PavelKussa7ਇਸ ਲੋਕ ਸ਼ਕਤੀ ਦਾ ਮੁਜ਼ਾਹਰਾ ਤੇ ਇਸਦੀ ਰੰਗਤ ਦੱਸਦੀ ਹੈ ਕਿ ਹਿੰਦੂ ਰਾਸ਼ਟਰ ਉਸਾਰੀ ਦੇ ...
(27 ਮਈ 2021)

 

 Malerkotla1ਇਹ ਦਿਨ ਦੇਸ਼ ਦੀ ਲੋਕਾਈ ਵਿੱਚ ਵੱਡੀ ਉਥਲ-ਪੁਥਲ ਵਾਲੇ ਹਨਨਾਗਰਿਕ ਹੱਕਾਂ ਦੇ ਹਮਲੇ ਖਿਲਾਫ਼ ਫੁੱਟਿਆ ਲੋਕ-ਰੋਹ ਦਿਨੋਂ ਦਿਨ ਫੈਲ ਰਿਹਾ ਹੈਇਸ ਸੰਘਰਸ਼ ਲਹਿਰ ਦੇ ਅਹਿਮ ਮੋਰਚੇ ਵਜੋਂ ਪੰਜਾਬ ਨੇ ਆਪਣੀ ਥਾਂ ਮੱਲ ਲਈ ਹੈਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਵੇਲੇ ਤੋਂ ਹੀ ਸੂਬੇ ਦੀਆਂ ਲਗਪਗ ਸਾਰੀਆਂ ਲੋਕ ਪੱਖੀ ਅਤੇ ਜਮਹੂਰੀ ਸ਼ਕਤੀਆਂ ਆਪਣੇ ਪੂਰੇ ਵਿਤ ਨਾਲ ਇਨ੍ਹਾਂ ਕਦਮਾਂ ਖਿਲਾਫ਼ ਡਟੀਆਂ ਹੋਈਆਂ ਹਨ ਤੇ ਲੋਕਾਂ ਦੀ ਲਾਮਬੰਦੀ ਕਰਨ ਵਿੱਚ ਜੁਟੀਆਂ ਹੋਈਆਂ ਹਨਰੋਸ ਪ੍ਰਦਰਸ਼ਨਾਂ ਤੋਂ ਲੈ ਕੇ ਮੀਟਿੰਗਾਂ ਤੇ ਰੋਸ ਸਭਾਵਾਂ ਦਾ ਤਾਂਤਾ ਲੱਗਿਆ ਹੋਇਆ ਹੈਵੱਖ-ਵੱਖ ਸਿਆਸੀ ਪਾਰਟੀਆਂ, ਨੀਮ ਸਿਆਸੀ ਮੰਚਾਂ ਤੇ ਲੋਕ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੱਦਿਆਂ ਨੂੰ ਲੋਕਾਂ ਵੱਲੋਂ ਬਹੁਤ ਗਰਮਜੋਸ਼ੀ ਨਾਲ ਹੁੰਗਾਰਾ ਭਰਿਆ ਜਾ ਰਿਹਾ ਹੈਮਾਨਸਾ ਤੇ ਲੁਧਿਆਣਾ ਵਿੱਚ ਸ਼ਾਹੀਨ ਬਾਗ਼ ਦੀ ਤਰਜ਼ ’ਤੇ ਲਗਾਤਾਰ ਧਰਨੇ ਵੀ ਸ਼ੁਰੂ ਕੀਤੇ ਗਏ ਹਨਸੰਘਣੀ ਮੁਸਲਿਮ ਆਬਾਦੀ ਵਾਲੇ ਮਾਲੇਰਕੋਟਲਾ ਖੇਤਰ ਵਿੱਚ ਕਈ ਵੱਡੇ ਇਕੱਠ ਹੋ ਚੁੱਕੇ ਹਨ ਤੇ ਮੁਲਕ ਦੇ ਸਿਆਸੀ ਦ੍ਰਿਸ਼ ’ਤੇ ਇਸ ਲਹਿਰ ਦੇ ਮੋਹਰੀ ਕੇਂਦਰਾਂ ਵਿੱਚ ਪੰਜਾਬ ਸ਼ੁਮਾਰ ਹੋ ਗਿਆ ਹੈ

ਬੀਤੇ ਦਿਨੀਂ ਮਾਲੇਰਕੋਟਲਾ ਵਿੱਚ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਉਮੜੇ ਜਨ ਸੈਲਾਬ ਨੇ ਦੇਸ਼ ਦਾ ਵਿਸ਼ੇਸ਼ ਧਿਆਨ ਖਿੱਚਿਆ ਹੈਇਹ ਪੰਜਾਬੀਆਂ ਲਈ ਇਤਿਹਾਸਕ ਦਿਨ ਹੋ ਨਿੱਬੜਿਆਸਭਨਾਂ ਧਰਮਾਂ ਦੇ ਕਿਰਤੀਆਂ ਦੀ ਸਾਂਝ ਦੇ ਝੂਲਦੇ ਪਰਚਮ ਦੇ ਅਲੌਕਿਕ ਦ੍ਰਿਸ਼ ਨੇ ਹਰ ਉਸ ਜ਼ਮੀਰ ਨੂੰ ਟੁੰਬਿਆ ਹੈ, ਜਿਹੜੀ ਵੀ ਮੁਲਕ ਦੀ ਆਬੋ ਹਵਾ ਵਿੱਚ ਫਿਰਕੂ ਜ਼ਹਿਰ ਫੈਲਾਉਣ ਅਤੇ ਲੋਕਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਕਹਿਰ ਨੂੰ ਡੱਕਣ ਲਈ ਕੁਝ ਚੰਗਾ ਹੋਣਾ ਲੋਚਦੀ ਹੈਲੱਖ ਤੋਂ ਉੱਪਰ ਦੇ ਲਗਪਗ ਜੁੜੇ ਲੋਕਾਂ ਦੇ ਇਸ ਜ਼ਬਰਦਸਤ ਰੋਸ ਪ੍ਰਦਰਸ਼ਨ ਵਿੱਚ ਹਰ ਜਾਤ, ਫਿਰਕੇ, ਪਿੰਡਾਂ ਤੇ ਸ਼ਹਿਰਾਂ ਦੇ ਮਿਹਨਤਕਸ਼ ਲੋਕਾਂ ਦੀ ਹਰ ਵੰਨਗੀ ਦੀ ਮੌਜੂਦਗੀ ਆਪਣੇ ਆਪ ਵਿੱਚ ਹੀ ਭਾਜਪਾ ਦੇ ਫਿਰਕੂ ਵਾਰਾਂ ਦੀ ਅਮਲੀ ਕਾਟ ਬਣ ਗਈ ਹੈ

ਮੁਲਕ ਭਰ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਗਹਿਰੀ ਦਿਲਚਸਪੀ ਰੱਖ ਰਹੇ ਤੇ ਉਨ੍ਹਾਂ ਵਿੱਚੋਂ ਕਈਆਂ ਦਾ ਹਿੱਸਾ ਰਹੇ ਜਮਹੂਰੀ ਹਲਕਿਆਂ ਨੇ ਇਸ ਨੂੰ ਵੱਡੇ ਇਕੱਠਾਂ ਵਿੱਚੋਂ ਮੋਹਰੀਆਂ ਵਿੱਚ ਸ਼ੁਮਾਰ ਕੀਤਾ ਹੈਪਰ ਪੀੜਤ ਧਾਰਮਿਕ ਘੱਟ ਗਿਣਤੀ ਨਾਲ ਸਮਾਜ ਦੀਆਂ ਬੁਨਿਆਦੀ ਕਿਰਤੀ ਜਮਾਤਾਂ ਦੀ ਮੌਜੂਦਗੀ ਇਸਦੀ ਮੁਲਕ ਦੇ ਹੋਰਨਾਂ ਖਿੱਤਿਆਂ ਵਿੱਚ ਹੋਏ ਪ੍ਰਦਰਸ਼ਨਾਂ ਨਾਲੋਂ ਵੱਖਰੀ ਰੰਗਤ ਉਘਾੜਦੀ ਹੈ ਕਿਉਂਕਿ ਉਨ੍ਹਾਂ ਥਾਂਵਾਂ ’ਤੇ ਮੁਸਲਮਾਨ ਆਬਾਦੀ ਨਾਲ ਜਥੇਬੰਦ ਹਿੱਸਿਆਂ ਵਿੱਚੋਂ ਆਮ ਕਰਕੇ ਵਿਦਿਆਰਥੀਆਂ ਜਾਂ ਜਮਹੂਰੀ ਹਲਕਿਆਂ ਦੀ ਮੌਜੂਦਗੀ ਹੀ ਦਿਖਦੀ ਰਹੀ ਹੈਸਿਰਫ਼ ਗਿਣਤੀ ਪੱਖੋਂ ਹੀ ਨਹੀਂ ਸਗੋਂ ਹੋਰਨਾਂ ਅਜਿਹੇ ਕਈ ਪੱਖਾਂ ਕਾਰਨ ਇਹ ਇਕੱਠ ਮੁਲਕ ਭਰ ਦੇ ਵੱਡੇ ਪ੍ਰਦਰਸ਼ਨਾਂ ਵਿੱਚ ਨਵੇਕਲੀ ਥਾਂ ਰੱਖਦਾ ਹੈ ਤੇ ਲੋਕ ਅੰਦੋਲਨ ਦੀਆਂ ਰੋਸ਼ਨ ਸੰਭਾਵਨਾਵਾਂ ਵੱਲ ਸੰਕੇਤ ਕਰਦਾ ਹੈ

ਇਸ ਇਕੱਠ ਦੀ ਇੱਕ ਵਿਸ਼ੇਸ਼ਤਾ ਤਾਂ ਇਸਦੇ ਬਹੁਤ ਚੰਗੀ ਤਰ੍ਹਾਂ ਜਥੇਬੰਦ ਹੋਣ ਵਿੱਚ ਪਈ ਹੈਇਹ ਇਕਦਮ ਕਿਸੇ ਭੈਅ ਦੀ ਭਾਵਨਾ ਜਾਂ ਕਿਸੇ ਭਾਵੁਕ ਅਪੀਲ ਦੁਆਲੇ ਇਕੱਠੇ ਹੋਏ ਲੋਕ ਨਹੀਂ ਸਨ ਸਗੋਂ ਹਫ਼ਤਿਆਂ ਦੀ ਲੰਮੀ ਮੁਹਿੰਮ ਰਾਹੀਂ ਕਾਲੇ ਕਾਨੂੰਨਾਂ ਖਿਲਾਫ਼ ਹਾਸਲ ਕੀਤੀ ਚੇਤਨਾ ਅਤੇ ਸੰਘਰਸ਼ ਦੇ ਮਹੱਤਵ ਦੀ ਥਾਹ ਪਾ ਕੇ ਜਥੇਬੰਦ ਹੋਏ ਲੋਕ ਸਨਏਨੀ ਵਿਸ਼ਾਲ ਗਿਣਤੀ ਵਿੱਚ ਜੁੜੇ ਲੋਕ ਗੰਭੀਰ ਜਥੇਬੰਦਕ ਉੁੱਦਮ ਦਾ ਸਿਖਰ ਸੀ ਜਿਹੜਾ ਜਨਤਕ ਮੁਹਿੰਮ ਰਾਹੀਂ ਪ੍ਰਵਾਨ ਚੜ੍ਹਿਆ ਸੀਇਸ ਇਕੱਠ ਦਾ ਵਿਸ਼ੇਸ਼ ਮਹੱਤਵ ਵੀ ਇਸਦੀ ਪਹਿਲਾਂ ਚੱਲੀ ਵਿਸ਼ਾਲ ਜਨਤਕ ਮੁਹਿੰਮ ਵਿੱਚ ਪਿਆ ਹੈ ਜਿਸ ਰਾਹੀਂ ਪੰਜਾਬ ਦੇ ਕਿਰਤੀ ਲੋਕਾਂ ਦੇ ਹਰ ਤਬਕੇ ਦੀਆਂ ਬਹੁਤ ਦੂਰ ਤਕ ਦੀਆਂ ਪਰਤਾਂ ਵਿੱਚ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਚੇਤਨਾ ਦਾ ਸੰਚਾਰ ਕੀਤਾ ਗਿਆ ਹੈਕਾਰਕੁੰਨਾਂ ਦੀਆਂ ਛੋਟੀਆਂ ਵੱਡੀਆਂ ਸੈਂਕੜੇ ਟੋਲੀਆਂ ਨੇ ਦਿਨ ਰਾਤ ਇੱਕ ਕੀਤਾ ਹੈ

ਪਿੰਡਾਂ ਦੀਆਂ ਸੱਥਾਂ ਤੋਂ ਚੁੱਲ੍ਹਿਆਂ ਤਕ ਇਹ ਚਰਚਾ ਸਿਰਫ਼ ਫੌਰੀ ਕਾਨੂੰਨਾਂ ਤਕ ਹੀ ਸੀਮਤ ਨਹੀਂ ਰਹੀ ਸਗੋਂ ਬਹੁਤ ਵਿਆਪਕ ਪੱਧਰ ’ਤੇ ਮੌਜੂਦਾ ਹਕੂਮਤੀ ਫਿਰਕੂ ਅਮਲਾਂ ਬਾਰੇ ਤੇ ਇਨ੍ਹਾਂ ਪਿਛਲੇ ਮਕਸਦਾਂ ਬਾਰੇ ਲੰਮੀਆਂ ਵਿਚਾਰ-ਚਰਚਾਵਾਂ ਦਾ ਇੱਕ ਪ੍ਰਵਾਹ ਚੱਲਿਆ ਹੈਇਹ ਜ਼ੋਰਦਾਰ ਮੁਹਿੰਮ ਵੀ ਉਨ੍ਹਾਂ ਹਲਕਿਆਂ ਵਿੱਚ ਚੱਲੀ ਹੈ ਜਿਹੜੇ ਆਪਣੀਆਂ ਜ਼ਿੰਦਗੀਆਂ ਨਾਲ ਜੁੜੇ ਮਸਲਿਆਂ ’ਤੇ ਸਾਲਾਂ ਬੱਧੀ ਸੰਘਰਸ਼ਾਂ ਦੇ ਅਮਲਾਂ ਵਿੱਚੋਂ ਗੁਜ਼ਰੇ ਹਨਆਪੋ ਆਪਣੇ ਤਬਕੇ ਦੀਆਂ ਜਥੇਬੰਦੀਆਂ ਵਿੱਚ ਪਰੋਏ ਹੋਏ ਹਨ ਤੇ ਬਹੁਤ ਸਾਰੇ ਮੁੱਦਿਆਂ ’ਤੇ ਆਪੋ ਵਿੱਚ ਏਕਤਾ ਗੰਢਣ ਦੇ ਰਾਹ ਵੀ ਪਏ ਹੋਏ ਹਨਹੱਕਾਂ ਦੀ ਚੇਤਨਾ ਗ੍ਰਹਿਣ ਕਰਨ ਦੇ ਅਮਲਾਂ ਵਿੱਚ ਪਏ ਹੋਏ ਇਨ੍ਹਾਂ ਹਿੱਸਿਆਂ ਵੱਲੋਂ ਇਸ ਫਿਰਕੂ ਹਮਲੇ ਬਾਰੇ ਚੇਤਨਾ ਹਾਸਲ ਕਰਨਾ ਤੇ ਆਪਣੇ ਜਮਾਤੀ-ਸਿਆਸੀ ਹਿਤਾਂ ਨਾਲ ਜੋੜ ਕੇ ਦੇਖਣ ਲੱਗਣਾ ਇਨ੍ਹਾਂ ਨੂੰ ਅਜਿਹੀ ਨਿਭਣਯੋਗ ਪਾਏਦਾਰ ਤਾਕਤ ਵਿੱਚ ਬਦਲ ਦਿੰਦਾ ਹੈ ਜੋ ਇਸ ਮੁਲਕਵਿਆਪੀ ਰੋਸ ਲਹਿਰ ਵਿੱਚ ਅਹਿਮ ਮੋਰਚੇ ਵਜੋਂ ਆਪਣਾ ਹਿੱਸਾ ਪਾਉਂਦੀ ਦਿਖਾਈ ਦਿੰਦੀ ਹੈਵੱਖ ਵੱਖ ਸੰਘਰਸ਼ਾਂ ਦੌਰਾਨ ਹਾਸਲ ਕੀਤੀ ਆਪਣੇ ਜਮਾਤੀ ਹਿਤਾਂ ਦੀ ਸੋਝੀ ਹੀ ਇਨ੍ਹਾਂ ਕਿਸਾਨ ਕਾਫਲਿਆਂ ਵੱਲੋਂ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਜਾ ਕੇ ਡਟ ਜਾਣ ਲਈ ਆਧਾਰ ਬਣੀ ਹੈਇਸ ਚੇਤਨਾ ਕਾਰਨ ਹੀ ਤਣਾਅਪੂਰਨ ਹਾਲਾਤ ਦਰਮਿਆਨ ਸਭ ਰੋਕਾਂ ਤੋੜ ਕੇ ਇਹ ਕਾਫਲਾ ਉੱਥੇ ਪੁੱਜਿਆ ਸੀਦੇਸ਼ ਭਰ ਵਿੱਚ ਮੋਹਰੀ ਕੇਂਦਰ ਵਜੋਂ ਉੱਭਰੇ ਸ਼ਾਹੀਨ ਬਾਗ਼ ਵਿੱਚ ਡਟੇ ਲੋਕਾਂ ਵਿੱਚ ਪੰਜਾਬੀ ਕਿਸਾਨਾਂ ਦੇ ਪੁੱਜਣ ਨੇ ਭਾਜਪਾ ਹਕੂਮਤ ਦੇ ਮੁਸਲਮਾਨ ਤਬਕੇ ਵਿਰੋਧੀ ਪ੍ਰਚਾਰ ਦੀ ਅਸਰਦਾਰ ਢੰਗ ਨਾਲ ਫੂਕ ਕੱਢ ਦਿੱਤੀ ਹੈ

ਸਿਆਸੀ ਵੋਟ ਪਾਰਟੀਆਂ ਤੋਂ ਆਜ਼ਾਦ ਹੋਏ ਇਸ ਵਿਸ਼ਾਲ ਇਕੱਠ ਦਾ ਪ੍ਰਭਾਵ ਹੋਰ ਵੀ ਕਿਤੇ ਜ਼ਿਆਦਾ ਵਿਆਪਕ ਤੇ ਡੂੰਘਾ ਪਿਆ ਹੈ ਕਿਉਂਕਿ ਇਹ ਕਿਸੇ ਵੀ ਹਿੱਸੇ ਨੂੰ ਲੋਕ ਰੋਹ ਨੂੰ ਵੋਟਾਂ ਵਿੱਚ ਢਾਲ ਲੈਣ ਦੀ ਕਸਰਤ ਦਾ ਭਰਮ ਨਹੀਂ ਰਹਿਣ ਦਿੰਦਾ ਤੇ ਇਹ ਅਜਿਹਾ ਪਹਿਲੂ ਬਣਿਆ ਹੈ ਜਿਸ ਕਾਰਨ ਇਹ ਲੋਕਾਂ ਨੂੰ ਆਪਣਾ ਇਕੱਠ ਜਾਪਿਆ ਤੇ ਲੋਕ ਇਸ ਵੱਲ ਖਿੱਚੇ ਤੁਰੇ ਆਏ ਤੇ ਇਸ ਹਮਲੇ ਖਿਲਾਫ਼ ਇਕਜੁੱਟ ਹੋ ਕੇ ਡਟਣ ਦਾ ਜਜ਼ਬਾ ਪੂਰੀ ਬੁਲੰਦੀ ’ਤੇ ਜਾ ਕੇ ਪ੍ਰਗਟ ਹੋਇਆ

ਮੌਜੂਦਾ ਹਮਲੇ ਦੇ ਫੌਰੀ ਨਿਸ਼ਾਨੇ ’ਤੇ ਆਏ ਮੁਸਲਮਾਨ ਭਾਈਚਾਰੇ ਦੀ ਹਜ਼ਾਰਾਂ ਦੀ ਸੰਖਿਆ ਵਿੱਚ ਮੌਜੂਦਗੀ ਤੇ ਉਸਦੇ ਰੋਹ ਤੇ ਜੋਸ਼ ਦੇ ਇਜ਼ਹਾਰਾਂ ਸਦਕਾ ਤੇ ਬਾਕੀ ਧਰਮਾਂ ਦੇ ਲੋਕਾਂ ਦੇ ਇਉਂ ਧਾਹ ਕੇ ਜਾਣ ਨਾਲ ਸਮੁੱਚਾ ਇਕੱਠ ਲੋਕਾਈ ਦੀ ਆਪਣੇਪਣ ਦੀ ਸਾਂਝੀ ਭਾਵਨਾ ਦਾ ਡੁੱਲ੍ਹ ਡੁੱਲ੍ਹ ਪੈਂਦਾ ਮੁਜ਼ਾਹਰਾ ਹੋ ਨਿੱਬੜਿਆਕਈ ਦਿਨਾਂ ਤੋਂ ਇਕੱਠ ਦੀਆਂ ਤਿਆਰੀਆਂ ਵਿੱਚ ਜੁਟੇ ਮਾਲੇਰਕੋਟਲਾ ਦੇ ਬੱਚੇ-ਬੱਚੀ ਦੀ ਸੁਰਤ 16 ਫਰਵਰੀ ਨੇ ਮੱਲੀ ਹੋਈ ਸੀ ਤੇ ਬਹੁਤ ਗਹਿਰੀ ਸ਼ਮੂਲੀਅਤ ਨਾਲ ਤਿਆਰ ਕੀਤੀਆਂ ਕਈ ਵੰਨਗੀਆਂ ਦੇ ਪਕਵਾਨਾਂ ਨੇ ਦਰਸਾਇਆ ਕਿ ਸ਼ਹਿਰ ਵਾਸੀ ਕਿਵੇਂ ਹੋਰਨਾਂ ਧਰਮਾਂ ਦੇ ਹੁੰਗਾਰੇ ਨੂੰ ਡੂੰਘੀ ਸ਼ਿੱਦਤ ਨਾਲ ਉਡੀਕ ਰਹੇ ਸਨਜਾਮੀਆ ਤੇ ਸ਼ਾਹੀਨ ਬਾਗ਼ ਦੇ ਸੰਘਰਸ਼ ਕੇਂਦਰਾਂ ਤੋਂ ਆਏ ਵੱਡੇ ਜਨਤਕ ਵਫ਼ਦਾਂ ਨੇ ਪੰਜਾਬੀਆਂ ਵੱਲੋਂ ਮਿਲੀ ਹਮਾਇਤ ਦਾ ਜਿਸ ਵਜਦ ਨਾਲ ਜ਼ਿਕਰ ਕੀਤਾ ਤੇ ਜਿਵੇਂ ਇਸਦਾ ਮੋੜਵਾਂ ਹਲੂਣਵਾਂ ਪ੍ਰਤੀਕਰਮ ਆਇਆ, ਇਹ ਨਜ਼ਾਰਾ ਤਾਂ ਦੇਖਿਆਂ ਹੀ ਬਣਦਾ ਸੀਦਿੱਲੀ ਦੀਆਂ ਬਸਤੀਆਂ ਤੇ ਪੰਜਾਬ ਦੇ ਪਿੰਡਾਂ ਦੇ ਕਿਰਤੀਆਂ ਦੀ ਹਰ ਦੂਰੀ ਤੇ ਵਿੱਥ ਮਿਟ ਗਈ ਸੀ ਤੇ ਸੰਗਰਾਮਾਂ ਦੀ ਸਾਂਝ ਦੀਆਂ ਸੁੱਚੀਆਂ ਭਾਵਨਾਵਾਂ ਬਗਲਗੀਰ ਹੋ ਗਈਆਂ ਸਨ

ਇਹ ਸਾਧਾਰਨ ਇਕੱਠ ਨਹੀਂ ਸੀਇਹ ਕਿਰਤੀ ਲੋਕਾਈ ਦੀ ਹਕੀਕੀ ਸਾਂਝ ਦੇ ਜਸ਼ਨਾਂ ਦਾ ਜੋੜਮੇਲਾ ਵੀ ਸੀਵੇਲੇ ਦੀ ਸੱਤਾ ਵੱਲੋਂ ਇੱਕ ਖ਼ਾਸ ਧਰਮ ਨੂੰ ਨਿਸ਼ਾਨਾ ਬਣਾਉਣ ਦੇ ਇਸ ਪਿਛਾਖੜੀ ਕਦਮ ਦੀ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਜ਼ੋਰਦਾਰ ਖਿਲਾਫਤ ਦਾ ਐਲਾਨ ਸੀਇਸ ਵਿੱਚ ਪੰਜਾਬ ਦੇ ਕਿਰਤੀ ਕਿਸਾਨਾਂ ਤੋਂ ਇਲਾਵਾ ਵਿਦਿਆਰਥੀ, ਸਾਹਿਤਕਾਰ, ਲੋਕਾਂ ਦੇ ਕਲਾਕਾਰ ਤੇ ਕਲਮਕਾਰ, ਤਰਕਸ਼ੀਲ ਕਾਰਕੁਨ, ਜਮਹੂਰੀ ਹੱਕਾਂ ਦੇ ਕਾਰਕੁਨ ਤੇ ਲੋਕਾਂ ਦੇ ਪੱਤਰਕਾਰਾਂ ਸਮੇਤ ਅਗਾਂਹਵਧੂ ਲਹਿਰ ਦੀ ਹਰ ਵੰਨਗੀ ਹਾਜ਼ਰ ਸੀਇਸ ਇਕੱਠ ਦੀ ਦੂਸਰੀ ਅਹਿਮ ਵਿਲੱਖਣਤਾ ਮੰਚ ਤੋਂ ਉੱਭਰੇ ਸੁਨੇਹੇ ਵਿੱਚ ਮੌਜੂਦ ਹੈਜੋ ਮੰਚ ਤੋਂ ਕਿਹਾ ਜਾ ਰਿਹਾ ਸੀ, ਉਹ ਸ਼ਬਦ ਲੋਕਾਂ ਦੇ ਧੁਰ ਅੰਦਰ ਉੱਤਰ ਰਹੇ ਜਾਪਦੇ ਸਨਵੱਖ ਵੱਖ ਆਗੂਆਂ ਵੱਲੋਂ ਕੌਮੀ ਮੁਕਤੀ ਲਹਿਰ ਦੀ ਵਿਰਾਸਤ ਤੋਂ ਲੈ ਕੇ ਹੁਣ ਤਕ ਦੇ ਲੋਕ ਸੰਘਰਸ਼ਾਂ ਦੇ ਹਵਾਲਿਆਂ ਦੀ ਚਰਚਾ ਨਾਲ ਅਸਲ ਦੇਸ਼ ਭਗਤੀ ਦੇ ਅਰਥ ਉਘਾੜੇ ਜਾ ਰਹੇ ਸਨਫ਼ਿਰਕੂ ਅਤੇ ਝੂਠੀ ਦੇਸ਼ ਭਗਤੀ ਨੂੰ ਧਰ ਕੇ ਛੰਡਿਆ ਜਾ ਰਿਹਾ ਸੀਸੰਵਿਧਾਨਕ ਹੱਕਾਂ ਦੀ ਚਰਚਾ ਤੋਂ ਲੈ ਕੇ ਅਫਸਪਾ, ਯੂਏਪੀਏ ਤੇ ਐੱਨਐੱਸਏ ਵਰਗੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਉੱਠ ਰਹੀ ਸੀਯੂਪੀ ਤੇ ਦਿੱਲੀ ਵਿੱਚ ਢਾਹੇ ਜਾ ਰਹੇ ਕਹਿਰ ਦੀ ਨਿੰਦਾ ਕੀਤੀ ਜਾ ਰਹੀ ਸੀਸਾਮਰਾਜੀਆਂ ਨੂੰ ਅਸਲ ਘੁਸਪੈਠੀਏ ਕਰਾਰ ਦਿੱਤਾ ਜਾ ਰਿਹਾ ਸੀ ਤੇ ਨਾਗਰਿਕਾਂ ਨੂੰ ਕੱਢਣ ਵਾਲੀਆਂ ਸੂਚੀਆਂ ਦੀ ਥਾਂ ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਅਲਾਮਤਾਂ ਦੇ ਖਾਤਮੇ ਲਈ ਉਨ੍ਹਾਂ ਦੀਆਂ ਸੂਚੀਆਂ ਬਣਾਉਣ ਦੀ ਮੰਗ ਉਭਾਰੀ ਜਾ ਰਹੀ ਸੀ

ਔਰਤ ਬੁਲਾਰਿਆਂ ਦੇ ਬੋਲਾਂ ਵਿੱਚ ਇਸ ਲਹਿਰ ਅੰਦਰ ਔਰਤਾਂ ਦੀ ਸ਼ਾਨਦਾਰ ਅਗਵਾਈ ਨੂੰ ਔਰਤਾਂ ਦੀ ਸਮਾਜਿਕ ਹੋਣੀ ਬਦਲਣ ਤਕ ਲਿਜਾਣ ਦੀ ਤਾਂਘ ਪ੍ਰਗਟ ਹੋ ਰਹੀ ਸੀਨੌਜਵਾਨ ਮੁਸਲਿਮ ਕੁੜੀਆਂ ਦੀਆਂ ਟੋਲੀਆਂ ਵੱਲੋਂ ਫੈਜ਼ ਦੇ ਗੀਤਾਂ ਦੀਆਂ ਸਾਂਝੀਆਂ ਹੇਕਾਂ ਛੇੜਨ ਦਾ ਮਾਹੌਲ ਇਸ ਤਾਂਘ ਦਾ ਪ੍ਰਤੱਖ ਪ੍ਰਗਟਾਵਾ ਬਣ ਗਿਆ ਸੀਟਿਕਟਿਕੀ ਲਾ ਕੇ ਸੁਣਦੀਆਂ ਤੇ ਵਾਰ ਵਾਰ ਜੋਸ਼ੀਲਾ ਪ੍ਰਤੀਕਰਮ ਦਿੰਦੀਆਂ ਹਜ਼ਾਰਾਂ ਔਰਤਾਂ ਦੀ ਮੌਜੂਦਗੀ ਇਸ ਜੋੜ ਮੇਲੇ ਦਾ ਸਭ ਤੋਂ ਗੂੜ੍ਹਾ ਰੰਗ ਸੀਸੰਘਰਸ਼ ਜਾਰੀ ਰੱਖਣ ਦੇ ਅਗਲੇ ਸੱਦਿਆਂ ਨੂੰ ਲੋਕਾਂ ਦਾ ਉਤਸ਼ਾਹੀ ਹੁੰਗਾਰਾ ਪੰਜਾਬ ਦੀ ਕਾਂਗਰਸ ਹਕੂਮਤ ਲਈ ਵੀ ਸੁਣਵਾਈ ਕਰ ਰਿਹਾ ਸੀ ਕਿ ਉਸ ਨੂੰ ਐੱਨਪੀਆਰ ਲਾਗੂ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾਕਸ਼ਮੀਰੀ ਲੋਕਾਂ ’ਤੇ ਜਬਰ ਬੰਦ ਕਰਨ ਤੇ ਉੱਥੋਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ

ਇਹ ਦਿਹਾੜਾ ਕਿਸਾਨ ਲਹਿਰ ਦੇ ਉੱਘੇ ਆਗੂ ਸਾਧੂ ਸਿੰਘ ਤਖਤੂਪੁਰਾ ਦਾ ਸ਼ਹੀਦੀ ਦਿਹਾੜਾ ਵੀ ਸੀਉਸਦੀ ਕੁਰਬਾਨੀ ਨੂੰ ਸਮੁੱਚੇ ਇਕੱਠ ਨੇ ਸਿਜਦਾ ਕੀਤਾ ਸੀਅਗਾਂਹਵਧੂ ਪੁਸਤਕਾਂ ਦੀਆਂ ਦਰਜਨਾਂ ਸਟਾਲਾਂ ਤੋਂ ਲੋਕ ਇਸ ਮਸਲੇ ’ਤੇ ਜਾਰੀ ਹੋਈ ਸਮੱਗਰੀ ਨੂੰ ਵਿਸ਼ੇਸ਼ ਕਰਕੇ ਤਲਾਸ਼ ਰਹੇ ਸਨਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਤਸਵੀਰਾਂ ਤੇ ਉਸ ਦੀਆਂ ਲਿਖਤਾਂ ਵਿੱਚੋਂ ਲਈਆਂ ਟੁਕਾਂ ਕੌਮੀ ਮੁਕਤੀ ਲਹਿਰ ਦੇ ਅਧੂਰੇ ਮਿਸ਼ਨ ਨੂੰ ਤੋੜ ਚੜ੍ਹਾਉਣ ਲਈ ਸਾਮਰਾਜੀਆਂ ਤੇ ਦੇਸੀ ਦਲਾਲ ਜਮਾਤਾਂ ਖਿਲਾਫ਼ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਹੋਕਾ ਦੇ ਰਹੀਆਂ ਸਨਅਜਿਹੇ ਕਈ ਉਸਾਰੂ ਰੰਗਾਂ ਦੀ ਸਤਰੰਗੀ ਪੀਂਘ ਦਾ ਅਸਲ ਦ੍ਰਿਸ਼ ਉੱਥੇ ਵਿਚਰਿਆਂ ਹੀ ਬਣਦਾ ਸੀ

ਜਮਾਤੀ ਚੇਤਨਾ ਦੀ ਰੰਗਤ ਵਾਲੇ ਇਸ ਗੰਭੀਰ, ਉਸਾਰੂ ਤੇ ਜੋਸ਼ੀਲੇ ਮਾਹੌਲ ਨੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੂੰ ਹੀ ਸਹਾਰਾ ਨਹੀਂ ਦਿੱਤਾ ਸਗੋਂ ਇਸਦਾ ਮਹੱਤਵ ਤਾਂ ਇਸ ਤੋਂ ਕਿਤੇ ਵੱਡਾ ਹੈਇਸ ਜਥੇਬੰਦ ਲੋਕ ਸ਼ਕਤੀ ਦੀ ਮੌਜੂਦਗੀ ਮੁਸਲਮਾਨ ਭਾਈਚਾਰੇ ਨੂੰ ਬੁਨਿਆਦਪ੍ਰਸਤਾਂ ਦੇ ਪੈਂਤੜੇ ’ਤੇ ਧੱਕਣ ਤੋਂ ਰੋਕ ਬਣਨੀ ਹੈਮੁਸਲਮਾਨ ਭਾਈਚਾਰੇ ਦੇ ਇੱਕ ਨੁਮਾਇੰਦੇ ਵੱਲੋਂ ਮੰਚ ਤੋਂ ਦਿੱਤਾ ਜਾ ਰਿਹਾ ਇਹ ਸੱਦਾ ਬਹੁਤ ਮੁੱਲਵਾਨ ਸੀ ਕਿ ਆਓ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਮੁਕਤ ਤੇ ਸਭਨਾਂ ਧਰਮਾਂ ਦੀ ਸਾਂਝ ਵਾਲੇ ਨਵੇਂ ਪੰਜਾਬ ਤੇ ਭਾਰਤ ਦੀ ਉਸਾਰੀ ਕਰੀਏਫ਼ਿਰਕਾਪ੍ਰਸਤੀ ਦੇ ਹਮਲੇ ਦੇ ਖਿਲਾਫ਼ ਲਹਿਰ ਉਸਾਰੀ ਲਈ ਕਿਰਤੀਆਂ ਵੱਲੋਂ ਉੱਭਰੀ ਇਹ ਸਾਂਝ ਬਹੁਤ ਨਿੱਗਰ ਬੁਨਿਆਦ ਬਣਦੀ ਹੈਇਸ ਤਰ੍ਹਾਂ ਆਈ ਲੋਕਾਈ ਨੂੰ ਦੇਖਿਆਂ ਲੱਗਦਾ ਸੀ ਕਿ ਸਾਮਰਾਜ ਵਿਰੋਧੀ ਨਾਮਧਾਰੀ ਕੂਕਾ ਲਹਿਰ ਦੀ ਇਸ ਧਰਤੀ ਤੋਂ ਸੱਤਾ ਦੇ ਜ਼ੁਲਮਾਂ ਖਿਲਾਫ਼ ਕੁਰਬਾਨੀ ਦਾ ਉਹ ਜਜ਼ਬਾ ਇੱਕ ਦਿਨ ਫਿਰ ਧੜਕੇਗਾਧਰਮ ਨਿਰਪੱਖ ਤੇ ਖਰੀ ਜਮਹੂਰੀ ਸੋਝੀ ਦੇ ਪੋਲ ਦੁਆਲੇ ਜੁੜੀ ਇਸ ਲੋਕ ਸ਼ਕਤੀ ਦਾ ਮੁਜ਼ਾਹਰਾ ਤੇ ਇਸਦੀ ਰੰਗਤ ਦੱਸਦੀ ਹੈ ਕਿ ਹਿੰਦੂ ਰਾਸ਼ਟਰ ਉਸਾਰੀ ਦੇ ਪਿਛਾਖੜੀ ਮਨਸੂਬਿਆਂ ਦਾ ਰਾਹ ਏਨਾ ਸੁਖਾਲਾ ਨਹੀਂ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2808)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪਾਵੇਲ ਕੁੱਸਾ

ਪਾਵੇਲ ਕੁੱਸਾ

Phone: (91 - 94170 - 54015)
Email:(pavelnbs11@gmail.com)