PiaraSKuddowal7ਗਗਨ ਮੀਤ ਦੀ ਕਵਿਤਾ ਉਸਦੇ ਆਸ-ਪਾਸ, ਦੇਸ਼-ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਅਸਰ ਕਬੂਲਦੀ ...GaganMeet7
(16 ਮਾਰਚ 2022)

 

GaganMeetBook1ਕਵਿਤਾ ਲਿਖਤ ਦਾ ਉਹ ਟੁਕੜਾ ਹੁੰਦੀ ਹੈ ਜਿਸ ਵਿੱਚ ਭਾਵਨਾਵਾਂ, ਵਿਚਾਰ ਜਾਂ ਕਹਾਣੀ ਦੀ ਸਾਂਝ ਪਾਉਣ ਲਈ, ਬਿੰਬ, ਪ੍ਰਤੀਕ ਅਤੇ ਸ਼ਬਦ ਸਮੂਹ ਨੂੰ ਕਲਪਨਾ ਦੀ ਪੁੱਠ ਦੇ ਕੇ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਕਿ ਉਸ ਨੂੰ ਜਦੋਂ ਪੜ੍ਹਿਆ ਜਾਵੇ ਜਾਂ ਉੱਚੀ ਪੜ੍ਹਿਆ ਜਾਵੇ ਤਾਂ ਪੜ੍ਹਨ ਸੁਣਨ ਵਿੱਚ ਪਾਠਕ ਜਾਂ ਸਰੋਤੇ ਨੂੰ ਚੰਗੀ ਚੰਗੀ ਲੱਗੇਇੱਕ ਚੂੰਢੀ ਅਸਮਾਨ ਦਾ ਸਮਰਪਣ ਤੇ ਇਸ ਵਿਚਲੀ ਕਵਿਤਾ ਪਾਠਕ ਨੂੰ ਕੀਲ ਲੈਂਦੀ ਹੈਪੜ੍ਹਨ ਅਤੇ ਸੁਣਨ ਦੋਵੇਂ ਰੂਪਾਂ ਵਿੱਚ ਚੰਗੀ ਚੰਗੀ ਲਗਦੀ ਹੈ

ਕੁਝ ਰੂਹਾਂ ਦਾ ਆਦਿ ਐ ਭਟਕਣ,
ਕੁਝ ਰੂਹਾਂ ਦਾ ਅੰਤ ਹੈ ਭਟਕਣ …

ਗਗਨ ਮੀਤ ਦੀ ਕਵਿਤਾ “ਕੁਦਰਤ ਦੇ ਕਣ-ਕਣ ਵਿੱਚ ਸਮੋਈ ਮਮਤਾ” ਨੂੰ ਸਮਰਪਿਤ ਹੈਸ਼ਾਇਰਾ ਗਗਨ ਮੀਤ ਨੇ ਸਾਰੀ ਕੁਦਰਤ ਨੂੰ ਹੀ ਮਮਤਾ ਦੀ ਮੂਰਤ ਬਣਾ ਦਿੱਤਾ ਹੈਕੁਦਰਤ ਦਾ ਐਡਾ ਵਿਸ਼ਾਲ ਮੋਹ ਭਰਿਆ ਰੂਪ, ਉਸਦੀ ਹਰਿਆਲੀ, ਸੁਗੰਧ, ਖੇੜਾ, ਰੁੱਖ, ਟਾਹਣੀਆਂ, ਪੱਤੇ, ਫੁੱਲ, ਫਲ, ਨਦੀਆਂ ਨਾਲੇ, ਦਰਿਆ, ਸਮੁੰਦਰ, ਨੀਲਾ ਅਕਾਸ਼, ਜੀਵ ਜੰਤੂ, ਜਾਨਵਰ, ਸੁੰਦਰ ਪੰਛੀ, ਕਿਸੇ ਨਾ ਕਿਸੇ ਰੂਪ ਵਿੱਚ ਕੁਦਰਤ ਦੀ ਅਨੰਦ ਮਈ ਗੋਦ ਵਿੱਚ ਖੇਡਦੇ, ਮਮਤਾ ਦਾ ਹੀ ਹੁਸੀਨ ਮੋਹ ਭਿੱਜਾ ਰੂਪ ਬਣ ਜਾਂਦੇ ਹਨਕੁਦਰਤ ਦੇ ਮੋਹ ਨੂੰ ਵੇਖਣ, ਪਹਿਚਾਨਣ, ਜਾਨਣ ਅਤੇ ਮਾਨਣ ਲਈ ਅੰਤਰੀਵ ਖਿੱਚ ਪੈਦਾ ਕਰਨ ਦੀ ਲੋੜ ਹੈਕੁਦਰਤ ਦੀ ਇਸ ਬਹੁ ਰੂਪੀ ਰੰਗਤ ਨੂੰ ਅਲੱਗ ਅਲੱਗ ਕੋਨਿਆਂ ਅਤੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕਰਦਿਆਂ ਗਗਨ ਮੀਤ ਨੇ ਨਾ ਸਿਰਫ਼ ਮੁਹੱਬਤ ਤੇ ਪਿਆਰ ਨੂੰ ਨਿੱਜ ਤੋਂ ਪਾਰ ਜਾ ਕੇ ਪੇਸ਼ ਕੀਤਾ ਹੈ ਬਲਕਿ ਚੌਗਿਰਦੇ ਵਿੱਚ ਵਾਪਰਦਾ ਸਮਾਜਕ ਅਨਾਚਾਰ, ਅਨਾਦਰ, ਬੇਵੱਸ ਮਾਸੂਮਾਂ ’ਤੇ ਹੋਏ ਘਿਨਾਉਣੇ ਜੁਰਮ, ਬਲਾਤਕਾਰ, ਮਾਂਵਾਂ ਦਾ ਲਗਾਤਾਰ ਚਲਦਾ ਅਵਾਕ ਸੰਘਰਸ਼, ਬੱਚਿਆਂ ਦਾ ਨਸ਼ਿਆਂ ਅਤੇ ਨੈੱਟ ਦੀ ਅੰਨ੍ਹੀ ਤਾਕਤ ਨਾਲ ਖੁਰਦਾ ਜਾਂਦਾ ਬਚਪਨ, ਗਵਾਂਢੀ ਮੁਲਕਾਂ ਨਾਲ ਜੰਗ ਵਰਗੇ ਵਿਸ਼ਿਆਂ ਨੂੰ ਵੀ ਦਰਸਾਇਆ ਹੈ

ਗਗਨ ਮੀਤ ਦੀ ਕਵਿਤਾ ਬਹੁਤ ਹੀ ਸੰਖੇਪ ਪਰ ਭਾਵਪੂਰਤ ਅਤੇ ਸਮਾਜਮੂਲਕ ਚੇਤਨਾ ਨਾਲ ਭਰਪੂਰ ਹੈਉਸਦੀ ਸ਼ੈਲੀ ਅਣਛੋਹੇ ਨਵੀਨ ਬਿੰਬ ਸਿਰਜਦੀ ਹੈ ਅਤੇ ਜ਼ੋਰਦਾਰ ਭਾਸ਼ਾਈ ਯੁਗਤਾਂ ਨੂੰ ਕਾਵਿਕ ਅੰਦਾਜ਼ ਵਿੱਚ ਨਿਰੂਪਣ ਕਰਦੀ ਹੈਵਧੀਆ ਕਵਿਤਾ ਦੀ ਪ੍ਰੀਭਾਸ਼ਾ ਇਹ ਹੁੰਦੀ ਹੈ, “ਭਾਸ਼ਾ ਨੂੰ ਇੱਕ ਵੱਖਰੇ ਅੰਦਾਜ਼ ਨਾਲ ਲਿਖਣਾ ਜਾਂ ਵਰਤਣਾ ਇੱਕ ਵਧੀਆ ਕਵਿਤਾ ਹੁੰਦੀ ਹੈ।” ਗਗਨ ਮੀਤ ਦੀ ਕਵਿਤਾ ਇਸ ਯੁਗਤ ਨਾਲ ਨੱਕੋ-ਨੱਕ ਭਰੀ ਪਈ ਹੈ:

“ਤਣੀਆਂ ਨਸਾਂ ਵਿੱਚ
ਮੈਂ ਤਿਨਕੇ ਟਿਕਾਉਂਦੀ
ਬਾਲਕੋਨੀ ਵਿੱਚ ਖਲੋ
ਮੌਸਮ ਦੀ ਬੇਰੁਖੀ
ਖਤਮ ਹੋਣ ਲਈ
ਅਰਦਾਸ ਕਰਦੀ
।” ... ਪੰਨਾ 25 ਅਰਜੋਈ।

ਖ਼ਲਾਅ ਵਿਚਲੇ
ਮੌਨ ਅੱਖਰਾਂ ਨੂੰ ... ਪੜ੍ਹੀਏ ਪੰਨਾ 40 ਮੌਨ।

ਮਟਕਦਿਆਂ
ਜਦ ਉਸ
ਸੁਨਹਿਰੀ ਲਿਬਾਸ ਝਾੜਿਆ
ਲੱਖਾਂ ਹੀ ਜੁਗਨੂੰ
,
ਹਫਦੇ … … … ਤੜਫਦੇ
ਉਸਦੇ ਸਾਹਵੇਂ ਵਿਛ ਗਏ
ਉਸਦੀ ਨਦਰ ਲੋਚਦੇ
ਕੁਝ ਦਮ ਤੋੜ ਗਏ
ਕੁਝ ਤੁਰਨਾ ਭੁੱਲ ਗਏ। ... ਪੰਨਾ 54 ਪਰਵਾਸੀ।

ਕਿਸਾਨਾਂ ਦੇ
ਬਲਦੇ ਮੱਥਿਆਂ ’ਤੇ

ਆਮਲੇਟ ਸੇਕ ... ਪੰਨਾ 70 ਵਾਇਰਸ।
ਆ ਵਰਜਿਤ ਫਲ ਚੱਖੀਏ
ਵਰਜਿਤ ਜ਼ੋਨ ਵਿੱਚ ਵਿਚਰੀਏ। ... ਪੰਨਾ 38 ਵਰਜਿਤ ਜੋਨ।

ਗਗਨ ਮੀਤ ਦੀ ਕਵਿਤਾ ਵਿੱਚਲੀ ਔਰਤ ਚਾਰ ਦੀਵਾਰੀ ਦੀ ਵਲਗਣ ਵਿੱਚੋਂ ਬਾਹਰ ਨਿਕਲ ਕੇ ਦੁਮੇਲ ਛੂਹਣਾ ਚਾਹੁੰਦੀ ਹੈਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਮੰਗ ਕਰਦੀ ਆਖਦੀ ਹੈ ਕਿ ਉਸ ਨੂੰ ਕਿਸੇ ਦਾ ਦਿੱਤਾ ਹੋਇਆ ਨਹੀਂ, ਬਲਕਿ ਆਪਣੇ ਹਿੱਸੇ ਦਾ ਅਸਮਾਨ ਚਾਹੀਦਾ ਹੈਉਹ ਅਸਮਾਨ ਭਾਵੇਂ ਚੂੰਢੀ ਭਰ ਹੀ ਹੋਵੇਆਪਣੇ ਹਿੱਸੇ ਦੀ ਥਾਂ ਚਾਹੀਦੀ ਹੈਚਾਹੇ ਉਹ ਕਿੰਨੀ ਵੀ ਛੋਟੀ ਹੋਵੇ ਪਰ ਉਸਦੀ ਆਪਣੀ ਹੋਵੇਉਹ ਗੁਲਾਮ ਸੋਚ ਦੇ ਸੰਗਲ ਕੱਟ ਰਹੀ ਹੈ

ਤੱਕਣੀਆਂ ਕਰੂੰਬਲਾਂ
ਸੁਣਨੀ ਹੈ
ਪੱਤਿਆਂ ਦੀ
ਸਰਸਰਾਹਟ
ਛੁਹਣਾ ਦੁਮੇਲ ... ਪੰਨਾ 16: ਸਫਰ

ਮੈਂ ਕਰਨੀ ਹੈ ਪਰਿਕਰਮਾ
ਖਲਾਅ ਦੀ
ਬੱਦਲਾਂ ਦੀ ਖਿੜਕੀ ਖੋਲ੍ਹ
ਤੱਕਣਾ ਹੈ
ਤੇਰੇ ਸੰਗ
ਸਾਫ ਨੀਲਾ ਅਸਮਾਨ
ਢੂੰਡਣਾ ਹੈ ਆਪਣੇ ਲਈ
ਆਪਣੇ ਵਰਗਾ
ਇੱਕ ਚੂੰਢੀ ਅਸਮਾਨ … … …

ਕਵਿਤਾ ਸਮੇਂ ਦੇ ਹਾਣ ਦੀ ਹੁੰਦੀ ਹੈ ਅਤੇ ਹੋਣੀ ਚਾਹੀਦੀ ਹੈਗਗਨ ਮੀਤ ਦੀ ਕਵਿਤਾ ਉਸਦੇ ਆਸ-ਪਾਸ, ਦੇਸ਼-ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਅਸਰ ਕਬੂਲਦੀ ਹੋਈ ਆਪਣੇ ਨਵੇਕਲੇ ਢੰਗ ਨਾਲ ਕਾਵਿਕ ਬਿੰਬ ਸਿਰਜਦੀ ਹੈ, ਜੋ ਉਸਦਾ ਸੰਵੇਦਨਸ਼ੀਲ ਅਤੇ ਉਮਦਾ ਲੇਖਕ ਹੋਣ ਦਾ ਸਬੂਤ ਹੈਨਵੀਨ ਬਿੰਬ ਤੇ ਪ੍ਰਤੀਕ ਕਵਿਤਾ ਵਿੱਚ ਸੁਹਜ ਪੈਦਾ ਕਰਦੇ ਹਨ. ਜਿਸ ਕਰਕੇ ਉਸਦੀ ਕਵਿਤਾ ਨੂੰ ਵਾਰ ਵਾਰ ਪੜ੍ਹਨ ਤੇ ਉੱਚੀ ਪੜ੍ਹਨ ’ਤੇ ਜੀਅ ਕਰਦਾ ਹੈ

ਜੀਵਨ ਜੀਉਣ ਲਈ ਹੈ’ ਦੇ ਵਿਚਾਰ ਨਾਲ ਧੜਕਦੀ ਹੈ ਉਸਦੀ ਕਵਿਤਾਸਫਰ ਕਵਿਤਾ ਵਿੱਚ ਦੱਸਦੀ ਹੈ ਜ਼ਿੰਦਗੀ ਜੀਊਣ ਲਈ, ਖੁਸ਼ੀ ਗਮੀ ਹੱਸਣ ਖੇਡਣ ਲਈ ਹੈ, ਨਾ ਕਿ ਉਦਾਸੀ ਦੇ ਆਲਮ ਵਿੱਚ ਲਹਿ ਕੇ ਭਗਤ ਬਣ ਕੇ, ਸਥਿਰ ਹੋਣ ਲਈਹਾਂ, “ਭਗਤੀ ਕਰੂੰ ਪਰ ਦੋ ਕੁ ਪਲ”, ਜੋ ਜਾਇਜ਼ ਵੀ ਹੈ! ਜੀਵਨ ਤਾਂ ਸਫਰ ਹੈਜੋ ਨਿਰੰਤਰ ਚੱਲਦਾ ਹੈ ਤੇ ਮੌਤ ਤੋਂ ਬਾਅਦ ਵੀ ਚੱਲਦਾ ਰਹਿੰਦਾ ਹੈਸਫਰ ਵਿੱਚ ਕੁਝ ਚਿਰ ਅਰਾਮ ਤਾਂ ਕੀਤਾ ਜਾ ਸਕਦਾ ਹੈ ਪਰ ਉਸ ਨੂੰ ਰੋਕਿਆ ਨਹੀਂ ਜਾ ਸਕਦਾ

ਸੂਰਜ ਦੇ ਚੜ੍ਹਨ ਤੇ ਲਹਿਣ
ਸੰਗ ਖੇਡਣੀ ਹੈ ਲੁਕਣ ਮੀਟੀ

ਇਹ ਸਫਰ ਅੰਤ ਨਹੀਂ
ਮੈਂ ਨਿਰਵਾਣ ਦੇ ਤਲਿਸਮ ਵਿੱਚ
ਗੜੁੱਚ ਭਿਖਣੀ ਨਹੀਂ ਹਾਂ! ... ਸਫਰ ਪੰਨਾ 16.

ਤੁਰਨਾ, ਕਿਸੇ ਵੀ ਸਫਰ ਦਾ ਸਭ ਤੋਂ ਅਹਿਮ ਹਿੱਸਾ ਹੈਤੁਰਨ ਤੋਂ ਬਿਨਾਂ ਮੰਜ਼ਲ ’ਤੇ ਨਹੀਂ ਪਹੁੰਚਿਆ ਜਾ ਸਕਦਾਖੜੋਤ ਤਾਂ ਅੰਤ ਹੈਜ਼ਿੰਦਗੀ ਦਾ ਸਫਰ ਕਦੇ ਖਤਮ ਨਹੀਂ ਹੁੰਦਾਇਹ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਰਹਿੰਦਾ ਹੈਬਿਨਸਣ ਤੋਂ ਪਹਿਲਾਂ ਵਿੱਚ ਇਹ ਸਫਰ ਮੰਜ਼ਿਲ ਵਲ ਵਧਦਾ ਵੇਖਿਆ ਜਾ ਸਕਦਾ ਹੈ:

ਮੈਂ ਖੁਦ ਦੀ ਪਰਿਕਰਮਾ ਕਰ
ਰੋਜ਼ ਸਫਰ ’ਤੇ ਨਿਕਲਾਂਗੀ
ਥੋੜ੍ਹਾ ਥੋੜ੍ਹਾ
ਰਸਤਾ ਤੈਅ ਕਰ
ਪਹੁੰਚ ਜਾਵਾਂਗੀ
ਉਸ ਬਿੰਦੂ ’ਤੇ

ਜਿੱਥੇ ਅਹਿਸਾਸਾਂ ਦੀ
ਬੰਜਰ ਧਰਤੀ ਵਿੱਚੋਂ ਵੀ
ਅੰਕੁਰ ਫੁੱਟਣਗੇ। ... ਪੰਨਾ 22.

19ਵੀਂ ਸਦੀ ਵਿੱਚ ਹਰਬਰਟ ਸਪੈਂਸਰ ਨੇ ਕਵਿਤਾ ਬਾਰੇ ਕਿਹਾ ਸੀ, “ਇਹ ਭਾਵਕ ਵਿਚਾਰਾਂ ਨੂੰ ਉੱਤਮ ਢੰਗ ਨਾਲ ਪਰਗਟਾਉਣ ਦੀ ਬੋਲਚਾਲ ਦੀ ਇੱਕ ਕਿਸਮ ਹੈ।।” (ਕਵਿਤਾ - ਪੰਜਾਬੀ ਪੀਡੀਆ) ਗਗਨ ਮੀਤ ਭਾਵਨਾਵਾਂ ਨੂੰ ਐਸੀਆਂ ਕਾਵਿਕ ਛੋਹਾਂ ਦੇਣ ਵਿੱਚ ਮਾਹਿਰ ਸ਼ਾਇਰਾ ਹੈਕਈ ਵਾਰ ਸੁਤੇ ਸਿੱਧ ਹੀ ਭਾਸ਼ਾ ਦਾ ਪ੍ਰਯੋਗ ਕਰਦਿਆਂ ਉਹ ਦੋ ਵਿਰੋਧੀ ਅਵਾਜ਼ਾਂ ਦਾ ਸੁਮੇਲ ਕਰਕੇ, ਕਾਵਿਕ ਸੰਵੇਦਨਾ ਦਾ ਉਭਾਰ ਪੈਦਾ ਕਰਦੀ ਹੈ ਜੋ ਉਸਦੇ ਸੂਖਸ਼ਮ ਤੇ ਬੁੱਧੀਮਾਨ ਸੁਭਾਅ ਦੇ ਲਖਾਇਕ ਹੋਣ ਦਾ ਪ੍ਰਤੀਕ ਹੈਮਿਕਸੀ ਦੀ ਕੰਨਾਂ ਨੂੰ ਖਾ ਜਾਣ ਵਾਲੀ ਅਵਾਜ਼ ਦਾ, ਮਧੁਰ ਸੰਗੀਤ ਨਾਲ ਭਲਾ ਕੀ ਮੇਲ ਹੋ ਸਕਦਾ ਹੈ? ਇਹ ਪ੍ਰਸਥਿਤੀ ਜਦ ਗਗਨ ਮੀਤ ਦੇ ਸਨਮੁੱਖ ਹੁੰਦੀ ਹੈ ਤਾਂ ਉਹ ਮੁਸਕਰਾ ਕੇ ਲਿਖ ਸਕਦੀ ਹੈ:

ਮਿਕਸੀ ਦੀ ਗਰੜ ਗਰੜ ਵਿੱਚ
ਸੰਗੀਤ ਸੁਣ
ਮੁਸਕਾਇਆ ਕਰ

ਸ਼ਬਦਾਂ ਦਾ ਚੁੱਲ੍ਹਾ ਬਾਲ ਕੇ ...
ਨਵੇਂ ਪਕਵਾਨ ਬਣਾਇਆ ਕਰ
ਮੱਥੇ ਦੇ ਵਿੱਚ ਪੋਚਾ ਲਾਇਆ ਕਰ … ਪੰਨਾ-50, ਸਲਾਹ
ਦਿਮਾਗ ਦੀ ਕਰੀਜ਼ ਬਿਠਾਇਆ ਕਰ
ਹਉਕੇ ਨਿਤਾਰਿਆ ਕਰ …
ਕਈ ਸੜਕਾਂ ਟੂਣੇਹਾਰੀਆਂ ਹੁੰਦੀਆਂ …
ਸੜਕਾਂ ਸੌਦਾਗਰ ਵੀ ਹੁੰਦੀਆਂ …

ਕਲਪਨਾ ਦਾ ਰੁਮਾਂਚਿਕ ਸੰਵਾਦ ਬਹੁਤ ਤਸੱਲੀਬਖਸ਼ ਕਾਵਿ ਬੋਧ ਕਰਵਾਉਂਦਾ ਹੈਐਸੀਆਂ ਤਾਜ਼ਾ ਤੇ ਨਵੀਨ ਸੁਭਾਅ ਦੀਆਂ ਕਾਵਿਕ ਸਤਰਾਂ ਗਗਨ ਮੀਤ ਨੂੰ ਕਾਬਿਲ ਸ਼ਾਇਰਾਂ ਦੀ ਕਤਾਰ ਵਿੱਚ ਖੜ੍ਹਾ ਕਰਦੀਆਂ ਹਨਬਿੰਬ ਵੀ ਵੱਡੇ ਅਰਥਾਂ ਵਿੱਚ ਸਿਰਜੇ ਹਨ, ਇਹ ਕਵਿਤਾ ਅੰਦਰਲੇ ਟਿਕਾਅ ਦੀ ਗੱਲ ਕਰਦੀ ਹੈਇਸ ਕਵਿਤਾ ਵਿੱਚ ਜ਼ਿੰਦਗੀ ਨੂੰ ਭਰਪੂਰ ਜੀਊਣ ਦੀ ਲਾਲਸਾ ਹੈ

ਫੁੱਲਾਂ ਤੇ ਸੂਰਜ ਦਾ
ਸੰਵਾਦ ਸੁਣੀਏ …
ਅਸੰਖਾਂ ਨਾਦਾਂ ਦੀ
ਗੂੰਜ ਅੰਦਰਲੀ
ਚੁੱਪ ਪਲੋਸੀਏ ... ਪੰਨਾ-40, ਮੌਨ।
ਸ਼ੋਰ ਵਿੱਚ
ਚੁੱਪ ਹੰਢਾਉਣੀ ... ਪੰਨਾ-48, ਦਰਸ਼ਕ।
ਸੁਪਨਿਆਂ ਦੇ ਨਾਲ ਪਾ ਕਿੱਕਲੀ
ਸਮਿਆਂ ਦੀ ਹਿੱਕ ’ਤੇ
ਪੈੜਾਂ ਛੱਡਦੀ
ਤੂੰ ਤੁਰ … ਪੰਨਾ-30, ਤੂੰ ਤੁਰ।

ਰੌਬਰਟ ਫਰੌਸਟ ਦਾ ਕਹਿਣਾ ਹੈ ਕਿ, “ਕਵਿਤਾ ਉਦੋਂ ਉੱਤਰਦੀ ਹੈ ਜਦੋਂ ਭਾਵਨਾਵਾਂ ਨੂੰ ਆਪਣੇ ਵਿਚਾਰ ਅਤੇ ਵਿਚਾਰਾਂ ਨੂੰ ਆਪਣੇ ਸ਼ਬਦ ਲੱਭ ਜਾਣ।” ਗਗਨ ਮੀਤ ਦੀ ਕਵਿਤਾ ਵਿੱਚਲੇ ਭਾਵਨਾਤਮਕ ਵਿਚਾਰਾਂ ਨੇ ਵੀ ਆਪਣੇ ਹਾਣ ਦੇ ਨਵੀਨ ਸ਼ਬਦ ਲੱਭ ਲਏ ਹਨ ਇਹ ਕਵਿਤਾ ਨਵੀਂ ਉਮੰਗ ਲੈ ਕੇ ਆਈ ਹੈਪਾਠਕ ਦੇ ਮਨ ਵਿੱਚ ਨਵੇਂ ਜ਼ਜ਼ਬੇ ਭਰਦੀ ਹੈ

ਵੱਖਰੇ ਅੰਦਾਜ਼ ਦੀਆਂ ਕਵਿਤਾਵਾਂ:

ਜ਼ਸ਼ਨ, ਮਰਦ, ਬੰਜਾਰਨ, ਆਸਿਫ਼, ਚਿੜੀ ਉੱਡ – ਔਰਤ ਤੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਬਾਰੇ

ਬੱਚਾ ਸਾਡਾ ਭਵਿੱਖ ਹੈਅਧੁਨਿਕ ਯੁਗ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਮਾਂ ਪ੍ਰਤਿਕੂਲ ਬਣਦਾ ਜਾ ਰਿਹਾ ਤੇ ਉਹਨਾਂ ਦਾ ਭਵਿੱਖ ਧੁੰਦਲਾਸਮਾਜ, ਵਿੱਦਿਅਕ ਅਦਾਰੇ ਅਤੇ ਦੇਸ ਦੀ ਸਰਕਾਰ ਇਸ ਬਾਰੇ ਚਿੰਤਤ ਹਨਪਰਯਾਪਤ ਕਾਨੂੰਨ ਵੀ ਹਨ ਪਰ ਮਾਹੌਲ ਵਿੱਚ ਇੱਕ ਅਜੀਬ ਕਾਹਲ ਤੇ ਅਣਗੌਲਾਪਣ ਹੈਬੱਚਿਆਂ ਦੀਆਂ ਸੱਮਸਿਆਵਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬੱਚੇ ਬੱਚੀਆਂ ਦੇ ਸਹੀ ਉਸਾਰੂ ਵਿਕਾਸ ਕਰਨ ਦੀ ਮਾਨਿਸਕ ਉਮਰ ਦੌਰਾਨ ਨਿਸ਼ੇਧਾਤਮਕ ਵਰਤਾਰੇ ਜ਼ਿਆਦਾ ਵਾਪਰਦੇ ਹਨ ਉਹਨਾਂ ਦਾ ਭਵਿੱਖਤ ਜੀਵਨ ਧੁੰਦਕਾਰ ਵਿੱਚ ਫਸ ਜਾਂਦਾ ਹੈਬੱਚਿਆਂ ਬਾਰੇ ਤਿੰਨ ਛੋਟੀਆਂ ਕਵਿਤਾਵਾਂ ਹਨ ਪਰ ਵੱਡੀਆਂ ਗੱਲਾਂ ਵੱਲ ਧਿਆਨ ਖਿੱਚਦੀਆਂ ਹਨ: ਬੱਚਾ, ਸਾਡਾ ਭਵਿੱਖ ਅਤੇ ਲਲ੍ਹਕ

ਨਿੱਘੀ ਗਲਵੱਕੜੀ ਵਿੱਚ ਭਰ
ਛੂ-ਮੰਤਰ ਕਰ ਦਿੰਦਾ
ਦਿਨ ਭਰ ਦੀ ਥਕਾਨ
ਉਂਗਲ ਫੜਦਾ ਤਾਂ
ਕੁੱਬੀ ਜ਼ਿੰਦਗੀ
ਸਿੱਧੀ ਹੋ ਤੁਰਨ ਲਗਦੀ …. ਪੰਨਾ 66-ਬੱਚਾ

… .ਬੀੜੀ ਦੇ ਕਸ਼ ਮਾਰਦਾ
ਚਰਸ … … … .ਗਾਂਜਾ … … … ਸ਼ੋਲੁਸ਼ਨ … …
ਵਿੱਚ ਬੇਹੋਸ਼ ਹੁੰਦਾ
ਜ਼ਿੰਦਗੀ ਦਾ ਕੁੱਬ
ਸਿੱਧਾ ਕਰਦਾ
ਨਿੱਕਾ ਮਲੂਕ ਬੱਚਾ
ਸਮਿਆਂ ਦਾ ਭਵਿੱਖ? ਪੰਨਾ 43-ਸਾਡਾ ਭਵਿੱਖ

ਸ਼ਾਇਦ ਇਸ ਲਈ ਸ਼ਾਇਰਾ ਦੀ ਕਵਿਤਾ ਹੋਰ ਵੀ ਭਾਵਪੂਰਤ ਬਣ ਕੇ ਉੱਭਰਦੀ ਹੈ:

ਬੱਚਿਆਂ ਅੱਗੇ
ਨਾ ਕਰੋ ਜ਼ਿਕਰ
ਕੋਝੇ ਅਨੁਭਵਾਂ ਦਾ
ਕਰੂਪ ਮਾਨਸਿਕਤਾ ਦਾ …
ਉਹਨਾਂ ਨੂੰ ਵੇਖਣ ਦਿਉ

ਚੰਨ ਮਾਮੇ ਦੀ ਦੁਨੀਆਂ। ਪੰਨਾ-18, ਲਲ੍ਹਕ

ਵਰਤਮਾਨ ਇੰਟਰਨਨੈੱਟ ਹਰ ਪ੍ਰਾਣੀ, ਵੱਡੇ ਛੋਟੇ ਪੜ੍ਹੇ, ਅੱਧਪੜ੍ਹੇ ਅਨਪੜ੍ਹ ਦਾ ਜੀਵਨ ਵੀ ਬਦਲ ਕੇ ਰੱਖ ਦਿੱਤਾ ਹੈਅੱਜ ਨੈੱਟ ਤੋਂ ਬਿਨਾਂ ਕੁਝ ਹੋਰ ਕਲਪਨਾ ਕਰਨਾ ਫਜ਼ੂਲ ਹੋ ਗਿਆਕਿਤੇ ਵੀ ਜਾਉ ਸਭ ਤੋਂ ਪਹਿਲਾਂ ਵਾਈ ਫਾਈ ਪਾਸਵਰਡ ਪੁੱਛਿਆ ਜਾਂਦਾ ਹੈ

ਸਵੇਰੇ ਉੱਠਦਿਆਂ ਸਾਰ
ਬੱਚੇ ਦੀਆਂ ਉਂਗਲਾਂ
ਕਿਸੇ ਬੇਲਗਮ ਘੋੜੇ ਵਾਂਗ
ਸਕ੍ਰੀਨ ਤੇ ਸਰਪੱਟ ਦੌੜਦੀਆਂ … ਵਰਚੂਅਲ ਦੁਨੀਆਂ ਪੰਨਾ-90

ਧੀ ਬਾਰੇ “ਚੰਗਾ ਨਹੀਂ ਲਗਦਾ” ਕਵਿਤਾ ਵਿੱਚ ਗਗਨ ਮੀਤ ਲਿਖਦੀ ਹੈ:

ਬਹੁਤ ਜਲਦੀ
ਸਿਆਣੀਆਂ ਹੋ ਜਾਂਦੀਆਂ ਧੀਆਂ ...
ਧੀਆਂ ਦਾ ਇੰਝ
ਸਿਆਣੇ ਹੋਣਾ, ਵੱਡੇ ਹੋਣਾ
ਮੈਂਨੂੰ ਚੰਗਾ ਨਹੀਂ ਲਗਦਾ। ਪੰਨਾ-27

ਪਿਤਾ ਦੀ ਹੋਂਦ ਬਾਰੇ ਪੱਛਮ ਵਿੱਚ ਬੜੀ ਦੇਰ ਤੋਂ ਮਹਿੰਮ ਵਿੱਢੀ ਗਈ ਸੀਹੁਣ ਭਾਰਤ ਤੇ ਪੰਜਾਬ ਵਿੱਚ ਕੁਝ ਅਰਸੇ ਤੋਂ ਚੱਲਦੀ ਆ ਰਹੀ ਹੈਭਾਰਤ ਵਿੱਚ ਵੀ ਦਸਵੀਂ ਦੇ ਸਰਟੀਫਿਕੇਟਸ ਤੇ ਹੁਣ ਮਾਤਾ ਦਾ ਨਾਮ ਲਿਖਣਾ ਚਾਲੂ ਹੋ ਗਿਆਭਾਈ ਮੰਨਾ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਨਾਟਕਕਾਰ ਗੁਰਸ਼ਰਨ ਸਿੰਘ ਜੀ ਨੇ ਇਸ ਖੇਤਰ ਵਿੱਚ ਆਪਣੇ ਨਾਟਕਾਂ ਤੇ ਲੈਕਚਰਾਂ ਰਾਹੀਂ ਕਾਫੀ ਵੱਡਾ ਰੋਲ ਅਦਾ ਕੀਤਾ

ਸ਼ਾਇਰਾ ਨੇ ਵੀ ਪਿਤਾ ਬਾਰੇ ਇੱਕ ਵੱਖਰੇ ਅੰਦਾਜ਼ ਵਿੱਚ ਵਿਚਾਰ ਪੇਸ਼ ਕੀਤੇ ਹਨਪਿਤਾ ਦੇ ਨਾਮ ਲਾਉਣ ਉੱਤੇ ਇਤਰਾਜ਼ ਦਰਜ਼ ਕੀਤਾ ਹੈਇਹ ਕਵਿਤਾ ‘ਪਿਤਾ” ਦੇ ਰਿਸ਼ਤੇ ਨੂੰ ਖੰਡਿਤ ਕਰਦੀ ਹੈ

ਤੇਰਾ ਨਾਂ
ਮੈਂਨੂੰ ਖੰਡਿਤ ਕਰ ਜਾਂਦਾ ਹੈ!
ਇੱਕ
ਪ੍ਰਸ਼ਨ ਚਿੰਨ੍ਹ ਆਣ
ਮੇਰੀ ਸ਼ਨਾਖਤ ਪੁੱਛਦਾ

ਤੇਰਾ ਨਾਂ
ਪਿਤਾ …
ਮੈਂਨੂੰ ਖੰਡਿਤ ਕਰ ਜਾਂਦਾ ਹੈ!  ਪੰਨਾ-31, ਪ੍ਰਸ਼ਨ ਚਿੰਨ੍ਹ

ਮਾਂ ਬਾਰੇ ਲਿਖੀਆਂ ਕਵਿਤਾਵਾਂ ਵਿੱਚ ਉਸਦੀ “ਮਾਂ” ਦੇ ਰਿਸ਼ਤੇ ਪ੍ਰਤੀ ਸ਼ਬਦ-ਸੁੱਚਮਤਾ ਵੇਖਣ ਵਾਲੀ ਹੈਕਾਦਰ, ਕੁਦਰਤ, ਸਿਰ ਦੀ ਛਾਂ, ਆਲ੍ਹਣੇ ਦਾ ਨਿੱਘ ਤੇ ਹੋਰ ਕੀ ਕੀ ਲਿਖਿਆ ਹੈ:

ਉਸ ਵਿੱਚ
ਕਾਦਰ ਦਾ
ਅਕਸ ਦਿਸਦਾ ਹੈ  ਪੰਨਾ-35, ਮਾਂ।

ਬੋਟਾਂ ਦੇ ਸਿਰ ਦੀ ਛਾਂ
ਆਲ੍ਹਣੇ ਦਾ ਨਿੱਘ ਬਣਦੀ ਪੰਨਾ-36, ਲਹਿਰ।
ਗਵਾਂਢੀ ਮੁਲਕਾਂ ਨਾਲ ਯੁੱਧ ਉਸ ਨੂੰ ਪਰੇਸ਼ਾਨ ਕਰਦਾ ਹੈ
ਜੰਗ ਬਾਰੇ ਉਸਦੇ ਵਿਚਾਰ ਇਸ ਤਰ੍ਹਾਂ ਦਰਜ ਹੋਏ ਹਨ

ਜੰਗ ਦਾ ਕੋਈ
ਚਿਹਰਾ-ਮੋਹਰਾ ਨਹੀਂ ਹੁੰਦਾ
ਜੰਗ ਤਾਂ ਜੰਗ ਹੈ  ਪੰਨਾ-22, ਅਰਜੋਈ।
ਅਸਮਾਨ ਵੱਲ ਤੱਕਦੀ
ਦੁਮੇਲ ਲਈ ਤੜਫਦੀ
ਜ਼ਖਮੀ ਘੁੱਗੀ!  ਪੰਨਾ-63 ਖੰਡਰ,

ਭਾਵਨਾਵਾਂ ਦੇ ਰੌਂ ਵਿੱਚ ਵਹਿੰਦੀ ਤੇ ਵਹਾਅ ਕੇ ਲੈ ਜਾਂਦੀ ਹੈ ਗਗਨ ਮੀਤ ਦੀ ਰੁਮਾਂਸਵਾਦੀ ਕਵਿਤਾ ਜਿਵੇਂ “ਨਿਰਵਾਕ ਹੋ ਚੁੱਪ ਲਈ ਥਾਂ ਬਣਾਈਏ।” ਭਾਵ ਜੇ ਫੁੱਲ ਉਗਾਉਣੇ ਹਨ ਤਾਂ ਨਿਰਵਾਕ ਹੋਣਾ ਜ਼ਰੂਰੀ ਹੈ ਅਤੇ ਵਰਜਿਤ ਫਲ ਖਾਣਾ ਵੀ

ਜਿੱਥੇ ਰੌਲਾ ਹੈ, ਉੱਥੇ ਦੂਰੀ ਹੈਉੱਥੇ ਕੁਝ ਨਹੀਂ ਹੋ ਸਕਦਾਨਾ ਹਵਾ ਵਿੱਚ, ਨਾ ਖਲਾਅ ਵਿੱਚ, ਨਾ ਧਰਤੀ ’ਤੇ, ਕੁਝ ਨਹੀਂ ਉੱਗ ਸਕਦਾਜੇ ਉੱਗੇਗਾ ਨਹੀਂ ਤਾਂ ਖਿੜੇਗਾ ਕਿਵੇਂ? ਫੁੱਲਾਂ ਦਾ ਖਿਲਣਾ, ਬਹਾਰ ਦਾ ਆਉਣਾ ਹੈ … ਮਿਲਣ ਵਿੱਚੋਂ ਹੀ ਖਿਲਣਾ ਹੁੰਦਾ ਹੈ

ਕਦੇ ਕਦੇ
ਚੁੱਪ ਵਿੱਚ
ਨਿੱਕੇ ਨਿੱਕੇ
ਚਿੱਟੇ ਫੁੱਲ ਵੀ ਖਿੜਦੇ  ਪੰਨਾ-81 ਚੁੱਪ।

ਆ ਵਰਜਿਤ ਫ਼ਲ ਚੱਖ਼ੀਏ,
ਵਰਜਿਤ ਜ਼ੋਨ ਵਿੱਚ ਵਿਚਰੀਏ
ਘੋਗਿਆਂ ਦਾ ਜੀਵਨ ਛੱਡ
ਸਿੱਪ ਬਣ ਕੁਝ ਸਿਰਜੀਏ
ਜਿਸਮਾਂ ਸੰਗ
ਜਿਸਮਾਂ ਤੋਂ ਪਾਰ
ਸੋਨ-ਪਾਣੀਆਂ ’ਚ
ਘੁਲ-ਮਿਲ ਜਾਈਏ  ਪੰਨਾ-38, ਵਰਜਿਤ ਜੋਨ।

ਚੁੱਪ ਹੋਣਾ ਅਤੇ ਨਿਰਵਾਕ ਹੋਣਾ ਭੀੜ ਵਿੱਚ ਗੁੰਮ ਹੋ ਜਾਣ ਦੀ ਥਾਂ ਉਸ ਵਿੱਚੋਂ ਬਾਹਰ ਨਿਕਲ ਕੇ ਇੱਕ ਵੱਖਰੀ ਪਹਿਚਾਣ ਖੜ੍ਹੀ ਕਰਨਾ ਹੈਆਮ ਬੰਦੇ ਲਈ ਇਹ ਵੱਡਾ ਸੰਘਰਸ਼ ਹੈਖਾਸ ਕਰਕੇ ਮੱਧ ਵਰਗੀ ਸ਼੍ਰੇਣੀ ਦੀ ਔਰਤ ਅਤੇ ਮਰਦ ਲਈਮੇਰਾ ਖਿਆਲ ਹੈ ਕਿ ਸੰਘਰਸ਼ ਕਰਨ ਤੋਂ ਬਗੈਰ ਵਰਤਮਾਨ ਹਾਲਾਤ ਵਿੱਚੋਂ ਨਿਕਲਣ ਦਾ ਕੋਈ ਦੂਸਰਾ ਰਸਤਾ ਵੀ ਨਹੀਂ ਹੁੰਦਾਆਪਣੇ ਲਈ ਰਸਤਾ ਬਣਾਉਣਾ ਹੈ ਤਾਂ ਲਗਾਤਾਰ ਜੱਦੋਜਹਿਦ ਕਰਨੀ ਪੈਣੀ ਹੈਇਸ ਲਈ ਭਾਵਨਾਵਾਂ ਦੀ, ਰਿਸ਼ਤਿਆਂ ਦੀ ਅਤੇ ਸੰਬੰਧਾਂ ਦੀ ਟੁੱਟ-ਭੱਜ ਵੀ ਹੋਣੀ ਹੈਜੋ ਇਸ ਕੁਰਬਾਨੀ ਲਈ ਤਿਆਰ ਨਹੀਂ, ਉਹ ਸੰਘਰਸ਼ ਕਰਨ ਲਈ ਅਯੋਗ ਹੁੰਦਾ ਹੈ। ਸੰਘਰਸ਼ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਕਰਨਾ ਪੈਂਦਾ ਹੈਚੁੱਪ ਹੋ ਕੇ ਆਪਣੇ ਆਪ ਨੂੰ ਸਮਝਣਾ ਪੈਂਦਾ ਹੈ ਤਾਂ ਹੀ ਅਗਲੇ ਰਸਤੇ ਨਿਕਲਦੇ ਹਨਵਿਕਾਸ ਦਾ ਰਾਹ ਖੁੱਲ੍ਹਦਾ ਹੈਸਭ ਤੋਂ ਪਹਿਲਾਂ ਰੌਲਾ ਖਤਮ ਕਰ ਕੇ, ਚੁੱਪ ਲਈ ਜਗ੍ਹਾ ਮੋਕਲੀ ਕਰਨੀ ਪੈਣੀ ਹੈ

ਚੁੱਪ ਵੀ ਬਹੁ ਪਰਤੀ ਹੈਇਸਦੀਆਂ ਕਈ ਦਿਸ਼ਾਵਾਂ ਤੇ ਕੋਣ ਹਨਪ੍ਰਿਜ਼ਮ ਵਾਂਗ ਰੌਸ਼ਨੀ ਵਿੱਚ ਅਲੱਗ ਰੰਗ ਛੱਡਦੀ ਹੈਲਾਲ ਹਰੀ ਪੀਲੀ ਨੀਲੀ ਤੇ ਹੋਰਪੰਨਾ 80 ਚੁੱਪ ਦੇ ਕਈ ਚਿਹਰੇ ਹੁੰਦੇ ਨੇ ਪੜ੍ਹਨਯੋਗ ਕਵਿਤਾ ਹੈ

ਜੇ ਖਾਮੋਸ਼ੀ ਆਪਣੇ ਸਿਰਜਤ ਪਲਾਂ ਨੂੰ ਮਾਣ ਨਾ ਸਕੇ ਅਤੇ ਚਗਲੇ ਰਿਸ਼ਤਿਆਂ ਦਾ ਬੋਝ ਢੋਣ ਲੱਗ ਜਾਵੇ ਤਾਂ ਜਾਨ ਲੇਵਾ ਬਣ ਜਾਂਦੀ ਹੈਫਲ਼ ਤਕ ਪਹੁੰਚਣ ਤੋਂ ਪਹਿਲਾਂ ਹੀ ਫੁੱਲ ਮੁਰਝਾ ਜਾਂਦੇ ਹਨ ਜਾਂ ਮਸਲ ਦਿੱਤੇ ਜਾਂਦੇ ਹਨ ਅਤੇ ਸੜਕਾਂ ਦੇ ਕਿਨਾਰੇ ਜਾਂ ਕੂੜੇ ਦੇ ਢੇਰਾਂ ਤੇ ਸੁੱਟ ਦਿੱਤੇ ਜਾਂਦੇ ਹਨ:

ਖਾਮੋਸ਼ੀ
ਕਹਿ ਗਈ

ਮਜਬੂਰੀਆਂ
ਲਾਚਾਰੀਆਂ ਦੀ ਗਾਥਾ ਪੰਨਾ-92, ਖਾਮੋਸ਼ੀ।

ਬਲਾਤਕਾਰ ਵਰਗਾ ਘਿਨਾਉਣਾ ਵਰਤਾਰਾ ਅਖਬਾਰਾਂ ਅਤੇ ਟੀ ਵੀ ਤੇ ਖਬਰਾਂ ਬਟੋਰਨ ਅਤੇ ਟੀ ਆਰ ਪੀ ਵਧਾਉਣ ਲਈ ਵੱਧ ਵਰਤਿਆਂ ਜਾਂਦਾ ਹੈਬਹੁਤੀ ਵਾਰ ਪੀੜਤ ਨੂੰ ਇਨਸਾਫ ਨਹੀਂ ਮਿਲਦਾਕਈ ਵਾਰ ਨਿਰਦੋਸ਼ ਫਸ ਜਾਂਦੇ ਹਨਅਸਲੀ ਗੁਨਾਹਗਾਰ ਬਚੇ ਰਹਿੰਦੇ ਹਨ ਅਤੇ ਹੋਰ ਗੁਨਾਹ ਕਰਦੇ ਹਨਨਿਰਭੈਆ ਕੇਸ ਤੇ ਅਸਿਫਾ ਕੇਸ ਦੀਆਂ ਘਟਨਾਵਾਂ ਨੇ ਦੁਨੀਆਂ ਭਰ ਵਿੱਚ ਸਾਡੇ ਦੇਸ ਦੀ ਉੱਚੀ ਸੰਸਕ੍ਰਿਤੀ ਅਤੇ ਕਾਨੂੰਨ ਵਿਵਸਥਾ ਦੀਅਂ ਧੱਜੀਆਂ ਉਡਾ ਦਿੱਤੀਆਂ2021 ਵਿੱਚ ਛਪੀ ਅਤੇ ਢਾਹਾਂ ਅਵਾਰਡ ਵਿੱਚ ਦੂਜੇ ਨੰਬਰ ’ਤੇ ਰਹੀ ‘ਆਪਣੇ ਆਪਣੇ ਮਰਸੀਏ’ ਕਹਾਣੀ ਸੰਗ੍ਰਹਿ ਵਿੱਚ ਸਰਘੀ ਦੀ ਕਹਾਣੀ ‘ਰਾਡ’ ਦਿੱਲੀ ਦੀ ਇੱਕ ਬੱਸ ਵਿੱਚ ਵਾਪਰੇ ਨਿਰਭੈਆ ਬਲਾਤਕਾਰ ਘਟਨਾ ਉੱਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਕਹਾਣੀ ਹੈਗਗਨ ਮੀਤ ਨੇ ਆਪਣੀ ਇੱਕ ਬਹੁਤ ਹੀ ਛੋਟੀ ਕਵਿਤਾ ਵਿੱਚ 7 ਕੁ ਸਾਲ ਦੀ ਬੱਚੀ ਆਸਿਫਾ ਨਾਲ ਕਸ਼ਮੀਰ ਵਾਦੀ ਵਿੱਚ ਇੱਕ ਮੰਦਰ ਵਿੱਚ ਹੋਏ ਬਲਾਤਕਾਰ ਵਰਗੀ ਮਹਾਂ ਸ਼ਰਮਨਾਕ ਘਟਨਾ ਦਾ ਜ਼ਿਕਰ ਕੀਤਾ ਹੈਇੱਥੇ ਵੀ ਕਾਨੂੰਨ ਵਿਵਸਥਾ ਸ਼ੱਕ ਦੇ ਘੇਰੇ ਵਿੱਚ ਖੜ੍ਹੀ ਵੇਖੀ ਗਈ। ਦੇਸ ਸ਼ਰਮਸਾਰ ਹੋਇਆਨੇਤਾ ਅਤੇ ਮੀਡੀਆ ਤੂੰ ਤੂੰ ਮੈਂ ਮੈਂ ਕਰਦਾ, ਸਰਹੱਦ ਦੇ ਆਰ-ਪਾਰ ਵਾਲੀ ਦੂਸ਼ਣਬਾਜ਼ੀ ਕਰਦਾ ਨਜ਼ਰ ਆਇਆਮਾਵਾਂ ਮਾਤਾਵਾਂ ਭੈਣਾਂ ਇਸ ਫਿਕਰ ਵਿੱਚ ਹਨ ਕਿ ਆਪਣੀਆਂ ਬੱਚੀਆਂ ਨੂੰ ਐਸੇ ਦਰਿੰਦਿਆਂ ਤੋਂ ਕਿਵੇਂ ਬਚਾਉਣ? ਉਹਨਾਂ ਦੀ ਸੁਰੱਖਿਆ ਲਈ ਦੇਸ਼ ਦੀ ਸਰਕਾਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਕੀ ਉਪਰਾਲੇ ਕਰਨ, ਇਸ ਬਾਰੇ ਕੋਈ ਨਹੀਂ ਸੋਚ ਰਿਹਾ, ਸਭ ਨੂੰ ਆਪਣੀ ਕੁਰਸੀ ਬਚਾਉਣ ਦੀ ਫਿਕਰ ਹੈਕੁਝ ਮਰਦਾਂ ਅੰਦਰ, ਔਰਤ ਦੀ ਮਾਨਸਿਕਤਾ ਨਾਲ ਕੋਈ ਸਰੋਕਾਰ ਨਹੀਂ, ਸਿਰਫ ਉਸ ਦੇ ਅੰਗਾਂ ਦੇ ਮਾਨਣ ਦੀ ਕਾਮਨਾ ਹੈਇਹ ਜੇਕਰ ਆਪਸੀ ਪਰਸਪਰ ਸਬੰਧਾਂ ਵਿੱਚ ਉਪਜੀ ਹੈ ਤਾਂ ਪਿਆਰ ਕਿਹਾ ਜਾ ਸਕਦਾ ਨਹੀਂ ਤਾਂ ਅੱਥਰੀ ਘਟੀਆ ਮਾਨਸਿਕ ਪ੍ਰਰਵਿਰਤੀਐਸੀ ਪਰਵਿਰਤੀ ਜੇ ਵਕਤ ਸਿਰ ਨਾ ਕੰਟਰੋਲ ਕੀਤੀ ਜਾਵੇ ਤਾਂ ਬੱਜਰ ਗੁਨਾਹਾਂ ਦਾ ਕਾਰਣ ਬਣਦੀ ਹੈਜਿਵੇਂ ਹੁਣੇ ਹੋਈ ਦਿੱਲੀ ਵਾਲੀ “ਕੌਰ” ਘਟਨਾਜਿਸ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਵੀ ਕੀਤਾ ਗਿਆ, ਮਾਰਿਆ ਕੁੱਟਿਆ ਗਿਆ ਤੇ ਮੂੰਹ ਕਾਲਾ ਕਰਕੇ ਗਲੀਆਂ ਵਿੱਚ ਘੁਮਾਇਆ ਗਿਆਸਿਰਫ ਇਸ ਕਰਕੇ ਕਿ ਉਸ ਨੇ ਪਰਿਵਾਰ ਦੇ ਸੋਲਾਂ ਸਾਲਾ ਕਾਮ ਦੇ ਪੁਤਲੇ ਦੀ ਇੱਛਾ ਪੂਰੀ ਨਹੀਂ ਸੀ ਕੀਤੀਵੱਡੇ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਜੁਰਮ ਵਿੱਚ ਬਲਾਤਕਾਰੀਆਂ ਦੀਆਂ ਔਰਤਾਂ ਵੀ ਸ਼ਾਮਲ ਸਨਜ਼ਰਾ ਸੋਚੋ, ਐਸੀਆਂ ਔਰਤਾਂ ਦੀ ਔਲਾਦ ਕੀ ਸੰਸਕਾਰ ਹਾਸਲ ਕਰੇਗੀ? ਇਹ ਸਭ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰਿਆ

ਚਿੜੀ ਉੱਡ, ਬੰਜਾਰਨ ਤੇ ਆਸਿਫਾ ਉਸਦੀਆਂ ਕੋਮਲ ਭਾਵੀ ਹੋਣ ਦੇ ਨਾਲ ਹਿਰਦੇਵੇਦਕ ਰਚਨਾਵਾਂ ਹਨਬੱਚਿਆਂ ਦਾ ਅਕਸਰ ਕੁਝ ਵੱਡਿਆਂ ਵੱਲੋਂ ਕੀਤਾ ਜਾਂਦਾ ਸਰੀਰਕ ਤੇ ਕਾਮੁਕ ਸ਼ੋਸ਼ਣ, ਜਿਸ ਵਿੱਚ ਲੜਕੇ ਲੜਕੀਆਂ ਦੋਨੋ ਸ਼ਾਮਲ ਹਨਇੱਕ ਖਤਰਨਾਕ ਹਾਲਤ ਤਕ ਪਹੁੰਚੀ ਹੋਈ ਸਮੱਸਿਆ ਹੈ।” ਸੱਤਯਮੇਵ ਜੈਯਤੇ” ਵਿੱਚ ਆਮਿਰ ਖਾਨ ਹੋਰਾਂ ਨੇ ਇੱਕ ਪੂਰਾ ਐਪੀਸੋਡ ਇਸ ਸਮੱਸਿਆ ਉਜਾਗਰ ਕਰਨ ਲਈ ਕੀਤਾ ਤੇ ਸਚਾਈ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦਾਗਗਨ ਮੀਤ ਨੇ ਇਹਨਾਂ ਕਵਿਤਾਵਾਂ ਨੂੰ ਵੱਡੇ ਅਰਥ ਪ੍ਰਦਾਨ ਕਰਨ ਲਈ ਸੁਚੇਤ ਰੂਪ ਵਿੱਚ ਸ਼ਬਦ ਸਿਰਜਣਾ ਕਰਕੇ, ਕਾਵਿਕ ਤਲਿੱਸਮ ਨੂੰ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਕਿ ਪਾਠਕ ਇੱਕ ਵੀ ਸ਼ਬਦ ਬਿਨਾਂ ਪੜ੍ਹੇ ਅੱਗੇ ਨਹੀਂ ਜਾ ਸਕਦਾ ਬਲਕਿ ਰੁਕ ਰੁਕ ਕੇ ਪੜ੍ਹਨ ਲਈ ਮਜਬੂਰ ਹੁੰਦਾ ਹੈਐਸੀਆਂ ਕਵਿਤਾਵਾਂ ਪਹਿਲਾਂ ਕੌਣ ਲਿਖਦਾ ਸੀ? ਅਸੀਂ ਤਾਂ ਇਸ ਨੂੰ ਲੁਕਾਉਂਦੇ ਹੀ ਰਹੇ ਹਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ:

… ਲਾਲ-ਪੀਲੀ
ਟਾਫੀਆਂ ਖਿੰਡੀਆਂ
ਖਿਡੌਣਾ ਡਿਗਿਆ
ਤੇ ਉਹ ਚੱਪਲ ਦਾ ਦੂਜਾ ਪੈਰ
ਪਾਉਣਾ ਹੀ ਭ
ੁੱਲ ਗਈ ਸੀ …
“ਚਿੜੀ ਉੱਡ ਕਾਂ ਉੱਡ”
ਖੇਡਦਿਆਂ ਖੇਡਣ ਲੱਗਾ ਸੀ
ਕੋਝਾ ਕਾਂ
ਉਸਦੇ ਅੰਗਾਂ ਨਾਲ
ਬੰਦ ਕਮਰੇ ਵਿੱਚ
ਠਹਾਕੇ ਮਾਰਦਾ … ਕਾਮੀ ਜਿੰਨ … ਪੰਨਾ-72, ਚਿੜੀ ਉੱਡ।
ਕੰਧਾਂ ਵਿੱਚ ਚੀਕਾਂ ਉੱਕਰ ਆਈਆਂ
ਅਸਮਾਨ ਵਿੱਚ
ਗਿਰਝਾਂ ਦੇ ਖੰਭ ਉੱਡ-ਪੁੱਡ ਰਹੇ ...
ਟੀ.ਵੀ. ’ਤੇ ਗਰਮ ਗਰਮ ਬਹਿਸ
ਅਖਬਾਰਾਂ ਦੇ ਰੰਗ ਨਿੱਖਰ ਆਏ ਪੰਨਾ-86, ਅਸਿਫਾ।
ਆਦਮੀ ਦੀਆਂ ਨਸਾਂ ਵਿੱਚ ਜੰਮੇ
ਬੰਜਾਰਨ ਦੇ ਵੱਖੋ-ਵੱਖਰੇ
ਅੰਗ ਸਮੇਟਦੀ
ਖਿੱਚ ਖਿੱਚ ਉਸ ਨੂੰ
ਸਬੂਤੀ ਬਾਹਰ ਕੱਢਦੀ! ਪੰਨਾ-85, ਬੰਜਾਰਨ।

ਲਿੰਗ ਦੀ
ਪਰਿਕਰਮਾ ਕਰਨਾ ਹੀ

ਮਰਦ ਨਹੀਂ ਹੁੰਦਾ ਹੈ
ਮਰਦ ਹੈ ਹੌਸਲਾ
ਹੌਸਲਾ
ਡੌਲੇ ਫੜਕਾਉਣ ਦਾ ਨਹੀਂ … ਪੰਨਾ-77, ਮਰਦ।

ਇਸ ਸਾਰੇ ਵਰਤਾਰੇ ਨੂੰ ‘ਸ਼ਾਇਰਾ’ ਕਰੋਨਾ ਨਾਲੋਂ ਵੀ ਸੂਖਮ ਬਹੁ-ਆਕਾਰੀ ਵਾਇਰਸ ਲਿਖਦੀ ਹੈ, ਜਿਸ ਨਾਲ ਪਤਾ ਨਹੀਂ ਕਿੰਨੀਆਂ ਕੁ ਜ਼ਮੀਰਾਂ ਮਰ ਚੁੱਕੀਆਂ ਹਨ, ਕਿੰਨੀਆਂ ਕੁ ਲਾਸ਼ਾਂ ਅਸੀਂ ਆਪਣੇ ਮਨ ਮਸਤਕ ਵਿੱਚ ਢੋਹ ਰਹੇ ਹਾਂਕਿੰਨੀਆਂ ਬੱਚੀਆਂ ਜੰਮਣ ਤੋਂ ਪਹਿਲਾਂ ਜਾਂ ਜੰਮਣ ਵੇਲੇ ਹੀ ਮਾਰ ਦਿੱਤੀਆਂ ਜਾਂਦੀਆਂ ਹਨਕਿੰਨੀਆਂ ਬੱਚੀਆਂ ਜਵਾਨੀ ਤੋਂ ਪਹਿਲਾਂ ਐਸੇ ਵਰਤਾਰੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਜੀਵਨ ਭਰ ਕਸ਼ਟ ਅਤੇ ਭੈ ਵਿੱਚ ਜਿਊਂਦੀਆਂ ਹਨ

ਕੰਧਾਂ ਵਿੱਚ
ਚੀਕਾਂ ਉੱਕਰ ਆਈਆਂ   ਪੰਨਾ-86, ਆਸਿਫਾ

ਕਿਸਾਨਾਂ ਦੇ
ਬੱਲਦੇ ਮੱਥਿਆਂ ’ਤੇ
ਆਮਲੇਟ ਸੇਕ
ਕੂੜਾ ਚੁੱਕਣ ਆਈ ਤੀਵੀਂ ਨੂੰ
ਲਿਪਸਟਿਕ ਭੇਟ ਕਰਦਾ … ਪੰਨਾ-70, ਵਾਇਰਸ।
ਤਕਨੀਕੀ ਪੱਖ ਦੀ ਗੱਲ ਕਰਨੀ ਹੋਵੇ ਤਾਂ ਲਹਿਰਾਂ ਕਵਿਤਾ ਵਿੱਚ ਲਹਿਰਾਂ ਤੋਂ ਤੁਰਦੀ ਕਵਿਤਾ ਇੱਕ ਲਹਿਰ ’ਤੇ ਆ ਮੁੱਕਦੀ ਹੈ
ਇਹ ਉਕਾਈ ਵੀ ਮੰਨੀ ਜਾ ਸਕਦੀ ਹੈ ਅਤੇ ਕਾਵਿਕ ਯੁਗਤ ਵੀਬਹੁਤ ਤੋਂ ਇੱਕ ਵੱਲ ਤੁਰਨਾ ਜਾਂ ਫਿਰ ਇੱਕ ਨਾਲ ਜੁੜਨਾ ਹੋ ਵੀ ਸਕਦਾ ਹੈਫੈਲਾਉ ਤੋਂ ਇਕੱਤਰ ਹੋਣਾ ਹੀ ਅਧਿਆਤਮਕ ਜਗਤ ਦਾ ਮੁੱਖ ਪ੍ਰਯੋਜਨ ਮੰਨਿਆ ਜਾਂਦਾ ਹੈਕੁਝ ਇੱਕ ਸ਼ਬਦ ਉਸ ਦੀ ਕਵਿਤਾ ਵਿੱਚ ਵਾਰ ਵਾਰ ਆਏ ਹਨ ਜਿਵੇਂ ਸ਼ਬਦ ਰੁੱਤ ਕਈ ਵਾਰ, ਕਿੰਨੇ ਹੀ ਅਰਥਾਂ ਵਿੱਚ ਵਰਤਿਆ ਗਿਆ ਹੈ, ਟੁੱਟੇ ਖੰਭ, ਸੂਰਜ ਦੀਆਂ ਕਿਰਨਾਂ, ਪਰਵਾਜ਼, ਵਾਵਾਂ ਸੰਗ ਸੰਵਾਦ ਉਡਾਉਂਦੀ ਆਦਿ

ਅੰਗਰੇਜ਼ੀ ਸ਼ਬਦਾਂ ਦਾ ਤਤਸਮ ਅਤੇ ਤਦਭਵ ਦੋਹਾਂ ਹੀ ਰੂਪਾਂ ਵਿੱਚ ਖੁੱਲ੍ਹ ਕੇ ਪ੍ਰਯੋਗ ਕੀਤਾ ਗਿਆ ਹੈਜਿਵੇਂ ਰੀਵੌਲਵਿੰਗ ਚੇਅਰ, ਜ਼ੋਨ, ਟਰੈਫਿਕ, ਸਿਗਨਲ, ਵਾਇਰਸ, ਵਰਚੂਅਲ, ਓਮਲੇਟ, ਲਿਪਸਟਿਕ, ਏ ਸੀ, ਡਰਾਇੰਗ ਰੂਮ, ਐਨਟੀਕ ਫ੍ਰਿਕੁਨਿਇੰਸੀ, ਪੱਬ, ਸਮਾਰਟ, ਮਾਈਕਰੋਸਕੋਪ, ਅਨਾਊਂਸਮੈਂਟ, ਸਾਇਰਨ, ਲਾਇਕ, ਕੁਮੈਂਟ, ਲਾਊਡ ਸਪੀਕਰ, ਫਲੈਟ ਆਦਿਇਹ ਅੰਗਰੇਜ਼ੀ ਸ਼ਬਦ ਬਹੁਤੇ ਅੱਖੜਦੇ ਨਹੀਂਅੱਜਕੱਲ ਪੰਜਾਬੀ ਸੱਭਿਆਚਾਰ ਵਿੱਚ ਆ ਰਹੇ ਇਕਨਲਾਬੀ ਬਦਲਾਅ ਕਾਰਣ, ਭਾਸ਼ਾ ਉੱਤੇ ਅੰਗਰੇਜ਼ੀ ਸੱਭਿਅਤਾ ਤੇ ਬੋਲੀ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਜਾ ਰਿਹਾ ਹੈਮਾਡਰਨ ਅੰਗਰੇਜ਼ੀ ਮਾਧਿਅਮ ਸਕੂਲਾਂ ਤੇ ਹੁਣ ਆਈਲੈਟਸ ਕਰਕੇ, ਕੇਨੈਡਾ ਤੇ ਹੋਰ ਮੁਲਕਾਂ ਵਿੱਚ ਚੰਗੇ ਵਸੀਲਿਆਂ ਤੇ ਮੌਕਿਆਂ ਦੀ ਤਲਾਸ਼ ਲਈ ਨਿਕਲ ਰਹੀ ਸਾਡੀ ਨਵੀਂ ਪੀੜ੍ਹੀ ਦੀ ਤਾਬੜਤੋੜ ਦੌੜ ਕਰਕੇ ਸਾਡਾ ਸਮਾਜਿਕ ਢਾਂਚਾ ਬਦਲ ਰਿਹਾ ਹੈਮਾਪਦੰਡ ਬਦਲ ਰਹੇ ਹਨਪੁਰਾਣੇ ਲਗਾਤਾਰ ਟੁੱਟ ਰਹੇ ਹਨਨਵੇਂ ਸਿਰਜੇ ਜਾ ਰਹੇ ਹਨਸਾਡੀ ਰੋਜ਼ਮਰਾ ਜ਼ਿੰਦਗੀ, ਖਾਣ ਪੀਣ ਪਹਿਨਣ ਚੱਲਣ ਫਿਰਨ ਦਾ ਢੰਗ ਤਰੀਕਾ ਬਦਲ ਰਿਹਾ ਹੈਦਿੱਲੀ ਵਰਗੇ ਮਹਾਂ ਨਗਰ ਵਿੱਚ ਇਹ ਪ੍ਰਭਾਵ ਹੋਰ ਵੱਧ ਵੇਖਿਆ ਜਾ ਸਕਦਾ ਹੈਇਹੀ ਕਾਰਣ ਕਿ ਅੰਗਰੇਜ਼ੀ ਸ਼ਬਦਾਂ ਦੀ ਭਰਮਾਰ ਇਸ ਕਾਵਿ ਪੁਸਤਕ ਵਿੱਚ ਚੂੰਢੀਆਂ ਕੱਟਦੀ ਹੈ ਪਰ ਬੁਰੀ ਨਹੀਂ ਲਗਦੀਸੁਕੀਰਤ ਹੋਰਾਂ ਨੇ ਇੱਕ ਵੈਬੀਨਾਰ ਦੌਰਾਨ ਸੁਝਾਅ ਦਿੱਤਾ ਸੀ ਕਿ ਲੇਖਕ ਨੂੰ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਸਿੱਧੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਪੰਜਾਬੀ ਸ਼ਬਦ ਲੱਭ ਕੇ ਲਿਖਣੇ ਚਾਹੀਦੇ ਹਨਮੇਰਾ ਖਿਆਲ ਹੈ ਕਿ ਉਮਦਾ ਸ਼ਾਇਰ ਨੂੰ ਹੋਰ ਵੀ ਵੱਧ ਕੋਸ਼ਿਸ਼ ਕਰਕੇ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਤਾਂ ਕਿ ਕਵਿਤਾ ਆਪਣੇ ਸੱਭਿਆਚਾਰ ਤੇ ਬੋਲੀ ਨਾਲ ਪਾਠਕ ਨੂੰ ਜੋੜ ਕੇ ਰੱਖੇ ਤੇ ਉਸਦੇ ਦਿਲ ਵਿੱਚ ਵੀ ਡੂੰਘਾ ਉੱਤਰੇਸਹੀ ਅਰਥਾਂ ਵਿੱਚ ਲੇਖਕ ਨੇ ਪਾਠਕ ਦੇ ਮਨ ਵਿੱਚ ਥਾਂ ਬਣਾ ਕੇ ਪ੍ਰਸਿੱਧੀ ਪਾਉਣੀ ਹੈ ਤਾਂ ਆਪਣੀ ਭਾਸ਼ਾ ਅਤੇ ਬੋਲੀ ਵਿੱਚ ਲਿਖ ਕੇ ਹੀ ਪਾ ਸਕਣੀ ਹੈਇਸ ਕਾਵਿ ਪੁਸਤਕ ਵਿੱਚ ਭਾਸ਼ਾ ਦਾ ਵਧੀਆ ਪ੍ਰਯੋਗ ਕੀਤਾ ਗਿਆਨਵੀਨ ਬਿੰਬਾਂ ਤੇ ਪ੍ਰਤੀਕਾਂ ਦੀ ਵਰਤੋਂ ਨੇ ਹੋਰ ਵਧੇਰੇ ਸੁਹਜ ਪੈਦਾ ਕੀਤਾ ਹੈ

ਅੰਤ ਵਿੱਚ ਕਹਿਣਾ ਚਾਹਵਾਂਗਾ, “ਗਗਨ ਮੀਤ ਦੀ ਕਾਵਿ ਪੁਸਤਕ, “ਇੱਕ ਚੂੰਢੀ ਅਸਮਾਨ” ਜ਼ਰੂਰ ਪੜ੍ਹਨੀ ਚਾਹੀਦੀ ਹੈਬਿਲਕੁਲ ਨਵਾਂ ਅੰਦਾਜ਼, ਸ਼ੈਲੀ ਅਤੇ ਸ਼ਬਦ ਸੰਚਾਰ ਤੁਹਾਨੂੰ ਜ਼ਰੂਰ ਪ੍ਰਭਾਵਿਤ ਕਰੇਗਾਇਸ ਵਿੱਚੋਂ ਜ਼ਿੰਦਗੀ ਕਈ ਰੰਗਾਂ ਵਿੱਚ ਲੱਭੇਗੀਆਪਾਂ ਵੀ ਲੱਭੀਏ, ਜਿਵੇਂ ਸ਼ਾਇਰਾ ਨੇ ਕਿਹਾ:

ਲੱਭਦੀ ਹਾਂ ਮੈਂ ... ਜ਼ਿੰਦਗੀ ਪੰਨਾ-97.

**

ਹਵਾਲੇ:

ਇੱਕ ਚੂੰਢੀ ਅਸਮਾਨ।
ਰਾਡ-ਆਪਣੇ ਆਪਣੇ ਮਰਸੀਏ – ਸਰਘੀ ਪੰਨਾ:26
ਪੰਜਾਬੀ ਵਿਕੀਪੀਡੀਆ – ਕਵਿਤਾ।
ਵਿਕੀਪਿਡੀਆ।
ਐਨਸਾਈਕਲੋਪੀਡੀਆ ਬਿਰਟੈਨਿਕਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3434)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪਿਆਰਾ ਸਿੰਘ ਕੁੱਦੋਵਾਲ

ਪਿਆਰਾ ਸਿੰਘ ਕੁੱਦੋਵਾਲ

Toronto, Ontario, Canada.
Tel: (647 - 278 - 4477)
Email: (psingh.insurance@gmail.com)