SukhdevSRana7ਥੋੜ੍ਹੇ ਜਿਹੇ ਦਿਨ ਪਹਿਲਾਂ ਖਬਰ ਆਈ ਕਿ ਇੱਕ ਪੁੱਤ ਨੇ ਆਪਣੀ ਮਾਂ ...
(26ਜੂਨ 2021)

 

ਦੁਨੀਆਂ ਵਿੱਚ ਅਰਬਾਂ ਦੀ ਗਿਣਤੀ ਵਿੱਚ ਪ੍ਰਾਣੀ ਧਰਤੀ, ਜਲ ਅਤੇ ਹਵਾ ਵਿੱਚ ਵਿਚਰ ਰਹੇ ਹਨਇਨ੍ਹਾਂ ਵਿੱਚ ਚੌਪਾਏ, ਜੰਗਲੀ ਜਾਨਵਰ, ਰੀਂਗਣ ਵਾਲੇ, ਉਡਣ ਵਾਲੇ, ਤੈਰਨ ਵਾਲੇ, ਪਸ਼ੂ ਪੰਛੀ ਅਤੇ ਕੀੜੇ ਮਕੌੜੇ ਆਦਿ ਹਨਇਹ ਆਪਣੇ ਖਾਣਪੀਣ, ਰਹਿਣ ਸਹਿਣ ਦਾ ਇੰਤਜ਼ਾਮ ਵੀ ਕਰਦੇ ਹਨਪਰ ਇਨ੍ਹਾਂ ਵਿੱਚ ਸਮਝ, ਸੋਚ ਸ਼ਕਤੀ, ਭਾਵਕਤਾ, ਆਪਸੀ ਰਿਸ਼ਤਿਆਂ ਦੀ ਸਮਝ ਬਹੁਤ ਘੱਟ ਹੈਪਰ ਇਸ ਧਰਤੀ ’ਤੇ ਮਨੁੱਖ ਹੀ ਹੈ ਜਿਸ ਵਿੱਚ ਸਮਝ, ਸੋਚ, ਨਵੀਆਂ ਨਵੀਆਂ ਕਾਢਾਂ ਅਤੇ ਖੋਜਾਂ ਕਰਨ ਦੀ ਸ਼ਕਤੀ ਹੈਮਨੁੱਖ ਹੀ ਹੈ ਜੋ ਬੋਲ ਸਕਦਾ ਹੈ, ਗੱਲਬਾਤ ਕਰ ਸਕਦਾ ਹੈ, ਜੋ ਆਪਣੀਆਂ ਭਾਵਨਾਵਾਂ, ਜਜ਼ਬਾਤ ਅਤੇ ਸੰਵੇਦਨਾਵਾਂ ਪ੍ਰਗਟ ਕਰ ਸਕਦਾ ਹੈਮਨੁੱਖ ਹੀ ਹੈ ਜੋ ਰਿਸ਼ਤਿਆਂ ਦੀ ਕਦਰ ਕਰਨਾ ਜਾਣਦਾ ਹੈ ਅਤੇ ਰਿਸ਼ਤਿਆਂ ਨੂੰ ਲੀਰੋ ਲੀਰ ਵੀ ਮਨੁੱਖ ਹੀ ਕਰਦਾ ਹੈਇਹ ਵਰਤਾਰਾ ਕਿਉਂ ਹੋ ਰਿਹਾ ਹੈਕੀ ਅਸੀਂ ਇੰਨੇ ਲਾਲਚੀ, ਸਵਾਰਥੀ ਅਤੇ ਨਿਰਮੋਹੇ ਹੋ ਗਏ ਹਾਂ ਕਿ ਅਸੀਂ ਆਪਸੀ ਰਿਸ਼ਤਿਆਂ, ਖਾਸ ਕਰਕੇ ਖੂਨ ਦੇ ਰਿਸ਼ਤਿਆਂ ਨੂੰ ਵੀ ਭੁੱਲ ਚੁੱਕੇ ਹਾਂ

ਹਰ ਰੋਜ਼ ਅਖਬਾਰਾਂ ਵਿੱਚ ਕਿੰਨੀਆਂ ਹੀ ਅਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਪੁੱਤ ਨੇ ਮਾਂ ਜਾਂ ਪਿਉ, ਭਾਈ ਨੇ ਭਾਈ, ਪਿਉ ਨੇ ਪੁੱਤ ਜਾਂ ਧੀ, ਜੀਜੇ ਨੇ ਸਾਲੇ ਦਾ ਅਤੇ ਸਾਲੇ ਨੇ ਜੀਜੇ ਦਾ ਦਾ ਕਤਲ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਦੇ ਅਖਬਾਰ ਵਿੱਚ ਖਬਰ ਸੀ ਕਿ ਪਾਤੜਾਂ ਕੋਲ ਜ਼ਮੀਨ ਦੇ ਝਗੜੇ ਕਾਰਨ ਸਕੇ ਭਤੀਜੇ ਨੇ ਆਪਣੇ ਸਕੇ ਚਾਚੇ ਅਤੇ ਚਾਚੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾਕੀ ਸਾਡੀ ਸਹਿਣਸ਼ੀਲਤਾ ਅਤੇ ਸੋਚ ਸ਼ਕਤੀ ਖੰਭ ਲਾ ਕੇ ਕਿਤੇ ਉਡ ਪੁੱਡ ਗਈ ਹੈ ਕਿ ਅਸੀਂ ਲਾਲਚ ਅਤੇ ਗੁੱਸੇ ਵਿੱਚ ਇਹ ਵੀ ਨਹੀਂ ਸੋਚਦੇ ਕਿ ਜਿਸ ਖੂਨ ਨੂੰ ਅਸੀਂ ਵਹਾ ਰਹੇ ਹਾਂ ਉਹ ਖੂਨ ਸਾਡਾ ਹੀ ਹੈਲੜਾਈ ਤੋਂ ਬਾਅਦ ਥਾਣੇ, ਕਚਹਿਰੀਆਂ ਦੇ ਗੇੜੇ, ਵਕੀਲਾਂ ਦੀਆਂ ਫੀਸਾਂ ਦਾ ਖਰਚਾਂ ਕਾਤਲ ਦਾ ਝੱਗਾ ਚੌੜ ਕਰ ਦਿੰਦਾ ਹੈਜੇਕਰ ਸਜ਼ਾ ਹੋ ਜਾਵੇ ਤਾਂ ਸਮਝੋ ਪਰਿਵਾਰ ਦੀ ਬਰਬਾਦੀ

ਇੱਕ ਹੋਰ ਖਬਰ ਪੜ੍ਹੀ ਕਿ ਘੱਗੇ ਦੇ ਨੇੜੇ ਦੋਧਨਾ ਪਿੰਡ ਵਿੱਚ ਪੈਸੇ ਦੇ ਝਗੜੇ ਕਾਰਨ ਪਿਉ ਨੇ ਪੁੱਤ ਦਾ ਕਤਲ ਕਰ ਦਿੱਤਾਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਕੋਲ ਸੁਰੰਗੜਾ ਪਿੰਡ ਵਿੱਚ ਨਸ਼ੇ ਲਈ ਪੈਸੇ ਨਾ ਮਿਲਣ ਤੇ ਪੁੱਤਰ ਨੇ ਤੇਜ਼ਧਾਰ ਹਥਿਆਰ ਨਾਲ ਪਿਉ ਦਾ ਕਤਲ ਕਰ ਦਿੱਤਾਮਾਨਸਾ ਜ਼ਿਲ੍ਹੇ ਵਿੱਚ ਇੱਕ ਚਚੇਰੇ ਭਰਾ ਨੇ ਆਪਣੇ ਤਾਏ ਦੇ ਮੁੰਡੇ ਦਾ ਜ਼ਮੀਨ ਦੇ ਝਗੜੇ ਵਿੱਚ ਕਤਲ ਕਰ ਦਿੱਤਾ ਥੋੜ੍ਹੇ ਦਿਨ ਪਹਿਲਾਂ ਇੱਕ ਮਾਂ ਨੇ ਆਪਣੇ ਕਥਿਤ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਸਕੇ ਪੁੱਤ ਦਾ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀਪਰ ਆਖਰ ਉਹ ਫੜੀ ਗਈਪੁੱਤ ਜੋ ਮਾਂ ਲਈ ਜਿਗਰ ਦਾ ਟੁਕੜਾ ਹੁੰਦਾ ਹੈ, ਜਿਸਦੇ ਮਾੜੀ ਜਿਹੀ ਝਰੀਟ ਆ ਜਾਵੇ ਤੇ ਮਾਂ ਦਾ ਕਲੇਜਾ ਫਟ ਜਾਂਦਾ ਹੈਕਿਉਂ ਉਸ ਮਾਂ ਨੇ ਬੇਗਾਨਿਆਂ ਦੀ ਖਾਤਰ ਸਕਾ ਪੁੱਤ ਮਾਰ ਦਿੱਤਾ

ਪੈਸੇ ਦੇ ਲਾਲਚ ਦੀ ਇੱਕ ਹੋਰ ਖਬਰ ਮੁਤਾਬਕ ਮਾਛੀਵਾੜੇ ਦੇ ਕੋਲ ਇੱਕ ਪਿੰਡ ਦਾ ਫੌਜੀ ਸੇਵਾ ਮੁਕਤ ਹੋ ਕੇ ਘਰ ਆਇਆ। ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਬਕਾਏ ਦੇ ਪੈਸੇ ਜੋ ਲੱਖਾਂ ਵਿੱਚ ਸਨ, ਉਸ ਦੀ ਇੱਛਾ ਸੀ ਕਿ ਇਸ ਵਿੱਚੋਂ ਕੁਝ ਰਕਮ ਆਪਣੇ ਅਲੱਗ ਰਹਿ ਰਹੇ ਪੁੱਤਰ ਨੂੰ ਵੀ ਦੇ ਦੇਵੇਘਰ ਵਿੱਚ ਅਜਿਹਾ ਕਲੇਸ਼ ਛਿੜਿਆ ਕਿ ਉਸ ਦੀ ਪਤਨੀ, ਵੱਡੇ ਮੁੰਡੇ ਦੀ ਘਰਵਾਲੀ ਅਤੇ ਰਿਸ਼ਤੇਦਾਰਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾਕੁੱਟ ਮਾਰ ਜ਼ਿਆਦਾ ਹੋਣ ਕਾਰਨ ਮਰ ਗਿਆਵਿਚਾਰਾ ਫੌਜੀ ਕਿੰਨੇ ਸਾਲ ਘਰੋਂ ਬਾਹਰ ਰਿਹਾ ਹੋਵੇਗਾਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਪਹਾੜਾਂ, ਜੰਗਲਾਂ, ਰੋਹੀਆਂ ਬੀਅਬਾਨਾਂ, ਮਾਰੂਥਲਾਂ ਅਤੇ ਸਰਹੱਦਾਂ ’ਤੇ ਡਿਉੂਟੀ ਦਿੰਦਾ ਰਿਹਾਸੇਵਾ ਮੁਕਤੀ ਸਮੇਂ ਕਿੰਨਾ ਦਿਲ ਵਿੱਚ ਚਾਅ ਹੋਵੇਗਾ ਕਿ ਮੈਂ ਆਪਣੇ ਇੰਨੇ ਸਾਲਾਂ ਦੇ ਵਿਛੋੜੇ ਬਾਅਦ ਪਰਿਵਾਰ ਵਿੱਚ ਰਹਾਂਗਾਪਰ ਲਾਲਚੀ ਟੱਬਰ ਨੇ ਲਾਲਚ ਵਿੱਚ ਮਨੁੱਖੀ ਰਿਸ਼ਤਿਆਂ ਦਾ ਘਾਣ ਕਰ ਦਿੱਤਾ

ਅਖਬਾਰਾਂ ਅਤੇ ਟੀ.ਵੀ. ’ਤੇ ਖਬਰਾਂ ਵਿੱਚ ਕਿਤੇ ਜ਼ਮੀਨ ਪਿੱਛੇ, ਕਿਤੇ ਪੈਸਿਆਂ ਪਿੱਛੇ ਪੁੱਤ ਨੇ ਮਾਂ ਦਾ ਕਤਲ ਕਰ ਦਿੱਤਾ ਜਾਂ ਪਿਉ ਵੱਢ ਦਿੱਤਾ ਥੋੜ੍ਹੇ ਜਿਹੇ ਦਿਨ ਪਹਿਲਾਂ ਖਬਰ ਆਈ ਕਿ ਇੱਕ ਪੁੱਤ ਨੇ ਆਪਣੀ ਮਾਂ ਦਾ ਕਰੰਟ ਲਾ ਕੇ ਕਤਲ ਕਰ ਦਿੱਤਾਮਾਂ ਬਾਪ ਜੋ ਆਪਣੀ ਔਲਾਦ ਦੀ ਖਾਤਰ ਸਾਰੀ ਉਮਰ ਮਿੱਟੀ ਵਿੱਚ ਮਿੱਟੀ ਹੋ ਕੇ ਸਰਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਮਿਹਨਤ ਕਰਦੇ ਹਨ, ਜਦੋਂ ਸੁੱਖ ਦਾ ਟਾਈਮ ਆਉਂਦਾ ਹੈ ਤਾਂ ਬੱਚੇ ਮਾਂ ਪਿਉ ਨੂੰ ਸੁਖ ਦੇਣ ਦੀ ਥਾਂ ਕਤਲ ਕਰਨ ਤੋਂ ਵੀ ਨਹੀਂ ਹਿਚਕਚਾਉਂਦੇਧੀਆਂ ਬਣਾ ਕੇ ਲਿਆਂਦੀਆਂ ਨੂੰਹਾਂ ਨੂੰ ਦਹੇਜ ਖਾਤਰ ਕਤਲ ਕਰ ਦਿੱਤਾ ਜਾਂਦਾ ਹੈ। ਮੁੰਡੇ ਦੀ ਚਾਹਤ ਵਿੱਚ ਗਰਭ ਵਿੱਚ ਪਲ ਰਹੇ ਮਾਦਾ ਭਰੂਣ ਦਾ ਕਤਲ ਕਰ ਦਿੱਤਾ ਜਾਂਦਾ। ਆਪਣੀ ਸਕੀ ਧੀ ਨੂੰ ਅਣਖ ਦੀ ਖਾਤਰ ਕਤਲ ਕਰ ਦਿੱਤਾ ਜਾਂਦਾ ਹੈਇਨ੍ਹਾਂ ਮਾੜੀਆਂ ਹਰਕਤਾਂ ਨੇ ਮਨੁੱਖੀ ਰਿਸ਼ਤਿਆਂ ਦਾ ਘਾਣ ਕਰ ਦਿੱਤਾ ਹੈਸਾਡੀ ਸੋਚ ਨੂੰ ਕੀ ਹੋ ਗਿਆ ਹੈ? ਕੀ ਅਸੀਂ ਨੈਤਿਕਤਾ, ਮਰਿਆਦਾ ਅਤੇ ਖੂਨ ਦੇ ਰਿਸ਼ਤੇ ਬਿਲਕੁਲ ਹੀ ਭੁੱਲ ਗਏ ਹਾਂ? ਕੀ ਅਸੀਂ ਜਾਨਵਰ ਬਣ ਗਏ ਹਾਂ?

ਮਨੋਵਿਗਆਨੀਆਂ ਦਾ ਮੱਤ ਹੈ ਕਿ ਕੋਈ ਮਨੁੱਖ ਕਾਤਲ ਬਣਨ ਸਮੇਂ ਸੁੱਧ ਬੁੱਧ ਖੋ ਕੇ ਪਸ਼ੂ ਬਿਰਤੀ ਵਾਲਾ ਬਣ ਜਾਂਦਾ ਹੈ ਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਬਜ਼ੁਰਗ ਮਾਤਾ ਦੀ ਇੱਕ ਬਿਜਲਈ ਮੀਡੀਆ ਕਰਮੀ ਨਾਲ ਗੱਲਬਾਤ ਹੋ ਰਹੀ ਸੀਮੁੰਬਈ ਦੇ ਸਟੇਸ਼ਨ ਦੇ ਪਲੇਟਫਾਰਮ ਤੇ ਲੀਲਾਵਤੀ ਨਾਂ ਦੀ ਬਜ਼ੁਰਗ ਔਰਤ ਬੈਠੀ ਸੀ। ਉਸ ਨੇ ਦੱਸਿਆ ਕਿ ਉਸਦਾ ਇੱਕ ਪੁੱਤਰ ਮੁੰਬਈ ਅਤੇ ਦੋ ਪੁੱਤਰ ਅਤੇ ਦੋ ਧੀਆਂ ਦਿੱਲੀ ਰਹਿੰਦੇ ਹਨਮੁੰਬਈ ਵਾਲਾ ਮੁੰਡਾ ਬਿਮਾਰ ਸੀ।, ਮੈ ਉਸਦੀ ਖਬਰਸਾਰ ਲੈਣ ਦਿੱਲੀ ਤੋਂ ਆਈਹੁਣ ਜਦ ਮੁੰਡਾ ਠੀਕ ਹੋ ਗਿਆ ਤਾਂ ਉਸ ਨੇ ਮਾਂ ਨੂੰ ਘਰੋਂ ਕੱਢ ਦਿੱਤਾ ਅਤੇ ਧੱਕੇ ਵੀ ਮਾਰੇਉਹ ਦੋ ਘੰਟੇ ਤੋਂ ਗੱਡੀ ਉਡੀਕ ਰਹੀ ਸੀ। ਉਸ ਨੇ ਦਿੱਲੀ ਜਾਣਾ ਸੀ। ਉਸ ਨੇ ਇਹ ਵੀ ਦੱਸਿਆ, “ਮੇਰੇ ਘਰ ਵਾਲੇ ਦੇ ਮਰਨ ਤੋਂ ਬਾਅਦ ਦਿੱਲੀ ਵਾਲੇ ਮੁੰਡੇ ਕੁੜੀਆਂ ਵੀ ਮੈਂਨੂੰ ਘਰ ਨਹੀਂ ਰੱਖਦੇਮੇਰੀ ਉਮਰ 78 ਸਾਲ ਹੈ। ਕੰਮ ਮੈਂ ਕਰ ਨਹੀਂ ਸਕਦੀ, ਹੁਣ ਮੈਂ ਭੀਖ ਮੰਗ ਕੇ ਰੋਟੀ ਖਾਇਆ ਕਰੂੰਗੀ ਉਸ ਔਰਤ ਦੀ ਵਿਥਿਆ ਸੁਣ ਕੇ ਮੀਡੀਆ ਕਰਮੀ ਵੀ ਰੋ ਰਹੀ ਸੀ ਮਾਂ ਪਿਉ ਚਾਰ ਚਾਰ, ਪੰਜ ਪੰਜ ਧੀਆਂ ਪੁੱਤਾਂ ਨੂੰ ਪਾਲਦੇ ਹਨ ਪਰ ਇੱਕ ਮਾਂ ਪਿਉ ਨੂੰ ਪੁੱਤ ਧੀਆਂ ਰੋਟੀ ਨਹੀਂ ਦੇ ਸਕਦੇ

ਅੱਜ ਸੈਕੜਿਆਂ ਦੀ ਗਿਣਤੀ ਵਿੱਚ ਖੁੱਲ੍ਹੇ ਬਿਰਧ ਆਸ਼ਰਮ ਬਜ਼ੁਰਗਾਂ ਨਾਲ ਭਰੇ ਪਏ ਹਨਸਾਡਾ ਪਿਆਰ, ਸਾਡੇ ਜਜ਼ਬਾਤ, ਸਾਡੇ ਰਿਸ਼ਤੇ ਤਾਰ ਤਾਰ ਹੋ ਰਹੇ ਹਨਕੀ ਮਨੁੱਖ ਅੱਜ ਇੰਨਾ ਪਦਾਰਥਵਾਦੀ, ਸਵਾਰਥੀ ਹੋ ਗਿਆ ਹੈ? ਮਾਂ ਦਿਵਸ ’ਤੇ ਅਸੀਂ ਮਾਂ ਨਾਲ ਸੈਲਫੀਆਂ ਖਿਚਾਉਂਦੇ ਹਾਂ ਪਰ ਬਿਰਧ ਆਸ਼ਰਮ ਵਿੱਚ ਵੀ ਨਿਗਾਹ ਮਾਰੋਅੱਜ ਦੇ ਸਮੇਂ ਵਿੱਚ ਅਸੀਂ ਇੰਨੇ ਸਵਾਰਥੀ ਹੋ ਗਏ ਹਾਂ ਕਿ ਅਸੀਂ ਮਨੁੱਖੀ ਰਿਸ਼ਤਿਆਂ ਨੂੰ ਲੀਰੋ ਲੀਰ ਕਰ ਦਿੱਤਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2863)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਿੰ. ਸੁਖਦੇਵ ਸਿੰਘ ਰਾਣਾ

ਪ੍ਰਿੰ. ਸੁਖਦੇਵ ਸਿੰਘ ਰਾਣਾ

Punjab, India.
Phone: (91 - 99149 - 00559)