JagroopBath7ਹੁਣ ਮੈਂਨੂੰ ਇਹ ਨਾ ਸਮਝ ਆਵੇ ਕਿ ਮੈਂ ਆਪਣੇ ਢਿੱਡ ਨੂੰ ਗਾਹਲਾਂ ਕੱਢਾਂ ਜਾਂ ਲੱਤਾਂ ਨੂੰ ...
(23 ਜਨਵਰੀ 2020)

 

1993 ਦੀ ਸਰਪੰਚੀ ਦੀ ਇਲੈਕਸ਼ਨ ਹਾਰਨ ’ਤੇ ਬਾਪੂ ਦਾ ਸਖ਼ਤ ਮਿਹਨਤ ਨਾਲ ਕਮਾਇਆ ਤਿੰਨ ਚਾਰ ਲੱਖ ਰੁਪਇਆ ਗੁਆਉਣ ਤੋਂ ਬਾਅਦ ਮੈਂ ਸੋਚਿਆ ਕਿ ਮਨਾ, ਇਸ ਮੁਲਕ ਵਿੱਚੋਂ ਨਿਕਲ ਜਾ ਛੇਤੀ, ਇਸੇ ਵਿੱਚ ਤੇਰਾ ਭਲਾ ਹੈ ਮੈਂ ਸੋਚ ਲਿਆ ਸੀ ਕਿ ਸਿਆਸਤ ਇੱਕ ਚਿੱਕੜ ਹੈ, ਜਿਹੜਾ ਇਸ ਵਿੱਚ ਇੱਕ ਵਾਰ ਵੜ ਗਿਆ, ਫੇਰ ਛੇਤੀ ਕੀਤੇ ਬਾਹਰ ਨਹੀਂ ਨਿਕਲ ਸਕਦਾ

ਜਦੋਂ ਮੈਂ ਟਰੰਟੋ ਦੇ ਹਵਾਈ ਅੱਡੇ ਉੱਤੇ ਉੱਤਰਿਆ ਤਾਂ ਮੇਰਾ ਢਿੱਡ ਚੰਗੇ ਵੱਡੇ ਮਤੀਰੇ ਜਿੱਡਾ ਸੀਕੁਝ ਦਿਨ ਰਿਸ਼ਤੇਦਾਰਾਂ ਦੇ ਘਰ ਰਹਿਣ ਤੋਂ ਬਾਅਦ ਮੈਂਨੂੰ ਦਰਸ਼ਨ ਚੰਡੀਗੜ੍ਹ ਵਾਲੇ ਕੋਲ ਮਾਲਟਨ ਵਿੱਚ ਮੌਰਨਿੰਗ ਸਟਾਰ ਰੋਡ ਦੀ ਬੇਸਮਿੰਟ ਵਿੱਚ ਛੱਡ ਦਿੱਤਾਸੜੀਆਂ ਜਿਹੀਆਂ ਜੁੱਲੀਆਂ ਵਿੱਚ ਮੈਂ ਸਾਰੀ ਰਾਤ ਇਕੱਲਾ ਰੋਈ ਗਿਆ ਜਦੋਂ ਸੁਬ੍ਹਾ ਉੱਠਿਆ, ਘਰੇ ਕੋਈ ਵੀ ਨਾਸਾਰੇ ਮੁੰਡੇ ਕੰਮਾਂ ਉੱਤੇ ਗਏ ਹੋਏ ਸੀਮਾੜੀ ਮੋਟੀ ਰੋਟੀ ਆਪ ਹੀ ਪਕਾ ਕੇ ਖਾਧੀਰੋਟੀ ਨਹੀਂ ਕਹਿ ਸਕਦੇ ਉਸ ਨੂੰ, ‘ਮੰਨ’ ਕਹਿ ਸਕਦੇ ਹਾਂ।

ਸਭ ਤੋਂ ਵੱਡੀ ਸਮੱਸਿਆ ਸੀ ਕੰਮ ਲੱਭਣਾਕਈ ਸਿਫ਼ਾਰਸ਼ਾਂ ਤੋਂ ਬਾਅਦ ਪੰਮਾ ‘ਚੁੱਪਕੀਤੀ’ ਦਾ ਲੱਭਾ, ਜੋ ਘਰਾਂ ਵਿੱਚ ਫਲਾਇਰ (flyer delivery) ਪਾਉਣ ਦਾ ਕੰਮ ਕਰਦਾ ਸੀ। ਉਸਨੇ ਕਈ ਬੰਦੇ ਕੰਮ ’ਤੇ ਰੱਖੇ ਹੋਏ ਸੀਚਲੋ, ਉਸ ਨਾਲ ਮੈਂ ਕੰਮ ਸ਼ੁਰੂ ਕਰ ਦਿੱਤਾਸੁਬ੍ਹਾ ਹੀ ਉਸਨੇ ਸਾਡੇ ਮੋਢਿਆ ’ਤੇ ਵੀਹ ਕਿੱਲੋ ਦਾ ਝੋਲਾ ਭਰ ਕੇ ਲੱਦ ਦੇਣਾ ਤੇ ਕਹਿਣਾ, ਇਕੱਲੇ ਇਕੱਲੇ ਘਰ ਵਿੱਚ ਇੱਕ ਇੱਕ ਪਾਉਣਾ ਐਂਇੱਕ ਝੋਲੇ ਨਾਲ ਪੰਜਾਹ ਘਰ ਨਿਕਲ ਜਾਣੇਉਸ ਨੂੰ ਪਤਾ ਹੁੰਦਾ ਸੀ ਕੇ ਕਿਸ ਬੰਦੇ ਕੋਲ ਕਿੱਥੇ ਕੁ ਜਾ ਕੇ ਪੇਪਰ ਮੁੱਕ ਜਾਣੇ ਐਂ, ਪਤੰਦਰ ਉਸ ਤੋਂ ਪਹਿਲਾਂ ਹੀ ਆ ਕੇ ਫੇਰ ਸਾਡਾ ਝੋਲਾ ਭਰ ਜਾਂਦਾਸ਼ਾਮ ਤੱਕ ਲੱਤਾਂ ਜਵਾਬ ਦੇ ਜਾਂਦੀਆਂਮੇਰਾ ਵੱਡਾ ਸਾਰਾ ਢਿੱਡ, ਜੀਭ ਬਾਹਰ ਨਿਕਲੀ ਹੋਈ, ਸਾਹੋ ਸਾਹ ਹੋਇਆਂ ਨੂੰ ਮਸਾਂ ਦਿਨ ਛਿਪਣਾ

ਦਸ ਕੁ ਦਿਨਾਂ ਬਾਅਦ ਮੇਰੀ ਸ਼ਿਕਾਇਤ ਆ ਗਈ - ਯਾਰ ਜਿਹੜਾ ਬੰਦਾ ਤੁਸੀਂ ਸਾਡੇ ਲਵਾਇਆ ਸੀ, ਦੌਲਤਪੁਰੀਆ, ਉਹ ਤਾਂ ਯਾਰ ਤੁਰਦਾ ਹੀ ਬੜਾ ਹੌਲੀ ਹੌਲੀ ਐਸ਼ਾਮ ਨੂੰ ਸਾਰੇ ਮੈਂਨੂੰ ਸਮਝਾਉਣ ਲੱਗ ਗਏ ਕਿ ਭਰਾਵਾ, ਇੱਥੇ ਜੌਬ ਮਸਾਂ ਮਿਲਦੀ ਆ, ਥੋੜ੍ਹਾ ਤੇਜ਼ ਤੁਰਿਆ ਕਰ ਮੈਂ ਅਗਲੇ ਇੱਕ ਦੋ ਦਿਨ ਬੜਾ ਤੇਜ਼ ਤੁਰਿਆਪਰ ਉਹ (ਪੰਮਾ) ਕਹਿੰਦਾ, ਨਹੀਂ ਇਹ ਬਾਈ ਤਾਂ ਬਹੁਤ ਘੱਟ ਤੁਰਦਾ ਮੈਂਨੂੰ ਤਾਂ ਘਾਟਾ ਪਈ ਜਾਂਦਾ ਮੈਂ ਉਸ ਨੂੰ ਬਥੇਰਾ ਕਿਹਾ, ਯਾਰ ਆਪਾਂ ਇਕੱਠੇ ਡੀ ਐੱਮ ਕਾਲਜ ਪੜ੍ਹਦੇ ਰਹੇ ਆਂ, ਸਾਡੇ ਪਿੰਡ ਤੇਰੀ ਰਿਸ਼ਤੇਦਾਰੀ ਸੀਆਪਾਂ ਇਕੱਠੇ ਰੋਡਵੇਜ ਦੀ ਬੱਸ ’ਤੇ ਜਾਂਦੇ ਹੁੰਦੇ ਸੀਮੈਂਨੂੰ ਬਹੁਤ ਹੈਰਾਨੀ ਹੋਈ, ਮੇਰੀਆਂ ਗੱਲਾਂ ਦਾ ਉਸ ’ਤੇ ਭੋਰਾ ਅਸਰ ਨਹੀਂ ਹੋਇਆ ਉਹ ਮੈਂਨੂੰ ਕਹਿਣ ਲੱਗਾ, ਬਾਈ ਜੀ, ਇੰਡੀਆ ਨੂੰ ਛੱਡੋ, ਇਹ ਕਨੇਡਾ ਐ

ਅਖੀਰ ਮੈਂਨੂੰ ਪੰਦਰ੍ਹਾਂ ਦਿਨਾਂ ਬਾਅਦ ਪਹਿਲੀ ਜੌਬ ਤੋਂ ਹੱਥ ਧੌਣੇ ਪੈ ਗਏਹੁਣ ਮੈਂਨੂੰ ਇਹ ਨਾ ਸਮਝ ਆਵੇ ਕਿ ਮੈਂ ਆਪਣੇ ਢਿੱਡ ਨੂੰ ਗਾਹਲਾਂ ਕੱਢਾਂ ਜਾਂ ਲੱਤਾਂ ਨੂੰ, ਜਿਨ੍ਹਾਂ ਨੇ ਪਹਿਲੀ ਵਾਰ ਜ਼ਿੰਦਗੀ ਵਿੱਚ ਨਮੋਸ਼ੀ ਦਿਵਾਈ ਸੀ

**

ਟੋਰੰਟੋ ਆਉਣ ਤੋਂ ਪਹਿਲਾਂ ਮੇਰਾ ਬਾਹਰ ਆਉਣ ਦਾ ਕੋਈ ਇਰਾਦਾ ਨਹੀਂ ਸੀਮੇਰਾ ਦੋਸਤ ਆਪਣੇ ਰਿਸ਼ਤੇਦਾਰ ਲਈ ਪੈਸੇ ਮੰਗਣ ਆਇਆ ਸੀ ਜਿਸਨੇ ਕਨੇਡਾ ਆਉਣਾ ਸੀ ਏਜੰਟ ਰਾਹੀਂਉਹ ਕਹਿੰਦਾ, ਕਨੇਡਾ ਦੇ ਦੋ ਪੱਕੇ ਵੀਜ਼ੇ ਆਏ ਪਏ ਐ, ਬੱਸ ਇੱਕ ਬੰਦਾ ਹੋਰ ਚਾਹੀਦਾਮੇਰਾ ਮਨ ਬੇਈਮਾਨ ਹੋ ਗਿਆ ਮੈਂ ਸੋਚਿਆ, ਜੇ ਏਜੰਟ ਸਿੱਧਾ ਭੇਜਦਾ ਐ ਤਾਂ ਸੌਦਾ ਮਾੜਾ ਨਹੀਂਬੱਸ ਫੇਰ ਕੀ ਸੀ, ਏਜੰਟ ਨੂੰ ਛੇ ਲੱਖ ਦਿੱਤਾ ਤੇ ਅਸੀਂ ਦੋਵੇਂ ਜਣੇ ਦਿੱਲੀ ਨੂੰ ਚਲੇ ਗਏ

ਮੈਂਨੂੰ ਪਹਿਲੀ ਵਾਰ ਪਤਾ ਲੱਗਾ ਕੇ ਏਜੰਟ ਜੋ ਕੁਝ ਕਹਿੰਦੇ ਹਨ, ਉਹ ਸੱਚ ਨਹੀਂ ਹੁੰਦਾਜਿਹੜਾ ਏਜੰਟ ਕਹਿੰਦਾ ਸੀ ਇੱਕ ਹਫ਼ਤੇ ਵਿੱਚ ਭੇਜ ਦੇਵਾਂਗੇ, ਉਸਨੇ ਤਿੰਨ ਮਹੀਨੇ ਲਾ ਦਿੱਤੇਮੇਰੇ ਨਾਲ ਦਾ ਭਾਈ ਸਾਬ੍ਹ (ਜੋ ਡੈਮਰੂ ਤੋਂ ਸੀ) ਅਜੇ ਤੱਕ ਨਹੀਂ ਆਇਆਜਿਸ ਨੇ ਮੈਂਨੂੰ ਤਿਆਰ ਕੀਤਾ ਸੀ, ਏਜੰਟ ਉਸਦਾ ਛੇ ਲੱਖ ਰੁਪਇਆ ਵੀ ਮਾਂਜ ਗਿਆ

ਕਨੇਡਾ ਆਉਣ ਤੋਂ ਪਹਿਲਾਂ ਮੈਂ ਆਪਣੇ ਏਰੀਆ ਦਾ ਸਫਲ ਕਿਸਾਨ ਸੀ ਮੈਂ ਚੜ੍ਹਦੀ ਉਮਰ ਵਿੱਚ ਹੀ ਪੰਜਾਬ ਕਿਸਾਨ ਕਲੱਬ ਦਾ ਮੈਂਬਰ ਬਣ ਗਿਆ, ਜਿਸਦੀ ਮਹੀਨੇ ਦੇ ਪਹਿਲੇ ਵੀਰਵਾਰ ਯੂਨਵਰਸਿਟੀ ਲੁਧਿਆਣੇ ਮੀਟਿੰਗ ਹੁੰਦੀ ਸੀ ਮੈਂ ਬਾਪੂ ਤੋਂ ਚੋਰੀ ਨਿਕਲ ਜਾਣਾ ਮੀਟਿੰਗ ਅਟੈਂਡ ਕਰਨ ਮੈਂ ਜਿਸ ਸਾਲ ਬਾਹਰ ਆਇਆ ਉਸ ਵਕਤ ਕੁਝ ਠੇਕੇ ਉੱਤੇ ਅਤੇ ਕੁਝ ਆਪਣੀ ਪੈਲੀ, ਸੱਠ ਕਿੱਲਿਆਂ ਦੀ ਖੇਤੀ ਕਰਦਾ ਸੀਬਾਪੂ ਮੇਰਾ ਮਿਹਨਤੀ ਬਹੁਤ ਸੀ, ਮੈਂ ਤਾਂ ਜ਼ਿਆਦਾ ਮੈਨੇਜਮੈਂਟ ਤੇ ਨਾਲ ਨਾਲ ਕੰਮ ਵੀ ਕਰਾਉਂਦਾ ਸੀਉਸ ਵਕਤ ਮੈਂ ਆਲੂ, ਗੰਨਾ, ਮਟਰ, ਛੋਲੇ, ਗੰਢੇ, ਮਿਰਚਾਂ, ਨਰਮਾ, ਕਣਕ, ਝੋਨਾ ਬੀਜਦਾ ਸੀ ਜਿਸ ਸਾਲ ਮੈਂ ਬਾਹਰ ਆਇਆ, ਉਸ ਸਾਲ ਗੰਨੇ ਦਾ ਬੀਜ ਮੈਂ ਯੂ.ਪੀ. ਤੋਂ ਲਿਆਂਦਾ ਸੀ ਤੇ ਨੌਂ ਮਹੀਨੇ ਬਾਅਦ ਹੀ ਖੜ੍ਹਾ 300 ਰੁਪਏ ਨੂੰ ਮਰਲਾ ਵੇਚ ਦਿੱਤਾਕਣਕ ਦਾ ਬੀਜ ਸ਼ਾਇਦ 343 ਚਲਿਆ ਸੀ ਤੇ ਮੈਂ ਦੋ ਕਿੱਲੇ ਬੀਜਿਆਪਹਿਲੀ ਵਾਰ ਸਾਡੇ ਏਰੀਆ ਵਿੱਚ ਇਸਦੀਆਂ ਧੁੰਮਾਂ ਪੈ ਗਈਆਂ ਤੇ ਬਾਅਦ ਵਿੱਚ ਮੇਰੇ ਬਾਪੂ ਨੇ ਜਲੇਬੀਆ ਵਾਂਗੂੰ ਹੱਥੋ ਹੱਥੀ ਵੇਚਿਆਦੂਜੀ ਕਣਕ ਨਾਲੋਂ ਨਵੀਂ ਕਣਕ ਦਾ ਝਾੜ 10-12 ਮਣ ਜ਼ਿਆਦਾ ਨਿਕਲਿਆਸਾਡੇ ਪਿੰਡ ਦਾ ਇੱਕ ਬੰਦਾ ਅਮਰੀਕਾ ਵਿੱਚ ਆਇਆ ਤਾਂ ਮੈਂਨੂੰ ਦੱਸਣ ਲੱਗਾ, ਤੇਰਾ ਕਣਕ ਦਾ ਬੀਜ ਮੈਂ ਅਜੇ ਤੱਕ ਬੀਜਦਾਂ

ਪਹਿਲੀ ਜੌਬ ਚਲੇ ਜਾਣ ਤੋਂ ਬਾਅਦ ਮੈਂਨੂੰ ਮੇਰੇ ਰਿਸ਼ਤੇਦਾਰ ਦੀ ਸਿਫਾਰਸ਼ ’ਤੇ ਤਲਵੰਡੀ ਵਾਲੇ ਕਲਸੀ ਦੀ ਕੰਪਨੀ ਵਿੱਚ ਸਫਾਈ ਕਰਨ ਦਾ ਕੰਮ ਮਿਲ ਗਿਆਮੇਰੇ ਨਾਲ ਰੋਡਿਆਂ ਤੋਂ ਕੇਵਲ ਤੇ ਸੇਵਕ ਦੋ ਭਰਾ ਹੁੰਦੇ ਸਨ ਤੇ ਇੱਕ ਧੱਲੇ ਕਿਆਂ ਤੋਂ ਮਿੱਠੂਉਹ ਮੈਂਨੂੰ ਬਾਰਾਂ ਸੌ ਡਾਲਰ ਦਿੰਦਾ ਸੀ ਮਹੀਨੇ ਦਾ ਤੇ ਪੰਜ ਸੌ ਮੈਂਨੂੰ ਗੋਰਮਿੰਟ ਦੇ ਦਿੰਦੀ ਸੀ

ਅਸੀਂ ਘਰੋਂ ਸ਼ਾਮ ਨੂੰ ਪੰਜ ਵਜੇ ਜਾਣਾ। ਜਦੋਂ ਦਫਤਰ ਬੰਦ ਹੋ ਜਾਂਦੇ, ਅਸੀਂ ਸਫਾਈ ਕਰਨੀ ਸ਼ੁਰੂ ਕਰ ਦਿੰਦੇ ਤੇ ਤੜਕੇ ਦੇ ਤਿੰਨ ਚਾਰ ਵਜੇ ਤੱਕ ਲੱਗੇ ਰਹਿੰਦੇਜਿਆਦਾਤਰ ਬੈਂਕਾਂ ਤੇ ਔਫਿਸ ਹੀ ਸਨਇਨ੍ਹਾਂ ਵਿੱਚ ਕਿਚਨ ਅਤੇ ਬਾਥਰੂਮ ਵੀ ਹੁੰਦੇ ਤੇ ਸਾਨੂੰ ਉਹਨਾਂ ਦੀ ਸਫਾਈ ਵੀ ਕਰਨੀ ਪੈਂਦੀਕਈ ਵਾਰ ਦੂਜੇ ਦਿਨ ਕੰਪਲੇਂਟ ਆ ਜਾਣੀ ਕੇ ਸਫਾਈ ਚੰਗੀ ਤਰ੍ਹਾਂ ਨਹੀਂ ਕੀਤੀ ਤਾਂ ਫੇਰ ਅਗਲੇ ਦਿਨ ਸਾਡੇ ’ਤੇ ਸਖ਼ਤੀ ਹੋ ਜਾਣੀ ਤੇ ਅਸੀਂ ਚੰਗੀ ਤਰ੍ਹਾਂ ਸਫਾਈ ਕਰਨੀਹਰ ਵਕਤ ਕੰਟਰੈਕਟ ਚਲੇ ਜਾਣ ਦਾ ਡਰਾਵਾ ਸਾਡਾ ਵੱਡਾ ਬੌਸ (ਕਲਸੀ) ਦਿੰਦਾ ਰਹਿੰਦਾ ਤੇ ਅਸੀਂ ਡਰਦੇ ਹੋਰ ਚੰਗੀ ਤਰ੍ਹਾਂ ਰਗੜ ਰਗੜ ਕੇ ਸਫਾਈ ਕਰਦੇ ਰਹਿਣਾ

ਵੈਸੇ ਅਸੀਂ ਸਾਰੇ ਇੱਕੋ ਜਿਹੇ ਸੀ, ਪੀਣ ਦੇ ਸੌਕੀਨਵੀਕਐਂਡ ’ਤੇ ਖ਼ੂਬ ਰੌਣਕਾਂ ਲੱਗਦੀਆਂ ਜਿਹੋ ਜਿਹੀ ਮੈਂ ਜੌਬ ਕਰਦਾ ਸੀ, ਮੈਂਨੂੰ ਉਸਦਾ ਭੋਰਾ ਅਫ਼ਸੋਸ ਨਹੀਂ ਸੀ ਮੈਂ ਚੰਗਾ ਮਾੜਾ, ਸਭ ਐਕਸੈਪਟ ਕਰ ਲਿਆ ਸੀਤੇ ਮੇਰਾ ਹੁਣ ਵੀ ਇਹੋ ਸੁਭਾਅ ਹੈ ਕਿ ਮੈਂ ਕਦੇ ਕਿਸੇ ਕੰਮ ਦੀ ਸ਼ਰਮ ਨਹੀਂ ਮੰਨੀ

ਲਗਭਗ ਦੋ ਸਾਲ ਮੈਂ ਉੱਥੇ ਕੰਮ ਕੀਤਾ ਤੇ ਮੇਰਾ ਕੇਸ ਫੇਲ ਹੋ ਗਿਆ ਕੋਰਟ ਵਿੱਚੋਂ ਮੈਂ ਉੱਪਰ ਹਾਈਕੋਰਟ ਵਿੱਚ ਕੇਸ ਕਰ ਸਕਦਾ ਸੀ, ਮੇਰੇ ਕੁਝ ਯਾਰ ਬੇਲੀ, ਕੁਝ ਰਿਸ਼ਤੇਦਾਰ ਮੈਂਨੂੰ ਅਮਰੀਕਾ ਆਉਣ ਦੀਆਂ ਸਲਾਹਾਂ ਦੇਣ ਲੱਗ ਪਏਇੱਕ ਉਦੋਂ ਅਮਰੀਕਾ ਦਾ ਡਾਲਰ ਵੱਡਾ ਤੇ ਕੰਮ ਵੀ ਅਮਰੀਕਾ ਵਿੱਚ ਸੌਖਾ ਸੀਮੇਰਾ ਮਨ ਬੇਈਮਾਨ ਹੋ ਗਿਆ ਮੈਂ ਟਰੰਟੋ ਤੋਂ ਟਿਕਟ ਲਈ, ਸਿੱਧਾ ਵੈਨਕੂਵਰ ਪਹੁੰਚ ਗਿਆਉੱਥੇ ਮੈਂ ਇੱਕ ਮਹੀਨਾ ਰਿਹਾ, ਬਰਨਬੀ ਵਿੱਚ ਆਪਣੀ ਮਾਸੀ ਦੀ ਕੁੜੀ ਕੋਲਉਹਨਾਂ ਨੇ ਮੈਂਨੂੰ ਖ਼ੂਬ ਘੁਮਾਇਆ

ਅਖੀਰ ਮੈਂ ਬਾਰਡਰ ਟੱਪਣ ਦੀਆਂ ਸਕੀਮਾਂ ਲਾਉਣ ਲੱਗ ਪਿਆ ਮੈਂ ਪਹਿਲਾ ਹੀ ਗੇੜਾ ਮਾਰਦਾ ਰਹਿੰਦਾ ਸੀ ਕਿ ਕਿੱਥੋਂ ਕੁ ਬਾਰਡਰ ਟੱਪਣਾ ਹੈਬਾਰਡਰ ਟੱਪਣਾ ਕੋਈ ਔਖਾ ਨਹੀਂ ਸੀਸਿਰਫ ਸੜਕ ਜਾਂਦੀ ਹੈ ਨਾਲ ਨਾਲ ਬਾਡਰ ਦੇ, ਤੁਸੀਂ ਹੌਲੀ ਦੇਣੇ ਅਮਰੀਕਾ ਵਿੱਚ ਇੰਟਰ ਹੋ ਸਕਦੇ ਹੋਇਹ ਉਹਨਾਂ ਵੇਲਿਆਂ ਦੀ ਗੱਲ ਹੈ, ਸ਼ਾਇਦ ਅਜੇ ਵੀ ਇੱਦਾਂ ਹੀ ਹੁੰਦਾ ਹੋਵੇਉਸ ਤੋਂ ਬਾਅਦ ਮੈਂ ਗਿਆ ਨਹੀਂ ਉਸ ਏਰੀਆ ਵਿੱਚ, ਜਿੱਥੋਂ ਮੈਂ ਦਾਖਲ ਹੋਇਆ ਸੀ

ਘੁਸਮੁਸੇ ਜਿਹੇ 24 ਅਗਸਤ, 1997 ਨੂੰ ਮੈਂ ਅਮਰੀਕਾ ਦਾ ਬਾਰਡਰ ਟੱਪ ਗਿਆ

ਜਦੋਂ ਅਮਰੀਕਾ ਦੀ ਧਰਤੀ ’ਤੇ ਮੈਂ ਪਹਿਲਾ ਕਦਮ ਰੱਖਿਆ ਤਾਂ ਮੇਰੀਆਂ ਚੀਕਾਂ ਨਿੱਕਲ ਗਈਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1903)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਗਰੂਪ ਸਿੰਘ ਬਾਠ

ਜਗਰੂਪ ਸਿੰਘ ਬਾਠ

Seattle, Washington, USA.
Phone: (206 - 380 - 6222)
Email: (jagroopbath@gmail.com)