InderjitBhallian7ਫਿਰ ਅਚਾਨਕ ਉਸ ਨੇ ਫੇਰੀ ਲਾਉਣੀ ਬੰਦ ਕਰ ਦਿੱਤੀ। ਲੋਕਾਂ ਨੇ ਸੋਚਿਆ ਬਿਮਾਰ ...
(3 ਅਗਸਤ 2019)

 

ਨਾ ਉਹ ਕਦੇ ਨਾਗਾ ਕਰਦਾ, ਨਾ ਕਦੇ ਲੇਟ ਹੁੰਦਾ। ਮਿੱਥੇ ਸਮੇਂ ’ਤੇ ਆ ਹੋਕਾ ਦਿੰਦਾ, ਗੋਭੀ ਲਓ, ਗਾਜਰ ਲਓ, ਟਮਾਟਰ ਲਓ, ਅੰਬਰਧਾਰੇ ਤੇ ਸੰਗਤਰੇ ਦੀਆਂ ਗੋਲੀਆਂ ਲਓ … ਲੈ ਲਓ ਭਾਈ ਇੱਕ-ਇੱਕ ਬੋਲ ਵਿੱਚ ਹਲੀਮੀ ਜਿਵੇਂ ਕੁੱਟ-ਕੁੱਟ ਕੇ ਭਰੀ ਹੋਈ ਹੋਵੇਗੁਰਦੁਆਰੇ ਦੀ ਪਿਲਕਣ ਹੇਠ ਬਾਦਸਤੂਰ ਅਰਾਮ ਫਰਮਾ ਰਹੇ ਬੰਦਿਆਂ ਨੂੰ ਫ਼ਤਹਿ ਬੁਲਾ ਕੇ ਉਹ ਗਭਲੀ ਗਲੀ ਵੱਲ ਨੂੰ ਨਿਕਲ ਜਾਂਦਾਲੰਬੜਾਂ ਦੇ ਵਿਹੜੇ ਵਿੱਚ ਭਾਵੇਂ ਦੋ ਘਰ ਹੀ ਸਨ, ਸਬਜ਼ੀ ਲੈਣ, ਭਾਵੇਂ ਨਾ ਲੈਣ, ਉਹ ਗੇੜਾ ਜ਼ਰੂਰ ਲਾ ਕੇ ਜਾਂਦਾ‘ਰਾਜ਼ੀ ਹੋ ਭਾਈ’ ਪੁੱਛਣਾ ਉਸਦੀ ਫਿਤਰਤ ਵਿੱਚ ਸ਼ੁਮਾਰ ਸੀਪਿੰਡ ਦੇ ਮਰਦ ਕਦੇ ਕਦੇ ਉਸ ਨਾਲ ਖਹਿਬੜ ਵੀ ਪੈਂਦੇ ਪਰ ਉਹ ਆਪਣੇ ਕੰਮ ਨਾਲ ਕੰਮ ਹੀ ਰੱਖਦਾ ਤੇ ਮੁਸਕਰਾ ਕੇ ਅੱਗੇ ਨਿਕਲ ਜਾਂਦਾਕੋਹਲੂ ਦੇ ਬਲਦ ਵਾਲ਼ਾ ਕੰਮ ਸੀ ਉਹਦਾ ਪਰ ਉਹ ਕਦੇ ਅੱਕਦਾ ਨਹੀਂ ਸੀ

ਵੱਡੇ ਤੜਕੇ ਉੱਠ ਉਹ ਸ਼ਹਿਰ ਵੱਲ ਨੂੰ ਅਪਣਾ ਸਾਈਕਲ ਹੱਕ ਦੇਂਦਾਦਸ ਮੀਲ ਤੋਂ ਘੱਟ ਨਹੀਂ ਹੋਵੇਗਾ ਇਹ ਪੈਂਡਾਸਬਜ਼ੀ ਦੀ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਪਹੁੰਚਣਾ ਉਸ ਦਾ ਨਿਤਨੇਮ ਸੀਲੋੜੀਂਦੀ ਸਬਜ਼ੀ ਖਰੀਦ ਕੇ ਉਹ ਸਾਈਕਲ ’ਤੇ ਬੜੇ ਸਲੀਕੇ ਨਾਲ ਟਿਕਾਉਂਦਾਸਾਈਕਲ ਦੇ ਕੈਰੀਅਰ ਦੇ ਦੋਵੇਂ ਪਾਸੀਂ ਦੋ ਪੀਪੇ ਲਟਕਾਏ ਹੁੰਦੇ ਕੈਰੀਅਰ ਉੱਤੇ ਇੱਕ ਵੱਡੀ ਟੋਕਰੀ ਰੱਖੀ ਹੁੰਦੀ ਜਿਸ ਨੂੰ ਉਹ ਪੁਰਾਣੀ ਟਿਊਬ ਨਾਲ ਚੰਗੀ ਤਰ੍ਹਾਂ ਜਕੜ ਕੇ ਬੰਨ੍ਹ ਦੇਂਦਾਅਸਲ ਵਿੱਚ ਇਹ ਟਿਊਬ ਕੈਰੀਅਰ ਦੀ ਪਿਛਲੀ ਪੱਤੀ ਤੋਂ ਸਾਈਕਲ ਦੀ ਗੱਦੀ ਤੱਕ ਇਸ ਤਰ੍ਹਾਂ ਬੰਨ੍ਹੀ ਜਾਂਦੀ ਕਿ ਇਹ ਟੋਕਰੀ ਦੇ ਦੋ ਬਰਾਬਰ ਹਿੱਸੇ ਕਰ ਦਿੰਦੀਇਸ ਤਰ੍ਹਾਂ ਉਸ ਨੂੰ ਅੱਡ ਅੱਡ ਸਬਜ਼ੀਆਂ ਰੱਖਣ ਵਿੱਚ ਸਹੂਲਤ ਹੋ ਜਾਂਦੀਫਰੇਮ ਦੇ ਉੱਪਰਲੇ ਲੋਹੇ ਦੇ ਡੰਡੇ ਉੱਤੇ ਮੋਟੇ ਕੱਪੜੇ ਦਾ ਬਣਿਆ ਦੋ-ਮੂੰਹਾਂ ਝੋਲ਼ਾ ਟੰਗਿਆ ਹੁੰਦਾ ਜਿਸ ਵਿੱਚ ਉਹ ਫਲ਼ ਤੇ ਹੋਰ ਮਹਿੰਗੀਆਂ ਖਾਣ ਵਸਤਾਂ ਰੱਖਦਾਅੱਗੇ ਹੈਂਡਲ ਨਾਲ ਕੱਪੜੇ ਦੇ ਦੋ ਝੋਲ਼ੇ ਵੀ ਟੰਗੇ ਹੁੰਦੇ, ਜਿਨ੍ਹਾਂ ਵਿੱਚ ਉਹ ਸੰਤਰੇ ਅਤੇ ਅੰਬਰਧਾਰੇ ਦੀਆਂ ਗੋਲੀਆਂ, ਟੌਫੀਆਂ, ਬਿਸਕੁਟਾਂ ਦੇ ਪੈਕਟ, ਡਬਲਰੋਟੀ ਅਤੇ ਹੋਰ ਨਿੱਕ-ਸੁੱਕ ਰੱਖਦਾ

ਸਾਰਾ ਸਾਮਾਨ ਥਾਂ ਸਿਰ ਟਿਕਾ ਤੁਰ ਪੈਂਦਾ ਉਹ ਪਿੰਡ-ਪਿੰਡ ਫੇਰੀ ਲਾਉਣਸਾਡੇ ਪਿੰਡ ਉਹ ਦਸ ਕੁ ਵਜੇ ਪਹੁੰਚਦਾਬਹੁਤੀ ਖਰੀਦਦਾਰੀ ਉਦੋਂ ਅਨਾਜ ਬਦਲੇ ਹੀ ਹੋਇਆ ਕਰਦੀ ਸੀ ਇਸੇ ਕਰਕੇ ਉਸ ਨੇ ਸਾਈਕਲ ਉੱਤੇ ਦੋ ਪੀਪੇ ਲਟਕਾਏ ਹੁੰਦੇ ਜਿਨ੍ਹਾਂ ਵਿੱਚ ਉਹ ਅਨਾਜ ਭਰੀ ਜਾਂਦਾ ਇੱਕ ਪੀਪੇ ਵਿੱਚ ਕਣਕ ਤੇ ਦੂਜੇ ਪੀਪੇ ਵਿੱਚ ਮੱਕੀ ਪਾਉਂਦਾਉਦੋਂ ਵਧੇਰੇ ਕਰਕੇ ਅਨਾਜ ਦੀਆਂ ਇਨ੍ਹਾਂ ਦੋਵਾਂ ਫਸਲਾਂ ਦੀ ਹੀ ਖੇਤੀ ਹੋਇਆ ਕਰਦੀ ਸੀ, ਝੋਨਾ ਲਗਾਉਣ ਦਾ ਅਜੇ ਰਿਵਾਜ਼ ਨਹੀਂ ਸੀ ਹੋਇਆਹਾਂ, ਘਰ ਦੀ ਵਰਤੋਂ ਲਈ ਬਾਸਮਤੀ ਜ਼ਰੂਰ ਲਾਈ ਜਾਂਦੀ ਸੀਵੈਸੇ ਤਾਂ ਕਿਸਾਨ ਪਰਿਵਾਰ ਵਾਹ ਲਗਦੀ ਸਬਜ਼ੀ ਵੀ ਆਪਣੇ ਖੇਤਾਂ ਵਿੱਚ ਹੀ ਬੀਜਦੇ ਪਰ ਤਾਂ ਵੀ ਬਹੁਤੀ ਵਾਰ ਸੁਆਣੀਆਂ ਨੂੰ ਇੱਕ-ਅੱਧ ਸਬਜ਼ੀ ਖਰੀਦਣੀ ਪੈ ਹੀ ਜਾਂਦੀਹੋਰ ਨਹੀਂ ਤਾਂ ਬੱਚੇ ਹੀ ਡਬਲਰੋਟੀ, ਗੋਲੀਆਂ ਜਾਂ ਮੌਸਮੀ ਫਲ਼ ਲੈ ਕੇ ਦੇਣ ਦੀ ਜ਼ਿਦ ਕਰ ਵਹਿੰਦੇਅੱਜ ਸ਼ਹਿਰਾਂ ਵਿੱਚ ਧੜਾਧੜ ਵਿਕਦੇ ਮਹਿੰਗੇ ਵਿਦੇਸ਼ੀ ਫਲ਼ ਦੇਖ ਕੇ ਉਹ ਦਿਨ ਮੱਲੋਮੱਲੀ ਯਾਦ ਆ ਜਾਂਦੇ ਹਨ ਜਦੋਂ ਫੇਰੀ ਵਾਲੇ ਇਸ ਭਾਈ ਤੋਂ ਸਾਨੂੰ ਇੱਕ ਨਾਸ਼ਪਾਤੀ ਲੈ ਕੇ ਦੇਣ ਲਈ ਘੱਟੋ-ਘੱਟ ਪੰਜ ਮਿੰਟ ਵਿਹੜੇ ਵਿੱਚ ਲਿਟ ਕੇ ਮਾਵਾਂ ਦੀਆਂ ਰੋ-ਰੋ ਮਿਨਤਾਂ ਕਰਨੀਆਂ ਪੈਂਦੀਆਂ ਸਨ

ਹਰ ਰੋਜ਼ ਫੇਰੀ ਲਾਉਣ ਕਰਕੇ ਗਾਹਕਾਂ ਵਿੱਚ ਉਸ ਦਾ ਵਿਸ਼ਵਾਸ ਬਣਿਆ ਹੋਇਆ ਸੀ। ਇਸੇ ਕਰਕੇ ਸਬਜ਼ੀ ਦੇ ਭਾਅ ਦਾ ਰੱਫੜ ਘੱਟ ਹੀ ਪੈਂਦਾ ਇੱਕ-ਅੱਧ ਦਿਨ ਦੇ ਉਧਾਰ ਦੀ ਸਹੂਲਤ ਵੀ ਉਸ ਨੇ ਦੇ ਰੱਖੀ ਸੀ ਜੋ ਨਗਦ ਖਰੀਦਦਾਰੀ ਕਰਨ ਵਾਲੀਆਂ ਸੁਆਣੀਆਂ ਨੂੰ ਹੀ ਮਿਲੀ ਹੋਈ ਸੀਪਰ ਪਿੰਡ ਦੇ ਬਹੁਤੇ ਆਦਮੀ ਉਸ ਨਾਲ ਖਹਿਬੜਦੇ ਹੀ ਰਹਿੰਦੇਉਨ੍ਹਾਂ ਨੂੰ ਲਗਦਾ ਸੀ ਕਿ ਇਹ ਭਾਈ ਅਨਪੜ੍ਹ ਔਰਤਾਂ ਨੂੰ ਗੱਲੀਂ ਲਾ ਕੇ ਵਾਧੂ ਅਨਾਜ ‘ਲੁੱਟ’ ਲੈਂਦਾ ਹੈਪਰ ਉਹ ਲਗਦੀ ਵਾਹ ਆਪਣੀ ਤਰਕਸ਼ੀਲ ਗੱਲਬਾਤ ਰਾਹੀਂ ਸਾਰਿਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਕਰਦਾ ਰਹਿੰਦਾਬੇਸ਼ੱਕ ਇਹ ਮਿਹਨਤ, ਜੋ ਉਹ ਤੜਕੇ ਤੋਂ ਤੀਜੇ ਪਹਿਰ ਤੱਕ ਸਾਈਕਲ ’ਤੇ ਪਿੰਡ-ਪਿੰਡ ਘੁੰਮ ਕੇ ਕਰਦਾ, ਦਾ ਹੀ ਫਲ ਸੀ ਤਾਂ ਵੀ ਦਿਹਾਤੀਆਂ ਨੂੰ ਕਣਕ-ਮੱਕੀ ਨਾਲ ਭਰੇ ਦੋਵੇਂ ਪੀਪੇ ਦੇਖ ਡੋਬੂ ਪੈਂਦੇ ਰਹਿੰਦੇ

ਇਹ ਸਿਲਸਿਲਾ ਕਈ ਸਾਲ ਬਾਦਸਤੂਰ ਜਾਰੀ ਰਿਹਾ ਫਿਰ ਅਚਾਨਕ ਉਸ ਨੇ ਫੇਰੀ ਲਾਉਣੀ ਬੰਦ ਕਰ ਦਿੱਤੀਲੋਕਾਂ ਨੇ ਸੋਚਿਆ ਬਿਮਾਰ ਹੋ ਗਿਆ ਹੋਊ। ਪਰ ਦੋ ਹਫਤੇ ਲੰਘਣ ’ਤੇ ਵੀ ਉਹ ਫੇਰੀ ਲਾਉਣ ਨਾ ਆਇਆਲੋਕੀਂ ਉਹਦੇ ਬਾਰੇ ਕਿਆਸ-ਅਰਾਈਆਂ ਲਗਾ ਹੀ ਰਹੇ ਸਨ ਇੱਕ ਦਿਨ ਐਨ ਸਿਖਰ ਦੁਪਹਿਰੇ ਉਸਨੇ ਆ ਸਾਈਕਲ ਦੀ ਟੱਲੀ ਮਾਰੀਹੁਣ ਨਾ ਸਾਈਕਲ ਉੱਤੇ ਟੋਕਰੀ ਸੀ ਤੇ ਨਾ ਪੀਪੇ. ਨਾ ਝੋਲ਼ੇਸਾਫ ਕੁੜਤੇ-ਪਜਾਮੇ ਵਿੱਚ ਉਹ ਜਚ ਰਿਹਾ ਸੀਪਿਲਕਣ ਦੀ ਛਾਂ ਮਾਣ ਰਹੇ ਲੋਕਾਂ ਦੇ ਟੋਲੇ ਨੂੰ ਫਤਿਹ ਬੁਲਾਉਂਦਿਆਂ ਉਸ ਨੇ ਦੱਸਿਆ, “ਮੇਰਾ ਬਾਪੂ ਅਕਾਲ ਚਲਾਣਾ ਕਰ ਗਿਆ ਹੈ। ਉਸ ਨੇ ਮੈਂਨੂੰ ਜੱਦੀ ਜ਼ਮੀਨ ਵਿੱਚੋਂ ਹਿੱਸਾ ਨਹੀਂ ਸੀ ਦਿੱਤਾ ਹੋਇਆਮੇਰੇ ਕੋਲ ਗੁਜ਼ਾਰੇ ਦਾ ਕੋਈ ਵਸੀਲਾ ਨਾ ਰਿਹਾਬੱਚੇ ਭੁੱਖੇ ਵਿਲਕਦੇ ਦੇਖ ਨਾ ਹੁੰਦੇਮਾਯੂਸੀ ਦੇ ਆਲਮ ਵਿੱਚ ਭੈੜੇ-ਭੈੜੇ ਵਿਚਾਰ ਦਿਮਾਗ ਨੂੰ ਗੁਮਰਾਹ ਕਰਨ ਲੱਗੇਪਰ ਇਸੇ ਕਸ਼ਮਕਸ਼ ਵਿੱਚੋਂ ਇੱਕ ਸ਼ੁਭ ਵਿਚਾਰ ਨਿਕਲਿਆ - ਨਹੀਂ ਲਊਂਗਾ ਫਾਹਾ, ਕਿਉਂ ਟੱਬਰ ਨੂੰ ਮੰਝਧਾਰ ਵਿੱਚ ਛੱਢ ਕੇ ਜਾਵਾਂ, ਮਿਹਨਤ ਕਿਉਂ ਨਾ ਕਰਾਂ? ਰਾਹ ਮਿਲ ਗਿਆ, ਸਬਜ਼ੀ ਵੇਚੀ, ਗੁਜ਼ਾਰਾ ਕੀਤਾਕੱਲ੍ਹ ਭੋਗ ਮੌਕੇ ਪੰਚਾਇਤ ਨੇ ਦਿਵਾ ’ਤਾ ਜ਼ਮੀਨ ’ਚੋਂ ਮੇਰਾ ਹਿੱਸਾਹੁਣ ਦੱਬ ਕੇ ਵਾਹਾਂਗੇ ਤੇ ਰੱਜ ਕੇ ਖਾਵਾਂਗੇ। ... ਗਲਤੀ-ਫਲਤੀ ਮੁਆਫ਼” ਆਖ ਉਹ ਸਾਈਕਲ ਦਾ ਪੈਡਲ ਮਾਰ ਉੜੰਤ ਹੋਇਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1686)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਇੰਦਰਜੀਤ ਭਲਿਆਣ

ਇੰਦਰਜੀਤ ਭਲਿਆਣ

Phone: (91 - 98720 - 73035)
Email: (Banwait52@gmail.com)