NavjotDr7ਉਹਨਾਂ ਦਾ ਰੁੱਖਾਂ ਵਰਗਾ ਜੇਰਾ, ਸਿਰੜ ਤੇ ਮਨੋਬਲ ਨਵੀਂ ਸੋਚ ਵਾਲੀ ਨੌਜਵਾਨੀ ਨੂੰ ...
(18 ਜਨਵਰੀ 2021)

 

ਪਿਛਲੇ ਕੁਝ ਸਮੇਂ ਤੋਂ ਅਸੀਂ ਗੰਭੀਰ ਅਤੇ ਚਿੰਤਾਜਨਕ ਦੌਰ ਵਿੱਚੋਂ ਗੁਜ਼ਰ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਨਿਰੰਤਰ ਯਤਨਸ਼ੀਲ ਹਾਂਕਦੀ ਰੈਲੀਆਂ ਕਰ ਰਹੇ ਹਾਂ, ਕਦੀ ਮੱਥੇ ਵਿੱਚ ਚੇਤਨਾ ਦੀ ਮਘਦੀ ਚਿਣਗ ਵਾਲੇ ਵਿਦਵਾਨਾਂ ਨੂੰ ਬੁਲਾ ਸੈਮੀਨਾਰ ਕਰਵਾ ਰਹੇ ਹਾਂਖੁੱਲ੍ਹੇ ਅਸਮਾਨ ਹੇਠ ਸਬਰ ਸੰਤੋਖ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸੰਘਰਸ਼ ਕਰਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਹੀਦੇ ਆਜ਼ਮ ਭਗਤ ਸਿੰਘ ਤੇ ਅਨੇਕਾਂ ਮਾਣਮੱਤੇ ਸ਼ਹੀਦਾਂ ਦੇ ਵਾਰਸਾਂ ਨੂੰ, ਧਰਤੀ ਮਾਂ ਦੇ ਸੋਹਣੇ ਸਪੁੱਤਰਾਂ ਨੂੰ ਤੇ ਕਰਾਂਤੀ ਦੀ ਲਾਟ ਵਿੱਚੋਂ ਪੈਦਾ ਹੋਈਆਂ ਮਾਤਾ ਗੁਜਰੀ ਤੇ ਮਾਈ ਭਾਗੋ ਦੀਆਂ ਜਾਈਆਂ ਨੂੰ ਸਲਾਮ ਕਰਨ ਲਈ ਮਨ ਬਿਹਬਲ ਸੀਉਸ ਅਜ਼ੀਮ ਸੰਘਰਸ਼ ਨੂੰ ਸਿਜਦਾ ਕਰਨਾ ਚਾਹੁੰਦੀ ਸੀ ਜਿੱਥੇ ਹਾਸ਼ੀਏ ’ਤੇ ਧੱਕੇ ਲੋਕ ਨਵਾਂ ਇਤਿਹਾਸ ਸਿਰਜ ਰਹੇ ਸੀਆਪਣੇ ਕਾਲਜ ਦੇ ਸਾਥੀਆਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫ਼ੈਸਰਾਂ ਦੇ ਨਾਲ ਛੇ ਘੰਟੇ ਦੇ ਸਫ਼ਰ ਤੋਂ ਬਾਅਦ ਇੱਕ ਘੰਟਾ ਪੈਦਲ ਤੁਰ ਕੇ ਜਦੋਂ ਅਸੀਂ ਉਸ ਸੰਗਰਾਮੀ ਪੰਡਾਲ ਵਿੱਚ ਪਹੁੰਚੇ ਇੰਝ ਲੱਗਿਆ ਜਿਵੇਂ ਹਵਾਵਾਂ ਵਿੱਚ, ਸਾਡੇ ਸਾਹਵਾਂ ਵਿੱਚ, ਸਾਡੇ ਆਲੇ ਦੁਆਲੇ ਇੱਕ ਲਰਜ਼ਦਾ ਤੂਫਾਨ ਮੱਚ ਰਿਹਾ ਹੋਵੇਮੱਥੇ ਵਿੱਚ ਇਨਸਾਨੀਅਤ ਦਾ ਦੀਵਾ ਬਾਲੀ ਬੈਠੇ ਲੋਕ ਜਾਤਾਂ, ਧਰਮਾਂ, ਖਿੱਤਿਆਂ ਤੋਂ ਉੱਪਰ ਉੱਠ ਨੇ ਫਿਰਕੂ ਸਦਭਾਵਨਾ ਤੇ ਏਕਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੇ ਨਜਰੀਂ ਪਏ

ਅਨੇਕਾਂ ਰੋਕਾਂ ਤੇ ਬੰਦਿਸ਼ਾਂ ਦੇ ਬਾਵਜੂਦ ਜਮਹੂਰੀਅਤ ਦੇ ਰਾਖਿਆਂ ਨੂੰ ਦੇਖ ਇੰਝ ਲੱਗਿਆ ਜਿਵੇਂ ਕੁਝ ਕਰ ਗੁਜ਼ਰਨ ਦੀ ਭਾਵਨਾ ਉਨ੍ਹਾਂ ਦੇ ਅੰਦਰ ਲੱਟ ਲੱਟ ਬਲ ਰਹੀ ਹੋਵੇਪਰ ਇੱਕ ਅਜੀਬ ਤਰ੍ਹਾਂ ਦੇ ਸੰਜਮ ਨੇ ਉਹਨਾਂ ਨੂੰ ਕੀਲਿਆ ਹੋਵੇਪੰਜਾਬ ਅਤੇ ਹਰਿਆਣਾ ਸਮੇਤ ਹੋਰ ਅਨੇਕਾਂ ਰਾਜਾਂ ਤੋਂ ਭਾਈਚਾਰਕ ਸਾਂਝ ਦਾ ਝੰਡਾ ਲਹਿਰਾਉਂਦੇ ਵੱਡੇ ਰਾਸ਼ਟਰਵਾਦੀ ਇਸ ਅੰਦੋਲਨ ਵਿੱਚ “ਰਾਜੇ ਸੀਂਹ ਮੁਕੱਦਮ ਕੁੱਤੇ” ਦਾ ਅਲਾਪ ਕਰਦੇ ਆਪਣਾ ਭਰਪੂਰ ਯੋਗਦਾਨ ਪਾ ਰਹੇ ਸਨਇਹਨਾਂ ਸਭ ਦੇ ਸਰੋਕਾਰ ਸਾਂਝੇ ਹਨ, ਇਹਨਾਂ ਦੇ ਦੁੱਖ ਸੁਖ ਸਾਂਝੇ ਨੇ, ਸਭ ਦੀ ਕਹਾਣੀ ਇੱਕੋ ਹੈਕਿਸੇ ਨੂੰ ਕੋਈ ਭਰਮ ਨਹੀਂ, ਕੋਈ ਵਹਿਮ ਨਹੀਂ, ਕੋਈ ਭੁਲੇਖਾ ਨਹੀਂ ਗੰਗਾ-ਜਮਨੀ ਤਹਿਜ਼ੀਬ ਜਿਵੇਂ ਘੁਲ ਮਿਲ ਗਈ ਹੋਵੇਗਿਆਨ ਦਾ ਪ੍ਰਕਾਸ਼, ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਇਹ ਜੂਝਾਰੂ ਇਕੱਠ ਲੀਡਰਸ਼ਿੱਪ ਵਿੱਚ ਪੂਰਨ ਭਰੋਸਾ ਪ੍ਰਗਟ ਕਰ ਰਿਹਾ ਸੀ

ਇਸ ਸਮਾਰੋਹ ਵਿੱਚ ਵਿਚਰਦਿਆਂ ਅਜ਼ੀਮ ਨਜ਼ਾਰਾ ਨਜ਼ਰੀਂ ਪਿਆਪੰਜਾਬ ਤੇ ਹਰਿਆਣਾ ਦੇ ਅਣਖੀ ਤੇ ਸੂਰਬੀਰ ਕਿਸਾਨਾਂ ਨੇ ਹਤਾਸ਼ ਤੇ ਨਿਰਾਸ਼ ਹੋਏ ਲੋਕਾਂ ਅੰਦਰ ਕੁਝ ਦਿਨਾਂ ਵਿੱਚ ਹੀ ਨਵੀਂ ਰੂਹ ਫੂਕ ਦਿੱਤੀ ਹੈਦਹਾਕਿਆਂ ਤੋਂ ਜਿਸ ਤਰ੍ਹਾਂ ਦਾ ਸੋਹਣਾ ਸੁਨੱਖਾ ਸਮਾਜ ਸਿਰਜਣ ਦੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਇਨਕਲਾਬੀ ਧਿਰਾਂ ਵਲੋਂ ਹੋ ਰਹੀ ਸੀ ਉਹ ਦੇਸ਼ ਦੇ ਸਿਰਲੱਥ ਸੂਰਮਿਆਂ, ਇਹਨਾਂ ਮਰਜੀਵੜੇ ਕਿਸਾਨਾਂ ਨੇ ਕੁਝ ਦਿਨਾਂ ਵਿੱਚ ਹੀ ਪੂਰੀ ਕਰ ਦਿਖਾਈ ਹੈਹਿੰਦੋਸਤਾਨ ਦਾ ਚੱਪਾ ਚੱਪਾ ਜਾਗ ਪਿਆ ਹੈ ਬਿਨਾਂ ਕਿਸੇ ਰਾਜਨੀਤਕ ਪਾਰਟੀ ਦੀ ਸਰਪ੍ਰਸਤੀ ਤੋਂ ਸਵੈ ਇੱਛਤ ਤੌਰ ’ਤੇ ਆਪ ਮੁਹਾਰੇ ਉੱਠਿਆ ਲੋਕਾਂ ਦਾ ਰੋਹ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਹੁਣ ਵਿਤਕਰੇਬਾਜ਼ੀ, ਬੇਇਨਸਾਫ਼ੀ, ਧਨ ਦੀ ਕਾਣੀ ਵੰਡ ਸਹਾਰਣ ਦੀ ਹਿੰਮਤ ਖਤਮ ਹੋ ਚੁੱਕੀ ਹੈਹਿੰਸਾ ਦੀ ਇਬਾਰਤ ਤੋਂ ਨਾਬਰ ਉੱਥੇ ਵਿਚਰਦੇ ਨੌਜਵਾਨਾਂ ਦੇ ਚਿਹਰਿਆਂ ਨੂੰ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀਹਰ ਨੌਜਵਾਨ ਮੈਂਨੂੰ ਸਿਆਣਾ, ਗਹਿਰ,ਗੰਭੀਰ, ਸੋਚਵਾਨ, ਸੂਝਵਾਨ ਤੇ ਭੈਅ ਮੁਕਤ ਲੱਗਿਆਆਪਣੇ ਨਾਲ ਹੋਈ ਵਧੀਕੀ ਦੇ ਵਿਰੋਧ ਵਿੱਚ ਉਹਨਾਂ ਦਾ ਖ਼ੂਨ ਖ਼ੌਲ ਰਿਹਾ ਸੀਉਸ ਨਵੀਂ ਸੋਚ ਦੀ ਨੌਜਵਾਨੀ, ਜਿਹਨਾਂ ਦੀਆਂ ਅੱਖਾਂ ਵਿੱਚ ਹੀ ਨਹੀਂ, ਦਿਲਾਂ ਅਤੇ ਦਿਮਾਗਾਂ ਵਿੱਚ ਵੀ ਹਰ ਰੋਜ਼ ਸੁਪਨੇ ਉਗਮਦੇ ਨੇ, ਉਹਨਾਂ ਦੇ ਮੰਜ਼ਲ ਵੱਲ ਵਧਦੇ ਕਦਮਾਂ ਨੂੰ ਇਹਸਾਸ ਸੀ ਕਿ ਪਹਿਲਾਂ ਵੀ ਕਈ ਵਾਰ ਅਤੀਤ ਵਿੱਚ ਖੌਲੇ ਤੇ ਡੁੱਲ੍ਹੇ ਖ਼ੂਨ ਵਿੱਚੋਂ ਕੁਝ ਨਹੀਂ ਸੀ ਖੱਟਿਆ ਗਿਆ ਇੱਕ ਕਮਾਲ ਦਾ ਜ਼ਾਬਤਾ ਉਹਨਾਂ ਆਪਣੇ ਆਪ ’ਤੇ ਲਾਗੂ ਕੀਤਾ ਹੋਇਆ ਸੀਮਾਨਵੀ ਸ਼ਕਤੀ ਨਾਲ ਮੁਕਤੀ ਪ੍ਰਾਪਤ ਕਰਨ ਦਾ ਗੁਰ ਜਿਵੇਂ ਉਹਨਾਂ ਨੂੰ ਸਮਝ ਆ ਗਿਆ ਹੋਵੇਭਾਈ ਘਨ੍ਹਈਆ ਦਾ ਕਿਰਦਾਰ ਨਿਭਾਉਂਦੇ ਇਹਨਾਂ ਗੱਭਰੂਆਂ ਨੂੰ ਦੇਖ ਸਿਰ ਮਾਣ ਨਾਲ ਉੱਚਾ ਹੋ ਰਿਹਾ ਸੀ

ਭਾਈ ਲਾਲੋ ਦੇ ਵਾਰਸ ਆਪਣੇ ਪਿਉ ਦਾਦੇ ਦੀ ਉਮਰ ਦੇ ਜ਼ਿੰਦਗੀ ਦੇ ਉਸਰੱਈਏ, ਕ੍ਰਾਂਤੀਕਾਰੀ ਯੋਧਿਆਂ ਨੂੰ ਦੇਖ ਇੰਝ ਭਾਸ ਰਿਹਾ ਸੀ, ਜਿਵੇਂ ਉਹ ਤਜ਼ਰਬੇਕਾਰ ਬਜ਼ੁਰਗ ਫਿਰ ਸਿੱਖਣ ਸਿਖਾਉਣ, ਲੋਕਾਈ ਨੂੰ ਜਗਾਉਣ ਤੇ ਵਗਦੇ ਪਾਣੀਆਂ ਨਾਲ ਵਹਿਣ ਲਈ ਤਤਪਰ ਹੋਣ

ਕਾਲੇ ਕਾਨੂੰਨਾਂ ਬਾਰੇ ਉਹਨਾਂ ਨਾਲ ਗੱਲ ਕਰਕੇ ਇੰਝ ਲੱਗਿਆ ਜਿਵੇਂ ਤਾਲੀਮ ਦਾ ਅਕਲ ਨਾਲ ਬਹੁਤਾ ਤੁਅਲੱਕ ਨਹੀਂ ਹੁੰਦਾ

ਕਾਨੂੰਨ ਦੀ ਇੱਕ ਇਕ ਧਾਰਾ ਬਾਰੇ ਅਨਪੜ੍ਹ ਬਜ਼ੁਰਗ ਵੀ ਬਿਲਕੁਲ ਸਪਸ਼ਟ ਸਨਉਹਨਾਂ ਦਾ ਰੁੱਖਾਂ ਵਰਗਾ ਜੇਰਾ, ਸਿਰੜ ਤੇ ਮਨੋਬਲ ਨਵੀਂ ਸੋਚ ਵਾਲੀ ਨੌਜਵਾਨੀ ਨੂੰ ਵੀ ਮਾਤ ਪਾ ਰਿਹਾ ਸੀਇਨਕਲਾਬੀ ਰਾਹ ’ਤੇ ਚੱਲਣ ਵਾਲੇ ਇਹਨਾਂ ਸੂਰਮਿਆਂ ਵਿੱਚੋਂ ਕਿਸੇ ਇੱਕ ਦੇ ਚਿਹਰੇ ਉੱਤੇ ਵੀ ਮੈਂ ਉਦਾਸੀ ਨਹੀਂ ਵੇਖੀਜ਼ਿੰਦਗੀ ਦੇ ਚਿਤੇਰੇ, ਮੰਜ਼ਿਲਾਂ ਸਰ ਕਰਨ ਦਾ ਜਨੂੰਨ ਲੈ ਕੇ ਤੁਰੇ ਇਹ ਸੂਰਮੇ ਹਰ ਸਵੇਰ ਨਵੇਂ ਅਹਿਦ ਨਾਲ ਜਾਗਦੇ ਮੈਂ ਦੇਖੇਕੁਰੂਕਸ਼ੇਤਰ ਦੀ ਧਰਤੀ ਤੋਂ ਗੀਤਾ ਦੇ ਮੁੱਖ ਸਿਧਾਂਤ ‘ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾਂ ਪਾਪ’ ਤੋਂ ਸੇਧ ਲੈ ਕੇ ਹੀ ਇਹ ਜਾਗਦੀ ਜ਼ਮੀਰ ਵਾਲੇ ਲੋਕ ਇਸ ਬਲਦੀ ਅੱਗ ਵਿੱਚ ਕੁੱਦੇ ਹਨ

ਉਸ ਬੇਹੱਦ ਸੰਜੀਦਾ ਇਤਿਹਾਸਕ ਮੋਰਚੇ ਵਿੱਚ ਵਿਚਰਦਿਆਂ ਮੇਰੀਆਂ ਅੱਖਾਂ ਅੱਗੇ ਸਿੱਖ ਇਤਿਹਾਸ ਦੇ ਅਮੀਰ ਪੰਨੇ ਬਾਰ ਬਾਰ ਆ ਰਹੇ ਸਨ ਮੈਂਨੂੰ ਚੇਤੇ ਆ ਰਹੀ ਸੀ ਸਦੀਆਂ ਪਹਿਲਾਂ ਜਬਰ ਜ਼ੁਲਮ ਝੱਲ ਰਹੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਉੱਠੀ ਉਹ ਇਨਕਲਾਬੀ ਮੁਹਿੰਮ ਜਿਸ ਦੀ ਸ਼ੁਰੂਆਤ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਹੋਈ ਤੇ ਜਿਸ ਦੀ ਸੰਪੂਰਨਤਾ ਖਿਦਾਰਣੇ ਦੀ ਢਾਬ ’ਤੇ ਹੋਈ ਸੀਅਨੇਕਤਾ ਨੂੰ ਏਕਤਾ ਦੇ ਸੂਤਰ ਵਿੱਚ ਪਰੋਇਆ ਇਹ ਸਿੰਘੂ ਬਾਰਡਰ ਵੀ ਕੁਝ ਇਸ ਤਰ੍ਹਾਂ ਦਾ ਇਤਿਹਾਸ ਹੀ ਸਿਰਜ ਰਿਹਾ ਲੱਗਿਆਮੈਨੂੰ ਉਸ ਸੂਰਮਗਤੀ ਵਾਲੇ ਮਾਹੌਲ ਵਿੱਚ ਵਿਚਰਦਿਆਂ ਲੋਕਾਂ ਦੇ ਰੋਹ ਤੇ ਜੋਸ਼ ਨੂੰ ਮਹਿਸੂਸ ਕਰਦਿਆਂ ਇਤਿਹਾਸ ਦਾ ਉਹ ਮਾਣਮੱਤਾ ਪੰਨਾ ਵੀ ਵਾਰ ਵਾਰ ਯਾਦ ਆ ਰਿਹਾ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਨਾਲ ਲਕੀਰ ਖਿੱਚ ਕੇ ਯੋਧਿਆਂ ਨੂੰ ਲਲਕਾਰਿਆ ਸੀ ਕਿ ਇਸ ਲਕੀਰ ਨੂੰ ਟੱਪਣ ਦਾ ਹੌਸਲਾ ਉਹੀ ਸੂਰਮਾ ਕਰੇ ਜਿਸ ਵਿੱਚ ਮੌਤ ਰਾਣੀ ਨੂੰ ਵਰਣ ਦਾ ਦਮ ਹੋਵੇ ਸੱਚਮੁੱਚ ਬੀਤੇ ਦੀ ਕੁੱਖ ਵਿੱਚੋਂ ਅੱਜ ਫਿਰ ਵਰਤਮਾਨ ਜਨਮ ਧਾਰਦਾ ਦਿਸਿਆ

ਮਾਣ ਵਾਲੀ ਗੱਲ ਇਹ ਹੈ ਕਿ ਇਸ ਸੰਘਰਸ਼ ਵਿੱਚ ਇਕੱਲੇ ਸਾਡੇ ਪਿਉ ਭਰਾ ਪੁੱਤ, ਪੋਤੇ ਹੀ ਸ਼ਾਮਿਲ ਨਹੀਂ ਸਗੋਂ ਨਾਰੀ ਸ਼ਕਤੀ ਦਾ ਝੰਡਾ ਚੁੱਕੀ ਇਸ ਧਰਤੀ ਦੀਆਂ ਜਾਈਆਂ ਵੀ ਵਹੀਰਾਂ ਘੱਤ ਕੇ ਨਵਾਂ ਇਤਿਹਾਸ ਸਿਰਜਣ ਲਈ ਸਿੰਘੂ ਬਾਰਡਰ ’ਤੇ ਤਾਇਨਾਤ ਹਨ

ਮੇਰਾ ਸਿਰ ਵਾਰ ਵਾਰ ਝੁਕ ਰਿਹਾ ਸੀ ਉਹਨਾਂ ਬਜ਼ੁਰਗ ਬਹਾਦਰ ਮਾਵਾਂ ਅੱਗੇ ਜੋ ਹੱਥ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਫੜੀ ਕਾਫ਼ਲਿਆਂ ਦੀ ਅਗਵਾਈ ਕਰ ਰਹੀਆਂ ਸਨ

ਬੜੀ ਬਰੀਕਬੀਨੀ ਨਾਲ ਇਸ ਕਾਫ਼ਲੇ ਦਾ ਆਗਾਜ਼ ਹੋਇਆ ਤੇ ਅੱਜ ਲੋਕਤਾ ਦਾ ਇਹ ਹੜ੍ਹ ਬੇਰੋਕ ਚਲਦਾ ਪੂਰੀ ਕਾਮਯਾਬੀ ਨਾਲ ਆਪਣੀ ਸੰਪੂਰਨਤਾ ਵੱਲ ਵਧ ਰਿਹਾ ਹੈਸੰਵੇਦਨਸ਼ੀਲ ਸੋਚ ਰੱਖਣ ਵਾਲਾ ਹਰ ਵਿਅਕਤੀ ਇਸ ਅੰਦੋਲਨ ਨੂੰ ਆਪਣਾ ਕਰਮ ਤੇ ਧਰਮ ਸਮਝ ਪੂਰੀ ਸ਼ਿੱਦਤ ਨਾਲ ਇਬਾਦਤ ਵਾਂਗ ਜੁੱਟਿਆ ਹੋਇਆ ਹੈਪਰਦੇਸਾਂ ਵਿੱਚ ਵਸਦੇ ਲੋਕ, ਜਿਹਨਾਂ ਦਾ ਦਿਲ ਤੇ ਦਿਮਾਗ ਪੰਜਾਬ ਵਿੱਚ ਧੜਕਦਾ ਹੈ, ਉਹਨਾਂ ਲੋਕਾਂ ਵਲੋਂ ਇਸ ਘੋਲ ਦੀ ਸ਼ਮਾਂ ਨੂੰ ਰੌਸ਼ਨ ਰੱਖਣ ਲਈ ਦਿੱਤਾ ਜਾ ਰਿਹਾ ਯੋਗਦਾਨ ਕਾਬਲੇ ਤਾਰੀਫ਼ ਹੈ

ਖਾਣ ਪੀਣ ਦੇ ਨਾਲ ਨਾਲ ਕਿਤੇ ਅੰਬਾਰਾਂ ਦੇ ਅੰਬਾਰ ਕਿਤਾਬਾਂ ਦੇ ਲੰਗਰ, ਕਿਤੇ ਢੇਰਾਂ ਦੇ ਢੇਰ ਦਵਾਈਆਂ ਦੇ ਲੰਗਰ

ਵੱਖਰੀ ਹੀ ਖੁ਼ਮਾਰੀ ਵਿੱਚ ਵਿਚਰਦਿਆਂ ਸੱਚ ਦੱਸਾਂ ਜ਼ਿੰਦਗੀ ਨਾਲ ਖਹਿ ਕੇ ਲੰਘਣ ਵਾਲੇ ਇਹਨਾਂ ਸੂਰਬੀਰਾਂ ਨੂੰ ਸਲਾਮ ਕਰ ਵਾਪਸ ਆਉਣ ਨੂੰ ਭੋਰਾ ਵੀ ਦਿਲ ਨਹੀਂ ਸੀ ਕਰ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2531)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਡਾ. ਨਵਜੋਤ

ਡਾ. ਨਵਜੋਤ

Principal, Lyalpur Khalsa College For Women, Jalandhar, Punjab, India.
(Phone: (91 - 81468 - 28040)
Email: (principallkcw@gmail.com)