CharanjitKBrar7ਦਰਸ਼ਨ ਬੁਲੰਦਵੀ ਦਾ ਨਾਂ ਉਨ੍ਹਾਂ ਕਵੀਆਂ ਵਿੱਚ ਸ਼ਾਮਿਲ ਹੈ ਜਿਹਨਾਂ ਨੇ ਆਧੁਨਿਕ ...
(23 ਨਵੰਬਰ 2020)

 

BulandviBookB1ਆਧੁਨਿਕ ਪੰਜਾਬੀ ਕਵਿਤਾ ਦਾ ਜਨਮ ਬਰਤਾਨਵੀ ਸਮਰਾਜੀ ਪ੍ਰਬੰਧ ਦੀ ਆਮਦ ਨਾਲ ਹੋਇਆ ਹੈ ਅਤੇ ਆਧੁਨਿਕ ਯੁਗ ਵਿੱਚ ਇੱਕ ਸਮੇਂ ਦੇ ਨਾਲ-ਨਾਲ ਸਾਹਿਤ ਵਿੱਚ ਚੇਤਨਾ ਦਾ ਪਾਸਾਰ ਅਤੇ ਸਾਹਿਤ ਦਾ ਮੁਹਾਂਦਰਾ ਬਦਲਦਾ ਰਿਹਾ ਹੈ। ਦਰਸ਼ਨ ਬੁਲੰਦਵੀ ਦਾ ਨਾਂ ਉਨ੍ਹਾਂ ਕਵੀਆਂ ਵਿੱਚ ਸ਼ਾਮਿਲ ਹੈ ਜਿਹਨਾਂ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਜਟਿਲ, ਸੂਖਮ ਤੇ ਗਤੀਸ਼ੀਲ ਬਣਾਇਆ ਹੈ। ਦਰਸ਼ਨ ਬੁਲੰਦਵੀ ਨੇ ਆਪਣੇ ਸਾਰੇ ਹੀ ਕਾਵਿ-ਸੰਗ੍ਰਹਾਂ ਵਿੱਚ ਨਵੇਕਲੇ ਵਿਸ਼ਿਆਂ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ।

ਹੁਣ ਤਕ ਦਰਸ਼ਨ ਬੁਲੰਦਵੀ ਨੇ ਛੇ ਕਾਵਿ-ਸੰਗ੍ਰਹਾਂ ਦੁਆਰਾ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀਇਸ ਤੋਂ ਬਾਅਦ ਉਸਦੇ ‘ਪਾਰ ਦੇ ਸਫਰ’ (1985), ‘ਸੁਮੰਦਰ ਨਾਲ ਗੱਲਾਂ’ (1990), ‘ਧੁੱਪ ’ਚ ਜਗਦਾ ਦੀਵਾ’ ‘ਕਿਰਦੀ ਮਿੱਟੀ’ (2009) ਅਤੇ ਮਹਿਕਾ ਦਾ ਸਿਰਨਾਵਾਂ (2018) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ

ਦਰਸ਼ਨ ਬੁਲੰਦਵੀ ਦਾ ਕਾਵਿ-ਸੰਗ੍ਰਹਿ ‘ਮਹਿਕਾਂ ਦਾ ਸਿਰਨਾਵਾਂ’ ਮਾਨਵੀ ਰਿਸ਼ਤੇ, ਪੇਂਡੂ ਰਹਿਤਲ, ਮੌਤ, ਮੋਹ ਦੀ ਤੰਦ, ਸਵੈ/ਆਪੇ ਦੀ ਪਹਿਚਾਣ, ਪ੍ਰਕਿਰਤੀ, ਰਾਜਨੀਤੀ ਅਤੇ ਵਿਸ਼ਵੀਕਰਨ ਆਦਿ ਦ੍ਰਿਸ਼ਾਂ ਦੀ ਤਰਜ਼ਮਾਨੀ ਕਰਦਾ ਹੈਡਾ. ਗੁਰਪਾਲ ਸਿੰਘ ਸੰਧੂ ਲਿਖਦੇ ਹਨ, “ਦਰਸ਼ਨ ਬੁਲੰਦਵੀ ਦੀ ਕਾਵਿ ਦ੍ਰਿਸ਼ਟੀ ਸੱਚ ਦੀ ਇੱਕ ਰੂਪੀ ਹੋਂਦ ਨੂੰ ਮੰਨਣ ਦੀ ਥਾਂ ਉਸਦੇ ਵੰਨ ਸੁਵੰਨੇ ਚਰਿੱਤਰ ਦੀ ਤਫਤੀਸ਼ ਕਰਨ ਦੇ ਰਾਹੇ ਪੈਂਦੀ ਹੋਈ ਅਜਿਹੀ ਕਾਵਿ ਭਾਸ਼ਾ ਦਾ ਨਿਰਮਾਣ ਕਰਦੀ ਹੈ ਜੋ ਸਮਕਾਲੀ ਗਲੋਬਲੀ ਯਥਾਰਥ ਦੇ ਬਹੁਰੰਗੇਪਣ ਵਿੱਚ ਰਮ ਰਹੀਆਂ ਵੰਨ ਸੁਵੰਨੀਆਂ ਸੁਗੰਧੀਆਂ ਦੀ ਪਹਿਚਾਣ ਕਰ ਸਕਣ (1)

ਮੋਹ ਦੀਆਂ ਤੰਦਾਂ ਨਾਲ ਭਿੱਜੀ ਹੋਈ ਕਵਿਤਾ ‘ਮਾਂ’ ਰਾਹੀਂ ਦਰਸ਼ਨ ਬੁਲੰਦਵੀ ਆਪਣੀ ਅਸਲੀ ਜ਼ਿੰਦਗੀ ਦੇ ਇੱਕ ਅੰਸ਼ ਨੂੰ ਪੇਸ਼ ਕਰਦਾ ਹੈਕਵੀ ਆਪਣੀ ਮਾਂ ਦੇ ਦਿਲ ਨੂੰ ਚਿਤਵਦਾ ਹੈ ਜਦੋਂ ਉਹ ਘਰ ਨੂੰ ਛੱਡ ਕੇ ਵਿਦੇਸ਼ ਨੂੰ ਚੱਲਿਆ ਸੀ ਅਤੇ ਆਪਣੀ ਮਾਂ ਦੀਆਂ ਭਾਵਨਾਵਾਂ ਨੂੰ ਕੁਝ ਸ਼ਬਦਾਂ ਵਿੱਚ ਇੰਝ ਬੀੜਦਾ ਹੈ, ਨਮੂਨਾ ਵੇਖੋ:

ਘਰੋਂ ਤੋਰਦਿਆਂ
ਮਾਂ ਦੀ ਮਮਤਾ ਉਦਾਸ ਏ
ਕੁਝ ਕਹਿਣਾ ਲੋਚਦੀ ਏ
ਪਰ ਲਫਜ਼ ਨਹੀਂ ਅਹੁੜਦੇ

ਉਹਦੀ ਚੁੱਪ ਹੀ
ਸਭ ਕੁਝ ਬੋਲਦੀ ਏ
(2)

ਡਾ. ਧਨਵੰਤ ਕੌਰ ਬੁਲੰਦਵੀ ਬਾਰੇ ਲਿਖਦੇ ਹਨ, ‘ਇਸਦੀ ਕਾਵਿ ਸੰਵੇਦਨਾ ਸਮਿਆਂ ਦੀ ਸੁਚੇਤਤਾ ਵਿੱਚੋਂ ਆਗਾਜ਼ ਪਾਉਂਦੀ ਹੈ ਪਰ ਉਸਦੇ ਕਾਵਿਕ ਅੰਦਾਜ਼ ਦਾ ਸੁਹਜ ਉਸਦੇ ਮਾਨਵੀ, ਮੰਤਵੀ, ਅਤੇ ਮੋਹਖੋਰੇ ਹੋਣ ਵਿੱਚ ਹੈ’ (3)

ਹੁਣਵੀਂ ਕਵਿਤਾ ਵਿੱਚ ਵਿਅਕਤੀ ਦਾ ਨਿੱਜ ਉਸਦੀ ਸਿਰਜਣਾ ਦਾ ਕੇਂਦਰੀ ਬਿੰਦੂ ਬਣ ਚੁੱਕਿਆ ਹੈਅੱਜ ਦੀ ਕਵਿਤਾ ਵਿੱਚ ਸਵੈ ਦਾ ਬਿਰਤਾਂਤ ਪੇਸ਼ ਹੋਣ ਲੱਗਾ ਹੈਕਵੀ ਕਵਿਤਾ ਵਿੱਚ ਜਾਂ ਤਾਂ ਨਿੱਜ ਦੀ ਪਛਾਣ ਦੇ ਸੰਕਟ ਨੂੰ ਪੇਸ਼ ਕਰਦੇ ਹਨ ਜਾਂ ਕਈ ਥਾਵਾਂ ’ਤੇ ਉਹ ਪਛਾਣ ਦੀ ਤਲਾਸ਼ ਵਿੱਚੋਂ ਆਪਣੇ-ਆਪ ਨੂੰ ਲੱਭਦਾ ਹੈ/ ਪ੍ਰਭਾਸ਼ਿਤ ਕਰਦਾ ਹੈਇਸ ਤਰ੍ਹਾਂ ਦੀ ਉੱਭਰਵੀਂ ਸੁਰ ਦਰਸ਼ਨ ਬੁਲੰਦਵੀ ਦੀ ਕਵਿਤਾ ‘ਪਹਿਚਾਣ’ ਵਿੱਚ ਪੇਸ਼ ਹੋਈ ਹੈ

ਪਹਿਚਾਣ
ਬਣੇ ਬਣਾਏ
ਰਾਹਵਾਂ ਤੋਂ ਮੁਕਤ ਹੁੰਦੀ ਏ
ਚੁਰਸਤਿਆਂ ਤੋਂ ਸੱਖਣੀ
ਗਲਿਆਰੀਆਂ ਤੋਂ ਪਰ੍ਹੇ ਹੁੰਦੀ ਏ
ਪਹਿਚਾਣ ਆਪਣਾ ਰਾਹ
ਆਪ ਬਣਾ ਲੈਂਦੀ ਏ
(4)

DarshanBulandvi1ਅੱਜ ਦੇ ਮਨੁੱਖ ਸਾਹਮਣੇ ਸਭ ਤੋਂ ਵੱਡਾ ਸੰਕਟ ਇਤਿਹਾਸ ਨੂੰ ਬਦਲਣ ਵਾਲੀਆਂ ਸ਼ਕਤੀਆਂ ਦੇ ਖੇਰੂੰ-ਖੇਰੂੰ ਹੋਣ ਦਾ ਹੈਸਮਕਾਲ ਵਿੱਚ ਸਾਡਾ ਰਿਸ਼ਤਾ ਇਤਿਹਾਸ ਨਾਲੋਂ ਬਦਲ ਗਿਆ ਹੈ ਜਾਂ ਟੁੱਟ ਹੀ ਗਿਆ ਹੈਪਰ ਦਰਸ਼ਨ ਬੁਲੰਦਵੀ ਆਪਣੀ ਕਵਿਤਾ ‘ਇਤਿਹਾਸ ਬੋਲਦਾ ਹੈ’ ਵਿੱਚ ਇਤਿਹਾਸ ਜ਼ਰੀਏ ਮਨੁੱਖ ਦੀ ਆਜ਼ਾਦੀ ਦੇ ਉਸ ਮਸਲੇ ਨੂੰ ਰੂਪਮਾਨ ਕਰਦਾ ਹੈ ਜੋ ਉਸ ਨੂੰ ਮਨੁੱਖ ਦੇ ਝੂਠੇ ਆਪੇ ਦੀ ਚੇਤਨਾ ਵਿੱਚੋਂ ਮਿਲਦੀ ਹੈਇਹ ਕਵਿਤਾ ਕਵੀ ਨੇ ਗਦਰੀ ਬਾਬਿਆਂ ਦੇ ਨਾਂ ਸਮਰਪਿਤ ਕੀਤੀ ਹੈਦਰਸ਼ਨ ਬੁਲੰਦਵੀ ਗਦਰ ਲਹਿਰ ਨੂੰ ਅਤੀਤ ਵਿੱਚ ਸਿੱਲ ਪੱਥਰ ਹੋ ਗਈ ਘਟਨਾ ਨਹੀਂ ਸਗੋਂ ਸਾਡੇ ਸਮਿਆਂ ਵਿੱਚ ਜਿਓਂ ਰਿਹਾ ਵਰਤਾਰਾ ਆਖਦਾ ਹੈ

ਕਵੀ ਨੇ ਇਤਿਹਾਸ ਨੂੰ ਮੁੜ ਪ੍ਰਭਾਸ਼ਿਤ ਕਰਦਿਆਂ ਉਸਦੀ ਸੰਜੀਵਤਾ ਤੇ ਸੰਜ਼ੀਦਗੀ ਨਾਲ ਲਬਰੇਜ਼ ਚਿਤਰ ਕੇ ਭੂਤ, ਵਰਤਮਾਨ ਤੇ ਭਵਿੱਖ ਦੀ ਹੋਣੀ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈਭਵਿੱਖ ਹਮੇਸ਼ਾ ਵਰਤਮਾਨ ਤੇ ਭੂਤ ਤੋਂ ਹੀ ਪ੍ਰੇਰਨਾ ਤੇ ਸੇਧ ਪ੍ਰਾਪਤ ਕਰਦਾ ਹੋਇਆ ਆਪਣੀਆਂ ਮੰਜ਼ਿਲਾਂ ਨਿਸ਼ਚਿਤ ਕਰਦਾ ਹੈਰੌਸ਼ਨਮਈ ਭਵਿੱਖ ਲਈ ਇਤਿਹਾਸ ਨਾਲ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਸ਼ਰਤ ਹੈ

ਆਓ ਖੋਲ੍ਹੀਏ ਆਪਣੇ ਅੰਦਰੋਂ
ਫਿਰ ਯੁਗਾਂਤਰ ਆਸ਼ਰਮ ਦਾ ਬੂਹਾ
ਜਿੱਥੇ ਲੱਕੜੀ ਦਾ ਹੱਥ
ਅੱਜ ਫੇਰ ਵੰਗਾਰਦਾ ਏ
ਸ਼ਹੀਦਾਂ ਦੇ ਬੋਲ ਚਿਤਾਰਦਾ ਏ
ਸਾਥੀਓ ਚੱਲਦੇ ਰਹਿਣਾ
ਇਤਿਹਾਸ ਬੋਲਦਾ ਏ
(5)

ਕਿਸੇ ਵੀ ਦੇਸ਼ ਦੇ ਜਨ-ਸਾਧਾਰਨ ਦਾ ਜੀਵਨ ਪੱਧਰ ਉਸਦੀ ਰਾਜਨੀਤੀ ਦੇ ਹੱਥ ਹੁੰਦਾ ਹੈਰਾਜਨੀਤੀ ਰਾਜ ਦੀ ਵਾਗਡੋਰ ਸੰਭਾਲਦੀ ਹੈ ਅਤੇ ਰਾਜ ਦੀ ਕਾਰਜ ਪ੍ਰਣਾਲੀ ਨੂੰ ਚਲਾਉਣ ਦੀ ਭੂਮਿਕਾ ਅਦਾ ਕਰਦੀ ਹੈਪਰ ਪੂੰਜੀਵਾਦੀ ਵਿਵਸਥਾ ਕਾਰਨ ਸੱਤਾ ਉੱਤੇ ਮੁੱਠੀ ਭਰ ਲੋਕਾਂ ਦਾ ਕਬਜ਼ਾ/ ਦਬ-ਦਬਾ ਰਹਿੰਦਾ ਹੈਰਾਜਨੀਤੀ ਸਾਡੇ ਜੀਵਨ ਦੇ ਸਭਿਆਚਾਰਿਕ, ਆਰਥਿਕ, ਸਮਾਜਿਕ ਤੇ ਧਾਰਮਿਕ ਖੇਤਰਾਂ ਵਿੱਚ ਨਕਾਰਾਤਮਕ ਭੂਮਿਕਾ ਨਿਭਾ ਰਹੀ ਹੈਰਾਜਨੀਤਿਕ ਲੀਡਰ ਕੁਰਸੀ ਖ਼ਾਤਰ ਆਮ ਜਨਤਾ ਨੂੰ ਭਿੰਨ-ਭਿੰਨ ਪ੍ਰਕਾਰ ਦੇ ਲੋਭ, ਲਾਲਚ ਦਿੰਦੇ ਹੋਏ ਆਪਣੇ ਸ਼ਬਦਾਂ ਦੇ ਜਾਲ ਵਿੱਚ ਫਸਾਉਂਦੇ ਹਨਪਰ ਜਦੋਂ ਉਹਨਾਂ ਦਾ ਉਦੇਸ਼ ਪੂਰਾ ਹੋ ਜਾਂਦਾ ਹੈ, ਫੇਰ ਨਕਾਬ ਰਹਿਤ ਫਰੇਬੀ ਤੇ ਝੂਠਾ ਚਿਹਰਾ ਸਾਹਮਣੇ ਆਉਂਦਾ ਹੈ ਪਰ ਆਮ ਲੋਕਾਈ ਦੀ ਚੇਤਨਾ ਤੇ ਦ੍ਰਿਸ਼ਟੀ ਦੀ ਘਾਟ ਕਾਰਨ ਉਹਨਾਂ ਨੂੰ ਫਰੇਬਤਾ, ਝੂਠ ਦੇਖਣ ਤੇ ਸਮਝਣ ਦੀ ਸੂਝ ਹੀ ਨਹੀਂ ਰਹੀਰਾਜਨੇਤਾ ਨਿੱਜੀ ਹਿਤਾਂ ਕਾਰਨ ਲੋਕਾਂ ਨੂੰ ਕਠਪੁਤਲੀਆਂ ਬਣਾ ਕੇ ਇਸ਼ਾਰਿਆਂ ’ਤੇ ਨਚਾਉਂਦੇ ਹਨਦਰਸ਼ਨ ਬੁਲੰਦਵੀ ਆਮ ਜਨਤਾ ਨੂੰ ਇਹਨਾਂ ਦਾ ਸਹੀ ਅਕਸ ਆਪਣੀ ਕਵਿਤਾ ‘ਨੇਤਾ ਜੀ’ ਰਾਹੀਂ ਦਿਖਾਉਣ ਦਾ ਯਤਨ ਕਰਦਾ ਹੈ:

ਭੀੜ ਨਹੀਂ ਜਾਣਦੀ
ਮੰਚ ਤੋਂ ਉੱਤਰਦਿਆਂ ਹੀ
ਸਭ ਤੋਂ ਪਹਿਲਾਂ
ਉਹਨਾਂ ਦੀਆਂ ਤਾਲੀਆਂ ਦਾ ਹੀ ਰੇਪ ਹੋਣਾ ਏ
ਤਾਲੀਆਂ ਹੀ ਲੁੱਟੇ ਜਾਣਾ ਏ
ਬੀਬੇ ਸੰਵਿਧਾਨ ਦਾ ਅੱਥਰੂ ਤਾਂ
ਜਿਲਦ ਅੰਦਰ ਹੀ ਸੁੱਕ ਜਾਣਾ ਏ
(6)

ਵਿਸ਼ਵੀਕਰਨ ਦਾ ਅਜੋਕਾ ਸਮਾਂ ਪੂਰੀ ਮਾਨਵੀ ਸਭਿਅਤਾ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਦੌਰ ਹੈਪੂੰਜੀਵਾਦ ਦਾ ਵਰਤਾਰਾ ਰਾਜਨੀਤੀ ਦੀ ਦੇਣ ਹੈਵਿਸ਼ਵੀਕਰਨ ਨੇ ਮਨੁੱਖੀ ਸੋਚ ਨੂੰ ਸੌੜਾ ਕਰ ਦਿੱਤਾ ਹੈਉਹ ਮਨੁੱਖੀ ਭਾਵਨਾਵਾਂ, ਪਿਆਰ ਤੇ ਸਾਂਝ ਆਦਿ ਨੂੰ ਵਿਸਾਰ ਚੁੱਕਾ ਹੈ

ਬਾਜ਼ਾਰੀਕਰਨ ਤੇ ਵਪਾਰੀਕਰਨ ਨੇ ਮਨੁੱਖੀ ਰਿਸ਼ਤਿਆਂ ਦੀ ਵਿਆਕਰਨ ਵਿੱਚ ਵੱਡੀ ਤਬਦੀਲੀ ਲਿਆਂਦੀ ਹੈਵਿਸ਼ਵੀਕਰਨ ਨੇ ਬਾਜ਼ਾਰਵਾਦ ਨੂੰ ਜਨਮ ਦਿੱਤਾ ਹੈਵਿਸ਼ਵੀਕਰਨ ਦੇ ਅਸਰ ਕਾਰਨ ਮੰਡੀ ਸੋਚ ਬਾਜ਼ਾਰ ਤੋਂ ਚੱਲ ਕੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰ ਗਈ ਹੈਦਰਸ਼ਨ ਬੁਲੰਦਵੀ ਇਸ ਮਸਲੇ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਹੈ ਅਤੇ ਬਾਜ਼ਾਰਵਾਦ ਕਾਰਨ ਆਪਣੇ ਧਰਮ, ਇਤਿਹਾਸ ਤੇ ਮਿਥਿਹਾਸ ਆਦਿ ਨੂੰ ਖੁਰਦਾ ਦੇਖ ਰਿਹਾ ਹੈਪੂੰਜੀਵਾਦ ਦੇ ਮਾਨਵ ਵਿਰੋਧੀ ਵਰਤਾਰਿਆਂ ਨੇ ਇਤਿਹਾਸ, ਧਰਮ ਨੂੰ ਮਾਨਵੀ ਰਿਸ਼ਤਿਆਂ ਦੀਆਂ ਕੰਨੀਆਂ ਭੋਰ-ਭੋਰ ਕੇ ਨੋਕੀਲੀਆਂ ਬਣਾ ਦਿੱਤੀਆਂ ਹਨ ਜੋ ਹੁਣ ਆਪਣਿਆਂ ਨੂੰ ਹੀ ਲਹੂ-ਲੁਹਾਣ ਕਰ ਰਹੀਆਂ ਹਨ

ਦਰਸ਼ਨ ਬੁਲੰਦਵੀ ਆਪਣੀਆਂ ਕਵਿਤਾਵਾਂ ‘ਇਹ ਕੇਹਾ ਬਾਜ਼ਾਰ ਏ-2’ ਅਤੇ ‘ਤੇਰਾ ਬਾਜ਼ਾਰ’ ਰਾਹੀ ਚਿੰਤਾ ਜ਼ਾਹਿਰ ਕਰਦਾ ਹੈ:

ਅੱਖਾਂ ਬੰਦ ਕਰਦਾ ਹਾਂ
ਤਾਂ ਮੇਰਾ ਆਪਣਾ ਹੀ ਹਨੇਰਾ
ਮੈਂਨੂੰ ਇਸ ਬਾਜ਼ਾਰ ਵਿੱਚ ਛੱਡ ਆਉਂਦਾ ਏ

ਇਹ ਦੀਆਂ ਸੇਵਾਵਾਂ ਨਾਲ ਪ੍ਰਚਦਾ ਹਾਂ
ਤਾਂ ਇਸ ਵਿੱਚ ਕੋਈ ਬਲੈਕ ਹੋਲ ਦਨਦਨਾਂਦਾ ਏ
(7)

ਅਮੀਰ, ਗਰੀਬ ਵਿਚਲਾ ਪਾੜਾ ਸਦੀਆਂ ਤੋਂ ਚਲਿਆ ਆ ਰਿਹਾ ਹੈਅਮੀਰ ਵੱਲੋਂ ਗਰੀਬ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਆਪਣੀ ਧੌਂਸ ਜਮਾਈ ਜਾਂਦੀ ਹੈਗਰੀਬ ਬੇਵੱਸ ਤੇ ਲਾਚਾਰ ਹੋਇਆ ਗੁਲਾਮੀ ਸਹਿੰਦਾ ਹੈਦਰਸ਼ਨ ਬੁਲੰਦਵੀ ਅਮੀਰ ਤੇ ਗਰੀਬ ਦੀ ਪਸੰਦ ਤੇ ਲੋੜ ਵਿਚਲੇ ਜਮਾਤੀ ਫ਼ਰਕ ਨੂੰ ਵੀ ਦਰਸਾਉਂਦਾ ਹੈ ਕਿ ਅਮੀਰ ਲਈ ਬਾਜ਼ਾਰ ਤੋਂ ਕੋਈ ਵੀ ਵਸਤ ਖਰੀਦਣਾ ਕੋਈ ਔਖੀ ਗੱਲ ਨਹੀਂ, ਪਰ ਗਰੀਬ ਦੀਆਂ ਸੱਧਰਾਂ ਦੇ ਬਾਜ਼ਾਰ ਵਿੱਚ ਪ੍ਰਵੇਸ਼ ਨਾਲ ਕੀਮਤਾਂ ਮਾਨਵੀ ਹੱਦ ਬੰਨੇ ਲੰਘ ਜਾਂਦੀਆਂ ਹਨਜਮਾਤੀ ਪ੍ਰਬੰਧ ਦੀ ਸ਼ੋਸ਼ਣ ਬਿਰਤੀ ਕਾਰਨ ਗਰੀਬ ਨੂੰ ਆਪਣੀਆਂ ਇੱਛਾਵਾਂ ਤੇ ਸਧਰਾਂ ਦੇ ਬਾਜ਼ਾਰ ਜਾਣ ਤੋਂ ਪਹਿਲਾਂ ਆਪਣੀ ਜੇਬ ਰੂਪੀ ਆਪਣਾ ਆਪਾ ਫਰੋਲਣਾ ਪੈਂਦਾ ਹੈ

ਜਮਾਤੀ ਪ੍ਰਬੰਧ ਵਿੱਚ ਹਰ ਵਿਅਕਤੀ ਅਮੀਰ/ਗਰੀਬ ਬਾਜ਼ਾਰ ਨਾਲ ਜੁੜਿਆ ਹੈ, ਕੋਈ ਇੱਛਿਤ ਰੂਪ ਵਿੱਚ ਕੋਈ ਅਣਇੱਛਤ ਰੂਪ ਵਿੱਚਬਾਜ਼ਾਰ, ਜਿੱਥੇ ਸਾਧਨ ਸੰਪੰਨ ਪੂੰਜੀਵਾਦੀ ਵਿਅਕਤੀ ਲਈ ਆਪਣੀ ਪਸੰਦ ਤੇ ਸ਼ੌਕ ਪੂਰੇ ਕਰਨ ਦੀ ਥਾਂ ਹੈ, ਉੱਥੇ ਸੋਸ਼ਿਤ ਵਿਅਕਤੀ ਲਈ ਆਪਣਾ ਆਪਾ ਗੁਵਾਉਣ ਵਾਲੀ ਕਿਸੇ ਕਸਾਈ ਦੀ ਦੁਕਾਨ ਮਾਤਰਅਜੋਕੇ ਦੌਰ ਵਿੱਚ ਵਿਅਕਤੀਗਤ ਤੇ ਪਰਿਵਾਰਿਕ ਲੋੜਾਂ ਸਾਧਾਰਨ ਵਿਅਕਤੀ ਨੂੰ ਵੀ ਬਾਜ਼ਾਰ ਵਿੱਚ ਮੱਲੋ-ਜ਼ੋਰੀ ਧੂਹ ਲਿਆਉਂਦੀਆਂ ਹਨਪਰ ਇਸ ਪ੍ਰਬੰਧ ਵਿੱਚ ਉਸ ਕੋਲ ਵਸਤਾਂ ਖ੍ਰੀਦਣ ਲਈ ਪੈਸੇ ਦੇ ਰੂਪ ਵਿੱਚ ਸਿਰਫ਼ ਆਪਣਾ ਆਪਾ ਹੀ ਹੈ, ਜਿਸਦੀ ਬਾਜ਼ਾਰ ਵਿੱਚ ਕੀਮਤ ਕੌਡੀ ਵੀ ਨਹੀਂ

ਜਦ ਤੂੰ ਬਾਜ਼ਾਰ ਜਾਂਦਾ ਏਂ
ਤਾਂ ਬਾਜ਼ਾਰ ਦਾ ਹੀ ਹੋ ਜਾਂਦਾ ਏਂ
ਤੂੰ ਭਾਅ ਨਹੀਂ ਬਣਾਉਂਦਾ
ਨਾ ਜੋੜ ਘਟਾਉ ਵਿੱਚ ਪੈਂਦਾ ਏਂ
ਮੁੱਲ ਤੋਂ ਬੇਫ਼ਿਕਰ ਹੋਇਆ
ਆਪਣੀ ਪਸੰਦ ਖਰੀਦਦਾ ਏਂ
(8)

ਭੂ-ਹੇਰਵਾ ਪ੍ਰਵਾਸੀ ਕਵੀਆਂ ਦਾ ਕੇਂਦਰ ਬਿੰਦੂ ਰਿਹਾ ਹੈਮੂਲ ਵਾਸ ਤੇ ਪ੍ਰਵਾਸ ਵਿਚਲੇ ਅੰਤਰ-ਸੰਬੰਧਾਂ ਦੀ ਗੱਲ ਅਕਸਰ ਹੀ ਕੀਤੀ ਜਾਂਦੀ ਹੈਪ੍ਰਵਾਸ ਵਿੱਚ ਜਨਮੇ ਬੱਚੇ ਉੱਥੇ ਦੇ ਮੂਲ ਵਾਸੀ ਕਹਾਉਣਾ ਪਸੰਦ ਕਰਦੇ ਹਨ ਤੇ ਪੰਜਾਬ ਦੇ ਸੱਭਿਆਚਾਰ ਨੂੰ ਚਾਹ ਕੇ ਵੀ ਨਹੀਂ ਆਪਣਾ ਸਕਦੇਵਾਸਤਵ ਵਿੱਚ ਉਹਨਾਂ ਦਾ ਨਜ਼ਰੀਆਂ ਤੇ ਸੋਚ ਆਪਣੀ ਥਾਂਵੇਂ ਸਹੀ ਵੀ ਹੈਵਿਅਕਤੀ ਆਪਣੀ ਜਨਮ ਭੂਮੀ ਦਾ ਹੀ ਮੂਲਵਾਸੀ ਹੁੰਦਾ ਹੈਮੂਲ ਵਾਸੀ ਤੇ ਪ੍ਰਵਾਸੀਆਂ ਦੀ ਸੋਚ ਵਿੱਚ ਕਾਫ਼ੀ ਅੰਤਰ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਉਹਨਾਂ ਦੇ ਸੱਭਿਆਚਾਰਿਕ ਤੇ ਸਮਾਜਿਕ ਵਿਆਕਰਨਾਂ ਦੇ ਕੋਡ, ਲੋੜਾਂ ਤੇ ਉਦੇਸ਼ ਵੱਖਰੇ-ਵੱਖਰੇ ਹਨਜਿੱਥੇ ਪ੍ਰਵਾਸੀ ਪੀੜ੍ਹੀ ਪਿੱਛੇ ਨੂੰ ਮੁੜਨਾ ਲੋਚਦੀ ਹੈ ਜਾਂ ਹਮੇਸ਼ਾ ਆਪਣੇ ਅੰਗ-ਸੰਗ ਮਾਣਦੀ ਹੈ ਪਰ ਅਗਲੇਰੀ ਪੀੜ੍ਹੀ ਲਈ ਪਿੱਛੇ ਦੇਖਣ ਲਈ ਨਾ ਸਮਾਂ ਹੈ ਤੇ ਨਾ ਹੀ ਬਹੁਤੀ ਜ਼ਰੂਰਤਉਹਨਾਂ ਦੀ ਆਪਣੀ ਦੁਨੀਆਂ ਹੈ ਕਿਉਂਕਿ ਉਹ ਪ੍ਰਵਾਸੀ ਹਨ ਨਾ ਕੇ ਮੂਲ ਵਾਸੀ ਹੁੰਦੇ ਹਨਭਾਵੇਂ ਉਹਨਾਂ ਨੂੰ ਵੀ ਕੁਝ ਕੁ ਕਠਿਨਾਈਆਂ ਜਾਂ ਵਿਤਕਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਉਹ ਆਪਣੀ ਜੰਮਣ-ਭੌਇੰ ’ਤੇ ਆਪਣਾ ਜ਼ਮਹੂਰੀ ਹੱਕ ਰੱਖਦੇ ਹਨ ਤੇ ਜ਼ਿੰਦਾਦਿਲੀ ਨਾਲ ਮਾਣਦੇ ਵੀ ਹਨਦਰਸ਼ਨ ਬੁਲੰਦਵੀ ਆਪਣੀਆਂ ਕਵਿਤਾਵਾਂ ‘ਜੱਦੀ ਪਿੰਡ ਪੁਰਾਣੇ ਵਿੱਚੋਂ’ ਅਤੇ ‘ਕਵਿਤਾਵਾਂ’ ਵਿੱਚ ਪੰਜਾਬ ਪ੍ਰਤੀ ਉਲਾਰ ਰੱਖਦਾ ਪ੍ਰਤੀਤ ਹੁੰਦਾ ਹੈ
ਦਰਸ਼ਨ ਬੁਲੰਦਵੀ ਪੰਜਾਬ ਦੀ ਸਿਫ਼ਤ ਵੀ ਬੜੀ ਸੰਜੀਦਗੀ ਤੇ ਸੰਜੀਵਤਾ ਨਾਲ ਕਰਦਾ ਹੈਉਹ ਪੰਜਾਬ ਦੇ ਪੇਂਡੂ ਰਹਿਤਲ, ਭਾਈਚਾਰਕ ਸਾਂਝ, ਪਿਆਰ ਤੇ ਪੰਜਾਬ ਦੇ ਦਰਿਆਵਾਂ ਆਦਿ ਦੀ ਸਿਫ਼ਤ ਵਿੱਚ ਗੁਣਗਾਣ ਕਰਦਾ ਥੱਕਦਾ ਨਹੀਂਕਵੀ ਪੰਜਾਬੀ ਮੁਟਿਆਰਾਂ ਦੇ ਚਰਖਾ ਕੱਤਣ, ਫੁਲਕਾਰੀ ਕੱਢਣ ਆਦਿ ਬਾਰੇ ਗੱਲ ਕਰਨ ਦੇ ਨਾਲ-ਨਾਲ ਪੰਜਾਬੀ ਗੱਭਰੂਆਂ ਦੇ ਖੇਤਾਂ ਵਿੱਚ ਮਿਹਨਤ ਨੂੰ ਵੀ ਪਿਛਾਂਹ ਨਹੀਂ ਰੱਖਦਾਕਵੀ ਪੰਜਾਬ ਦੀ ਸਿਫ਼ਤ ਦੇ ਨਾਲ-ਨਾਲ ਪੇਂਡੂ ਰਹਿਤਲ ਦੇ ਨਿਘਾਰ ਵਿੱਚ ਜਾ ਰਹੇ ਕਦਮਾਂ ਲਈ ਫਿਕਰਮੰਦ ਵੀ ਹੁੰਦਾ ਹੈਇਸ ਲਈ ਅਰਵਿੰਦਰ ਕੌਰ ਕਾਕੜਾ ਲਿਖਦੀ ਹੈ, ‘ਇਸ ਸੰਗ੍ਰਹਿ ਵਿਚਲੇ ਗੀਤਾਂ ਅੰਦਰਲੀ ਸੰਗੀਤਮਈ ਧੁਨੀ ਪੰਜਾਬ, ਪੰਜਾਬ ਮਾਂ ਬੋਲੀ ਤੇ ਮਿੱਟੀ ਦੀ ਅਣਖ ਦੀ ਪੈਰਵੀ ਕਰਦੀ ਹੋਈ ਧੁੰਦਲੇ ਮੌਸਮ ਵਿੱਚ ਚਾਨਣ ਦੀ ਚਿਣਗ ਲਗਾਉਣਾ ਦਾ ਸੁਪਨਾ ਬੀਜਦੀ ਹੈ।’
ਦਰਅਸਲ ਕਵੀ ਆਪਣੇ ਸਮੇਂ ਦੇ ਪੰਜਾਬ ਦੀਆਂ ਕਦਰਾਂ-ਕੀਮਤਾਂ
, ਕੁਦਰਤੀ ਰਹਿਮਤਾਂ ਤੇ ਭਾਈਚਾਰਿਕ ਇਤਫ਼ਾਕ ਦੀ ਸੋਝੀ ਭਰਪੂਰ ਵਿਆਕਰਨ ਚਿਤਰਦਾ ਹੈਨਾਲ ਹੀ ਅਜੋਕੇ ਸਮੇਂ ਦੇ ਅਮਾਨਵੀ ਵਰਤਾਰਿਆਂ ਕਾਰਨ ਆ ਰਹੀ ਮਾਨਵੀ ਕੀਮਤਾਂ ਵਿਚਲੀ ਗਿਰਾਵਟ ਪ੍ਰਤੀ ਚੇਤੰਨ ਰੂਪ ਵਿੱਚ ਵਿਚਾਰਸ਼ੀਲ ਵੀ ਹੈਕਵੀ ਦੀ ਚਿੰਤਾ ਬੇਅਰਥ ਨਹੀਂ ਹੈਉਹ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਚੰਗੀ ਤਰ੍ਹਾਂ ਸਾਫ਼-ਸਾਫ਼ ਵੇਖ ਰਿਹਾ ਹੈਜਿਸ ਕਾਰਨ ਉਸਦਾ ਗੰਭੀਰ ਤੇ ਫਿਕਰਮੰਦ ਹੋਣਾ ਲਾਜ਼ਮੀ ਹੈਪਰ ਇਹ ਗੰਭੀਰਤਾ ਤੇ ਫਿਕਰਮੰਦੀ ਨੌਜਵਾਨ ਪੀੜ੍ਹੀ ਦੇ ਕਿਤੇ ਨੇੜੇ ਵੀ ਨਹੀਂ ਫਟਕਦੀਉਹ ਤਾਂ ਕੇਵਲ ਪੂੰਜੀਵਾਦ ਦੀਆਂ ਫੋਕੀਆਂ ਤੇ ਅਮਾਨਵੀ ਨਿਆਮਤਾਂ (ਬਾਜ਼ਾਰਵਾਦ, ਇਕੱਲਤਾ, ਉਦਾਸੀ, ਨਿੱਜਵਾਦ) ਨੂੰ ਮਾਨਣ ਵਿੱਚ ਰੁੱਝਿਆ ਹੋਇਆ ਹੈਉਹਨੂੰ ਆਪਣੀ ਸਭਿਅਤਾ ਤੇ ਸੱਭਿਆਚਾਰ ਉੱਤੇ ਮਾਣ ਹੋਣ ਦੀ ਬਜਾਇ ਸਭ ਕੁਝ ਫੋਕਾ ਤੇ ਬੇਅਰਥ ਪ੍ਰਤੀਤ ਹੁੰਦਾ ਹੈ ਤੇ ਪੂੰਜੀਵਾਦੀ ਵਰਤਾਰਿਆਂ ਦੀ ਮ੍ਰਿਗ ਤ੍ਰਿਸ਼ਨਾ ਮਗਰ ਭੱਜਿਆ ਜਾ ਰਿਹਾ ਹੈਇਹ ਨੌਜਵਾਨ ਪੀੜ੍ਹੀ ਦੀ ਹੋਣੀ ਵਾਕਈ ਇੱਕ ਗੰਭੀਰ ਮਸਲਾ ਹੈ, ਜਿਸਨੂੰ ਕਵੀ ਨੇ ਇਸ ਪ੍ਰਕਾਰ ਕਵਿਤਾ ਦੇ ਕੈਨਵਸ ਉੱਪਰ ਉਦਾਸ ਤੇ ਫ਼ਿਕਰਮੰਦੀ ਦੇ ਰੰਗਾਂ ਨਾਲ ਚਿਤਰਿਆ ਹੈਨਮੂਨਾ ਵੇਖੋ:
ਜੱਦੀ ਪਿੰਡ ਪੁਰਾਣੇ ਵਿੱਚੋਂ

ਮੈਂ ਲੱਭਾ ਕੁਝ ਪੁਰਾਣਾ
ਪੁਰਾਣਾ ਤਾਂ ਕੁਝ ਹੱਥ ਨਾ ਆਵੇ
ਬਦਲ ਗਿਆ ਸਭ ਤਾਣਾ

ਕਵੀ ਨੇ ਆਪਣੇ ਸਮਾਜ ਵਿੱਚਲੀ ਸਮਲਿੰਗੀ ਚੇਤਨਾ ਬਾਰੇ ਬਾਤ ਪਾਈ ਹੈਕੁਦਰਤੀ ਤੌਰ ’ਤੇ ਔਰਤ-ਮਰਦ ਇੱਕ-ਦੂਜੇ ਦੇ ਪੂਰਕ ਹਨ ਜਿਸਦੀ ਵਿਆਖਿਆ ਪੰਜਾਬੀ ਮਿਥਿਹਾਸ ਵਿੱਚੋਂ ਵੀ ਮਿਲਦੀ ਹੈਮਿਥਿਹਾਸ ਵਿੱਚ ਸ਼ਿਵ ਦੇ ਅਰਧਨਾਰੇਸ਼ਵਰੀ ਦੀ ਗਾਥਾ ਔਰਤ ਤੇ ਮਰਦ ਨੂੰ ਇੱਕੋ ਸਰੀਰ ਦੇ ਦੋ ਅੰਗਾਂ ਚਿਤਵਿਆ ਹੈਇਸੇ ਕਾਰਨ ਔਰਤ ਤੇ ਮਰਦ ਇੱਕ ਦੂਜੇ ਪ੍ਰਤੀ ਰੁਚਿਤ ਤੇ ਆਕਰਸ਼ਿਤ ਹੁੰਦੇ ਹਨਇਹ ਇੱਕ ਦੂਜੇ ਦੇ ਮੇਲ ਲਈ ਭਟਕਦੇ ਫਿਰਦੇ ਹਨਵਿਗਿਆਨ ਨੇ ਵੀ ਔਰਤ ਮਰਦ ਨੂੰ ਇੱਕ-ਦੂਜੇ ਦੇ ਪੂਰਕ ਸਾਬਿਤ ਕੀਤਾ ਹੈ ਪਰ ਅਜੋਕੇ ਸੰਸਾਰ ਵਿੱਚ ਸਮਲਿੰਗੀ ਰਿਸ਼ਤੇ ਵੀ ਪਨਪ ਰਹੇ ਹਨ ਕਵੀ ਨੇ ਸਮਲਿੰਗੀ ਰਿਸ਼ਤਿਆਂ ਨੂੰ ਚੇਤਨਾ ਦੁਆਰਾ ਪ੍ਰਵਾਨਗੀ ਦਿਵਾਉਂਦਿਆਂ ਹੋਇਆਂ ਇਹਨਾਂ ਦੇ ਕੁਦਰਤੀ ਵਰਤਾਰੇ ਉੱਪਰ ਪ੍ਰਸ਼ਨ-ਚਿੰਨ੍ਹ ਲਗਾਇਆ ਹੈਔਰਤ ਦੀ ਔਰਤ ਪ੍ਰਤੀ ਖਿੱਚ ਤੇ ਮਰਦ ਦੀ ਮਰਦ ਪ੍ਰਤੀ ਖਿੱਚ ਨੂੰ ਉਹਨਾਂ ਦੇ ਆਪਸੀ ਆਨੰਦ ਤੇ ਖੁਲਾਸ ਨੂੰ ਕਵੀ ਨੇ ਵੱਖਰੇ-ਵੱਖਰੇ ਪ੍ਰਤੀਕਾਂ ਰਾਹੀਂ ਰੂਪਮਾਨ ਕੀਤਾ ਹੈ
ਦਰਅਸਲ ਸਮਲਿੰਗੀ ਸੰਬੰਧਾਂ ਨੂੰ ਮਾਨਤਾ ਵੀ ਲੁਕਵੇਂ ਰੂਪ ਵਿੱਚ ਪੂੰਜੀਵਾਦ ਦੁਆਰਾ ਮਾਨਵੀ ਸਭਿਅਤਾ ਨੂੰ ਖੇਰੂੰ-ਖੇਰੂੰ ਕਰਨ ਤੇ ਇਤਿਹਾਸ ਦੇ ਪੰਨਿਆਂ ਵਿੱਚ ਦਫ਼ਨ ਕਰਨ ਦਾ ਇੱਕ ਸੰਦ ਹੀ ਪ੍ਰਤੀਤ ਹੁੰਦਾ ਹੈਕਵੀ ਨੇ ਸਮਲਿੰਗੀ ਰਿਸ਼ਤੇ ਅਜੋਕੇ ਮਾਨਵੀ ਸਮਾਜ ਦੀਆਂ ਬਰੂਹਾਂ ਉੱਪਰ ਲੱਗੇ ਹੋਏ ਸਵਾਲੀਆ ਨਿਸ਼ਾਨ ਚਿਤਵੇ ਹਨਸਮਲਿੰਗੀ ਰਿਸ਼ਤਿਆਂ ਦੇ ਭਵਿੱਖ ਤੇ ਸਭਿਆਚਾਰਿਕ ਕੋਡਾਂ ਬਾਰੇ ਕੋਈ ਵੀ ਮਾਨਵੀ ਸੰਸਥਾ ਅਜੇ ਗੰਭੀਰ ਤੇ ਯਤਨਸ਼ੀਲ ਨਹੀਂ ਹੈ

ਬੰਦੇ ਨੇ ਬੰਦੇ ਦੀ ਫੜੀ ਕਲਾਈ
ਔਰਤ ਨੇ ਔਰਤ ਨੂੰ ਜੱਫ਼ੀ ਪਾਈ
ਇਹ ਕਿਸਦਾ ਸੁਨੇਹਾ
ਕਿਸਨੂੰ ਦੇਣ ਆਈ
ਇਹ ਕਿਸ ਯੁਗ ਦੀ ਬਾਤ
ਸਾਨੂੰ ਸਮਝਾਉਣ ਆਈ
ਇਹ ਕਿਸ ਮਰਿਆਦਾ ਨੂੰ
ਸੰਨ੍ਹ ਲਾਉਣ ਆਈ?

ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦਰਸ਼ਨ ਬੁਲੰਦਵੀ ਜਿੱਥੇ ਆਪਣੀ ਕਵਿਤਾ ਰਾਹੀਂ ਆਪਣੇ ਅਗਾਂਹ ਵਧੂ, ਉਸਾਰੂ ਅਤੇ ਰਚਨਾਤਮਕ ਵਿਚਾਰਾਂ ਨੂੰ ਰੂਪਮਾਨ ਕਰਦਾ ਹੈ, ਉੱਥੇ ਉਹ ਸਮਾਜ ਵਿੱਚ ਅਮਲੀ ਤੌਰ ’ਤੇ ਵੀ ਕਾਰਜ਼ਸ਼ੀਲ ਹੈ

ਹਵਾਲੇ ਟਿੱਪਣੀਆਂ:

ਡਾ. ਗੁਰਪਾਲ ਸਿੰਘ ਸੰਧੂ, ਮਹਿਕਾਂ ਦਾ ਸਿਰਨਾਵਾਂ (ਜੈਕਟ)
ਦਰਸ਼ਨ ਬੁਲੰਦਵੀ, ਮਹਿਕਾਂ ਦਾ ਸਿਰਨਾਵਾਂ, ਪੰਨਾ 5
ਮੈਗਜ਼ੀਨ (ਸ਼ਬਦ)
ਦਰਸ਼ਨ ਬੁਲੰਦਵੀ, ਮਹਿਕਾਂ ਦਾ ਸਿਰਜਨਾਵਾਂ, ਪੰਨਾ 8
ਉਹੀ, ਪੰਨਾ 11
ਉਹੀ, ਪੰਨਾ 25
ਉਹੀ, ਪੰਨਾ 40
ਉਹੀ, ਪੰਨਾ 22

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2427)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਚਰਨਜੀਤ ਕੌਰ ਬਰਾੜ

ਚਰਨਜੀਤ ਕੌਰ ਬਰਾੜ

M.Phil Scholar (Panjab University Chandigarh)
Phone: (91 - 98037 - 04201)
Email: (charan1792@gmail.com)