RajwinderRaunta7ਲੈ ਭਾਈ ਤੇਜਾ ਸਿਆਂ, ਤੂੰ ਤੇ ਗੁੱਸਾ ਈ ਕਰ ਗਿਆ। ਇੰਨਾ ਥੋੜ੍ਹੋ ਗੁੱਸਾ ਕਰੀਦਾ ...
(24 ਅਕਤੂਬਰ 2019)

 

ਮੇਰੇ ਪਾਪਾ ਜੀ 1993 ਵਿੱਚ ਪ੍ਰਾਇਮਰੀ ਬਲਾਕ ਸਿੱਖਿਆ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਸਨਉਹ ਅਧਿਆਪਕ ਹੁੰਦਿਆਂ ਉਸ ਸਮੇਂ ਦੀ ਅਧਿਆਪਕ ਯੂਨੀਅਨ ਵਿੱਚ ਵੀ ਕਾਫ਼ੀ ਸਰਗਰਮ ਸਨਯੂਨੀਅਨ ਦੇ ਸੱਦੇ ਉੱਤੇ ਹਰ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੇ ਸਾਥੀਅਧਿਆਪਕ ਸਾਥੀਆਂ ਵਿੱਚ ਉਹਨਾਂ ਦੀ ਇਮਾਨਦਾਰੀ ਅਤੇ ਮਿਹਨਤੀ ਸੁਭਾਅ ਦੀ ਚਰਚਾ ਸੀ ਅਤੇ ਉਹਨਾਂ ਨੂੰ ਮਹਿਕਮੇ ਵਿੱਚ ਅਸੂਲੀ ਬੰਦਾ ਕਰਕੇ ਵੀ ਜਾਣਿਆ ਜਾਂਦਾ ਸੀਜੇ ਕਿਸੇ ਅਧਿਆਪਕ ਸਾਥੀ ਦੀ ਵਿਭਾਗੀ ਸਮੱਸਿਆ, ਜਵਾਬ-ਤਲਬੀ, ਜਾਂ ਕੋਈ ਕਾਰਨ ਦੱਸੋ ਨੋਟਿਸ ਆਇਆ ਹੁੰਦਾ ਤਾਂ ਉਹਨਾਂ ਦੀ ਰਾਇ ਲਈ ਜਾਂਦੀਉਹ ਜਦੋਂ 38 ਸਾਲ ਦੀ ਸਰਵਿਸ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਜੋਂ ਬਾਘਾਪੁਰਾਣਾ ਤੋਂ ਸੇਵਾ ਮੁਕਤ ਹੋਏ ਤਾਂ ਉਹਨਾਂ ਦੀ ਸਚਾਈ, ਇਮਾਨਦਾਰੀ ਅਤੇ ਮਿਹਨਤੀ ਸੁਭਾ ਦੇ ਸੋਹਿਲੇ ਗਾਏ ਗਏਉਹਨਾਂ ਦੇ ਕਵੀ ਜੀਵਨ, ਖੱਬੇ ਪੱਖੀ ਸੋਚ ਬਾਰੇ ਖੁੱਲ੍ਹ ਕੇ ਗੱਲਾਂ ਹੋਈਆਂਉਹ ਅਫਸਰ ਹੁੰਦਿਆਂ ਜਿਨ੍ਹਾਂ ਮਾਤਹਿਤ ਕਲਰਕਾਂ ਨੂੰ ਪੰਜੀ ਨਹੀਂ ਲੈਣ ਦਿੰਦੇ ਸਨ, ਕਿਸੇ ਅਧਿਆਪਕ ਦਾ ਕੋਈ ਵੀ ਉਹਨਾਂ ਨਾਲ ਸਬੰਧਤ ਕੰਮ ਉਹ ਆਪ ਹੱਥੀਂ ਕਰ ਦਿੰਦੇ ਸਨ, ਇਸ ਕਾਰਨ ਅੰਦਰੋਂ ਦੁਖੀ ਕਲਰਕ ਵਾਇਆ ਅਧਿਆਪਕ ਵੀ ਕੱਚਾ ਜਿਹਾ ਹੱਸਦੇ ਤਾੜੀਆਂ ਮਾਰ ਰਹੇ ਸਨ

ਹੁਣ ਉਹਨਾਂ ਨੂੰ ਸੇਵਾ ਮੁਕਤ ਹੋਇਆ ਨੂੰ ਦੋ ਮਹੀਨੇ ਟੱਪ ਗਏ ਸਨਉਹ ਡਾਕੀਏ ਨੂੰ ਨਿੱਤ ਪੁੱਛ ਛੱਡਦੇ ਕਿ ਸਰਕਾਰੀ ਡਾਕ ਨਹੀਂ ਆਈ ‘ਜੈਲਾ’ ਡਾਕੀਆ ਕਹਿ ਛੱਡਦਾ, ਮਾਸ਼ਟਰ ਜੀ, ਜਦੋਂ ਚਿੱਠੀ ਆਈ ਪਹਿਲਾਂ ਤੁਹਾਨੂੰ ਫੜਾ ਕੇ ਫਿਰ ਲੋਕਾਂ ਨੂੰ ਡਾਕ ਵੰਡੂੰ

ਪਾਪਾ ਜੀ ਸੱਠ ਕਿਲੋਮੀਟਰ ਦੂਰ ਫ਼ਰੀਦਕੋਟ ਸਥਿਤ ਡੀਈਓ ਦਫਤਰ ਵਿੱਚ ਵੀ ਦੋ ਤਿੰਨ ਚੱਕਰ ਮਾਰ ਆਏ ਸਨਕਲਰਕ - ਸਾਬ੍ਹ ਬੱਸ ਜੀ ਸਾਨੂੰ ਬਹੁਤਾ ਫ਼ਿਕਰ ਆ ਜੀਤੁਹਾਡਾ ਕੇਸ ਤਾਂ ਬਣਿਆ ਪਿਆ, ਬੱਸ ਆਹ ਰਹਿੰਦਾ ਥੋੜ੍ਹਾ ਜਿਹਾ, ਜਦੋਂ ਕੰਮ ਹੋ ਗਿਆ, ਪੈਨਸ਼ਨ ਸਿੱਧੀ ਤੁਹਾਡੇ ਘਰ

ਇਵੇਂ ਹੀ ਮਹੀਨਾ ਹੋਰ ਲੰਘ ਗਿਆ ਇਸ ਵਾਰ ਡੀਈਓ ਬੀਬੀ ਦਫਤਰ ਵਿੱਚ ਸੀਪਾਪਾ ਜੀ ਕਹਿੰਦੇ, ਬੀਬੀ ਜੀ, ਤਿੰਨ ਚਾਰ ਮਹੀਨੇ ਹੋ ਗਏ ਮੈਂ ਰੋਜ਼ ਪੈਨਸ਼ਨ ’ਡੀਕਦਾ ਹਾਂਕੀ ਗੱਲ ਐ ਜੀ, ਮੇਰਾ ਚੌਥਾ ਗੇੜਾ ਅੱਜ ,ਤੁਸੀਂ ਵੀ ਨੀਂ ਮਿਲਦੇਮੈਥੋਂ ਨੀ ਵੱਜਦੇ ਰੋਜ਼ ਗੇੜੇ, ਤੁਸੀਂ ਕਾਰਨ ਦੱਸੋ ਕੀ ਆ ਜੀ?

“ਚੈੱਕ ਮਿਲਿਆ ਨੀਂ?”

“ਮੈਂਨੂੰ ਕੀ ਲੋੜ ਸੀ ਜੀ ਬੱਸਾਂ ਵਿੱਚ ਜੇਠ ਹਾੜ ਦੀ ਗਰਮੀਂ ਵਿੱਚ ਧੱਕੇ ਖਾਣ ਦੀ?”

“ਹਾਂ ਤੇਜਾ ਸਿਆਂ, ਮੈਂਨੂੰ ਦਫ਼ਤਰੀ ਰੁਝੇਵੇਂ ਜ਼ਿਆਦਾ ਸੀਦੂਜਾ ਮੇਰਾ ਪਿੰਡ ਵੀ ਤੇਰੇ ਪਿੰਡਾਂ ਵਾਂਗੂੰ ਦੂਰ ਆਮੈਂਨੂੰ ਪਤਾ ਤੇਰੇ ਕੇਸ ਦਾ ਪਰ ਮੈਂ ਦਸਤਖ਼ਤ ਕਰ ’ਤੇ

“ਪਰ ਬੀਬੀ ਜੀ ਮੈਂਨੂੰ ਤਾਂ ਪੈਨਸ਼ਨ ਮਿਲੀ ਨੀ, ਹਾਰ ਕੇ ਸੌ ਰੁਪਈਆ ਲਾ ਕੇ ਮੈਂ ਅੱਜ ਫੇਰ ਆਇਆਂ

“ਵਿਜੇ ... ਪਾਣੀ ਪਿਆ ਆਪਣੇ ਬੀਪੀਈਓ ਆਏ ਆਭਾਵੇਂ ਹੁਣ ਸੇਵਾ ਮੁਕਤ ਹੋਗੇ... ਹਾਂ ਭਾਈ ਤੇਰੀ ਪੈਨਸ਼ਨ ... ਤੂੰ ਆਪ ਸਿਆਣਾ, ਇਹ ਕਲਰਕ ਵੀ ਝਾਕ ਰੱਖਦੇ ਆ ਚਾਹ ਪਾਣੀ ਦੀਹੋਰ ਸੁਖ ਨਾ ਤੂੰ ਬੇਦਾਗ ਰਿਟਾਇਰ ਹੋਇਆਂਨਾਲੇ ਐਵੇਂ ਕਿੱਥੇ ਕਿਸੇ ਦਾ ਕੰਮ ਹੁੰਦਾ ਅੱਜ ਕੱਲ੍ਹ

“ਲਿਆਉ ਜੀ ਚਾਹ ਪਾਣੀ ਦੱਸੋ, ਚਾਹ, ਬਰਫ਼ੀ, ਸਮੋਸੇ ਕੀ ਮੰਗਵਾਉਣਾ - ਮੰਗਵਾ ਲੋ। ਮੈਂ ਪੈਸੇ ਦੇ ਦਿਆਂਗਾਆਪਾਂ ਸਾਰੇ ਬਹਿ ਕੇ ਖਾ ਲੈਨੇ ਆਂ

“ਭਾਈ ਇਹ ਨੀ ਚਾਹ ਪਾਣੀ ... ਤੂੰ ਇਉਂ ਕਰ, ਬੱਸ ਦੋ ਹਜ਼ਾਰ ਰੁਪਈਏ ਨਾਲ ਇਹਨਾਂ ਦਾ ਮੱਥਾ ਡੰਮ, ਬਣਦੇ ਤਾਂ ਬਾਹਲੇ ਆ। ਤੂੰ ਹਫ਼ਤੇ ਵਿੱਚ ਪੈਨਸ਼ਨ ਵਾਲਾ ਹੋਜੇਂਗਾ

“ਬੀਬੀ ਜੀ, ਤੁਸੀਂ ਕਹਿੰਦੇ ਹੋ ਕਿ ਮੈਂ ਰਿਸ਼ਵਤ ਦੇਵਾਂ? ਮੈਂ ਤਾਂ ਸਾਰੀ ਸਰਵਿਸ ਦੌਰਾਨ ਹੱਕ, ਸੱਚ, ਇਮਾਨਦਾਰੀ ਉੱਤੇ ਰਿਹਾਂ ਤੇ ਇਹੀ ਪਾਠ ਬੱਚਿਆਂ ਤੇ ਅਧਿਆਪਕ ਸਾਥੀਆਂ ਨੂੰ ਪੜ੍ਹਾਇਆਤੇ ਤੁਸੀਂ ਕਹਿੰਦੇ ਹੋ ...। ਮੈਂ ਤਾਂ ਆਪਣੇ ਅਫ਼ਸਰੀ ਦੌਰਾਨ ਕਿਸੇ ਨੂੰ ਕਿਸੇ ਤੋਂ ਪੰਜੀ ਨੀ ਲੈਣ ਦਿੱਤੀ, ਨਾ ਆਪ ਲਈ ਕਦੇ ...”

“ਦੇਖਲਾ ਭਾਈ, ਤੇਰੀ ਮਰਜ਼ੀ, ਮਾਰੀ ਜਾ ਗੇੜੇਪਰ ਮੈਂ ਨ੍ਹੀ ਤੈਥੋਂ ਕੁਝ ਮੰਗਦੀਬੱਸ ਇਹ ਹੀ ਕਲਰਕ ... ਬਾਹਲੇ ਆ

“ਚੰਗਾ ਬੀਬੀ ਜੀ, ਜੇ ਮੇਰਾ ਹੱਕ ਹੋਇਆ ਤਾਂ ਮੈਂ ਲੈ ਕੇ ਦਿਖਾਉਂ।” ਆਖ ਪਾਪਾ ਜੀ ਬੂਹੇ ਵਿੱਚੋਂ ਚਿਕ ਪਾਸੇ ਕਰਕੇ ਬਾਹਰ ਆ ਗਏ ਅਤੇ ਸਿੱਧੇ ਫ਼ਰੀਦਕੋਟ ਕਚਿਹਰੀਆਂ ਵਿਖੇ ਚਲੇ ਗਏ। ਉੱਥੇ ਉਹਨਾਂ ਦਾ ਮਿੱਤਰ ਅਧਿਆਪਕ ਸਾਥੀ ਮੁਸਾਫ਼ਿਰ ਮਿਲ ਗਿਆਪਾਪਾ ਜੀ ਨੇ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਕਿ ਮੈਂ ਵਕੀਲ ਕਰਨ ਆਇਆਂ ਦਫਤਰ ਵਾਲੇ ਆਹ ਬੋਲਦੇ ਆ, ਆਪਾਂ ਹੁਣ ਨਹੀਂ ਜਾਣਾ ਉਹਨਾਂ ਕੋਲਉਹ ਕਿਸੇ ਨੂੰ ਪੁੱਛ ਕੇ ਕਾਮਰੇਡ ਕਹਿ ਕੇ ਬੁਲਾਏ ਜਾਂਦੇ ਇੱਕ ਵਕੀਲ ਜਸਪਿੰਦਰ ਸਿੱਧੂ ਕੋਲ ਚਲੇ ਗਏ ਅਤੇ ਆਪਣੀ ਸਾਰੀ ਕਹਾਣੀ ਦੱਸੀ

ਵਕੀਲ ਬੋਲਿਆ, “ਮਾਸਟਰ ਜੀ, ਤੁਸੀਂ ਮੇਰੇ ਕੋਲ ਇਸ ਕੰਮ ਲਈ ਆਏ ਪਹਿਲੇ ਬੰਦੇ ਹੋ, ਨਹੀਂ ਤਾਂ ਲੋਕ ਪੈਨਸ਼ਨ ਦੇ ਚਾਅ ਵਿੱਚ ਪਹਿਲਾਂ ਹੀ ਕਲਰਕਾਂ ਦੀ ਮੁੱਠੀ ਗਰਮ ਕਰ ਦਿੰਦੇ ਹਨ ਕਿ ਜਲਦੀ ਜਲਦੀ ਪੈਨਸ਼ਨ ਵਾਲੇ ਹੋ ਜਾਈਏਤੁਸੀਂ ਬੱਸ ਆਹ ਫਾਰਮ ’ਤੇ ਜਾਣਕਾਰੀ ਭਰ ਦਿਉਫਿਰ ਮੈਂ ਜਾਣਾ, ਮੇਰਾ ਕੰਮਇਹ ਤੁਹਾਡੇ ਪਿੰਡ ਨਾ ਭੱਜੇ ਫਿਰਨ ਮਿੰਨਤਾਂ ਕਰਦੇ ਸਣੇ ਡੀਓ ਤਾਂ ਕਿਹੋ ...”

“ਫੀਸ ਦੱਸੋ ਜੀ?”

”ਫੇਰ ਤੁਸੀਂ ਆਇਓ ਮੇਰੇ ਕੋਲ, ਤੁਹਾਥੋਂ ਅਜੇ ਕੋਈ ਫੀਸ ਨਹੀਂ

ਪਾਪਾ ਜੀ ਨੂੰ ਫਰੀਦਕੋਟ ਤੋਂ ਆਇਆਂ ਤਿੰਨ ਦਿਨ ਹੀ ਹੋਏ ਸਨ ਕਿ ਪਿੰਡ ਦੇ ਸਕੂਲ ਵਿੱਚੋਂ ਬੀਈਓ ਦਫਤਰ ਨਿਹਾਲ ਸਿੰਘ ਵਾਲਾ ਰਾਹੀਂ ਲਿਖਤੀ ਸੁਨੇਹਾ ਆਇਆ ਕਿ ਤੁਹਾਡਾ ਪੈਨਸ਼ਨ ਵਾਲਾ ਚੈੱਕ ਆਇਆ ਪਿਆ, ਕਿਰਪਾ ਕਰਕੇ ਅੱਜ ਹੀ ਲੈ ਆਉ

ਪਾਪਾ ਜੀ ਅਗਲੀ ਸਵੇਰ ਕਾਰਪੋਰੇਸ਼ਨ ਦੀ ਪਹਿਲੀ ਬੱਸ ਬਹਿਕੇ ਚਲੇ ਗਏ। ਉਹ ਅਜੇ ਦਫਤਰ ਦੇ ਬਾਹਰ ਬੈਂਚ ਉੱਤੇ ਬੈਠੇ ਹੀ ਸਨ ਕਿ ਡੀਈਓ ਦਾ ਚਪੜਾਸੀ ਭੱਜ ਕੇ ਆਇਆ, “ਰੌਂਤਾ ਸਾਬ੍ਹ, ਤੁਹਾਨੂੰ ਅੰਦਰ ਬੁਲਾਇਆ ਬੀਬੀ ਜੀ ਨੇ

ਬੀਬੀ ਬੋਲੀ, “ਲੈ ਭਾਈ ਤੇਜਾ ਸਿਆਂ, ਤੂੰ ਤੇ ਗੁੱਸਾ ਈ ਕਰ ਗਿਆਇੰਨਾ ਥੋੜੋ ਗੁੱਸਾ ਕਰੀਦਾ ਹੁੰਦਾਤੂੰ ਤਾਂ ਮੇਰਾ ਬਾਈ ਆਂਰੌਂਤੇ ਤਾਂ ਮੇਰੀ ਮਾਸੀ ਆ ਸੱਗੜ ਸਿੰਉ ਐੱਮਐੱਲਏ ਦੇ ਗਵਾਂਡ ’ਚਲੈ ਮੇਰਾ ਭਰਾ ਇੱਥੇ ਦਸਤਖ਼ਤ ਕਰ ਤੇ ਆਹ ਚੱਕ ਚੈੱਕਨਾਲੇ ਹੁਣ ਆਪਣੇ ਵਕੀਲ ਨੂੰ ਕਹਿ ਕੇ ਸਾਡਾ ਖਹਿੜਾ ਛੁਡਾਆਪਾਂ ਤਾਂ ਰੋਜ਼ ਵਰਤਣਾ

ਪਾਪਾ ਜੀ ਦੇ ਕਚਿਹਰੀ ਵੜਦਿਆਂ ਹੀ ਸਾਹਮਣੇ ਕੋਰਟ ਵੱਲੋਂ ਆਉਂਦੇ ਵਕੀਲ ਸਿੱਧੂ ਉਹਨਾਂ ਨੂੰ ਮਿਲ ਗਏ ਤੇ ਹੱਸ ਕੇ ਆਖਣ ਲੱਗੇ, “ਕਿਉਂ ਜੀ, ਹੋਗੇ ਕਲਰਕ ਸਿੱਧੇ ਤਕਲੇ ਵਾਂਗੂੰ, ਸਣੇ ਡੀਈਓ?”

“ਆਓ ਪਹਿਲਾਂ ਚਾਹ ਪੀਨੇ ਆਂ ...” ਆਖ ਕੇ ਪਾਪਾ ਜੀ ਵਕੀਲ ਦਾ ਹੱਥ ਫੜ ਕੇ ਹੋਟਲ ਵਿੱਚ ਲੈ ਗਏ

”ਵਕੀਲ ਸਾਹਿਬ ਸੇਵਾ ਦੱਸੋ?” ਪਾਪਾ ਜੀ ਨੇ ਪੁੱਛਿਆ।

“ਮੈਂ ਤਾਂ ਤੁਹਾਡੇ ਜਿਹੇ ਸੱਚੇ ਸੁੱਚੇ ਇਮਾਨਦਾਰ ਬੰਦਿਆਂ ਦੀ ਦਿਲੋਂ ਕਦਰ ਕਰਦਾਂਕੀ ਕਰੀਏ ਇਸ ਪਾਸੇ ਤੁਰਦਾ ਈ ਕੋਈ ਨੀਸਭ ਕਾਹਲ ਤੇ ਸ਼ੌਰਟ ਕੱਟ ਦੇ ਮਾਰੇ ਵੇ ਆਤੁਸੀਂ ਸਿਰਫ਼ ਪੰਜਾਹ ਰੁਪਏ ਦੇ ਦਿਓ, ਕਾਗਜ਼ ਤੇ ਡਾਕ ਖਰਚ ਵਗੈਰਾਬੱਸ ਹੋਰ ਨੀ

ਪਾਪਾ ਜੀ ਆਪਣੇ ਹੱਕ ਦੀ ਜਿੱਤ ਉੱਤੇ ਮਾਣ ਮਹਿਸੂਸ ਕਰਦੇ ਸਾਡੇ ਲਈ ਲਈ ਕੇਲੇ ਖਰੀਦਣ ਲੱਗ ਪਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1777)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਾਜਵਿੰਦਰ ਰੌਂਤਾ

ਰਾਜਵਿੰਦਰ ਰੌਂਤਾ

Phone: (91 - 98764 - 86187)
Email: (raunta.pt@gmail.com)