MeghRajMittar7ਪ੍ਰਾਕ੍ਰਿਤਕ ਨਿਯਮਾਂ ਤਹਿਤ ਹੀ ਘਟਨਾਵਾਂ ਜਾਂ ਦੁਰਘਟਨਾਵਾਂ ਨੇ ...
(20 ਅਗਸਤ 2019)

 

ਸਮੁੱਚੇ ਭਾਰਤ ਦੇ ਕਿਸੇ ਵੀ ਪਿੰਡ ਵਿੱਚ ਚਲੇ ਜਾਓ ਤਾਂ ਤੁਹਾਨੂੰ ਧਾਰਮਿਕ ਸਥਾਨਾਂ ਉੱਤੇ ਸਪੀਕਰਾਂ ਦਾ ਰੌਲਾ ਰੱਪਾ ਜ਼ਰੂਰ ਸੁਣਾਈ ਦੇਵੇਗਾਕਿਤੇ ਮਸਜਿਦਾਂ ਵਿੱਚ ਨਮਾਜਾਂ ਪੜ੍ਹੀਆਂ ਜਾ ਰਹੀਆਂ ਹੋਣਗੀਆਂ, ਕਿਤੇ ਮੰਦਿਰਾਂ ਵਿੱਚ ਸਲੋਕ ਬੋਲੇ ਜਾਂਦੇ ਹੋਣਗੇ, ਕਿਤੇ ਜਗਰਾਤੇ ਹੋ ਰਹੇ ਹੋਣਗੇ ਤੇ ਕਿਤੇ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਹੋਣਗੇਸਵਾਲ ਇਹ ਪੈਦਾ ਹੁੰਦਾ ਹੈ ਕਿ ਸਪੀਕਰਾਂ ਤੋਂ ਇਹ ਰੌਲਾ ਰੱਪਾ ਕਿਸ ਨੂੰ ਸੁਣਾਇਆ ਜਾ ਰਿਹਾ ਹੈ? ਕੀ ਇਹ ਕਿਸੇ ਕੋਲ ਪੁੱਜ ਵੀ ਰਿਹਾ ਹੈ ਜਾਂ ਨਹੀਂ? ਆਓ ਵੇਖੀਏ ਕਿ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕਿਵੇਂ ਗਤੀ ਕਰਦੀਆਂ ਹਨ?

ਅਸੀਂ ਜਾਣਦੇ ਹਾਂ ਕਿ ਜੇ ਅਸੀਂ ਪਾਣੀ ਵਿੱਚ ਇੱਕ ਰੋੜਾ ਸੁੱਟਦੇ ਹਾਂ ਤਾਂ ਸਾਨੂੰ ਪਾਣੀ ਵਿੱਚ ਗਤੀ ਕਰਦੀਆਂ ਕੁਝ ਗੋਲਾਈਆਂ ਦਿਖਾਈ ਦੇਣਗੀਆਂ ਜਿਹੜੀਆਂ ਫੈਲਦੀਆਂ ਜਾ ਰਹੀਆਂ ਹੋਣਗੀਆਂਇਨ੍ਹਾਂ ਨੂੰ ਲਹਿਰਾਂ ਕਹਿੰਦੇ ਹਨ, ਇਹ ਲਹਿਰਾਂ ਇਕੱਲੇ ਪਾਣੀ ਵਿੱਚ ਹੀ ਨਹੀਂ ਚੱਲਦੀਆਂ, ਹਵਾਂ ਵਿੱਚ ਵੀ ਤੇ ਹੋਰ ਧਾਤਾਂ ਵਿੱਚ ਵੀ ਚੱਲਦੀਆਂ ਹਨਆਵਾਜ਼ ਦੀਆਂ ਤਿਰੰਗਾਂ ਵੀ ਇਸੇ ਤਰ੍ਹਾਂ ਹੀ ਗਤੀ ਕਰਦੀਆਂ ਹਨਮੂੰਹ ਰਾਹੀਂ ਬੋਲ ਕੇ ਪੈਦਾ ਕੀਤੀ ਗਈ ਆਵਾਜ਼ 100-200 ਵਿਅਕਤੀਆਂ ਨੂੰ 100-200 ਫੁੱਟ ਦੇ ਘੇਰੇ ਵਿੱਚ ਸੁਣਾਈ ਦੇ ਸਕਦੀ ਹੈ, ਪਰ ਸਪੀਕਰ ਤੇ ਬੋਲੇ ਗਏ ਸ਼ਬਦ ਦੋ-ਤਿੰਨ ਕਿੱਲੋਮੀਟਰ ਤੱਕ ਸੁਣਾਈ ਦੇ ਸਕਦੇ ਹਨਤਾਰ ਰਾਹੀਂ ਅਸੀਂ ਭਾਰਤ ਵਿੱਚ ਬੈਠ ਕੇ ਵਿਦੇਸ਼ਾਂ ਵਿੱਚ ਵੀ ਆਪਣੇ ਸੰਬੰਧੀਆਂ ਤੇ ਮਿੱਤਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂਆਵਾਜ਼ ਇੰਨੀ ਸਾਫ਼ ਹੁੰਦੀ ਹੈ ਕਿ ਅਸੀਂ ਅਲੱਗ-ਅਲੱਗ ਵਿਅਕਤੀਆਂ ਦੀ ਆਵਾਜ਼ ਪਹਿਚਾਣ ਸਕਦੇ ਹਾਂਹੁਣ ਜੇ ਆਵਾਜ਼ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ ਇਹ ਸਿਰਫ 343 ਮੀਟਰ ਪ੍ਰਤੀ ਸੈਕਿੰਡ ਹੈ ਜੋ ਕਿ ਘੰਟੇ ਦੀ 1235 ਕਿਲੋਮੀਟਰ ਬਣਦੀ ਹੈਸਾਡੇ ਬਹੁਤ ਸਾਰੇ ਹਵਾਈ ਜਹਾਜ਼ ਆਵਾਜ਼ ਦੀ ਰਫ਼ਤਾਰ ਨਾਲੋਂ ਤੇਜ਼ ਗਤੀ ਕਰਦੇ ਹਨ ਇਨ੍ਹਾਂ ਨੂੰ ਸੁਪਰਸੌਨਿਕ ਜਹਾਜ਼ ਕਹਿੰਦੇ ਹਨਵਿਗਿਆਨਕਾਂ ਦੇ ਬਣਾਏ ਹੋਏ ਰਾਕੇਟ ਤਾਂ 40, 000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਜਾਂਦੇ ਹਨਧਰਤੀ ਦੀ ਸਤਾਹ ਤੋਂ 100 ਕਿਲੋਮੀਟਰ ਉੱਪਰ ਤਾਂ ਹਵਾ ਹੀ ਖ਼ਤਮ ਹੋ ਜਾਂਦੀ ਹੈਆਵਾਜ਼ ਖਲਾਅ ਵਿੱਚ ਨਹੀਂ ਚੱਲ ਸਕਦੀਇਸ ਲਈ ਸਪੀਕਰਾਂ ਰਾਹੀਂ ਆਵਾਜ਼ ਇਸ ਤੋਂ ਅੱਗੇ ਤਾਂ ਜਾ ਹੀ ਨਹੀਂ ਸਕਦੀਸੋ ਸਪੀਕਰਾਂ ਦੀ ਤਕਨੀਕ ਤਾਂ ਹੁਣ ਬੁੱਢੀ ਹੋ ਚੁੱਕੀ ਹੈਜੇ ਆਵਾਜ਼ ਉੱਪਰ ਪਹੁੰਚਾਉਣੀ ਜ਼ਰੂਰੀ ਹੈ ਤਾਂ ਤੁਹਾਨੂੰ ਉੱਥੇ ਵਾਯੂਮੰਡਲ ਵੀ ਪੈਦਾ ਕਰਨਾ ਪਵੇਗਾ ਜਾਂ ਤੁਹਾਨੂੰ ਇਹ ਕੰਮ ਰੇਡੀਓ ਤਰੰਗਾਂ ਰਾਹੀਂ ਕਰਨਾ ਪਵੇਗਾ

ਪਰ ਵਿਗਿਆਨਕਾਂ ਨੇ ਇੱਕ ਅਜਿਹਾ ਢੰਗ ਵੀ ਵਿਕਸਿਤ ਕਰ ਲਿਆ ਹੈ, ਜਿਸ ਵਿੱਚ ਆਵਾਜ਼ ਤਾਰ ਤੋਂ ਵਗੈਰ ਵੀ ਭੇਜੀ ਜਾ ਸਕਦੀ ਹੈਅੱਜ ਤੋਂ 30 ਕੁ ਵਰ੍ਹੇ ਪਹਿਲਾਂ ਸਾਡੇ ਘਰਾਂ ਵਿੱਚ ਲੈਂਡਲਾਈਨ ਫੋਨ ਹੁੰਦਾ ਸੀ, ਜਿਸਦੇ ਟਰਾਂਸਮੀਟਰ ਰਾਹੀਂ ਅਸੀਂ ਆਪਣੀ ਆਵਾਜ਼ ਭੇਜ ਸਕਦੇ ਸੀਇਹ ਤਾਰ ਨਾਲ ਇੱਕ ਦੂਜੇ ਦੇ ਸੰਪਰਕ ਵਿੱਚ ਹੁੰਦੇ ਹਨ ਪਰ ਅੱਜ ਕੱਲ੍ਹ ਤਾਂ ਸਾਡੇ ਕੋਲ ਤਾਰ ਰਹਿਤ ਮੋਬਾਇਲ ਫੋਨ ਹੁੰਦਾ ਹੈ, ਜਿਸ ਵਿੱਚ ਵੀ ਟਰਾਂਸਮੀਟਰ ਤੇ ਰਿਸੀਵਰ ਲੱਗੇ ਹੁੰਦੇ ਸਨਟਰਾਂਸਮੀਟਰ ਆਵਾਜ਼ ਨੂੰ ਉੱਚੀ ਫਰੀਕਿਓਂਸੀ ਅਤੇ ਹਵਾ ਵਿੱਚ ਖਿਲਾਰ ਦਿੰਦਾ ਹੈ ਤੇ ਰਿਸੀਵਰ ਇਸ ਫਰੀਕਿਓਂਸੀ ਨੂੰ ਫੜ ਲੈਂਦਾ ਹੈਇਸ ਤਰ੍ਹਾਂ ਆਵਾਜ਼ ਇੱਕ ਥਾਂ ਤੋਂ ਦੂਜੀ ਥਾਂ ਤੇ ਪੁੱਜ ਜਾਂਦੀ ਹੈਬਹੁਤ ਉੱਚੀਆਂ ਫਰੀਕਿਓਂਸੀਆਂ ਰਾਹੀਂ ਆਵਾਜ਼ਾਂ ਚੰਦਰਮਾ ਜਾਂ ਦੂਜੇ ਗ੍ਰਹਿਾਂ ਉੱਤੇ ਵੀ ਭੇਜੀਆਂ ਤੇ ਸੁਣੀਆਂ ਜਾ ਸਕਦੀਆਂ ਹਨ

ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਆਵਾਜ਼ਾਂ ਪ੍ਰਮਾਤਮਾ ਤੱਕ ਪੁੱਜ ਜਾਂਦੀਆਂ ਹਨ? ਭਾਵੇਂ ਅਸੀਂ ਤਰਕਸ਼ੀਲ ਪ੍ਰਮਾਤਮਾ ਵਿੱਚ ਯਕੀਨ ਨਹੀਂ ਰੱਖਦੇ ਤੇ ਨਾ ਹੀ ਅੱਜ ਤੱਕ ਸਾਨੂੰ ਧਰਤੀ ਤੇ ਕੋਈ ਅਜਿਹਾ ਵਿਅਕਤੀ ਮਿਲਿਆ ਹੈ ਜਿਸ ਨੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਹੋਣ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਹੋਵੇ ਤਾਂ ਜੋ ਅਸੀਂ ਉਸ ਨੂੰ ਮਿਲ ਕੇ ਪੁੱਛ ਸਕੀਏ ਕਿ ਸਾਡੇ 'ਭਾਰਤ ਮਹਾਨ' ਵਿੱਚ ਇੰਨੀ ਗਰੀਬੀ ਕਿਉਂ ਹੈ? ਕਿਉਂ ਇਸਦੀ ਚੌਥਾ ਹਿੱਸਾ ਆਬਾਦੀ ਨੂੰ ਢਿੱਡ ਭਰਨ ਲਈ ਦੋਹਾਂ ਡੰਗਾਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ? ਬੇਰੁਜ਼ਗਾਰਾਂ ਦੀਆਂ ਵੱਡੀਆਂ ਗਿਣਤੀਆਂ ਕਿਉਂ ਟੈਂਕੀਆਂ ਤੇ ਚੜ੍ਹੀਆਂ ਹੁੰਦੀਆਂ ਹਨ? ਇੱਥੇ ਇੰਨਾ ਭ੍ਰਿਸ਼ਟਾਚਾਰ ਕਿਉਂ ਹੈ? ਕਿਉਂ ਹਰ ਰੋਜ਼ ਸੈਂਕੜੇ ਵਿਅਕਤੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ?

ਪਰ ਜਦੋਂ ਅਸੀਂ ਕਿਸੇ ਪੁਜਾਰੀ ਨੂੰ ਪੁੱਛਦੇ ਹਾਂ ਕਿ ਤੁਸੀਂ ਸਪੀਕਰਾਂ ਦਾ ਰੌਲਾ ਕਿਉਂ ਪਾਉਂਦੇ ਰਹਿੰਦੇ ਹੋ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ “ਪ੍ਰਮਾਤਮਾ ਨੇ ਸਾਨੂੰ ਖਾਣ ਲਈ ਭੋਜਨ, ਰਹਿਣ ਲਈ ਘਰ, ਪਹਿਨਣ ਲਈ ਕੱਪੜੇ ਅਤੇ ਬੁਢਾਪੇ ਵਿੱਚ ਡੰਗੋਰੀ ਬਣਨ ਵਾਲੇ ਧੀਆਂ ਤੇ ਪੁੱਤਰ ਦਿੱਤੇ ਹਨਇਸ ਲਈ ਅਸੀਂ ਉਸਦੀ ਦਿਨ ਰਾਤ ਪੂਜਾ ਕਰਦੇ ਹਾਂਸਪੀਕਰਾਂ ਰਾਹੀਂ ਉਸਦਾ ਸ਼ੁਕਰਾਨਾ ਭੇਜਦੇ ਹਾਂਆਓ ਵੇਖੀਏ ਕਿ ਸਮੁੱਚੀ ਦੁਨੀਆਂ ਵਿੱਚ ਵੱਜਦੇ ਲੱਖਾਂ ਸਪੀਕਰਾਂ ਦੀਆਂ ਆਵਾਜ਼ਾਂ ਉਸ ਕੋਲ ਪੁੱਜਦੀਆਂ ਵੀ ਹਨ ਜਾਂ ਨਹੀਂ? ਕੀ ਉਸ ਕੋਲ ਲੱਖਾਂ ਰਿਸੀਵਰ ਹੁੰਦੇ ਹਨ? ਕੀ ਉਹ ਲੱਖਾਂ ਰਿਸੀਵਰਾਂ ਨੂੰ ਇੱਕੋ ਸਮੇਂ ਸੁਣਨ ਦੇ ਸਮਰੱਥ ਹੈ? ਕੀ ਉਸ ਕੋਲ ਕੋਈ ਅਜਿਹਾ ਸਾਧਨ ਹੈ ਕਿ ਉਹ ਲੱਖਾਂ ਸਪੀਕਰਾਂ ਦੇ ਰੌਲੇ ਰੱਪੇ ਸੁਣ ਸਕਦਾ ਹੈ?

ਵਿਗਿਆਨੀਆਂ ਦੀਆਂ ਦੂਰਬੀਨਾਂ ਲੱਖਾਂ ਕਰੋੜਾਂ ਕਿਲੋਮੀਟਰਾਂ ਤੱਕ ਜਾ ਆਈਆਂ ਹਨਉਨ੍ਹਾਂ ਨੂੰ ਕਿਤੇ ਕਿਸੇ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ, ਨਾ ਹੀ ਉਨ੍ਹਾਂ ਨੂੰ ਜਿਉਣ ਲਈ ਜ਼ਰੂਰੀ ਗੈਸ ਆਕਸੀਜ਼ਨ ਦੀ ਮੌਜੂਦਗੀ ਮਿਲੀ ਹੈਪਰ ਵਿਗਿਆਨਕਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ ਕਿ ਸਾਡਾ ਬ੍ਰਹਿਮੰਡ ਪ੍ਰਾਕਿਰਤਕ ਨਿਯਮਾਂ ਤਹਿਤ ਸਦਾ ਸੀ ਤੇ ਸਦਾ ਸਵੈ ਚਾਲਿਤ ਰਹੇਗਾਪ੍ਰਾਕ੍ਰਿਤਕ ਨਿਯਮਾਂ ਤਹਿਤ ਹੀ ਘਟਨਾਵਾਂ ਜਾਂ ਦੁਰਘਟਨਾਵਾਂ ਨੇ ਵਾਪਰਦੇ ਰਹਿਣਾ ਹੈਮਾਦੇ ਜਾਂ ਪਦਾਰਥ ਦਾ ਇਹ ਗੁਣ ਹੈ ਕਿ ਇਹ ਵਿਖਰ ਜਾਂਦਾ ਹੈ ਤੇ ਨਵੇਂ ਪਦਾਰਥ ਦੀ ਪੈਦਾਇਸ਼ ਹੋ ਜਾਂਦੀ ਹੈਪਾਠ, ਪੂਜਾ, ਧਾਗੇ ਤਬੀਤਾਂ ਦਾ ਇਨ੍ਹਾਂ ਉੱਪਰ ਕੋਈ ਅਸਰ ਨਹੀਂ ਹੋਵੇਗਾ

ਅਸੀਂ ਜਾਣਦੇ ਹਾਂ ਕਿ ਸਪੀਕਰਾਂ ਦੇ ਰੌਲੇ ਨਾਲ ਰੋਗੀਆਂ ਦੀ ਨੀਂਦ ਉੱਡ ਜਾਂਦੀ ਹੈ ਅਤੇ ਇਮਤਿਹਾਨ ਦੇ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੇ ਬਜ਼ੁਰਗਾਂ ਦੀ ਨੀਂਦ ਵਿੱਚ ਵਿਘਨ ਪੈਂਦਾ ਹੈਧਾਰਮਿਕ ਸਥਾਨਾਂ ਦੇ ਗਵਾਂਢ ਵਿੱਚ ਵਸੇ ਘਰਾਂ ਦੀ ਹਾਲਤ ਤਰਸਯੋਗ ਹੁੰਦੀ ਹੈਫਿਰ ਵੀ ਸਪੀਕਰ ਬੰਦ ਨਹੀਂ ਹੁੰਦੇਅਸਲ ਵਿੱਚ ਸਪੀਕਰਾਂ ਦੇ ਰੌਲੇ ਨੂੰ ਕੋਈ ਪਰਦੂਸ਼ਣ ਸਮਝਦਾ ਹੀ ਨਹੀਂਜਿਵੇਂ ਪਾਣੀ ਵਿੱਚ ਕੂੜਾ ਸੁੱਟਣ ਨਾਲ ਪਾਣੀ ਗੰਦਾ ਹੋ ਜਾਂਦਾ ਹੈ, ਉਸੇ ਤਰ੍ਹਾਂ ਹਵਾ ਵਿੱਚ ਵਾਰ ਵਾਰ ਲਹਿਰਾਂ ਸੁੱਟਣ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਜਾਂਦੀ ਹੈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਵਾਰ ਅਜਿਹੇ ਪੱਤਰ ਲਿਖ ਚੁੱਕੀ ਹੈ, ਜਿਸ ਵਿੱਚ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਪੀਕਰਾਂ ਦੀ ਆਵਾਜ਼ ਆਪਣੇ ਧਾਰਮਿਕ ਸਥਾਨ ਦੀ ਹਦੂਦ ਦੇ ਅੰਦਰ ਹੀ ਰੱਖਣਪਰ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾਅਦਾਲਤਾਂ ਵੀ ਇਸ ਸਬੰਧੀ ਅਜਿਹੇ ਹੁਕਮ ਜਾਰੀ ਕਰ ਚੁੱਕੀਆਂ ਹਨ ਪਰ ਹੁਕਮਾਂ ਨੂੰ ਲਾਗੂ ਤਾਂ ਸਰਕਾਰੀ ਪ੍ਰਬੰਧਕਾਂ ਨੇ ਕਰਨਾ ਹੁੰਦਾ ਹੈਉਨ੍ਹਾਂ ਵਿੱਚੋਂ ਬਹੁਤੇ ਆਪ ਹੀ ਧਾਰਮਿਕ ਸਥਾਨਾਂ ਦੇ ਭਗਤ ਹੁੰਦੇ ਹਨਇਸ ਲਈ ਉਹ ਇਸ ਨੂੰ ਲਾਗੂ ਨਹੀਂ ਕਰਦੇਜੇ ਕੋਈ ਸਿਰ ਫਿਰਿਆ ਲਾਗੂ ਕਰ ਵੀ ਬੈਠੇ ਤਾਂ ਧਾਰਮਿਕ ਭੀੜਾਂ ਅਤੇ ਧਾਰਮਿਕ ਲੀਡਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੇ ਹਨਕਈ ਥਾਂਈਂ ਇਸ ਸਬੰਧੀ ਲੜਾਈਆਂ ਵੀ ਹੋ ਚੁੱਕੀਆਂ ਹਨਪੰਚਾਇਤਾਂ ਵੀ ਫੈਸਲੇ ਕਰ ਚੁੱਕੀਆਂ ਹਨ ਪਰ ਫਿਰ ਵੀ ਸਪੀਕਰ ਬੰਦ ਨਹੀਂ ਹੁੰਦੇ

ਪਰ ਸਾਨੂੰ ਤਰਕਸ਼ੀਲਾਂ ਨੂੰ ਵਿਸ਼ਵਾਸ ਹੈ ਕਿ ਕਿਸੇ ਸਮੇਂ ਚੇਤਨ ਹੋਏ ਲੋਕਾਂ ਦੇ ਕਾਫਲੇ ਸਪੀਕਰਾਂ ਨੂੰ ਬੰਦ ਕਰਨ ਦੇ ਸਮਰੱਥ ਜ਼ਰੂਰ ਹੋਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1705)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੇਘ ਰਾਜ ਮਿੱਤਰ

ਮੇਘ ਰਾਜ ਮਿੱਤਰ

Barnala, Punjab, India.
Phone: (91 - 98887 - 87440)
Email: (taraksheel@yahoo.com)