SarabjeetSSandhu7ਪਹਿਲਾਂ ਤੇਰੀ ਦਾਦੀ ਹੱਥੋਂ ਤੰਗ ਹੋ ਕੇ ਤੇਰਾ ਦਾਦਾ ਮਰ ਗਿਆ ਤੇ ਫਿਰ ਤੇਰਾ ਪਿਓ। ਤੂੰ ਸੰਭਲ ਕੇ ...
(14 ਅਕਤੂਬਰ 2020)

 

ਗੱਲ ਤੀਹ ਚਾਲੀ ਵਰ੍ਹੇ ਪਹਿਲਾਂ ਦੀ ਹੈ ਜਦੋਂ ਔਰਤ ਨੂੰ ਬਹੁਤ ਦਬਾ ਕੇ ਰੱਖਿਆ ਜਾਂਦਾ ਸੀ ਜਾਂ ਕਹਿ ਲਓ ਕਿ ਅੱਜ ਵਾਂਗ ਬਰਾਬਰੀ ਦਾ ਅਧਿਕਾਰ ਨਹੀਂ ਸੀਸਤਨਾਮ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ ਤੇ ਉਸਦਾ ਬਾਪੂ ਵੀ ਇਕੱਲਾ ਹੀ ਸੀਖਾਨਦਾਨ ਬਹੁਤਾ ਵੱਡਾ ਨਹੀਂ ਸੀ ਪਰ ਉਹ ਜ਼ਿਆਦਾ ਖੁਸ਼ ਇਸ ਕਰਕੇ ਸਨ ਕਿ ਉਨ੍ਹਾਂ ਦੇ ਘਰ ਕੋਈ ਧੀ ਨਹੀਂ ਸੀਸਤਨਾਮ ਦੀ ਮਾਂ ਜੰਗੀਰ ਕੌਰ ਬਹੁਤ ਗੁਸੈਲੇ ਸੁਭਾਅ ਵਾਲੀ ਔਰਤ ਸੀਜਦ ਸਤਨਾਮ 26 ਕੁ ਵਰ੍ਹਿਆਂ ਦਾ ਹੋਇਆ ਤਾਂ ਉਸਦੀ ਮਾਂ ਨੇ ਉਸਦੇ ਵਿਆਹ ਲਈ ਆਪਣੇ ਘਰ ਵਾਲੇ ਨੂੰ ਮੁੰਡੇ ਲਈ ਸੋਹਣੀ ਸੁਨੱਖੀ ਕੁੜੀ ਲੱਭਣ ਲਈ ਕਿਹਾ ਕਰਦਿਆਂ ਕਰਾਉਂਦਿਆਂ ਇੱਕ ਘਰ ਮੁੰਡੇ ਦਾ ਸਾਕ ਹੋ ਗਿਆ ਕੁੜੀ ਦਾ ਰੰਗ ਕਣਕ ਭਿੰਨਾ ਸੀਪਹਿਲਾਂ ਤਾਂ ਜੰਗੀਰੋ ਆਨਾਕਾਨੀ ਜਿਹੀ ਕਰਨ ਲੱਗੀ ਪਰ ਫਿਰ ਸਤਨਾਮ ਦੇ ਕੁੜੀ ਪਸੰਦ ਆਉਣ ’ਤੇ ਰਿਸ਼ਤਾ ਪੱਕਾ ਹੋ ਗਿਆਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਰਿਸ਼ਤੇਦਾਰ ਆਏ ਹੋਏ ਸਨਉਨ੍ਹਾਂ ਸਮਿਆਂ ਵਿੱਚ ਲੱਡੂ ਜਲੇਬੀਆਂ ਦੀ ਮਠਿਆਈ ਮਸ਼ਹੂਰ ਮੰਨੀ ਜਾਂਦੀ ਸੀ, ਆਉਣ ਵਾਲੇ ਸਾਰੇ ਰਿਸ਼ਤੇਦਾਰਾਂ ਨੂੰ ਚਾਹ ਨਾਲ ਵਰਤਾਈ ਗਈ।

ਸਮਾਂ ਬੀਤਿਆਵਿਆਹ ਤੋਂ ਕਰੀਬ ਸਾਲ ਕੁ ਬਾਅਦ ਸਤਨਾਮ ਹੁਰਾਂ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਰੰਗ ਪੱਖੋਂ ਕੁੜੀ ਪੱਕੇ ਰੰਗ ਦੀ ਸੀਜੰਗੀਰੋ ਦਾ ਰੰਗ ਹੀ ਉੱਡ ਗਿਆ, ਕਹਿੰਦੀ, “ਪੱਥਰ ਕਿੱਥੇ ਸਾਡੇ ਮੱਥੇ ਮਾਰਿਆ ਕਲਹਿਣੀ ਨੇ” ਸਤਨਾਮ ਦੇ ਘੂਰਨ ਦੇ ਜੰਗੀਰੋ ਚੁੱਪ ਤਾਂ ਕਰ ਗਈ ਪਰ ਜਦੋਂ ਸਤਨਾਮ ਘਰ ਨਾ ਹੁੰਦਾ ਤਾਂ ਜੰਮੀ ਧੀ ਹਰਬੀਰ ਕੌਰ, ਜਿਸ ਨੂੰ ‘ਬੀਰੋ’ ਦੇ ਨਿੱਕੇ ਨਾਮ ਨਾਲ ਸਾਰੇ ਬੁਲਾਇਆ ਕਰਦੇ ਸੀ, ਨੂੰ ਵਾਰ ਵਾਰ ‘ਮਨਹੂਸ’ ਕਿਹਾ ਜਾਂਦਾਘਰ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਸੀਫਸਲ ਵੀ ਬਹੁਤੀ ਚੰਗੀ ਨਾ ਹੋਈਜੰਗੀਰੋ ਦਾ ਜਦ ਵੀ ਦਾਅ ਲੱਗਦਾ ਤਾਹਨੇ ਮਿਹਨੇ ਦੇਣੋ ਨਾ ਹਟਦੀਉਹ ਬੀਰੋ ਤੇ ਉਸਦੀ ਮਾਂ, ਹਰਨਾਮ ਕੌਰ ਨੂੰ ਮਨਹੂਸ ਦੱਸਦੀ ਰਹਿੰਦੀ

ਕੁਝ ਸਮੇਂ ਬਾਅਦ ਸਤਨਾਮ ਦੇ ਬਾਪੂ ਜਰਨੈਲ ਸਿੰਘ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤੇ ਉਹ ਚੱਲ ਵਸਿਆਰੋਂਦੀ ਹੋਈ ਜੰਗੀਰੋ ਬੁੜਬੁੜਾਉਂਦੀ ਲੱਗੀ, “ਮਨਹੂਸ ਨੇ ਪਤਾ ਨਹੀਂ ਕਿਹੋ ਜਿਹਾ ਪੈਰ ਪਾਇਆ ਸਾਡੇ ਘਰ ... ਮੇਰੇ ਘਰ ਵਾਲੇ ਨੂੰ ਖਾ ਗਈਹੁਣ ਤਾਂ ਘਰ ਖਾਣ ਨੂੰ ਦਾਣੇ ਵੀ ਨਹੀਂ ਰਹਿਗੇ... ਇਹਦੇ ਨਾਲੋਂ ਤੁਸੀਂ ਦੋਵੇਂ ਮਾਵਾਂ ਧੀਆਂ ਮਰ ਜਾਂਦੀਆਂ

ਇਹ ਗੱਲ ਹਰਨਾਮ ਕੌਰ ਨੂੰ ਵੱਢ ਵੱਢ ਖਾਂਦੀ ਸਤਨਾਮ ਆਪਣੀ ਮਾਂ ਦੇ ਸੁਭਾਅ ਤੋਂ ਜਾਣੂ ਹੋਣ ਕਰਕੇ ਕੁਝ ਬੋਲਿਆ ਨਹੀਂ ਸੀ ਕਰਦਾ

ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਤਨਾਮ ਦੇ ਘਰ ਇੱਕ ਹੋਰ ਕੁੜੀ ਨੇ ਜਨਮ ਲਿਆਜੰਗੀਰੋ ਫਿਰ ਬੁੜਬੁੜ ਕਰਦੀ ਹੋਈ ਬੋਲੀ, “ਬੇੜਾ ਬਹਿ ਜਾਏ ਉਸ ਡਾਕਟਰ ਦਾ ਜਿਹੜਾ ਕਹਿੰਦਾ ਸੀ, ਬੇਬੇ ਉਸ ਗਾਂ ਦੇ ਦੁੱਧ ਨਾਲ ਪੁੜੀਆਂ ਖੁਆਈਂ ਆਪਣੀ ਨੂੰਹ ਨੂੰ, ਜਿਹੜੀ ਗਾਂ ਨੇ ਵੱਛਾ ਦਿੱਤਾ ਹੋਵੇਪਰ ਡਾਕਟਰ ਦਾ ਵੀ ਕੀ ਕਸੂਰ, ਜਦੋਂ ਦਾ ਬੀਰੋ ਕੁਲਹਿਣੀ ਨੇ ਸਾਡੇ ਘਰ ਵਿੱਚ ਪੈਰ ਧਰਿਆ ਐ, ਸਾਡਾ ਘਰ ਹੀ ਡੁੱਬ ਗਿਆ, ਪੋਤਰੇ ਦਾ ਮੂੰਹ ਸਵਾਹ ਵਿਖਾਉਣਾ ਸੀ ਇਹਨੇ

ਸਤਨਾਮ ਦਾ ਸਬਰ ਟੁੱਟ ਗਿਆ ਤੇ ਕਹਿਣ ਲੱਗਾ, “ਬੇਬੇ, ਰੱਬ ਤੋਂ ਡਰ, ਤੇ ਮੇਰੀਆਂ ਧੀਆਂ ਨੂੰ ਕੋਸਣ ਦੀ ਬਜਾਏ ਰੱਬ ਅੱਗੇ ਅਰਦਾਸ ਕਰ ਕਿ ਸਾਨੂੰ ਪੁੱਤਰ ਦੀ ਦਾਤ ਬਖਸ਼ੇ

ਜੰਗੀਰੋ ਭੁੜਕੀ, “ਵੇਖੋ ਸਿਖਾਇਆ ਖਸਮਾ ਨੂੰ ਖਾਣੀ ਹਰਨਾਮੋ ਦਾ, ਕਿਵੇਂ ਜਬਾਨ ਲੜਾਉਂਦਾ ਮੇਰੇ ਨਾਲ

ਹਰਨਾਮੋ ਤੇ ਬੀਰੋ ਦੋਵੇਂ ਰੋਣ ਲੱਗ ਪਈਆਂ ਤੇ ਕਮਰੇ ਵਿੱਚ ਨਿੱਕੀ ਕੁੜੀ ਰੱਜੋ ਕੋਲ ਜਾ ਬੈਠੀਆਂ। ਹਰਨਾਮੋ ਦੁਆਵਾਂ ਕਰਨ ਲੱਗੀ ਕਿ ਰੱਬਾ ਤੂੰ ਹੀ ਸਾਨੂੰ ਬਚਾ ਸਕਦਾ ਹੈਂ, ਇੱਕ ਪੁੱਤਰ ਦੀ ਦਾਤ ਦੇ ਕੇ

ਸਮਾਂ ਬੀਤਦਾ ਗਿਆ ਬੀਰੋ ਪੰਜਾਂ ਤੇ ਰੱਜੋ ਦੋਂਹ ਸਾਲ ਦੀ ਹੋ ਗਈਆਂਆਖਰ ਸਤਨਾਮ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸਦਾ ਨਾਮ ਜੋਗਿੰਦਰ ਰੱਖਿਆ ਗਿਆ। ਬੱਚੇ ਦੀਆਂ ਕਿਲਕਾਰੀਆਂ ਨੇ ਘਰ ਵਿੱਚ ਰੌਣਕ ਲੈ ਆਂਦੀਜੰਗੀਰੋ ਉੱਚੀ ਉੱਚੀ ਕਹਿਣ ਲੱਗੀ, “ਜੇ ਇਸ ਮਨਹੂਸ ਲਈ ਮੈਂ ਬਾਬੇ ਤੋਂ ਛੋਟੀਆਂ ਲਾਚੀਆਂ ਨਾ ਕਰਵਾ ਕੇ ਲਿਆਉਂਦੀ ਤਾਂ ਮੈਂਨੂੰ ਹਜੇ ਵੀ ਪੋਤੇ ਦਾ ਮੂੰਹ ਵੇਖਣਾ ਨਸੀਬ ਨਹੀਂ ਸੀ ਹੋਣਾ

ਜੰਗੀਰੋ ਨੂੰ ਕੌਣ ਸਮਝਾਉਂਦਾ ਕਿ ਲਾਚੀਆਂ ਤਾਂ ਹਰਨਾਮੋ ਨੇ ਖਾਧੀਆਂ ਹੀ ਨਹੀਂ ਸਨਵਹਿਮਾਂ ਭਰਮਾਂ ਵਿੱਚ ਵਿਚਰਦੀ ਜੰਗੀਰੋ ਦੀ ਮੱਤ ਆਪਣੇ ਹੀ ਪਰਿਵਾਰ ਨੂੰ ਮਾੜਾ ਸਮਝਣ ਲੱਗੀ

ਸਮਾਂ ਪਿਆ, ਸਤਨਾਮ ਬਿਮਾਰ ਹੋ ਗਿਆਬੀਰੋ ਵੀਹਾਂ ਕੁ ਸਾਲਾਂ ਦੀ ਤੇ ਰੱਜੋ ਸਤਾਰ੍ਹਾਂ ਕੁ ਸਾਲਾਂ ਦੀਆਂ ਹੋ ਗਈਆਂ ਸਨ ਪਰ ਉਨ੍ਹਾਂ ਦਾ ਭਰਾ ਆਲਸੀ ਤੇ ਵਿਹਲੜ ਅਤੇ ਦਾਦੀ ਜੰਗੀਰੋ ਦਾ ਲਾਡਲਾ ਕਹਿਣੇ ਤੋਂ ਬਾਹਰ ਹੋ ਗਿਆਭਾਵੇਂ ਘਰ ਦੇ ਹਾਲਾਤ ਸੁਧਰ ਚੁੱਕੇ ਸਨ, ਸਤਨਾਮ ਨੇ ਜ਼ਮੀਨ ਠੇਕੇ ’ਤੇ ਲੈ ਕੇ ਚੰਗੀ ਕਮਾਈ ਕਰ ਲਈ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਦਿਲ ਦਾ ਦੌਰਾ ਪੈਣ ਕਰਕੇ ਸਤਨਾਮ ਵੀ ਰੱਬ ਨੂੰ ਪਿਆਰਾ ਹੋ ਗਿਆ

ਜੰਗੀਰੋ ਫਿਰ ਬੀਰੋ ਤੇ ਰੱਜੋ ਨੂੰ ਤਾਹਨੇ ਦਿੰਦੀ ਕਹਿਣ ਲੱਗੀ, “ਮਨਹੂਸ ਤਾਂ ਇੱਕ ਹੀ ਬਹੁਤ ਸੀ, ਹੁਣ ਇਹ ਤਿੰਨ ਹੋ ਗਈਆਂ ... ਖਾ ਗਈਆਂ ਮੇਰੇ ਪੁੱਤ ਨੂੰਮੁਟਿਆਰ ਹੋਈਆਂ ਦੋਵਾਂ ਕੁੜੀਆਂ ਨੂੰ ਜਿੱਥੇ ਆਪਣੇ ਪਿਓ ਦੇ ਮਰਨ ਦਾ ਦੁੱਖ ਸੀ, ਉੱਥੇ ਦਾਦੀ ਦੇ ਦਿੱਤੇ ਤਾਹਨੇ ਸੀਨੇ ਵਿੱਚ ਛੁਰੀਆਂ ਵਾਂਗ ਚੁੱਭ ਰਹੇ ਸਨ

ਵਖਤ ਬੀਤਆ ... ਪਿਓ ਦਾ ਭਾਰ ਜੋਗਿੰਦਰ ਦੇ ਮੋਢਿਆਂ ’ਤੇ ਪੈਣ ਲੱਗਾਜੋਗਿੰਦਰ ਖੇਤੀ ਕਰਦਾ ਆਪ ਪੜ੍ਹਾਈ ਛੱਡ ਗਿਆ ਪਰ ਮਾਂ ਅਤੇ ਭੈਣਾਂ ਦਾ ਦੁੱਖ ਸਮਝਦਿਆਂ ਉਹਨੇ ਭੈਣਾਂ ਨੂੰ ਚੰਗੀ ਪੜ੍ਹਾਈ ਕਰਵਾ ਦਿੱਤੀਵੱਡੀ ਭੈਣ ਬੀਰੋ ਨੇ ਸਰਕਾਰੀ ਨੌਕਰੀ ਦਾ ਪੇਪਰ ਪਾਸ ਕਰ ਲਿਆ ਤੇ ਨੌਕਰੀ ਲੱਗ ਗਈਪਰ ਜੰਗੀਰੋ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਤੇ ਕਹਿਣ ਲੱਗੀ, “ਬਹਿ ਜਾ ਟਿਕ ਕੇ ਘਰੇ ... ਨਹੀਂ ਕਰਨ ਦੇਣੀ ਤੈਨੂੰ ਕੋਈ ਨੌਕਰੀ

ਜੋਗਿੰਦਰ ਨੇ ਆਪਣੀ ਦਾਦੀ ਨਾਲ ਲੜ ਕੇ ਬੀਰੋ ਨੂੰ ਨੌਕਰੀ ’ਤੇ ਭੇਜ ਦਿੱਤਾਰੱਜੋ ਵੀ ਪੜ੍ਹਨ ਵਿੱਚ ਚੰਗੀ ਸੀ, ਹੌਲੀ ਹੌਲੀ ਉਸ ਨੂੰ ਵੀ ਡਾਕਘਰ ਵਿੱਚ ਨੌਕਰੀ ਮਿਲ ਗਈ

ਅਚਾਨਕ ਜੋਗਿੰਦਰ ਬਿਮਾਰ ਜਿਹਾ ਰਹਿਣ ਲੱਗਾ ਤੇ ਦੋਵੇਂ ਭੈਣਾਂ ਨੌਕਰੀ ਤੋਂ ਛੁੱਟੀ ਲੈ ਕੇ ਭਰਾ ਦਾ ਪਤਾ ਲੈਣ ਆਈਆਂਆਉਂਦੀਆਂ ਨੂੰ ਹੀ ਜੰਗੀਰੋ ਕਹਿਣ ਲੱਗੀ, “ਸਾਨੂੰ ਤੁਹਾਡੀ ਕਮਾਈ ਖਾਣੀ ਜ਼ਹਿਰ ਵਰਗੀ ਲਗਦੀ ਹੈਅੱਗੇ ਤੁਸੀਂ ਮੇਰਾ ਘਰ ਵਾਲਾ ਨਿਘਲ ਲਿਆ ਫਿਰ ਮੇਰਾ ਪੁੱਤ ਤੇ ਹੁਣ ਮੇਰਾ ਪੋਤਰਾ ਵੀ ਖਾ ਲੈਣਾ ਤੁਸੀਂ ਦਫਾ ਹੋ ਜਾਓ ਇੱਥੋਂ।”

ਇੰਨੀ ਗੱਲ ਸੁਣ ਕੇ ਦੋਨਾਂ ਭੈਣਾਂ ਦਾ ਗਲਾ ਭਰ ਆਇਆਉਹ ਆਪਣੀ ਦਾਦੀ ਨੂੰ ਕੋਈ ਉੱਤਰ ਨਾ ਦੇ ਸਕੀਆਂਮੰਜੇ ਤੋਂ ਉੱਠ ਕੇ ਜੋਗਿੰਦਰ ਕਹਿਣ ਲੱਗਾ, “ਬੇਬੇ, ਦਾਦੇ ਨੂੰ ਤਾਂ ਮੈਂ ਵੇਖਿਆ ਨਹੀਂ ਪਰ ਬਾਪੂ ਨੂੰ ਜਦੋਂ ਮੈਂ ਪੁੱਛਦਾ, ਮਨਹੂਸ ਕੀ ਹੁੰਦਾ ਤਾਂ ਉਹ ਕਹਿੰਦਾ ਹੁੰਦਾ ਸੀ - ਜਮਾਂ ਤੇਰੀ ਦਾਦੀ ਵਰਗਾ... ਤੇ ਗੁਆਂਢ ਰਹਿੰਦਾ ਵਲੈਤੀ ਚਾਚਾ ਵੀ ਕਹਿੰਦਾ ਸੀ - ਪਹਿਲਾਂ ਤੇਰੀ ਦਾਦੀ ਹੱਥੋਂ ਤੰਗ ਹੋ ਕੇ ਤੇਰਾ ਦਾਦਾ ਮਰ ਗਿਆ ਤੇ ਫਿਰ ਤੇਰਾ ਪਿਓਤੂੰ ਸੰਭਲ ਕੇ ਰਹੀਂ ਪੁੱਤ... ਦਾਦੀ! ਮੈਂਨੂੰ ਨਹੀਂ ਲੱਗਦਾ ਕਿ ਮੇਰੀ ਮਾਂ ਜਾਂ ਮੇਰੀਆਂ ਭੈਣਾਂ ਮਨਹੂਸ ਹਨ, ਅਸਲੀ ਮਨਹੂਸ ਤਾਂ ਤੂੰ ਹੈਸ਼ਾਇਦ ਤੈਨੂੰ ਕਿਸੇ ਨੇ ਕਦੀ ਕਿਹਾ ਹੀ ਨਹੀਂ, ਇਸ ਕਰਕੇ ਤੂੰ ਆਪਣੇ ਆਪ ਨੂੰ ਮਨਹੂਸ ਸਮਝਿਆ ਈ ਨਹੀਂਦਾਦੀ, ਤੂੰ ਵੀ ਇੱਕ ਜਨਾਨੀ ਹੈ, ਤੈਨੂੰ ਵੀ ਤਾਂ ਕਿਸੇ ਨੇ ਜਨਮ ਦਿੱਤਾ ਹੈ? ਤੂੰ ਵੀ ਤਾਂ ਇਸੇ ਘਰ ਵਿੱਚ ਈ ਸੀ ਜਦੋਂ ਮੇਰਾ ਬਾਪੂ ਤੇ ਦਾਦਾ ਜੀ ਮਰੇ ਸਨ

ਇਹ ਸੁਣ ਜੰਗੀਰੋ ਬੁੜਬੁੜਾਉਣ ਲੱਗ ਪਈ, “ਇਸ ਦਿਨ ਵਾਸਤੇ ਤੈਨੂੰ ਸੁੱਖਾਂ ਸੁੱਖ ਕੇ ਲਿਆ ਸੀ ਕਿ ਅੱਗੋਂ ਤੂੰ ਜਬਾਨ ਲੜਾਵੇਂ?”

ਜੋਗਿੰਦਰ ਫਿਰ ਬੋਲਿਆ, “ਦਾਦੀ! ਜੇ ਇਹੋ ਜੁਬਾਨ ਮੇਰੇ ਪਿਓ ਜਾਂ ਦਾਦੇ ਨੇ ਲੜਾਈ ਹੁੰਦੀ ਤਾਂ ਅੱਜ ਤੂੰ ਇਹ ਗੱਲਾਂ ਨਾ ਕਰਦੀ ਮੈਂਨੂੰ ਦੱਸ ਭਲਾ, ਕਦੇ ਕੋਈ ਇਨਸਾਨ ਵੀ ਮਨਹੂਸ ਹੋਇਆ ਹੈ? ਸਭ ਵਿੱਚ ਰੱਬ ਦਾ ਵਾਸਾ ਹੈ, ਫਿਰ ਕਿਵੇਂ ਕੋਈ ਮਨਹੂਸ ਹੋ ਸਕਦਾ ਹੈ?”

ਰੋਂਦੀ ਹੋਈ ਦਾਦੀ ਨੇ ਸਾਰੇ ਪਰਿਵਾਰ ਨੂੰ ਹਿੱਕ ਨਾਲ ਲਾ ਲਿਆ। ਸ਼ਾਇਦ ਉਸ ਨੂੰ ਆਪਣੇ ਅੱਖੜਪੁਣੇ ਦਾ ਅਹਿਸਾਸ ਹੋ ਗਿਆ ਹੋਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2376)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸਰਬਜੀਤ ਸਿੰਘ ਸੰਧੂ

ਸਰਬਜੀਤ ਸਿੰਘ ਸੰਧੂ

Village: Chhanga Rai Uttar, Firozpur, Punjab, India.
Phone: (011 - 91 - 95921-53027)
Email: (sarbjeets751@gmail.com)