RoopLalRoop7ਨਾਵਲਕਾਰ ਨੂੰ ਸਕੂਲੀ ਸਮੇਂ ਤੋਂ ਕੁਝ ਕਰਦੇ ਰਹਿਣ ਦੀ ਲੱਗੀ ਚੇਟਕ ਬਦਸਤੂਰ ਅੱਜ ਵੀ ...
(23 ਜੂਨ 2021)

 

MalookChandKaler1ਪ੍ਰਿੰਸੀਪਲ ਮਲੂਕ ਚੰਦ ਕਲੇਰ ਚੜ੍ਹਦੇ ਪੰਜਾਬ ਵਿੱਚੋਂ ਪਰਵਾਸ ਕਰ ਕੇ ਕੈਨੇਡਾ ਜਾ ਵਸਿਆਪੰਜਾਹਵਿਆਂ ਦੇ ਪੰਜਾਬ ਦਾ ਹਾਣੀ ਹੋਣ ਕਾਰਨ ਉਸਨੇ ਗੁਰਬਤ ਨਾਲ ਘੁਲਦੇ ਅਤੇ ਹੱਡ ਭੰਨਵੀਂ ਮਿਹਨਤ ਕਰਦੇ ਲੋਕ ਅੱਖੀਂ ਡਿੱਠੇ ਹਨਸਾਢੇ ਤਿੰਨ-ਤਿੰਨ ਰੁਪਏ ’ਤੇ ਦਿਹਾੜੀ ਕਰ ਕੇ ਆਪਣੇ ਰਾਹੀਂ ਪਾਣੀ ਉਸ ਨੇ ਆਪ ਤਰੌਂਕਿਆ ਹੈਬੁਣਕਰ ਬਾਪ ਦੇ ਹੱਥੀਂ ਬੁਣੇ ਖੱਦਰ ਦੇ ਕੱਪੜੇ ਪਹਿਨਦਾ ਉਹ ਓ.ਟੀ. ਕਰ ਕੇ ਸਿੱਖਿਆ ਵਿਭਾਗ, ਪੰਜਾਬ ਵਿੱਚ ਪੰਜਾਬੀ ਅਧਿਆਪਕ ਲੱਗ ਗਿਆਗੁਰਬਤ ਅਤੇ ਜਾਤ-ਪਾਤ ਦੇ ਝੱਖੜ ਚੀਰਦਾ ਸਕੂਲੀ ਸਮੇਂ ਆਮ ਵਿਦਿਆਰਥੀ ਰਿਹਾ ਹੋਣ ਦੇ ਬਾਵਜੂਦ ਅਧਿਆਪਕ ਉਹ ਇੱਕ ਖਾਸ ਬਣ ਗਿਆ

ਪੰਜਾਬੀ ਅਧਿਆਪਕ ਵਜੋਂ ਪ੍ਰਸਿੱਧ ਲੇਖਕਾਂ ਦੀਆਂ ਕਿਰਤਾਂ ਪੜ੍ਹਦਾ ਅਤੇ ਪੜ੍ਹਾਉਂਦਾ ਉਹ ਸਾਹਿਤਕ ਰੰਗ ਵਿੱਚ ਰੰਗਿਆ ਗਿਆਇਹ ਰੰਗ ਉਸ ਨੂੰ ਹੋਰ ਵੀ ਦੂਣ ਸਵਾਇਆ ਚੜ੍ਹਿਆ ਕਿਉਂਕਿ ਉਸ ਦੇ ਬਾਪ ਨੂੰ ਚੌਧਰੀ ਜਗਤ ਰਾਮ ਦਾ ‘ਰੂਪ ਬਸੰਤ’ ਕਿੱਸਾ ਜ਼ੁਬਾਨੀ ਯਾਦ ਸੀਅਕਸਰ ਕੰਮ ਕਾਰ ਕਰਦਿਆਂ ਅਤੇ ਕਦੇ ਕਦਾਈਂ ਚਾਨਣੀਆਂ ਰਾਤਾਂ ਨੂੰ ਉਸ ਦਾ ਬਾਪ ਆਪਣੇ ਸੰਗੀ-ਸਾਥੀਆਂ ਵਿੱਚ ਹੇਕਾਂ ਲਾ ਕੇ ਗਾਉਂਦਾ ਤਾਂ ਮਲੂਕਚਚੰਦ ਬੜੇ ਗਹੁ ਨਾਲ ਸੁਣਦਾਇਸ ਤਰ੍ਹਾਂ ਕਈ ਨਵੇਂ ਸ਼ਬਦ ਅਚੇਤ ਹੀ ਉਸਦੇ ਮਨ ’ਤੇ ਉੱਕਰੇ ਗਏਇਸੇ ਸ਼ਬਦ ਭੰਡਾਰ ਨੇ ਉਂਗਲ ਫੜ ਕੇ ਉਸ ਨੂੰ ਨਾਲ ਤੋਰ ਲਿਆ ਤਾਂ ਉਸ ਨੇ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਉਲਫਤ ਬਾਜਵਾ, ਪ੍ਰਿੰਸੀਪਲ ਸੁਜਾਨ ਸਿੰਘ, ਪ੍ਰੋ. ਨਰਿੰਜਨ ਤਸਨੀਮ, ਬਲਵੀਰ ਮਾਧੋਪੁਰੀ, ਪ੍ਰੇਮ ਗੋਰਕੀ, ਰਸੂਲ ਹਮਜਾਤੋਵ ਆਦਿ ਧਰਤੀ ਨਾਲ ਜੁੜੇ ਲੇਖਕਾਂ ਦੀਆਂ ਸ਼ਾਹਕਾਰ ਕਿਰਤਾਂ ਨੂੰ ਸੰਜੀਦਗੀ ਨਾਲ ਪੜ੍ਹਿਆਇਸ ਅਧਿਐਨ ਨਾਲ ਉਸ ਨੂੰ ਆਪਣੀ ਮੰਜ਼ਿਲ ਦਿਸ ਪਈਉਹ ਨੌਕਰੀ ਦੇ ਨਾਲ ਨਾਲ ਬੀ.ਏ, ਬੀ.ਐੱਡ ਅਤੇ ਐੱਮ.ਏ. (ਹਿਸਟਰੀ) ਪਾਸ ਕਰ ਗਿਆਉਸ ਦੇ ਕਲਮਬੰਦ ਵਿਚਾਰਾਂ ਨੂੰ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਮਾਣਤਾ ਮਿਲਣ ਲੱਗੀ ਸਾਲ 1992 ਵਿੱਚ ਆਲ ਇੰਡੀਆ ਰੇਡੀਓ, ਜਲੰਧਰ ਦੇ ਸਕੂਲੀ ਪਰੋਗਰਾਮ ਨਾਲ ਉਹ ਪੱਕਾ ਜੁੜ ਗਿਆ ਤੇ ਲਗਭਗ 15 ਸਾਲ ਉਹ ਇਸਦਾ ਹਿੱਸਾ ਰਿਹਾਸਕੂਲ ਅਧਿਆਪਕ ਦੇ ਤੌਰ ’ਤੇ ਉਸਦਾ ਇਹ ਵੱਡਾ ਹਾਸਲ ਸੀ

ਸਾਲ 2008 ਵਿੱਚ ਸੇਵਾ ਮੁਕਤੀ ਉਪਰੰਤ ਉਹ ਕੈਨੇਡਾ ਜਾ ਵਸਿਆਇਸੇ ਹੀ ਵਰ੍ਹੇ ‘ਕੋਰੇ ਘੜੇ ਦਾ ਪਾਣੀ ‘ਸਵੈ-ਜੀਵਨੀ ਪੂਰਕ ਨਾਵਲ ਨਾਲ ਪੰਜਾਬੀ ਸਾਹਿਤ ਦੇ ਬੂਹੇ ਉਸ ਨੇ ਪਹਿਲਾ ਪੱਬ ਧਰਿਆਇਸ ਨਾਵਲ ਦੇ ਛੋਟੇ ਛੋਟੇ 41 ਲੇਖਾਂ ਵਿੱਚ ਆਪਣੇ ਸੰਘਰਸ਼ਮਈ ਜੀਵਨ ਦੀ ਉਸ ਨੇ ਬਾਤ ਵੀ ਸੁਣਾਈ ਅਤੇ ਪੁਰਾਣੇ ਪੰਜਾਬ ਦੇ ਸਭਿਆਚਾਰ ਨਾਲ ਸਾਂਝ ਵੀ ਪੁਆਈ ਹੈਇਸ ਸਵੈ-ਜੀਵਨੀਨੁਮਾ ਨਾਵਲ ਨਾਲ ਉਸ ਨੂੰ ਕਈ ਪੁਰਾਣੇ ਨਾਵਲਕਾਰਾਂ ਦੀ ਪਾਲ ਵਿੱਚ ਖੜ੍ਹੇ ਹੋਣ ਦਾ ਸੁਭਾਗ ਉਦੋਂ ਪ੍ਰਾਪਤ ਹੋ ਗਿਆ ਜਦੋਂ ਡਾ. ਗੁਰਸ਼ਰਨਜੀਤ ਕੌਰ ਨੇ ਟਿੱਪਣੀ ਕਰਦਿਆਂ ਆਖਿਆ, “ਸਵੈ-ਜੀਵਨੀ ਵਿੱਚ ਕੇਵਲ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਅਕਤੀ ਹੀ ਨਹੀਂ ਆਉਂਦੇ, ਸਗੋਂ ਸਾਧਾਰਨ ਗਰੀਬ ਲੋਕ, ਜਿਨ੍ਹਾਂ ਦਾ ਸੰਘਰਸ਼ ਬੇਮਿਸਾਲ ਹੁੰਦਾ ਹੈ, ਵੀ ਆਪਣੀ ਸਵੈ-ਜੀਵਨੀ ਲਿਖਣ ਦੇ ਹੱਕਦਾਰ ਹੁੰਦੇ ਹਨ।” ਨਾਵਲਕਾਰ ਇਸ ਨਾਵਲ ਵਿੱਚ ਸਮਾਜ ਦੇ ਮੱਥੇ ਤੋਂ ਜਾਤੀ-ਪਾਤੀ ਗਰਦ-ਗੁਬਾਰ ਗਿਆਨ ਦੇ ਪ੍ਰਕਾਸ਼ ਨਾਲ ਸਾਫ ਕਰਨ ਵਿੱਚ ਕਾਫੀ ਸਫਲ ਰਿਹਾ ਹੈ

‘ਸੂਰਜ ਉੱਗ ਪਿਆ’ ਉਸਦਾ ਦੂਸਰਾ ਨਾਵਲ 2012 ਵਿੱਚ ਆਇਆਇਸ ਵਿੱਚ ਜੰਗਲ ਦੇ ਸਭ ਛੋਟੇ-ਮੋਟੇ ਜਾਨਵਰਾਂ ਦੇ ਏਕੇ ਨਾਲ ਉਹ ਖੂੰਖਾਰ ਸ਼ੇਰ ਨੂੰ ਬੇਦਖਲ ਕਰ ਕੇ ਇੱਕ ਖੂਬਸੂਰਤ ਰਾਜਸੀ ਢਾਂਚੇ ਦੀ ਸਿਰਜਣਾ ਕਰਦਾ ਹੈਉਹ ਇਸ ਨੂੰ ਸਹੀ ਲੋਕਤੰਤਰ ਦਾ ਨਾਮ ਦਿੰਦਾ ਹੈਬੇਸ਼ਕ ਸੰਸਕ੍ਰਿਤ ਸਾਹਿਤ ਵਿੱਚ ਜਾਨਵਰਾਂ ਦੇ ਸੰਵਾਦ ਵਾਲੀਆਂ ਅਨੇਕਾਂ ਕਹਾਣੀਆਂ ਪਹਿਲਾਂ ਤੋਂ ਮੌਜੂਦ ਹਨ, ਪਰ ਕਿਸੇ ਚਾਲੂ ਨਿਜ਼ਾਮ ਨੂੰ ਬਦਲ ਦੇਣ ਵਿੱਚ ਉਸ ਦਾ ਕਈ ਕੁਝ ਆਪਣਾ ਹੈਜੋ ਇਸ ਨਾਵਲ ਦੀ ਖੂਬੀ ਹੈ

‘ਜੰਗਲ ਵਿੱਚ ਚੋਣ’ 2014 ਵਿੱਚ ਆਇਆ ਉਸ ਦਾ ਤੀਸਰਾ ਨਾਵਲ ਹੈਇਸ ਬਾਲ ਨਾਵਲ ਦਾ ਮਕਸਦ ਬੱਚਿਆਂ ਦੀ ਕੁਦਰਤ ਨਾਲ ਸਾਂਝ ਪੁਆਉਣਾ ਅਤੇ ਉਨ੍ਹਾਂ ਦੀ ਰਾਜਸੀ ਸੂਝ ਦਾ ਵਿਕਾਸ ਕਰਨਾ ਹੈਦੂਜਾ ਇਹ ਕੂਟਨੀਤਕ ਜੁਗਤਾਂ ਦਾ ਸੰਚਾਰ ਕਰਦਾ ਹੋਣ ਕਾਰਨ ਆਪਣੀ ਅਲੱਗ ਪਛਾਣ ਰੱਖਦਾ ਹੈ

‘ਤਲਾਸ਼ ਜਾਰੀ ਹੈ’ ਸਵੈ-ਜੀਵਨਾਤਮਕ ਨਾਵਲ 2018 ਵਿੱਚ ਛਪਿਆ ਉਸਦਾ ਚੌਥਾ ਨਾਵਲ ਹੈਇਸ ਨੂੰ ਸੰਸਾਰ ਪੱਧਰ ਦੇ ਲਗਭਗ 66 ਨਾਵਲਾਂ ਦੀ ਪੁੱਠ ਚੜ੍ਹੀ ਹੋਈ ਹੈਇਸ ਲਈ ਇਸਦਾ ਪਲਾਟ ਬਹੁਤ ਦਿਲਚਸਪ ਹੈਇਸ ਨੂੰ ਪੜ੍ਹ ਕੇ ਦੁਨੀਆਂ ਭਰ ਦੇ ਵੰਨ-ਸੁਵੰਨੇ ਚਰਚਿਤ ਵਿਚਾਰਾਂ ਨਾਲ ਪਾਠਕ ਦੀ ਸਾਂਝ ਪੈ ਜਾਂਦੀ ਹੈਇਸੇ ਨਾਵਲ ਵਿੱਚ ਉਹ ‘ਮੀਕੇ’ ਤੋਂ ‘ਮਲਕੀਅਤ’ ਦਾ ਸਫਰ ਤੈਅ ਕਰਦਾ ਹੈਮਸਤਕ ਵਿੱਚ ਗਿਆਨ ਦਾ ਸੂਰਜ ਉੱਗਣ ’ਤੇ ਉਹ ਪ੍ਰਿੰਸੀਪਲ ‘ਮਲਕੀਅਤ’ ਬਣ ਜਾਂਦਾ ਹੈਲੇਖਕ ਦਰਪੇਸ਼ ਸਮੱਸਿਆਵਾਂ ਨਾਲ ਇੱਕ ਸੰਘਰਸ਼ਸ਼ੀਲ ਯੋਧੇ ਵਾਂਗ ਜੂਝਦਾ ਹੈ ਅਤੇ ਅੰਤ ਫਤਿਹ ਪ੍ਰਾਪਤ ਕਰਦਾ ਹੈਇਸ ਲਈ ਲੇਖਕ ਦੇ ਬੇਸ਼ਕੀਮਤੀ ਅਨੁਭਵ ਅਤਿਅੰਤ ਪ੍ਰੇਰਨਾਦਾਇਕ ਹਨਇਹ ਨਾਵਲ ਪਾਠਕ ਨੂੰ ਚੰਗਾ ਇਨਸਾਨ ਬਣਾਉਣ ਦੇ ਨਾਲ ਨਾਲ ਉਸ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਸਮਰੱਥ ਵੀ ਹੈ

ਨਾਵਲਕਾਰ ਨੂੰ ਸਕੂਲੀ ਸਮੇਂ ਤੋਂ ਕੁਝ ਕਰਦੇ ਰਹਿਣ ਦੀ ਲੱਗੀ ਚੇਟਕ ਬਦਸਤੂਰ ਅੱਜ ਵੀ ਕਾਇਮ ਹੈਕੈਨੇਡਾ ਜਾ ਕੇ ਉਸ ਨੇ ਸਾਹਿਤਕ ਖੇਤਰ ਵਿੱਚ ਆਪਣੀ ਅਲੱਗ ਪਛਾਣ ਬਣਾਈ ਹੈਸਰੀ ਤੋਂ ਛਪਦੇ ‘ਸੱਚ ਦੀ ਆਵਾਜ਼ ‘ਅਖਬਾਰ ਦਾ ਉਹ ਕਾਲਮ ਨਵੀਸ ਹੈਰੇਡੀਓ ਸਰੀ, ਕਾਂਸ਼ੀ ਰੇਡੀਓ, ਇੰਗਲੈਂਡ, ਪ੍ਰਾਇਮ ਏਸ਼ੀਆ ਟੀ ਵੀ ਅਤੇ ਕਈ ਹੋਰ ਚੈਨਲਾਂ ਦਾ ਉਹ ਬੁਲਾਰਾ ਹੈ। ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ, ਕੈਨੇਡਾ’ ਦੀ ਸਥਾਪਨਾ 21 ਅਕਤੂਬਰ 2018 ਨੂੰ ਕਰ ਕੇ ਉਸ ਨੇ ਇੱਕ ਅਜਿਹਾ ਮੀਲ-ਪੱਥਰ ਗੱਡਿਆ ਹੈ ਜੋ ਦੇਰ ਤਕ ਨਵੇਂ ਸਾਹਿਤ ਪ੍ਰੇਮੀਆਂ ਦਾ ਮਾਰਗ ਦਰਸ਼ਨ ਕਰਦਾ ਰਹੇਗਾਇਸੇ ਮੰਚ ਤੋਂ ਉਸ ਨੇ ‘ਤਲਾਸ਼ ਜਾਰੀ ਹੈ’ ਆਪਣੇ ਨਾਵਲ ਦੀ ਘੁੰਡ ਚੁਕਾਈ ਕਰ ਕੇ ਚੇਤਿਆਂ ਵਿੱਚੋਂ ਵਿਸਰਦੇ ਜਾ ਰਹੇ ਲੋਕ ਕਵੀ ‘ਗੁਰਦਾਸ ਰਾਮ ਆਲਮ’ ਦਾ ਨਾਮ ਕੈਨੇਡਾ ਵਿੱਚ ਵੀ ਸੁਰਜੀਤ ਕਰ ਦਿੱਤਾ ਹੈਸਮੁੱਚੇ ਤੌਰ ’ਤੇ ਉਸ ਦੇ ਚੌਹਾਂ ਨਾਵਲਾਂ ਦੀ ਥੋੜ੍ਹੇ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਹਾਸ਼ੀਏ ’ਤੇ ਖੜ੍ਹੇ ਵਿਅਕਤੀ ਨੂੰ ਮਾਰੀ ਇੱਕ ਹਾਕ ਹੈ, ਜੋ ਉਸ ਦੀ ਬਾਂਹ ਫੜਨ ਲਈ ਉਤਾਵਲੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2858)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰੂਪ ਲਾਲ ਰੂਪ

ਰੂਪ ਲਾਲ ਰੂਪ

Village Bhelan, Jalandhar, Punjab, India.
Phone: (91 - 94652-25722)
Email: (rooplal51@gmail.com)