GianSinghDr7“ਮੈਂ ਸਾਈਕਲ ਦੇ ਦੋਵਾਂ ਵੱਖ ਹੋਏ ਹਿੱਸਿਆਂ ਦੇ ਵਿਚਕਾਰ ਸੜਕ ਦੇ ਖੱਡੇ ਵਿੱਚ ...”
(14 ਅਗਸਤ 2019)

 

ਸਾਡੇ ਘਰ ਪਹਿਲਾ ਸਾਈਕਲ ਉਦੋਂ ਆਇਆ ਜਦੋਂ ਫੁੱਫੜ ਜੀ ਦਾ ਕਤਲ ਹੋਣ ਤੋਂ ਬਾਅਦ ਬਾਪੂ ਜੀ ਨੇ ਭੂਆ ਦੇ ਬੇਟੇ ਨੂੰ ਪੜ੍ਹਾਉਣ ਲਈ ਸਾਡੇ ਪਿੰਡ ਈਸੜੂ ਲਿਆਂਦਾ ਸੀਜਦੋਂ ਸਾਡੀ ਭੂਆ ਦਾ ਬੇਟਾ ਅਮਰ ਵੀਰ ਨਾਲ ਦੇ ਪਿੰਡ ਨਸਰਾਲੀ ਦੇ ਸਕੂਲ ਵਿੱਚ ਦਾਖ਼ਲ ਹੋਇਆ ਤਾਂ ਦੋਨਾਂ ਪਿੰਡਾਂ ਵਿੱਚ ਤਿੰਨ ਕਿਲੋਮੀਟਰ ਦੀ ਵਿੱਥ ਹੋਣ ਕਾਰਨ ਸਾਈਕਲ ਦੀ ਲੋੜ ਪਈਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਬਾਪੂ ਜੀ ਨੇ ਅਮਰ ਵੀਰ ਲਈ ਸਾਈਕਲ ਲੈਣ ਲਈ ਪਿੰਡ ਦੀ ਇੱਕ ਵਿਧਵਾ ਔਰਤ ਛੋਟੋ, ਜੋ ਸ਼ਰੀਕੇ ਵਿੱਚੋਂ ਸਾਡੀ ਭੂਆ ਲਗਦੀ ਸੀ, ਕੋਲੋਂ ਵਿਆਜ ਉੱਪਰ ਪੈਸੇ ਲੈਕੇ ਘਰ ਵਿੱਚ ਪਹਿਲਾ ਸਾਈਕਲ ਖ਼ਰੀਦਿਆਇਹ ਸਾਈਕਲ ਅਮਰ ਵੀਰ ਦੀ ਨਸਰਾਲੀ ਅਤੇ ਉਸ ਤੋਂ ਬਾਅਦ .ਐੱਸ. ਸਕੂਲ ਖੰਨੇ ਵਿੱਚ ਪੜ੍ਹਾਈ ਪੂਰੀ ਹੋਣ ਤੱਕ ਉਸ ਕੋਲ ਰਿਹਾਉਸ ਤੋਂ ਬਾਅਦ ਬਾਪੂ ਜੀ ਨੇ ਘਰ ਦੀ ਜ਼ਮੀਨ ਘੱਟ ਹੋਣ ਕਾਰਨ ਸਬਜ਼ੀਆਂ ਬੀਜਣ ਅਤੇ ਉਹਨਾਂ ਨੂੰ ਨੇੜੇ ਦੀ ਖੰਨੇ ਮੰਡੀ ਵਿੱਚ ਵੇਚਣ ਲਈ ਇਹ ਸਾਈਕਲ ਵਰਤਿਆ

ਜਦੋਂ ਮੈਂ ਆਪਣੇ ਪਿੰਡ ਦੇ ਪਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਨਸਰਾਲੀ ਦੇ ਹਾਈ ਸਕੂਲ ਵਿੱਚ ਦਾਖ਼ਲਾ ਲਿਆ ਤਾਂ ਮੈਂਨੂੰ ਵੀ ਸਾਈਕਲ ਦੀ ਲੋੜ ਪਈਘਰ ਵਿੱਚ ਖ਼ਰੀਦਿਆ ਪਹਿਲਾ ਸਾਈਕਲ ਤਾਂ ਹੁਣ ਖੰਨੇ ਦੀ ਸਬਜਜ਼ੀ ਮੰਡੀ ਦਾ ਹਿੱਸਾ ਬਣ ਚੁੱਕਿਆ ਸੀਬਾਪੂ ਜੀ ਨੇ ਮੇਰੇ ਲਈ ਸਾਈਕਲ ਲੈਣ ਲਈ ਗਵਾਂਢ ਵਿੱਚ ਦੁਕਾਨ ਕਰਦੇ ਦੇਵਤੇ ਨੁਮਾ ਫਕੀਰ ਚੰਦ ਨੂੰ ਪੁੱਛਿਆ ਕਿ ਗਿਆਨ ਲਈ ਕੋਈ ਪੁਰਾਣਾ ਸਾਈਕਲ ਲੈਣਾ ਹੈ, ਕਿਸ ਤੋਂ ਲਵਾਂਬਾਬਾ ਫਕੀਰ ਚੰਦ ਨੇ ਕਿਹਾ ਕਿ ਮੇਰੇ ਕੋਲ ਸ਼ਹੀਦ ਕਰਨੈਲ ਸਿੰਘ ਦਾ ਪੁਰਾਣਾ ਸਾਈਕਲ ਪਿਆ ਹੈ, ਤੁਸੀਂ ਉਸ ਨੂੰ ਲੈ ਜਾਵੋ ਅਤੇ ਉਸ ਦੀ ਤੁਲਸੀ ਰਾਮ ਤੋਂ ਮੁਰੰਮਤ ਕਰਵਾਕੇ ਗਿਆਨ ਨੂੰ ਦੇ ਦੇਵੋਜਦੋਂ ਬਾਪੂ ਜੀ ਨੇ ਬਾਬਾ ਫ਼ਕੀਰ ਚੰਦ ਨੂੰ ਸਾਈਕਲ ਦੀ ਕੀਮਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਇਹ ਸਾਈਕਲ ਗਿਆਨ ਦੀ ਪੜ੍ਹਾਈ ਲਈ ਬਿਨਾਂ ਕਿਸੇ ਕੀਮਤ ਤੋਂ ਹੈਸਾਈਕਲ ਦੀ ਮੁਰੰਮਤ ਲਈ ਉਸਨੂੰ ਤਾਇਆ ਤੁਲਸੀ ਰਾਮ ਕੋਲ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਤੀਜੇ ਦਿਨ ਆਉਣ ਲਈ ਕਿਹਾਉਸ ਦਿਨ ਮੁਰੰਮਤ ਤੋਂ ਬਾਅਦ ਜਿਹੜਾ ਸਾਈਕਲ ਮਿਲਿਆ ਉਹ ਤਾਂ ਤਾਇਆ ਤੁਲਸੀ ਰਾਮ ਦੁਆਰਾ ਪੇਂਟ ਕਰਨ ਕਰਕੇ ਬਿਲਕੁਲ ਨਵਾਂ ਲੱਗਦਾ ਸੀ ਜਿਸਦੇ ਕਾਲੇ ਪੇਂਟ ਉੱਪਰ ਲਾਈਆਂ ਸੁਨਹਿਰੀ ਲਾਈਟਾਂ ਉਸ ਦੇ ਨਵਾਂ ਹੋਣ ਦਾ ਭੁਲੇਖਾ ਪਾਉਂਦੀਆਂ ਸਨਬਾਬਾ ਫਕੀਰ ਚੰਦ ਦੀ ਤਰ੍ਹਾਂ ਤਾਇਆ ਤੁਲਸੀ ਰਾਮ ਨੇ ਵੀ ਸਾਈਕਲ ਦੀ ਮੁਰੰਮਤ ਅਤੇ ਉਸ ਨੂੰ ਪੇਂਟ ਕਰਨ ਦਾ ਕੋਈ ਵੀ ਪੈਸਾ ਨਹੀਂ ਲਿਆ

ਮੈਂ ਪੂਰੇ ਚਾਅ ਨਾਲ ਉਸ ਸਾਈਕਲ ਉੱਪਰ ਨਸਰਾਲੀ ਜਾਣਾ ਸ਼ੁਰੂ ਕਰ ਦਿੱਤਾਇੱਕ ਦਿਨ ਮੈਂ ਨਸਰਾਲੀ ਨੂੰ ਜਾ ਰਿਹਾ ਸੀ ਕਿ ਸਾਈਕਲ ਦੇ ਕੁੱਤੇ ਫੇਲ ਹੋਣ ਕਾਰਨ ਮੈਂ ਆਪਣੇ ਪਿੰਡ ਈਸੜੂ ਵਾਪਸ ਆਉਣ ਲੱਗਿਆਸਾਡੇ ਹੀ ਪਿੰਡ ਦੇ ਸਵਰਨ ਸਿੰਘ ਨੇ ਮੇਰੇ ਵਾਪਸ ਆਉਣ ਦਾ ਕਾਰਨ ਪੁੱਛਿਆਉਸਨੇ ਕਿਹਾ ਕਿ ਮੇਰੀ ਉਸ ਦਿਨ ਦੀ ਪੜ੍ਹਾਈ ਬਚ ਜਾਵੇ ਜਿਸ ਲਈ ਮੈਂ ਉਸ ਦੇ ਸਾਈਕਲ ਦੇ ਪਿੱਛੇ ਉਸਦੇ ਰੱਸੇ ਨਾਲ ਆਪਣਾ ਸਾਈਕਲ ਬੰਨ੍ਹ ਲਵਾਂਥੋੜ੍ਹੀ ਦੂਰ ਜਾਣ ਤੋਂ ਬਾਅਦ ਸੜਕ ਵਿੱਚ ਖੱਡਾ ਹੋਣ ਕਾਰਨ ਮੇਰਾ ਸਾਈਕਲ ਜਦੋਂ ਉਸ ਵਿੱਚ ਪਿਆ ਤਾਂ ਮੇਰੇ ਸਾਈਕਲ ਦਾ ਪਹਿਲਾ ਅੱਧਾ ਹਿੱਸਾ ਸਵਰਨ ਸਿੰਘ ਦੇ ਸਾਈਕਲ ਦੇ ਨਾਲ ਚਲਾ ਗਿਆ ਅਤੇ ਬਾਕੀ ਦਾ ਅੱਧਾ ਹਿੱਸਾ ਸੜਕ ਦੇ ਖੱਡੇ ਦੇ ਪਿੱਛੇ ਡਿਗ ਪਿਆ। ਮੈਂ ਸਾਈਕਲ ਦੇ ਦੋਵਾਂਵੱਖ ਹੋਏ ਹਿੱਸਿਆਂ ਦੇ ਵਿਚਕਾਰ ਸੜਕ ਦੇ ਖੱਡੇ ਵਿੱਚ ਜਾ ਪਿਆਸਵਰਨ ਸਿੰਘ ਬਹੁਤ ਫੁਰਤੀ ਨਾਲ ਆਪਣਾ ਸਾਈਕਲ ਰੋਕ ਕੇ ਮੇਰੇ ਕੋਲ ਕੇ ਪੁੱਛਣ ਲੱਗਿਆ ਕਿ ਗਿਆਨ ਤੇਰੇ ਸੱਟਾਂ ਜ਼ਿਆਦਾ ਤਾਂ ਨਹੀਂ ਲੱਗੀਆਂਮੇਰਾ ਸੁਭਾਵਿਕ ਜਵਾਬ ਸੀ ਕਿ ਮੇਰਾ ਤਾਂ ਸਾਈਕਲ ਟੁੱਟ ਗਿਆ ਹੈਜਦੋਂ ਟੁੱਟੇ ਹੋਏ ਸਾਈਕਲ ਨੂੰ ਤਾਏ ਤੁਲਸੀ ਰਾਮ ਕੋਲ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਉਸ ਦੀ ਮੁਰੰਮਤ ਅਤੇ ਪੇਂਟ ਕਰਕੇ ਫਿਰ ਤੋਂ ਨਵੇਂ ਸਾਈਕਲ ਹੋਂਦ ਦੀ ਦਿੱਖ ਬਖ਼ਸ਼ ਕੇ ਮੁਰੰਮਤ ਅਤੇ ਪੇਂਟ ਦੇ ਪੈਸੇ ਲੈਣ ਤੋਂ ਪਹਿਲਾਂ ਦੀ ਤਰ੍ਹਾਂ ਇਨਕਾਰ ਕਰ ਕੇ ਦਿਲਾਸਾ ਦਿੱਤਾ ਕਿ ਜਦੋਂ ਤੱਕ ਤੁਲਸੀ ਰਾਮ ਜਿਉਂਦਾ ਹੈ, ਗਿਆਨ ਦਾ ਸਾਈਕਲ ਚੱਲਦਾ ਰਹੇਗਾ

ਇਸ ਸਮੇਂ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਸੀਬਾਬਾ ਫਕੀਰ ਚੰਦ ਅਤੇ ਤਾਇਆ ਤੁਲਸੀ ਰਾਮ ਦੀ ਮਦਦ ਕਾਰਨ ਮੇਰਾ ਇਹ ਸਾਈਕਲ ਨਸਰਾਲੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਵਾਉਣ ਤੋਂ ਬਾਅਦ .ਐੱਸ. ਕਾਲਜ ਖੰਨਾ ਤੋਂ ਬੀ.. ਪੂਰੀ ਕਰਨ ਤੱਕ ਮੇਰਾ ਸਾਥ ਦਿੰਦਾ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1699)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਗਿਆਨ ਸਿੰਘ

ਡਾ. ਗਿਆਨ ਸਿੰਘ

(Retired Professor. Dept. Of Economics. Punjabi University, Patiala. Punjab, India.)
Phone: (91 - 99156 - 82196)

Email: (giansingh88@yahoo.com)