RaginiJoshi7ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਾਰਟੀ ਨੂੰ ਚਾਹੇ ਬਹੁਮਤ ਮਿਲਣਾ ਅਜੇ ...
(30 ਜੁਲਾਈ 2019)

 

ਸੱਤਾ ਉੱਤੇ ਮੁੜ ਕਾਬਜ਼ ਹੋ ਸਕਦੀ ਹੈ ਟਰੂਡੋ ਸਰਕਾਰ

ਕੈਨੇਡਾ ਇੱਕ ਅਜਿਹਾ ਦੇਸ਼ ਹੈ, ਜੋ ਹਰ ਪ੍ਰਵਾਸੀ ਨੂੰ ਖੁੱਲ੍ਹੀਆਂ ਬਾਹਾਂ ਨਾਲ ਸਵੀਕਾਰ ਕਰਨ ਲਈ ਜਾਣਿਆ ਜਾਂਦਾ ਹੈਕਈ ਸੱਭਿਆਚਾਰਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਇਹ ਮੁਲਕ ਬਿਨਾਂ ਕਿਸੇ ਭੇਦ-ਭਾਵ ਦੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਸਿੱਧ ਹੈਸਿਰਫ ਕੁਦਰਤੀ ਸੁੰਦਰਤਾ ਹੀ ਨਹੀਂ ਬਲਕਿ ਇੱਥੋਂ ਦੇ ਸਾਫ ਅਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਨੇ ਕਈਆਂ ਦੇ ਦਿਲਾਂ ਵਿੱਚ ਇੱਥੇ ਆ ਕੇ ਵਸਣ ਦੀ ਤਾਂਘ ਪੈਦਾ ਕੀਤੀ ਹੈ

ਫਿਲਹਾਲ ਕੈਨੇਡਾ ਵਿੱਚ ਅੱਜਕਲ ਮਾਹੌਲ ਥੋੜ੍ਹਾ ਜਿਹਾ ‘ਰਾਜਨੀਤਕ’ ਹੋਇਆ ਹੋਇਆ ਹੈ ਅਤੇ ਫੈਡਰਲ ਚੋਣਾਂ ਦੇ ਦਿਨ ਜਿਵੇਂ ਜਿਵੇਂ ਨਜ਼ਦੀਕ ਆਉਂਦੇ ਜਾ ਰਹੇ ਨੇ, ਕੈਨੇਡਾ ਦੀਆਂ ਫਿਜ਼ਾਵਾਂ ਵਿੱਚੋਂ ‘ਰਾਜਨੀਤੀ’ ਦੀ 'ਮਹਿਕ' ਆਉਣੀ ਸ਼ੁਰੂ ਹੋ ਗਈ ਹੈਹਾਂਲਾਕਿ, ਇਸ ਮੁਲਕ ਦੀ ਖਾਸੀਅਤ ਹੈ ਕਿ ਇੱਥੇ ਮੁੱਦਿਆਂ ਦੀ ਰਾਜਨੀਤੀ ਹੁੰਦੀ ਹੈ ਤੇ ‘ਵਾਅਦਿਆਂ ਦੀ ਝੜੀ’ ਨੂੰ ‘ਹਕੀਕਤ ਦੀ ਤੱਕੜੀ’ ਵਿੱਚ ਵੀ ਤੋਲਿਆ ਜਾਂਦਾ ਹੈ ਤਾਂ ਕਿ ਕੋਈ ਇੱਕ ‘ਪੱਲੜਾ’ ਭਾਰੀ ਨਾ ਪੈ ਜਾਵੇਇਸ ਮੁਲਕ ਵਿੱਚ “ਵੱਡੀਆਂ-ਵੱਡੀਆਂ” ਗੱਲਾਂ ਕਰਨ ਤੋਂ ਪਹਿਲਾਂ “ਛੋਟੀਆਂ-ਛੋਟੀਆਂ ਹਕੀਕੀ ਤਸਵੀਰਾਂ” ਨੂੰ ਧਿਆਨ ਵਿੱਚ ਰੱਖਣਾ ਲੋੜੀਂਦਾ ਹੁੰਦਾ ਹੈਚਾਹੇ ਗੱਲ ਖਰਚੇ ਦੀ ਹੋਵੇ ਜਾਂ ਕੈਂਪੇਨ ਦੀ, ਹਰ ਇੱਕ ਚੀਜ਼ ਲਈ “ਸੀਮਾਵਾਂ” ਤੈਅ ਹੁੰਦੀਆਂ ਹਨ

ਕੈਨੇਡਾ ਵਿੱਚ ਇਸ ਸਮੇਂ ਕੰਸਰਵੇਟਿਵ, ਲਿਬਰਲ (ਸੱਤਾਧਿਰ), ਗ੍ਰੀਨ ਪਾਰਟੀ ਅਤੇ ਐੱਨ.ਡੀ.ਪੀ ਤੋਂ ਇਲਾਵਾ ਹੋਰ ਪਾਰਟੀਆਂ ਨੇ ਇਸ ਚੁਣਾਵੀ ਦੌੜ ਵਿੱਚ ਆਪਣੀ ਕਮਰ ਕੱਸ ਲਈ ਹੈਕੈਨੇਡਾ ਫੈਡਰਲ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਰਾਜਨੀਤਕ ਨਬਜ਼ ਨੂੰ ਟੋਂਹਦੇ ਚੋਣ ਸਰਵੇਖਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਵੱਖੋ-ਵੱਖ ਏਜੰਸੀਆਂ ਵੱਲੋਂ ਸਰਵੇ ਕਰ ਕੇ ਜਨਤਾ ਦਾ ਮੂਡ ਭਾਂਪਣ ਦੀ ਕੋਸ਼ਿਸ਼ ਜਾਰੀ ਹੈ

ਸ਼ੁਰੂਆਤੀ ਦੌਰ ਵਿੱਚ ਹੋਏ ਸਰਵੇਖਣਾਂ ਮੁਤਾਬਕ, ਕੰਜ਼ਰਵੇਟਿਵ ਪਾਰਟੀ ਵੱਲੋਂ ਲਿਬਰਲ ਪਾਰਟੀ ਨੂੰ ਤਿੱਖੀ ਟੱਕਰ ਦਿੱਤੇ ਜਾਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਣਾਂ ਦੇ ਨੇੜੇ ਪਹੁੰਚਦੇ ਪਹੁੰਚਦੇ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਪ੍ਰਤੀ ਕੈਨੇਡਾ ਦੇ ਲੋਕਾਂ ਦਾ ਝੁਕਾਅ ਵਧਣਾ ਸ਼ੁਰੂ ਹੋ ਗਿਆ ਹੈਇੱਕ ਤਾਜ਼ਾ ਸਰਵੇਖਣ ਮੁਤਾਬਕ, ਫਰਵਰੀ ਤੋਂ ਲੋਕਾਂ ਦੀ ਬਹੁਤੀ ਹਮਾਇਤ ਕੰਸਰਵੇਟਿਵ ਪਾਰਟੀ ਨਾਲ ਸੀ, ਪਰ ਜੁਲਾਈ ਦੇ ਅੰਤ ਵੱਲ ਨੂੰ ਪਹੁੰਚਦੇ ਪਹੁੰਚਦੇ ਲਿਬਰਲ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਧਦੀ ਦਿਖਾਈ ਦੇ ਰਹੀ ਹੈਇੱਕ ਹੋਰ ਸਰਵੇਖਣ ਏਜੰਸੀ ਨੈਨੋ ਮੁਤਾਬਕ 35 ਫੀਸਦੀ ਲੋਕ ਲਿਬਰਲ ਪਾਰਟੀ ਦੇ ਹੱਕ ਵਿੱਚ ਆ ਰਹੇ ਹਨ, ਜਦਕਿ ਤਕਰੀਬਨ 30% ਫੀਸਦੀ ਲੋਕਾਂ ਨੇ ਕੰਸਰਵੇਟਿਵ ਪਾਰਟੀ ਦੀ ਹਮਾਇਤ ਕੀਤੀਸਰਵੇਖਣ ਮੁਤਾਬਕ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਵੱਲੋਂ ਲੋਕਾਂ ਦਾ ਝੁਕਾਅ ਘਟ ਰਿਹਾ ਹੈਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ ਡੀ ਪੀ ਇਨ੍ਹਾਂ ਸਰਵੇਖਣਾਂ ਵਿੱਚ ਤੀਜੇ ਸਥਾਨ ’ਤੇ ਹੈ

ਜੇਕਰ ਗੱਲ ਓਂਟਾਰੀਓ ਦੀ ਕੀਤੀ ਜਾਵੇ, ਤਾਂ ਇੱਥੇ ਵੀ ਲਿਬਰਲ ਪਾਰਟੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈਕੰਜ਼ਰਵੇਟਿਵ ਪੱਛਮੀ ਕੈਨੇਡਾ ਵਿੱਚ ਅੱਗੇ ਹਨ ਜਦੋਂ ਕਿ ਲਿਬਰਲ ਓਂਨਟਾਰੀਓ, ਕਿਊਬੈਕ ਅਤੇ ਐਟਲਾਂਟਿਕ ਕੈਨੇਡਾ ਵਿੱਚ ਅੱਗੇ ਮੰਨੇ ਜਾ ਰਹੇ ਹਨਤਾਜ਼ਾ ਅੰਕੜਿਆਂ ਮੁਤਬਕ, ਓਂਟਾਰੀਓ ਵਿੱਚ ਲਿਬਰਲ ਨੂੰ 36.4%, ਕੰਸਰਵੇਟਿਵ ਨੂੰ 33.2 ਫੀਸਦੀ ਬਹੁਮਤ ਹਾਸਲ ਹੋ ਸਕਦੀ ਹੈਬਰੈਂਪਟਨ, ਜਿਸਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਚ ਵੀ ਸਰਵੇਖਣਾਂ ਮੁਤਾਬਕ ਇੱਥੇ ਸੱਤਾਧਿਰ ਦੇ ਸਿਪਾਹੀ ਮੁੜ ਤੋਂ ਆਪਣੀਆਂ ਕੁਰਸੀਆਂ ’ਤੇ ਕਾਬਜ਼ ਹੋ ਸਕਣਗੇਦੱਸ ਦੇਈਏ ਕਿ ਬ੍ਰੈਂਪਟਨ ਦੇ ਸਾਰੇ ਐੱਮ.ਪੀ ਭਾਰਤੀ ਮੂਲ ਦੇ ਹਨ

ਕਿਊਬੈੱਕ ਸੂਬੇ ਵਿੱਚ ਟਰੂਡੋ ਸਰਕਾਰ ਦੀ ਝੋਲੀ ਵਿੱਚ 115-198 ਸੀਟਾਂ ਪੈਣ ਦੀ ਉਮੀਦ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ 86-196 ਸੀਟਾਂ ’ਤੇ ਕਾਬਜ਼ ਹੋਣ ਦੀ ਉਮੀਦ ਹੈਜੇਕਰ ਬੀ.ਸੀ. ਸੂਬੇ ਦੀ ਗੱਲ ਕੀਤੀ ਜਾਵੇ ਤਾਂ ਕੰਜ਼ਰਵੇਟਿਵ ਦੀ ਜਿੱਤ ਪ੍ਰਤੀਸ਼ਤ 59 ਫੀਸਦੀ ਜਦ ਕਿ 41 ਫੀਸਦੀ ਜਿੱਤ ਲਿਬਰਲ ਦੇ ਹੱਕ ਵਿੱਚ ਜਾ ਸਕਦੀ ਹੈ

ਦਰਅਸਲ, ਡੱਗ ਫੋਰਡ ਦੀਆਂ ਨੀਤੀਆਂ ਕਿਤੇ ਨਾ ਕਿਤੇ ਕੈਨੇਡਾ ਵਾਸੀਆਂ ਲਈ ਤਾਨਸ਼ਾਹੀ ਸਾਬਿਤ ਹੋ ਰਹੀਆਂ ਹਨਉਸ ਵੱਲੋਂ ਕਈ ਵਿੱਤੀ ਸਹਾਇਤਾ ਸਕੀਮਾਂ ਅਤੇ ਲਾਭ ਸਕੀਮਾਂ ਵਿੱਚ ਕੀਤੇ ਜਾ ਰਹੀਆਂ ਕਟੌਤੀਆਂ ਦੇ ਚੱਲਦਿਆਂ ਲੋਕਾਂ ਵੱਲੋਂ ਉਸਦਾ ਮੋਹ ਭੰਗ ਹੋਣਾ ਸ਼ੁਰੂ ਵਾਜਬ ਵੀ ਹੈਡੱਗ ਫੋਰਡ ਦੀਆਂ ਨੀਤੀਆਂ ਕਰਕੇ ਹੋਈ ਇਸ “ਸਿਆਸੀ ਹਾਨੀ” ਦਾ ਫਾਇਦਾ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਮਿਲਣ ਦੀ ਪੂਰੀ ਉਮੀਦ ਹੈਆਲਮ ਇਹ ਹੈ ਕਿ ਹੁਣ, ਆਉਣ ਵਾਲੀਆਂ ਚੋਣਾਂ ਵਿੱਚ ਲੋਕ ਲਿਬਰਲ ਨੂੰ ਮੁੜ ਤੋਂ ਸੱਤਾਧਿਰ ’ਤੇ ਕਾਬਜ਼ ਦੇਖਣਾ ਚਾਹੁੰਦੇ ਹਨ ਤਾਂ ਜੋ ਅਮਰੀਕਾ ਵਰਗੀ ਸਥਿਤੀ ਕੈਨੇਡਾ ਵਿੱਚ ਨਾ ਬਣੇ

ਜ਼ਿਕਰ-ਏ-ਖਾਸ ਹੈ ਕਿ ਟਰੂਡੋ ਭਾਰਤੀਆਂ, ਖਾਸਕਰ ਪੰਜਾਬੀਆਂ ਦਾ ਪਸੰਦੀਦਾ ਨੇਤਾ ਰਿਹਾ ਹੈ ਅਤੇ ਉਸ ਵੱਲੋਂ ਬਣਾਈਆਂ ਗਈਆਂ ਨੀਤੀਆਂ ਵੀ ਲੋਕਾਂ ਲਈ ਕਾਫੀ ਫਾਇਦੇਮੰਦ ਰਹੀਆਂ ਹਨਕੈਨੇਡਾ ਚਾਈਲਡ ਕੇਅਰ ਬੈਨੀਫਿੱਟ, ਟ੍ਰਾਂਸਿਟ ਸਬੰਧੀ ਸੁਵਿਧਾਵਾਂ, ਮੈਡੀਕਲ ਸੁਵਿਧਾਵਾਂ, ਘਟ ਰਹੀ ਬੇਰੁਜ਼ਗਾਰੀ ਦਰ ਅਤੇ ਹੋਰ ਸੁਚਾਰੂ ਨੀਤੀਆਂ ਕਰਕੇ ਲੋਕਾਂ ਦਾ ਝੁਕਾਅ ਮੁੜ ਤੋਂ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਵੱਲ ਵਧਣ ਲੱਗਿਆ ਹੈਇੱਥੇ ਇਹ ਵੀ ਗੌਰ ਕਰਨਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਲਿਬਰਲ ਪਾਰਟੀ ਨੂੰ ਕਈ ਕਾਰਨਾਂ ਕਰਕੇ ਕੈਨੇਡੀਅਨਾਂ ਦਾ ਵਿਰੋਧ ਵੀ ਸਹਿਣਾ ਪਿਆ ਸੀ

ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਾਰਟੀ ਨੂੰ ਚਾਹੇ ਬਹੁਮਤ ਮਿਲਣਾ ਅਜੇ ਤੈਅ ਨਹੀਂ ਹੈ ਪਰ ਸਰਵੇਖਣਾਂ ਦੀ ਭਵਿੱਖਬਾਣੀ ਰਾਜਨੀਤੀ ਦੇ ਭੱਜ ਦੌੜ ਭਰੇ ਮਾਹੌਲ ਵਿੱਚ ਸੱਤਾਧਿਰ ਲਈ ਰਾਹਤ ਭਰੀ ਖਬਰ ਹੋ ਸਕਦੀ ਹੈ

ਹਾਲਾਂਕਿ ਇਹ ਸਰਵੇਖਣ ਭਵਿੱਖ ਵਿੱਚ ਕਿੰਨੇ ਕੁ ਹਕੀਕਤ ਵਿੱਚ ਤਬਦੀਲ ਹੁੰਦੇ ਹਨ ਅਤੇ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਦੀਆਂ ਮਿਹਨਤਾਂ ਨੂੰ ਕਿੰਨਾ ਕੁ ਬੂਰ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1682)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਾਗਿਨੀ ਜੋਸ਼ੀ

ਰਾਗਿਨੀ ਜੋਸ਼ੀ

Phone: (Punjab 91 - 78146 - 68387)
Phone: (Canada  646 - 659 - 0859)
Email: (raginijoshi937@gmail.com)