NoordeepKomal7ਮੈਂ ਫੇਰ ਕਿਸੇ ਨਾ ਕਿਸੇ ਤਰ੍ਹਾਂ ਬਚ ਨਿਕਲੀ। ਇਹ ਸਿਲਸਿਲਾ ਚਾਰ ਦਿਨ ...
(22 ਅਪਰੈਲ 2021)

 

ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮੈਂ ਕਾਹਲੀ-ਕਾਹਲੀ ਸੁੰਨੀ ਸੜਕ ਉੱਤੇ ਤੁਰੀ ਜਾ ਰਹੀ ਸੀ ਬੱਸ ਦੇ ਸਟੌਪਿਜ ’ਤੇ ਆਉਣ ਵਿੱਚ ਅਜੇ ਸਮਾਂ ਬਾਕੀ ਸੀਮੇਰੇ ਸਟੌਪਿਜ ਤੋਂ ਪਹਿਲਾਂ ਇੱਕ ਨਹਿਰ ਆਉਂਦੀ ਸੀ ਜਿੱਥੇ ਪੁਲ ਦੀ ਥਾਂ ’ਤੇ ਇੱਕ ਬਿਜਲੀ ਵਾਲਾ ਖੰਬਾ ਰੱਖਿਆ ਹੋਇਆ ਸੀਰਸਤਾ ਬਹੁਤ ਹੀ ਖਤਰਨਾਕ ਸੀਕਈ ਵਾਰ ਡਿਗਣ ਤੋਂ ਬਚਦੀ ਪਰ ਘਰ ਦੀ ਗਰੀਬੀ ਕਾਰਨ ਮੈਂ ਇਹ ਨੌਕਰੀ ਕਰਨ ਲਈ ਮਜਬੂਰ ਸੀਉਸ ਸਮੇਂ ਮੇਰੀ ਤਨਖ਼ਾਹ ਹਜ਼ਾਰ ਰੁਪਇਆ ਸੀ ਤੇ ਮੈਂ ਬੱਚਿਆਂ ਨੂੰ ਕੰਪਿਊਟਰ ਪੜ੍ਹਾਉਂਦੀ ਸੀਜਦੋਂ ਮੈਂ ਆਪਣੀ ਘੜੀ ਵੱਲ ਵੇਖਿਆ ਤਾਂ ਅਜੇ ਬੱਸ ਦੇ ਆਉਣ ਵਿੱਚ ਵੀਹ ਮਿੰਟ ਪਏ ਸਨਮੈਂ ਆਪਣੇ ਕਦਮਾਂ ਦੀ ਚਾਲ ਨੂੰ ਹੌਲੀ ਕਰ ਲਿਆ ਤੇ ਨਹਿਰ ਦੇ ਕੰਡੇ-ਕੰਡੇ ਸੋਚਾਂ ਵਿੱਚ ਗੁੰਮ ਤੁਰਨ ਲੱਗ ਪਈਮੈਂ ਕਦੇ ਵਗਦੇ ਪਾਣੀ ਵੱਲ ਵੇਖਦੀ ਤੇ ਕਦੇ ਨਹਿਰ ਦੇ ਕੰਡੇ ’ਤੇ ਲੱਗੇ ਦਰਖ਼ਤਾਂ ਵੱਲ ਜੋ ਠੰਢੀ ਹਵਾ ਦੀ ਮੌਜ ਵਿੱਚ ਮਸਤ ਝੂਲ ਰਹੇ ਸਨਮੈਂ ਕੁਦਰਤ ਦਾ ਪੂਰਾ ਆਨੰਦ ਮਾਣ ਰਹੀ ਸੀ ਕਿ ਪਿੱਛੋਂ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀਮੇਰੀ ਧੜਕਣ ਤੇਜ਼ ਹੋ ਗਈਅਕਸਰ ਜਦੋਂ ਉੱਥੋਂ ਲੰਘਦੀ ਤਾਂ ਨਹਿਰ ਵਿੱਚ ਮੁੰਡੇ ਨਹਾਉਂਦੇ ਹੁੰਦੇ ਤੇ ਮੈਂਨੂੰ ਆਉਂਦੀ ਵੇਖ ਕੇ ਉੱਚੀ ਉੱਚੀ ਚੀਕਦੇਅੱਜ ਵੀ ਮੈਂਨੂੰ ਇੱਦਾਂ ਹੀ ਲੱਗਿਆ ਕਿ ਕੋਈ ਮੁੰਡਾ ਜਾਣ ਬੁੱਝ ਕੇ ਮੈਂਨੂੰ ਛੇੜ ਰਿਹਾ ਹੈਪੂਰੀ ਸੜਕ ਸੁੰਨੀ ਪਈ ਸੀਮੈਂ ਬਿਨਾਂ ਪਿੱਛੇ ਵੇਖੇ ਕਦਮਾਂ ਦੀ ਚਾਲ ਨੂੰ ਤੇਜ਼ ਕਰ ਲਿਆਅੰਦਰੋਂ ਅੰਦਰੀ ਮੇਰਾ ਦਿਲ ਘਬਰਾਉਣ ਲੱਗਾਪਿੱਛੋਂ ਆਉਂਦੀ ਆਵਾਜ਼ ਨੇ ਰੌਲੇ ਦਾ ਰੂਪ ਲੈ ਲਿਆਇਸ ਸ਼ੋਰ ਨੇ ਮੇਰੇ ਕਦਮਾਂ ਨੂੰ ਉੱਥੇ ਹੀ ਰੋਕ ਦਿੱਤਾਜਦੋਂ ਮੈਂ ਪਿੱਛੇ ਮੁੜ ਕੇ ਨਹਿਰ ਵਿੱਚ ਵੇਖਿਆ ਤਾਂ ਇੱਕ ਅੱਧਖੜ ਉਮਰ ਦਾ ਆਦਮੀ ਨਹਿਰ ਵਿੱਚ ਡੁੱਬ ਰਿਹਾ ਸੀ। ਪਾਣੀ ਦੇ ਵਹਾ ਨਾਲ ਜਿੱਧਰ ਨੂੰ ਉਹ ਅੰਕਲ ਜਾ ਰਿਹਾ ਸੀ ਮੈਂ ਉੱਧਰ ਨੂੰ ਦੌੜਨਾ ਸ਼ੁਰੂ ਕਰ ਦਿੱਤਾਮੈਂ ਰੌਲਾ ਵੀ ਪਾਇਆ, ਕਈ ਆਵਾਜ਼ਾਂ ਵੀ ਲਗਾਈਆਂ ਪਰ ਕੋਈ ਨਹੀਂ ਆਇਆ

ਅਖ਼ੀਰ ਮੈਂ ਬੈਗ (ਪਰਸ) ਲਾਹ ਕੇ ਨਹਿਰ ਦੇ ਕਿਨਾਰੇ ਲੱਗੇ ਦਰਖ਼ਤ ’ਤੇ ਟੰਗ ਦਿੱਤਾਉਸ ਮਗਰੋਂ ਮੈਂ ਬਜ਼ੁਰਗ ਅੰਕਲ ਵੱਲ ਆਪਣੀ ਚੁੰਨੀ ਲਾਹ ਕੇ ਸੁੱਟੀਪਰ ਪਾਣੀ ਦੇ ਤੇਜ਼ ਵਹਾ ਕਾਰਨ ਅੰਕਲ ਦਾ ਹੱਥ ਚੁੰਨੀ ਨੂੰ ਨਾ ਪਿਆ ਤੇ ਚੁੰਨੀ ਮੇਰੇ ਹੱਥੋਂ ਵੀ ਛੁੱਟ ਗਈ ਥੋੜ੍ਹੀ ਹੋਰ ਅੱਗੇ ਜਾ ਕੇ ਵੇਖਿਆ ਤਾਂ ਨਹਿਰ ਕਿਨਾਰੇ ਲੱਗੇ ਦਰਖ਼ਤ ਦਾ ਤਣਾ ਪਾਣੀ ਵਿੱਚ ਡਿੱਗਿਆ ਹੋਇਆ ਸੀ ਮੈਂ ਉਸ ਨੂੰ ਫੜ ਕੇ ਨਹਿਰ ਵਿੱਚ ਉੱਤਰ ਗਈਅੰਕਲ ਜਿਉਂ ਹੀ ਮੇਰੇ ਵੱਲ ਨੂੰ ਆਏ ਮੈਂ ਉਹਨਾਂ ਨੂੰ ਨਹਿਰ ਦੇ ਕੰਢੇ ਨਾਲ ਲਾ ਲਿਆ। ਹੁਣ ਅੰਕਲ ਦਾ ਸਿਰ ਪਾਣੀ ਤੋਂ ਬਾਹਰ ਸੀ ਤੇ ਸਰੀਰ ਅੰਦਰਮੈਂ ਅੰਕਲ ਨੂੰ ਲਗਭਗ ਚਾਰ ਘੰਟਿਆਂ ਲਈ ਇੱਦਾਂ ਹੀ ਲਾਈ ਰੱਖਿਆਮੇਰੀਆਂ ਬਾਹਵਾਂ ਜਵਾਬ ਦੇਣ ਲੱਗੀਆਂਦਰਖ਼ਤ ਦਾ ਤਣਾ ਹੱਥੋਂ ਛੁੱਟਣ ਲੱਗਾਫਿਰ ਉੱਥੋਂ ਇੱਕ ਗੱਡੀ ਲੰਘੀ ਤੇ ਗੱਡੀ ਵਿੱਚ ਸਵਾਰ ਮੁੰਡਿਆਂ ਨੇ ਸਾਨੂੰ ਵੇਖ ਲਿਆ ਤੇ ਦੋਵਾਂ ਨੂੰ ਬਾਹਰ ਕੱਢ ਲਿਆਮੇਰਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾਮੈਂ ਸਿਰ ਤੋਂ ਪੈਰਾਂ ਤਕ ਭਿੱਜ ਗਈ ਸੀਮੈਂ ਬਾਹਰ ਨਿਕਲਦੇ ਹੀ ਆਪਣੇ ਪਰਸ ਵੱਲ ਦੌੜੀਪਰਸ ਲਾਹ ਕੇ ਮੈਂ ਮੋਢੇ ’ਤੇ ਟੰਗਿਆ ਤੇ ਘਰ ਵੱਲ ਨੂੰ ਤੁਰ ਪਈਮੈਂ ਪਿੱਛੇ ਮੁੜ ਕੇ ਵੇਖਿਆ, ਉਹ ਅੰਕਲ ਬੇਸੁੱਧ ਪਿਆ ਸੀਪਤਾ ਨਹੀਂ ਜਿਊਂਦਾ ਸੀ ਜਾਂ ਮਰ ਗਿਆ ਸੀ

ਮੈਂ ਘਰ ਜਾ ਕੇ ਇਹ ਗੱਲ ਕਿਸੇ ਨੂੰ ਨਹੀਂ ਦੱਸੀਜਦੋਂ ਮੇਰੇ ਗਿੱਲੇ ਕੱਪੜਿਆਂ ਬਾਰੇ ਸਵਾਲ ਕੀਤਾ ਗਿਆ ਤਾਂ ਮੈਂ ਕਿਹਾ ਕਿ ਖੰਭੇ ਤੋਂ ਪੈਰ ਫਿਸਲ ਗਿਆ ਸੀ ਤਾਂ ਹੇਠਾਂ ਡਿਗ ਪਈ ਸੀ, ਉਹ ਤਾਂ ਪਾਣੀ ਘੱਟ ਸੀ ਤਾਂ ਬਚ ਗਈਘਰ ਦਿਆਂ ਨੇ ਵੀ ਸ਼ੁਕਰ ਮਨਾਇਆਇਸ ਘਟਨਾ ਨੂੰ ਭਾਵੇਂ ਕਈ ਦਿਨ ਹੋ ਗਏ ਸਨ ਪਰ ਇਸ ਨੇ ਮੈਂਨੂੰ ਅੰਦਰੋਂ ਅੰਦਰੀ ਬਹੁਤ ਪਰੇਸ਼ਾਨ ਕੀਤਾ ਹੋਇਆ ਸੀਰੋਜ਼ ਇਹੀ ਸੋਚਦੀ ਕਿ ਅੰਕਲ ਜਿਉਂਦੇ ਨੇ ਜਾ ਮਰ ਗਏ ਇੱਕ ਸਵੇਰ ਫਿਰ ਮੈਂ ਆਪਣੀ ਧੁਨ ਵਿੱਚ ਮਸਤ ਸਟੌਪਿਜ ਵੱਲ ਨੂੰ ਜਾ ਰਹੀ ਸੀ ਕਿ ਪਿੱਛੋਂ ਇੱਕ ਸਰਦਾਰ ਵਿਅਕਤੀ ਦੀ ਆਵਾਜ਼ ਆਈ, “ਗੁੱਡੀ, ਗੱਲ ਸੁਣ

ਮੈਂ ਘਬਰਾ ਗਈਤੇਜ਼ ਦੌੜਨ ਲੱਗੀਉਸ ਵਿਅਕਤੀ ਨੇ ਵੀ ਕਦਮਾਂ ਦੀ ਚਾਲ ਤੇਜ਼ ਕਰ ਲਈਇੰਨੇ ਨੂੰ ਸਕੂਲ ਬੱਸ ਆ ਗਈ ਤੇ ਮੈਂ ਭੱਜ ਕੇ ਬੱਸ ਵਿੱਚ ਚੜ੍ਹ ਗਈਅਗਲੀ ਸਵੇਰ ਫੇਰ ਉਸ ਅੰਕਲ ਨੇ ਮੇਰਾ ਪਿੱਛਾ ਕੀਤਾਮੈਂ ਫੇਰ ਕਿਸੇ ਨਾ ਕਿਸੇ ਤਰ੍ਹਾਂ ਬਚ ਨਿਕਲੀਇਹ ਸਿਲਸਿਲਾ ਚਾਰ ਦਿਨ ਚਲਦਾ ਰਿਹਾਮੈਂ ਬਹੁਤ ਡਰੀ ਜਿਹੀ ਰਹਿਣ ਲੱਗੀ ਸੋਚਿਆ, ਜੇ ਘਰੇ ਦੱਸਿਆ ਤਾਂ ਸਕੂਲੋਂ ਹਟਾ ਦੇਣਗੇਫੇਰ ਮਨ ਬਣਾ ਹੀ ਲਿਆ ਕਿ ਬੇਬੇ ਨਾਲ ਗੱਲ ਕਰ ਹੀ ਲਵਾਂਗੀਜਦੋਂ ਮੈਂ ਘਰ ਪਹੁੰਚੀ ਤਾਂ ਵੇਖਿਆ ਕਿ ਉਹ ਅੰਕਲ ਸਾਡੇ ਘਰ ਕੁਰਸੀ ’ਤੇ ਬੈਠਾ ਚਾਹ ਪੀ ਰਿਹਾ ਸੀਉਹਨੂੰ ਵੇਖ ਕੇ ਮੈਂ ਸੁੰਨ ਹੋ ਗਈਅੰਕਲ ਮੇਰੇ ਵੱਲ ਨੂੰ ਆਇਆਬੇਬੇ ਤੇ ਬਾਪੂ ਮੇਰੇ ਵੱਲ ਟਿਕਟਿਕੀ ਲਗਾ ਕੇ ਵੇਖ ਰਹੇ ਸਨਮੇਰੀ ਧੜਕਣ ਤੇਜ਼ ਹੋਣ ਲੱਗੀ ਅੰਕਲ ਨੇ ਪੁੱਛਿਆ, “ਬੀਬਾ, ਤੂੰ ਉਹੀ ਹੈਂ ਜਿਸ ਨੇ ਮੇਰੀ ਨਹਿਰ ਵਿੱਚ ਡੁੱਬਦੇ ਦੀ ਜਾਨ ਬਚਾਈ ਸੀ?”

“ਪਰ ਤੁਸੀਂ ਤਾਂ ਸਰਦਾਰ ਹੋ ...”

“ਉਹ ਹਾਂ ਪੁੱਤਰ, ਉਸ ਦਿਨ ਮੈਂ ਨਹਿਰ ਦੇ ਕੰਡੇ ਸਵੇਰ ਦੀ ਸੈਰ ਕਰਨ ਗਿਆ ਸੀ। ਮੇਰਾ ਪੈਰ ਫਿਸਲ ਗਿਆ ਤੇ ਮੈਂ ਨਹਿਰ ਵਿੱਚ ਜਾ ਡਿੱਗਾਪਾਣੀ ਦੇ ਤੇਜ਼ ਬਹਾਅ ਕਰਕੇ ਮੇਰੀ ਪੱਗ ਲਹਿ ਕੇ ਡਿਗ ਪਈ ਸੀਤੇਰੇ ਆਉਣ ਮਗਰੋਂ ਮੈਂ ਬੇਹੋਸ਼ ਹੋ ਗਿਆ ਸੀ

ਇੱਕ ਪਾਸੇ ਅੰਕਲ ਨੂੰ ਜਿਊਂਦਾ ਵੇਖ ਕੇ ਮੇਰੇ ਮਨ ਨੂੰ ਖੁਸ਼ੀ ਵੀ ਹੋ ਰਹੀ ਸੀ ਤੇ ਦੂਜੇ ਪਾਸੇ ਦਿਲ ਡਰ ਵੀ ਰਿਹਾ ਸੀ ਕਿ ਮੇਰੇ ਘਰ ਦਿਆਂ ਨੂੰ ਉਸ ਦਿਨ ਵਾਲੀ ਘਟਨਾ ਦਾ ਪਤਾ ਲੱਗ ਗਿਆ ਸੀਜਦੋਂ ਮੈਂ ਬੇਬੇ ਬਾਪੂ ਦਾ ਚਿਹਰਾ ਵੇਖਿਆ ਤਾਂ ਮੈਂਨੂੰ ਇੱਦਾਂ ਲੱਗਿਆ ਜਿਵੇਂ ਉਹਨਾਂ ਨੂੰ ਮੇਰੇ ਬੋਲੇ ਝੂਠ ’ਤੇ ਕੋਈ ਸ਼ਿਕਾਇਤ ਨਹੀਂ ਹੁੰਦੀਅੰਕਲ ਨੇ ਜੇਬ ਵਿੱਚੋਂ ਪਰਸ ਕੱਢਿਆ ਤੇ ਉਸ ਵਿੱਚੋਂ ਹਜ਼ਾਰ ਰੁਪਏ ਦਾ ਨੋਟ ਕੱਢ ਕੇ ਮੇਰੇ ਹੱਥ ਉੱਤੇ ਧਰ ਦਿੱਤਾਬੇਬੇ ਝੱਟ ਬੋਲੀ “ਇਹ ਕੀ ਵੀਰ ਜੀ?”

ਅੰਕਲ ਬੋਲੇ, “ਇਹ ਤਾਂ ਧੀ ਰਾਣੀ ਨੂੰ ਇਨਾਮ ਹੈ ਕਿਉਂਕਿ ਇਸ ਨੇ ਮੇਰੀ ਜਾਨ ਬਚਾਈ ਹੈ

ਮੇਰਾ ਮਨ ਬਹੁਤ ਖ਼ੁਸ਼ ਹੋਇਆ ਕਿ ਚਲੋ ਇੱਕ ਮਹੀਨੇ ਦੀ ਤਨਖ਼ਾਹ ਆ ਗਈਪਰ ਬਾਪੂ ਨੇ ਮੇਰੇ ਹੱਥੋਂ ਨੋਟ ਫੜ ਕੇ ਵਾਪਸ ਅੰਕਲ ਦੀ ਜੇਬ ਵਿੱਚ ਵਾਪਸ ਪਾ ਦਿੱਤਾ ਅਤੇ ਆਖਿਆ ਜੇ ਕੁਝ ਦੇਣਾ ਹੀ ਹੈ ਤਾਂ ਮੇਰੀ ਧੀ ਨੂੰ ਦੁਆ ਦੇਵੋਅੰਕਲ ਨੇ ਮੇਰੇ ਸਿਰ ’ਤੇ ਹੱਥ ਰੱਖਿਆ ਅਤੇ ਆਖਿਆ, “ਦੁਆਆਂ ਤਾਂ ਮੈਂ ਤਦ ਤਕ ਦਿੰਦਾ ਰਹਾਂਗਾ ਜਦੋਂ ਤਕ ਜੀਊਂਗਾਇਹ ਜ਼ਿੰਦਗੀ ਇਸ ਰਾਣੀ ਦੀ ਦਿੱਤੀ ਹੈ ਜਿੰਨੀ ਉਮਰ ਰਹਿੰਦੀ ਹੈ ਇਸ ਧੀ ਰਾਣੀ ਨੂੰ ਰੋਜ਼ ਦੁਆ ਦੇਵਾਂਗਾ” ਇਹ ਕਹਿ ਕੇ ਅੰਕਲ ਉੱਥੋਂ ਚਲੇ ਗਏ

ਅੱਜ ਇਸ ਘਟਨਾ ਨੂੰ ਭਾਵੇਂ ਦਸ ਸਾਲ ਬੀਤ ਗਏ ਹਨ ਪਰ ਇਹ ਘਟਨਾ ਮੇਰੇ ਦਿਲ ਵਿੱਚ ਇੱਦਾਂ ਤਾਜ਼ਾ ਪਈ ਹੈ ਜਿਵੇਂ ਹੁਣੇ ਹੀ ਵਾਪਰੀ ਹੋਵੇਉਹ ਅੰਕਲ ਮੁੜ ਮੈਂਨੂੰ ਕਦੇ ਨਹੀਂ ਮਿਲੇਉਸ ਦਿਨ ਮੈਂਨੂੰ ਬੇਬੇ ਬਾਪੂ ’ਤੇ ਬਹੁਤ ਗੁੱਸਾ ਆਇਆ ਸੀ ਕਿਉਂਕਿ ਉਸ ਦਿਨ ਮੈਂਨੂੰ ਦੁਆ ਨਾਲੋਂ ਪੈਸੇ ਦੀ ਕੀਮਤ ਵੱਡੀ ਲੱਗੀ ਸੀਪਰ ਅੱਜ ਇਸ ਗੱਲ ਦੀ ਸਮਝ ਆਈ ਹੈ ਕਿ ਇਨਸਾਨ ਭਾਵੇਂ ਕਿੰਨਾ ਵੀ ਧਨਵਾਨ ਕਿਉਂ ਨਾ ਹੋਵੇ, ਉਹ ਦੁਆਵਾਂ ਨਹੀਂ ਖਰੀਦ ਸਕਦਾਸ਼ਾਇਦ ਉਸ ਅੰਕਲ ਦੀ ਦੁਆ ਕਾਰਨ ਹੀ ਮੈਂ ਅੱਜ ਖੁਸ਼ਹਾਲ ਜੀਵਨ ਜੀਅ ਰਹੀ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2724)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨੂਰਦੀਪ ਕੋਮਲ

ਨੂਰਦੀਪ ਕੋਮਲ

Phone: (91 - 98146 - 34446)
Email: (komalbajaj18526@gmail.com)