CharanjitKaurDr7ਦੌਰ ਭਾਵੇਂ ਕਿੰਨਾ ਵੀ ਸੰਕਟਮਈ ਰਿਹਾ ਹੋਵੇ ਲੇਕਿਨ ਉਸ ਦੌਰ ਅੰਦਰ ...
(23 ਮਈ 2020)

 

ਔਰਤ ਦੁਨੀਆ ਭਰ ਵਿੱਚ ਮੁੱਢ ਕਦੀਮ ਤੋਂ ਹੀ ਜ਼ੁਲਮਾਂ ਦਾ ਸ਼ਿਕਾਰ ਹੁੰਦੀ ਆਈ ਹੈਕਈ ਧਰਮਾਂ ਵਿੱਚ ਤਾਂ ਉਸ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਵੀ ਨਹੀਂ ਸਮਝਿਆ ਜਾਂਦਾ, ਪਰ ਸਿੱਖ ਧਰਮ ਵਿੱਚ ਇਸਤਰੀ ਦਾ ਸਥਾਨ ਬਹੁਤ ਸਤਿਕਾਰਯੋਗ ਹੈਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ’ ਦੀ 19ਵੀਂ ਪਾਉੜੀ ਦੇ ਸਲੋਕ ਵਿੱਚ ਮਨੁੱਖੀ ਸਮਾਜ ਵਿੱਚ ਇਸਤਰੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ:

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਜਿਹੜੀ ਔਰਤ ਰਾਜਿਆਂ, ਭਗਤਾਂ ਅਤੇ ਸੂਰਮਿਆਂ ਨੂੰ ਜਨਮ ਦਿੰਦੀ ਹੈ, ਭਲਾ ਉਸ ਔਰਤ ਨੂੰ ਮਾੜੀ ਕਿਵੇਂ ਕਿਹਾ ਜਾ ਸਕਦਾ ਹੈਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚ ਵਿੱਚੋਂ ਪੈਦਾ ਹੋਈ ਔਰਤ ਦੀ ਸਤਿਕਾਰਤ ਹਸਤੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਅਤੇ ਸਦੀਵੀ ਸੰਬੰਧ ਰਿਹਾ ਹੈ

ਜੇਕਰ ਕਿਸੇ ਸਮਾਜ ਜਾਂ ਦੇਸ਼ ਦੀ ਉੱਨਤੀ ਦਾ ਸਹੀ ਮੁਲਾਂਕਣ ਕਰਨਾ ਹੋਵੇ ਤਾਂ ਇਸਦਾ ਅੰਦਾਜ਼ਾ ਉਸ ਸਮਾਜ ਵਿੱਚ ਔਰਤ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈਇਸੇ ਲਈ ਸ਼ਾਇਦ ਨੈਪੋਲੀਅਨ ਨੇ ਇਸ ਗਹਿਰਾਈ ਨੂੰ ਸਮਝਦਿਆਂ ਹੋਇਆਂ ਇਹ ਨਾਅਰਾ ਦਿੱਤਾ ਸੀ, “ਤੁਸੀਂ ਮੈਂਨੂੰ ਸ਼ਕਤਾਲੀ ਮਾਵਾਂ ਦਿਉ, ਮੈਂ ਤੁਹਾਨੂੰ ਸ਼ਕਤੀਸ਼ਾਲੀ ਰਾਸ਼ਟਰ ਦਾ ਨਿਰਮਾਣ ਕਰਕੇ ਦਿਖਾਵਾਂਗਾ।”

ਉਸ ਨੇ ਇਹ ਕਥਨ ਸੱਚ ਸਾਬਿਤ ਕਰਕੇ ਵਿਖਾਏਕਿਸੇ ਵੀ ਰਾਸ਼ਟਰ ਦੀ ਤਹਿਜ਼ੀਬ, ਸੱਭਿਅਤਾ ਅਤੇ ਵਿਕਾਸ ਉਸ ਰਾਸ਼ਟਰ ਦੀਆਂ ਜਨਣੀਆਂ ਦੇ ਹੱਥ ਹੀ ਹੁੰਦਾ ਹੈ

ਅੱਜ ਦੇ ਸੰਦਰਭ ਵਿੱਚ ਜੇਕਰ ਭਾਰਤੀ ਔਰਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਤਾਂ ਉਸ ਦੀ ਸਥਿਤੀ ਕਾਫ਼ੀ ਕਮਜ਼ੋਰ ਹੈਔਰਤਾਂ ਦੇ ਹੱਕਾਂ ਅਤੇ ਸ਼ਸਤਰੀਕਰਨ ਦੇ ਮਾਮਲੇ ਵਿੱਚ ਭਾਰਤ ਅਜੇ ਵੀ ਵਿਸ਼ਵ ਪੱਧਰ ’ਤੇ ਬਹੁਤ ਪਿੱਛੇ ਹੈਇੱਥੇ ਔਰਤਾਂ ਦੀ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਰ ਪੱਧਰ ’ਤੇ ਬੇਕਦਰੀ ਕੀਤੀ ਜਾ ਰਹੀ ਹੈਇਸਦੇ ਬਾਵਜੂਦ ਵੀ ਅੱਜ ਔਰਤ ਨੇ ਦੁਨੀਆ ਦੇ ਹਰ ਖੇਤਰ ਵਿੱਚ ਸਫ਼ਲਤਾ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ ਜਿਵੇਂ ਮਦਰ ਟੈਰੇਸਾ, ਸਰੋਜਨੀ ਨਾਇਡੂ, ਇੰਦਰਾ ਗਾਂਧੀ, ਅਰੁੰਧਤੀ ਰਾਏ, ਬਛੇਂਦਰੀ ਪਾਲ, ਲਤਾ ਮੰਗੇਸ਼ਕਰ, ਕਲਪਨਾ ਚਾਵਲਾ, ਪ੍ਰਤਿਭਾ ਪਾਟਿਲ, ਪੀ.ਟੀ. ਊਸ਼ਾ, ਕਿਰਨ ਬੇਦੀ ਅਤੇ ਹੋਰ ਅਜਿਹੇ ਕਈ ਨਾਂਅ ਹਨਅਜੋਕੇ ਸਮਾਜ ਨੇ ਇਸ ਨੂੰ ਕਿਸੇ ਹੱਦ ਤਕ ਸਮਾਜਿਕ ਅਤੇ ਰਾਜਨੀਤਿਕ ਪੜਾਵਾਂ ’ਤੇ ਮਰਦ ਦੇ ਬਰਾਬਰ ਲਿਆਂਦਾ ਹੈ

ਅੱਜ ਦੀ ਔਰਤ ਨੇ ਪੜ੍ਹ-ਲਿਖ ਕੇ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਔਰਤ ਜਾਤੀ ਨੂੰ ਚਿੰਬੜੇ ਦਾਜ, ਪੈਰ ਦੀ ਜੁੱਤੀ, ਕਮਜ਼ੋਰ ਤੇ ਹੀਣ ਭਾਵਨਾ ਜਿਹੇ ਕਲੰਕਾਂ ਤੋਂ ਖਹਿੜਾ ਛੁਡਾ ਲਿਆ ਹੈ

ਅੱਜ ਸਾਰਾ ਸੰਸਾਰ ਹੀ ਸੰਕਟ ਦੇ ਦੌਰ ਵਿੱਚੋਂ ਗੁਜਰ ਰਿਹਾ ਹੈਸੰਕਟ ਵੀ ਕੋਰੋਨਾ ਵਰਗਾ ਬੇਹੱਦ ਗੰਭੀਰ ਅਤੇ ਜਾਨਲੇਵਾਦੌਰ ਭਾਵੇਂ ਕਿੰਨਾ ਵੀ ਸੰਕਟਮਈ ਰਿਹਾ ਹੋਵੇ ਲੇਕਿਨ ਉਸ ਦੌਰ ਅੰਦਰ ਔਰਤ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਹਰ ਆਫ਼ਤ ਦਾ ਸਾਹਮਣਾ ਰਲ਼ ਮਿਲ ਕੇ ਕੀਤਾ ਜਾ ਸਕਦਾ ਹੈ, ਮੋਢੇ ਨਾਲ ਮੋਢਾ ਜੋੜ ਕੇ

ਪੰਜਾਬ ਜਾਂ ਹੋਰ ਸੂਬਿਆਂ ਦੇ ਕਈ ਜ਼ਿਲ੍ਹਿਆਂ ਅੰਦਰ ਆਪਣੇ ਪੱਧਰ ਉੱਪਰ ਸਵੈ ਸੇਵੀ ਸੰਸਥਾਵਾਂ ਅੰਦਰ ਕੰਮ ਕਰ ਰਹੀਆਂ ਹਨ। ਪਿੰਡ ਪੱਧਰ ਦੀਆਂ ਔਰਤਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੀਮਤ ਸਾਧਨਾਂ ਦੀ ਵਰਤੋਂ ਕਰਦੇ ਹੋਏ ਪ੍ਰਸ਼ਾਸਨ ਦੀ ਮਦਦ ਨਾਲ ਲੋੜਵੰਦਾਂ ਤਕ ਹੱਥੀਂ ਮਾਸਕ ਤਿਆਰ ਕਰਕੇ ਵੰਡਣ ਦਾ ਬਹੁਤ ਵੱਡਾ ਉੱਦਮ ਕੀਤਾ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ

ਸਿਹਤ ਜਾਂ ਪੁਲਿਸ ਮਹਿਕਮੇ ਅੰਦਰ ਕੰਮ ਕਰਦੀਆਂ ਔਰਤ ਮੁਲਾਜ਼ਮ ਵੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੀਆਂ ਹਨ ਹਾਲਾਂਕਿ ਉਨ੍ਹਾਂ ਕੋਲ ਕੋਈ ਬਚਾਓ ਦੇ ਢੁੱਕਵੇਂ ਉਪਕਰਨ ਵੀ ਨਹੀਂ ਹਨ, ਲੇਕਿਨ ਉਹ ਫਿਰ ਵੀ ਆਪਣੇ ਹੀ ਪਰਿਵਾਰ ਜਾਂ ਘਰ ਦੀ ਚਿੰਤਾ ਨੂੰ ਛੱਡ ਕੇ ਪੂਰੇ ਸਮਾਜ ਲਈ ਇਸ ਨਾਮੁਰਾਦ ਬਿਮਾਰੀ ਨਾਲ ਸ਼ਿੱਦਤ ਨਾਲ ਲੜ ਰਹੀਆਂ ਹਨਪਿੰਡ ਪੱਧਰ ਉੱਪਰ ਪੰਚਾਇਤ ਜਾਂ ਫਿਰ ਕਿਸੇ ਐੱਨ.ਜੀ.ਓ. ਦੀ ਸਹਾਇਤਾ ਨਾਲ ਚਲਾਏ ਜਾ ਰਹੇ ਲੰਗਰ ਵੀ ਪਿੰਡ ਦੀਆਂ ਔਰਤਾਂ ਵੱਲੋਂ ਹੀ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਇੱਕ ਨਿਰਸਵਾਰਥ ਕਾਰਜ ਹੈ

ਅਜਿਹੇ ਦੌਰ ਅੰਦਰ ਘਰੇਲੂ ਔਰਤਾਂ ਦਾ ਪੱਖ ਵੀ ਜ਼ਿਕਰਯੋਗ ਹੈ ਕਿਉਂਕਿ ਬੱਚਿਆਂ ਨੂੰ ਸਕੂਲਾਂ ਵਿੱਚੋਂ ਛੁੱਟੀਆਂ ਹੋਣ ਕਰਕੇ ਅਤੇ ਕੰਮ ਕਾਜ ਬੰਦ ਹੋਣ ਕਾਰਨ ਬੱਚਿਆਂ ਅਤੇ ਬਾਕੀ ਦੇ ਪਰਿਵਾਰਕ ਮੈਂਬਰਾਂ ਦੇ ਖਾਣ-ਪੀਣ ਅਤੇ ਬੱਚਿਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਔਰਤਾਂ ਦੇ ਹੀ ਹਵਾਲੇ ਹੈਇਸ ਨਾਜ਼ੁਕ ਸਮੇਂ ਅੰਦਰ ਘਰ ਦੀਆਂ ਲੋੜੀਂਦੀਆਂ ਵਸਤੂਆਂ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਅਤੇ ਸੀਮਤ ਜਿਹੀ ਜਮ੍ਹਾਂ ਪੰਜੀ ਨਾਲ ਘਰ ਖਰਚ ਦਾ ਸੰਤੁਲਨ ਬਣਾ ਕੇ ਰੱਖਣ ਲਈ ਔਰਤ ਦਾ ਵੱਡਾ ਰੋਲ ਹੈਔਰਤਾਂ ਨੂੰ ਜਿੱਥੇ ਵੀ ਪ੍ਰਤੀਕੂਲ ਹਾਲਾਤ ਮਿਲੇ ਉਨ੍ਹਾਂ ਨੇ ਆਪਣੇ ਹੁਨਰ ਅਤੇ ਕਾਬਲੀਅਤ ਦਾ ਪੂਰਾ ਲੋਹਾ ਮਨਵਾਇਆ ਹੈ

ਆਰਥਿਕ ਮਜ਼ਬੂਤੀ ਦੇ ਹੁੰਦਿਆਂ ਇੱਕ ਔਰਤ, ਮਰਦ ਦੇ ਸਮਾਨ ਘਰ ਦੇ ਨਾਲ-ਨਾਲ ਦੇਸ਼ ਦੀ ਉੱਨਤੀ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾ ਸਕਦੀ ਹੈਆਸ ਕਰਦੀ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੇ ਦੇਸ਼ ਦੀ ਔਰਤ ਸਮਾਜ ਵਿੱਚ ਉਹ ਮੁਕਾਮ ਹਾਸਲ ਕਰ ਸਕੇ ਜਿਸਦੀ ਉਹ ਹੱਕਦਾਰ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2148) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਕੌਰ

ਡਾ. ਚਰਨਜੀਤ ਕੌਰ

Punjabi Dept. Chaudhary Devi Lal University, Sirsa, Haryana, India.
Phone: (91 - 98784 - 47758)
Email: (
charanjeetkaursirsa@gmail.com)