GurtejSMalluMajra7ਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ‘ਆਹ ਲਉ ...
(28 ਨਵੰਬਰ 2019)

 


VanjaraBedi1ਸ.ਸ. ਵਣਜਾਰਾ ਬੇਦੀ (ਸੋਹਿੰਦਰ ਸਿੰਘ ਵਣਜਾਰਾ ਬੇਦੀ) ਦਾ ਜਨਮ 28 ਨਵੰਬਰ
, 1924 ਨੂੰ ਪਿੰਡ ਧਮਿਆਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿੱਚ ਪਿਤਾ ਸੁੰਦਰ ਸਿੰਘ ਬੇਦੀ ਦੇ ਗ੍ਰਹਿ ਵਿਖੇ ਹੋਇਆਉਨ੍ਹਾਂ ਦੀਆਂ ਦੋ ਭੈਣਾਂ (ਹਰਬੰਸ ਕੌਰ, ਬਸੰਤ ਕੌਰ) ਅਤੇ ਇੱਕ ਭਰਾ (ਸਵਰਨ ਸਿੰਘ) ਸੀਛੋਟੀ ਭੈਣ ਕਿਸੇ ਬਿਮਾਰੀ ਕਾਰਣ ਚੱਲ ਵਸੀ ਸੀਆਪ ਦੇ ਵੱਡੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨਾਲ ਡੇਰਾ ਬਾਬਾ ਨਾਨਕ ਤੋਂ ਇੱਥੇ (ਪਾਤਸ਼ਾਹਣ ਧਨੀ ਇਲਾਕੇ ਵਿੱਚ) ਆ ਕੇ ਵਸੇ ਸਨਬੇਦੀ ਦੇ ਦਾਦਾ ਭਗਵਾਨ ਸਿੰਘ ਮੰਗਲ ਸ਼ਾਹ ਦੇ ਪੁੱਤਰ ਪਟਵਾਰੀ ਸਨਉਹ ਹਮੇਸ਼ਾ ਆਪਣੇ ਨਾਲ ਆਪਣਾ ਇੱਕ ਧਾਰਮਿਕ ਗ੍ਰੰਥ ਰੱਖਿਆ ਕਰਦੇ ਸਨ

ਪਿਤਾ ਦੀ ਨੌਕਰੀ ਦੌਰਾਨ ਹੋਈਆਂ ਬਦਲੀਆਂ ਕਾਰਣ ਵਣਜਾਰਾ ਬੇਦੀ ਨੂੰ ਵੱਖ ਵੱਖ ਥਾਵਾਂ ਉੱਤੇ ਜਾ ਕੇ ਪੜ੍ਹਾਈ ਕਰਨੀ ਪਈਪਾਤਸ਼ਾਹਣ ਵਿੱਚ ਸਿਰਫ਼ ਸੱਤ-ਅੱਠ ਮਹੀਨੇ ਆਰੰਭਕ ਜਮਾਤਾਂ ਪੜ੍ਹੀਆਂ ਸਨਤੀਜੀ ਤੋਂ ਛੇਵੀਂ ਜਮਾਤ ਵਾਅਨੇ, ਸਿਆਲਕੋਟ, ਜਲੰਧਰ ਛਾਉਣੀ ਅਤੇ ਬਾਕੀ ਰਾਵਲਪਿੰਡੀ ਖਾਲਸਾ ਹਾਈ ਸਕੂਲ ਵਿੱਚ (ਸੱਤਵੀਂ-ਅੱਠਵੀਂ ਜਮਾਤ ਵਿੱਚ) ਪੜ੍ਹਿਆ ਸੀਦਸਵੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀਲਾਹੌਰ ਦੇ ਡੀ.ਏ. ਵੀ.ਕਾਲਜ ਵਿੱਚ ਐੱਫ਼.ਏ.ਅਤੇ ਨੈਸ਼ਨਲ ਕਾਲਜ ਲਾਹੌਰ ਵਿੱਚ ਬੀ.ਏ. ਦੀ ਪੜ੍ਹਾਈ ਕੀਤੀ1950 ਵਿੱਚ ਦੁਬਾਰਾ (ਸੋਧ ਕਰਕੇ) ਐੱਮ.ਏ. ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਤੇ ਪੀ.ਐੱਚਡੀ. ਦੀ ਡਿਗਰੀ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਪ੍ਰਾਪਤ ਕੀਤੀ

ਸ.ਸ. ਵਣਜਾਰਾ ਬੇਦੀ ਨੂੰ ਸਕੂਲ ਦੇ ਦਿਨਾਂ (ਚੌਥੀ ਜਮਾਤ) ਵਿੱਚ ਹਿਸਾਬ ਬਹੁਤ ਆਉਂਦਾ ਸੀ ਜਿਸ ਕਾਰਣ ਉਸਨੂੰ ਵਜ਼ੀਫ਼ਾ ਪ੍ਰੀਖਿਆ ਲਈ ਚੁਣਿਆ ਗਿਆ ਪਰ ਅਸਫਲ ਰਿਹਾਉਸਨੂੰ ਸਮਝ ਆ ਗਈ ਕਿ ਕਿਤਾਬਾਂ ਤੋਂ ਬਾਹਰਲੇ ਗਿਆਨ ਦੀ ਵੀ ਖ਼ਾਸ ਜ਼ਰੂਰਤ ਹੈਬਚਪਨ ਵਿੱਚ ਉਸ ਨੂੰ ਨਟ-ਨਟੀ ਦਾ ਖੇਡ ਤਮਾਸ਼ਾ, ਤਿੱਤਲੀਆਂ ਫੜਨਾ ਅਤੇ ਪੰਛੀ ਬਣਨਾ ਬਹੁਤ ਪਸੰਦ ਸੀਖੇਡਾਂ ਵਿੱਚੋਂ ਉਸ ਨੂੰ ਬਾਸਕਟ ਬਾਲ ਦੀ ਖੇਡ ਚੰਗੀ ਲਗਦੀ ਸੀਪ੍ਰੰਤੂ ਬਿੱਲੀ ਅਤੇ ਕਾਂ ਨਾਲ ਉਹ ਨਫ਼ਰਤ ਕਰਦਾ ਸੀ

ਸਕੂਲ ਵਿੱਚ ਪੜ੍ਹਦਿਆਂ ਵਣਜਾਰਾ ਬੇਦੀ ਸਨਿੱਚਰਵਾਰ ਵਾਲੇ ਦਿਨ ਸਭਾ (ਸਾਹਿਤਕ ਮਹਿਫ਼ਲ) ਵਿੱਚ ਸ਼ਾਮਿਲ ਹੋਇਆ ਕਰਦਾ ਸੀਹਰੇਕ ਵਿਦਿਆਰਥੀ ਅਧਿਆਪਕ ਨੂੰ ਕੁਝ ਨਾ ਕੁਝ (ਸ਼ੇਅਰ, ਚੁਟਕਲਾ, ਗੀਤ ਆਦਿ) ਜ਼ਰੂਰ ਸੁਣਾਉਂਦਾਵਣਜਾਰਾ ਬੇਦੀ ਦਾ ਦਿਲ ਸ਼ਾਇਰੀ ਕਰਨ ਲਈ ਤਾਂਘਣ ਲੱਗਾਉਹ ਇੱਕ ਵਿਦਿਆਰਥੀ ਦੀ ਕਾਪੀ ਲੈ ਕੇ ਸ਼ੇਅਰ ਵੀ ਨਕਲ ਕਰਕੇ ਆਪਣੀ ਕਾਪੀ ਉੱਤੇ ਲਿਖ ਲੈਂਦਾ ਹੈਕਾਫ਼ੀ ਦਿਨ ਉਹ ਖੁਦ ਕੁਝ ਲਿਖਣ ਦੀ ਕੋਸ਼ਿਸ਼ ਵੀ ਕਰਦਾ ਰਿਹਾ ਪਰ ਗੱਲ ਨਾ ਬਣੀ

ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਆਂਢੀਆ ਦੇ ਘਰ ਆਈ ਇੱਕ ਕੁੜੀ (ਚੰਨੀ) ਤੋਂ ਪੰਜਾਬੀ ਸਾਹਿਤ ਪੜ੍ਹਨ ਦੀ ਗੁੜ੍ਹਤੀ ਮਿਲਦੀ ਹੈ ਕਿਉਂਕਿ ਉਹਨਾਂ ਨੇ ‘ਫ਼ੁਲਵਾੜੀ ਰਸਾਲੇ’ ਵਿੱਚ ਛਪੀ ਮੋਹਨ ਸਿੰਘ ਦੀ ਕਵਿਤਾ ‘ਅੰਬੀ ਦੇ ਬੂਟੇ ਥੱਲੇ’ ਇਕੱਠੇ ਬੈਠਕੇ ਪੜ੍ਹੀ ਤਾਂ ਇੱਕ ਦੂਜੇ ਨਾਲ ਪਿਆਰ ਪੈ ਗਿਆਉਹ ਕੁੜੀ ਜਦੋਂ ਆਪਣੇ ਪਿੰਡ ਚਲੀ ਜਾਂਦੀ ਹੈ ਤਾਂ ਵਣਜਾਰਾ ਬੇਦੀ ਆਪਣੀ ਬਿਰਹਾ ਦੀ ਪੀੜ ਨੂੰ ਲਿਖਤੀ ਰੂਪ ਪ੍ਰਦਾਨ ਕਰਦਾ ਹੈ:

ਮੇਰੇ ਜਿਗਰ ਦੀਏ ਡਲੀਏ ਪਿਆਰੀਏ ਨੀ,
ਤੇਰੇ ਬਿਨਾ ਨਾ ਜੀਣ ਦਾ ਹੱਜ ਕੋਈ

ਅੱਖੋਂ ਦੂਰ ਲੂੰ ਲੂੰ ਵਿੱਚ ਵਸੀ ਏ ਤੂੰ,
ਤੈਨੂੰ ਮਿਲਣ ਦਾ ਦਿਸੇ ਨਾ ਪੱਜ ਕੋਈ

ਇਸ ਤੋਂ ਬਾਅਦ ਇੱਕ ਗੱਭਰੂ ਨੂੰ ਸ਼ੀਰੀ ਫਰਹਾਦ ਗਾਉਂਦਾ ਅਤੇ ਇੱਕ ਪੰਜਾਹ ਸਾਲ ਦੇ ਕਵੀਸ਼ਰ ਨੂੰ ਬੰਦ/ਕਬਿੱਤ (ਕਾਵਿ-ਟੋਟੇ) ਜੋੜ ਕੇ ਬਰਾਤ ਵਿੱਚ ਗਾਉਂਦਿਆ ਸੁਣਿਆ ਤਾਂ ਵਣਜਾਰਾ ਬੇਦੀ ਦੀ ਸਿਰਜਣ ਸ਼ਕਤੀ ਵਿੱਚ ਵਾਧਾ ਹੋਇਆਡੀ.ਏ.ਵੀ. ਕਾਲਜ ਦੇ ਪੰਜਾਬੀ ਲੈਕਚਰਾਰ (ਗੋਪਾਲ ਸਿੰਘ ਦਰਦੀ) ਤੋਂ ਉਸਨੇ ਸ਼ਬਦ, ਲੈਅ ਅਤੇ ਤਾਲ ਦੀਆਂ ਬਰੀਕੀਆਂ ਨੂੰ ਸਮਝਿਆਇਨ੍ਹਾਂ ਦੇ ਪ੍ਰਭਾਵ ਹੇਠ ਹੀ ਆਪਣੀਆਂ ਰਚਨਾਵਾਂ ਵਿੱਚ ਸੋਧ ਕਰਵਾ ਕੇ ਪਹਿਲਾ ਕਾਵਿ-ਸੰਗ੍ਰਹਿ ਖ਼ੁਸ਼ਬੂਆਂ ਲਿਖਿਆਇਸ ਤੋਂ ਬਾਅਦ ਵਣਜਾਰਾ ਬੇਦੀ ਕੁਝ ਨਾ ਕੁਝ ਰੋਜ਼ਾਨਾ ਲਿਖਣ ਲੱਗ ਗਿਆਐੱਫ.ਏ. ਕਰਦਿਆਂ ਬੇਦੀ ਨੇ ਧ੍ਰੂ ਭਗਤ ਅਤੇ ਮਨ ਅੰਤਰ ਕੀ ਪੀੜ ਨਾਟਕ ਲਿਖੇ ਅਤੇ ਉਨ੍ਹਾਂ ਦੀ ਪਹਿਲੀ ਕਵਿਤਾ ‘ਖੇੜਾ’ ‘ਕੰਵਲ’ ਰਸਾਲੇ ਵਿੱਚ ਛਪੀ

1947 ਦੀ ਵੰਡ ਤੋਂ ਪਹਿਲਾ ਵਣਜਾਰਾ ਬੇਦੀ ਦੇ ਵੱਡੇ ਵਡੇਰੇ ਰਾਵਲਪਿੰਡੀ ਵਿੱਚ ਮੋਹਨਪੁਰ ਮੁਹੱਲੇ ਵਿੱਚ ਰਹਿੰਦੇ ਸਨਉਸ ਦੇ ਪਿਤਾ ਜੀ ਕਲਕੱਤਾ ਦਫਤਰ ਵਿੱਚ ਕਲਰਕ ਦੀ ਨੌਕਰੀ ਕਰਦੇ ਸਨਪ੍ਰਮੋਸ਼ਨ ਤੋਂ ਬਾਅਦ ਉਨ੍ਹਾਂ ਦੀਆਂ ਥਾਂ ਥਾਂ ਬਦਲੀਆਂ (ਜਲੰਧਰ, ਰਾਵਲਪਿੰਡੀ, ਵਾਅਨਾ, ਲਾਹੌਰ) ਹੁੰਦੀਆਂ ਰਹੀਆਂਜਦੋਂ ਵਣਜਾਰਾ ਬੇਦੀ ਬੀ.ਏ. ਦੀ ਪ੍ਰੀਖਿਆ ਦੇ ਕੇ ਹਟਿਆ ਤਾਂ ਉਸ ਦੇ ਪਿਤਾ ਜੀ ਬਿਮਾਰ ਰਹਿਣ ਲੱਗ ਪਏਵਣਜਾਰਾ ਬੇਦੀ ਆਕਾਲ ਲਿਮਟਿਡ ਬੈਂਕ ਵਿੱਚ 200 ਰੁਪਏ ਮਹੀਨਾ ਨੌਕਰੀ ਕਰਨ ਲੱਗਾਕੁਝ ਸਮੇਂ ਬਾਅਦ ਵਿੱਚ ਪਿਤਾ ਨੇ ਆਪਣੀ ਬਿਮਾਰੀ ਨੂੰ ਵੇਖਦਿਆਂ ਆਪਣੇ ਜਿਉਂਦੇ-ਜਿਉਂਦੇ ਪੁੱਤਰ ਦਾ ਵਿਆਹ ਕਰਨਾ ਚਾਹਿਆਨੌਸ਼ਹਿਰੇ ਪਿੰਡ ਦੀ ਲੜਕੀ ਨਾਲ ਮੰਗਣਾ ਕਰਨ ਪਿੱਛੋਂ 10 ਸਤੰਬਰ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀਪ੍ਰੰਤੂ ਕੁਦਰਤ ਦਾ ਕਹਿਰ ਅਜਿਹਾ ਵਾਪਰਿਆਂ ਕਿ ਪਿਤਾ ਅੰਤੜੀਆਂ ਦੀ ਬਿਮਾਰੀ ਨਾਲ 10 ਸਤੰਬਰ ਨੂੰ ਆਕਾਲ ਚਲਾਣਾ ਕਰ ਗਏ

ਫਿਰ ਤਿੰਨ ਕੁ ਮਹੀਨੇ ਬਾਆਦ ਪਿਤਾ ਦੀ ਆਖਰੀ ਇੱਛਾ ਅਨੁਸਾਰ ਵਣਜਾਰਾ ਬੇਦੀ ਦਾ ਵਿਆਹ ਰੱਖ ਦਿੱਤਾਸਮੁੱਚੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੇ ਬਿਨਾਂ ਸਿਹਰਾ, ਮਹਿੰਦੀ ਅਤੇ ਢੋਲ-ਢਮੱਕੇ ਦੇ ਸੰਖੇਪ ਜਿਹੀਆਂ ਰਸਮ-ਰਿਵਾਜ਼ਾਂ ਨਾਲ ਵਿਆਹ ਕਰ ਦਿੱਤਾਹੌਲੀ ਹੌਲੀ ਘਰ ਦਾ ਮਾਹੌਲ ਬਦਲਣ ਲੱਗਾਪੂਰੇ ਘਰ ਵਿੱਚ ਰੌਣਕ ਵਧਣ ਲੱਗੀਮਾਤਾ ਜੀ ਨਾਲ ਪਰਿਵਾਰ ਦੀ ਸਹਿਮਤੀ ਪਿੱਛੋਂ ਪਿਤਾ ਦੇ ਜੀਵਨ ਬੀਮਾ ਫੰਡ ਅਤੇ ਹੋਰ ਫੰਡ ਕਢਵਾ ਕੇ ਘਰ ਦਾ ਪੁਨਰ ਨਿਰਮਾਣ ਕੀਤਾ ਗਿਆਇਨ੍ਹੀਂ ਦਿਨੀਂ ਆਲੇ-ਦੁਆਲੇ ਦੇਸ਼ ਵੰਡ ਨੂੰ ਲੈ ਕੇ ਜਦੇਂ ਅੰਦੋਲਨ ਹੋਣ ਲੱਗੇ ਤਾਂ ਰਾਵਲਪਿੰਡੀ ਵਿੱਚ ਕਰਫਿਊ ਲੱਗ ਗਿਆਲੋਕ ਉੱਥੋਂ ਘਰ ਬਾਰ ਛੱਡ ਆਪੋ-ਆਪਣਾ ਸਾਮਾਨ ਲੈ ਕੇ ਜਾਣ ਲੱਗੇਆਖੀਰ ਵਣਜਾਰਾ ਬੇਦੀ ਵੀ ਆਪਣੇ ਮਾਤਾ ਜੀ (ਪਰਿਵਾਰ) ਨੂੰ ਪਟਿਆਲੇ ਲੈ ਆਇਆ

ਇੱਥੇ ਆ ਕੇ ਇੱਕ ਡੰਗਰਾਂ (ਪਸ਼ੂਆਂ) ਵਾਲੇ ਮਕਾਨ ਨੂੰ ਕਿਰਾਏ ਉੱਤੇ ਲੈ ਕੇ ਭੁੱਖ-ਨੰਗ ਨਾਲ ਸਮਾਂ ਕੱਢਿਆਵਣਜਾਰਾ ਬੇਦੀ ਨੇ ਕੁਝ ਸਮਾਂ ਮੁਨਸ਼ੀਗਿਰੀ ਕੀਤੀ ਪਰ ਪੈਸਾ ਕੋਈ ਨਾ ਮਿਲਿਆਜਦੋਂ ਪਟਿਆਲਾ ਰਿਆਸਤ ਦੇ ਕਿਸੇ ਸਰਕਾਰੀ ਦਫਤਰ ਵਿੱਚ ਕਲਰਕ ਦੀ ਨੌਕਰੀ ਮਿਲੀ ਤਾਂ ਉਸ ਦੇ ਮਾਤਾ ਜੀ ਛੋਟੇ ਭਰਾ (ਪਰਿਵਾਰ ਸਮੇਤ) ਨਾਲ ਦਿੱਲੀ ਚਲੇ ਗਏਰਘੂ ਮਾਜਰੇ ਤੋਂ ਵਣਜਾਰਾ ਬੇਦੀ ਆਪਣੇ ਸਹੁਰੇ ਨਾਲ ਦਿੱਲੀ ਜਾ ਕੇ ਇੱਕ ਅੰਗਰਜ਼ੀ ਦੇ ਹਫ਼ਤਾਵਰੀ ਅਖਬਾਰ ਵਿੱਚ ਪਰੂਫ ਰੀਡਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਪਟਿਆਲਾ ਦਫਤਰ ਵਿੱਚ ਅਸਤੀਫਾ ਭੇਜ ਦਿੰਦਾ ਹੈਜਦੋਂ ਇਹ ਹਫਤਾਵਰੀ ਅਖਬਾਰ ਵੀ ਬੰਦ ਹੋਣ ਦੇ ਕਿਨਾਰੇ ਆ ਗਿਆ ਤਾਂ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਵਪਾਰ ਵਿੱਚ ਹੱਥ ਅਜ਼ਮਾਇਆ, ਜਿਹੜਾ ਘਾਟਾ ਪੈ ਜਾਣ ਕਾਰਣ ਅੱਧ-ਵਿਚਕਾਰ ਹੀ ਛੱਡ ਦਿੱਤਾਫਿਰ ਸਟੇਡੀਅਮ ਸਿਨੇਮਾ ਵਿੱਚ ਗੇਟ ਕੀਪਰ ਦੀ ਡਿਉਟੀ ਕੀਤੀ, ਜਿੱਥੋਂ ਅੱਧੀ ਰਾਤ ਨੂੰ ਘਰ ਮੁੜਦਾ ਹੋਇਆ ਕੁੱਤਿਆਂ ਨੇ ਘੇਰ ਲਿਆ ਅਤੇ ਬੜੀ ਮੁਸ਼ਕਿਲ ਨਾਲ ਜਾਨ ਬਚਾਅ ਕੇ ਘਰ ਆਇਆਉਸਦੇ ਮਾਤਾ ਜੀ ਆਖਣ ਲੱਗੇ, ‘ਕੱਲ੍ਹ ਤੋਂ ਕੰਮ ਉੱਤੇ ਨਹੀਂ ਜਾਣਾ, ਇਹ ਤੇਰੇ ਵੱਸ ਦੀ ਗੱਲ ਨਹੀਂ

ਘਰ ਵਿਹਲੇ ਬੈਠਿਆਂ-ਬੈਠਿਆਂ ਵਣਜਾਰਾ ਬੇਦੀ ਨੇ ਇੱਕ ਚਿੱਠੀ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੌਕਰੀ ਖਾਤਰ ਪਾਈਉਹਨਾਂ ਨੇ ਉਸ ਨੂੰ ਅੰਮ੍ਰਿਤਸਰ ਬੁਲਾ ਲਿਆਜਦੋਂ ਉੱਥੇ ਦਫਤਰ ਵਿੱਚ ਪਹੁੰਚਿਆ ਤਾਂ ਉਹ ਨਾ ਮਿਲੇਵਾਪਸੀ ਸਮੇਂ ਉਨ੍ਹਾਂ ਨੇ ਪਠਾਨਕੋਟ ਆਪਣੇ ਭਰਾ ਕੋਲ ਜੀ.ਟੀ. ਕੰਪਨੀ ਵਿੱਚ ਰਾਤ ਕੱਟੀਇੱਥੇ ਉਸਦੇ ਭਰਾ ਨੇ ਮੇਜਰ ਸਾਹਿਬ ਨਾਲ ਗੱਲਬਾਤ ਕਰਕੇ ਕੰਪਨੀ ਵਿੱਚ ਹੀ ਲਾਰੀ (ਗੱਡੀ) ਕਲਰਕ ਲਵਾ ਦਿੱਤਾਸਿਵਲੀਅਨ ਕੰਪਨੀ ਵਿੱਚ ਹੁੰਦੀਆਂ ਹੇਰਾ-ਫੇਰੀਆਂ ਦੀ ਉੱਚ ਅਫਸਰਾਂ ਨੂੰ ਸ਼ਿਕਾਇਤ ਤੋਂ ਇੱਕ ਨਵਾਂ ਮੇਜਰ ਵਣਜਾਰਾ ਬੇਦੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਿਆਂ ਰੋਜ਼ਾਨਾ ਤੰਗ (ਪ੍ਰੇਸ਼ਾਨ) ਕਰਨ ਲੱਗਾ ਤਾਂ ਉਹ ਨੌਕਰੀ ਹੀ ਛੱਡ ਆਇਆ

ਜਦੋਂ ਮਾਤਾ ਜੀ ਆਪਣੇ ਛੋਟੇ ਪੁੱਤਰ ਕੋਲ ਅੰਬਾਲੇ ਚਲੇ ਜਾਂਦੇ ਹਨ ਤਾਂ ਵਣਜਾਰਾ ਬੇਦੀ ਨੂੰ ਬੇਰੁਜ਼ਗਾਰੀ ਕਾਰਣ ਰਿਸ਼ਤੇਦਾਰਾਂ ਤੋਂ ਉਧਾਰ ਮੰਗ-ਮੰਗ ਕੇ ਅਤੇ ਘਰ ਦੀਆਂ ਵਸਤੂਆਂ ਵੇਚ-ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਹੈਜਦੋਂ ਬੇਟੀ (ਗੁੱਡੀ) ਬਿਮਾਰ ਹੋ ਗਈ ਤਾਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਘਰ ਵਿੱਚ ਤਾਂ ਇੱਕ ਖੋਟਾ ਸਿੱਕਾ ਵੀ ਨਹੀਂ ਸੀਪ੍ਰੰਤੂ ਇੱਕ ਦਿਨ ਅਚਾਨਕ ਕੁੜੀ ਆਪਣੇ ਆਪ ਉੱਠ ਕੇ ਬੈਠ ਗਈ ਅਤੇ ਖੇਡਣ ਲੱਗ ਪਈਇਹ ਸਭ ਵੇਖ ਕੇ ਪਤਨੀ ਨੇ ਧਰਵਾਸ ਦਿੰਦਿਆਂ ਆਖਿਆ, “ਜੇ ਧੀ (ਗੁੱਡੀ) ਮੌਤ ਦੇ ਮੂੰਹੋਂ ਬਿਨਾਂ ਦਵਾਈਆਂ ਤੋਂ ਮੁੜ ਕੇ ਆ ਸਕਦੀ ਹੈ ਤਾਂ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਏ।”

1952-53 ਵਿੱਚ ਇੱਕ ਅਖ਼ਬਾਰ ਰਾਹੀਂ ‘ਫਤਿਹ ਪ੍ਰੀਤਮ’ ਦੀ ਇੱਕ ਆਸਾਮੀ ਦਾ ਪਤਾ ਲੱਗਾਵਣਜਾਰਾ ਬੇਦੀ ਉਨ੍ਹਾਂ ਦੇ ਦਫਤਰ ਗਿਆਉੱਥੇ ਮੌਜੂਦ ਵਿਅਕਤੀ ਨੇ ਪੰਜਾਬੀ ਵਿੱਚ ਇੱਕ ਅਰਜ਼ੀ ਲਿਖਵਾਈਅਰਜ਼ੀ ਉੱਤੇ ਵਣਜਾਰਾ ਬੇਦੀ ਨਾਮ ਪੜ੍ਹਦਿਆਂ ਹੀ ਪ੍ਰੈੱਸ ਦੇ ਮਾਲਕ ਨੇ ਨੌਕਰੀ ਉੱਤੇ ਰੱਖ ਲਿਆ ਸੀਇੱਕ ਵਾਰ ‘ਫਤਿਹ ਪ੍ਰੀਤਮ’ ਦੇ ਦਫਤਰ ਵਿੱਚ ਸ. ਅਵਤਾਰ ਸਿੰਘ ਆਜ਼ਾਦ ਮਿਲਣ ਆਏਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਸੰਪਾਦਕੀ (ਨੌਕਰੀ) ਛੱਡਣ ਦਾ ਨੋਟਿਸ ਲਿਖਤੀ ਤੌਰ ਉੱਤੇ ਦੇ ਦਿੱਤਾਜਦੋਂ ਨੋਟਿਸ ਦੀ ਮਿਆਦ ਪੂਰੀ ਹੋ ਗਈ, ਉਹ ਵਗੈਰ ਦੱਸੇ ਹੀ ਕਦੇ ਟਿਊਸ਼ਨ ਪੜ੍ਹਾਉਣ, ਕਦੇ ਲਾਇਬਰੇਰੀ ਜਾਣ ਲੱਗ ਪਿਆ

ਕਈ ਮਹੀਨੇ ਉਹ ਸਾਇਕਲ ਲੈ ਕੇ ਕਦੇ ਲਾਇਬਰੇਰੀ, ਕਦੇ ਟਿਊਸ਼ਨ ਪੜ੍ਹਾਉਣ ਜਾਂਦਾ ਰਿਹਾਇੱਕ ਦਿਨ ਹਾਰਡਿੰਗ ਲਾਇਬਰੇਰੀ ਵਿੱਚੋਂ ਸਾਇਕਲ ਚੋਰੀ ਹੋ ਗਿਆ ਤਾਂ ਚਾਂਦਨੀ ਚੌਂਕ ਥਾਣੇ ਵਿੱਚ ਰਿਪੋਰਟ ਲਿਖਾਉਣ ਗਿਆਉਨ੍ਹਾਂ ਨੇ ਸੌ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇਵਣਜਾਰਾ ਬੇਦੀ ਨੇ ਅੱਗੋਂ ਆਖਿਆ ਕਿ ਮੈਂ ਇੱਕ ਅਖ਼ਬਾਰ ਦਾ ਸੰਪਾਦਕ ਹਾਂ ਪੁਲਿਸ ਵਾਲੇ ਕਹਿੰਦੇ ਲਿਆਓ ਜੀ ਰਸੀਦ (ਬਿੱਲ) ਦਿਖਾਓਨੇੜੇ ਖੜ੍ਹੇ ਇੱਕ ਵਿਅਕਤੀ ਨੇ ਉਸਨੂੰ ਇੱਕ ਪਾਸੇ ਲਿਜਾਕੇ ਕਿਹਾ ਕਿ ਮੇਰਾ ਸਾਇਕਲ ਵੀ ਚੋਰੀ ਹੋਇਆ ਸੀਲੱਭ ਤਾਂ ਲਿਆ ਇਨ੍ਹਾਂ ਨੇ ਪਰ ਕੁਝ ਪੁਰਜ਼ੇ ਉਤਾਰ ਲਏ, ਕੁਝ ਬਦਲ ਦਿੱਤੇ ਨੇਸਾਇਕਲ ਦਾ ਸਿਰਫ਼ ਢਾਂਚਾ (ਫਰੇਮ) ਹੀ ਮਿਲ ਰਿਹਾ ਉਹ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਦੇ ਰਹੇਕੋਈ ਫਾਇਦਾ ਨਹੀਂ ਹੋਣਾ ਰਿਪੋਰਟ ਲਿਖਵਾਉਣ ਦਾ

ਉੱਥੋਂ ਨਿਰਾਸ਼ ਹੋ ਕੇ ਬਣਜਾਰਾ ਬੇਦੀ ਘਰ ਨੂੰ ਤੁਰ ਆਇਆਪਰ ਉਸਨੂੰ ਸਾਇਕਲ ਬਿਨਾਂ ਆਉਣਾ-ਜਾਣਾ ਔਖਾ ਹੋ ਗਿਆਇੱਕ ਦਿਨ ਰੇਲਵੇ ਪਟੜੀ ਉੱਤੇ ਤੁਰਿਆ ਜਾਂਦਾ ਗੱਡੀ ਹੇਠ ਆਉਣੋ ਵਾਲ ਵਾਲ ਬਚ ਰਿਹਾਘਰ ਆ ਕੇ ਕਹਿਣ ਲੱਗਾ ਅੱਜ ਤਾਂ ਬੱਚਿਆਂ ਖਾਤਰ ਹੀ ਭੇਜਿਆ ਰੱਬ ਨੇਸਾਰੀ ਗੱਲ ਸੁਣ ਕੇ ਪਤਨੀ ਨੇ ਆਪਣਾ ਹਾਰ ਫੜਾਉਂਦਿਆਂ ਕਿਹਾ, ‘ਆਹ ਲਉ, ਲੈ ਜਾਓ ਵਣਜਾਰਾ ਬੇਦੀ ਨੂੰ ਲੱਗਾ ਕਿ ਪਤਨੀ ਉਸ ਹਾਰ ਦੀ ਮੁਰੰਮਤ ਕਰਾਉਣ ਨੂੰ ਕਹਿੰਦੀ ਹੋਊਕਹਿਣ ਲੱਗਾ, ਮੈਂ ਕੀ ਕਰਾਂ ਇਹਨੂੰ? ਅੱਗੋਂ ਪਤਨੀ ਕਹਿੰਦੀ ਇਹ ਵੇਚ ਕੇ ਸਾਇਕਲ ਲੈ ਆਓਉਨ੍ਹਾਂ ਨੇ ਪਲੱਈਅਰ ਗਾਰਡਨ ਜਾ ਕੇ ਨਵਾਂ ਸਾਇਕਲ ਖਰੀਦ ਲਿਆਂਦਾ ਅਤੇ ਆਪਣੇ ਨਵੇਂ ਸਾਥੀ ਨਾਲ ਅਗਲਾ ਸਫਰ ਸ਼ੁਰੂ ਕਰ ਦਿੱਤਾ

ਇੱਕ ਦਿਨ ਸੈਂਟਰਲ ਲਾਇਬਰੇਰੀ ਦਾ ਸਟਾਫ਼ (ਲਾਇਬਰੇਰੀਅਨ) ਵਣਜਾਰਾ ਬੇਦੀ ਦੀ ਗਲਤੀ ਕਾਰਣ ਉਸ ਨੂੰ ਬੁਰਾ ਭਲਾ ਆਖਦਾ ਹੈਬੇਇਜ਼ਤੀ ਹੋ ਜਾਣ ਉੱਤੇ ਉਹ ਕਿਸੇ ਦੂਸਰੀ ਲਾਇਬਰੇਰੀ ਅੰਦਰ ਚਲਾ ਜਾਂਦਾ ਹੈਉਹ ਸਾਇਕਲ ਰੱਖ ਕੇ ਜਦੋਂ ਸ਼ੈਲਫਾਂ ਤੋਂ ਕਿਤਾਬਾਂ ਵੇਖਣ ਲਗਦਾ ਤਾਂ ਚਪੜਾਸੀ ਆ ਕੇ ਕਹਿਣ ਲੱਗਾ ਕਿ ਬਾਹਰ ਸਾਇਕਲ ਆਪ ਕੀ ਹੈ? ਜੀ ਹਾਂ, ਕਿਉਂ? ਇੱਥੇ ਸਾਇਕਲ ਖੜ੍ਹੀ ਕਰਨਾ ਮਨ੍ਹਾ ਏ ਉੱਧਰ ਕੰਟੀਨ ਕੇ ਪਾਸ ਸਟੈਂਡ ਮੇ ਲਗਾਓ ਲਾਇਬਰੇਰੀਅਨ ਕਾ ਹੁਕਮ ਹੈਉਹ ਸਾਇਕਲ ਸਟੈਂਡ ਗਿਆ ਤਾਂ ਉੱਥੇ ਠੇਕੇਦਾਰ ਦਾ ਨੌਕਰ ਪਰਚੀ ਕੱਟਦਾ ਕਹਿੰਦਾ ਇੱਕ ਆਨਾ ਦਿਓ, ਇਹ ਸਾਇਕਲ ਸਟੈਂਡ ਠੇਕੇ ਉੱਤੇ ਆਪਰ ਵਣਜਾਰਾ ਬੇਦੀ ਨੇ ਉਧਾਰ ਕਰਦਿਆਂ ਅਗਲੇ ਦਿਨ ਆਨਾ ਦੇਣ ਦਾ ਵਾਅਦਾ ਕੀਤਾ

ਜੇਬ ਵਿੱਚ ਇੱਕ ਆਨਾ ਵੀ ਨਾ ਹੋਣ ਕਾਰਣ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈਮਨ ਨੂੰ ਇੱਕ ਧੱਕਾ ਜਿਹਾ ਵੱਜਾਸੋਚਣ ਲੱਗਾ ਕਿ ਹੁਣ ਪੈਸੇ ਬਿਨਾਂ ਕੋਈ ਦੂਜੀ ਪੂਜਾ ਨਹੀਂ ਹੋ ਸਕਦੀਘਰ ਆ ਕੇ ਉਹ ਆਪਣੇ ਆਪ ਨਾਲ ਗੱਲਾਂ ਕਰਦਾ-ਕਰਦਾ ਕਹਿਣ ਲੱਗਾ ਮੈਂ ਹੁਣ ਪੈਸਾ ਕਮਾਵਾਂਗਾ, ਅਮੀਰ ਬਣਾਗਾਪਤਨੀ ਨੇ ਵਿਅੰਗ ਕੀਤਾ, ‘ਤੁਸੀਂ ਪੈਸਾ ਕਮਾਓਗੇ? ਤੁਸੀਂ ਤਾਂ ਕਲਮ ਘਿਸਾ ਸਕਦੇ ਹੋ ਬੱਸ, ਘਿਸਾਈ ਜਾਓ ਉਹ ਪਤਨੀ ਨੂੰ ਇੱਕ ਆਨੇ ਵਾਲੀ ਗੱਲ ਦੱਸਦਿਆਂ ਕਹਿਣ ਲੱਗਾ, “ਝੱਲੀਏ, ਮੈਂ ਹੁਣ ਬਹੁਤ ਪੈਸਾ ਕਮਾਵਾਂਗਾ

ਕੁਦਰਤ ਅਜਿਹੀ ਮੇਹਰਬਾਨ ਹੋਈ ਕਿ ਉਸਨੂੰ ਇੱਕ ਤੋਂ ਵਧੇਰੇ ਕੋਚਿੰਗ ਕਾਲਜਾਂ ਵਿੱਚ ਕਲਾਸਾਂ ਮਿਲ ਗਈਆਂ, ਜਿਨ੍ਹਾਂ ਤੋਂ ਚੰਗੀ ਚੋਖੀ ਕਮਾਈ ਹੋਣ ਲੱਗ ਪਈਇਸ ਤੋਂ ਬਾਅਦ ਉਸਨੇ ਐੱਮ.ਏ. ਪੰਜਾਬੀ ਦੀ ਡਵੀਜ਼ਨ ਨੂੰ ਸੋਧ ਕੇ ਪਹਿਲਾ ਸਥਾਨ ਪ੍ਰਾਪਤ ਕਰ ਲਿਆਵਧੀਆ ਨਤੀਜਾ ਆਉਣ ਕਾਰਨ ਉਸਨੂੰ ਕੈਂਪ ਕਾਲਜ ਵਾਲਿਆਂ ਨੇ ਐੱਮ.ਏ. ਕਲਾਸ ਨੂੰ ਪੜ੍ਹਾਉਣ ਲਈ ਰੱਖ ਲਿਆਇਸ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਦਿਆਲ ਸਿੰਘ ਕਾਲਜ ਵਿੱਚ ਰੈਗੂਲਰ ਲੈਕਚਰਾਰ ਦੀ ਨੌਕਰੀ ਸ਼ੁਰੂ ਕੀਤੀਇਹ ਕੋਈ ਆਮ ਨੌਕਰੀ ਨਹੀਂ ਸੀਉਹਦਾ ਜ਼ਿੰਦਗੀ ਭਰ ਦਾ ਸੁਪਨਾ ਸੀਜਿਹੜਾ ਵਰ੍ਹਿਆਂ ਬਾਅਦ ਹੁਣ ਪੂਰਾ ਹੋਇਆ ਸੀ ਕਿਉਂਕਿ ਉਹ ਇੱਕ ਸੰਪਾਦਕ ਜਾਂ ਅਧਿਆਪਕ ਹੀ ਬਣਨਾ ਚਾਹੁੰਦਾ ਸੀਇਹ ਨੌਕਰੀ ਮਿਲ ਜਾਣ ਪਿੱਛੋਂ ਵਣਜਾਰਾ ਬੇਦੀ ਨੇ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਕਿਸ਼ਤਾਂ ਉੱਤੇ ਇੱਕ ਪਲਾਟ ਖਰੀਦ ਕੇ 1960 ਵਿੱਚ ਆਪਣਾ ਘਰ (ਮਕਾਨ) ਬਣਾਇਆ ਜਿੱਥੇ ਬੈਠ ਕੇ ਉਸ ਨੇ ਸਾਲਾਂ ਬੱਧੀ ਸਾਹਿਤ ਰਚਿਆ

ਸ.ਸ. ਵਣਜਾਰਾ ਬੇਦੀ ਨੇ ਪੰਜਾਬੀ ਸਾਹਿਤ ਜਗਤ ਲਈ ਲੋਕਧਾਰਾ ਅਧਿਐਨ: ਮਧਕਾਲੀਨ ਪੰਜਾਬੀ ਕਥਾ: ਰੂਪ ਤੇ ਪਰੰਪਰਾ, ਲੋਕਧਾਰਾ ਅਤੇ ਸਾਹਿਤ, ਪੰਜਾਬ ਦੀ ਲੋਕਧਾਰਾ, ਗੁਰੂ ਅਰਜਨ ਬਾਣੀ ਵਿੱਚ ਲੋਕ ਤੱਤ, ਗੁਰੂ ਨਾਨਕ ਅਤੇ ਲੋਕ ਪ੍ਰਵਾਹ ਲੋਕ ਸਾਹਿਤ: ਬਾਤਾਂ ਮੁੱਢ ਕਦੀਮ ਦੀਆਂ (ਜਿਲਦ ਪਹਿਲੀ ਤੇ ਦੂਜੀ) ਪੰਜਾਬ ਦਾ ਲੋਕ ਸਾਹਿਤ, ਲੋਕ ਆਖਦੇ ਹਨ (ਅਖਾਣ ਅਧਿਐਨ), ਸੁਹਜ ਪ੍ਰਬੋਧ (ਮੁਹਾਵਰਾ ਅਧਿਐਨ) ਇੱਕ ਘੁੱਟ ਰਸ ਦਾ (ਲੋਕ ਕਹਾਣੀਆਂ), ਪੰਜਾਬ ਦੀਆਂ ਲੋਕ ਕਹਾਣੀਆਂ, ਪੰਜਾਬ: ਲੋਕ ਸੰਸਕ੍ਰਿਤੀ ਔਰ ਸਾਹਿਤਯ (ਹਿੰਦੀ), ਮੁਹੱਬਤ ਦੇ ਅੰਗ ਸੰਗ, ਫੋਕਲੋਰ ਆਫ ਪੰਜਾਬ, ਕਵਿਤਾ: ਖ਼ੁਸ਼ਬੂਆਂ, ਕੰਵਲ ਪੱਤੀਆਂ, ਪਾਣੀ ਅੰਦਰ ਲੀਕ, ਮੇਰੀ ਕਲਮ ਦਾ ਨੂਰ ਕੋਸ਼: ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ (ਜ਼ਿਲਦ 1 ਤੋਂ 8 ਤੱਕ) ਹੋਰ ਪੁਸਤਕਾਂ: ਪੰਜਾਬੀ ਸਾਹਿਤ, ਇਤਿਹਾਸ ਦੀਆਂ ਲੋਕ ਰੂੜੀਆਂ, ਲੋਕ ਵਿਰਸਾ ਪੰਜਾਬ, ਲੋਕ ਬੋਲੀਆਂ, ਪੰਜਾਬ ਦੀਆਂ ਜਨੌਰ ਕਹਾਣੀਆਂ, ਲੋਕ ਧਰਮ (2007), ਰਾਜਾ ਰਸਾਲੂ, ਅੰਧਾ ਭਾਈ ਜਾਗਦਾ, ਗਲੀਏ ਚਿੱਕੜ ਦੂਰ ਘਰ, ਅੱਧੀ ਮਿੱਟੀ ਅੱਧਾ ਸੋਨਾ, ਸੁਨਹਿਰੀ ਕਲਗੀ ਵਾਲਾ ਮੁਰਗਾ, ਆਦਿ ਮਹੱਤਵਪੂਰਨ ਪੁਸਤਕਾਂ ਲਿਖੀਆਂ

ਉਪਰੋਕਤ ਸਾਹਿਤਕ ਰਚਨਾਵਾਂ ਸਾਡੇ ਲਈ ਕਿਸੇ ਦੇਣ ਤੋਂ ਘੱਟ ਨਹੀਂ ਹਨ ਇਨ੍ਹਾਂ ਦਾ ਰਚੇਤਾ ਆਪਣਾ ਪਹਿਲਾ ਅਤੇ ਵੱਡਾ ਸਾਹਿਤਕ ਇਸ਼ਟ ‘ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ’ ਨੂੰ ਅਤੇ ਛੋਟਾ ਸਾਹਿਤਕ ਇਸ਼ਟ ‘ਲੋਕਧਾਰਾ’ ਨੂੰ ਮੰਨਦਾ ਸੀਅਜਿਹੇ ਵਿਚਾਰਾਂ ਵਾਲਾ ਇਹ ਵਿਦਵਾਨ ਮੰਜੇ (ਪਲੰਘ) ਉੱਤੇ ਬੈਠ ਕੇ ਜਾਂ ਲੇਟ ਕੇ ਲਿਖਣਾ ਜ਼ਿਆਦਾ ਪਸੰਦ ਕਰਦਾ ਸੀਜਿਸ ਮੌਤ ਦੀ ਉਹ ਛੋਟੇ ਹੁੰਦਿਆਂ ਖੋਜ ਕਰਦਾ ਹੁੰਦਾ ਸੀ, ਬੁਢਾਪੇ ਵਿੱਚ ਓਹੀ 26 ਅਗਸਤ, 2001 ਨੂੰ ਆਪਣੇ ਨਾਲ ਲੈ ਗਈ

ਸਾਡੇ ਸਾਹਿਤ ਦਾ ਵਣਜਾਰਾ ‘ਸ.ਸ. ਵਣਜਾਰਾ ਬੇਦੀ’ ਅੱਜ ਭਾਵੇਂ ਸਾਡੇ ਸਾਹਮਣੇ ਮੌਜੂਦ ਨਹੀਂ ਪ੍ਰੰਤੂ ਆਪਣੀਆਂ ਅਮਰ ਅਤੇ ਅਮੀਰ ਰਚਨਾਵਾਂ ਵਿੱਚ ਉਹ ਹਮੇਸ਼ਾ ਸਾਹ ਲੈਂਦਾ ਅਤੇ ਬੋਲਦਾ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1824)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)