SimarjeetKaur7“ਹੁਣ ਸਮਾਂ ਹੈ ਕਿ ਅਸੀਂ ਆਪਣੀ ਵਿਅਕਤੀਗਤ ਤੇ ਸਮਾਜਿਕ ਜ਼ਿੰਮੇਵਾਰੀ ...”
(1 ਅਪਰੈਲ 2020)

 

ਕੋਰੋਨਾ ਵਾਇਰਸ ਅੱਜ ਦੇ ਦੌਰ ਵਿੱਚ ਬੜੀ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ, ਜਿਸਨੇ ਲਗਭਗ 199 ਦੇਸ਼ਾਂ ਨੂੰ ਲਪੇਟ ਵਿੱਚ ਲੈ ਲਿਆ ਹੈI ਇਹ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਸ਼ਹਿਰ ਵੁਹਾਨ ਵਿੱਚ ਦਸੰਬਰ 2019 ਵਿੱਚ ਪਾਇਆ ਗਿਆਇਸ ਵਾਇਰਸ ਦੀ ਦਿੱਖ ਤਾਜ ਦੀ ਤਰ੍ਹਾਂ ਹੁੰਦੀ ਹੈ, ਜਿਸ ਕਾਰਨ ਇਸਦਾ ਨਾਂ ਕੋਰੋਨਾ ਪਿਆਕੋਰੋਨਾ ਵਾਇਰਸ ਦੁਨੀਆਂ ਅੱਗੇ ਇੱਕ ਵੱਡੀ ਚੁਣੌਤੀ ਹੈਇਹ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਬਰਾਬਰ ਦਾ ਪ੍ਰਭਾਵ ਪਾ ਰਿਹਾ ਹੈ I ਪਰ ਇਸ ਸਬੰਧੀ ਸੁਚੇਤ ਹੋਣ ਦੀ ਲੋੜ ਹੈ, ਨਾ ਕਿ ਡਰਨ ਅਤੇ ਘਬਰਾਉਣ ਦੀਇਸ ਰਾਹੀਂ ਮੌਤ ਦਰ ਘੱਟ ਹੈ, ਪਰ ਇਸ ਨੂੰ ਭਿਆਨਕ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਬਿਮਾਰੀ ਦੀ ਲਾਗ ਬੜੀ ਛੇਤੀ ਫੈਲਦੀ ਹੈ ਅਤੇ ਇਹ ਤੇਜ਼ੀ ਨਾਲ ਹੋਰ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੀ ਹੈਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ, ਸਰਕਾਰ ਤੇ ਸਿਹਤ ਕਰਮਚਾਰੀ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨI

ਫੈਲਣ ਦੇ ਢੰਗ:

ਵਿਗਿਆਨਿਕਾਂ ਅਨੁਸਾਰ ਇਹ ਵਾਇਰਸ ਚਮਗਿੱਦੜਾਂ ਤੋਂ ਮਨੁੱਖਾਂ ਵਿੱਚ ਆਇਆ ਹੈਪਰ ਹੁਣ ਇਹ ਵਾਇਰਸ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸਿੱਧੇ ਜਾਂ ਅਸਿੱਧੇ ਸੰਪਰਕ ਨਾਲ ਪ੍ਰਵੇਸ਼ ਕਰਦਾ ਹੈ ਇਸਦੇ ਹੋਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ, ਜੇਕਰ ਪੀੜਤ ਵਿਅਕਤੀ ਤੋਂ ਦੂਰੀ ਇੱਕ ਮੀਟਰ ਤੋਂ ਘੱਟ ਹੋਵੇ

ਕਰੋਨਾ ਵਾਇਰਸ ਦੇ ਲੱਛਣ:

ਵਿਸ਼ਵ ਸਿਹਤ ਸੰਸਥਾ (WHO) ਦੇ ਅਨੁਸਾਰ ਤੇਜ਼ ਬੁਖਾਰ, ਸੁੱਕੀ ਖੰਘ, ਥਕਾਵਟ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਦਿੱਕਤ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨਆਮ ਲੱਗਣ ਵਾਲਾ ਜ਼ੁਕਾਮ ਤੇ ਇਸ ਨਾਲ ਹੋਣ ਵਾਲਾ ਥੋੜ੍ਹਾ ਬੁਖਾਰ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨI ਇਸਦੇ ਮੁੱਖ ਲੱਛਣ 2-14 ਦਿਨਾਂ ਵਿੱਚ ਸਾਹਮਣੇ ਆਉਂਦੇ ਹਨਇਹ ਬੀਮਾਰੀ ਹਰ ਇੱਕ ਉਮਰ ਦੇ ਵਿਅਕਤੀ ਵਿੱਚ ਦੇਖਣ ਨੂੰ ਮਿਲਦੀ ਹੈਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਇਸਦੀ ਲਪੇਟ ਵਿੱਚ ਹਨਇਸ ਤੋਂ ਇਲਾਵਾ 60 ਸਾਲ ਤੋਂ ਵਧੇਰੇ ਉਮਰ, ਸ਼ੂਗਰ, ਕੈਂਸਰ, ਫੇਫੜਿਆਂ ਅਤੇ ਦਿਲ ਆਦਿ ਦੇ ਰੋਗ ਵਾਲੇ ਵਿਅਕਤੀ ਜਲਦੀ ਗ੍ਰਿਫ਼ਤ ਵਿੱਚ ਜਾਂਦੇ ਹਨ

ਬਚਣ ਲਈ ਸਾਵਧਾਨੀਆਂ:

ਇਸ ਬਿਮਾਰੀ ਤੋਂ ਬਚਣ ਲਈ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਹੇਠ ਲਿਖੀਆਂ ਕੁਝ ਸਾਵਧਾਨੀਆਂ ਵੱਲ ਧਿਆਨ ਦੈਣਾ ਚਾਹੀਦਾ ਹੈ:

1. ਹੱਥਾਂ ਦੀ ਸਫ਼ਾਈ- ਹੱਥਾਂ ਦੀ ਸਫ਼ਾਈ ਸਭ ਤੋਂ ਜ਼ਰੂਰੀ ਹੈI ਹਰ ਇੱਕ ਵਿਅਕਤੀ ਨੂੰ ਹਰ 20 ਮਿੰਟ ਬਾਅਦ 20 ਸਕਿੰਟ ਤੱਕ ਆਪਣੇ ਹੱਥ ਜ਼ੋਰ ਨਾਲ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ

ਇਸ ਤੋਂ ਇਲਾਵਾ ਹੱਥਾਂ ਨੂੰ ਸਾਫ਼ ਕਰਨ ਲਈ ਸੈਨੀਟਾਈਜ਼ਰ, ਜਿਸ ਵਿੱਚ ਲਗਭਗ 70 ਪ੍ਰਤੀਸ਼ਤ ਅਲਕੋਹਲ ਹੋਵੇ, ਦੀ ਵਰਤੋਂ ਕਰਨੀ ਚਾਹੀਦੀ ਹੈ

ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਹਾਡੇ ਹੱਥ ਗੰਦੇ ਹੋਣ ਤਾਂ ਉਸ ਨੂੰ ਸਿਰਫ ਸਾਬਣ ਦੇ ਪਾਣੀ ਨਾਲ ਹੀ ਸਾਫ ਕਰਨਾ ਚਾਹੀਦਾ ਹੈ

2. ਖੰਘਣ ਤੇ ਛਿੱਕਣ ਸਮੇਂ ਮੂੰਹ ਢਕੋ - ਹਰ ਵਿਅਕਤੀ ਨੂੰ ਖੰਘਣ ਅਤੇ ਛਿੱਕਣ ਸਮੇਂ ਆਪਣਾ ਮੂੰਹ ਟਿਸ਼ੂ ਜਾਂ ਕੱਪੜੇ ਨਾਲ ਢੱਕਣਾ ਚਾਹੀਦਾ ਹੈਗੰਦੇ ਟਿਸ਼ੂ ਨੂੰ ਬੰਦ ਡੱਬੇ ਵਿੱਚ ਸੁੱਟ ਦੇਣਾ ਚਾਹੀਦਾ ਹੈ ਤੇ ਕੱਪੜੇ ਨੂੰ ਸਾਬਣ ਨਾਲ ਧੋ ਕੇ ਡਿਟੋਲ ਵਾਲੇ ਪਾਣੀ ਵਿੱਚ ਡੁਬਾਉਣ ਤੋਂ ਬਾਅਦ ਧੁੱਪੇ ਸੁੱਕਣਾ ਪਾਉਣਾ ਚਾਹੀਦਾ ਹੈ

3. ਤੰਦਰੁਸਤ ਵਿਅਕਤੀ ਨੂੰ ਮਾਸਕ ਪਹਿਨਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾਮਾਸਕ ਉਨ੍ਹਾਂ ਲੋਕਾਂ ਲਈ ਹੈ ਜੋ ਵਾਇਰਸ ਦੇ ਲੱਛਣਾਂ ਤੋਂ ਪੀੜਤ ਹਨ ਜਾਂ ਜੋ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਸਿਹਤ ਕਰਮਚਾਰੀ ਹਨ

4. ਮਾਸਕ ਦੀ ਵਰਤੋਂ ਸਬੰਧੀ ਕੁਝ ਧਿਆਨ ਦੇਣ ਯੋਗ ਗੱਲਾਂ- ਮਾਸਕ ਨੂੰ ਹਰ ਛੇ ਘੰਟੇ ਬਾਅਦ ਬਦਲਣਾ ਚਾਹੀਦਾ ਹੈ ਜਾਂ ਜਦੋਂ ਵੀ ਗਿੱਲਾ ਹੋ ਜਾਵੇ ਤਦ ਇਸਦਾ ਚੰਗੇ ਤਰੀਕੇ ਨਾਲ ਨਿਪਟਾਰਾ ਕਰਨਾ ਚਾਹੀਦਾ ਹੈਮਾਸਕ ਦੁਆਰਾ ਤੁਹਾਡਾ ਨੱਕ ਮੂੰਹ ਤੇ ਠੋਡੀ ਢਕੇ ਹੋਣੇ ਚਾਹੀਦੇ ਹਨ ਅਤੇ ਵਾਰ ਵਾਰ ਮਾਸਕ ਨੂੰ ਹੱਥ ਲਗਾਉਣ ਤੋਂ ਪ੍ਰਹੇਜ਼ ਕਰਨਾ ਹੈ

5. ਵਿਅਕਤੀਗਤ ਦੂਰੀ: ਗੱਲਬਾਤ ਕਰਨ ਸਮੇਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਅਗਰ ਕਿਸੇ ਵਿਅਕਤੀ ਵਿੱਚ ਇਸ ਵਾਇਰਸ ਦੇ ਲੱਛਣ ਹੋਣ ਤਾਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ’ਤੇ ਰਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ

6. ਲੱਛਣ ਪਾਏ ਜਾਣ ’ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ I

ਇਸਦੇ ਫੈਲਾਅ ਨੂੰ ਰੋਕਣ ਲਈ ਅਹਿਮ ਨੁਕਤੇ ਹਨ:

1. ਗੰਦੇ ਤੇ ਅਣਧੋਤੇ ਹੱਥਾਂ ਨੂੰ ਆਪਣੇ ਨੱਕ, ਮੂੰਹ ਜਾਂ ਅੱਖਾਂ ਉੱਤੇ ਨਾ ਲਗਾਓ I

2. ਰੋਜ਼ਾਨਾ ਸਰੀਰਕ ਸਫਾਈ ਕਰੋ ਅਤੇ ਆਪਣੇ ਕੱਪੜੇ ਹਰ ਰੋਜ਼ ਧੁੱਪ ਵਿੱਚ ਸੁਕਾਓI

3. ਬਿਨਾਂ ਕੰਮ ਤੋਂ ਯਾਤਰਾ ਨਾ ਕਰੋ ਅਤੇ ਭੀੜ ਜਾਂ ਇਕੱਠ ਵਾਲੀ ਥਾਂ ’ਤੇ ਜਾਣ ਤੋਂ ਪਰਹੇਜ਼ ਕਰੋ I

4. ਜੇਕਰ ਕੋਈ ਵਿਅਕਤੀ ਅਜਿਹੇ ਦੇਸ਼ ਜਾਂ ਪ੍ਰਾਂਤ ਤੋਂ ਆਇਆ ਹੈ, ਜਿੱਥੇ ਇਹ ਬੀਮਾਰੀ ਵਧੇਰੇ ਪਾਈ ਗਈ ਹੈ, ਤਾਂ ਤੁਰੰਤ ਹੋਰਨਾਂ ਨੂੰ ਸੁਰੱਖਿਅਤ ਰੱਖਣ ਲਈ 14 ਦਿਨਾਂ ਵਾਸਤੇ ਆਪਣੇ ਘਰ ਦੇ ਇਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਹੈI

5. ਗਰਮ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ I ਗਰਮ ਪਾਣੀ ਵਿੱਚ ਲੂਣ ਪਾ ਕੇ ਗਰਾਰੇ ਵੀ ਕਰ ਸਕਦੇ ਹੋ

6. ਵਾਇਰਸ ਧਾਤ ਦੀਆਂ ਬਣੀਆਂ ਚੀਜ਼ਾਂ ਉੱਤੇ ਕਾਫ਼ੀ ਦਿਨਾਂ ਤੱਕ ਰਹਿ ਸਕਦਾ ਹੈ, ਇਸ ਲਈ ਦਰਵਾਜ਼ੇ ਦਾ ਕੁੰਡਾ, ਪੌੜੀਆਂ ਦੀ ਰੇਲਿੰਗ, ਧਾਤ ਦੇ ਹੈਂਡਲ ਆਦਿ ਨੂੰ ਵੀ ਰੋਜ਼ਾਨਾ ਸਾਫ ਕਰਨਾ ਚਾਹੀਦਾ ਹੈ

7. ਸਿਗਰਟ ਤੇ ਸ਼ਰਾਬ ਦੀ ਵਰਤੋਂ ਨਾ ਕਰੋ, ਇਸ ਨਾਲ ਤੁਹਾਡੇ ਸਰੀਰ ਵਿੱਚ ਰੋਗ ਨਾਲ ਲੜਨ ਦੀ ਸ਼ਕਤੀ ਹੋਰ ਵੀ ਘਟ ਜਾਏਗੀ

8. ਠੰਢੀਆਂ ਚੀਜ਼ਾਂ ਜਿਵੇਂ ਕਿ ਕੋਲਡ ਡ੍ਰਿੰਕਸ, ਆਈਸਕ੍ਰੀਮ ਆਦਿ ਦਾ ਸੇਵਨ ਨਾ ਕਰੋ

9. ਡਿਜੀਟਲ ਵਸਤੂਆਂ ਜਿਵੇਂ ਕਿ ਫੋਨ, ਲੈਪਟਾਪ, ਟੈਬਲੇਟ, ਕੰਪਿਊਟਰ ਆਦਿ ਨੂੰ ਵੀ ਸਾਫ ਰੱਖਣਾ ਚਾਹੀਦਾ ਹੈ

10. ਸਾਨੂੰ ਇਸ ਬੀਮਾਰੀ ਤੋਂ ਬਚਣ ਲਈ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ, ਤਾਂ ਜੋ ਰੋਗਾਂ ਨਾਲ ਲੜਨ ਦੀ ਸਰੀਰਕ ਸ਼ਕਤੀ ਵਧੇਇਸ ਲਈ ਅਸੀਂ ਵਿਟਾਮਿਨ ਸੀ ਨਾਲ ਭਰਪੂਰ ਸਬਜ਼ੀਆਂ ਤੇ ਫਲਾਂ (ਸੰਤਰਾ, ਨਿੰਬੂ, ਟਮਾਟਰ, ਆਂਵਲਾ, ਬ੍ਰੌਕਲੀ) ਆਦਿ ਦੀ ਵਰਤੋਂ ਵੀ ਕਰ ਸਕਦੇ ਹਾਂ

ਦੂਸਰੇ ਪਾਸੇ ਸਾਨੂੰ ਮਾਨਸਿਕ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਵਿਸ਼ਵ ਭਰ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈਇਸ ਬਿਮਾਰੀ ਰਾਹੀਂ ਪੈਦਾ ਹੋਏ ਡਰ ਦੇ ਵਾਇਰਸ ਕਾਰਨ ਦੇਸ਼ ਭਰ ਵਿੱਚ ਚਿੰਤਾ, ਡਿਪਰੈਸ਼ਨ, ਨਸ਼ੇ ਵਾਲੇ ਮਰੀਜ਼ਾਂ ਦੇ ਅੰਕੜੇ ਹੋਰ ਵੀ ਵਧ ਜਾਣਗੇਚਿੰਤਾ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਉੱਤੇ ਪ੍ਰਭਾਵ ਪਾਉਂਦੀ ਹੈI ਸਾਨੂੰ ਇਸ ਸਮੇਂ ਬਿਮਾਰੀ ਜਾਂ ਮੌਤ ਨਹੀਂ ਬਲਕਿ ਮਨੁੱਖੀ ਜ਼ਿਹਨ ਵਿੱਚ ਪੈਦਾ ਹੋਇਆ ਇਸ ਪ੍ਰਤੀ ਡਰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈਜੇਕਰ ਲੋਕ ਇਸਦੇ ਡਰ ਕਾਰਨ ਚਿੰਤਾ ਵਿੱਚ ਹੋਣਗੇ ਤਾਂ ਇਸਦਾ ਫੈਲਾਅ ਰੋਕਣਾ ਉੰਨਾ ਹੀ ਮੁਸ਼ਕਿਲ ਹੋ ਜਾਵੇਗਾ

ਮਾਨਸਿਕ ਸਿਹਤ ਲਈ ਇੱਕ ਦੂਜੇ ਨਾਲ ਸਕਾਰਾਤਮਕ ਵਿਚਾਰ ਸਾਂਝੇ ਕਰਨਾ, ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਸੂਚੀ ਬਣਾਉਣਾ, ਚੰਗੀਆਂਕਿਤਾਬਾਂ ਪੜ੍ਹਨਾ, ਸੁਭਾਵਿਕ ਸ਼ੌਕ ਪੂਰੇ ਕਰਨੇ, ਆਨ ਲਾਇਨ ਕੋਰਸ ਕਰਨਾ, ਕਸਰਤ ਜਾਂ ਯੋਗਾ ਕਰਨਾ, ਹਰ ਰੋਜ਼ ਅਰਦਾਸ ਕਰਨਾ, ਭਰੋਸੇਮੰਦ ਜਾਣਕਾਰੀ ਪੜ੍ਹਨਾ, ਬਿਮਾਰੀ ਨਾਲ ਸੰਬੰਧਿਤ ਖ਼ਬਰਾਂ ਨੂੰ ਦਿਨ ਵਿੱਚ 1-2 ਵਾਰ ਸੁਣਨਾ ਆਦਿ ਤਰੀਕੇ ਅਪਨਾਉਣੇ ਚਾਹੀਦੇ ਹਨ, ਤਾਂ ਜੋ ਚਿੰਤਾ ਅਤੇ ਡਰ ਨੂੰ ਘਟਾਇਆ ਜਾ ਸਕੇ I ਭੈਅ ਦੇ ਕਾਰਨ ਕਈ ਲੋਕ ਇਸ ਪ੍ਰਤੀ ਆਪਣੀ ਵਿਅਕਤੀਗਤ ਜ਼ਿੰਮੇਵਾਰੀ ਭੁੱਲ ਕੇ ਇਸਦੇ ਲੱਛਣਾਂ ਬਾਰੇ ਹਸਪਤਾਲਾਂ ਵਿੱਚ ਜਾਣਕਾਰੀ ਨਾ ਦੇ ਕੇ ਅਤੇ ਵਿਸ਼ਵ ਸਿਹਤ ਸੰਸਥਾ ਦੇ ਨਿਯਮਾਂ ਅਨੁਸਾਰ ਪ੍ਰਭਾਵਿਤ ਦੇਸ਼ਾਂ ਜਾਂ ਪ੍ਰਾਂਤਾਂ ਤੋਂ ਆਉਣ ਵਾਲੇ ਲੋਕ ਆਪਣੇ ਆਪ ਨੂੰ 14 ਦਿਨਾਂ ਤੱਕ ਘਰ ਦੇ ਇਕਾਂਤਵਾਸ ਵਿੱਚ ਨਾ ਰੱਖ ਕੇ, ਇਸਦੇ ਫੈਲਾਅ ਨੂੰ ਵਧਾ ਰਹੇ ਹਨ

ਤੇਜ਼ ਰਫ਼ਤਾਰ ਨਾਲ ਲੰਘ ਰਹੀ ਇਸ ਜ਼ਿੰਦਗੀ ਵਿੱਚ ਕਈ ਵਾਰ ਲੋਕਾਈ ਦਾ ਧਿਆਨ ਖਿੱਚਣ ਲਈ ਖੜਕਾ ਕਰਨਾ ਪੈਂਦਾ ਹੈਇਸ ਬਿਮਾਰੀ ਦੁਆਰਾ ਸਾਨੂੰ ਕੁਝ ਸੰਕੇਤ ਵੀ ਮਿਲੇ ਹਨ ਜਿਵੇਂ ਕਿ ਸਾਡੀ ਕੁਦਰਤ ਤੇ ਆਲਾ ਦੁਆਲੇ ਦੀ ਦੇਖਭਾਲ ਵੱਲ ਧਿਆਨ ਦੇਣਾਇਸ ਦੁਆਰਾ ਜਾਨਵਰਾਂ ਤੇ ਪੰਛੀਆਂ ਨੂੰ ਰਾਹਤ ਮਿਲੀ ਹੈ। ਵਾਤਾਵਰਨ ਦਾ ਪ੍ਰਦੂਸ਼ਣ ਘਟ ਰਿਹਾ ਹੈ ਸਮੁੰਦਰੀ ਕਿਨਾਰੇ ਸਾਫ਼ ਹੋ ਗਏ ਤੇ ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ

ਹੁਣ ਸਮਾਂ ਹੈ ਕਿ ਅਸੀਂ ਆਪਣੀ ਵਿਅਕਤੀਗਤ ਤੇ ਸਮਾਜਿਕ ਜ਼ਿੰਮੇਵਾਰੀ ਸਮਝੀਏ I ਇਸ ਲਈ ਇਸ ਬਿਮਾਰੀ ਬਾਰੇ ਸੁਚੇਤ ਹੋਈਏ ਪਰ ਭੈਭੀਤ ਹੋਣ ਦੀ ਲੋੜ ਨਹੀਂ ਹੈਆਓ ਅਸੀਂ ਸਾਰੇ ਸਿਹਤ ਸੰਬੰਧੀ ਨਿਯਮਾਂ ਦੀ ਪਾਲਣਾ ਕਰੀਏ ਅਤੇ ਆਪਣੇ ਘਰ ਵਿੱਚ ਰਹਿ ਕੇ ਇਸਦੀ ਰੋਕਥਾਮ ਵਿੱਚ ਯੋਗਦਾਨ ਪਾਈਏ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2032)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸਿਮਰਜੀਤ ਕੌਰ

ਸਿਮਰਜੀਤ ਕੌਰ

Assistant Professor.
Email: (simarjeet3011@gmail.com)