LaxmanSingh7ਸ਼ਹਿਰ ਤੋਂ ਲਗਭਗ 60-70 ਕਿਲੋਮੀਟਰ ਦੂਰ ਜੰਗਲੀ ਜਿਹੇ ਏਰੀਏ ਵਿੱਚ ...
(10 ਦਸੰਬਰ 2019)

 

ਅੱਜ-ਕੱਲ੍ਹ ਨੌਜਵਾਨਾਂ ਵਿੱਚ ਦਿਨੋਂ-ਦਿਨ ਵਿਦੇਸ਼ ਜਾਣ ਦਾ ਇੰਨਾ ਰੁਝਾਨ ਵਧ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਬੇਸਹਾਰਾ ਛੱਡ ਕੇ ਹਜ਼ਾਰਾਂ ਮੀਲ ਦੂਰ ਕਿਸੇ ਅਣਜਾਣ ਦੇਸ਼ ਵਿੱਚ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਆਪਣੀ ਅੱਖਾਂ ਵਿੱਚ ਸੰਜੋਏ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ ਇਹ ਰੂਝਾਨ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਜੇਕਰ ਇਸ ਨੂੰ ਸਮੇਂ ਰਹਿੰਦੇ ਠੱਲ੍ਹ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਪੰਜਾਬ ਵੀ ਇੱਕ ਬੰਜਰ ਧਰਤੀ ਵਾਂਗ ਆਪਣਿਆਂ ਦੀ ਉਡੀਕ ਕਰਦਾ-ਕਰਦਾ ਯਤੀਮ ਹੋ ਜਾਵੇਗਾ

ਨੌਜਵਾਨਾਂ ਦੇ ਵਿਦੇਸ਼ ਜਾਣ ਨਾਲ ਕਿੰਨੇ ਹੀ ਮਾਵਾਂ ਦੇ ਪੁੱਤ, ਕਿੰਨੇ ਭੈਣਾਂ ਦੇ ਭਰਾ, ਕਿੰਨੀਆਂ ਹੀ ਔਰਤਾਂ ਦੇ ਸੁਹਾਗਾਂ ਦੀ ਜਿੰਦੜੀ ਫਰਜ਼ੀ ਏਜੰਟਾਂ ਵੱਲੋਂ ਵਿਦੇਸ਼ਾਂ ਵਿੱਚ ਰੋੜ੍ਹੀ ਜਾ ਰਹੀ ਹੈਭਾਵੇਂ ਅਸੀਂ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ, ਟੀ.ਵੀ. ਉੱਤੇ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਨੌਜਵਾਨ ਇਨ੍ਹਾਂ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਸੁਪਨਿਆਂ ਨੂੰ ਉਨ੍ਹਾਂ ਦੇ ਹਵਾਲੇ ਕਰਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ, ਪਰ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਹੈ ਕਿ ਫਰਜ਼ੀ ਏਜੰਟਾਂ ਵਲੋਂ ਵਿਖਾਏ ਗਏ ਸੁਪਨੇ, ਸਿਰਫ਼ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਕਈ ਵਾਰ ਉੱਥੇ ਉਨ੍ਹਾਂ ਦੀ ਉਡਾਰੀ ਨੂੰ ਇੱਕ ਪਿੰਜਰੇ (ਜੇਲ) ਵਿੱਚ ਕੈਦ ਕਰਵਾ ਦਿੱਤਾ ਜਾਂਦਾ ਹੈਕੈਦ ਵਿੱਚ ਰਹਿੰਦਿਆਂ ਉਹ ਇਹੀ ਸੋਚਦੇ ਹੋਣਗੇ ਕਿ ਅਜਿਹੀ ਨਰਕ ਭਰੀ ਜ਼ਿੰਦਗੀ ਨਾਲੋਂ ਤਾਂ ਆਪਣੇ ਦੇਸ਼ ਦੀ ਉਹ ਜ਼ਿੰਦਗੀ ਹੀ ਠੀਕ ਸੀ, ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਸਨ ਤੇ ਪਰਿਵਾਰ ਉਨ੍ਹਾਂ ਦੇ ਨਾਲ ਸੀਭਾਵੇਂ ਉਹ ਦੋ ਰੋਟੀਆਂ ਘੱਟ ਖਾ ਲੈਂਦੇ ਸਨ ਪਰ ਸਕੂਨ ਦੀ ਜ਼ਿੰਦਗੀ ਤਾਂ ਜੀਅ ਰਹੇ ਸਨਕਿਉਂ ਉਨ੍ਹਾਂ ਨੇ ਵਿਦੇਸ਼ਾਂ ਵੱਲ ਜਾਣ ਦੇ ਸੁਪਨੇ ਸੰਜੋਏਕਈ ਖ਼ੁਸ਼ਕਿਸਮਤ ਤਾਂ ਇਸ ਪਿੰਜਰੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜ਼ਿਆਦਾਤਰ ਨੌਜਵਾਨਾਂ ਨੂੰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾਜਿਹੜੇ ਨੌਜਵਾਨ ਇਨ੍ਹਾਂ ਫਰਜ਼ੀ ਏਜੰਟਾਂ ਦੇ ਚੁੰਗਲ ਵਿੱਚੋਂ ਬਚ ਕੇ ਕਿਸੇ ਤਰ੍ਹਾਂ ਵਾਪਸ ਆਪਣੇ ਮੁਲਕ ਆ ਜਾਂਦੇ ਹਨ, ਉਹ ਫਿਰ ਵਿਦੇਸ਼ ਜਾਣ ਦਾ ਸੋਚਦੇ ਵੀ ਨਹੀਂ

ਇਸੇ ਵਧ ਰਹੇ ਰੁਝਾਨ ਵਿੱਚ ਸਮੇਂ ਦੀਆਂ ਸਰਕਾਰਾਂ ਦਾ ਅਹਿਮ ਰੋਲ ਹੈ, ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾਂਦਾ ਅਤੇ ਝੂਠੇ ਵਾਅਦਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾਇਸੇ ਕਰਕੇ ਅੱਜ ਸਾਡੇ ਜ਼ਿਆਦਾਤਰ ਨੌਜਵਾਨ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਨਹੀਂ ਮਿਲਿਆ, ਉਹ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨਨੌਜਵਾਨਾਂ ਦੇ ਵਿਦੇਸ਼ ਵੱਲ ਕੂਚ ਕਰਵਾਉਣ ਵਿੱਚ ਸਾਡੇ ਕੁਝ ਪੰਜਾਬੀ ਗਾਇਕਾਂ ਨੇ ਵੀ ਕਿਸੇ ਤਰ੍ਹਾਂ ਦੀ ਕਸਰ ਬਾਕੀ ਨਹੀਂ ਛੱਡੀ, ਕਿਉਂਕਿ ਇਨ੍ਹਾਂ ਗਾਇਕਾਂ ਵੱਲੋਂ ਆਪਣੇ ਗਾਣਿਆਂ ਵਿੱਚ ਆਪਣੇ ਵਿਰਸੇ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਆਪਣੇ ਗਾਣਿਆਂ ਵਿੱਚ ਵਿਦੇਸ਼ੀ ਧਰਤੀ ਉੱਤੇ ਅਸਲੇ, ਵੱਡੀਆਂ-ਵੱਡੀਆਂ ਕੋਠੀਆਂ, ਮਹਿੰਗੀਆਂ-ਮਹਿੰਗੀਆਂ ਕਾਰਾਂ ਆਦਿ ਜਿਹਾ ਕੁਝ ਦਿਖਾ ਕੇ ਸ਼ਾਇਦ ਇਹ ਸੁਨੇਹਾ ਦੇ ਰਹੇ ਹਨ ਕਿ ਵਿਦੇਸ਼ਾਂ ਵਿੱਚ ਉਨ੍ਹਾਂ (ਨੌਜਵਾਨਾਂ) ਦੀ ਜ਼ਿੰਦਗੀ ਬਹੁਤ ਵਧੀਆ ਹੈਅਜਿਹਾ ਕੁਝ ਵੇਖ ਵੀ ਸਾਡੇ ਨੌਜਵਾਨਾਂ ਬਾਹਰ ਐਸ਼ੋ-ਆਰਾਮ ਦੀ ਜ਼ਿੰਦਗੀ ਦੇ ਸੁਪਨੇ ਵੇਖਦੇ ਹਨ

ਮੈਂ ਸਮਝਦਾ ਹਾਂ ਕਿ ਸਾਡੇ ਨੌਜਵਾਨ ਇੰਨੇ ਮਿਹਨਤੀ ਹਨ ਕਿ ਜਿੰਨੀ ਮਿਹਨਤ ਨਾਲ ਉਹ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ, ਜੇਕਰ ਉਹ ਉਸੇ ਇਮਾਨਦਾਰੀ ਅਤੇ ਮਿਹਨਤ ਨਾਲ ਇੱਥੇ ਵੀ ਕੰਮ ਕਰਨ ਤਾਂ ਉਹ ਕੀ ਨਹੀਂ ਕਰ ਸਕਦੇ? ਫਿਰ ਪਤਾ ਨਹੀਂ ਕਿ ਉਹ ਆਪਣੀ ਸ਼ਰਮ ਦੇ ਮਾਰੇ ਇੱਥੇ ਮਿਹਨਤ ਕਰਨ ਵਿੱਚ ਗੁਰੇਜ਼ ਕਰਦੇ ਹਨ ਅਤੇ ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ੀਆਂ ਦੇ ਫਾਰਮ ਹਾਊਸਾਂ, ਖੇਤਾਂ, ਪੈਟਰੋਲ ਪੰਪਾਂ ਆਦਿ ਵਿੱਚ ਉਹ ਸਾਰਾ ਕੰਮ ਕਰਦੇ ਹਨ, ਜਿਸਦਾ ਕਿ ਉਨ੍ਹਾਂ ਦੀ ਜ਼ਮੀਰ ਵੀ ਉਨ੍ਹਾਂ ਨੂੰ ਇਜ਼ਾਜਤ ਨਹੀਂ ਦਿੰਦੀਅੱਜ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਸੈਟਲ ਹੋਣਾ ‘ਖਾਲਾ ਜੀ ਦਾ ਵਾੜਾਨਹੀਂ ਕਿਉਂਕਿ ਜਿਹੜੇ ਪੰਜਾਬੀ ਕਈ ਦਹਾਕੇ ਪਹਿਲਾਂ ਵਿਦੇਸ਼ਾਂ ਨੂੰ ਗਏ ਸਨ, ਉਹ ਵੀ ਹੁਣ ਕਿਤੇ ਜਾ ਕੇ ਸੈੱਟ ਹੋਏ ਹਨ ਜਾ ਹੋ ਰਹੇ ਹਨ ਅਤੇ ਅੱਜ ਦਾ ਦੌਰ ਤਾਂ ਇੰਨਾ ਮੁਕਾਬਲੇਬਾਜ਼ੀ ਦਾ ਹੈ ਕਿ ਦੋ ਨੰਬਰ (ਗ਼ੈਰ-ਕਾਨੂੰਨੀ ਢੰਗ) ਵਿੱਚ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਬਹੁਤ ਮੁਸ਼ਕਿਲ ਹੈ

ਅਜਿਹੇ ਹੀ ਸਾਡੇ ਇੱਕ ਬਹੁਤ ਹੀ ਨਜ਼ਦੀਕੀ ਜਾਣਕਾਰ ਨਾਲ ਵਾਪਰਿਆ ਇੱਕ ਕਿੱਸਾ ਮੈਂ ਸਾਂਝਾ ਕਰਨ ਲੱਗਾ ਹਾਂਕੁਝ ਕੁ ਮਹੀਨੇ ਪਹਿਲਾਂ ਇੱਕ ਏਜੰਟ ਨੇ ਕੁਝ ਨੌਜਵਾਨਾਂ ਨੂੰ ਵਿਦੇਸ਼ ਭੇਜਿਆ, ਜਿਸ ਵਿੱਚ ਸਾਡਾ ਜਾਣਕਾਰ ਵੀ ਸ਼ਾਮਲ ਸੀਨੌਜਵਾਨਾਂ ਪੂਰੇ ਜੋਸ਼ ਨਾਲ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨੂੰ ਅਲਵਿਦਾ ਕਹਿੰਦੇ ਹੋਏ ਵਿਦੇਸ਼ ਨੂੰ ਗਏਵਿਦੇਸ਼ ਪਹੁੰਚਦਿਆਂ ਹੀ ਉਹਨਾਂ ਨੌਜਵਾਨਾਂ ਨੂੰ ਏਅਰਪੋਰਟ ਉੱਤੇ ਲੈਣ ਲਈ ਇੱਕ ਨੁਮਾਇੰਦਾ ਆਉਂਦਾ ਹੈਸਾਰੇ ਹੀ ਨੌਜਵਾਨ ਏਅਰਪੋਰਟ ਉੱਤੇ ਸੈਲਫੀ ਲੈਂਦੇ ਹਨ ਅਤੇ ਆਪਣੇ-ਆਪਣੇ ਪਰਿਵਾਰਾਂ ਨੂੰ ਭੇਜਦੇ ਹਨਇਸ ਸਮੇਂ ਦੌਰਾਨ ਉਹ ਆਪਣੇ ਨਾਲ ਵਾਪਰਣ ਵਾਲੇ ਘਟਨਾਕ੍ਰਮ ਤੋਂ ਅਣਜਾਣ ਹਨਉਹ ਵਿਅਕਤੀ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਉਨ੍ਹਾਂ ਦੇ ਪਾਸਪੋਰਟਸ ਦੀ ਮੰਗ ਕਰਦਾ ਹੈ ਅਤੇ ਆਖਦਾ ਹੈ ਕਿ ਉਸਨੇ ਕੁਝ ਦਸਤਾਵੇਜ਼ਾਂ ਨੂੰ ਪੂਰਾ ਕਰਨਾ ਹੈ, ਜਿਸ ਲਈ ਉਨ੍ਹਾਂ ਦੇ ਪਾਸਪੋਰਟਸ ਦੀ ਉਸ ਨੂੰ ਲੋੜ ਹੈਨੌਜਵਾਨਾਂ ਵਲੋਂ ਉਸ ਨੂੰ ਆਪਣੇ-ਆਪਣੇ ਪਾਸਪੋਰਟਸ ਸੌਂਪ ਦਿੱਤੇ ਜਾਂਦੇ ਹਨਫਿਰ ਉਹ ਵਿਅਕਤੀ ਉਨ੍ਹਾਂ ਨੂੰ ਇੱਕ ਗੱਡੀ ਰਾਹੀਂ ਸਥਾਨਕ ਸ਼ਹਿਰ ਤੋਂ ਲਗਭਗ 60-70 ਕਿਲੋਮੀਟਰ ਦੂਰ ਜੰਗਲੀ ਜਿਹੇ ਏਰੀਏ ਵਿੱਚ ਬਣੇ ਫਾਰਮ ਹਾਊਸ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਨੌਜਵਾਨਾਂ ਨੂੰ ਇੱਕ ਦਿਨ ਆਰਾਮ ਕਰਨ ਲਈ ਕਿਹਾ ਜਾਂਦਾ ਹੈ ਅਤੇ ਅਗਲੇ ਦਿਨ ਉਨ੍ਹਾਂ ਨੂੰ ਵੱਖੋ-ਵੱਖ ਕਰਕੇ ਉਹਨਾਂ ਦੇ ਕੰਮ ਕਰਨ ਬਾਰੇ ਦੱਸਿਆ ਜਾਂਦਾ ਹੈ ਕੰਮ ਵੀ ਮਜ਼ਦੂਰੀ ਵਾਲਾਜਦੋਂ ਕਿ ਵਿਦੇਸ਼ ਭੇਜਣ ਵਾਲੇ ਏਜੰਟ ਵੱਲੋਂ ਉਨ੍ਹਾਂ ਨੂੰ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਲਗਵਾਉਣ ਦਾ ਸੁਪਨਾ ਵਿਖਾ ਕੇ ਐਡਵਾਂਸ ਪੈਸੈ ਲੈ ਲਏ ਗਏ ਸਨਨੌਜਵਾਨਾਂ ਨੂੰ ਉੱਥੇ ਫਾਰਮ ਹਾਊਸ ਵਿੱਚ 25-25 ਕਿਲੋ ਦੇ ਭਾਰੇ ਥੈਲੇ ਚੁੱਕਣ ਦਾ ਕੰਮ ਦਿੱਤਾ ਗਿਆਖਾਣ-ਪੀਣ ਨੂੰ ਵੀ ਕੁਝ ਨਾ ਦਿੱਤਾ ਅਤੇ ਨਾ ਹੀ ਰਾਤ ਨੂੰ ਠਹਿਰਣ ਦਾ ਕੋਈ ਪੁਖ਼ਤਾ ਪ੍ਰਬੰਧ ਕੀਤਾਨੌਜਵਾਨਾਂ ਨੂੰ ਇੰਜ ਕੈਦ ਕਰਕੇ ਰੱਖਿਆ ਗਿਆ, ਜਿਵੇਂ ਉਹ ਬੰਧੂਆ ਮਜ਼ਦੂਰ ਹੋਣਕਿਸੇ ਨੂੰ ਵੀ ਏਰੀਏ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀਜਦੋਂ ਨੌਜਵਾਨਾਂ ਨੇ ਆਪਣੇ ਸੁਪਨਿਆਂ ਨੂੰ ਟੁੱਟਦਿਆਂ ਦੇਖਿਆ ਤਾਂ ਉੱਥੇ ਕੰਮ ਨਾ ਕਰਨ ਦਾ ਫੈਸਲਾ ਕਰਦੇ ਹੋਏ ਫਾਰਮ ਹਾਊਸ ਦੇ ਮਾਲਕਾਂ ਨੂੰ ਉਨ੍ਹਾਂ ਦੇ ਪਾਸਪੋਰਟਸ ਵਾਪਸ ਕਰਨ ਦੀ ਮੰਗ ਕੀਤੀ ਪਰ ਮਾਲਕਾਂ ਵੱਲੋਂ ਕਿਹਾ ਗਿਆ ਕਿ ਜੇਕਰ ਪਾਸਪੋਰਟ ਵਾਪਸ ਚਾਹੀਦਾ ਹੈ ਤਾਂ 1-1 ਲੱਖ ਰੁਪਏ ਉਨ੍ਹਾਂ ਕੋਲ ਜਮ੍ਹਾਂ ਕਰਵਾਓ ਤਾਂ ਉਹ ਤੁਹਾਨੂੰ ਵਾਪਸ ਤੁਹਾਡੇ ਦੇਸ਼ ਭੇਜਣਗੇਸੋਚਣ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨ ਰੋਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਗਏ ਸਨ, ਉਹ ਆਪਣੀ ਬੇਰੋਜ਼ਗਾਰੀ ਦੌਰਾਨ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਕਿੱਥੋਂ ਕਰਦੇ? ਅਜਿਹੇ ਹਾਲਤ ਵਿੱਚ ਨੌਜਵਾਨਾਂ ਵੱਲੋਂ ਹਾਰ ਨਾ ਮੰਨਦੇ ਹੋਏ ਆਪਣੇ ਦੇਸ਼ ਪਰਤਣ ਦਾ ਫੈਸਲਾ ਕੀਤਾ ਅਤੇ ਕਈ ਕੋਸ਼ਿਸਾਂ ਤੋਂ ਬਾਅਦ ਉਹ ਵਿਚਾਰੇ ਕਿਸੇ ਤਰ੍ਹਾਂ ਜੁਗਾੜ ਕਰਕੇ ਵਾਪਸ ਆਪਣੇ ਦੇਸ਼ ਸੁੱਖੀਂ-ਸਾਂਦੀਂ ਪਹੁੰਚ ਗਏ ਅਤੇ ਹੁਣ ਭਵਿੱਖ ਵਿੱਚ ਵਿਦੇਸ਼ ਨਾ ਜਾਣ ਦੀ ਸਹੁੰ ਖਾਂਦੇ ਹਨਇਹ ਤਾਂ ਖੁਸ਼ਕਿਸਮਤ ਹਨ, ਜੋ ਵਾਪਸ ਪਰਤ ਆਏ ਪਰ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਪਤਾ ਨਹੀਂ ਕਿੰਨੇ ਹੀ ਨੌਜਵਾਨ ਜੋ ਇਸ ਤਰ੍ਹਾਂ ਫਰਜ਼ੀ ਏਜੰਟਾਂ ਰਾਹੀਂ ਵਿਦੇਸ਼ਾਂ ਨੂੰ ਗਏ ਹਨ, ਜੋ ਅੱਜ ਉੱਥੋਂ ਦੇ ਏਅਰਪੋਰਟਾਂ/ਜੰਗਲਾਂ ਆਦਿ ਵਿੱਚ ਰੁਲ ਰਹੇ ਹਨ

ਸਾਡੀਆਂ ਸਰਕਾਰਾਂ ਨੂੰ ਸਾਡੇ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇਹ ਵਿਦੇਸ਼ਾਂ ਵਿੱਚ ਨਾ ਰੁਲਣ ਅਤੇ ਆਪਣੀ ਮਿਹਨਤ ਸਦਕਾ ਆਪਣੇ ਦੇਸ਼ ਦੀ ਤਰੱਕੀ ਵਿੱਚ ਭਾਗੀਦਾਰ ਬਣ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1840)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਲਕਸ਼ਮਣ ਸਿੰਘ

ਲਕਸ਼ਮਣ ਸਿੰਘ

Phone: (91 - 99880 - 45830)
Email: (lovish79@gmail.com)