੇ ਦੇ ਖਰੌੜਿਆਂ ਦੀ ਮੈਲ ਧੋਣੀਤੁਸੀਂ ਇੱਕ ਗਾਇਕ ਨੂੰ ਸੁਣਦੇ ਹੋ ਤੇ ਦੂਜਾ ਗਾਇਕ ਸਾਨੂੰ ਲੀਰਾਂ, ਭੇਡਾਂ, ਖੱਚਰਾਂ ਦੱਸੇ, ਇਹ ਕਸੂਰ ਉਹਨਾਂ ਦਾ ਨਹੀਂ, ਸਗੋਂ ਸਾਡਾ ਹੈਅਸੀਂ ਇਹ ਕੁਝ ਖੁਦ ਬਣ ਰਹੇ ਹਾਂਉਹਨਾਂ ਗਾਇਕਾਂ ਨੂੰ ਮੂੰਹ ਥਾਂਣੀ ਜੰਗਲ ਪਾਣੀ ਜਾਣ ਦੀ ਆਦਤ ਪਾ ਰਹੇ ਹਾਂਅਸੀਂ ਇਹ ਨਹੀਂ ਕਿਹਾ, “ਨਿੱਕਿਆ! ਤੇਰੀ ਜੀਭ ਗਾਉਂਦੀ ਹੀ ਸ਼ੋਭਦੀ ਐਜੇ ਸਾਡੇ ਹੋਰ ਭੈਣਾਂ ਭਾਈਆਂ ਨੂੰ ਤੂੰ ਭੇਡਾਂ ਬੱਕਰੀਆਂ ਦੱਸੇਂਗਾ, ਤਾਂ ਮੂਹਰਲਾ ਅਖੌਤੀ ਵੈਲੀ ਤੇਰੇ ਪਿਛਲੱਗ, ਸਾਡੇ ਹੀ ਭੈਣਾਂ ਭਾਈਆਂ ਲਈ ਪਤਾ ਨਹੀਂ ਕੀ ਕੀ ਗੰਦ ਮੂੰਹ ਰਾਹੀਂ ਹੱਗੂ?”

ਗੀਤਾਂ ਵਿੱਚ ਸਾਲੇ-ਪ੍ਰਾਹੁਣੇ ਸੁਣਨ ਦੇ ‘ਰਿਵਾਜ਼’ ਨੂੰ ਵੀ ਤਾਂ ਅਸੀਂ ਹੀ ਹਵਾ ਦੇ ਰਹੇ ਹਾਂਅਸੀਂ ਕੂਕਾਂ, ਚੀਕਾਂ ਮਾਰ ਮਾਰ ਕੇ ਸਹਿਮਤੀ ਦੇ ਦਿੰਦੇ ਹਾਂ, “ਪ੍ਰਵਾਨ ਆ ਬਈ, ਪ੍ਰਵਾਨ ਆਅਗਲੇ ਗੀਤ ਵਿੱਚ ਮਾਂ ਦੀ ਗਾਲ੍ਹ ਕੱਢੀਂਅਸੀਂ ਚੀਕਾਂ ਦੇ ਨਾਲ ਨਾਲ ਭੰਗੜਾ ਵੀ ਪਾਵਾਂਗੇ

ਇੱਕ ਕੁਆਰੀ ਬੀਬੀ ਦੇ ਨਾਂ ਖ਼ਤ ਰੂਪੀ ਲੇਖ ਵਿੱਚ ਮੈਂ ਲਿਖਿਆ ਸੀ ਤਾਂ ਗੁਮਰਾਹ ਹੋਏ ‘ਕੁਝ’ ਕੁ ਸੱਜਣਾਂ ਵੱਲੋਂ ‘ਧਮਕਾਊ-ਸੰਵਾਦ’ ਸ਼ੁਰੂ ਕਰ ਦਿੱਤਾ ਗਿਆਹਾਲਾਂਕਿ ਉਸ ਲੇਖ ਵਿੱਚ ਮੈਂ ਗਾਇਕਾ ਨੂੰ ਕੁਝ ਕੁ ਸਵਾਲ ਕੀਤੇ ਸਨ ਪਰ ਦੋ ਵੱਖ ਵੱਖ ਮੁਲਕਾਂ (ਇਟਲੀ ਤੇ ਅਮਰੀਕਾ) ਤੋਂ ਮਾਰਨ ਤਕ ਦੀ ਧਮਕੀਆਂ ਆ ਗਈਆਂ(ਸ਼ਾਇਦ ਧਮਕੀਆਂ ਦੇਣ ਵਾਲੇ ਪ੍ਰਮੋਟਰ ਸੱਜਣ ਹੋਣਗੇ)। ਸਬੱਬੀਂ ਦੋਵੇਂ ਦੇਸ਼ੀਂ ਜਾਣ ਦਾ ਮੇਰਾ ਸਬੱਬ ਬਣ ਗਿਆਦੋਵੇਂ ਥਾਂਈਂ ਜਾ ਕੇ ਮੈਂ ਖੁੱਲ੍ਹੇਆਮ ਇਹੀ ਸੱਦਾ ਦਿੱਤਾ ਸੀ, “ਮੈਂ ਮਰਨ ਲਈ ਖੁਦ ਹਵਾਈ ਟਿਕਟ ਖਰਚ ਕੇ ਤੁਹਾਡੇ ਦੇਸ਼ ਆਇਆ ਹਾਂਜੀਅ ਸਦਕੇ ਮਾਰੋ, ਪਰ ਉਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਜ਼ਰੂਰ ਦੇ ਦੇਣੇ

ਅਮਰੀਕਾ ਮੈਂ ਲਗਭਗ ਦੋ ਹਫਤੇ ਰਿਹਾ, ਪਰ ਬਹੁੜਿਆ ਕੋਈ ਨਾਵਜ੍ਹਾ ਇਹੀ ਸੀ ਕਿ ਜਿਵੇਂ ਅਸੀਂ ਜੀਭ ਦੇ ਸੁਆਦ ਲਈ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਹਾਂ, ਉਸੇ ਤਰ੍ਹਾਂ ਹੀ ਕੰਨਾਂ ਦੇ ਸੁਆਦ ਲਈ ਇੱਕ ਕਿੱਲੇ ਬੱਝ ਹੀ ਨਹੀਂ ਸਕਦੇਇਹੀ ਕਾਰਨ ਹੋ ਸਕਦਾ ਹੈ ਕਿ ਮੇਰੇ ਅਮਰੀਕਾ ਜਾਂ ਇਟਲੀ ਜਾਣ ਤਕ ਉਹਨਾਂ ‘ਬਦਮਾਸ਼ ਫੈਨਾਂ’ ਨੇ ਕਿਸੇ ਹੋਰ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੋਵੇ

ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ ਕਿ ਅਸੀਂ ਦੂਜੇ ਨੂੰ ਸਾਲ਼ਾ ਆਖ ਕੇ ਤੇ ਆਪਨੂੰ ਪ੍ਰਾਹੁਣਾ ਅਖਵਾ ਕੇ ਜੇਤੂ ਮਹਿਸੂਸ ਕਰਦੇ ਹਾਂਜੇ ਸਾਲ਼ਾ ਸ਼ਬਦ ਐਨਾ ਹੀ ਤਰਸ ਦਾ ਪਾਤਰ ਹੈ ਤਾਂ ਦੁਆ ਕਰਾਂਗਾ ਕਿ ਅਜਿਹੇ ਕਪੂਤ ਦੇ ਘਰੇ ਕੁੜੀ ਨਾ ਹੀ ਜੰਮੇਜਿਹੜੇ ਕੁਲੱਗ ਲਈ ਕੁੜੀ ਸਿਰਫ਼ ‘ਪ੍ਰਾਹੁਣੇ ਦਾ ਤਾਜ’ ਸਿਰ ਧਰਾਉਣ ਵਾਲੀ ਸ਼ਾਮਲਾਟ ਹੈ, ਅਜਿਹੇ ਦੇ ਘਰੋਂ ਕਦੇ ਵੀ ਕੋਈ ਮਨਹੂਸ ਖ਼ਬਰ ਸੁਣਨ ਨੂੰ ਮਿਲ ਸਕਦੀ ਹੈਗੀਤਾਂ ਵਿੱਚ ਸਾਲ਼ੇ-ਪ੍ਰਾਹੁਣਿਆਂ ਵਾਲ਼ੇ ਬੋਲਾਂ ’ਤੇ ਬਾਘੀਆਂ ਪਾਉਣ ਵਾਲਿਆਂ ਨੂੰ ਇਹ ਵੀ ਸੋਚਣਾ ਪਵੇਗਾ ਕਿ ਇਹ ਤੁਹਾਡੇ ਲਈ ਵੀ ਕਿਹਾ ਗਿਆ ਹੈਕਿਉਂਕਿ ਤੁਸੀਂ ਇੱਕ ਦੇ ਫੈਨ ਤੇ ਦੂਜੇ ਲਈ ਇਹੀ ਕੁਝ ਹੋਇਹ ਸਵਾਲ ਵੀ ਵਾਰ ਵਾਰ ਜ਼ਿਹਨ ਵਿੱਚ ਆਉਂਦਾ ਹੈ ਕਿ ਜੇ ‘ਪ੍ਰਾਹੁਣਾ’ ਸ਼ਬਦ ਕਿਸੇ ਜਿੱਤ, ਹੈਂਕੜ ਜਾਂ ਧੌਂਸ ਦਾ ਪ੍ਰਤੀਕ ਐ ਤਾਂ ਗੀਤਾਂ ਵਿੱਚ ਪ੍ਰਾਹੁਣਾ-ਪ੍ਰਾਹੁਣਾ ਦਾ ਰਾਗ ਅਲਾਪਣ ਵਾਲੇ ਆਪਣੀਆਂ ਭੈਣਾਂ ਨੂੰ ਤਾ-ਉਮਰ ਕੁਆਰੀਆਂ ਰੱਖਣਗੇ ਕਿ ਕਿਸੇ ਦੇ ਸਾਲ਼ੇ ਬਣਨਾ ਪਊ?

ਮੈਂ ਥੋੜ੍ਹੀ ਜਿਹੀ ਉਮਰ ਵਿੱਚ ਹੀ ਉੱਚੇ ਉੱਚੇ ਸਫੈਦੇ ਖਤਾਨਾਂ ਵਿੱਚ ਡਿਗੇ ਪਏ ਦੇਖੇ ਹਨਮੀਂਹ ਕਣੀ ਜੜ੍ਹਾਂ ਨਾਲ ਕਿਲੋ ਮਿੱਟੀ ਵੀ ਨਹੀਂ ਲੱਗੀ ਰਹਿਣ ਦਿੰਦੀਪੱਤੇ ਬੱਕਰੀਆਂ ਭੇਡਾਂ ਦੀ ਹੀ ਖੁਰਾਕ ਬਣ ਜਾਂਦੇ ਨੇ ਤੇ ਟਾਹਣੀਆਂ ਲੋੜਵੰਦਾਂ ਦੇ ਚੁੱਲ੍ਹਿਆਂ ਦਾ ਬਾਲਣ ਬਣ ਜਾਂਦੀਆਂ ਹਨਬਾਕੀ ਬਚਦਾ ਮੁੱਚਰ ਸਿਉਂਕ ਦੇ ਹਿੱਸੇ ਆ ਜਾਂਦਾ ਹੈਸਵਾਲ ਸਾਡੇ ਸਭ ਲਈ ਹੈ ਕਿ ਅਸੀਂ ਬਣਨਾ ਕੀ ਹੈ? ਸਾਲੇ-ਪ੍ਰਾਹੁਣੇ ਬਣਨਾ ਹੈ? ਸਿਰਫ ਪਿਛਲੱਗ ਸ਼ਰਧਾਲੂ, ਫੈਨ ਬਣਨਾ ਹੈ? ਜਾਂ ਆਪਣੇ ਖੋਪੜ ਵਰਤਣ ਵਾਲੇ ਬਣਨਾ ਹੈ? ਲੋੜ ਤਾਂ ਇਹੀ ਹੈ ਕਿ ਸਾਲ਼ੇ ਜਾਂ ਪ੍ਰਾਹੁਣੇ ਬਣਨ ਬਣਾਉਣ ਦੀ ਦੌੜ ਵਿੱਚ ਬਚਿਆ ਖੁਚਿਆ ਦਿਮਾਗ ਖਰਚਣ ਨਾਲੋਂ ਬੰਦੇ ਬਣ ਲਿਆ ਜਾਵੇਸਮਾਜ ਵਿੱਚ ਗੰਦ ਪਾਉਣ ਨਾਲੋਂ ਗੰਦ ਸਾਫ਼ ਕਰਨ ਵਾਲਿਆਂ ਵਿੱਚ ਸ਼ੁਮਾਰ ਹੋਈਏਸਾਡੇ ਛੇ ਛੇ ਫੁੱਟੇ ਕੱਦ, ਮੋਢੇ, ਡੱਬਾਂ ਵਿੱਚ ਟੰਗੇ ਪਿਸਤੌਲ, ਬੰਦੂਕਾਂ, ਫੁਕਰੀਆਂ ਕਿਸੇ ਕੰਮ ਨਹੀਂ ਆਉਣੀਆਂ। ਕੁੱਤਾ ਵੀ ਪੂਛ ਮਾਰ ਕੇ, ਥਾਂ ਸਾਫ਼ ਕਰਕੇ ਬਹਿੰਦਾ ਹੈਸ਼ਾਇਦ ਇਸੇ ਕਰਕੇ ਹੀ ਕਿਸੇ ਦੀ ਮੱਤ ਟਿਕਾਣੇ ਲਿਆਉਣ ਲਈ ਅਕਸਰ ਇਹ ਕਿਹਾ ਜਾਂਦਾ ਹੈ, “ਤੈਨੂੰ ਮੈਂ ਬਣਾਉਨਾ ਬੰਦਾ” ਇਸਦਾ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਅਸੀਂ ਅਜੇ ਬੰਦੇ ਵੀ ਨਹੀਂ ਬਣ ਸਕੇ

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2912)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author