MurtiKaur7ਇਹ ਅੱਗ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਹੁੰਦੀ ਹੋਈ ਕਦੋਂ ਸਾਡੇ ...
(18 ਜਨਵਰੀ 2020)

 

ਜਵਾਹਰ ਲਾਲ ਯੂਨੀਵਰਸਿਟੀ (ਜੇਐਨੱਯੂ) ਦਿੱਲੀ ਵਿੱਚ ਵਿਦਿਆਰਥੀਆਂ ਉੱਪਰ ਹੋਏ ਹਮਲੇ ਨੇ ਦੇਸ਼ ਅੰਦਰ ਨਵੀਂ ਤਰ੍ਹਾਂ ਦੇ ਸਹਿਮ ਨੂੰ ਜਨਮ ਦਿੱਤਾ ਹੈ। ਵਰਤਮਾਨ ਸਮੇਂ ਭਾਰਤ ਅੰਦਰ ਜੋ ਹਾਲਾਤ ਬਣੇ ਹੋਏ ਹਨ, ਉਹ ਸਮਾਜ ਦੇ ਹਰ ਤਬਕੇ ਲਈ ਖ਼ਤਰਨਾਕ ਹਨ ਅਜੋਕੇ ਸਮੇਂ ਦੇ ਭਾਰਤੀ ਹਾਲਾਤ ਹਿਟਲਰ ਦੀ ਯਾਦ ਦਿਵਾਉਂਦੇ ਹਨ ਜਿਸ ਨੇ ਆਪਣੀਕੌਮ ਦੇ ਗੌਰਵ ਨੂੰ ਵਧਾਉਣਲਈ ਯਹੂਦੀਆਂ ਦਾ ਸਫ਼ਾਇਆ ਕੀਤਾ ਠੀਕ ਇਸੇ ਤਰ੍ਹਾਂ ਹੀ ਭਾਰਤ ਜਿਹੇ ਲੋਕਤੰਤਰੀ ਦੇਸ਼ ਅੰਦਰ ਇੱਕ ਖ਼ਾਸ ਸੰਪਰਦਾਇ ਨੂੰ ਸਥਾਪਿਤ ਕਰਨ ਲਈ ਹਮਲੇ ਕੀਤੇ ਜਾ ਰਹੇ ਹਨ ਅਤੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕ ਭਲਾਈ ਲਈ ਕੰਮ ਕਰੇ, ਲੇਕਿਨ ਹੋ ਉਲਟਾ ਰਿਹਾ ਹੈ

ਕਹਿਣ ਨੂੰ ਤਾਂ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਲੇਕਿਨ ਬੰਦੇ ਨੂੰ ਇੱਥੇ ਆਪਣੀ ਗੱਲ ਰੱਖਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਸਮਾਜਿਕ ਕਾਰਕੁੰਨ ਜਦੋਂ ਇਸ ਸਮੁੱਚੇ ਵਰਤਾਰੇ ਵਿਰੁੱਧ ਆਪਣੀ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਨੂੰ ਸਦਾ ਲਈ ਖ਼ਾਮੋਸ਼ ਕਰ ਦਿੱਤਾ ਜਾਂਦਾ ਹੈ ਜਿਵੇਂ ਕਿ ਪਿਛਲੇ ਸਮੇਂ ਐੱਮ ਐੱਮ ਕੁਲਬੁਰਗੀ ਅਤੇ ਗੌਰੀ ਲੰਕੇਸ਼ ਜਿਹੀਆਂ ਸ਼ਖ਼ਸੀਅਤਾਂ ਨਾਲ ਵਾਪਰਿਆ ਹੈ ਅਜੋਕੇ ਸਮੇਂ ਦੌਰਾਨ ਸਾਡੀਆਂ ਸਿੱਖਿਆ ਸੰਸਥਾਵਾਂ ਇਸ ਵਰਤਾਰੇ ਨਾਲ ਦੋ-ਚਾਰ ਹੋ ਰਹੀਆਂ ਹਨ ਕਿਉਂਕਿ ਸਰਕਾਰਾਂ ਨੂੰ ਡਰ ਹੈ ਕਿ ਜੇ ਲੋਕ ਪੜ੍ਹ-ਲਿਖ ਜਾਣਗੇ ਤਾਂ ਸਵਾਲ ਕਰਨਗੇ ਅਤੇ ਆਪਣੇ ਹਿਤਾਂ ਲਈ ਜਾਗਰੂਕ ਹੋਣਗੇ ਇਸ ਲਈ ਸਰਕਾਰਾਂ ਦਾ ਪਹਿਲਾ ਕਦਮ ਸਿੱਖਿਆ ਸੰਸਥਾਵਾਂ ਨੂੰ ਪ੍ਰਾਈਵੇਟ ਕਰਨਾ ਜਾਂ ਫੀਸਾਂ ਵਿੱਚ ਵਾਧਾ ਕਰਕੇ ਸਮਾਜ ਦੇ ਇੱਕ ਖ਼ਾਸ ਵਰਗ ਨੂੰ ਛੱਡ ਕੇ ਬਾਕੀ ਵਰਗਾਂ ਨੂੰ ਸਿੱਖਿਆ ਤੋਂ ਵਿਹੂਣਾ ਕਰਨ ਵੱਲ ਜਾਂਦਾ ਹੈ ਦੇਸ਼ ਅੰਦਰ ਅਜਿਹੇ ਬਿੱਲ ਪਾਸ ਕੀਤੇ ਜਾਣ ਲੱਗੇ ਹਨ ਜੋ ਲੋਕਾਂ ਵਿੱਚ ਜਾਤ ਅਤੇ ਧਰਮ ਦੇ ਆਧਾਰ ਉੱਤੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ

ਹੁਣ ਜਿੱਥੇ ਇਸ ਸਮੁੱਚੇ ਵਰਤਾਰੇ ਸੰਬੰਧੀ ਸਮਾਜ ਦੇ ਹਰ ਵਰਗ ਨੂੰ ਪ੍ਰਤੀਕਿਰਿਆ ਦੇਣੀ ਬਣਦੀ ਹੈ, ਉੱਥੇ ਉੱਚ ਵਿੱਦਿਅਕ ਸੰਸਥਾਵਾਂ ਲਈ ਇਸ ਵਰਤਾਰੇ ਬਾਰੇ ਪ੍ਰਤੀਕਿਰਿਆ ਦੇਣਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਇੱਥੇ ਪੜ੍ਹੇ-ਲਿਖੇ ਬੌਧਿਕਤਾ ਵਾਲੇ ਲੋਕ ਵਿਚਰਦੇ ਹਨ ਉਹ ਦੂਜੇ ਲੋਕਾਂ ਦੇ ਮੁਕਾਬਲੇ ਇਸ ਵਰਤਾਰੇ ਨੂੰ ਵਧੇਰੇ ਗਹਿਰਾਈ ਨਾਲ ਸਮਝਦੇ ਹਨ ਅਤੇ ਉਸ ਦੇ ਚੰਗੇ ਮਾੜੇ ਪ੍ਰਭਾਵਾਂ ਬਾਰੇ ਵਧੇਰੇ ਸਮਝ ਰੱਖਦੇ ਹਨ ਮੌਜੂਦਾ ਸਰਕਾਰ ਜਿੱਥੇ ਆਮ ਲੋਕਾਂ ਨੂੰ ਆਪਣੇ ਹਿਤਾਂ ਦੀ ਪੂਰਤੀ ਲਈ ਵਰਤਣ ਲਈ ਯਤਨਸ਼ੀਲ ਹੈ ਉੱਥੇ ਹੀ ਸਿੱਖਿਆ ਸੰਸਥਾਵਾਂ ਨੂੰ ਵੀ ਆਪਣੇ ਕਲਾਵੇ ਵਿੱਚ ਜਕੜਨ ਲਈ ਤਿਆਰ ਹੈ ਪਰ ਦੇਸ਼ ਦਾ ਪੜ੍ਹਿਆ ਲਿਖਿਆ ਵਰਗ ਸਰਕਾਰਾਂ ਦੀ ਮਾਰੂ ਨੀਤੀਆਂ ਵਿਰੁੱਧ ਆਪਣੀ ਅਵਾਜ਼ ਉਠਾ ਰਿਹਾ ਹੈ

ਪਿਛਲੇ ਸਮੇਂ ਐੱਨ ਆਰ ਸੀ ਤੇ ਸੀ ਏ ਏ ਨੂੰ ਲੈ ਕੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ ਇਸ ਪ੍ਰਦਰਸ਼ਨ ਦੇ ਦੌਰਾਨ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅੰਦਰ ਪੁਲਿਸ ਨੇ ਕੈਂਪਸ ਦੀ ਲਾਇਬ੍ਰੇਰੀ, ਟਾਇਲਟ ਅਤੇ ਹੋਸਟਲਾਂ ਵਿੱਚ ਵੜ ਕੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਜੋ ਕਿ ਬਰਬਰਤਾ ਦੀਆਂ ਹੱਦਾਂ ਪਾਰ ਕਰਦਾ ਵਰਤਾਰਾ ਹੈ ਵਿਦਿਆਰਥੀਆਂ ਉੱਪਰ ਅੱਥਰੂ ਗੈਸ ਦੇ ਗੋਲੇ, ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਆਖ਼ਰ ਇਨ੍ਹਾਂ ਵਿਦਿਆਰਥੀਆਂ ਦਾ ਕਸੂਰ ਕੀ ਸੀ? ਕੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਗੁਨਾਹ ਹੈ? ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਸੂਰ ਸਿਰਫ਼ ਏਨਾ ਸੀ ਕਿ ਇੱਕ ਵਿਸ਼ੇਸ਼ ਸੰਪਰਦਾਇ ਨਾਲ ਸੰਬੰਧਿਤ ਹਨ ਜਦਕਿ ਮੌਜੂਦਾ ਸਰਕਾਰ ਸਮੁੱਚੇ ਦੇਸ਼ ਨੂੰ ਇੱਕ ਧਰਮ ਦੇ ਰੰਗ ਵਿੱਚ ਰੰਗਣਾ ਚਾਹੁੰਦੀ ਹੈ ਭਾਰਤ ਇੱਕ ਵੰਨ-ਸੁਵੰਨਤਾ ਵਾਲਾ ਦੇਸ਼ ਹੈ ਜੇਕਰ ਅਸੀਂ ਅੱਜ ਇਸ ਇੱਕ ਰੰਗੀ ਸਰਕਾਰ ਦੇ ਖ਼ਿਲਾਫ਼ ਆਪਣੇ ਹਿਤਾਂ ਲਈ ਨਹੀਂ ਲੜਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਸੰਸਾਰ ਵਿੱਚ ਇੱਕ ਰੰਗੇ ਦੇਸ਼ ਵਜੋਂ ਜਾਣਿਆ ਜਾਵੇਗਾ

ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੀ ਜੇ ਐੱਨ ਯੂ ਨੂੰ ਸਰਕਾਰ ਆਪਣੇ ਤਰੀਕੇ ਨਾਲ ਚਲਾਉਣ ਲਈ ਯਤਨਸ਼ੀਲ ਹੈ ਜੇ ਐੱਨ ਯੂ ਦੇਸ਼ ਦੀ ਇੱਕਲੀ ਅਜਿਹੀ ਯੂਨੀਵਰਸਿਟੀ ਹੈ ਜੋ ਦੇਸ਼ ਵਿੱਚ ਹਰ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਆਪਣੇ ਵਿਚਾਰ ਚਰਚਾ ਦਾ ਹਿੱਸਾ ਬਣਾਉਂਦੀ ਹੈ ਇੱਥੋਂ ਦੇ ਵਿਦਿਆਰਥੀ ਹਮੇਸ਼ਾ ਅਕਾਦਮਿਕ ਮਸਲਿਆਂ ਦੇ ਨਾਲ-ਨਾਲ ਦੇਸ਼ ਭਰ ਵਿਚ ਵਾਪਰ ਰਹੇ ਵਰਤਾਰਿਆਂ ਬਾਰੇ ਬੌਧਿਕ ਅਗਵਾਈ ਕਰਦੇ ਰਹੇ ਹਨ। ਇਸੇ ਤਰ੍ਹਾਂ ਯੂਨੀਵਰਸਿਟੀ ਅੰਦਰ ਫੀਸਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਇੱਥੋਂ ਤੱਕ ਕਿ ਇੱਥੋਂ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਾ ਵੀ ਬਾਈਕਾਟ ਕੀਤਾ ਹੈ

ਹੁਣ 5 ਜਨਵਰੀ ਦੀ ਸ਼ਾਮ ਨੂੰ ਏਬੀਪੀ ਦੇ ਸਮਰਥਕ ਗੁੰਡੇ ਮੂੰਹਾਂ ਉੱਪਰ ਨਕਾਬ ਪਾ ਕੇ ਯੂਨੀਵਰਸਿਟੀ ਵਿੱਚ ਦਾਖ਼ਲ ਹੁੰਦੇ ਹਨ ਤੇ ਇੱਥੋਂ ਦੇ ਵਿਦਿਅਰਥੀਆਂ ਅਤੇ ਅਧਿਆਪਕਾਂ ਦੀ ਕੁੱਟਮਾਰ ਕਰਦੇ ਹਨ ਜੋ ਕਿ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਇਹ ਹਮਲਾ ਪਹਿਲਾਂ ਏਬੀਪੀ ਅਤੇ ਖੱਬੇਪੱਖੀ ਵਿਦਿਆਰਥੀ ਵਿਚਕਾਰ ਹੋਈ ਝੜਪ ਦਾ ਨਤੀਜਾ ਹੈ ਸਵਾਲ ਪੈਦਾ ਹੁੰਦਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਹਮਲੇ ਨੂੰ ਰੋਕਣ ਦੀ ਬਜਾਇ ਬਾਹਰਲੇ ਗੁੰਡਾ ਅਨਸਰਾਂ ਨੂੰ ਅੰਦਰ ਆ ਕੇ ਹਿੰਸਾ ਕਰਨ ਦੀ ਆਗਿਆ ਕਿਵੇਂ ਦਿੱਤੀ? ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਸਮੇਂ ਸਿਰ ਪੁਲਿਸ ਨੂੰ ਕਿਉਂ ਨਹੀਂ ਸੱਦਿਆ ਅਤੇ ਬਾਅਦ ਵਿੱਚ ਗੁੰਡਾ ਅਨਸਰਾਂ ਦੇ ਅੰਦਰ ਦਾਖ਼ਲ ਹੋ ਜਾਣ ਪਿੱਛੋਂ ਪੁਲਿਸ ਨੂੰ ਅੰਦਰ ਆਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ? ਇਸ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਹਿੰਸਾ ਵਿੱਚ ਸ਼ਾਮੂਲੀਅਤ ਦੇ ਸੰਕੇਤ ਮਿਲਦੇ ਹਨ

ਉਂਜ ਵੀ ਜੇ ਇਹ ਵਿਦਿਆਰਥੀ ਗੁੱਟਾਂ ਦੀ ਆਪਸੀ ਝੜਪ ਹੁੰਦੀ ਤਾਂ ਅਧਿਆਪਕਾਂ ਉੱਪਰ ਅਤੇ ਜਥੇਬੰਦੀਆਂ ਤੋਂ ਬਾਹਰਲੇ ਵਿਦਿਆਰਥੀਆਂ ਦੀ ਕੁੱਟਮਾਰ ਨਾ ਹੁੰਦੀ ਸਵਾਲ ਪੈਦਾ ਹੁੰਦਾ ਹੈ ਕਿ ਇਸ ਵਿੱਚ ਵਿਦਿਆਰਥੀਆਂ ਨੂੰ ਨਕਾਬ ਪਹਿਨ ਕੇ ਆਉਣ ਦੀ ਕੀ ਜ਼ਰੂਰਤ ਪੈ ਗਈ? ਇਹ ਤੱਥ ਸ਼ੱਕ ਪੈਦਾ ਕਰਦੇ ਹਨ ਕਿ ਇਹ ਹਮਲਾ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ ਹੋਵੇ ਨਾ ਹੋਵੇ, ਇਹ ਸਭ ਕੁਝ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਦੇਸ਼ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ ਸਮਾਜ ਦਾ ਕੋਈ ਵੀ ਚੇਤੰਨ ਬੰਦਾ ਇਨ੍ਹਾਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ ਕਿ ਉਸ ਦਾ ਹਸ਼ਰ ਕਿਹੋ ਜਾ ਹੋਵੇਗਾ?

ਯੂਨੀਵਰਸਿਟੀ ਕੈਂਪਸ ਅੰਦਰ ਬਾਹਰੀ ਲੋਕ ਆ ਕੇ ਹਮਲਾ ਕਰਕੇ ਜਾਇਦਾਦ ਦੀ ਭੰਨ ਤੋੜ ਕਰਦੇ ਹਨ ਅਤੇ ਨਾਲ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਖ਼ਮੀ ਕਰਕੇ ਚੱਲਦੇ ਬਣਦੇ ਹਨਕੀ ਯੂਨੀਵਰਸਿਟੀ ਦਾ ਸੁਰੱਖਿਆ ਪ੍ਰਬੰਧ ਇੰਨਾ ਕਮਜ਼ੋਰ ਹੈ? ਜੇ ਦਿੱਲੀ ਪੁਲਿਸ ਦੀ ਗੱਲ ਕਰੀਏ ਤਾਂ ਕੀ ਇਹ ਪੁਲਿਸ ਦੀ ਨਲਾਇਕੀ ਹੈ ਜਾਂ ਨਾਕਾਮਯਾਬੀ ਕਿ ਉਹ ਇੱਕ ਵੀ ਹਮਲਾਵਰ ਨੂੰ ਦਬੋਚ ਨਹੀਂ ਸਕੀ ਕੀ ਪੁਲਿਸ ਦੇ ਹੱਥ ਵੀ ਬੰਨ੍ਹੇ ਹੋਏ ਹਨ? ਇਸ ਬਾਬਤ ਸਾਨੂੰ ਸੋਚ-ਵਿਚਾਰ ਕਰਨੀ ਚਾਹੀਦੀ ਹੈ ਤੇ ਸਵਾਲ ਵੀ ਉਠਾੳਣੇ ਬਣਦੇ ਹਨ

ਅਸਲ ਵਿੱਚ ਇਹ ਵੀ ਜਾਪਦਾ ਹੈ ਕਿ ਸਰਕਾਰ ਜੇਐੱਨਯੂ ਨੂੰ ਖਾਲੀ ਕਰਵਾਉਣਾ ਚਾਹੁੰਦੀ ਹੈ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਇੱਥੇ ਪੜ੍ਹਨ ਲਈ ਆਉਣ ਦੇ ਚਾਹਵਾਨ ਕਿਰਤੀ, ਕਿਸਾਨ ਵਰਗਾਂ ਦੇ ਨੌਜਵਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਕਿ ਉਹ ਇੱਥੇ ਪੜ੍ਹਨ ਦੇ ਸੁਫ਼ਨੇ ਲੈਣੇ ਬੰਦ ਕਰ ਦੇਣ।। ਇਹ ਸਰਕਾਰ ਜੇਐੱਨਯੂ ਦਾ ਕਿਰਦਾਰ ਬਦਲ ਕੇ ਇਸ ਨੂੰ ਸਥਾਨਕ ਯੂਨੀਵਰਸਿਟੀ ਬਣਾਉਣ ਦੀ ਚਾਹਵਾਨ ਹੈ ਜਿੱਥੇ ਸੱਜੇ-ਪੱਖੀ ਅੰਧ-ਰਾਸ਼ਟਰਵਾਦੀ ਵਿਚਾਰਾਂ ਦੀ ਫ਼ਸਲ ਤਿਆਰ ਕੀਤੀ ਜਾ ਸਕੇ ਜੇਐੱਨਯੂ ਦੇ ਕੈਂਪਸ ਉੱਤੇ ਹਮਲੇ ਵਰਗੀਆਂ ਘਟਨਾਵਾਂ ਨਾਲ ਦੇਸ਼ ਅੰਦਰ ਬਹੁਤ ਹੀ ਬਰਬਰਤਾ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਹੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ

ਮੁੱਦਤੇਂ ਬੀਤ ਗਈ ਹੈਂ ਰੰਜੋ ਗਮ ਸਹਿਤੇ ਹੂਏ,
ਅਬ ਤੋ ਸ਼ਰਮ ਸੀ ਆਤੀ ਹੈ,
ਇਸ ਵਤਨ ਕੋ ਅਪਨਾ ਵਤਨ ਕਹਿਤੇ ਹੂਏ

ਅੱਜ ਸਾਨੂੰ ਸਭ ਨੂੰ ਦੇਸ਼ ਅੰਦਰ ਸਿਰਜੇ ਜਾ ਰਹੇ ਮਾਹੌਲ ਦੇ ਖਿਲਾਫ਼ ਖੜ੍ਹਨਾ ਚਾਹੀਦਾ ਹੈ; ਨਹੀਂ ਤਾਂ ਦਿੱਲੀ ਬਹੁਤੀ ਦੂਰ ਨਹੀਂ ਸੁਰਜੀਤ ਪਾਤਰ ਦੀਆਂ ਸਤਰਾਂ ਹਨ:

ਲੱਗੀ ਜੇ ਤੇਰੇ ਕਲੇਜੇ ਹਾਲੇ ਛੁਰੀ ਨਹੀਂ,
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ

ਜੇਐੱਨਯੂ ਤੋਂ ਸ਼ੁਰੂ ਹੋਈ ਇਹ ਅੱਗ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਹੁੰਦੀ ਹੋਈ ਕਦੋਂ ਸਾਡੇ ਸ਼ਹਿਰਾਂ, ਪਿੰਡਾਂ ਅਤੇ ਘਰਾਂ ਤੱਕ ਪਹੁੰਚ ਜਾਵੇਗੀ ਸਾਨੂੰ ਪਤਾ ਵੀ ਨਹੀਂ ਲੱਗਣਾ ਅਤੇ ਫਿਰ ਸਿਵਾਇ ਪਛਤਾਉਣ ਦੇ ਕੁਝ ਨਹੀਂ ਬਣਨਾ ਸਾਡੇ ਕੋਲ ਆਉਣ ਵਾਲੀ ਪੀੜ੍ਹੀ ਦੇ ਸਵਾਲਾਂ ਦਾ ਕੋਈ ਜਵਾਬ ਵੀ ਨਹੀਂ ਹੋਵੇਗਾ ਸੋ ਸਾਨੂੰ ਸਭਨਾਂ ਨੂੰ ਮਿਲਕੇ ਇਸ ਅਸਾਵੇਂ ਹੋ ਰਹੇ ਮਾਹੌਲ ਨੂੰ ਸਾਵਾਂ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਚੰਗੇ ਭਵਿੱਖ ਦੀ ਸਿਰਜਣਾ ਕਰ ਸਕੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1895)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੂਰਤੀ ਕੌਰ

ਮੂਰਤੀ ਕੌਰ

Hasanpur, Sangrur, Punjab, India.
Phone (011 - 91 - 87258 - 33690)

Email: (manuaahi88@gmail.com)