Taskeen7ਗੱਲ ਹੁਣ ਇਸ ਸਿਰੇ ਉੱਤੇ ਪਹੁੰਚ ਗਈ ਹੈ ਕਿ ਲੋਕਾਂ ਦੇ ਨਾਗਰਿਕਤਾ ਅਧਿਕਾਰ ਵੀ ...
(22 ਦਸੰਬਰ 2019)

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੂਧਵ ਠਾਕਰੇ ਨੇ ਲੰਘੇ ਐਤਵਾਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਢਾਹੇ ਵਹਿਸ਼ੀ ਕਹਿਰ ਦੀ ਤੁਲਨਾ ਜਰਨਲ ਡਾਇਰ ਦੁਆਰਾ ਕੀਤੇ ਕਾਰੇ ‘ਜਲਿਆਂਵਾਲੇ ਬਾਗ਼ ਦੇ ਵਹਿਸ਼ੀ ਕਤਲੇਆਮ’ ਨਾਲ ਕੀਤੀ ਹੈਇਹ ਅੱਤਕਥਨੀ ਨਹੀਂ, ਹਕੀਕਤ ਹੈ ਅਤੇ ਪੂਰੀ ਇੱਕ ਸਦੀ ਬਾਅਦ ਵਾਪਰਿਆ ਹੈ, ਜਿਸ ਸਾਲ ਅਸੀਂ ਜਲਿਆਂਵਾਲੇ ਬਾਗ਼ ਦੀ ਇੱਕ ਸਦੀ ਵਿੱਚੋਂ ਲੰਘ ਰਹੇ ਹਾਂਫ਼ਰਕ ਇਹ ਹੈ ਕਿ ਉਦੋਂ ਅੰਗਰੇਜ਼ਾਂ ਦੁਆਰਾ ਗ਼ੁਲਾਮ ਭਾਰਤੀਆਂ ਦੇ ਹਕੂਕ ਉੱਤੇ ਡਾਕਾ ਮਾਰਨ ਵਾਲੇ ਰੌਲਟ ਐਕਟ ਦੇ ਖ਼ਿਲਾਫ਼ ਹਿੰਦੂ, ਮੁਸਲਿਮ, ਸਿੱਖ ਜਲਿਆਂਵਾਲੇ ਬਾਗ਼ ਵਿੱਚ ਸ਼ਾਂਤਮਈ ਵਿਰੋਧ ਜਿਤਾਉਣ ਲਈ ਇਕੱਠੇ ਹੋਇਆਂ ਨੂੰ ਜਰਨਲ ਡਾਇਰ ਉਦੋਂ ਤੱਕ ਭੁੰਨਦਾ ਰਿਹਾ, ਜਿੰਨਾ ਚਿਰ ਗੋਲੀ ਸਿੱਕਾ ਖ਼ਤਮ ਨਹੀਂ ਹੋਇਆ ਅਤੇ ਹੁਣ! ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੇਂਦਰ ਸਰਕਾਰ ਦੇ ‘ਰੌਲਟ ਐਕਟ’ ਨਾਗਰਿਕ ਅਧਿਕਾਰ ਐਕਟ ਅਤੇ ਐੱਨ ਆਰ ਸੀ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਦੇ ਪ੍ਰਦਰਸ਼ਨਕਾਰੀ ਕੁੜੀਆਂ ਅਤੇ ਮੁੰਡਿਆਂ ਨੂੰ ਗੋਲੀਆਂ, ਡੰਡਿਆਂ ਅਤੇ ਅੱਥਰੂ ਗੋਲਿਆਂ ਨਾਲ ਭੁੰਨਦੇ ਰਹੇ ਜਦੋਂ ਤੱਕ ਰਾਤ ਨਹੀਂ ਮੁੱਕੀਜਲਿਆਂਵਾਲੇ ਬਾਗ਼ ਤੋਂ ਬਾਹਰ ਆਉਣ ਦਾ ਇੱਕੋ ਰਾਹ ਸੀ, ਜਿੱਥੇ ਡਾਇਰ ਦੀਆਂ ਮਸ਼ੀਨ ਗੰਨਾਂ ਫਿੱਟ ਸਨ ਅਤੇ ਜਾਮੀਆ ਯੂਨੀਵਰਸਿਟੀ ਦੇ ਹਰ ਗੇਟ ਨੂੰ ਪੁਲਿਸ ਦੁਆਰਾ ਸੀਲ ਕਰ ਦਿੱਤਾ ਗਿਆ ਸੀਕੁੜੀਆਂ ਦੇ ਹੋਸਟਲ, ਲਾਇਬਰੇਰੀ, ਮੈੱਸ, ਸਭ ਜਗ੍ਹਾ ਵਹਿਸ਼ੀ ਤਰੀਕੇ ‘ਆਜ਼ਾਦ’ ਭਾਰਤ ਦੀ ‘ਲੋਕਤੰਤਰਿਕ’ ਪੁਲੀਸ ਨੇ ਕੁੱਟ ਮਾਰ ਕਰਦਿਆਂ ਆਪਣੇ ਹੀ ਦੇਸ਼ ਦੇ ਵਿਦਿਆਰਥੀਆਂ ਦੇ ਅੰਗ ਪੈਰ ਭੰਨ ਘੱਤੇ

ਜਲਿਆਂਵਾਲਾ ਬਾਗ਼ ਕਤਲ ਕਾਂਡ ਤੋਂ ਬਾਅਦ ਜਿਹੜਾ ਸਬਕ ਜਰਨਲ ਡਾਇਰ ਨੇ ਅੰਮ੍ਰਿਤਸਰ ਵਾਸੀਆਂ ਨੂੰ ਸਿਖਾਇਆ, ਉਹੀ ਸਬਕ ਹੁਣ ਦਿੱਲੀ ਵਾਸੀਆਂ ਅਤੇ ਬਾਕੀ ਭਾਰਤ ਦੇ ਮਹਾਂਨਗਰਾਂ ਵਿੱਚ ਵਿਰੋਧ ਜਤਾ ਰਹੇ ਆਵਾਮ ਨੂੰ ਸਿਖਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਤਿਆਰ-ਬਰ-ਤਿਆਰ ਨਜ਼ਰ ਆ ਰਹੇ ਹਨ

ਰਵੀਸ਼ ਕੁਮਾਰ ਨਾਲ ਮੁਲਾਕਾਤ ਵਿੱਚ ਜਾਮੀਆ ਮਿਲੀਆ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਜੋ ਦੱਸਿਆ, ਉਸ ਤੋਂ ਸਾਫ਼ ਝਲਕਦਾ ਹੈ ਕਿ ਐੱਨ ਏ ਏ ਅਤੇ ਐੱਨ ਆਰ ਸੀ ਭਾਰਤ ਵਿੱਚ ਸ਼ਰਣ ਪ੍ਰਾਪਤ ਲੋਕਾਂ ਵਿੱਚੋਂ ਮੁਸਲਮਾਨਾਂ ਨੂੰ ਬਾਹਰ ਕੱਢਣ ਦਾ ਤਾਂ ਇੱਕ ਬਹਾਨਾ ਹੈ ਅਸਲ ਵਿੱਚ ਇਹ ਸਦੀਆਂ ਤੋਂ ਮੁਸਲਮਾਨ ਬਣੇ ਭਾਰਤੀਆਂ ਨੂੰ ਉਹੀ ਸਬਕ ਸਿਖਾਉਣਾ ਹੈ, ਜਿਹੜਾ ਗੁਜਰਾਤੀ ਮੁਸਲਮਾਨਾਂ ਨੂੰ 2002 ਵਿੱਚ ਸਿਖਾਇਆ ਸੀਵਿਦਿਆਰਥੀਆਂ ਨੂੰ ਕੁੱਟਦਿਆਂ ਹੋਇਆਂ ਦਿੱਲੀ ਪੁਲੀਸ ਦੇ ਅਫਸਰ ਕਹਿ ਰਹੇ ਸਨ, “ਜਿਨਾਹ ਕੇ ਪਿੱਲੋ ਪਾਕਿਸਤਾਨ ਜਾਓ, ਹਿੰਦੁਸਤਾਨ ਕਾ ਨਮਕ ਖਾਤੇ ਹੋ ਜਿਨਾਹ ਕੇ ਪਿੱਲੋ” ਕੀ ਇਹ ਦਿੱਲੀ ਪੁਲੀਸ ਦਾ ਅਮਲਾ ਸੀ ਜਾਂ ਹਿੰਦੁਤਵਾ/ਆਰ ਐੱਸ ਐਸ ਦੇ ਟਰੇਂਡ ਕਾਰਕੁੰਨ?

‘ਰੌਲਟ ਐਕਟ’ ਨੂੰ ਲਿਆ ਕੇ ਅਤੇ ਜਲਿਆਂਵਾਲਾ ਕਤਲੇਆਮ ਨੂੰ ਸਿਰੇ ਚਾੜ੍ਹਕੇ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਾ ਦਿੱਤਾ ਸੀ ਅਤੇ ਇਸੇ ਵਿੱਚੋਂ ਸਰਦਾਰ ਭਗਤ ਸਿੰਘ ਦਾ ਉਦੈ ਹੋਇਆ ਜਿਸਨੇ ‘ਪੂਰਨ ਸਵਰਾਜ’ ਲਈ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਅੰਗਰੇਜ਼ਾਂ ਦੀ ਬੋਲ਼ੀ ਸਰਕਾਰ ਨੂੰ ਅਹਿਸਾਸ ਕਰਵਾਇਆ ਕਿ ਤੁਸੀਂ ਹੋਰ ਕਾਲੇ ਕਾਰਨਾਮੇ ਨਹੀਂ ਕਰ ਸਕਦੇ, ਭਾਵੇਂ ਉਸ ਨੂੰ ਇਸ ਬਦਲੇ ਫ਼ਾਂਸੀ ਦਾ ਰੱਸਾ ਚੁੰਮਣਾ ਪਿਆਅੱਜ ਭਾਜਪਾ ਦੀ ਸਰਕਾਰ ਅਤੇ ਵਿਸੇਸ਼ ਕਰਕੇ ਅਮਿਤ ਸ਼ਾਹ ਐੱਨ ਏ ਏ ਅਤੇ ਐੱਨ ਆਰ ਸੀ ਰਾਹੀਂ ਮੁਸਲਮਾਨ, ਦਲਿਤ, ਆਦਿਵਾਸੀਆਂ ਅਤੇ ਘੱਟ ਗਿਣਤੀ ਭਾਰਤ ਵਾਸੀਆਂ ਨੂੰ ਇਹ ਅਹਿਸਾਸ ਕਰਾ ਰਹੇ ਹਨ ਕਿ ਤੁਸੀਂ ਹਿੰਦੁਤਵ ਦੇ ਗ਼ੁਲਾਮ ਹੋਦਿਖਾਈ ਦੇ ਰਿਹਾ ਹੈ ਕਿ ਲੱਖਾਂ/ਕਰੋੜਾਂ ਲੋਕਾਂ ਦੇ ਵਿਰੋਧ ਨੂੰ ਸੰਸਦ ਟਿੱਚ ਜਾਣਦੀ ਹੈ, ਇਸੇ ਕਰਕੇ ਜਾਮੀਆ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਹੁਣ ਭਾਰਤੀ ਲੋਕਾਂ ਨੂੰ ਸਰਕਾਰ ਸਬਕ ਸਿਖਾਉਣ ਦੇ ਰਾਹੇ ਪੈ ਰਹੀ ਹੈਸਾਢੇ ਪੰਜ ਸਾਲ ਦੇ ਖੌਫ਼ਜ਼ਦਾ ਮਾਹੌਲ ਨੂੰ ਆਵਾਮ ਦੀ ਜੁਰਅਤ ਨੇ ਤਾਰ-ਤਾਰ ਕਰ ਦਿੱਤਾ ਹੈ ਅਤੇ ਭਰ ਸਰਦੀ ਭਰੇ ਮਾਹੌਲ ਨੂੰ ਗਰਮਾ ਦਿੱਤਾ ਹੈ

ਆਵਾਮ ਦਾ ਇਹ ਰੋਹ ਸਾਢੇ ਪੰਜ ਸਾਲਾ ਦਬਾਅ ਦਾ ਰੋਹ ਭਰਿਆ ਵਿਸਫੋਟ ਹੈ, ਜਿਸ ਵਿੱਚ ਕਦੀ ਉਹਨਾਂ ਨੂੰ ਨੋਟਬੰਦੀ ਝੱਲਣੀ ਪਈ ਆਪਣਿਆਂ ਹੀ ਰੁਪਇਆਂ ਨੂੰ ਪ੍ਰਾਪਤ ਕਰਨ ਲਈ ਕਈ ਮਹੀਨੇ ਕਤਾਰਾਂ ਵਿੱਚ ਖਲੋਣਾ ਪਿਆਹੁਣ ਆਰਥਿਕ ਸੰਕਟ ਵਿੱਚੋਂ ਉਪਜੀ ਬੇਰੁਜ਼ਗਾਰੀ ਝੱਲਣੀ ਪੈ ਰਹੀ ਹੈਬੰਦ ਹੋ ਰਹੇ ਕਾਰੋਬਾਰ, ਡਿੱਗ ਰਹੀ ਜੀਡੀਪੀ, ਮਹਿੰਗਾਈ, ਕਿਸਾਨ ਆਤਮ ਹੱਤਿਆਵਾਂ, ਜੰਮੂ ਕਸ਼ਮੀਰ ਕੋਲੋਂ ਰਾਜ ਦਾ ਦਰਜ਼ਾ ਖੋਹ ਕੇ ਕਸ਼ਮੀਰੀਆਂ ਨੂੰ ਜੇਲ ਨੁਮਾ ਕਸ਼ਮੀਰ ਵਿੱਚ ਡੱਕ ਦੇਣਾ ਆਦਿ ਬਹੁਤ ਸਾਰੀਆਂ ਮਨੁੱਖ ਮਾਰੂ ਨੀਤੀਆਂ ਹਨ, ਜਿਨ੍ਹਾਂ ਵਿੱਚ ਦੀ ਭਾਰਤੀ ਆਵਾਮ ਲੰਘ ਰਿਹਾ ਹੈਗੱਲ ਕੀ ਤਬਾਹ ਹੋਏ ਕਾਨੂੰਨੀ ਤੰਤਰ ਨੇ ਹਰ ਭਾਰਤੀ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਹੈ, ਗੋਦੀ ਮੀਡੀਆ ਅਤੇ ਭਗਤਾਂ ਨੂੰ ਛੱਡ ਕੇ

ਗੱਲ ਹੁਣ ਇਸ ਸਿਰੇ ਉੱਤੇ ਪਹੁੰਚ ਗਈ ਹੈ ਕਿ ਲੋਕਾਂ ਦੇ ਨਾਗਰਿਕਤਾ ਅਧਿਕਾਰ ਵੀ ਦਾਅ ਉੱਤੇ ਲਾਅ ਦਿੱਤੇ ਗਏ ਹਨ ਤਾਂ ਹੀ ਉਹ ਇਸ ਲਈ ਜ਼ਰੂਰ ਆਰ ਪਾਰ ਦੀ ਲੜਾਈ ਲੜਨ ਦੇ ਰੌਂਅ ਵਿੱਚ ਜਾਪਦੇ ਹਨ, ਬਾਕੀ ਭਵਿੱਖ ਦੱਸੇਗਾ ਕਿ ਹਿੰਦੁਸਤਾਨੀ ਆਵਾਮ ਹੋਰ ਕਿੰਨਾ ਕੁ ਚਿਰ ਗ਼ੁਲਾਮੀ ਸਹਿ ਸਕਦਾ ਹੈ, ਕਿਉਂਕਿ ਭਾਰਤੀ ਲੋਕਾਂ ਦੇ ਇਤਿਹਾਸ ਵਿੱਚ ਕ੍ਰਾਂਤੀਕਾਰੀ ਵਿਦਰੋਹ ਦੀ ਅਣਹੋਂਦ ਰਹੀ ਹੈਹਿੰਦੁਸਤਾਨ ਦੀ ਆਜ਼ਾਦੀ ਦੇ ਕੌਮੀ ਮੁਕਤੀ ਅੰਦੋਲਨ ਦੇ ਨਾਲ-ਨਾਲ ਇੱਥੋਂ ਦੀ ਸਿਆਸੀ ਤਹਿਰੀਕ ਦਾ ਫਿਰਕਾਪ੍ਰਸਤ ਹੁੰਦੇ ਜਾਣਾ ਵੀ ਸ਼ਾਮਿਲ ਹੈਇਸੇ ਵਿੱਚੋਂ ਹੀ ਦੋ ਰਾਸ਼ਟਰਾਂ ਦਾ ਸਿਧਾਂਤ ਹਿੰਦੁਤਵਾ ਵੱਲੋਂ ਲਿਆਂਦਾ ਗਿਆ, ਜਿਸ ਨੂੰ ਜਿਨਾਹ ਨੇ ਕਬੂਲ ਕਰਕੇ ਆਪਣੇ ਆਪ ਉੱਤੇ ਸੈਕੂਲਰ ਤੋਂ ਫਿਰਕਾਪ੍ਰਸਤ ਦੀ ਮੋਹਰ ਲਵਾ ਲਈਦੇਸ਼ ਦੀ ਵੰਡ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਫਿਰਕੂ ਮਾਹੌਲ ਵਿੱਚ ਵਿਚਰਨ ਦਾ ਰਾਹ ਖੋਲ੍ਹੀ ਰੱਖਿਆ ਹੈ, ਜੋ ਅੱਜ ਅਰੂਜ਼ ਉੱਤੇ ਹੈ

ਹੋ ਰਹੇ ਅੰਦੋਲਨ ਨੂੰ ਬਹੁਤ ਸਾਰੇ ਲੋਕ ਗਾਂਧੀ ਦਾ ਅਹਿੰਸਾ ਸਿਧਾਂਤ ਪੜ੍ਹਾ ਰਹੇ ਹਨ, ਪਰ ਸ਼ਹੀਦ ਭਗਤ ਸਿੰਘ ਨੇ ਅਹਿੰਸਾ ਦਾ ਸਿਧਾਂਤਕ ਪਾਠ ਉਦੋਂ ਹੀ ਪੜ੍ਹਨ ਤੋਂ ਨਾਂਹ ਕਰ ਦਿੱਤੀ ਸੀਕ੍ਰਾਂਤੀਕਾਰੀਆਂ ਨੂੰ ਇਹ ਰਾਹ ਸੂਤ ਹੀ ਨਹੀਂ ਬੈਠਦਾਗ਼ੁਲਾਮ ਨੂੰ ਜਦੋਂ ਗ਼ੁਲਾਮੀ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਅੰਦੋਲਨ ਕਰਦੇ ਹਨਹਿੰਸਾ ਤਾਂ ਸਟੇਟ ਦਾ ਮੁੱਢੋਂ ਹੀ ਹਥਿਆਰ ਰਿਹਾ ਹੈ। ਲੋਕ ਉਹਨਾਂ ਦੇ ਸਾਹਮਣੇ ਕੀੜੇ ਮਕੌੜੇ ਹੁੰਦੇ ਹਨਫ਼ਰਾਂਜ ਫਾਨੋ ਨੇ ਧਰਤੀ ਦੇ ਅਭਾਗੇ ਵਿੱਚ ਕਿਹਾ ਹੈ ਕਿ ਅਹਿੰਸਾ ਦਾ ਰਾਹ ਬੁਰਜੁਆਜ਼ੀ ਨੂੰ ਆਪਣੇ ਆਰਥਿਕ ਫ਼ਾਇਦੇ ਦੀ ਮਜਬੂਰੀ ਵਿੱਚੋਂ ਅਪਣਾਉਣਾ ਪੈਂਦਾ ਹੈ, ਕਿਉਂਕਿ ਉਹ ਸਟੇਟ ਨਾਲ ਸਹਿਯੋਗ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ ਅਤੇ ਮਹਾਤਮਾ ਗਾਂਧੀ ਇਸੇ ਬੁਰਜੁਆਜ਼ੀ ਦੇ ਨੁਮਾਇੰਦੇ ਸਨ, ਜਦੋਂਕਿ ਭਗਤ ਸਿੰਘ ਮਜ਼ਦੂਰਾਂ-ਕਿਸਾਨਾਂ ਦੇ ਸਮਾਜਵਾਦੀ ਰਾਹ ਦੇ ਇਨਕਲਾਬੀ ਨੁਮਾਇੰਦੇ ਸਨਫਾਨੋ ਆਖਦਾ ਹੈ ਕਿ ਕਬੀਲਾਈ ਲੋਕ ਕਿਸੇ ਉੱਪਰ ਜ਼ੁਲਮ ਨਹੀਂ ਕਰਦੇ ਇਸੇ ਲਈ ਉਹ ਹਿੰਸਾ ਦਾ ਜਵਾਬ ਹਿੰਸਾ ਵਿੱਚ ਦਿੰਦੇ ਹਨ (ਇਸੇ ਲਈ ਅਸ਼ੋਕ ਨੇ ਕਲਿੰਗਾ ਦੇ ਕਤਲੇਆਮ ਤੋਂ ਬਾਅਦ ਅਹਿੰਸਾ ਦਾ ਮਾਰਗ ਅਪਣਾ ਲਿਆ)ਇਸੇ ਲਈ ਪੰਜਾਬ ਹੀ ਨਹੀਂ ਬਰੇ-ਸਗੀਰ ਦੇ ਨੌਜਵਾਨ ਅਤੇ ਆਵਾਮ ਭਗਤ ਸਿੰਘ ਦੇ ਕ੍ਰਾਂਤੀਕਾਰੀ ਰੂਪ ਨੂੰ ਪਿਆਰ ਕਰਦੇ ਹਨ

ਭਾਰਤ ਦੀ ਆਜ਼ਾਦੀ ਦਾ ਇਤਿਹਾਸ ਅਤੇ ਉਸ ਦੇ ਨਾਲ ਉੱਸਰਿਆ ਹਿੰਦੁਤਵਾ ਭਾਰਤੀ ਲੋਕਾਂ ਉੱਤੇ ਆਪਣੀ ਛਾਪ ਛੱਡਣ ਲਈ ਇਕੱਠੇ ਦੌੜਦੇ ਰਹੇ ਸਨਇਸ ਦੌੜ ਵਿੱਚੋਂ ਹਿੰਦੁਤਵਾ ਨੇ ਸੈਕੂਲਰ ਨੂੰ ਮੈਦਾਨੋਂ ਕੱਢ ਦਿੱਤਾਅਗਰ ਭਾਰਤ ਦੀ ਵੰਡ ਨਾ ਹੋਈ ਹੁੰਦੀ ਤਾਂ ਇਸਦੀ ਭਾਈਚਾਰਕ ਵਿਰਾਸਤ ਨੇ ਹਿੰਦੁਤਵਾ ਨੂੰ ਕਦੋਂ ਦਾ ਮੈਦਾਨੋ ਕੱਢ ਦਿੱਤਾ ਹੁੰਦਾਭਾਰਤੀ ਲੋਕਾਂ ਨੂੰ ਆਪਣੀ ਭਾਈਚਾਰਕ ਵਿਰਾਸਤ ਨੂੰ ਕਾਇਮ ਰੱਖਣ ਦੀ ਲੜਾਈ ਆਖ਼ਿਰ ਲੜਨੀ ਹੀ ਪੈਣੀ ਸੀਕਾਂਗਰਸ ਨੇ ਇਸ ਲੜਾਈ ਨੂੰ ਟਾਲਦਿਆਂ ਹਿੰਦੁਤਵ ਅੱਗੇ ਗੋਡੇ ਟੇਕੀ ਰੱਖੇਕਾਂਗਰਸ ਦੇ ਹੌਲੀ-ਹੌਲੀ ਫਿਰਕੂ ਹੁੰਦੇ ਜਾਣ ਦੇ ਕਾਰਨ ਵੀ ਇਹੋ ਸਨ ਕਿ ਹਿੰਦੁਤਵ ਦੀ ਸਮਾਜ-ਆਰਥਿਕ ਸਥਿਤੀ ਇੰਨੀ ਮਜ਼ਬੂਤ ਸੀ ਕਿ ਕਾਂਗਰਸ ਉਸ ਨਾਲ ਟਕਰਾਉਣ ਦੀ ਹਿੰਮਤ ਨਹੀਂ ਸੀ ਜੁਟਾਅ ਪਾਉਂਦੀਇਸ ਕਮਜ਼ੋਰੀ ਨੇ ਕਾਂਗਰਸ ਨੂੰ ਧਵਸਤ ਕੀਤਾ ਅਤੇ ਹਿੰਦੁਤਵ ਦਾ ਕੇਸਰੀ ਨਿਸ਼ਾਨ ਤਾਕਤ ਨਾਲ ਝੁੱਲਿਆ1991 ਦੇ ਆਰਥਿਕ ਸੁਧਾਰਾਂ ਨੇ ਹਿੰਦੁਤਵਾ ਲਈ ਸਮਾਜ-ਆਰਥਿਕ ਪਕਿਆਈ ਵਿੱਚ ਆਥਾਹ ਜੋਗਦਾਨ ਪਾਇਆਕਾਮਾ ਜਮਾਤ ਜਾਤਾਂ, ਧਰਮਾਂ, ਇਲਾਕਿਆਂ ਦੀਆਂ ਵੰਡੀਆਂ ਵਿੱਚ ਫਸਦੀ ਗਈ, ਆਰਥਿਕ, ਜਾਤੀ, ਧਾਰਮਿਕ ਵਿਖੰਡਨ ਵਿੱਚ ਧਸਦੀ ਗਈ

ਵਰਤਮਾਨ ਦੱਸ ਪਾ ਰਿਹਾ ਹੈ ਕਿ ਹਿੰਦੁਤਵਾ ਦੀ ਸਮਾਜ-ਆਰਥਿਕ ਸਥਿਤੀ ਮੋਦੀ-ਸ਼ਾਹ ਦੀ ਜੋੜੀ ਦੀਆਂ ਗ਼ਲਤ ਨੀਤੀਆਂ ਕਾਰਨ ਹੇਠਾਂ ਤੋਂ ਹੇਠਾਂ ਡਿੱਗਦੀ ਜਾ ਰਹੀ ਹੈਇਹ ਆਪਣੇ ਹੀ ਬਣਾਏ ਜਾਲ ਵਿੱਚ ਫਸਦੀ ਜਾ ਰਹੀ ਹੈ, ਜਿਸ ਕਾਰਨ ਇਹ ਦਮਨ ਦੇ ਰਾਹੇ ਹੋ ਤੁਰੀ ਹੈਭਾਰਤ ਵਿੱਚ ਹਰ ਪਲ ਮਰ ਰਹੇ ਆਮ ਨਾਗਰਿਕ ਕੋਲ ਅੰਦੋਲਨ ਦਾ ਕੋਈ ਸਿਰਾ ਨਹੀਂ ਸੀ ਲੱਭ ਰਿਹਾਮੀਡੀਆ ਲਗਾਤਾਰ ਉਹਨਾਂ ਨੂੰ ਗੁਮਰਾਹ ਕਰਦਿਆਂ ਸਟੇਟ ਦੀ ਬੋਲੀ ਬੋਲਣ ਵਿੱਚ ਮਸ਼ਗੂਲ ਹੈਉਹ ਦਮਨ ਝੱਲਦੇ ਆਵਾਮ ਦੀ ਆਵਾਜ਼ ਬਣਨ ਦੀ ਬਜਾਏ ਦਮਨਕਾਰੀ ਸਟੇਟ ਦਾ ਪੱਖ ਪੂਰਦਾ ਆ ਰਿਹਾ ਹੈਮੀਡੀਆ ਦੀ ਇਹ ਭੂਮਿਕਾ ਸਾਨੂੰ ਦੱਸ ਪਾਉਂਦੀ ਹੈ ਕਿ ਉਹ ਅਜਿਹਾ ਕਿਉਂ ਕਰਦਾ ਹੈ, ਕਿਉਂਕਿ ਮੀਡੀਆ ਮਾਲਕਾਨ ਅਤੇ ਕਾਮੇ ਸਭ ਸਮਾਜ-ਆਰਥਿਕ ਸੰਪਨਤਾ ਰੱਖਦੇ ਹੋਣ ਕਰਕੇ ਹਿੰਦੁਤਵਾ ਦੀ ਹਮਾਇਤ ਵਿੱਚ ਰੁੱਝੇ ਹੋਏ ਹਨ

ਲਗਾਤਾਰ ਗਿਰ ਰਹੀ ਆਰਥਿਕ ਸਥਿਤੀ ਜਿੱਥੇ ਹਿੰਦੁਤਵਾ ਦੀ ਰੀੜ੍ਹ ਤੋੜਨ ਵੱਲ ਵਧ ਰਹੀ ਹੈ ਅਤੇ ਦੂਸਰੇ ਪਾਸੇ ਆਵਾਮ ਲਗਾਤਾਰ ਆਰਥਿਕ ਮੰਦਵਾੜੇ, ਬੇਰੁਜ਼ਗਾਰੀ, ਮਹਿੰਗਾਈ ਕਾਰਨ ਇਲਾਜ, ਪੜ੍ਹਨ ਲਿਖਣ ਦੇ ਹੱਕਾਂ ਤੋਂ ਵੀ ਵਾਂਝੀ ਹੋ ਰਹੀ ਹੈਸੀ ਏ ਏ ਅਤੇ ਐੱਨ ਆਰ ਸੀ ਜਿਹੇ ਐਕਟਾਂ ਰਾਹੀਂ ਸੰਵਿਧਾਨ ਵੀ ਨੁਕਰੇ ਲਾਇਆ ਜਾ ਰਿਹਾ ਹੈਹਿੰਦੂਆਂ ਨੂੰ ਦੱਸਣ ਦਾ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਦੁੱਖਾਂ ਦਾ ਕਾਰਨ ਮੁਸਲਮਾਨ ਹਨ, ਇਸ ਲਈ ਇਹਨਾਂ ਨੂੰ ਨਾਗਰਿਕਤਾ ਦਾ ਕੋਈ ਅਧਿਕਾਰ ਨਹੀਂਸਾਰੀਆਂ ਕੌਮੀਅਤਾਂ ਦਾ ਸਮੂਹ ਅੰਦੋਲਨ ਸਮੇਤ ਹਿੰਦੂਆਂ ਦੇ ਹਿੰਦੁਸਤਾਨੀ ਆਵਾਮ ਨੂੰ ਹਿੰਦੁਤਵ ਦੀ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਬਚਾ ਸਕਦਾ ਹੈਜੇ ਹੁਣ ਉਹਨਾਂ ਸਾਢੇ ਪੰਜ ਸਾਲ ਬਾਅਦ ਡਰ ਭਉ ਤਿਆਗਿਆ ਹੀ ਹੈ ਤਾਂ ਇਸ ਨੂੰ ਦੁਬਾਰਾ ਨਾ ਪਹਿਨਣ, ਕਿਉਂਕਿ ਸਮੂਹ ਭਾਰਤੀਆਂ ਦੀ ਮੁਕਤੀ ਸਾਂਝਾ ਅੰਦੋਲਨ ਹੀ ਕਰਾ ਸਕਦਾ ਹੈ, ਫਿਰਕੂ ਵੰਡ ਨਹੀਂਸੱਤਰ ਫ਼ੀਸਦ ਭਾਰਤੀ ਤਾਂ ਆਪਣੀ ਨਾਗਰਿਕਤਾ ਸਿੱਧ ਕਰਨ ਤੋਂ ਹੀ ਅਸਮਰੱਥ ਹੋ ਜਾਣਗੇਇਸ ਲਈ ਸਮੂਹ ਭਾਰਤੀਆਂ ਨੂੰ ਐੱਨ ਆਰ ਸੀ ਲਈ ਨਾਗਰਿਕਤਾ ਵਾਸਤੇ ਦਸਤਾਵੇਜ਼ ਪੇਸ਼ ਕਰਨ ਤੋਂ ਇਨਕਾਰ ਕਰਨਾ ਚਾਹੀਦਾ ਹੈਅਜੇ ਤਾਂ ਅਮਿਤ ਸ਼ਾਹ ਦਾ ਪਹਿਲਾ ਜਲਿਆਂਵਾਲਾ ਹੈਇਸਦੀ ਤਾਂ ਲੜੀ ਚੱਲੇਗੀਹਿੰਦੁਤਵ ਬਸਤੀਵਾਦੀਆਂ ਦਾ ਹਮਰਾਹ ਰਿਹਾ ਹੈਹੁਣ ਦੂਸਰੇ ਬਸਤੀਵਾਦ ਤੋਂ ਆਜ਼ਾਦੀ ਦੀ ਲੜਾਈ ਹੈਜਲਿਆਂਵਾਲੇ ਤਾਂ ਵਾਪਰਨੇ ਹੀ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1855)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਤਸਕੀਨ

ਤਸਕੀਨ

Phone: (91 - 98140 - 99426)
Email: (afsaana2014@gmail.com)